PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 JUL 2020 6:32PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਕੋਵਿਡ-19 ਤੋਂ 7 ਲੱਖ ਤੋਂ ਅਧਿਕ ਵਿਅਕਤੀ ਠੀਕ ਹੋਏ।
  • ਭਾਰਤ ਵਿੱਚ ਵਿਸ਼ਵ ਚ ਸਭ ਤੋਂ ਘੱਟ 2.46% ਮੌਤ ਦਰ ਹੈ।
  • ਸਾਰੇ 3,90,459 ਐਕਟਿਵ ਕੇਸ ਵਾਲੇ ਮਰੀਜ਼ਾਂ ਤੇ ਮੈਡੀਕਲ ਧਿਆਨ ਦਿੱਤਾ ਜਾ ਰਿਹਾ ਹੈ।
  • ਏਮਸ ਨਵੀਂ ਦਿੱਲੀ ਦੇ ਵੀਡੀਓ ਕੰਸਲਟੇਸ਼ਨ ਪ੍ਰੋਗਰਾਮ 'ਈ-ਆਈਸੀਯੂ' ਨੇ ਤੇਜ਼ ਰਫ਼ਤਾਰ ਫੜੀ, ਹੁਣ ਤੱਕ 11 ਰਾਜਾਂ ਵਿੱਚ 43 ਵੱਡੇ ਹਸਪਤਾਲਾਂ ਨੂੰ ਕਵਰ ਕੀਤਾ ਗਿਆ ਹੈ।
  • ਏਮਸ, ਦਿੱਲੀ ਵਿਖੇ ਕੋਵਿਡ-19 ਪਲਾਜ਼ਮਾ ਦਾਨ ਮੁਹਿੰਮ ਦਾ ਉਦਘਾਟਨ।

 

https://static.pib.gov.in/WriteReadData/userfiles/image/image005HDK7.jpg

https://static.pib.gov.in/WriteReadData/userfiles/image/image006Q6OG.jpg

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੋਵਿਡ-19 ਤੋਂ 7 ਲੱਖ ਤੋਂ ਅਧਿਕ ਵਿਅਕਤੀ ਠੀਕ ਹੋਏ; ਭਾਰਤ ਵਿੱਚ ਵਿਸ਼ਵ ਚ ਸਭ ਤੋਂ ਘੱਟ 2.46% ਮੌਤ ਦਰ ਹੈ

ਦੇਸ਼ ਵਿੱਚ ਕੋਵਿਡ ਮੌਤ ਦਰ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਹ ਅੱਜ ਘਟ ਕੇ 2.46% ਰਹਿ ਗਈ ਹੈ। ਭਾਰਤ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਹੁਣ ਤੱਕ 7 ਲੱਖ ਤੋਂ ਅਧਿਕ ਮਰੀਜ਼ ਕੋਵਿਡ-19 ਦੇ ਸੰਕ੍ਰਮਣ ਤੋਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਵਿਡ-19 ਦੇ ਐਕਟਿਵ ਰੋਗੀਆਂ ਦੀ ਸੰਖਿਆ ਅਤੇ ਇਸ ਬਿਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ (7,00,086) ਦਾ ਅੰਤਰ ਵਧ ਕੇ 3,09,627 ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਸੰਕ੍ਰਮਣ ਤੋਂ 22,664 ਮਰੀਜ਼ ਠੀਕ ਹੋਏ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਠੀਕ ਹੋਣ ਦੀ ਦਰ ਵਧ ਕੇ ਹੁਣ 62.62% ਹੈ। ਹਸਪਤਾਲਾਂ ਅਤੇ ਘਰਾਂ ਵਿੱਚ ਆਈਸੋਲੇਸ਼ਨ ਵਿੱਚ ਰਹਿ ਕੇ ਇਲਾਜ ਕਰਵਾ ਰਹੇ ਸਾਰੇ 3,90,459 ਮਰੀਜ਼ਾਂ ਤੇ ਮੈਡੀਕਲ ਧਿਆਨ ਦਿੱਤਾ ਜਾ ਰਿਹਾ ਹੈ।

https://pib.gov.in/PressReleasePage.aspx?PRID=1639897

 

ਏਮਸ ਨਵੀਂ ਦਿੱਲੀ ਦੇ ਵੀਡੀਓ ਕੰਸਲਟੇਸ਼ਨ ਪ੍ਰੋਗਰਾਮ '-ਆਈਸੀਯੂ' ਨੇ ਤੇਜ਼ ਰਫ਼ਤਾਰ ਫੜੀ, ਹੁਣ ਤੱਕ 11 ਰਾਜਾਂ ਵਿੱਚ 43 ਵੱਡੇ ਹਸਪਤਾਲਾਂ ਨੂੰ ਕਵਰ ਕੀਤਾ ਗਿਆ ਹੈ

ਕੋਵਿਡ-19 ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਜਿੱਥੋਂ ਤੱਕ ਸੰਭਵ ਹੋ ਸਕੇ ਕਮੀ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਕੀਤੇ ਜਾ ਰਹੇ  ਅਣਥੱਕ ਯਤਨਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਏਮਸ ਨਵੀਂ ਦਿੱਲੀ ਨੇ ਦੇਸ਼ ਭਰ ਦੇ ਆਈਸੀਯੂ ਡਾਕਟਰਾਂ ਨਾਲ ਇੱਕ ਵੀਡੀਓ-ਕੰਸਲਟੇਸ਼ਨ ਪ੍ਰੋਗਰਾਮ -ਆਈਸੀਯੂ’ 8 ਜੁਲਾਈ, 2020 ਨੂੰ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਡਾਕਟਰਾਂ ਦਰਮਿਆਨ ਮਰੀਜ਼ਾਂ ਦੇ ਸਹੀ ਇਲਾਜ ਨਾਲ ਸਬੰਧਿਤ ਵਿਚਾਰ-ਵਟਾਂਦਰੇ ਸੁਨਿਸ਼ਚਿਤ ਕਰਨਾ ਹੈ ਜੋ ਦੇਸ਼ ਭਰ ਦੇ ਹਸਪਤਾਲਾਂ ਅਤੇ ਕੋਵਿਡ ਕੇਂਦਰਾਂ ਵਿੱਚ ਕੋਵਿਡ-19 ਰੋਗੀਆਂ ਦੇ ਇਲਾਜ ਵਿੱਚ ਸਭ ਤੋਂ ਅੱਗੇ ਹਨ। ਕੋਵਿਡ-19 ਰੋਗੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਨਾਲ-ਨਾਲ, ਆਈਸੀਯੂ ਵਿੱਚ ਕੰਮ ਕਰ ਰਹੇ ਡਾਕਟਰ ਵੀ ਇਸ ਵੀਡੀਓ ਪਲੈਟਫਾਰਮ ਤੇ ਏਮਸ, ਨਵੀਂ ਦਿੱਲੀ ਦੇ ਹੋਰ ਡਾਕਟਰਾਂ ਅਤੇ ਮਾਹਿਰਾਂ ਤੋਂ ਪ੍ਰਸ਼ਨ ਪੁੱਛ ਸਕਦੇ ਹਾਂ, ਆਪਣੇ-ਆਪਣੇ ਅਨੁਭਵਾਂ ਨੂੰ ਪੇਸ਼ ਕਰ ਸਕਦੇ ਹਾਂ ਅਤੇ ਉਨ੍ਹਾਂ ਨਾਲ ਆਪਣੀ ਜਾਣਕਾਰੀ ਸਾਂਝਾ ਕਰ ਸਕਦੇ ਹਨ। ਇਨ੍ਹਾਂ ਵਿਚਾਰ-ਵਟਾਂਦਰਿਆਂ ਦਾ ਮੁੱਖ ਉਦੇਸ਼ ਸਾਂਝੇ ਕੀਤੇ ਗਏ ਅਨੁਭਵਾਂ ਤੋਂ ਸਿੱਖੀ ਗਈ ਜਾਣਕਾਰੀ ਦੀ ਮਦਦ ਨਾਲ ਅਤੇ ਆਈਸੋਲੇਸ਼ਨ ਬੈੱਡ, ਆਕਸੀਜਨ ਦੀ ਸੁਵਿਧਾ ਵਾਲੇ ਬੈੱਡ ਤੇ ਆਈਸੀਯੂ ਬੈੱਡ ਸਮੇਤ 1000 ਬਿਸਤਰਿਆਂ ਵਾਲੇ ਹਸਪਤਾਲਾਂ ਦਰਮਿਆਨ ਬਿਹਤਰੀਨ ਪ੍ਰਥਾਵਾਂ ਜਾਂ ਤੌਰ-ਤਰੀਕਿਆਂ ਨੂੰ ਮਜ਼ਬੂਤ ਕਰਕੇ ਕੋਵਿਡ-19 ਤੋਂ ਹੋਣ ਵਾਲੀਆਂ ਮੌਤਾਂ ਨੂੰ ਨਿਊਨਤਮ ਪੱਧਰ 'ਤੇ ਲਿਆਉਣਾ ਹੈ। ਹੁਣ ਤੱਕ ਚਾਰ ਸੈਸ਼ਨ ਆਯੋਜਿਤ ਕੀਤੇ ਗਏ ਹਨ ਅਤੇ ਇਸ ਦੌਰਾਨ 43 ਸੰਸਥਾਵਾਂ ਨੂੰ ਕਵਰ ਕੀਤਾ ਗਿਆ ਹੈ। ਜਿਨ੍ਹਾਂ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ, ਉਨ੍ਹਾਂ ਵਿੱਚ ਰੇਮੇਡੇਸਿਵਿਰ, ਸਿਹਤ ਲਾਭਕਾਰੀ ਪਲਾਜ਼ਮਾ ਅਤੇ ਟੋਸੀਲਿਜੁਮਾਬ ਜਿਹੀ ਇਨਵੈਸਟੀਗੇਸ਼ਨਲ ਥੈਰੇਪੀਜ਼ਦੀ ਤਰਕਸੰਗਤ ਵਰਤੋਂ ਕਰਨ ਦੀ ਜ਼ਰੂਰਤ ਵੀ ਸ਼ਾਮਲ ਹੈ। ਇਲਾਜ ਕਰਨ ਵਾਲੀਆਂ ਟੀਮਾਂ ਨੇ ਵਰਤਮਾਨ ਸੰਕੇਤਾਂ ਦੇ ਨਾਲ-ਨਾਲ ਇਨ੍ਹਾਂ ਦੀ ਅੰਨ੍ਹੇਵਾਹ ਵਰਤੋਂ ਦੇ ਕਾਰਨ ਸੰਭਾਵਿਤ ਨੁਕਸਾਨ ਅਤੇ ਸਮਾਜਿਕ-ਮੀਡੀਆ ਦਬਾਅ ਅਧਾਰਿਤ ਨੁਸਖ਼ਿਆਂ ਨੂੰ ਸੀਮਿਤ ਕਰਨ ਦੀ ਜ਼ਰੂਰਤ ਤੇ ਵੀ ਵਿਚਾਰ-ਵਟਾਂਦਰਾ ਕੀਤਾ ਹੈ।

https://pib.gov.in/PressReleasePage.aspx?PRID=1639872

 

ਡਾ. ਹਰਸ਼ ਵਰਧਨ ਨੇ ਏਮਸ, ਦਿੱਲੀ ਵਿਖੇ ਕੋਵਿਡ-19 ਪਲਾਜ਼ਮਾ ਦਾਨ ਮੁਹਿੰਮ ਦਾ ਉਦਘਾਟਨ ਕੀਤਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਏਮਸ ਦਿੱਲੀ ਵਿਖੇ ਪਲਾਜ਼ਮਾ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸਮਾਗਮ ਦਾ ਆਯੋਜਨ ਦਿੱਲੀ ਪੁਲਿਸ ਨੇ ਕੀਤਾ, ਜਿਥੇ ਕੋਵਿਡ ਤੋਂ ਸਿਹਤਯਾਬ ਹੋਏ 26 ਪੁਲਿਸ ਕਰਮੀਆਂ ਨੇ ਆਪਣਾ ਖੂਨ ਪਲਾਜ਼ਮਾ ਸਵੈ-ਇੱਛਾ ਨਾਲ ਦਾਨ ਕੀਤਾ। ਇਸ ਪਹਿਲ ਲਈ ਦਿੱਲੀ ਪੁਲਿਸ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ, “ਇਹ ਬੜੇ ਦੁੱਖ ਦੀ ਗੱਲ ਹੈ ਕਿ ਦਿੱਲੀ ਪੁਲਿਸ ਦੇ ਇੱਕ ਦਰਜਨ ਜਵਾਨਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਨ੍ਹਾਂ ਜਾਨੀ ਨੁਕਸਾਨ ਹੋਣ ਦੇ ਬਾਵਜੂਦ, ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਵਾਨ ਬਿਹਤਰੀਨ ਭੂਮਿਕਾ ਨਿਭਾ ਰਹੇ ਹਨ, ਜਦਕਿ ਕੰਟੇਨਮੈਂਟ ਜ਼ੋਨਾਂ ਦੀ ਸੰਖਿਆ 200 ਤੋਂ 600 ਤੱਕ ਪਹੁੰਚ ਗਈ ਹੈ। ਡਾ. ਹਰਸ਼ ਵਰਧਨ ਨੇ 26 ਪੁਲਿਸ ਕਾਂਸਟੇਬਲ ਨੂੰ ਸਰਟੀਫਿਕੇਟ ਦੇ ਕੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕੀਤਾ। ਇਨ੍ਹਾਂ ਵਿੱਚੋਂ ਸ਼੍ਰੀ ਓਮ ਪ੍ਰਕਾਸ਼ ਅੱਜ ਤੀਜੀ ਵਾਰ ਆਪਣਾ ਪਲਾਜ਼ਮਾ ਦਾਨ ਕਰ ਰਹੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਦਾਨ ਦੂਜੇ ਦੇਸ਼ ਵਾਸੀਆਂ ਉੱਤੇ ਚਿਰ ਸਥਾਈ ਪ੍ਰਭਾਵ ਪਾਏਗਾ ਤਾਂ ਜੋ ਉਹ ਆਪਣੇ ਪਲਾਜ਼ਮਾ ਦਾਨ ਕਰਨ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਕਿਹਾ ਕਿ ਹਰ ਇਕ ਦਾਨੀ ਕੋਵਿਡ-19 'ਤੇ ਜਿੱਤ ਦੀ ਸਾਡੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਅਤੇ ਸਾਨੂੰ ਮਹਾਮਾਰੀ ਖਿਲਾਫ ਜੰਗ ਵਿੱਚ ਪਲਾਜ਼ਮਾ ਜੋਧਿਆਂ ਦੀ ਵਧੇਰੇ ਜ਼ਰੂਰਤ ਹੈ ਜਦੋਂ ਤਕ ਇੱਕ ਨਿਸ਼ਚਿਤ ਇਲਾਜ ਜਾਂ ਟੀਕਾ ਵਿਕਸਿਤ ਨਹੀਂ ਹੁੰਦਾ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ, “ਹੁਣ ਤੱਕ ਪਲਾਜ਼ਮਾ ਥੈਰੇਪੀ ਨੂੰ ਸੰਵੇਦਨਸ਼ੀਲਤਾ ਨਾਲ ਵਰਤਣ ਲਈ ਪ੍ਰਵਾਨਗੀ ਦਿੱਤੀ ਗਈ ਹੈ, ਜਿਸ ਲਈ ਪਲਾਜ਼ਮਾ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਪਲਾਜ਼ਮਾ ਬੈਂਕ ਸਥਾਪਿਤ ਕੀਤੇ ਜਾ ਰਹੇ ਹਨ।

https://www.pib.gov.in/PressReleseDetail.aspx?PRID=1639826

 

ਪ੍ਰਧਾਨ ਮੰਤਰੀ ਨੇ ਆਈਬੀਐੱਮ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਰਵਿੰਦ ਕ੍ਰਿਸ਼ਨਾ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਆਈਬੀਐੱਮ (IBM) ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਸ਼੍ਰੀ ਅਰਵਿੰਦ ਕ੍ਰਿਸ਼ਨਾ ਨਾਲ ਗੱਲਬਾਤ ਕੀਤੀ। ਵਪਾਰ ਸੱਭਿਆਚਾਰ ਉੱਤੇ ਕੋਵਿਡ ਦੇ ਅਸਰ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਕ ਫ਼੍ਰੌਮ ਹੋਮ’ (ਘਰੋਂ ਕੰਮ ਕਰਨਾ) ਨੂੰ ਵੱਡੇ ਪੱਧਰ ਤੇ ਅਪਣਾਇਆ ਜਾ ਰਿਹਾ ਹੈ ਅਤੇ ਸਰਕਾਰ ਇਹ ਯਕੀਨੀ ਬਣਾਉਣ ਲਈ ਨਿਰੰਤਰ ਤੌਰ ਤੇ ਬੁਨਿਆਦੀ ਢਾਂਚਾ, ਕਨੈਕਟੀਵਿਟੀ ਅਤੇ ਨਿਯੰਤ੍ਰਿਤ ਮਾਹੌਲ ਮੁਹੱਈਆ ਕਰਵਾ ਰਹੀ ਹੈ ਇਹ ਤਕਨੀਕੀ ਤਬਦੀਲੀ ਸਹਿਜ ਹੋਵੇ। ਉਨ੍ਹਾਂ ਆਈਬੀਐੱਮ ਵੱਲੋਂ ਆਪਣੇ ਹਾਲੀਆ ਫ਼ੈਸਲੇ ਦੁਆਰਾ 75% ਮੁਲਾਜ਼ਮਾਂ ਲਈ ਵਰਕ ਫ਼੍ਰੌਮ ਹੋਮਲਾਗੂ ਕਰਨ ਨਾਲ ਸਬੰਧਿਤ ਟੈਕਨੋਲੋਜੀਆਂ ਤੇ ਚੁਣੌਤੀਆਂ ਬਾਰੇ ਵੀ ਵਿਚਾਰਵਟਾਂਦਰਾ ਕੀਤਾ।  ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ਤੇ ਦਰਸਾਇਆ ਕਿ ਇਹ ਭਾਰਤ ਵਿੱਚ ਨਿਵੇਸ਼ ਕਰਨ ਦਾ ਇੱਕ ਮਹਾਨ ਸਮਾਂ ਹੈ। ਉਨ੍ਹਾਂ ਨੇ ਪਿਛਲੇ ਛੇ ਸਾਲਾਂ ਵਿੱਚ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਤੱਕ ਪਹੁੰਚਯੋਗ ਬਿਹਤਰੀਨ ਮਿਆਰੀ ਸਿਹਤਸੰਭਾਲ਼ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਬਾਰੇ ਗੱਲ ਕੀਤੀ। ਉਨ੍ਹਾਂ ਸਿਹਤਸੰਭਾਲ਼ ਖੇਤਰ ਅਤੇ ਰੋਗਾਂ ਦੇ ਪੂਰਵਅਨੁਮਾਨ ਅਤੇ ਵਿਸ਼ਲੇਸ਼ਣ ਲਈ ਬਿਹਤਰ ਮਾਡਲਾਂ ਦੇ ਵਿਕਾਸ ਹਿਤ ਭਾਰਤ ਲਈ ਖ਼ਾਸ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਟੂਲਸ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਲੋਕਾਂ ਨੂੰ ਸਸਤੀ ਅਤੇ ਝੰਜਟਮੁਕਤ ਅਤੇ ਸੰਗਠਿਤ, ਤਕਨੀਕੀ ਤੇ ਡਾਟਾ ਸੰਚਾਲਿਤ ਸਿਹਤਸੰਭਾਲ਼ ਪ੍ਰਣਾਲੀ ਦੇ ਵਿਕਾਸ ਵੱਲ ਵਧ ਰਿਹਾ ਹੈ

https://www.pib.gov.in/PressReleseDetail.aspx?PRID=1639945

 

ਡਾ. ਹਰਸ਼ ਵਰਧਨ ਨੇ ਕੋਵਿਡ-19 ਦੇ ਫੈਲਣ ਤੋਂ ਬਚਾਅ ਲਈ ਪੰਜਾਬ ਨੈਸ਼ਨਲ ਬੈਂਕ ਦੀ ਰਾਸ਼ਟਰ ਪੱਧਰੀ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦੀ ਸੀਐੱਸਆਰ ਮੁਹਿੰਮ ਲਾਂਚ ਕੀਤੀ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੀ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਉਸ ਵੇਲੇ ਜਦਕਿ ਪੂਰੀ ਦੁਨੀਆ ਕੋਵਿਡ-19 ਨਾਲ ਜੂਝ ਰਹੀ ਹੈ, ਪੀਐੱਨਬੀ ਦੁਆਰਾ ਇਹ ਜ਼ਿੰਮੇਵਾਰੀ ਆਪਣੇ ਹੱਥ ਵਿੱਚ ਲੈਣ ਉੱਤੇ ਉਸ ਪ੍ਰਤੀ ਧੰਨਵਾਦ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ, "ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੀਐੱਨਬੀ ਦੁਆਰਾ ਸਰਕਾਰ ਦੇ ਮਹਾਂਮਾਰੀ ਨਾਲ ਲੜਨ ਦੇ ਯਤਨਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ ਪੀਐੱਮ-ਕੇਅਰਸ ਫੰਡ ਵਿੱਚ ਦਾਨ ਦੇਣ ਅਤੇ ਸੀਐੱਸਆਰ ਸਰਗਰਮੀਆਂ, ਜਿਵੇਂ ਕਿ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਕੰਮ ਬੈਂਕ ਨੇ ਹੱਥ ਵਿੱਚ ਲਿਆ ਹੈ ਮਾਸਕ ਅਤੇ ਹੱਥਾਂ ਦੀ ਸਫਾਈ ਕੋਵਿਡ ਪ੍ਰਤੀ ਢੁਕਵੇਂ ਵਤੀਰੇ ਨੂੰ ਉਤਸ਼ਾਹਤ ਕਰਦੀ ਹੈ ਅਤੇ ਇਹ ਹੀ ਸਭ ਤੋਂ ਵਧੀਆ 'ਸਮਾਜਿਕ ਟੀਕਾ' ਹੈ ਜੋ ਕਿ ਇਸ ਵੇਲੇ ਇਸ ਬਿਮਾਰੀ ਖ਼ਿਲਾਫ਼ ਸਾਡੇ ਦੁਆਰਾ ਵਰਤਿਆ ਜਾ ਰਿਹਾ ਹੈ ਬੈਂਕ ਅਜਿਹਾ ਸਮਾਨ ਦੇਸ਼ ਭਰ ਦੇ 662 ਜ਼ਿਲ੍ਹਿਆਂ ਵਿੱਚ ਵੰਡ ਰਿਹਾ ਹੈ ਅਤੇ ਮੈਂ ਪੀਐੱਨਬੀ ਨੂੰ ਅਜਿਹੇ ਯਤਨਾਂ ਲਈ ਵਧਾਈ ਦੇਂਦਾ ਹਾਂ"

https://www.pib.gov.in/PressReleseDetail.aspx?PRID=1639952

 

ਕੋਵਿਡ -19 ਮਹਾਮਾਰੀ ਦੇ ਪਿਛੋਕੜ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ), ਸਿਵਲ ਸੇਵਾਵਾਂ ਪ੍ਰੀਖਿਆ 2019 ਲਈ ਪਰਸਨੈਲਿਟੀ ਟੈਸਟ (ਇੰਟਰਵਿਊ) ਕਰਵਾਉਣ ਦੀ ਤਿਆਰੀ ਵਿੱਚ ਰੁੱਝਿਆ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਸਿਵਲ ਸੇਵਾਵਾਂ ਪ੍ਰੀਖਿਆ, 2019 (ਸੀਐੱਸਈ -2017) ਲਈ 2,304 ਉਮੀਦਵਾਰਾਂ ਦੇ ਪਰਸਨੈਲਿਟੀ ਟੈਸਟਸ (ਪੀਟੀ) / ਇੰਟਰਵਿਊ ਕਰਵਾਉਣ ਦੇ ਅੱਧ-ਵਿਚਕਾਰ ਹੀ ਸੀ, ਜਦੋਂ ਭਾਰਤ ਸਰਕਾਰ ਨੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲੌਕਡਾਊਨ ਦਾ ਫੈਸਲਾ ਕਰ ਲਿਆ। ਕਮਿਸ਼ਨ ਨੇ ਵੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਮਿਤੀ 23.03.2020 ਤੋਂ ਬਾਅਦ ਸੀਐੱਸਈ -2018 ਦੇ 623 ਉਮੀਦਵਾਰਾਂ ਲਈ ਗਠਿਤ ਬਾਕੀ ਪੀਟੀ ਬੋਰਡਸ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ। ਹੌਲ਼ੀ-ਹੌਲ਼ੀ ਲੌਕਡਾਊਨ ਨੂੰ ਚੁੱਕਣ ਦੀ ਪ੍ਰਕਿਰਿਆ ਸ਼ੁਰੂ ਹੋਣ ʼਤੇ ਕਮਿਸ਼ਨ ਨੇ 20 ਤੋਂ 30 ਜੁਲਾਈ, 2020 ਤੱਕ ਬਾਕੀ ਰਹਿੰਦੇ ਉਮੀਦਵਾਰਾਂ ਦੇ ਪਰਸਨੈਲਿਟੀ ਟੈਸਟ ਰੱਖਣ ਦਾ ਫੈਸਲਾ ਕੀਤਾ ਹੈ ਅਤੇ ਇਸ ਬਾਰੇ ਸਾਰੇ ਉਮੀਦਵਾਰਾਂ ਨੂੰ ਪਹਿਲਾਂ ਤੋਂ ਹੀ ਸੂਚਿਤ ਕਰ ਦਿੱਤਾ ਗਿਆ ਹੈ। ਉਮੀਦਵਾਰਾਂ, ਮਾਹਰ ਸਲਾਹਕਾਰਾਂ ਅਤੇ ਕਮਿਸ਼ਨ ਦੇ ਸਟਾਫ ਦੀ ਸੁਰੱਖਿਆ ਅਤੇ ਸਿਹਤ ਸਰੋਕਾਰਾਂ ਦੇ ਸਮਾਧਾਨ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ।

https://www.pib.gov.in/PressReleseDetail.aspx?PRID=1639900

 

ਉਪਭੋਗਤਾ ਸੁਰੱਖਿਆ ਕਾਨੂੰਨ 2019 ਅੱਜ ਤੋਂ ਲਾਗੂ

ਨਵਾਂ ਕਾਨੂੰਨ ਉਪਭੋਗਤਾਵਾਂ ਨੂੰ ਸਸ਼ਕਤ ਬਣਾਏਗਾ ਅਤੇ ਇਸ ਦੇ ਵਿਭਿੰਨ ਅਧਿਸੂਚਿਤ ਨਿਯਮਾਂ ਅਤੇ ਉਪਭੋਗਤਾ ਸੁਰੱਖਿਆ ਪ੍ਰੀਸ਼ਦਾਂ, ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨਾਂ, ਸਾਲਸੀ, ਉਤਪਾਦ ਜ਼ਿੰਮੇਵਾਰੀ ਅਤੇ ਮਿਲਾਵਟੀ/ਨਕਲੀ ਸਮਾਨ ਵਾਲੇ ਉਤਪਾਦਾਂ ਦੇ ਨਿਰਮਾਣ ਜਾਂ ਵਿਕਰੀ ਲਈ ਸਜ਼ਾ ਵਰਗੇ ਪ੍ਰਾਵਧਾਨਾਂ ਜ਼ਰੀਏ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਮਦਦ ਕਰੇਗਾ।  ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਵਿੱਚ ਉਪਭੋਗਤਾਵਾਂ ਦੇ ਅਧਿਕਾਰਾਂ ਨੂੰ ਪ੍ਰੋਤਸਾਹਨ ਦੇਣ ਅਤੇ ਉਨ੍ਹਾਂ ਦੀ ਰਾਖੀ ਲਈ ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਿਟੀ (ਸੀਸੀਪੀਏ) ਦੀ ਸਥਾਪਨਾ ਕਰਨਾ ਸ਼ਾਮਲ ਹੈ। ਸੀਸੀਪੀਏ ਨੂੰ ਉਪਭੋਗਤਾ ਅਧਿਕਾਰਾਂ ਅਤੇ ਸੰਸਥਾਨਾਂ ਦੀਆਂ ਸ਼ਿਕਾਇਤਾਂ/ਕੇਸ ਦੀ ਉਲੰਘਣਾ ਦੀ ਜਾਂਚ ਕਰਨ, ਅਸੁਰੱਖਿਅਤ ਵਸਤਾਂ ਅਤੇ ਸੇਵਾਵਾਂ ਨੂੰ ਵਾਪਸ ਲੈਣ ਦਾ ਆਦੇਸ਼ ਦੇਣ, ਅਣਉਚਿਤ ਵਪਾਰ ਵਿਵਹਾਰਾਂ ਅਤੇ ਭਰਮਾਉਣ ਵਾਲੇ ਵਿਗਿਆਪਨਾਂ ਨੂੰ ਰੋਕਣ ਦਾ ਆਦੇਸ਼ ਦੇਣ, ਨਿਰਮਾਤਾਵਾਂ/ਸਮਰਥਨਕਰਤਾਵਾਂ/ਭਰਮਾਊ ਵਿਗਿਆਪਨਾਂ ਦੇ ਪ੍ਰਕਾਸ਼ਕਾਂ ਤੇ ਜੁਰਮਾਨਾ ਲਗਾਉਣ ਦਾ ਅਧਿਕਾਰ ਹੋਵੇਗਾ।  ਇਸ ਕਾਨੂੰਨ ਵਿੱਚ ਈ-ਕਮਰਸ ਪਲੈਟਫਾਰਮ ਦੇ ਅਣਉਚਿਤ ਵਪਾਰ ਵਿਵਹਾਰ ਨੂੰ ਰੋਕਣ ਲਈ ਨਿਯਮ ਵੀ ਸ਼ਾਮਲ ਕੀਤੇ ਜਾਣਗੇ। ਕੇਂਦਰੀ ਉਪਭੋਗਤਾ ਸੁਰੱਖਿਆ ਅਥਾਰਿਟੀ ਦੀ ਸਥਾਪਨਾ ਲਈ ਗਜ਼ਟ ਅਧਿਸੂਚਨਾ ਅਤੇ ਈ-ਕਮਰਸ ਦੇ ਅਣਉਚਿਤ ਵਪਾਰ ਵਿਵਹਾਰ ਨੂੰ ਰੋਕਣ ਲਈ ਨਿਯਮ ਪ੍ਰਕਾਸ਼ਨ ਤਹਿਤ ਹਨ।

https://pib.gov.in/PressReleseDetail.aspx?PRID=1639897

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਪੰਜਾਬ: ਮਿਸ਼ਨ ਵਾਰੀਅਰਕੋਵਿਡ ਲੋਕ ਜਾਗਰੂਕਤਾ ਮੁਹਿੰਮ ਦੇ ਭਰਵੇਂ ਹੁੰਗਾਰੇ ਤੋਂ ਖੁਸ਼ , ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮੁਹਿੰਮ ਨੂੰ ਹੋਰ 2 ਮਹੀਨਿਆਂ ਲਈ ਵਧਾ ਦਿੱਤਾ ਹੈ, ਜਦਕਿ ਡਾਇਮੰਡ ਪ੍ਰਮਾਣ ਪੱਤਰ ਦੇ ਅਗਲੇ ਪੱਧਰ ਦੀ ਸ਼ੁਰੂਆਤ ਕਰਨ ਦਾ ਐਲਾਨ ਵੀ ਕੀਤਾ ਹੈ। ਜੇਤੂਆਂ ਨੂੰ ਕੋਵਿਡ ਜਾਗਰੂਕਤਾ ਨਿਰਮਾਣ ਦੇ ਆਪਣੇ ਜ਼ਮੀਨੀ ਯਤਨਾਂ ਨੂੰ ਅੱਗੇ ਤੋਰਨ ਦੀ ਸਲਾਹ ਦਿੰਦੇ ਹੋਏ , ਮੁੱਖ ਮੰਤਰੀ ਨੇ ਦੂਜਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਅਤੇ ਵੱਖ-ਵੱਖ ਸੁਰੱਖਿਆ ਉਪਾਆਂ ਪ੍ਰਤੀ ਸੰਵੇਦਨਸ਼ੀਲ ਕਰਨ ਲਈ ਵਧੇ ਮਿਸ਼ਨ ਯੋਧਿਆ ਮੁਕਾਬਲੇ ਵਿੱਚ ਜੋਸ਼ ਨਾਲ ਹਿੱਸਾ ਲੈਣ।
  • ਹਰਿਆਣਾ: ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਸਮੇਂ ਦੌਰਾਨ 16 ਲੱਖ ਪਰਿਵਾਰਾਂ  ਨੂੰ ਸਰਕਾਰ ਦੁਆਰਾ 4000 ਤੋਂ 5000 ਰੁਪਏ ਤੱਕ ਵਿੱਤੀ ਸਹਾਇਤਾ  ਦਿੱਤੀ ਗਈ ਹੈ, ਜੋ ਕਿ ਜਾਂ ਤਾਂ ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ ਤਹਿਤ ਜਾਂ ਬਿਲਡਿੰਗ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੁਆਰਾ ਮਿਲੀ ਹੈ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਨਵੰਬਰ ਮਹੀਨੇ ਤੱਕ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਜਾਵੇਗਾ।
  • ਕੇਰਲ- ਕੋਵਿਡ -19 ਕਾਰਨ ਇੱਕ ਹੋਰ ਦੀ ਮੌਤ ਦੀ ਖ਼ਬਰ ਆਈ ਹੈ ਜਿਸ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਸੰਖਿਆ 43 ਹੋ ਗਈ ਹੈ। ਮ੍ਰਿਤਕ 69 ਸਾਲਾ ਇਡੁਕੀ ਜ਼ਿਲ੍ਹੇ ਦਾ ਵਸਨੀਕ ਹੈ। ਕੋਵਿਡ -19 ਪ੍ਰੋਟੋਕੋਲ ਦੀ ਉਲੰਘਣਾ ਤੋਂ ਬਾਅਦ ਤਿਰੂਵਨੰਤਪੁਰਮ ਵਿੱਚ ਦੋ ਹਾਈਪਰ ਮਾਰਕਿਟਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਇਹ ਪਾਇਆ ਗਿਆ ਹੈ ਕਿ ਇਹ ਦੋਵਾਂ ਦੁਕਾਨਾਂ ਨੇ ਸ਼ਹਿਰ ਦੇ ਵਧੇਰੇ ਲੋਕਾਂ ਵਿੱਚ ਵਾਇਰਸ ਫੈਲਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ। ਰਾਜ ਤੋਂ ਬਾਹਰ ਪੰਜ ਹੋਰ ਕੇਰਲ ਵਾਸੀਆਂ ਦੀ, ਖਾੜੀ ਮੁਲਕਾਂ ਵਿੱਚ ਚਾਰ ਅਤੇ ਕਰਨਾਟਕ ਵਿੱਚ ਇੱਕ, ਵਾਇਰਸ ਕਾਰਨ ਮੌਤ ਹੋ ਗਈ। ਕੇਰਲ ਵਿੱਚ ਕੱਲ੍ਹ 821 ਕੋਵਿਡ-19 ਕੇਸ ਆਏ, ਜਿਨ੍ਹਾਂ ਵਿੱਚੋਂ 629 ਪੁਰਾਣੇ ਮਰੀਜ਼ਾਂ ਦੇ ਸੰਪਰਕ ਸਨ ਅਤੇ 43 ਮਾਮਲਿਆਂ ਅੰਦਰ ਸਰੋਤ ਪਤਾ ਨਹੀਂ ਹੈ। 7,063 ਮਰੀਜ਼ ਹਾਲੇ ਵੀ ਇਲਾਜ ਅਧੀਨ ਹਨ ਅਤੇ 1.70 ਲੱਖ ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਿਗਰਾਨੀ ਹੇਠ ਹਨ।
  • ਤਮਿਲ ਨਾਡੂ: ਪੁਦੂਚੇਰੀ ਵਿੱਚ ਇੱਕ 73 ਸਾਲਾਂ ਦੀ ਔਰਤ ਕੋਵਿਡ-19 ਕਾਰਨ ਦਮ ਤੋੜ ਗਈ, ਜਿਸ ਕਾਰਨ ਮੌਤਾਂ ਦੀ ਸੰਖਿਆ 29 ਹੋ ਗਈ ਹੈ ਜਦੋਂ ਕਿ ਯੂਟੀ ਵਿੱਚ 93 ਨਵੇਂ ਕੇਸਾਂ ਦੇ ਆਉਂਣ ਨਾਲ ਸੋਮਵਾਰ ਨੂੰ 2000 ਦਾ ਅੰਕੜਾ ਪਾਰ ਕਰ ਲਿਆਹੈ। ਤਮਿਲ ਨਾਡੂ ਮੁੱਖ ਮੰਤਰੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨੂੰ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰਾਜ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਾਇਆ। ਤਮਿਲ ਨਾਡੂ ਨੇ 10,399 ਕਰੋੜ ਰੁਪਏ ਦੇ ਅੱਠ ਐੱਮਓਯੂ ਸਾਈਨ ਕੀਤੇ ਜਿਨ੍ਹਾਂ ਨਾਲ 13,000 ਲੋਕਾਂ ਲਈ ਰੋਜ਼ਗਾਰ ਪੈਦਾ ਹੋਵੇਗਾ। ਵਿਰੂਧਾਚਾਲਮ ਤਹਿਸੀਲਦਾਰ ਦੀ ਕੋਵਿਡ -19 ਨਾਲ ਮੌਤ ਹੋ ਗਈ, ਦੋ ਵਿਧਾਇਕਾਂ ਵਿੱਚ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ।  ਰਾਜ ਵਿੱਚ ਐਤਵਾਰ ਨੂੰ 78 ਮੌਤਾਂ ਦੇ ਨਾਲ ਇੱਕ ਦਿਨ ਵਿੱਚ ਸਭ ਤੋਂ ਵੱਧ 4,979 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਹਨ। ਕੁੱਲ ਕੇਸ: 1,70,693 ; ਐਕਟਿਵ ਕੇਸ: 50,294; ਮੌਤਾਂ: 2481; ਚੇਨਈ ਵਿੱਚ ਐਕਟਿਵ ਮਾਮਲੇ: 15,042
  • ਕਰਨਾਟਕ: ਮੁੱਖ ਸਕੱਤਰ ਨੇ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 24 (1) ਦੇ ਤਹਿਤ ਆਦੇਸ਼ ਜਾਰੀ ਕਰਦੇ ਹੋਏ, ਬੀਬੀਐੱਮਪੀ ਦੇ ਅਧਿਕਾਰਿਤ ਵਿਅਕਤੀ ਦੁਆਰਾ ਰੈਫ਼ਰ ਕੀਤੇ ਕੋਵਿਡ ਮਰੀਜ਼ਾਂ ਨੂੰ ਦਾਖਲ ਕਰਨ ਲਈ ਹਸਪਤਾਲ ਅੰਦਰ ਬੈਡ ਅਤੇ ਸਰੋਤ ਉਪਲਬਧ ਕਰਵਾਉਣ ਲਈ ਡਾਕਟਰੀ ਅਦਾਰਿਆਂ ਨੂੰ ਨਿਰਦੇਸ਼ ਦਿੱਤੇ ਹਨ। 22 ਜੁਲਾਈ ਨੂੰ ਬੰਗਲੌਰ ਸ਼ਹਿਰੀ ਅਤੇ ਗ੍ਰਾਮੀਣ ਜ਼ਿਲ੍ਹਿਆਂ ਵਿੱਚ ਹਫ਼ਤਾ ਭਰ ਦੀ ਲੌਕਡਾਊਨ ਹਟਾਏ ਜਾਣ ਦੇ ਸੰਦਰਭ , ਰਾਜ ਦੁਆਰਾ ਬਣਾਈ ਟਾਸਕ ਫੋਰਸ ਨੇ ਕੋਵਿਡ-19 ਨੂੰ ਕੰਟਰੋਲ ਕਰਨ ਲਈ ਅਗਲੇ ਕਦਮਾਂ ਤੇ ਚਰਚਾ ਕੀਤੀ। ਮੀਡੀਆ ਰਿਪੋਰਟਾਂ ਅਨੁਸਾਰ ਮੁੱਖ ਮੰਤਰੀ ਲੌਕਡਾਊਨ ਨੂੰ ਵਧਾਉਣ ਦੇ ਹੱਕ ਵਿੱਚ ਨਹੀਂ ਹਨ, ਪਰ ਕੁਝ ਮੰਤਰੀ ਅਤੇ ਸਿਹਤ ਮਾਹਰ ਰਾਜ ਵਿੱਚ ਲੰਮੇ ਸਮੇਂ ਲਈ ਲੌਕਡਾਊਨ ਦੇ ਹੱਕ ਵਿੱਚ ਹਨ। ਕੱਲ੍ਹ ਬੰਗਲੌਰ ਸ਼ਹਿਰ ਵਿੱਚ 2156 ਕੇਸਾਂ ਸਹਿਤ ਰਾਜ ਵਿੱਚ ਕੁੱਲ 4120 ਨਵੇਂ ਮਾਮਲੇ ਆਏ ਅਤੇ 91 ਮੌਤਾਂ ਹੋਈਆਂ। ਕੁੱਲ ਕੇਸ: 63,772; ਐਕਟਿਵ ਕੇਸ: 39,370; ਮੌਤਾਂ: 1331|
  • ਆਂਧਰ ਪ੍ਰਦੇਸ਼: ਸਤੀਸ਼ਧਵਨ ਪੁਲਾੜ ਕੇਂਦਰ ਨੇ ਵਾਇਰਸ ਦੇ ਫੈਲਾਅ ਤੋਂ ਬਚਣ ਲਈ ਘੱਟੋ-ਘੱਟ ਜ਼ਰੂਰੀ ਸਟਾਫ ਨਾਲ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦੀ ਹਾਉਸਿੰਗ ਕਲੋਨੀ ਅੰਦਰ ਕੋਵਿਡ ਮਾਮਲਿਆਂ ਦੌਰਾਨ ਐੱਸਐੱਚਏਆਰ ਵਿੱਚ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਕੋਵਿਡ -19 ਮਾਮਲਿਆਂ ਵਿੱਚ ਭਾਰੀ ਵਾਧੇ ਦੌਰਾਨ 31 ਜੁਲਾਈ ਤੱਕ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਮੁਕੰਮਲ ਲੌਕਡਾਊਨ ਲਗਾ ਦਿੱਤਾ ਗਿਆ ਹੈ। ਟੀਡੀਪੀ ਦੇ ਸੀਨੀਅਰ ਨੇਤਾ ਅਤੇ ਸੰਗਮ ਡੇਅਰੀ ਦੇ ਡਾਇਰੈਕਟਰ ਪੋਪੁਰੀ ਕ੍ਰਿਸ਼ਨਾ ਰਾਓ ਦੀ ਗੁੰਟੂਰ ਦੇ ਐੱਨਆਰਆਈ ਹਸਪਤਾਲ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਵਧ ਰਹੇ ਮਾਮਲਿਆਂ ਦੇ ਵਿਚਕਾਰ ਰਾਜ ਨੇ ਝੂਠੀ ਜਾਣਕਾਰੀ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਲਈ ਸਾਰੇ ਜ਼ਿਲ੍ਹਿਆਂ ਵਿੱਚ ਕੋਵਿਡ ਕੰਟਰੋਲ ਰੂਮ ਸਥਾਪਤ ਕਰਨ ਦਾ ਫੈਸਲਾ ਕੀਤਾ ਹੈਕੱਲ੍ਹ 5041 ਨਵੇਂ ਕੇਸ ਆਏ ਅਤੇ 56 ਮੌਤਾਂ ਹੋਈਆਂ ਹਨ। ਕੁੱਲ ਕੇਸ: 49,650; ਐਕਟਿਵ ਕੇਸ: 26,118; ਮੌਤ: 2,642.
  • ਤੇਲੰਗਾਨਾ : ਹੈਦਰਾਬਾਦ ਦੇ ਐੱਨਆਈਐੱਮਐੱਸ ਵਿਖੇ ਕੋਵਿਡ -19 ਵੈਕਸੀਨ ਦੇ ਟਰਾਇਲ ਸ਼ੁਰੂ ਹੋਏ ਹਨ। ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਭਾਰਤ ਬਾਇਓਟੈਕ ਦੁਆਰਾ ਵਿਕਸਿਤ ਕੀਤੀ ਜਾ ਰਹੀ ਪਹਿਲੀ ਸਵਦੇਸ਼ੀ ਕੋਵਿਡ -19 ਵੈਕਸੀਨਦੀ ਐੱਨਆਈਐੱਮਐੱਸ ਦੇ ਮੈਡੀਕਲ ਸਾਇੰਸਜ਼ ਦੇ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਜ਼ (ਐੱਨਆਈਐੱਮਐੱਸ) ਵਿਖੇ 30 ਤੰਦਰੁਸਤ ਵਲੰਟੀਅਰਾਂ ਤੇ ਜਾਂਚ ਕੀਤੇ ਜਾਣ ਦੀ ਉਮੀਦ ਹੈਕੱਲ੍ਹ 1296 ਨਵੇਂ ਕੇਸ ਆਏ ਅਤੇ 6 ਮੌਤਾਂ ਹੋਈਆਂ। ਰਾਜ ਵਿੱਚ ਕੁੱਲ ਕੇਸ: 45,076; ਐਕਟਿਵ ਕੇਸ: 12,224; ਮੌਤਾਂ: 415.
  • ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ , ਡਾ. ਬੀ.ਡੀ. ਮਿਸ਼ਰਾ ਨੇ ਲੋਕਾਂ ਨੂੰ ਆਪਣੇ ਘਰ ਵਿੱਚ ਪੌਸ਼ਟਿਕ ਰਸੋਈ ਬਗੀਚਿਆਂ ਨੂੰ ਵਿਕਸਿਤ ਕਰਨ ਦੀ ਅਪੀਲ ਕੀਤੀ ਕਿਉਂਕਿ ਕੋਵਿਡ -19 ਮਹਾਂਮਾਰੀ ਨੇ ਸਾਰਿਆਂ ਨੂੰ ਆਤਮਨਿਰਭਰ ਰਹਿਣਾ ਸਿਖਾਇਆ ਹੈ।
  • ਅਸਾਮ : ਅਸਾਮ ਦੇ ਮੁੱਖ ਮੰਤਰੀ, ਸ਼੍ਰੀ ਸਰਬਾਨੰਦਾ ਸੋਨੋਵਾਲ ਨੇ ਬਰਪੇਟਾ ਜ਼ਿਲ੍ਹੇ ਵਿੱਚ ਪਹੁਮਰਾ ਨਦੀਦੇ ਪਥਸਲਾ ਨੇੜੇ ਗਹੀਨਪਾਰਾ ਬੰਨ ਦਾ ਮੁਆਇਨਾ ਕੀਤਾ ਜੋ ਕਿ ਹਾਲ ਹੀ ਦੇ ਹੜ੍ਹ ਵਿੱਚ ਟੁੱਟ ਗਿਆ ਸੀ।
  • ਮਣੀਪੁਰ: ਮਣੀਪੁਰ ਰਾਜ ਵਿੱਚ ਕੋਵਿਡ-19 ਸਭ ਤੋਂ ਵੱਧ ਮਾਮਲੇ ਉਖਰੁਲ ( 252), ਕਾਂਗਪੋਕਪੀ (234) ਅਤੇ ਤਾਮੇਂਗਲੌਂਗ (212) ਵਿੱਚ ਹਨ। ਇਸ ਸਮੇਂ ਸਭ ਤੋਂ ਵੱਧ ਐਕਟਿਵ ਕੇਸ ਕਾਂਗਪੋਕਪੀ ਵਿੱਚ 131 ਹਨ।
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 33 ਪਾਜ਼ਿਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।  ਦੀਮਾਪੁਰ ਵਿੱਚ 16 , ਮੋਨ ਵਿੱਚ 12 ਅਤੇ ਕੋਹਿਮਾ ਵਿੱਚ 5 ਕੇਸ ਸਾਹਮਣੇ ਆਏ ਹਨ।  ਨਾਗਾਲੈਂਡ ਵਿੱਚ ਕੁੱਲ ਕੋਵਿਡ -19 ਪਾਜ਼ਿਟਿਵ 1021 ਮਾਮਲੇ ਹਨ ਜਿਨ੍ਹਾਂ ਵਿੱਚੋਂ 576 ਐਕਟਿਵ ਮਾਮਲੇ ਹਨ ਅਤੇ 445 ਠੀਕ ਹੋ ਚੁੱਕੇ ਹਨ।
  • ਸਿੱਕਮ: ਰਾਜ ਵਿੱਚ ਕੋਵਿਡ -19 ਵਿੱਚ ਵਾਧਾ ਹੋਣ ਦੇ ਨਾਲ ਸਿੱਕਮ ਸਰਕਾਰ ਨੇ ਕੱਲ ਤੋਂ ਸ਼ੁਰੂ ਹੋ ਰਹੇ ਹਫ਼ਤੇ 21 ਜੁਲਾਈ ਤੋਂ 27 ਜੁਲਾਈ 2020 ਤੱਕ ਦੌਰਾਨ ਪੂਰਨ ਲੌਕਡਾਊਨ ਦਾ ਫੈਸਲਾ ਕੀਤਾ ਹੈ।
  • ਮਹਾਰਾਸ਼ਟਰ : ਮਹਾਰਾਸ਼ਟਰ ਸਰਕਾਰ ਵਿੱਚ ਟੈਕਸਟਾਈਲ, ਪੋਰਟ, ਮੱਛੀ ਪਾਲਣ ਦੇ ਕੈਬਨਿਟ ਮੰਤਰੀ ਅਸਲਮ ਸ਼ੇਖ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਹੈ। ਉਹ ਮੁੰਬਈ ਸ਼ਹਿਰ ਦੇ ਸਰਪ੍ਰਸਤ ਮੰਤਰੀ ਵੀ ਹਨ। ਉਹ ਉਧਵ ਠਾਕਰੇ ਸਰਕਾਰ ਵਿੱਚ ਪਾਜ਼ਿਟਿਵ ਆਉਣ ਵਾਲੇ ਚੌਥੇ ਮੰਤਰੀ ਹਨਐਤਵਾਰ ਨੂੰ ਮਹਾਰਾਸ਼ਟਰ ਵਿੱਚ 9,518 ਨਵੇਂ ਕੋਵਿਡ ਮਾਮਲੇ ਆਏ ਹਨ, ਜਿਸ ਨਾਲ ਕੁੱਲ ਕੇਸਾਂ ਦੀ ਸੰਖਿਆ 3,10,455 ਹੋ ਗਈ ਹੈ।
  • ਗੁਜਰਾਤ: ਕੋਵੀਡ -19 ਦੇ 965 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਰਾਜ ਅੰਦਰ ਕੇਸਾਂ ਦੀ ਕੁੱਲ ਸੰਖਿਆ 34,882 ਹੋ ਗਈ ਹੈ। 965 ਨਵੇਂ ਕੇਸਾਂ ਵਿੱਚੋਂ, ਸਭ ਤੋਂ ਵੱਧ 206 ਮਾਮਲੇ ਸੂਰਤ ਸ਼ਹਿਰ ਵਿੱਚੋਂ ਸਾਹਮਣੇ ਆਏ ਹਨ। ਅਹਿਮਦਾਬਾਦ ਸ਼ਹਿਰ ਵਿੱਚ 186 ਨਵੇਂ ਕੇਸ ਆਏ ਹਨ। ਐਕਟਿਵ ਕੇਸਾਂ ਦੀ ਸੰਖਿਆ 11,412 ਹੈ।
  • ਰਾਜਸਥਾਨ: ਸੋਮਵਾਰ ਸਵੇਰੇ 401 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ -19 ਕੇਸਾਂ ਦੀ ਸੰਖਿਆ 29,835 ਹੋ ਗਈ ਹੈ। ਰਾਜ ਵਿੱਚ ਇਸ ਵੇਲੇ 7,406 ਐਕਟਿਵ ਕੇਸ ਹਨ।
  • ਮੱਧ ਪ੍ਰਦੇਸ਼: 837 ਨਵੇਂ ਮਾਮਲੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਸੰਖਿਆ 22,600 ਹੋ  ਗਈ ਹੈ। ਰਾਜ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੀ 721 ਹੋ ਗਈ ਹੈ। ਐਤਵਾਰ ਨੂੰ ਕੁੱਲ 447 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਠੀਕ ਹੋਏ ਮਾਮਲਿਆਂ ਦੀ ਸੰਖਿਆ 15,311 ਹੋ ਗਈ।
  • ਛੱਤੀਸਗੜ੍ਹ: ਕੋਵਿਡ-19 ਮਾਮਲਿਆਂ ਦੀ ਵਧਦੀ ਸੰਖਿਆ ਦੇ ਮੱਦੇਨਜ਼ਰ 22 ਜੁਲਾਈ ਤੋਂ ਰਾਏਪੁਰ ਅਤੇ ਬੀਰਗਾਓਂ ਨਗਰ ਸੀਮਾ ਸੱਤ-ਦਿਨ ਦਾ ਲੌਕਡਾਊਨ ਲਾਗੂ ਕੀਤਾ ਜਾਵੇਗਾ, ਰਾਏਪੁਰ ਮਿਊਂਸਿਪਲ ਕਾਰਪੋਰੇਸ਼ਨ (ਆਰਐੱਮਸੀ) ਅਤੇ ਬੀਰਗਾਓਂ ਮਿਊਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਅਧੀਨ ਆਉਂਦੇ ਪੂਰੇ ਖੇਤਰ ਨੂੰ ਜ਼ਿਲ੍ਹਾ ਕਲੈਕਟਰ ਦੇ ਆਦੇਸ਼ਾਂ ਤਹਿਤ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਰਾਜ ਵਿੱਚ ਐਤਵਾਰ ਨੂੰ 159 ਨਵੇਂ ਕੇਸ ਸਾਹਮਣੇ ਆਏ।
  • ਗੋਆ: ਐਤਵਾਰ ਨੂੰ 173 ਨਵੇਂ ਕੋਵੀਡ -19 ਮਾਮਲੇ ਆਏ ਹਨ। ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਸੰਖਿਆ 3657 ਹੋ ਗਈ ਹੈ। ਜਦੋਂ ਕਿ ਰਾਜ ਵਿੱਚ ਹੁਣ 1417 ਐਕਟਿਵ ਕੇਸ ਹਨ ਅਤੇ ਠੀਕ ਹੋਇਆਂ ਦੀ ਕੁੱਲ ਸੰਖਿਆ 2218 ਹੋ ਗਈ ਹੈ।

 

https://static.pib.gov.in/WriteReadData/userfiles/image/image0072MTI.jpg

 

*****

ਵਾਈਬੀ
 


(Release ID: 1640093) Visitor Counter : 316