ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੋਵਿਡ ਨਾਲ ਸੰਬੰਧਤ ਮੌਤ ਦਰ (ਸੀਐਫਆਰ) 1 ਅਪ੍ਰੈਲ ਤੋਂ ਲੈ ਕੇ ਇਸ ਵੇਲੇ ਸਭ ਤੋਂ ਘੱਟ 2.23% ਤੇ ਪਹੁੰਚੀ

ਕੁਲ ਰਿਕਵਰੀਆਂ 1 ਮਿਲੀਅਨ ਦੇ ਨੇਡ਼ੇ ਪੁੱਜਣ ਲੱਗੀਆਂ

ਪਿਛਲੇ 24 ਘੰਟਿਆਂ ਵਿਚ 35,000 ਤੋਂ ਵੱਧ ਮਰੀਜ਼ ਠੀਕ ਹੋਏ

Posted On: 29 JUL 2020 3:37PM by PIB Chandigarh

 

ਕੇਂਦਰ ਅਤੇ ਰਾਜਾਂ /ਕੇਂਦਰ ਸ਼ਾਸਿਤ ਸਰਕਾਰਾਂ ਵਲੋਂ "ਟੈਸਟ, ਟਰੈਕ ਅਤੇ ਟ੍ਰੀਟ" ਦੀ ਤਾਲਮੇਲ ਵਾਲੀ ਰਣਨੀਤੀ ਉੱਤੇ ਚੱਲਣ ਨਾਲ ਕੇਸ ਮੌਤ ਦਰ (ਸੀਐਫਆਰ) ਨੂੰ ਸਭ ਤੋਂ ਨੀਵੇਂ ਪੱਧਰ ਉੱਤੇ ਪ੍ਰਭਾਵੀ ਢੰਗ ਨਾਲ ਰੱਖਿਆ ਜਾ ਰਿਹਾ ਹੈ। ਅਜਿਹਾ ਵਿਸ਼ਵ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ ਅਤੇ ਇਸ ਦਰ ਵਿਚ ਲਗਾਤਾਰ ਕਮੀ ਹੋ ਰਹੀ ਹੈ।

 

ਅੱਜ ਕੇਸ ਮੌਤ ਦਰ 2.23% ਉੱਤੇ ਰਹੀ ਜੋ ਕਿ 1 ਅਪ੍ਰੈਲ, 2020 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਘੱਟ ਦਰ ਹੈ


 

ਸਿਰਫ ਸੀਐਫਆਰ ਹੀ ਸਭ ਤੋਂ ਨੀਵੀਂ ਦਰ ਤੇ ਨਹੀਂ ਰੱਖੀ ਜਾ ਰਹੀ ਸਗੋਂ ਕੰਟੇਨਮੈਂਟ ਰਣਨੀਤੀ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤੇ ਜਾਣ, ਟੈਸਟਿੰਗ ਵਿਚ ਤੇਜ਼ੀ ਲਿਆਉਣ ਅਤੇ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲਜ਼ ਜੋ ਕਿ ਸਮੁੱਚੀ ਸੰਭਾਲ ਦੇ ਮਿਆਰ ਵਾਲੀ ਪਹੁੰਚ ਉੱਤੇ ਆਧਾਰਤ ਹਨ ਕਾਰਣ ਲਗਾਤਾਰ 6ਵੇਂ ਦਿਨ 30,000 ਰਿਕਵਰੀਆਂ ਰੋਜ਼ਾਨਾ ਦੇ ਹਿਸਾਬ ਨਾਲ ਹੋ ਰਹੀਆਂ ਹਨ।

 

ਠੀਕ ਹੋਏ ਕੇਸਾਂ ਦੀ ਗਿਣਤੀ 1 ਮਿਲੀਅਨ ਦੇ ਨੇਡ਼ੇ ਤੇਜ਼ੀ ਨਾਲ ਪਹੁੰਚ ਰਹੀ ਹੈ। ਪਿਛਲੇ 24 ਘੰਟਿਆਂ ਵਿਚ 35,286 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਕੁਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ 9,88.029 ਤੇ ਪਹੁੰਚ ਗਈ ਹੈ। ਕੋਵਿਡ-19 ਮਰੀਜ਼ਾਂ ਦਾ ਰਿਕਵਰੀ ਰੇਟ ਵੀ ਇਕ ਨਵੀਂ ਉਚਾਈ 64.51% ਤੇ ਜਾ ਪਹੁਚਿਆ ਹੈ।

 

ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਨਿਰੰਤਰ ਤੌਰ ਤੇ ਵਾਧਾ ਹੋਣ ਨਾਲ ਠੀਕ ਹੋਏ ਮਰੀਜ਼ਾਂ ਅਤੇ ਸਰਗਰਮ ਕੋਵਿ਼ਡ ਕੇਸਾਂ ਦਰਮਿਆਨ ਪਾਡ਼ਾ 4,78,582 ਉੱਤੇ ਰਹਿ ਗਿਆ ਹੈ। ਸਰਗਰਮ ਕੇਸ (5,09,447) ਇਸ ਵੇਲੇ ਮੈਡੀਕਲ ਨਿਗਰਾਨੀ ਹੇਠ ਹਨ।

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਮੁੱਦਿਆਂ, ਦਿਸ਼ਾ ਨਿਰਦੇਸ਼ਾਂ ਅਤੇ ਮਸ਼ਵਰਿਆਂ ਬਾਰੇ ਸਾਰੀ ਪ੍ਰਮਾਣਕ ਅਤੇ ਢੁਕਵੀਂ ਜਾਣਕਾਰੀ ਲਈ ਕਿਰਪਾ ਕਰਕੇ ਨਿਯਮਤ ਤੌਰ ਤੇ  https://www.mohfw.gov.in/ ਅਤੇ @MoHFW_INDIA ਵੇਖੋ।

 

ਕੋਵਿਡ-19 ਨਾਲ ਸੰਬੰਧਤ ਤਕਨੀਕੀ ਸਵਾਲ technicalquery.covid19[at]gov[dot]in ਅਤੇ ਹੋਰ ਸਵਾਲ  ncov2019[at]gov[dot]in ਅਤੇ @CovidIndiaSeva ਤੇ ਭੇਜੇ ਜਾ ਸਕਦੇ ਹਨ।

 

ਕੋਵਿਡ-19 ਨੂੰ ਲੈ ਕੇ ਜੇ ਕੋਈ ਸਵਾਲ ਹੋਵੇ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ + 91-11-23978046 ਜਾਂ 1075 (ਟੋਲ ਫਰੀ) ਉੱਤੇ ਕਾਲ ਕਰੋ। ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਲਿਸਟ ਵੀ https://www.mohfw.gov.in/pdf/coronvavirushelplinenumber.pdf ਉੱਤੇ ਮੁਹੱਈਆ ਹੈ।

 



(Release ID: 1642197) Visitor Counter : 179