PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
27 JUL 2020 6:51PM by PIB Chandigarh
(Contains Press releases concerning Covid-19, issued in last 24 hours, inputs from PIB Field Offices and Fact checks undertaken by PIB)
(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
• ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੌਤ ਦਰ (ਸੀਐੱਫਆਰ) ਵਿੱਚ ਸੁਧਾਰ ਜਾਰੀ ਹੈ ਅਤੇ ਹੁਣ ਇਹ 2.28 %ਹੈ ।
• ਕੋਵਿਡ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 9 ਲੱਖ ਤੋਂ ਅਧਿਕ, ਲਗਾਤਾਰ ਚੌਥੇ ਦਿਨ 30,000 (ਪ੍ਰਤੀਦਿਨ) ਤੋਂ ਅਧਿਕ ਲੋਕ ਠੀਕ ਹੋਏ ।
• ਅੱਜ ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਸੰਖਿਆ ਇਸ ਦੇ ਐਕਟਿਵ ਮਾਮਲੇ (4,85,114) ਤੋਂ 4,32,453 ਅਧਿਕ ਹੋ ਗਈ ਹੈ।
. ਸ਼੍ਰੀ ਸਦਾਨੰਦ ਗੌੜਾ ਨੇ ਥੋਕ ਡਰੱਗਜ਼ ਪਾਰਕ ਅਤੇ ਮੈਡੀਕਲ ਡਿਵਾਈਸਿਸ ਪਾਰਕ ਸਥਾਪਤ ਕਰਨ ਦੇ ਦਿਸ਼ਾ ਨਿਰਦੇਸ਼ਾਂ ਦੀ ਘੋਸ਼ਣਾ ਅਤੇ ਯੋਜਨਾਵਾਂ ਦੀ ਸ਼ੁਰੂਆਤ ਕੀਤ
ਕੇਂਦਰ ਅਤੇ ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਰੋਗੀਆਂ ਦੀ ਸ਼ੁਰੂਆਤੀ ਪਛਾਣ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਣ ਦੇ ਕੇਂਦ੍ਰਿਤ ਯਤਨਾਂ ਅਤੇ ਤੇਜ਼ੀ ਨਾਲ ਵੱਡੇ ਪੱਧਰ ਉੱਤੇ ਪਰੀਖਣ ਕਰਵਾਉਣ ਅਤੇ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੇ ਕਲੀਨਿਕਲ ਇਲਾਜ ਕਾਰਣ ਕੋਵਿਡ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਕਮੀ ਹੋ ਰਹੀ ਹੈ ਅਤੇ ਇਸ ਬੀਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਦੀ ਪ੍ਰਭਾਵੀ ਕਾਰਜ ਨੀਤੀ, ਤੇਜ਼ੀ ਨਾਲ ਵੱਡੇ ਪੱਧਰ ਤੇ ਟੈਸਟਿੰਗ ਅਤੇ ਸਮੁੱਚੀ ਮਿਆਰੀ ਦੇਖਭਾਲ ਦੇ ਤਰੀਕਿਆਂ ਉੱਤੇ ਆਧਾਰਤ ਮਿਆਰੀ ਕਲੀਨਿਕਲ ਇਲਾਜ ਪ੍ਰੋਟੋਕੋਲ ਕਾਰਣ ਮੌਤ ਦਰ ਵਿਚ ਕਾਫੀ ਗਿਰਾਵਟ ਆਈ ਹੈ। ਮੌਤ ਦਰ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਅਤੇ ਮੌਜੂਦਾ ਦਰ 2.28% ਹੈ। ਭਾਰਤ ਵਿਚ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਵਿਚ ਮੌਤ ਦਰ ਕਾਫੀ ਘੱਟ ਹੈ। ਅੱਜ ਲਗਾਤਾਰ ਚੌਥੇ ਦਿਨ ਰੋਜ਼ਾਨਾ 30,000 ਤੋਂ ਵੱਧ ਲੋਕਾਂ ਦੇ ਇਲਾਜ ਤੋਂ ਬਾਅਦ ਠੀਕ ਹੋਣ ਦਾ ਸਿਲਸਿਲਾ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਵਿਚ 31,991 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਇਸ ਦੇ ਨਾਲ ਹੀ ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 9 ਲੱਖ ਤੋਂ ਵੱਧ ਹੋ ਗਈ ਹੈ ਅਤੇ ਮੌਜੂਦਾ ਸਮੇਂ ਵਿਚ ਇਹ ਗਿਣਤੀ 9,17,567 ਹੈ। ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 64% ਹੋ ਗਈ ਹੈ। ਮੌਤ ਦਰ ਵਿਚ ਗਿਰਾਵਟ ਅਤੇ ਬੀਮਾਰੀ ਤੋਂ ਠੀਕ ਹੋਣ ਦੀ ਦਰ ਵਿਚ ਤੇਜ਼ੀ ਦੇ ਨਤੀਜੇ ਵਜੋਂ ਅੱਜ ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਸਰਗਰਮ ਮਾਮਲਿਆਂ (4,85,114) ਤੋਂ 4,32,453 ਵੱਧ ਹੈ ।
For details: https://pib.gov.in/PressReleseDetail.aspx?PRID=1641486
ਕੋਵਿਡ-19 ਮਹਾਂਮਾਰੀ ਦੌਰਾਨ ਭਾਰਤ ਦੇ ਜਨ ਸਿਹਤ ਸਿਸਟਮ ਦੇ ਲਚਕੀਲੇਪਨ, ਵਿਸ਼ੇਸ਼ ਤੌਰ ਤੇ ਦਿਹਾਤੀ ਖੇਤਰਾਂ ਵਿਚ ਲਗਾਤਾਰ ਆਯੁਸ਼ਮਾਨ ਭਾਰਤ ਸਿਹਤ ਅਤੇ ਵੈਲਨੈੱਸ ਸੈਂਟਰਜ਼ (ਏਬੀ - ਐਚਡਬਲਿਊਸੀਜ਼) ਦੀ ਨਿਰੰਤਰ ਕਾਰਗੁਜ਼ਾਰੀ, ਕੋਵਿਡ-19 ਪ੍ਰਬੰਧਨ ਅਤੇ ਬਚਾਅ ਦੇ ਜ਼ਰੂਰੀ ਕੰਮ ਕਰਦੇ ਹੋਏ ਗੈਰ ਕੋਵਿਡ ਜ਼ਰੂਰੀ ਸਿਹਤ ਸੇਵਾਵਾਂ ਦੀ ਨਿਰੰਤਰ ਡਲਿਵਰੀ ਨੂੰ ਜ਼ਰੂਰੀ ਬਣਾਇਆ ਗਿਆ। ਮਹਾਂਮਾਰੀ ਦੌਰਾਨ (ਜਨਵਰੀ ਤੋਂ ਜੁਲਾਈ 2020 ਦਰਮਿਆਨ) 13,657 ਵਾਧੂ ਐਚਡਬਲਿਊਸੀਜ਼ ਕੰਮ ਕਰਦੇ ਰਹੇ ਤਾਕਿ ਇਹ ਯਕੀਨੀ ਬਣ ਸਕੇ ਕਿ ਸਿਹਤ ਸੇਵਾਵਾਂ ਸ਼ਹਿਰੀਆਂ ਦੇ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕਣ। 24 ਜੁਲਾਈ, 2020 ਨੂੰ ਕੁਲ 43,022 ਐਚਡਬਲਿਊਸੀਜ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਗਰਮ ਰਹੇ। 18 ਜੁਲਾਈ ਨੂੰ ਸ਼ੁਰੂ ਹੋਏ ਹਫਤੇ ਤੋਂ ਲੈ ਕੇ 24 ਜੁਲਾਈ ਤੱਕ ਕੁਲ 44.26 ਲੱਖ ਲੋਕਾਂ ਨੇ ਏਬੀ - ਐਚਡਬਲਿਊਸੀਜ਼ ਸਿਹਤ ਅਤੇ ਵੈਲਨੈੱਸ ਸੇਵਾਵਾਂ ਦਾ ਲਾਭ ਉਠਾਇਆ। ਆਪਣੀ ਸਥਾਪਨਾ (14 ਅਪ੍ਰੈਲ, 2018) ਤੋਂ ਕੁਲ 1923.93 ਲੱਖ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਉਠਾ ਚੁੱਕੇ ਹਨ। ਪਿਛਲੇ ਹਫਤੇ ਵਿਚ ਦੇਸ਼ ਭਰ ਵਿਚ ਏਬੀ - ਐਚਡਬਲਿਊਸੀਜ਼ ਅਧੀਨ 32,000 ਯੋਗ ਸੈਸ਼ਨ ਆਯੋਜਿਤ ਕੀਤੇ ਗਏ। 14.24 ਲੱਖ ਯੋਗ ਸੈਸ਼ਨ ਐਚਡਬਲਿਊਸੀਜ਼ ਵਲੋਂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਆਯੋਜਿਤ ਕੀਤੇ ਜਾ ਚੁੱਕੇ ਹਨ।
For details: https://www.pib.gov.in/PressReleseDetail.aspx?PRID=1641512
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਸਦਾਨੰਦ ਗੌੜਾ ਨੇ ਥੋਕ ਡਰੱਗਜ਼ ਪਾਰਕ ਅਤੇ ਮੈਡੀਕਲ ਡਿਵਾਈਸਿਸ ਪਾਰਕ ਸਥਾਪਤ ਕਰਨ ਦੇ ਦਿਸ਼ਾ ਨਿਰਦੇਸ਼ਾਂ ਦੀ ਘੋਸ਼ਣਾ ਅਤੇ ਯੋਜਨਾਵਾਂ ਦੀ ਸ਼ੁਰੂਆਤ ਕੀਤੀ
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਅੱਜ ਦੇਸ਼ ਵਿਚ ਥੋਕ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਦੇ ਪਾਰਕਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਫਾਰਮਾਸੀਉਟੀਕਲ ਵਿਭਾਗ ਦੀਆਂ ਚਾਰ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, ਭਾਰਤ ਨੂੰ ਅਕਸਰ ‘ਵਿਸ਼ਵ ਦੀ ਫਾਰਮੇਸੀ’ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਵਿਸ਼ੇਸ਼ ਤੌਰ 'ਤੇ ਚੱਲ ਰਹੀ ਕੋਵਿਡ -19 ਮਹਾਂਮਾਰੀ ਵਿਚ ਸੱਚ ਸਾਬਤ ਹੋਇਆ ਹੈ ਜਦੋਂ ਦੇਸ਼ ਭਰ ਵਿਚ ਲਾਕਡਾਊਨ ਦੌਰਾਨ ਵੀ ਲੋੜਵੰਦ ਦੇਸ਼ਾਂ ਨੂੰ ਜੀਵਨ ਬਚਾਉਣ ਦੀਆਂ ਨਾਜ਼ੁਕ ਦਵਾਈਆਂ ਆਯਾਤ ਕਰਨਾ ਜਾਰੀ ਰੱਖਿਆ ਗਿਆ। ਹਾਲਾਂਕਿ, ਇਨ੍ਹਾਂ ਪ੍ਰਾਪਤੀਆਂ ਦੇ ਬਾਵਜੂਦ, ਇਹ ਚਿੰਤਾ ਦਾ ਵਿਸ਼ਾ ਹੈ ਕਿ ਸਾਡਾ ਦੇਸ਼ ਮੁੱਲ ਲੇ ਕੱਚੇ ਮਾਲ ਦੀ ਨਿਰਯਾਤ 'ਤੇ ਆਲੋਚਨਾਤਮਕ ਤੌਰ' ਤੇ ਨਿਰਭਰ ਕਰਦਾ ਹੈ। ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ 41 ਉਤਪਾਦਾਂ ਦੀ ਸੂਚੀ 53 ਥੋਕ ਦਵਾਈਆਂ ਦੇ ਘਰੇਲੂ ਉਤਪਾਦਨ ਨੂੰ ਸਮਰੱਥ ਬਣਾਵੇਗੀ ਘਰੇਲੂ ਮੁੱਲ ਵਧਾਉਣ ਦੇ ਲੋੜੀਂਦੇ ਪੱਧਰ ਦੇ ਨਾਲ ਸਥਾਨਕ ਤੌਰ 'ਤੇ ਤਿਆਰ ਕੀਤੇ ਇਨ੍ਹਾਂ 41 ਉਤਪਾਦਾਂ ਦੀ ਘਰੇਲੂ ਵਿਕਰੀ ਦੀ ਇਕ ਨਿਸ਼ਚਤ ਪ੍ਰਤੀਸ਼ਤ ਦੇ ਤੌਰ' ਤੇ ਸਕੀਮ ਅਧੀਨ ਚੁਣੇ ਗਏ ਵੱਧ ਤੋਂ ਵੱਧ 136 ਨਿਰਮਾਤਾਵਾਂ ਨੂੰ ਵਿੱਤੀ ਪ੍ਰੋਤਸਾਹਨ ਦਿੱਤੇ ਜਾਣਗੇ।
For details: https://www.pib.gov.in/PressReleseDetail.aspx?PRID=1641517
ਭਾਰਤੀ ਰੇਲਵੇਜ਼ ਨੇ 10 ਬ੍ਰੌਡ ਗੇਜ ਰੇਲ–ਇੰਜਣ ਬੰਗਲਾਦੇਸ਼ ਨੂੰ ਸੌਂਪੇ
ਵਿਦੇਸ਼ ਮੰਤਰੀ, ਡਾ. ਐੱਸ. ਜੈਸ਼ੰਕਰ ਅਤੇ ਰੇਲ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ 10 ਬ੍ਰੌਡ ਗੇਜ ਰੇਲ–ਇੰਜਣਾਂ ਨੂੰ ਵਰਚੁਅਲ ਝੰਡੀ ਵਿਖਾ ਕੇ ਬੰਗਲਾਦੇਸ਼ ਨੂੰ ਰਵਾਨਾ ਕਰਨ ਦੀ ਰਸਮ ਨਿਭਾਈ । ਇਸ ਮੌਕੇ ਬੋਲਦਿਆਂ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ, ‘ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਪਾਰਸਲ ਤੇ ਕੰਟੇਨਰ ਰੇਲ–ਗੱਡੀਆਂ ਚੱਲ ਪਈਆਂ ਹਨ। ਇਸ ਨਾਲ ਸਾਡੇ ਕਾਰੋਬਾਰਾਂ ਲਈ ਨਵੇਂ ਮੌਕੇ ਖੁੱਲ੍ਹਣਗੇ। ਮੈਨੂੰ ਇਹ ਜਾਣ ਕੇ ਖ਼ੁਸ਼ੀ ਹੋਈ ਹੈ ਕਿ ਰੇਲਾਂ ਦੀ ਆਵਾਜਾਈ ਜ਼ਰੀਏ ਕਾਰੋਬਾਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਕੋਵਿਡ–19 ਮਹਾਮਾਰੀ ਦੌਰਾਨ, ਖਾਸ ਕਰਕੇ ਰਮਜ਼ਾਨ ਦੇ ਮਹੀਨੇ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਗਈ ਸੀ।’ ਉਨ੍ਹਾਂ ਇਸ ਗੱਲ ’ਤੇ ਖ਼ੁਸ਼ੀ ਪ੍ਰਗਟਾਈ ਕਿ ਕੋਵਿਡ ਮਹਾਮਾਰੀ ਨੇ ਦੁਵੱਲੇ ਸਹਿਯੋਗ ਦੀ ਰਫ਼ਤਾਰ ਨੂੰ ਘਟਾਇਆ ਨਹੀਂ ਹੈ । ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਤੇ ਬੰਗਲਾਦੇਸ਼ ਦੀਆਂ ਲੀਡਰਸ਼ਿਪਸ ਦੋਵੇਂ ਦੇਸ਼ਾਂ ਵਿਚਾਲੇ 1965 ਤੋਂ ਪਹਿਲਾਂ ਦੇ ਰੇਲਵੇ ਕੁਨੈਕਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਤੀਬੱਧ ਹਨ। ਉਦੋਂ ਮੌਜੂਦ 7 ਰੇਲ ਲਿੰਕਸ ਵਿੱਚੋਂ ਹੁਣ 4 ਚੱਲ ਰਹੇ ਹਨ। ਕੋਵਿਡ–19 ਦੌਰਾਨ, ਦੋਵੇਂ ਰੇਲਵੇਜ਼ ਨੇ ਇਸ ਸੰਕਟ ਨਾਲ ਨਿਪਟਣ ਲਈ ਬੇਮਿਸਾਲ ਦੂਰ–ਦ੍ਰਿਸ਼ਟੀ ਵਿਖਾਈ ਹੈ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਵਿੱਚ ਵਾਧਾ ਕਰ ਕੇ ਸਪਲਾਈ–ਲੜੀ ਨੂੰ ਕਾਇਮ ਰੱਖਿਆ ਹੈ। ਪਿਛਲੇ ਕੁਝ ਸਮੇਂ ਦੌਰਾਨ, ਭਾਰਤ ਤੇ ਬੰਗਲਾਦੇਸ਼ ਨੇ ਕੋਵਿਡ–19 ਮਹਾਮਾਰੀ ਦਾ ਅਸਰ ਘਟਾਉਣ ਲਈ ਆਪਣਾ ਰੇਲ ਸਹਿਯੋਗ ਵਧਾਇਆ ਹੈ ਕਿਉਕਿ ਜ਼ਮੀਨੀ ਸਰਹੱਦ ਰਾਹੀਂ ਹੋਣ ਵਾਲੇ ਕਾਰੋਬਾਰ ਵਿੱਚ ਕੁਝ ਅੜਿੱਕੇ ਪੈ ਰਹੇ ਸਨ।
For details: https://www.pib.gov.in/PressReleseDetail.aspx?PRID=1641503
ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕੋਵਿਡ ਕਾਰਨ ਸਿੱਖਿਆ ਸੈਸ਼ਨ ਵਿੱਚ ਆਈ ਰੁਕਾਵਟ ਤੋਂ ਚਿੰਤਤ ਨਾ ਹੋਣ ਨੂੰ ਕਿਹਾ
ਉਪ ਰਾਸ਼ਟਰਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮੀਡੀਆ ਅਤੇ ਵਿਸ਼ੇਸ਼ ਕਰਕੇ ਮੌਜੂਦਾ ਨਿਊਜ਼ ਮੀਡੀਆ ਵਿੱਚ ਮੌਜੂਦ ਭਰਮਾਊ ਪ੍ਰਚਾਰ ਅਤੇ ਫੇਕ ਨਿਊਜ਼ ਤੋਂ ਬੱਚਿਆਂ ਨੂੰ ਜਾਣੂ ਕਰਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਚਾਹੀਦਾ ਹੈ ਜਿਸ ਨਾਲ ਕਿ ਉਹ ਅਜਿਹੀਆਂ ਖ਼ਬਰਾਂ ਨੂੰ ਪਛਾਣ ਸਕਣ। ਅੱਜ ਟਾਈਮਜ਼ ਸਕਾਲਰਜ਼ ਇਵੈਂਟ ਦੇ ਮੌਕੇ ’ਤੇ 200 ਤੋਂ ਜ਼ਿਆਦਾ ਹੁਸ਼ਿਆਰ ਨੌਜਵਾਨ ਪ੍ਰਤੀਨਿਧੀਆਂ ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਸੰਬੋਧਿਤ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਅਤੇ ਸੱਚ ਨੂੰ ਸਵੀਕਾਰ ਕਰਨ ਅਤੇ ਝੂਠੀਆਂ ਅਫਵਾਹਾਂ ਨੂੰ ਨਕਾਰਨ ਦੀ ਯੋਗਤਾ ਵਿਕਸਤ ਕਰਨ ਦੀ ਤਾਕੀਦ ਕੀਤੀ। ਕੋਵਿਡ ਕਾਰਨ ਸਿੱਖਿਆ ਸੈਸ਼ਨ ਵਿੱਚ ਆਈ ਰੁਕਾਵਟ ਦੀ ਚਰਚਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਨੌਜਵਾਨ ਵਿਦਿਆਰਥੀਆਂ ਨੂੰ ਚਿੰਤਤ ਨਾ ਹੋਣ ਨੂੰ ਕਿਹਾ ਕਿਉਂਕਿ ਇਹ ਸਥਿਤੀਆਂ ਉਨ੍ਹਾਂ ਦੇ ਵਸ ਵਿੱਚ ਹੈ ਹੀ ਨਹੀਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਦੇ ਉਤਰਾਅ ਚੜ੍ਹਾਅ ਵਿੱਚ ਵੀ ਮਾਨਸਿਕ ਅਤੇ ਭਾਵਨਾਤਮਕ ਰੂਪ ਨਾਲ ਮਜ਼ਬੂਤ ਰਹਿਣ ਨੂੰ ਕਿਹਾ। ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਇਕਾਗਰਤਾ ਵਧਾਉਣ, ਸਰੀਰਿਕ ਅਤੇ ਮਾਨਸਿਕ ਸਿਹਤ ਲਈ ਅਤੇ ਤਣਾਅ ਅਤੇ ਚਿੰਤਾ ਤੋਂ ਮੁਕਤ ਰਹਿਣ ਲਈ ਯੋਗ ਅਭਿਆਸ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਯੋਗ ਮਹਾਮਾਰੀ ਦੇ ਸਮੇਂ ਵਿੱਚ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ ਅਤੇ ਸਲਾਹ ਦਿੱਤੀ ਕਿ ਯੋਗ ਨੂੰ ਬਚਪਨ ਤੋਂ ਹੀ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
For details: https://www.pib.gov.in/PressReleseDetail.aspx?PRID=1641527
INPUTS FROM FIELD OFFICES
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਪੰਜਾਬ: ਪੰਜਾਬ ਸਰਕਾਰ ਕੋਵਿਡ 19 ਸਮੱਗਰੀ ਦੀ ਸਪਲਾਈ ਲੜੀ ਦੀ ਰੀਅਲ ਟਾਈਮ ਦੀ ਟਰੈਕਿੰਗ ਕਰਨ ਲਈ ਇਫੈਕਟਿਵ ਇੰਟੈਲੀਜੈਂਟ ਨੈੱਟਵਰਕ (ਈਵੀਆਈਐੱਨ) ਦੀ ਵਰਤੋਂ ਕਰ ਰਹੀ ਹੈ। ਇਹ ਪਲੇਟਫਾਰਮ ਜ਼ਰੂਰੀ ਸਮੱਗਰੀ ਦੀ ਘਾਟ ਨੂੰ ਦੂਰ ਕਰਨ ਲਈ ਸਪਲਾਈ ਅਤੇ ਮੰਗ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਣ ਸਿੱਧ ਹੋਇਆ ਹੈ|
-
ਹਿਮਾਚਲ ਪ੍ਰਦੇਸ਼: ਰਾਜ ਸਰਕਾਰ ਵੱਲੋਂ ਅੰਤਰਰਾਜੀ ਆਉਣ ਜਾਣ ਸੰਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ ਅੰਸ਼ਕ ਸੋਧਾਂ ਕੀਤੀਆਂ ਗਈਆਂ ਹਨ। ਸੋਧ ਦੇ ਅਨੁਸਾਰ, ਵਿਦਿਆਰਥੀ ਜਾਂ ਕੈਂਡੀਡੇਟ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਮਾਪਿਆਂ ਨੂੰ, ਜਿਨ੍ਹਾਂ ਨੂੰ ਕੰਪੀਟੀਟਿਵ / ਚੋਣ ਪ੍ਰੀਖਿਆਵਾਂ ਦੇ ਕਾਰਨ ਰਾਜ ਵਿੱਚ ਆਉਣ ਜਾਂ ਬਾਹਰ ਜਾਣ ਦੀ ਜ਼ਰੂਰਤ ਹੈ, ਉਨ੍ਹਾਂ ਲਈ ਕੁਆਰੰਟੀਨ ਦੀ ਸ਼ਰਤ ਛੱਡੀ ਜਾ ਸਕਦੀ ਹੈ, ਬਸ਼ਰਤੇ ਉਹ ਰਾਜ ਤੋਂ ਬਾਹਰ ਜਾਣ ਤੋਂ ਬਾਅਦ 72 ਘੰਟਿਆਂ ਦੇ ਅੰਦਰ ਵਾਪਸ ਆਉਣ ਜਾਂ ਰਾਜ ਵਿੱਚ ਦਾਖਲ ਹੋਣ ਵਾਲੇ ਵੀ 72 ਘੰਟਿਆਂ ਦੇ ਅੰਦਰ ਰਾਜ ਤੋਂ ਵਾਪਸ ਚਲੇ ਜਾਣ| ਦੋਵੇਂ ਪਾਸਿਆਂ ਲਈ ਆਉਣ-ਜਾਣ ਦੀ ਮਿਆਦ 72 ਘੰਟੇ ਹੈ|
-
ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ, ਵਾਤਾਵਰਣ ਰਾਜ ਮੰਤਰੀ ਸੰਜੇ ਬਨਸੋਦੇ ਕੋਵਿਡ ਲਈ ਪਾਜ਼ਿਟਿਵ ਪਾਇਆ ਜਾਣ ਵਾਲਾ ਊਧਵ ਠਾਕਰੇ ਸਰਕਾਰ ਦਾ ਛੇਵਾਂ ਮੰਤਰੀ ਬਣ ਗਿਆ ਹੈ। ਇਸ ਦੌਰਾਨ, ਬ੍ਰਿਹਾਂਮੰਬਾਈ ਮਿਉਂਸੀਪਲ ਕਾਰਪੋਰੇਸ਼ਨ ਨੇ ਕੋਵਿਡ-19 ਸੀਰੋਸਰਵੇ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ ਜਿਸ ਵਿੱਚ ਸ਼ਹਿਰ ਦੇ 10,000 ਵਸਨੀਕਾਂ ਨੂੰ ਸ਼ਾਮਲ ਕੀਤਾ ਗਿਆ ਹੈ| ਸਰਵੇ ਦਾ ਇਹ ਆਯੋਜਨ ਆਬਾਦੀ ਵਿੱਚ ਐਂਟੀਬਾਡੀਜ਼ ਦੇ ਪੱਧਰ ਨੂੰ ਨਿਰਧਾਰਤ ਕਰਨ ਲਈ ਮੁੰਬਈ ਦੇ ਵਸਨੀਕਾਂ ਲਈ ਕੀਤਾ ਗਿਆ ਸੀ| ਸ਼ਹਿਰ ਵਿੱਚ ਝੁੱਗੀਆਂ ਅਤੇ ਗੈਰ-ਝੁੱਗੀਆਂ ਦੋਵਾਂ ਥਾਵਾਂ ਤੋਂ ਨਮੂਨੇ ਲਏ ਗਏ ਸਨ| ਅਗਸਤ ਵਿੱਚ ਇੱਕ ਹੋਰ ਸਰਵੇਖਣ ਕੀਤਾ ਜਾਵੇਗਾ| ਅੱਜ ਤੱਕ ਮਹਾਰਾਸ਼ਟਰ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 1.48 ਲੱਖ ਹੈ। ਪੂਨੇ ਜ਼ਿਲ੍ਹੇ ਵਿੱਚ ਦੇਸ਼ ਦੇ ਕਿਸੇ ਵੀ ਜ਼ਿਲ੍ਹੇ ਨਾਲੋਂ ਸਭ ਤੋਂ ਵੱਧ 43,838 ਐਕਟਿਵ ਕੇਸ ਹਨ। ਥਾਨਾ 37,162 ਐਕਟਿਵ ਮਾਮਲਿਆਂ ਦੇ ਨਾਲ ਦੂਜੇ ਨੰਬਰ ’ਤੇ ਹੈ, ਜਦੋਂ ਕਿ ਮੁੰਬਈ ਵਿੱਚ ਕੇਸਾਂ ਦੀ ਗਿਣਤੀ 22,443 ਰਹਿ ਗਈ ਹੈ।
-
ਗੁਜਰਾਤ: ਐਤਵਾਰ ਨੂੰ ਕੋਵਿਡ 19 ਦੇ 1,110 ਤਾਜ਼ਾ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਰਾਜ ਵਿੱਚ ਕੋਵਿਡ ਦੇ 19 ਕੇਸਾਂ ਦੀ ਕੁੱਲ ਗਿਣਤੀ 55,822 ਹੋ ਗਈ ਹੈ| ਪਿਛਲੇ 24 ਘੰਟਿਆਂ ਵਿੱਚ ਕੁੱਲ 753 ਵਿਅਕਤੀਆਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਕੋਰੋਨਾ ਵਾਇਰਸ ਤੋਂ ਇਲਾਜ਼ ਹੋਏ ਮਰੀਜ਼ਾਂ ਦੀ ਗਿਣਤੀ 40,365 ਹੋ ਗਈ ਹੈ। 21 ਮਰੀਜ਼ਾਂ ਦੀ ਮੌਤਾਂ ਦੇ ਨਾਲ, ਰਾਜ ਵਿੱਚ ਮਹਾਂਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,326 ਹੋ ਗਈ ਹੈ।
-
ਰਾਜਸਥਾਨ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ 448 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਅਤੇ 7 ਮੌਤਾਂ ਹੋਈਆਂ ਹਨ। ਇਸ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 36,878 ਹੋ ਗਈ ਹੈ, ਜਿਨ੍ਹਾਂ ਵਿੱਚੋਂ 10,124 ਐਕਟਿਵ ਕੇਸ ਹਨ| ਕੁੱਲ ਇਲਾਜ਼ ਹੋਏ ਮਰੀਜ਼ਾਂ ਦੀ ਗਿਣਤੀ 26,123 ਹੋ ਗਈ ਹੈ ਅਤੇ ਹੁਣ ਤੱਕ ਮਰਨ ਵਾਲਿਆਂ ਦੀ ਕੁੱਲ ਗਿਣਤੀ 631 ਹੈ|
-
ਮੱਧ ਪ੍ਰਦੇਸ਼: ਐਤਵਾਰ ਨੂੰ ਕੋਵਿਡ -19 ਨਾਲ ਸੰਬੰਧਤ 644 ਮਰੀਜ਼ਾਂ ਦਾ ਇਲਾਜ਼ ਹੋਇਆ ਅਤੇ 12 ਮੌਤਾਂ ਹੋਈਆਂ ਹਨ ਅਤੇ 874 ਨਵੇਂ ਪਾਜ਼ਿਟਿਵ ਕੇਸ ਆਏ ਹਨ, ਜਿਸ ਨਾਲ ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 7,857 ਹੋ ਗਈ ਹੈ। ਜ਼ਿਆਦਾਤਰ ਨਵੇਂ ਕੇਸ ਭੋਪਾਲ ਤੋਂ 205 ਕੇਸ ਆਏ ਹਨ, ਉਸ ਤੋਂ ਬਾਅਦ ਇੰਦੌਰ ਤੋਂ 149 ਮਾਮਲੇ ਆਏ ਹਨ|
-
ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਸੋਧੇ ਹੋਏ ਐੱਸਓਪੀ ਦੇ ਅਨੁਸਾਰ, ਰਜਿਸਟਰਡ ਠੇਕੇਦਾਰ ਜੋ ਰਾਜ ਵਿੱਚ ਵੱਡੇ ਪ੍ਰੋਜੈਕਟਾਂ ਦਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਪ੍ਰਤੀ ਠੇਕੇਦਾਰ ਵੱਧ ਤੋਂ ਵੱਧ 50 ਮਜ਼ਦੂਰ ਲਿਆਉਣ ਦੀ ਆਗਿਆ ਹੈ। ਉਨ੍ਹਾਂ ਨੂੰ ਐਂਟਰੀ ਲਈ ਆਨਲਾਈਨ ਪਰਮਿਟ ਲੈਣਾ ਪਵੇਗਾ ਅਤੇ ਪ੍ਰਤੀ ਐਂਟੀਜਨ ਟੈਸਟ ਲਈ 500 ਰੁਪਏ ਦੇਣੇ ਪੈਣਗੇ|
-
ਆਸਾਮ: ਜੋਰਹਾਟ ਮੈਡੀਕਲ ਕਾਲਜ ਦੇ ਕੈਂਪਸ ਵਿੱਚ ਅੱਜ ਤੋਂ ਇੱਕ ਹੋਰ ਵਾਇਰਲ ਰਿਸਰਚ ਐਂਡ ਡਿਵੈਲਪਮੈਂਟ ਲੈਬਾਰਟਰੀ (ਵੀਆਰਡੀਐੱਲ) ਚਾਲੂ ਹੋ ਗਈ ਹੈ। ਆਸਾਮ ਦੇ ਸਿਹਤ ਮੰਤਰੀ ਸ਼੍ਰੀ ਹਿਮੰਤਾ ਬਿਸਵਾ ਸਰਮਾ ਨੂੰ ਟਵੀਟ ਕੀਤਾ ਕਿ ਇਸ ਦੇ ਸ਼ੁਰੂ ਹੋਣ ਨਾਲ ਆਸਾਮ ਵਿੱਚ ਹੁਣ 17 ਵੀਆਰਡੀਐੱਲ ਹੋ ਗਈਆਂ ਹਨ|
-
ਮਣੀਪੁਰ: ਮਣੀਪੁਰ ਵਿੱਚ, ਕੋਵਿਡ -19 ਦੇ ਸਾਂਝੇ ਕੰਟਰੋਲ ਰੂਮ ਦੇ ਬੁਲਾਰੇ ਨੇ ਕਿਹਾ ਕਿ ਰਾਜ ਦੇ ਕਿਸੇ ਵੀ ਹਿੱਸੇ ਵਿੱਚ ਕਮਿਊਨਿਟੀ ਟ੍ਰਾਂਸਮਿਸ਼ਨ ਹੋਣ ਦਾ ਕੋਈ ਸੰਕੇਤ ਨਹੀਂ ਹੈ। ਮਣੀਪੁਰ ਦੇ ਰਿਮਜ਼ ਦੇ ਸਟਾਫ਼ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਪਛਾਣ ਹੋਣ ਕਰਕੇ ਹਸਪਤਾਲ ਨੂੰ ਸੈਨੀਟੇਸ਼ਨ ਲਈ 29 ਜੁਲਾਈ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।
-
ਨਾਗਾਲੈਂਡ: ਨਾਗਾਲੈਂਡ ਵਿੱਚ, ਕੋਹੀਮਾ ਜ਼ਿਲ੍ਹਾ ਪ੍ਰਸ਼ਾਸਨ ਨੇ ਮੀਮਾ ਪਿੰਡ ਦੇ ਸੀਮਾ ਖੇਤਰਾਂ ਨੂੰ ਸੀਲਡ ਇਲਾਕਿਆਂ ਵਜੋਂ ਐਲਾਨ ਦਿੱਤਾ ਹੈ, ਜਿਸ ਜਗ੍ਹਾ ’ਤੇ ਰਹਿੰਦੇ ਇੱਕ ਵਿਅਕਤੀ ਵਿੱਚ ਕੋਵਿਡ -19 ਦੀ ਪਛਾਣ ਹੋਈ ਹੈ|
-
ਸਿੱਕਮ: ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮੰਗ ਨੇ ਅੱਜ ਸੰਮਾਨ ਭਵਨ ਵਿਖੇ ਕੋਵਿਡ -19 ’ਤੇ ਰਾਜ ਸਰਕਾਰ ਦੀ ਯੋਜਨਾ ਦੀ ਸਮੀਖਿਆ ਕਰਨ ਲਈ ਸਟੇਟ ਟਾਸਕ ਫੋਰਸ ਦੀ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
-
ਕੇਰਲ: ਅੱਜ ਹੋਈ ਕੈਬਨਿਟ ਦੀ ਇੱਕ ਖ਼ਾਸ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਪੂਰੇ ਰਾਜ ਵਿੱਚ ਦੋਬਾਰਾ ਲੌਕਡਾਉਨ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਹ ਸੰਭਵ ਨਹੀਂ ਹੈ। ਉਨ੍ਹਾਂ ਖੇਤਰਾਂ ਵਿੱਚ ਪੁਲਿਸ ਚੈਕਿੰਗ ਅਤੇ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਜਾਣਗੀਆਂ ਜਿੱਥੇ ਬਿਮਾਰੀ ਦਾ ਸੰਚਾਰ ਵਧੇਰੇ ਹੁੰਦਾ ਹੈ| ਜ਼ਿਲ੍ਹਾ ਪ੍ਰਸ਼ਾਸਨ ਦੁਕਾਨਾਂ ਖੋਲ੍ਹਣ ਬਾਰੇ ਫੈਸਲਾ ਲੈ ਸਕਦਾ ਹੈ। ਇਸ ਦੌਰਾਨ, ਕੋਜ਼ੀਕੋਡ ਵਿੱਚ ਇੱਕ ਪਰਿਵਾਰ ਦੇ ਤੀਜੇ ਮੈਂਬਰ ਨੇ ਅੱਜ ਕੋਰੋਨਾ ਵਾਇਰਸ ਦੇ ਕਾਰਨ ਦਮ ਤੋੜ ਦਿੱਤਾ। ਏਰਨਾਕੁਲਮ ਮੈਡੀਕਲ ਕਾਲਜ ਹਸਪਤਾਲ ਵਿੱਚ ਇੱਕ ਹੋਰ ਕੋਵਿਡ ਮੌਤ ਹੋਈ। ਤਾਜ਼ਾ ਜਾਣਕਾਰੀ ਅਨੁਸਾਰ ਮੌਤਾਂ ਦੀ ਗਿਣਤੀ 61 ਹੈ। ਪੁਲਿਸ ਨੇ ਸਥਾਨਕ ਕੌਂਸਲਰ ਸਣੇ 50 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਨੇ ਕੋਟਯਾਮ ਵਿੱਚ ਕੋਵਿਡ ਮਰੀਜ਼ ਦੇ ਸਸਕਾਰ ਨੂੰ ਰੋਕਿਆ ਸੀ। 927 ਨਵੇਂ ਮਰੀਜ਼ਾਂ ਦੇ ਆਉਣ ਨਾਲ, ਕੱਲ ਕੇਰਲ ਦੇ ਕੋਵਿਡ ਮਾਮਲੇ 19,000 ਨੂੰ ਪਾਰ ਕਰ ਗਏ| ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 9,655 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 1.56 ਵਿਅਕਤੀ ਨਿਗਰਾਨੀ ਅਧੀਨ ਹਨ।
-
ਤਮਿਲ ਨਾਡੂ: ਪੁਦੂਚੇਰੀ ਵਿਧਾਨ ਸਭਾ ਕੰਪਲੈਕਸ 27 ਤੋਂ 28 ਜੁਲਾਈ ਨੂੰ ਬੰਦ ਰਹੇਗਾ, ਜਦੋਂ ਇੱਕ ਵਿਧਾਇਕ ਅਤੇ ਇੱਕ ਚੌਂਕੀਦਾਰ ਅਤੇ ਇੱਕ ਵਾਰਡ ਵਿੱਚ ਕੋਵਿਡ ਦੀ ਲਾਗ ਦਾ ਪਾਜ਼ਿਟਿਵ ਟੈਸਟ ਪਾਇਆ ਗਿਆ ਸੀ। ਮਦੁਰਾਈ ਦੇ ਸਰਕਾਰੀ ਰਾਜਾਜੀ ਹਸਪਤਾਲ ਵਿੱਚ ਨਰਸਾਂ ਅਤੇ ਡਾਕਟਰ ਸਮੇਤ 29 ਲੋਕ ਕੋਵਿਡ ਲਈ ਪਾਜ਼ਿਟਿਵ ਪਾਏ ਗਏ ਹਨ| ਤਮਿਲ ਨਾਡੂ ਵਿੱਚ ਆਰਟਸ, ਸਾਇੰਸ ਕਾਲਜਾਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ ਵਧਾ ਦਿੱਤੀ ਗਈ ਹੈ; ਵਿਦਿਆਰਥੀ 1 ਤੋਂ 10 ਅਗਸਤ ਦੇ ਵਿਚਕਾਰ ਆਪਣੇ ਪੇਪਰ ਅਪਲੋਡ ਕਰ ਸਕਦੇ ਹਨ| ਕੋਵਿਡ ਮਾਮਲਿਆਂ ਵਿੱਚ ਚੇਨਈ ਦਾ ਹਿੱਸਾ ਘਟ ਗਿਆ ਹੈ ਅਤੇ ਹੋਰ ਜਿਲ੍ਹਿਆਂ ਵਿੱਚ ਕੋਵਿਡ ਦੇ ਵੱਧ ਕੇਸ ਆ ਰਹੇ ਹਨ ਅਤੇ ਤਮਿਲ ਨਾਡੂ ਵਿੱਚ ਗਿਣਤੀ ਵਧ ਰਹੀ ਹੈ| ਕੱਲ੍ਹ 6986 ਨਵੇਂ ਕੇਸ ਆਏ ਅਤੇ 85 ਮੌਤਾਂ ਹੋਈਆਂ ਹਨ। ਚੇਨਈ ਤੋਂ 1155 ਕੇਸ ਸਾਹਮਣੇ ਆਏ ਹਨ| ਕੁੱਲ ਕੋਵਿਡ ਮਾਮਲੇ: 2,13,723; ਐਕਟਿਵ ਕੇਸ: 53,703; ਮੌਤਾਂ: 3494; ਚੇਨਈ ਵਿੱਚ ਐਕਟਿਵ ਮਾਮਲੇ: 13,744|
-
ਕਰਨਾਟਕ: ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਕਰਨਾਟਕ ਦੇਸ਼ ਦੇ ਸਾਰੇ ਰਾਜਾਂ ਵਿੱਚ ਕੋਵਿਡ 19 ਦੇ ਅੰਕੜਿਆਂ ਦੀ ਰਿਪੋਰਟਿੰਗ ਦੀ ਗੁਣਵਤਾ ਦੇ ਮਾਮਲੇ ਵਿੱਚ ਸਭ ਤੋਂ ਵਧੀਆ ਹੈ| ਰਾਜ ਦੇ ਜੰਗਲਾਤ ਮੰਤਰੀ ਆਨੰਦ ਸਿੰਘ ਕੋਵਿਡ -19 ਲਈ ਪਾਜ਼ਿਟਿਵ ਪਾਏ ਗਏ ਹਨ। ਰਾਜ ਸਰਕਾਰ ਨੇ ਕਿਹਾ ਕਿ ਉਹ ਐਤਵਾਰ ਦੇ ਕਰਫਿਊ ਨੂੰ ਜਾਰੀ ਰੱਖਣ ਬਾਰੇ ਫੈਸਲਾ ਲੈਣ ਲਈ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਉਡੀਕ ਕਰ ਰਹੀ ਹੈ। ਆਈਆਈਐੱਸਸੀ ਟੀਮ ਦੁਆਰਾ ਡਿਜ਼ਾਈਨ ਕੀਤੀਆਂ ਗਈਆਂ ਮੋਬਾਈਲ ਲੈਬਾਰਟਰੀਆਂ ਦਾ ਪਹਿਲਾ ਸਮੂਹ ਤੈਨਾਤ ਕਰਨ ਲਈ ਤਿਆਰ ਹੈ ਅਤੇ ਜਲਦੀ ਹੀ ਰਾਜ ਸਰਕਾਰ ਨੂੰ ਸੌਂਪ ਦਿੱਤਾ ਜਾਵੇਗਾ। ਕਰਨਾਟਕ ਵਿੱਚ ਐਤਵਾਰ ਨੂੰ ਕੋਵਿਡ -19 ਦੇ ਇੱਕ ਦਿਨ ਵਿੱਚ ਸਭ ਤੋਂ ਵੱਧ 5,199 ਕੇਸ ਦੇਖਣ ਨੂੰ ਮਿਲੇ, ਜਦੋਂਕਿ ਕੁੱਲ ਕੇਸਾਂ ਦੀ ਗਿਣਤੀ ਵਧ ਕੇ 96,141 ਹੋ ਗਈ ਹੈ| ਐਤਵਾਰ ਨੂੰ 58,417 ਐਕਟਿਵ ਕੇਸ ਹਨ ਅਤੇ 2,088 ਮਰੀਜ਼ਾਂ ਦੇ ਇਲਾਜ਼ ਹੋਣ ਨਾਲ ਕੁੱਲ ਡਿਸਚਾਰਜ ਮਰੀਜ਼ਾਂ ਦੀ ਗਿਣਤੀ 35,838 ਤੱਕ ਪਹੁੰਚ ਗਈ ਹੈ।
-
ਆਂਧਰ ਪ੍ਰਦੇਸ਼: ਰਾਜ ਨੇ ਕੋਵਿਡ -19 ਟੈਸਟ ਕਰਨ ਬਾਰੇ ਮੁੱਖ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਿਰਫ਼ ਆਈਸੀਐੱਮਆਰ ਦੁਆਰਾ ਮਨਜ਼ੂਰਸ਼ੁਦਾ ਪ੍ਰਯੋਗਸ਼ਾਲਾਵਾਂ ਨੂੰ ਕੋਰੋਨਾ ਵਾਇਰਸ ਟੈਸਟ ਕਰਨੇ ਚਾਹੀਦੇ ਹਨ। ਸਰਕਾਰ ਨੇ ਰੈਪਿਡ ਐਂਟੀਜਨ ਟੈਸਟ ਲਈ 750 ਰੁਪਏ ਅਤੇ ਵੀਆਰਡੀਐੱਲ ਦੇ ਟੈਸਟ ਲਈ ਵੱਧ ਤੋਂ ਵੱਧ 2,800 ਰੁਪਏ ਦੀ ਸੀਮਾ ਤੈਅ ਕਰ ਦਿੱਤੀ ਹੈ। ਜਿਵੇਂ ਕਿ ਰਾਜ 5 ਸਤੰਬਰ ਤੋਂ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ, ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਸਾਲ 2020-21 ਲਈ ਦਾਖਲਾ ਪ੍ਰਕਿਰਿਆ ਅੱਜ ਸ਼ੁਰੂ ਹੋਵੇਗੀ। ਕੋਵਿਡ -19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਿਰਫ਼ ਮਾਪਿਆਂ ਨੂੰ ਦਾਖਲਾ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਦੀ ਆਗਿਆ ਹੈ| ਕੱਲ 7627 ਨਵੇਂ ਕੇਸ ਆਏ ਅਤੇ 56 ਮੌਤਾਂ ਹੋਈਆਂ ਹਨ। ਕੁੱਲ ਕੇਸ: 96,298; ਐਕਟਿਵ ਕੇਸ: 48,956; ਮੌਤਾਂ: 1041; ਡਿਸਚਾਰਜ: 46,301|
-
ਤੇਲੰਗਾਨਾ: ਹੈਦਰਾਬਾਦ ਕੋਵਿਡ -19 ਨਾਲ ਨਜਿੱਠਣ ਦੇ ਹੱਲ ਲੱਭਣ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਉਂਦਾ ਜਾ ਰਿਹਾ ਹੈ ਕਿਉਂਕਿ ਸ਼ਹਿਰ ਅਧਾਰਤ ਅਵਰਾ ਲੈਬਾਰਟਰੀਜ਼ ਜਲਦੀ ਹੀ ਸ਼ੁਰੂ ਕੀਤੀ ਜਾਣ ਵਾਲੀ ਕੋਵਿਡ -19 ਡਰੱਗ ਸਿਪਲੇਂਜ਼ਾ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਜੋ ਫਵੀਪੀਰਾਵੀਰ ਦਾ ਆਮ ਰੂਪ ਹੈ, ਜਿਸਨੂੰ ਸਿਪਲਾ ਲੈਬਾਰਟਰੀਜ਼ ਦੁਆਰਾ ਤਿਆਰ ਕੀਤਾ ਜਾਵੇਗਾ| ਕੋਵਿਡ ਦੇ ਵਾਧੇ ਨੂੰ ਵੇਖਦੇ ਹੋਏ ਤੇਲੰਗਾਨਾ ਦੇ ਜ਼ਿਲ੍ਹਾ ਹਸਪਤਾਲ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਇਕਾਂਤਵਾਸ ਸੁਵਿਧਾਵਾਂ ਸਥਾਪਤ ਕਰਨ ਲਈ ਸਹਿਯੋਗ ਦੇ ਰਹੇ ਹਨ ਅਤੇ ਮਰੀਜ਼ਾਂ ਨੂੰ ਹੈਦਰਾਬਾਦ ਆਉਣ ਤੋਂ ਪਰਹੇਜ਼ ਕਰਨ ਦੀ ਅਪੀਲ ਕਰ ਰਹੇ ਹਨ। ਐਤਵਾਰ ਨੂੰ 1473 ਨਵੇਂ ਕੇਸ ਆਏ, 774 ਦੀ ਰਿਕਵਰੀ ਹੋਈ ਅਤੇ 08 ਮੌਤਾਂ ਹੋਈਆਂ; 1473 ਮਾਮਲਿਆਂ ਵਿੱਚੋਂ, 506 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੱਲ ਤੱਕ ਕੁੱਲ ਕੇਸ: 55,532; ਐਕਟਿਵ ਕੇਸ: 12,955; ਮੌਤਾਂ 47 471|
*****
YB ਵਾਈਬੀ
(Release ID: 1641930)
Visitor Counter : 328
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam