ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ ਵਿੱਚ ਕੋਵਿਡ - 19 ਰੋਗੀਆਂ ਦੀ ਅਸਲ ਸੰਖਿਆ ਕੇਵਲ 3.42 ਲੱਖ ਹੈ

ਇਸ ਬਿਮਾਰੀ ਤੋਂ 6.35 ਲੱਖ ਲੋਕ ਠੀਕ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਸੰਖਿਆ ਵਧ ਰਹੀ ਹੈ

ਵੈਂਟੀਲੇਟਰ ‘ਤੇ 1% ਤੋਂ ਘੱਟ ਮਰੀਜ਼ , ਆਈਸੀਯੂ ਵਿੱਚ 2% ਤੋਂ ਘੱਟ ਮਰੀਜ਼ ਅਤੇ ਆਕਸੀਜਨ ਬੈੱਡ ‘ਤੇ 3% ਤੋਂ ਘੱਟ ਮਰੀਜ਼ ਹਨ

Posted On: 17 JUL 2020 2:34PM by PIB Chandigarh

ਦੇਸ਼ ਭਰ ਵਿੱਚ ਕੋਵਿਡ-19  ਦੇ ਮਰੀਜ਼ਾਂ ਦੀ ਅਸਲ ਸੰਖਿਆ ਅੱਜ ਤੱਕ ਕੇਵਲ 3,42,756 ਹੈ।  ਇਸ ਬਿਮਾਰੀ ਨਾਲ ਸੰਕ੍ਰਮਿਤ ਕੁੱਲ ਲੋਕਾਂ ਵਿੱਚੋਂ ਹੁਣ ਤੱਕ 6.35 ਲੱਖ  (63.33%)  ਤੋਂ ਅਧਿਕ ਲੋਕ ਇਲਾਜ ਦੇ ਬਾਅਦ ਠੀਕ ਹੋ ਚੁੱਕੇ ਹਨ।

 

1.35 ਅਰਬ ਲੋਕਾਂ ਦੇ ਨਾਲ ਦੁਨੀਆ ਦੇ ਦੂਜੇ ਸਭ ਤੋਂ ਅਧਿਕ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਪ੍ਰਤੀ ਦਸ ਲੱਖ ਦੀ ਆਬਾਦੀ ਤੇ ਕੋਵਿਡ ਸੰਕ੍ਰਮਣ ਦੇ 727.4 ਮਾਮਲੇ ਹਨ। ਆਲਮੀ ਪੱਧਰ ਤੇ ਭਾਰਤ ਵਿੱਚ ਪ੍ਰਤੀ ਦਸ ਲੱਖ ਦੀ ਜਨਸੰਖਿਆ ਤੇ ਕੋਵਿਡ ਸੰਕ੍ਰਮਣ ਦੇ ਮਾਮਲੇ ਕੁਝ  ਯੂਰਪੀ ਦੇਸ਼ਾਂ ਦੀ ਤੁਲਨਾ ਵਿੱਚ ਚੌਥਾਈ ਤੋਂ 8ਵੇਂ ਹਿੱਸੇ ਤੱਕ ਘੱਟ ਹੈ

 

ਪ੍ਰਤੀ ਦਸ ਲੱਖ ਦੀ ਆਬਾਦੀ ਤੇ 18.6 ਮੌਤਾਂ ਨਾਲ ਦੇਸ਼ ਵਿੱਚ ਮੌਤ ਦਰ ਵੀ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਵਿੱਚੋਂ ਇੱਕ ਹੈ।  ਘਰ - ਘਰ ਸਰਵੇਖਣ ਸੰਕ੍ਰਮਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਸਮੇਂ-ਸਮੇਂ ਤੇ ਪਤਾ ਲਗਾਉਣਾਕੰਟੇਨਮੈਂਟ ਅਤੇ ਬਫਰ ਜ਼ੋਨਾਂ ਦੀ ਨਿਗਰਾਨੀਪੈਰਾਮੀਟਰ ਕੰਟਰੋਲ ਗਤੀਵਿਧੀਆਂ, ਤੇਜ਼ੀ ਨਾਲ ਟੈਸਟਿੰਗ ਅਤੇ ਸਮੇਂ ਰਹਿੰਦੇ ਨਿਦਾਨ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗਾਤਮਕ ਯਤਨਾਂ  ਸਦਕਾ ਸੰਕ੍ਰਮਿਤ ਲੋਕਾਂ ਦੀ ਸ਼ੁਰੂਆਤੀ ਪਹਿਚਾਣ ਹੋਈ ਹੈ। ਇਸ ਨਾਲ ਸੰਕ੍ਰਮਿਤ ਲੋਕਾਂ ਦਾ ਸਮੇਂ ਰਹਿੰਦੇ ਇਲਾਜ ਕਰਨ ਵਿੱਚ ਕਾਫ਼ੀ ਮਦਦ ਮਿਲੀ ਹੈ ।

 

ਭਾਰਤ ਨੇ ਕੋਵਿਡ - 19 ਸੰਕ੍ਰਮਣ ਦੇ ਕਈ ਪੱਧਰ ਜਿਵੇਂ ਹਲਕੇ, ਦਰਮਿਆਨੇ ਅਤੇ ਗੰਭੀਰ ਮਰੀਜ਼ਾਂ ਲਈ ਦੇਖਭਾਲ਼ ਪ੍ਰੋਟੋਕੋਲ  ਦੇ ਉਨ੍ਹਾਂ ਮਾਪਦੰਡ ਦਾ ਪਾਲਣ ਕੀਤਾ ਹੈ ਜਿਵੇਂ ਕਿ  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨੈਦਾਨਿਕ ਪ੍ਰਬੰਧਨ ਪ੍ਰੋਟੋਕਾਲ ਵਿੱਚ ਸਪਸ਼ਟ ਰੂਪ ਨਾਲ ਨਿਰਧਾਰਿਤ ਕੀਤਾ ਗਿਆ ਹੈ। ਪ੍ਰਭਾਵੀ ਨੈਦਾਨਿਕ ਪ੍ਰਬੰਧਨ ਕਾਰਜ ਨੀਤੀਆਂ ਨੇ ਸਕਾਰਾਤਮਕ ਨਤੀਜੇ ਦਿੱਤੇ ਹਨ।  ਕੋਵਿਡ ਸੰਕ੍ਰਮਣ ਦੇ ਬਿਨਾ ਕਿਸੇ ਲੱਛਣ ਵਾਲੇ ਅਤੇ ਹਲਕੇ ਪੱਧਰ ਦੇ ਸੰਕ੍ਰਮਣ ਦੇ ਲਗਭਗ 80% ਮਾਮਲਿਆਂ ਵਿੱਚ ਮੈਡੀਕਲ ਦੇਖਭਾਲ਼ ਵਿੱਚ ਘਰ ਵਿੱਚ ਹੀ ਆਈਸੋਲੇਸ਼ਨ ਵਿੱਚ ਰੱਖਣ ਦੀ ਸਲਾਹ ਦਿੱਤੀ ਗਈ ਹੈ। ਦਰਮਿਆਨੇ ਅਤੇ ਗੰਭੀਰ ਰੋਗੀਆਂ ਦਾ ਇਲਾਜ ਜਾਂ ਤਾਂ ਸਮਰਪਿਤ ਕੋਵਿਡ ਹਸਪਤਾਲਾਂ ਜਾਂ ਸਮਰਪਿਤ ਕੋਵਿਡ ਸਿਹਤ ਕੇਂਦਰਾਂ ਵਿੱਚ ਕੀਤਾ ਜਾ ਰਿਹਾ ਹੈ। ਹਲਕੇ ਅਤੇ ਬਿਨਾ ਕਿਸੇ ਲੱਛਣ ਵਾਲੇ ਮਰੀਜ਼ਾਂ ਨੂੰ ਘਰ ਵਿੱਚ ਆਈਸੋਲੇਸ਼ਨ ਵਿੱਚ ਰੱਖਣ ਦੀ ਰਣਨੀਤੀ ਨਾਲ ਹਸਪਤਾਲਾਂ ਤੇ ਬੋਝ ਘੱਟ ਕਰਨ ਵਿੱਚ ਅਸਾਨੀ ਹੋਈ ਅਤੇ ਉੱਥੇ ਗੰਭੀਰ  ਰੂਪ ਨਾਲ ਸੰਕ੍ਰਮਿਤ ਮਰੀਜ਼ਾਂ  ਦੇ ਇਲਾਜ ਅਤੇ ਮੌਤ ਦਰ ਨੂੰ ਘਟਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।  ਇਹ ਵੀ ਜ਼ਿਕਰਯੋਗ ਹੈ ਕਿ ਆਈਸੀਯੂ ਵਿੱਚ 1.94%  ਤੋਂ ਘੱਟ ਮਰੀਜ਼ਵੈਂਟੀਲੇਟਰ  ਤੇ 0.35% ਮਰੀਜ਼ ਅਤੇ ਆਕਸੀਜਨ ਬੈੱਡ ਤੇ 2.81% ਮਰੀਜ਼ ਰੱਖੇ ਗਏ ਹਨ।

 

ਹਸਪਤਾਲਾਂ ਵਿੱਚ ਭਰਤੀ ਮਰੀਜ਼ਾਂ ਨੂੰ ਗੁਣਵੱਤਾਪੂਰਨ ਇਲਾਜ ਸੁਨਿਸ਼ਚਿਤ ਕਰਨ ਲਈ ਦੇਸ਼ ਭਰ ਵਿੱਚ ਮੈਡੀਕਲ ਢਾਂਚੇ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ।  ਠੋਸ ਯਤਨਾਂ ਸਦਕਾ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕੋਵਿਡ-19 ਹਸਪਤਾਲਾਂ ਦਾ ਬੁਨਿਆਦੀ ਢਾਂਚਾ ਅੱਜ ਅਧਿਕ ਮਜ਼ਬੂਤ ਹੈ।  ਅੱਜ ਦੇਸ਼ ਵਿੱਚ 1383 ਸਮਰਪਿਤ ਕੋਵਿਡ ਹਸਪਤਾਲ, 3107 ਸਮਰਪਿਤ ਕੋਵਿਡ ਸਿਹਤ ਦੇਖਭਾਲ਼ ਕੇਂਦਰ ਅਤੇ 10,382 ਕੋਵਿਡ ਦੇਖਭਾਲ਼ ਕੇਂਦਰ ਹਨ।  ਇਸ ਦੇ ਨਾਲ ਹੀ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਸਪਤਾਲਾਂ ਵਿੱਚ 46,673 ਆਈਸੀਯੂ ਬੈੱਡ, 21,848 ਵੈਂਟੀਲੇਟਰ ਹਨ।  ਦੇਸ਼ ਵਿੱਚ ਐੱਨ95 ਮਾਸਕਾਂ ਅਤੇ ਪੀਪੀਈ ਕਿੱਟਾਂ ਦੀ ਕੋਈ ਕਮੀ ਨਹੀਂ ਹੈ।  ਕੇਂਦਰ ਨੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਵਾਂ ਨੂੰ 235.58 ਲੱਖ ਐੱਨ 95 ਮਾਸਕ ਅਤੇ 124.26 ਲੱਖ ਪੀਪੀਈ ਕਿੱਟਾਂ ਦੀ ਸਪਲਾਈ ਕੀਤੀ ਹੈ ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

****

 

ਐੱਮਵੀ/ਐੱਸਜੀ



(Release ID: 1639558) Visitor Counter : 227