PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 21 JUL 2020 8:04PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ ਵਧ ਕੇ 7.2 ਲੱਖ ਹੋਈ; ਪਿਛਲੇ 24 ਘੰਟਿਆਂ  ਦੌਰਾਨ ਕੋਵਿਡ-19  ਦੇ 24,491 ਮਰੀਜ਼ ਇਲਾਜ ਦੇ ਬਾਅਦ ਠੀਕ ਹੋਏ ਹਨ।
  • ਰਾਸ਼ਟਰੀ ਰਿਕਵਰੀ ਦਰ ਵਧ ਕੇ 62.72% ਤੱਕ ਪਹੁੰਚੀ।
  • ਮੌਤ ਦਰ ਘਟ ਕੇ 2.43% ਹੋਈ।
  • 19 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ 140 ਟੈਸਟ/ ਰੋਜ਼ਾਨਾ/ਮਿਲੀਅਨ ਕਰ ਰਹੇ ਹਨ ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਨੇ ਸੁਝਾਅ ਦਿੱਤਾ ਹੈ।
  • ਪਿਛਲੇ 24 ਘੰਟਿਆਂ ਵਿੱਚ 3.3 ਲੱਖ ਸੈਂਪਲ ਟੈਸਟ ਕੀਤੇ ਗਏ।
  • ਵਰਤਮਾਨ ਵਿੱਚ 4,02,529 ਸੰਕ੍ਰਮਿਤ ਮਰੀਜ਼ ਹਨ।    
  • ਸੀਰੋ-ਪ੍ਰਧਾਨ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਦਿੱਲੀ ਭਰ ਵਿੱਚ ਔਸਤਨ ਆਈਜੀਜੀ ਐਂਟੀਬਾਡੀ ਦਾ ਪ੍ਰਸਾਰ 23.48% ਹੈ। ਅਧਿਐਨ ਤੋਂ ਇਹ ਵੀ ਪਤਾ ਚਲਿਆ ਕਿ ਵੱਡੀ ਸੰਖਿਆ ਵਿੱਚ ਸੰਕ੍ਰਮਿਤ ਵਿਅਕਤੀਆਂ ਵਿੱਚ ਕੋਈ ਲੱਛਣ ਨਹੀਂ ਦਿਖਿਆ ਹੈ।
  • ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ ਲਈ ਉਨ੍ਹਾਂ ਨੂੰ ਮਨੋਸਮਾਜਿਕ ਮਦਦ ਮੁਹੱਈਆ ਕਰਵਾਉਣ ਹਿਤ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਪਹਿਲ ਮਨੋਦਰਪਣਦੀ ਸ਼ੁਰੂਆਤ ਕੀਤੀ।

https://static.pib.gov.in/WriteReadData/userfiles/image/image005GKH3.jpg

https://static.pib.gov.in/WriteReadData/userfiles/image/image006JPLX.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ ਵਧ ਕੇ 7.2 ਲੱਖ ਹੋਈ; ਰਾਸ਼ਟਰੀ ਰਿਕਵਰੀ ਦਰ ਵਧ ਕੇ 62.72% ਤੱਕ ਪਹੁੰਚੀ; ਮੌਤ ਦਰ ਘਟ ਕੇ 2.43%  ਹੋਈ

 

ਪਿਛਲੇ 24 ਘੰਟਿਆਂ  ਦੌਰਾਨ ਕੋਵਿਡ-19  ਦੇ 24,491 ਮਰੀਜ਼ ਇਲਾਜ ਦੇ ਬਾਅਦ ਠੀਕ ਹੋਏ ਹਨ।  ਇਸ ਦੇ ਨਾਲ ਹੀ ਕੋਵਿਡ-19  ਦੇ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਸੰਖਿਆ ਅੱਜ ਤੱਕ ਵਧ ਕੇ 7,24,577 ਹੋ ਗਈ ਹੈ।   ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵਿੱਚ ਹੋਰ ਸੁਧਾਰ ਹੋਇਆ ਹੈ ਜੋ ਵਧ ਕੇ ਹੁਣ 62.72%  ਤੱਕ ਪਹੁੰਚ ਗਈ ਹੈ।  ਭਾਰਤ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੇ ਸੰਦਰਭ ਵਿੱਚ ਮੌਤ ਦਰ ਘਟ ਕੇ 2.43%  ਹੋ ਗਈ ਹੈ ਜੋ ਦੁਨੀਆ ਭਰ ਵਿੱਚ ਸਭ ਤੋਂ ਘੱਟ ਮੌਤ ਦਰਾਂ ਵਿੱਚੋਂ ਇੱਕ ਹੈ ਅਤੇ ਇਹ ਲਗਾਤਾਰ ਘੱਟ ਹੋ ਰਹੀ ਹੈ।  ਕੋਵਿਡ-19 ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਅਤੇ ਇਸ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਸੰਖਿਆ ਦਾ ਅੰਤਰ ਹੁਣ ਵਧ ਕੇ 3,22,048 ਹੋ ਗਿਆ ਹੈ।  ਵਰਤਮਾਨ ਵਿੱਚ 4,02,529 ਸੰਕ੍ਰਮਿਤ ਮਰੀਜ਼ ਹਨ ਅਤੇ ਸਭ ਦਾ ਮੈਡੀਕਲ ਦੇਖਰੇਖ ਵਿੱਚ ਇਲਾਜ ਚਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 3,33,395 ਸੈਂਪਲ ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ ਕੁੱਲ 1,43,81,303 ਸੈਂਪਲ ਟੈਸਟ ਕੀਤੇ ਗਏ ਹਨ।  ਇਹ ਲੈਬਾਂ ਦੀ ਲਗਾਤਾਰ ਵਧਦੀ ਸੰਖਿਆ ਦੀ ਵਜ੍ਹਾ ਨਾਲ ਸੰਭਵ ਹੋ ਸਕਿਆ ਹੈ।  ਹੁਣ ਦੇਸ਼ ਭਰ ਵਿੱਚ 1274 ਲੈਬਾਂ ਹਨ

https://pib.gov.in/PressReleseDetail.aspx?PRID=1640254

 

 

19 ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ 140 ਟੈਸਟ/ ਰੋਜ਼ਾਨਾ/ਮਿਲੀਅਨ ਕਰ ਰਹੇ ਹਨ ਜਿਵੇਂ ਕਿ ਵਿਸ਼ਵ ਸਿਹਤ ਸੰਗਠਨ ਨੇ ਸੁਝਾਅ ਦਿੱਤਾ ਹੈ; ਵਰਤਮਾਨ ਵਿੱਚ ਭਾਰਤ ਚ ਪਾਜ਼ਿਟੀਵਿਟੀ ਦਰ 8.07% ਹੈ; 30 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਾਜ਼ਿਟੀਵਿਟੀ ਦਰ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਘੱਟ ਹੈ

ਟੈਸਟ/ਰੋਜ਼ਾਨਾ/ਮਿਲੀਅਨ ਦਾ ਰਾਸ਼ਟਰੀ ਔਸਤ ਜ਼ਿਕਰਯੋਗ ਰੂਪ ਨਾਲ ਉੱਛਲ ਕੇ 180 ‘ਤੇ ਜਾ ਪਹੁੰਚਿਆ ਹੈ।  ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਦੇ ਪਰਿਪੇਖ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਅ ਨੂੰ ਸਮਾਯੋਜਿਤ ਕਰਨ ਲਈ ਜਨਤਕ ਸਿਹਤ ਮਾਪਦੰਡ ਤੇ ਆਪਣੇ ਦਿਸ਼ਾ-ਨਿਰਦੇਸ਼ ਨੋਟ ਵਿੱਚ ਸ਼ੱਕੀ ਕੋਵਿਡ 19 ਮਾਮਲਿਆਂ ਲਈ ਵਿਆਪਕ ਨਿਗਰਾਨੀ ਦੀ ਸਲਾਹ ਦਿੱਤੀ ਹੈ। ਵਰਤਮਾਨ ਵਿੱਚਅਜਿਹੇ 19 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜੋ ਰੋਜ਼ਾਨਾ ਪ੍ਰਤੀ ਮਿਲੀਅਨ 140 ਤੋਂ ਅਧਿਕ ਟੈਸਟ ਕਰ ਰਹੇ ਹਨ। ਗੋਆ ਰਾਜ ਸਭ ਤੋਂ ਅਧਿਕ ਰੋਜ਼ਾਨਾ ਪ੍ਰਤੀ ਮਿਲੀਅਨ 1333 ਤੋਂ ਅਧਿਕ ਟੈਸਟ ਕਰ ਰਿਹਾ ਹੈ।

 

Combined Final 21st July Press Brief.jpg

 

ਜਾਂਚ ਦੀ ਸੰਖਿਆ ਵਿੱਚ ਵਾਧੇ ਦੇ ਅਨੁਰੂਪਭਾਰਤ ਲਈ ਪੁਸ਼ਟੀ ਦਰ ਜਾਂ ਪਾਜ਼ਿਟੀਵਿਟੀ ਦਰ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ ਅਤੇ ਵਰਤਮਾਨ ਵਿੱਚ ਇਹ 8.07% ਹੈ।  ਅਜਿਹੇ 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਜਿਨ੍ਹਾਂ ਦੀ ਪਾਜ਼ਿਟੀਵਿਟੀ ਦਰ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਘੱਟ ਹੈ।

https://pib.gov.in/PressReleseDetail.aspx?PRID=1640252

 

ਦਿੱਲੀ ਵਿੱਚ ਜੂਨ, 2020 ਵਿੱਚ ਰਾਸ਼ਟਰੀ ਰੋਗ ਕੰਟਰੋਲ ਸੈਂਟਰ (ਐੱਨਸੀਡੀਸੀ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਸੀਰੋ-ਪ੍ਰਧਾਨ ਅਧਿਐਨ ਕਰਵਾਇਆ ਗਿਆ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਿੱਲੀ ਵਿੱਚ ਕੋਵਿਡ-19 ਨੂੰ ਲੈ ਕੇ ਸੀਰੋ-ਨਿਗਰਾਨੀ ਅਧਿਐਨ ਸ਼ੁਰੂ ਕੀਤਾ। ਇਹ ਅਧਿਐਨ ਰਾਸ਼ਟਰੀ ਰਾਜਧਾਨੀ ਖੇਤਰ ਦੀ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਰਾਸ਼ਟਰੀ ਰੋਗ ਕੰਟਰੋਲ ਸੈਂਟਰ) ਦੁਆਰਾ ਇੱਕ ਅਤਿਅੰਤ ਸ਼ੁੱਧ ਮਲਟੀ-ਸਟੇਜ ਸੈਂਪਲਿੰਗ ਸਟਡੀ ਡਿਜ਼ਾਈਨ ਦੇ ਬਾਅਦ ਕੀਤਾ ਗਿਆ ਹੈ। ਇਹ ਅਧਿਐਨ 27 ਜੂਨ, 2020 ਤੋਂ 10 ਜੁਲਾਈ, 2020 ਤੱਕ ਕਰਵਾਇਆ ਗਿਆ ਸੀ। ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ ਲਈ ਸਰਦੇਖਣ ਟੀਮਾਂ ਦਾ ਗਠਨ ਕੀਤਾ ਗਿਆ ਸੀ । ਪਹਿਲਾਂ ਤੋਂ ਚੁਣੇ ਲੋਕਾਂ ਤੋਂ ਲਿਖਿਤ ਸੂਚਿਤ ਸਹਿਮਤੀ ਲੈਣ ਦੇ ਬਾਅਦ ਉਨ੍ਹਾਂ ਦੇ  ਖੂਨ ਦੇ ਸੈਂਪਲ ਇਕੱਠੇ ਕੀਤੇ ਗਏ ਅਤੇ ਫਿਰ ਉਨ੍ਹਾਂ ਦੇ  ਸੀਰਾ ਨੂੰ ਆਈਜੀਜੀ ਐਂਟੀਬਾਡੀ ਅਤੇ ਸੰਕ੍ਰਮਣ ਲਈ ਟੈਸਟ ਕੀਤਾ ਗਿਆਇਹ ਐਲਿਸਾ ਟੈਸਟ ਦੀ ਵਰਤੋਂ ਕਰਦੇ ਹੋਏ ਦੇਸ਼ ਵਿੱਚ ਕਰਵਾਏ ਗਏ ਹੁਣ ਤੱਕ ਦੇ ਸਭ ਤੋਂ ਵੱਡੇ ਸੀਰੋ-ਪ੍ਰਧਾਨ ਅਧਿਐਨਾਂ ਵਿੱਚੋਂ ਇੱਕ ਹੈ।  ਪ੍ਰਯੋਗਸ਼ਾਲਾ ਮਾਨਕਾਂ  ਅਨੁਸਾਰ 21,387 ਸੈਂਪਲ ਇਕੱਠੇ ਕੀਤੇ ਗਏ ਅਤੇ ਫਿਰ ਉਨ੍ਹਾਂ ਦਾ ਟੈਸਟ ਕੀਤਾ ਗਿਆ। ਇਨ੍ਹਾਂ ਟੈਸਟਾਂ ਨਾਲ ਆਮ ਨਾਗਰਿਕਾਂ ਵਿੱਚ ਐਂਟੀਬਾਡੀ ਦੀ ਹਾਜ਼ਰੀ ਦੀ ਪਹਿਚਾਣ ਕਰਨ ਵਿੱਚ ਮਦਦ ਮਿਲੀ। ਇਹ ਟੈਸਟ ਇੱਕ ਨੈਦਾਨਿਕ ਟੈਸਟਿੰਗ ਨਹੀਂ ਹੈ ਬਲਕਿ ਇਹ ਕੇਵਲ ਸਾਰਸ ਕੋਵ-2 ਦੀ ਵਜ੍ਹਾ ਨਾਲ ਪਾਜ਼ਿਟਿਵ ਪਾਏ ਗਏ ਲੋਕਾਂ ਦੇ ਪਿਛਲੇ ਸੰਕ੍ਰਮਣ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਸੀਰੋ-ਪ੍ਰਧਾਨ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਦਿੱਲੀ ਭਰ ਵਿੱਚ ਔਸਤਨ ਆਈਜੀਜੀ ਐਂਟੀਬਾਡੀ ਦਾ ਪ੍ਰਸਾਰ 23.48% ਹੈ। ਅਧਿਐਨ ਤੋਂ ਇਹ ਵੀ ਪਤਾ ਚਲਿਆ ਕਿ ਵੱਡੀ ਸੰਖਿਆ ਵਿੱਚ ਸੰਕ੍ਰਮਿਤ ਵਿਅਕਤੀਆਂ ਵਿੱਚ ਕੋਈ ਲੱਛਣ ਨਹੀਂ ਦਿਖਿਆ ਹੈ। ਇਸ ਦਾ ਮਤਲਬ ਨਿਮਨਲਿਖਿਤ ਹੈ :

https://pib.gov.in/PressReleseDetail.aspx?PRID=1640137

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ ਲਈ ਉਨ੍ਹਾਂ ਨੂੰ ਮਨੋਸਮਾਜਿਕ ਮਦਦ ਮੁਹੱਈਆ ਕਰਵਾਉਣ ਹਿਤ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਪਹਿਲਕਦਮੀ ਮਨੋਦਰਪਣਦੀ ਸ਼ੁਰੂਆਤ ਕੀਤੀ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕਨੇ ਅੱਜ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ ਲਈ ਉਨ੍ਹਾਂ ਨੂੰ ਮਨੋਸਮਾਜਿਕ ਸਹਾਇਤਾ ਪ੍ਰਦਾਨ ਕਰਨ ਲਈ ਮਨੋਦਰਪਣਪਹਿਲ ਸ਼ੁਰੂ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕਿਹਾ ਕਿ ਕੋਵਿਡ19 ਦੁਨੀਆ ਭਰ ਵਿੱਚ ਪ੍ਰਤੱਖ ਤੌਰ ਤੇ ਸਭ ਲਈ ਇੰਕ ਚੁਣੌਤੀਪੂਰਣ ਸਮਾਂ ਹੈ। ਉਨ੍ਹਾਂ ਨੇ ਦੱਸਿਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਮਹਿਸੂਸ ਕੀਤਾ ਹੈ ਕਿ ਜਿੱਥੇ ਵਿਦਿਅਕ ਮੋਰਚੇ ਉੱਤੇ ਨਿਰੰਤਰ ਸਿੱਖਿਆ ਵੱਲ ਧਿਆਨ ਦੇਣਾ ਅਹਿਮ ਹੈ, ਉੱਥੇ ਹੀ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਵੀ ਬਣਾਈ ਰੱਖਣ ਉੱਤੇ ਬਰਾਬਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਮੰਤਰਾਲੇ ਨੇ ਮਨੋਦਰਪਣ ਨਾਮ ਨਾਲ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਕੋਵਿਡ ਮਹਾਮਾਰੀ ਦੌਰਾਨ ਅਤੇ ਉਸ ਤੋਂ ਬਾਅਦ ਵੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੂੰ ਮਨੋਸਮਾਜਿਕ ਸਹਾਇਤਾ ਮੁਹੱਈਆ ਕਰਨ ਲਈ ਵਿਭਿੰਨ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਇੱਕ ਵਿਸਤ੍ਰਿਤ ਲੜੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿੱਖਿਆ, ਮਾਨਸਿਕ ਸਿਹਤ ਤੇ ਮਨੋਸਮਾਜਿਕ ਮੁੱਦਿਆਂ ਨਾਲ ਜੁੜੇ ਮਾਹਿਰਾਂ ਦਾ ਇੱਕ ਕਾਰਜਕਾਰੀ ਸਮੂਹ ਗਠਿਤ ਕੀਤਾ ਗਿਆ ਹੈ, ਜੋ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਤੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਉੱਤੇ ਨਜ਼ਰ ਰੱਖੇਗਾ ਤੇ ਸਲਾਹਮਸ਼ਵਰਾ ਸੇਵਾਵਾਂ, ਔਨਲਾਈਨ ਵਸੀਲਿਆਂ ਤੇ ਹੈਲਪਲਾਈਨ ਜ਼ਰੀਏ ਕੋਵਿਡ19 ਕਾਰਣ ਲੱਗੇ ਲੌਕਡਾਊਨ ਦੌਰਾਨ ਤੇ ਉਸ ਤੋਂ ਬਾਅਦ ਵੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਮਨੋਸਮਾਜਿਕ ਪੱਖਾਂ ਨਾਲ ਨਿਪਟਣ ਵਿੱਚ ਮਦਦ ਉਪਲਬਧ ਕਰਵਾਏਗਾ।

https://pib.gov.in/PressReleseDetail.aspx?PRID=1640208

 

ਪ੍ਰਧਾਨ ਮੰਤਰੀ 22 ਜੁਲਾਈ ਨੂੰ ਇੰਡੀਆ ਆਈਡੀਆਜ਼ ਸਮਿਟਸਮੇਂ ਮੁੱਖ ਭਾਸ਼ਣ ਦੇਣਗੇ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22 ਜੁਲਾਈ ਨੂੰ 'ਇੰਡੀਆ ਆਈਡੀਆਜ਼ ਸਮਿਟ' ਵਿੱਚ ਮੁੱਖ ਭਾਸ਼ਣ ਦੇਣਗੇ। ਇਸ ਸਿਖਰ ਸੰਮੇਲਨ (ਸਮਿਟ) ਦੀ ਮੇਜ਼ਬਾਨੀ ਅਮਰੀਕਾ-ਭਾਰਤ ਕਾਰੋਬਾਰ ਪਰਿਸ਼ਦ ਦੁਆਰਾ ਕੀਤੀ ਜਾ ਰਹੀ ਹੈਇਸ ਸਾਲ ਪਰਿਸ਼ਦ ਦੇ ਗਠਨ ਦੀ 45ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। ਇਸ ਸਾਲ ਦੇ ਇੰਡੀਆ ਆਈਡੀਆਜ਼ ਸਮਿਟਦਾ ਥੀਮ 'ਬਿਹਤਰ ਭਵਿੱਖ ਦਾ ਨਿਰਮਾਣ' ਹੈ। ਇਸ ਵਰਚੁਅਲ ਸਿਖਰ ਸੰਮੇਲਨ ਵਿੱਚ ਭਾਰਤੀ ਅਤੇ ਅਮਰੀਕੀ ਸਰਕਾਰ ਦੇ ਨੀਤੀ-ਨਿਰਮਾਤਾਵਾਂ, ਰਾਜ ਪੱਧਰੀ ਅਧਿਕਾਰੀਆਂ ਅਤੇ ਕਾਰੋਬਾਰ ਜਗਤ ਅਤੇ ਸਮਾਜ ਦੇ ਪ੍ਰਮੁੱਖ ਵਿਚਾਰਕਾਂ ਦੀ ਉੱਚ-ਪੱਧਰੀ ਮੌਜੂਦਗੀ ਹੋਵੇਗੀ। ਇਸ ਸਿਖਰ ਸੰਮੇਲਨ ਦੌਰਾਨ, ‘ਭਾਰਤ-ਅਮਰੀਕਾ ਸਹਿਯੋਗਅਤੇ ਮਹਾਮਾਰੀ ਕਾਲ ਤੋਂ ਬਾਅਦ ਦੀ ਦੁਨੀਆ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਦਾ ਭਵਿੱਖਸਮੇਤ ਵੱਖ-ਵੱਖ ਵਿਸ਼ਿਆਂ ਤੇ ਵਿਚਾਰ-ਵਟਾਂਦਰੇ ਹੋਣਗੇ।

https://pib.gov.in/PressReleseDetail.aspx?PRID=1640126

 

ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਆਤਮਨਿਰਭਰ ਭਾਰਤ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਕਰੋੜ ਨੌਜਵਾਨ ਵਲੰਟੀਅਰਾਂ ਨੂੰ ਜੁਟਾਉਣ ਦੇ ਸੰਕਲਪ ਨੂੰ ਮਜ਼ਬੂਤ ਕਰਨ ਲਈ ਯੂਨੀਸੈੱਫ ਨਾਲ ਭਾਈਵਾਲੀ ਕੀਤੀ

ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਦੇ ਭਾਰਤ ਵਿੱਚ 1 ਕਰੋੜ ਨੌਜਵਾਨ ਵਲੰਟੀਅਰਾਂ ਨੂੰ ਜੁਟਾਉਣ ਅਤੇ ਆਤਮਿਰਭਾਰ ਭਾਰਤ ਲਈ ਪ੍ਰਧਾਨ ਮੰਤਰੀ ਦੇ ਸੱਦੇ ਵਿੱਚ ਯੋਗਦਾਨ ਪਾਉਣ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਦੇ ਇੱਕ ਕਦਮ ਦੇ ਤੌਰ ਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਯੂਨੀਸੈੱਫ ਦੁਆਰਾ ਬਣਾਇਆ ਗਿਆ ਇੱਕ ਮਲਟੀ-ਸਟੇਕਹੋਲਡਰ ਪਲੈਟਫਾਰਮ- ਯੂਵਾਹ (YuWaah) ਨਾਲ ਇੱਕ ਬਿਆਨ ਤੇ ਦਸਤਖਤ ਕੀਤੇ ਜਿਸ ਨਾਲ ਭਾਰਤ ਦੇ ਨੌਜਵਾਨਾਂ ਵਿੱਚ ਸਵੈਇੱਛੁਕਤਾ ਨੂੰ ਉਤਸ਼ਾਹਿਤ ਕਰਨ ਲਈ ਭਾਈਵਾਲੀ ਵਿੱਚ ਕੰਮ ਕਰਨ ਅਤੇ ਨਾਲ ਹੀ ਉਨ੍ਹਾਂ ਨੂੰ ਸਿੱਖਿਆ ਅਤੇ ਪੜ੍ਹਾਈ ਤੋਂ ਬਦਲ ਕੇ ਲਾਭਕਾਰੀ ਕਾਰਜਾਂ ਵਿੱਚ ਤਬਦੀਲ ਕਰਨ, ਸਕਿੱਲਿੰਗ ਅਤੇ ਸਰਗਰਮ ਨਾਗਰਿਕ ਬਣਾਉਣ ਵਿੱਚ ਸਹਾਇਤਾ ਮਿਲੇਗੀ। ਭਾਈਵਾਲੀ ਦੀ ਮਹੱਤਤਾ ਬਾਰੇ ਬੋਲਦਿਆਂ, ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ, “ਇਨ੍ਹਾਂ ਚੁਣੌਤੀਆਂ ਭਰਪੂਰ ਸਮਿਆਂ ਵਿੱਚ ਇਹ ਭਾਈਵਾਲੀ ਬਹੁਤ ਹੀ ਢੁਕਵੀਂ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸਾਡੀਆਂ ਮੌਜੂਦਾ ਨੀਤੀਆਂ ਦੀ ਮਜ਼ਬੂਤੀ 'ਤੇ ਕੇਂਦ੍ਰਿਤ ਹੋਵੇਗੀ। ਭਾਰਤ ਇੱਕ ਬਹੁਤ ਵੱਡਾ ਆਬਾਦੀ ਵਾਲਾ ਅਜਿਹਾ ਨੌਜਵਾਨ ਦੇਸ਼ ਹੈ ਜੋ ਕਿਸੇ ਵੀ ਖੇਤਰ ਵਿੱਚ ਨੌਜਵਾਨਾਂ ਦੇ ਯੋਗਦਾਨ ਨਾਲ ਨਾ ਸਿਰਫ ਭਾਰਤ ਵਿੱਚ, ਬਲਕਿ ਗਲੋਬਲ ਪਲੈਟਫਾਰਮ 'ਤੇ ਵੀ ਵੱਡਾ ਅੰਤਰ ਲਿਆ ਸਕਦਾ ਹੈ।

https://pib.gov.in/PressReleseDetail.aspx?PRID=1639995

 

ਕੇਂਦਰੀ ਬਿਜਲੀ ਮੰਤਰੀ ਦੁਆਰਾ ਦੇਸ਼ ਦੇ ਆਪਣੀ ਕਿਸਮ ਦੇ ਪਹਿਲੇ ਜਨਤਕ ਈਵੀ ਚਾਰਜਿੰਗ ਪਲਾਜ਼ਾ ਦਾ ਉਦਘਾਟਨ

ਊਰਜਾ ਦਕਸ਼ਤਾ ਵਧਾਉਣ ਅਤੇ ਈ-ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦ੍ਰਿਤ ਕਰਦਿਆਂ ਬਿਜਲੀ, ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਕੱਲ੍ਹ ਚੈਮਸਫੋਰਡ ਕਲੱਬ ਵਿਖੇ ਭਾਰਤ ਦੇ ਪਹਿਲੇ ਜਨਤਕ ਈਵੀ (ਇਲੈਕਟ੍ਰਿਕ ਵਾਹਨ) ਚਾਰਜਿੰਗ ਪਲਾਜ਼ਾ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ, ਸ਼੍ਰੀ ਸਿੰਘ ਨੇ ਕਿਹਾ, “ਈਵੀ ਚਾਰਜਿੰਗ ਪਲਾਜ਼ਾ ਭਾਰਤ ਵਿੱਚ ਈ-ਗਤੀਸ਼ੀਲਤਾ ਨੂੰ ਸਰਵ-ਵਿਆਪੀ ਅਤੇ ਸੁਵਿਧਾਜਨਕ ਬਣਾਉਣ ਲਈ ਇਕ ਨਵਾਂ ਮਾਰਗ ਹੈ। ਦੇਸ਼ ਵਿੱਚ ਇੱਕ ਮਜ਼ਬੂਤ ਈ-ਗਤੀਸ਼ੀਲਤਾ ਵਾਤਾਵਰਣ ਦੀ ਸਿਰਜਣਾ ਲਈ ਅਜਿਹੀਆਂ ਨਵੀਆਂ ਪਹਿਲਾਂ ਲਾਜ਼ਮੀ ਹਨ।  ਕੇਂਦਰੀ ਮੰਤਰੀ ਨੇ ਈਈਐੱਸਐੱਲ ਅਤੇ ਯੂਐੱਸਏਆਈਡੀ ਦੀ ਸਾਂਝੀ ਪਹਿਲ ਤਹਿਤ ਇਨਡੋਰ ਏਅਰ ਕੁਆਲਿਟੀ ਫਾਰ ਸੇਫਟੀ ਐਂਡ ਐਫੀਸ਼ਿਐਂਸੀ ਵਿੱਚ ਸੁਧਾਰ ਲਈ ਏਅਰ-ਕੰਡੀਸ਼ਨਿੰਗ ਵਿਵਸਥਾ (“Retrofit of Air-conditioning to improve Indoor Air Quality for Safety and Efficiency” (RAISE) ) ਨੂੰ ਸਮਰੱਥ ਕਰਨ ਵਾਲੀ ਪ੍ਰਣਾਲੀ ਵੀ ਲਾਂਚ ਕੀਤੀ। ਲਾਂਚ ਸਮੇਂ ਸ਼੍ਰੀ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ਼ ਹੈ ਕਿ ਦੇਸ਼ ਭਰ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਵਿੱਚ ਹਵਾ ਦੀ ਮਾੜੀ ਗੁਣਵੱਤਾ ਵਿੱਚ ਸੁਧਾਰ ਕਰਕੇ ਇਸ ਨੂੰ ਸਿਹਤ ਦੇ ਪੱਖੋਂ ਹਰਿਆਲੀ ਭਰਪੂਰ ਅਤੇ ਬਿਹਤਰ ਬਣਾਇਆ ਜਾ ਸਕਦਾ ਹੈਉਨ੍ਹਾਂ ਕਿਹਾ ਭਾਰਤ ਵਿੱਚ ਹਵਾ ਦੀ ਮਾੜੀ ਗੁਣਵੱਤਾ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਖ਼ਾਸ ਕਰਕੇ ਕੋਰੋਨਾ ਦੀ ਲਾਗ ਦੇ ਸਮੇਂ ਇਸ ਦੀ ਮਹੱਤਤਾ ਹੋਰ ਵੀ ਵਧ ਗਈ ਹੈ। ਦਫ਼ਤਰਾਂ ਅਤੇ ਜਨਤਕ ਥਾਵਾਂ 'ਤੇ ਕੰਮ ਕਰ ਰਹੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਵਾਲੀਆਂ ਥਾਵਾਂ ਦੇ ਅੰਦਰ ਹਵਾ ਦੀ ਗੁਣਵੱਤਾ ਬਣਾਈ ਰੱਖਣਾ ਜ਼ਰੂਰੀ ਹੈ।

https://pib.gov.in/PressReleseDetail.aspx?PRID=1639976

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕਿਹਾ ਹੈ ਕਿ ਜਨਤਕ ਥਾਵਾਂ ਜਿਵੇਂ ਪਾਰਕਾਂ, ਸੁਖਨਾ ਝੀਲ, ਬਜ਼ਾਰਾਂ ਆਦਿ 'ਚ ਚੈਕਿੰਗ , ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਉਣ ਵਿੱਚ ਵਧੇਰੇ ਸਖਤੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਕੋਵਿਡ ਵਿਰੁੱਧ ਸੁਰੱਖਿਆ ਸਾਵਧਾਨੀਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਕਲੋਨੀਆਂ ਅਤੇ ਸੈਕਟਰਾਂ ਵਿੱਚ ਫਲੈਗ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਹ ਵੀ ਹਿਦਾਇਤ ਕੀਤੀ ਕਿ ਵੱਖ-ਵੱਖ ਹਸਪਤਾਲਾਂ ਵਿੱਚ ਸੁਰੱਖਿਆ ਸਖਤ ਕੀਤੀ ਜਾਵੇ, ਤਾਂ ਜੋ ਸਿਹਤ ਕਰਮਚਾਰੀ ਡਰ-ਮੁਕਤ ਮਹਿਸੂਸ ਕਰਨ। ਪ੍ਰਸ਼ਾਸਕ ਨੇ ਹਿਦਾਇਤ ਕੀਤੀ ਕਿ ਵੱਖ ਵੱਖ ਵਿਭਾਗਾਂ ਦੁਆਰਾ ਆਈਈਸੀ ਗਤੀਵਿਧੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਕੋਵਿਡ-19 ਦੇ ਖ਼ਤਰੇ ਅਤੇ ਸਾਫ-ਸਫਾਈ ਬਾਰੇ ਜਾਗਰੂਕ ਕੀਤਾ ਜਾ ਸਕੇ।
  • ਪੰਜਾਬ: ਰਾਜ ਦੇ ਜੇਲ੍ਹ ਵਿਭਾਗ ਨੇ ਰਾਜ ਭਰ ਦੀਆਂ ਜੇਲ੍ਹਾਂ ਵਿੱਚ ਕੋਵਿਡ-19 ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਤਿੰਨ-ਪੱਖੀ ਰਣਨੀਤੀ ਤਿਆਰ ਕੀਤੀ ਹੈ। ਰਣਨੀਤੀ ਵਿੱਚ ਰੋਕਥਾਮ, ਜਾਂਚ ਅਤੇ ਪਹਿਚਾਣ ਅਤੇ ਇਲਾਜ ਅਤੇ ਉਪਾਅ ਸ਼ਾਮਲ ਹਨ। ਕੋਵਿਡ-19 ਸਥਿਤੀ ਦੀ ਨਿਗਰਾਨੀ ਕਰਨ ਅਤੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਸਟਾਫ ਅਤੇ ਕੈਦੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਰਾਜ ਪੱਧਰੀ ਨਿਗਰਾਨੀ ਟੀਮ ਅਤੇ ਜ਼ਿਲ੍ਹਾ ਪੱਧਰੀ ਨਿਗਰਾਨੀ ਟੀਮਾਂ ਪਹਿਲਾਂ ਹੀ ਗਠਿਤ ਕਰ ਦਿੱਤੀਆਂ ਗਈਆਂ ਹਨ।
  • ਹਰਿਆਣਾ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿੱਚ ਕੋਵਿਡ-19 ਦੀ ਸਿਹਤਯਾਬੀ ਦਰ ਲਗਭਗ 75% ਹੈ ਅਤੇ ਕੇਸਾਂ ਨੂੰ ਦੁੱਗਣਾ ਹੋਣ ਵਿੱਚ 22-23 ਦਿਨ ਲਗਦੇ ਹਨ। ਇਨ੍ਹਾਂ ਅੰਕੜਿਆਂ ਨੂੰ ਦੇਖਦਿਆਂ ਰਾਜ ਵਿੱਚ ਕਮਿਊਨਿਟੀ ਫੈਲਾਅ ਦਾ ਕੋਈ ਸੰਕੇਤ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਦੁਆਰਾ ਬਣਾਈ ਗਈ ਵੈਕਸੀਨ ਪੰਡਿਤ ਭਾਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼, ਰੋਹਤਕ ਵਿਖੇ ਮਨੁੱਖੀ ਅਜ਼ਮਾਇਸ਼ ਕਰ ਚੁੱਕੀ ਹੈ, ਜਿਸ ਦੇ ਸਕਾਰਾਤਮਕ ਨਤੀਜੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਤਕਰੀਬਨ 70 ਵਿਅਕਤੀਆਂ ਨੇ ਆਪਣੀ ਮਰਜ਼ੀ ਨਾਲ ਵੈਕਸੀਨ ਲਈ ਰਜਿਸਟਰ ਕਰਵਾ ਲਿਆ ਹੈ। ਜਿਵੇਂ ਦੱਸਿਆ ਗਿਆ ਹੈ ਕਿ ਵੈਕਸੀਨ ਦੀ ਅਜ਼ਮਾਇਸ਼ ਕਾਰਨ ਲੋਕਾਂ ਵਿੱਚ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ, ਜੋ ਕਿ ਰਾਜ ਸਰਕਾਰ ਅਤੇ ਸਿਹਤ ਵਿਭਾਗ ਲਈ ਇੱਕ ਵੱਡੀ ਪ੍ਰਾਪਤੀ ਹੈ।
  • ਹਿਮਾਚਲ ਪ੍ਰਦੇਸ਼: ਰਾਜ ਮੰਤਰੀ ਮੰਡਲ ਨੇ ਰਾਜ ਵਿੱਚ ਰਾਸ਼ਟਰੀ ਐਂਬੂਲੈਂਸ ਸੇਵਾ-108 ਤਹਿਤ ਕੰਡਮ ਹੋ ਚੁੱਕੀਆਂ 38 ਐਂਬੂਲੈਂਸਾਂ ਨੂੰ ਬਦਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ,ਜੋ ਕਿ ਰਾਜ ਵਿੱਚ ਸਿਹਤ ਪ੍ਰਣਾਲੀ ਦੀ ਜੀਵਨ ਰੇਖਾ ਬਣ ਗਈਆਂ ਹਨ। ਕੈਬਨਿਟ ਨੇ ਕੋਵਿਡ-19 ਮਹਾਮਾਰੀ ਕਾਰਨ ਫੰਡਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਰਾਜ ਵਿੱਚ ਬੱਸ ਕਿਰਾਏ ਵਧਾਉਣ ਦਾ ਫੈਸਲਾ ਕੀਤਾ ਹੈ। ਪਹਾੜੀ ਅਤੇ ਪੱਧਰੇ ਖੇਤਰਾਂ ਲਈ ਤਿੰਨ ਕਿਲੋਮੀਟਰ ਤੋਂ ਵੱਧ ਦੀ ਯਾਤਰਾ ਲਈ ਮੌਜੂਦਾ ਪ੍ਰਤੀ ਕਿਲੋਮੀਟਰ ਰੇਟਾਂ ਵਿੱਚ 25% ਦਾ ਵਾਧਾ ਹੋਵੇਗਾ।
  • ਕੇਰਲ: ਇੱਕ 75 ਸਾਲਾ ਇਡੁੱਕੀ ਨਿਵਾਸੀ ਦੀ ਅੱਜ ਕੋਵਿਡ-19 ਕਾਰਨ ਮੌਤ ਹੋ ਗਈ, ਜਿਸ ਨਾਲ ਰਾਜ ਵਿੱਚ ਮੌਤ ਦੀ ਸੰਖਿਆ 44 ਹੋ ਗਈ। ਇਸ ਦੌਰਾਨ, ਆਮ ਸਿੱਖਿਆ ਵਿਭਾਗ ਨੇ ਦੱਸਿਆ ਹੈ ਕਿ ਰਾਜ ਵਿੱਚ ਸਕੂਲ ਮੁੜ ਖੋਲ੍ਹਣ ਬਾਰੇ ਫੈਸਲਾ ਅਗਸਤ ਵਿੱਚ ਕੋਵਿਡ ਸਥਿਤੀ ਦੀ ਪੜਤਾਲ ਤੋਂ ਬਾਅਦ ਲਿਆ ਜਾਵੇਗਾ। ਅਲੂਵਾ ਦੇ ਇਕ ਈਸਾਈ ਘਰ ਦੀਆਂ 18 ਸਾਧਵੀਆਂ ਕੋਵਿਡ-19 ਨਾਲ ਪਾਜ਼ਿਟਿਵ ਪਾਈਆਂ ਗਈਆਂ। ਉਹ ਇੱਕ ਸਾਧਵੀ ਦੇ ਸੰਪਰਕ ਵਿੱਚ ਆਈਆਂ ਸਨ ਜਿਸ ਦੀ ਹਾਲ ਹੀ ਵਿੱਚ ਕੋਵਿਡ ਨਾਲ ਮੌਤ ਹੋ ਗਈ ਸੀ। ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਅਨਿਸ਼ਚਿਤਤਾ ਨੂੰ ਲੈ ਕੇ ਸਿਹਤ ਮੰਤਰੀ ਕੇ ਕੇ ਸ਼ੈਲਜਾ ਦਾ ਕਹਿਣਾ ਹੈ ਕਿ ਇਹ ਮੁੱਦਾ ਕੁਝ ਹੀ ਦਿਨਾਂ ਵਿੱਚ ਸੁਲਝਾ ਲਿਆ ਜਾਵੇਗਾ। ਕੱਲ੍ਹ ਰਾਜ ਵਿੱਚ ਕੋਵਿਡ-19 ਦੇ 794 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 519 ਵਿਅਕਤੀ ਸੰਪਰਕ ਕੇਸ ਸਨ, ਜਿਨ੍ਹਾਂ ਵਿੱਚੋਂ 24 ਅਣਪਛਾਤੇ ਸਰੋਤਾਂ ਤੋਂ ਪਾਜ਼ਿਟਿਵ ਹੋਏ ਸਨ।  ਇਸ ਵੇਲੇ 7,611 ਵਿਅਕਤੀ ਇਲਾਜ ਤਹਿਤ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 1.65 ਲੱਖ ਲੋਕ ਨਿਗਰਾਨੀ ਹੇਠ ਰੱਖੇ ਗਏ ਹਨ।
  • ਤਮਿਲ ਨਾਡੂ: ਪੁਡੂਚੇਰੀ '68 ਸਾਲਾ ਵਿਅਕਤੀ ਦੀ ਮੌਤ ਨਾਲ ਕੁੱਲ ਮੌਤਾਂ ਦੀ ਸੰਖਿਆ 30 ਹੋ ਗਈ ਹੈ ; ਮੰਗਲਵਾਰ ਨੂੰ 91 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਜਿਸ ਨਾਲ ਕੇਂਦਰ ਸ਼ਾਸ਼ਿਤ ਪ੍ਰਦੇਸ਼ ਕੇਸਾਂ ਦੀ ਸੰਖਿਆ 2179 ਹੋ ਗਈ ਹੈ। ਸਕੂਲ ਪ੍ਰਬੰਧਕਾਂ ਨੇ ਮਦਰਾਸ ਹਾਈ ਕੋਰਟ ਦੇ 2020-21 ਵਿੱਦਿਅਕ ਵਰ੍ਹੇ ਲਈ 75 ਪ੍ਰਤੀਸ਼ਤ ਫੀਸ ਵਸੂਲਣ ਦੀ ਆਗਿਆ ਦੇਣ ਦੇ ਹੁਕਮ ਦਾ ਸੁਆਗਤ ਕੀਤਾ ਹੈ। ਚੇਨਈ ਦੇ 81 ਪ੍ਰਤੀਸ਼ਤ ਮਰੀਜ਼ ਕੋਵਿਡ-19 ਤੋਂ ਠੀਕ ਹੋ ਗਏ ਹਨ ਅਤੇ ਸਿਹਤਯਾਬ ਹੋਣ ਦੀ ਸੰਖਿਆ 70,000 ਨੂੰ ਪਾਰ ਕਰ ਗਈ ਹੈ। ਕੱਲ੍ਹ 1298 ਤਾਜ਼ਾ ਮਾਮਲਿਆਂ ਨਾਲ, ਸ਼ਹਿਰ ਵਿੱਚ ਕੁੱਲ ਕਿਰਿਆਸ਼ੀਲ ਮਾਮਲੇ ਹੁਣ 15,127 ਹੋ ਗਏ ਹਨ ਜੋ ਸ਼ਹਿਰ ਦੇ ਕੁੱਲ 87,235 ਪਾਜ਼ਿਟਿਵ ਮਾਮਲਿਆਂ ਵਿੱਚੋਂ 17% ਹਨ। ਕੱਲ੍ਹ 4985 ਨਵੇਂ ਕੇਸ ਅਤੇ 70 ਮੌਤਾਂ ਹੋਈਆਂ। ਕੁੱਲ ਕੇਸ: 1,75,678; ਕਿਰਿਆਸ਼ੀਲ ਕੇਸ: 51,348; ਮੌਤਾਂ: 2551; ਚੇਨਈ ਵਿੱਚ ਐਕਟਿਵ ਮਾਮਲੇ: 15,127
  • ਕਰਨਾਟਕ: ਬੰਗਲੌਰ ਸ਼ਹਿਰੀ ਅਤੇ ਗ੍ਰਾਮੀਣ ਵਿੱਚ ਇੱਕ ਹਫਤੇ ਦੀ ਲੌਕਡਾਊਨ ਕੱਲ੍ਹ ਸਵੇਰੇ 5 ਵਜੇ ਤੱਕ ਖਤਮ ਹੋ ਜਾਵੇਗੀ। ਇਸ ਦੌਰਾਨ ਰਾਜ ਸਰਕਾਰ ਨੇ ਲੌਕਡਾਊਨ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਕਰਨਾਟਕ ਹਾਈਕੋਰਟ ਨੇ ਰਾਜ ਨੂੰ ਹਿਦਾਇਤ ਕੀਤੀ ਕਿ ਸਵੈਬ ਟੈਸਟ ਦੇ ਨਤੀਜਿਆਂ ਵਿੱਚ ਦੇਰੀ ਨੂੰ ਘੱਟ ਕੀਤਾ ਜਾਵੇ ਕਿਉਂਕਿ ਸਮੇਂ ਦੇ ਅੰਤਰ ਨਾਲ ਪ੍ਰਯੋਗਸ਼ਾਲਾ ਦੀ ਰਿਪੋਰਟ ਮਿਲਣ ਅਤੇ ਸੰਕ੍ਰਮਣ ਦੇ ਫੈਲਣ ਦਾ ਸਿੱਧਾ ਸਬੰਧ ਜੁੜਿਆ ਹੋਇਆ ਹੈ। ਬੀਬੀਐੱਮਪੀ ਨੇ ਕੋਵਿਡ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਨਵੀਂ ਟਾਸਕ ਫੋਰਸ ਦਾ ਗਠਨ ਕੀਤਾ ਹੈ। ਕੋਵਿਡ ਲਈ ਡਾਕਟਰੀ ਉਪਕਰਣਾਂ ਦੀ ਖਰੀਦ ਵਿੱਚ ਬੇਨਿਯਮੀਆਂ ਦੇ ਦੋਸ਼ ਅਤੇ ਜਵਾਬੀ ਇਲਜ਼ਾਮ ਜਾਰੀ ਹਨ। ਕੱਲ੍ਹ 3648 ਨਵੇਂ ਕੇਸ ਮਿਲੇ ਅਤੇ 72 ਮੌਤਾਂ ਹੋਈਆਂ; ਬੰਗਲੌਰ ਸ਼ਹਿਰ ਵਿੱਚ 1452 ਕੇਸ ਮਿਲੇਕੁੱਲ ਪੁਸ਼ਟੀ ਵਾਲੇ ਕੇਸ: 67,420; ਐਕਟਿਵ ਕੇਸ: 42,216; ਮੌਤਾਂ : 1403.
  • ਆਂਧਰ ਪ੍ਰਦੇਸ਼: ਰਾਜ ਨੇ ਕੋਵਿਡ ਮਰੀਜ਼ਾਂ ਦੇ ਇਲਾਜ ਅਤੇ ਮਹਿੰਗੀਆਂ ਐਮਰਜੈਂਸੀ ਦਵਾਈਆਂ ਦੀ ਵਰਤੋਂ ਲਈ ਨਿਜੀ ਹਸਪਤਾਲਾਂ ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਹਸਪਤਾਲਾਂ 'ਤੇ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਗੁੰਟੂਰ ਜ਼ਿਲੇ ਦੇ ਵੇਲਾਗਾਪੁਡੀ ਵਿੱਚ ਰਾਜ ਵਿਧਾਨ ਸਭਾ ਤੋਂ ਕੋਰੋਨਵਾਇਰਸ ਦੇ 9 ਮਾਮਲੇ ਸਾਹਮਣੇ ਆਏ ਹਨ। ਗੁੰਟੂਰ ਗ੍ਰਾਮੀਣ ਐਸਪੀ ਨੇ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਪਰਾਧਿਕ ਮਾਮਲਿਆਂ ਦੀ ਚੇਤਾਵਨੀ ਦਿੱਤੀ। ਟੀਟੀਡੀ ਨੇ ਕੋਰੋਨਵਾਇਰਸ ਮਾਮਲਿਆਂ ਦੇ ਵਿਚਕਾਰ ਅੱਜ ਤੋਂ ਦਰਸ਼ਨਾਂ ਲਈ ਟਾਈਮ ਸਲਾਟ ਟੋਕਨ ਪ੍ਰਕਿਰਿਆ ਨੂੰ ਰੋਕ ਦਿੱਤਾ ਹੈ। ਪੂਰੇ ਤਿਰੂਪਤੀ ਸ਼ਹਿਰ ਨੂੰ 5 ਅਗਸਤ ਤੱਕ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਕੱਲ੍ਹ 4074 ਨਵੇਂ ਕੇਸ ਮਿਲੇ ਅਤੇ 54 ਮੌਤਾਂ ਹੋਈਆਂ। ਕੁੱਲ ਕੇਸ: 53,724; ਐਕਟਿਵ ਕੇਸ: 28,800; ਮੌਤਾਂ : 696.
  • ਤੇਲੰਗਾਨਾ: ਰਾਜ ਦੀ ਰਿਕਵਰੀ ਦੀ ਦਰ 72 ਪ੍ਰਤੀਸ਼ਤ ਹੋ ਗਈ ਹੈ, ਜਦੋਂ ਕਿ ਮੌਤ ਦਰ ਇਕ ਪ੍ਰਤੀਸ਼ਤ ਤੋਂ ਵੀ ਘੱਟ ਹੈ। ਦੁਕਾਨਦਾਰਾਂ ਨੇ ਵਾਇਰਸ ਫੈਲਣ ਦੇ ਮੱਦੇਨਜ਼ਰ ਤੇਲੰਗਾਨਾ ਦੇ ਕੁਝ ਜ਼ਿਲ੍ਹਿਆਂ ਵਿੱਚ ਸਵੈਇੱਛਤ ਲੌਕਡਾਊਨ ਦਾ ਐਲਾਨ ਕੀਤਾਕੱਲ੍ਹ 1198 ਨਵੇਂ ਕੇਸ ਆਏ ਅਤੇ 07 ਮੌਤਾਂ ਹੋਈਆਂ; 1198 ਮਾਮਲਿਆਂ ਵਿੱਚੋਂ, ਜੀਐੱਚਐੱਮਸੀ ਤੋਂ 510 ਮਾਮਲੇ ਸਾਹਮਣੇ ਆਏ ਹਨ। ਕੁੱਲ ਕੇਸ: 46,274; ਕਿਰਿਆਸ਼ੀਲ ਕੇਸ: 11,530; ਮੌਤਾਂ :422.
  • ਮਹਾਰਾਸ਼ਟਰ: ਮੁੰਬਈ ਮੈਟਰੋਪੋਲੀਟਨ ਖੇਤਰ (ਐੱਮਐੱਮਆਰ) ਨੇ ਸੋਮਵਾਰ ਨੂੰ 2 ਲੱਖ ਕੋਵਿਡ-19 ਕੇਸਾਂ ਨੂੰ ਪਾਰ ਕਰ ਲਿਆ, ਜਿਸ ਨਾਲ ਰਾਜ ਵਿੱਚ ਇੱਕ ਹੋਰ ਗੰਭੀਰ ਚੁਣੌਤੀ ਪੈਦਾ ਹੋ ਗਈ ਹੈ। ਇਸ ਨਾਲ ਕੁੱਲ ਕੇਸਾਂ ਦੀ ਸੰਖਿਆ ਹੁਣ 3,18,695 ਹੈ। ਮੁੰਬਈ 'ਚ ਇਕ ਲੱਖ ਤੋਂ ਥੋੜ੍ਹੇ ਵੱਧ ਮਾਮਲੇ ਸਾਹਮਣੇ ਆਏ ਹਨ, ਜਦਕਿ ਇੱਕ ਲੱਖ ਥਾਣੇ, ਨਵੀਂ ਮੁੰਬਈ, ਪਾਲਘਰ ਅਤੇ ਰਾਏਗੜ੍ਹ ਤੋਂ ਆਏ ਹਨ, ਜੋ ਸੰਖਿਆ 'ਚ ਮਹੱਤਵਪੂਰਨ ਵਾਧਾ ਕਰਦੇ ਹਨ। ਆਕਸਫੋਰਡ ਦੀ ਵੈਕਸੀਨ ਦੀ ਭਾਰਤੀ ਲੋਕਾਂ ਤੇ ਅਜਮਾਇਸ਼ ਇਸ ਸਾਲ ਅਗਸਤ ਵਿੱਚ ਕਰਨ ਲਈ ਸਮਾਂ ਤੈਅ ਕੀਤਾ ਗਿਆ ਹੈ। ਪੁਣੇ ਸਥਿਤ ਸੀਰਮ ਇੰਸਟੀਟਿਊਟ ਆਵ੍ ਇੰਡੀਆ ਆਕਸਫੋਰਡ ਯੂਨੀਵਰਸਿਟੀ ਦੇ ਜੇਨਰ ਇੰਸਟੀਟਿਊਟ ਅਤੇ ਐਸਟਰਾ ਜ਼ੇਨੇਕਾ ਦੁਆਰਾ ਭਾਗੀਦਾਰੀ ਤਹਿਤ ਤਿਆਰ ਕੀਤੇ ਗਏ ਟੀਕੇ ਦਾ ਵੱਡੀ ਮਾਤਰਾ ਵਿੱਚ ਉਤਪਾਦਨ ਕਰੇਗਾ।
  • ਗੁਜਰਾਤ: ਗੁਜਰਾਤ ਸਰਕਾਰ ਨੇ ਪਿਛਲੇ ਹਫਤੇ ਨਵੀਂ ਦਿੱਲੀ ਤੋਂ ਕੇਂਦਰੀ ਟੀਮ ਦੇ ਰਾਜ ਆਉਣ ਤੋਂ ਬਾਅਦ ਕੋਵਿਡ-19 ਦੇ ਟੈਸਟਾਂ ਦੀ ਸੰਖਿਆ ਦੁੱਗਣੀ ਕਰ ਦਿੱਤੀ ਹੈ। ਗੁਜਰਾਤ ਵਿੱਚ ਕੋਵਿਡ ਨਾਲ ਮੌਤ ਦਰ 4.5 ਫ਼ੀਸਦ ਹੈ ਜਦਕਿ ਰਾਸ਼ਟਰੀ ਦਰ 2.5 ਫ਼ੀਸਦ ਹੈ। ਰਾਜ ਵਿੱਚ ਕੁੱਲ 49,353 ਕੇਸ ਹਨ, ਜਿਨ੍ਹਾਂ ਵਿੱਚੋਂ 11,513 ਕਿਰਿਆਸ਼ੀਲ ਹਨ।
  • ਰਾਜਸਥਾਨ: ਰਾਜਸਥਾਨ ਨੇ ਕੇਂਦਰ ਦੀ ਫਲੈਗਸ਼ਿਪ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਯੋਜਨਾ ਦੇ ਪਹਿਲੇ ਮਹੀਨੇ ਵਿੱਚ ਸਭ ਤੋਂ ਵੱਧ ਰੋਜਗਾਰ ਸਿਰਜਣ ਕੀਤਾ ਹੈ, ਜੋ ਕੋਵਿਡ-19 ਮਹਾਮਾਰੀ ਦੌਰਾਨ ਘਰ ਪਰਤਣ ਵਾਲੇ ਪ੍ਰਵਾਸੀ ਮਜ਼ਦੂਰਾਂ ਲਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਰਾਜ ਨੇ ਰੋਜ਼ਾਨਾ 4.1 ਕਰੋੜ ਰੁਜ਼ਗਾਰ ਦਿੱਤੇ ਹਨ।
  • ਛੱਤੀਸਗੜ੍ਹ : ਪਿਛਲੇ ਮਹੀਨੇ ਤੋਂ ਕੋਰੋਨਵਾਇਰਸ ਬਿਮਾਰੀ (ਕੋਵਿਡ-19) ਦੇ ਪਾਜ਼ਿਟਿਵ ਕੇਸਾਂ ਦੇ ਵਾਧੇ ਦੇ ਚੱਲਦਿਆਂ ਅੱਧੀ ਰਾਤ ਤੋਂ ਰਾਏਪੁਰ ਅਤੇ ਬਿਰਗਾਓਂ ਨਗਰ ਨਿਗਮ ਦੇ ਖੇਤਰਾਂ ਵਿੱਚ ਸੱਤ ਦਿਨਾਂ ਦੀ ਲੌਕਡਾਊਨ ਲਗਾਈ ਜਾਏਗੀ। ਲਾਕਡਾਊਨ ਪਾਬੰਦੀਆਂ ਦੇ ਮੁੜ ਲਾਗੂ ਕਰਨ ਦੇ ਦੌਰਾਨ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਨਿਜੀ ਦਫ਼ਤਰ ਬੰਦ ਰਹਿਣਗੇ। ਜਨਤਕ ਆਵਾਜਾਈ ਸੇਵਾ ਵੀ ਬੰਦ ਰਹੇਗੀ। ਬਿਲਾਸਪੁਰ, ਕੋਰਬਾ ਅਤੇ ਦੁਰਗ ਵਿੱਚ ਵੀਰਵਾਰ ਤੋਂ ਲੌਕਡਾਊਨ ਲਾਗੂ ਹੋ ਜਾਵੇਗੀ।
  • ਅਰੁਣਾਚਲ ਪ੍ਰਦੇਸ਼: ਰਾਜ ਦੇ ਕੋਵਿਡ ਨੋਡਲ ਅਧਿਕਾਰੀ ਡਾ. ਜੰਪਾ ਨੇ ਕਿਹਾ ਕਿ ਰਾਜ ਵਿੱਚ ਕੋਵਿਡ ਟੈਸਟਾਂ ਲਈ 1.5 ਲੱਖ ਰੈਪਿਡ ਡਾਇਗਨੌਸਟਿਕ ਟੈਸਟ (ਆਰਡੀਟੀ) ਕੋਵਿਡ- 19 ਐਂਟੀਜੇਨ ਕਿੱਟਾਂ ਉਪਲਬਧ ਹਨ। ਇਸ ਵਿੱਚੋਂ ਇਕ ਲੱਖ ਟੈਸਟ ਕਿੱਟਾਂ ਸੋਮਵਾਰ ਨੂੰ ਪਹੁੰਚੀਆਂ ਹਨ। ਇਨ੍ਹਾਂ ਨੂੰ ਜਲਦੀ ਹੀ ਸਾਰੇ ਜ਼ਿਲ੍ਹਿਆਂ ਵਿੱਚ ਵੰਡਿਆ ਜਾਵੇਗਾ।
  • ਅਸਾਮ: ਅਸਾਮ ਦੇ ਮੁਖ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਬੋਂਗਈਗਾਓਂ ਜ਼ਿਲੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਮੁਆਇਨਾ ਕੀਤਾ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ।
  • ਮਣੀਪੁਰ: ਮਣੀਪੁਰ ਦੇ ਮੁੱਖ ਮੰਤਰੀ ਸ਼੍ਰੀ ਐਨ ਬੀਰੇਨ ਸਿੰਘ ਨੇ ਅੱਜ ਕੋਵਿਡ-19 ਦੇ ਮਰੀਜ਼ਾਂ ਦੀ 100% ਸਿਹਤਯਾਬੀ ਦਰ ਪ੍ਰਾਪਤ ਕਰਨ 'ਤੇ ਨੋਨੇ, ਫੇਰਜ਼ਵਾਲ ਅਤੇ ਟੈਂਗਨੋਪਲ ਜ਼ਿਲ੍ਹੇ ਦੇ ਪਹਿਲੀ ਕਤਾਰ ਦੇ ਯੋਧਿਆਂ ਨੂੰ ਵਧਾਈ ਦਿੱਤੀ। ਮਣੀਪੁਰ ਦੇ ਥੌਬਲ ਜ਼ਿਲੇ ਦੇ ਸਾਰੇ ਮੁੱਖ ਬਜ਼ਾਰ ਅਤੇ ਧਾਰਮਿਕ ਸਥਾਨ ਅੱਜ ਤੋਂ ਤੁਰੰਤ ਪ੍ਰਭਾਵ ਨਾਲ ਬੰਦ ਕੀਤੇ ਗਏ।
  • ਮਿਜ਼ੋਰਮ: ਮੁੱਖ ਮੰਤਰੀ ਦੇ ਰਾਹਤ ਫੰਡ ਵਿੱਚੋਂ 10 ਜ਼ਿਲ੍ਹਾ ਹਸਪਤਾਲਾਂ ਲਈ ਟਰੂਲੈਬਕੋਟ੍ਰੋ ਰੀਅਲਟਾਈਮ ਕੁਆਂਟੇਟਿਵ ਮਾਈਕਰੋ ਪੀਸੀਆਰ ਮਸ਼ੀਨ (ਟਰੂਨੇਟ) ਨੂੰ ਖਰੀਦਣ ਲਈ 1.18 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ।
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 9 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੀਮਾਪੁਰ ਵਿੱਚ 6, ਮੋਨ ਵਿੱਚ 2 ਅਤੇ ਪੇਰੇਨ ਵਿੱਚ 1 ਕੇਸ ਮਿਲਿਆਨਾਗਾਲੈਂਡ ਵਿੱਚ ਕੁੱਲ ਕੋਵਿਡ-19 ਪਾਜ਼ਿਟਿਵ ਮਾਮਲੇ 1030 ਹਨ, ਜਿਨ੍ਹਾਂ ਵਿੱਚ 546 ਐਕਟਿਵ ਅਤੇ 484 ਸਿਹਤਯਾਬ ਕੇਸ ਹਨ।

https://static.pib.gov.in/WriteReadData/userfiles/image/image008AGNZ.jpg

 

 

*****

ਵਾਈਬੀ
 



(Release ID: 1640417) Visitor Counter : 259