ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਬੈਂਕਾਂ ਅਤੇ ਐੱਨਬੀਐੱਫ਼ਸੀਜ਼ ਦੀਆਂ ਸਬੰਧਤ ਧਿਰਾਂ ਨਾਲ ਵਿਚਾਰ–ਵਟਾਂਦਰੇ ’ਚ ਭਾਗ ਲੈਣਗੇ

Posted On: 28 JUL 2020 5:31PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਭਲਕੇ ਸ਼ਾਮੀਂ ਬੈਂਕਾਂ ਅਤੇ ਐੱਨਬੀਐੱਫ਼ਸੀਜ਼ ਵੱਲੋਂ ਭਵਿੱਖ ਦੀ ਦ੍ਰਿਸ਼ਟੀ ਤੇ ਰੂਪ–ਰੇਖਾ ਬਾਰੇ ਕੀਤੇ ਜਾਣ ਵਾਲੇ ਵਿਚਾਰ–ਵਟਾਂਦਰੇ ਤੇ ਇਸ ਸਬੰਧੀ ਚਰਚਾ ਵਿੱਚ ਸ਼ਾਮਲ ਹੋਣਗੇ।

ਇਸ ਦੇ ਏਜੰਡੇ ਉੱਤੇ ਰਿਣ ਉਤਪਾਦ ਤੇ ਡਿਲੀਵਰੀ ਲਈ ਕਾਰਜਕੁਸ਼ਲ ਮੌਡਲਜ਼, ਟੈਕਨੋਲੋਜੀ ਦੁਆਰਾ ਵਿੱਤੀ ਸਸ਼ੱਕਤੀਕਰਣ, ਵਿੱਤੀ ਖੇਤਰ ਦੀ ਸਥਿਰਤਾ ਤੇ ਟਿਕਾਊਪਣ ਲਈ ਸੂਝਬੂਝ ਵਾਲੇ ਅਭਿਆਸ ਜਿਹੇ ਵਿਸ਼ੇ ਹਨ

ਵਿੱਤੀ ਬੁਨਿਆਦੀ ਢਾਂਚੇ, ਖੇਤੀਬਾੜੀ, ਸੂਖਮ–ਲਘੂ ਤੇ ਦਰਮਿਆਨੇ ਉੱਦਮਾਂ ਸਮੇਤ ਸਥਾਨਕ ਨਿਰਮਾਣ ਜ਼ਰੀਏ ਭਾਰਤ ਦੇ ਆਰਥਿਕ ਵਿਕਾਸ ਵਿੱਚ ਬੈਂਕਿੰਗ ਖੇਤਰ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਟੈਕਨੋਲੋਜੀ ਦੁਆਰਾ ਵਿੱਤੀ ਸਸ਼ੱਕਤੀਕਰਣ ਵਿੱਚ ਵਿੱਤੀ ਸ਼ਮੂਲੀਅਤ ਇੱਕ ਵੱਡੀ ਭੂਮਿਕਾ ਨਿਭਾ ਸਕਦੀ ਹੈ।

ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਇਸ ਵਿਚਾਰ–ਚਰਚਾ ਦਾ ਹਿੱਸਾ ਹੋਣਗੇ।

***

ਵੀਆਰਆਰਕੇ/ਏਪੀ/ਏਕੇ



(Release ID: 1641962) Visitor Counter : 173