ਪ੍ਰਧਾਨ ਮੰਤਰੀ ਦਫਤਰ

ਵਿਸ਼ਵ ਯੁਵਾ ਕੌਸ਼ਲ ਦਿਵਸ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 JUL 2020 12:04PM by PIB Chandigarh

ਨਮਸਕਾਰ!

 

ਨਮਸਕਾਰ ਮੇਰੇ ਯੁਵਾ ਸਾਥੀਆਂ ਨੂੰ

 

World Youth Skill Day ਦੀਆਂ ਆਪ ਸਭ ਨੌਜਵਾਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਅੱਜ ਦਾ ਇਹ ਦਿਨ ਤੁਹਾਡੇ skill ਨੂੰ, ਤੁਹਾਡੇ ਕੌਸ਼ਲ  ਨੂੰ ਸਮਰਪਿਤ ਹੈ। 21ਵੀਂ ਸਦੀ ਨੌਜਵਾਨਾਂ ਦੀਅੱਜ ਦੇ  Millenialsਦੀ ਅਗਰ ਸਭ ਤੋਂ ਵੱਡੀ ਕੋਈ ਤਾਕਤ ਹੈਤਾਂ ਉਨ੍ਹਾਂ ਦੀ Skill ਹੈ, ਉਨ੍ਹਾਂ ਦੀ Skill acquire ਕਰਨ ਦੀ ਸਮਰੱਥਾ ਹੈ।

 

ਸਾਥੀਓ,

 

ਕੋਰੋਨਾ  ਦੇ ਇਸ ਸੰਕਟ ਨੇ World- Culture  ਦੇ ਨਾਲ ਹੀ Nature of Job ਨੂੰ ਵੀ ਬਦਲ ਕੇ ਦੇ ਰੱਖ ਦਿੱਤਾ ਹੈ। ਅਤੇ ਬਦਲਦੀ ਹੋਈ ਨਿੱਤ ਨੂਤਨ (ਨਵੀਂ) Technology ਨੇ ਵੀ ਉਸ ਤੇ ਪ੍ਰਭਾਵ ਪੈਦਾ ਕੀਤਾ ਹੈ।  ਨਵੇਂ Work- Culture ਅਤੇ ਨਵੇਂ Nature of Job ਨੂੰ ਦੇਖਦੇ ਹੋਏਸਾਡੇ ਯੁਵਾ ਨਵੇਂ-ਨਵੇਂ Skills ਨੂੰ ਤੇਜ਼ੀ ਨਾਲ ਆਪਣਾ ਰਹੇ ਹਨ।

 

ਵੈਸੇ ਸਾਥੀਓਕਈ ਲੋਕ ਮੈਂਥੋਂ ਪੁੱਛਦੇ ਹਨਕਿ ਅੱਜ ਦੇ ਦੌਰ ਵਿੱਚ ਬਿਜ਼ਨਸ ਅਤੇ ਬਾਜ਼ਾਰ ਇਤਨੀ ਤੇਜ਼ੀ ਨਾਲ ਬਦਲਦੇ ਹਨ ਕਿ ਸਮਝ ਹੀ ਨਹੀਂ ਆਉਂਦਾ Relevant ਕਿਵੇਂ ਰਿਹਾ ਜਾਵੇ।  ਕੋਰੋਨਾ ਦੇ ਇਸ ਸਮੇਂ ਵਿੱਚ ਤਾਂ ਇਹ ਸਵਾਲ ਹੋਰ ਵੀ ਅਹਿਮ ਹੋ ਗਿਆ ਹੈ।

 

ਸਾਥੀਓ,

 

ਮੈਂ ਇਸ ਦਾ ਇੱਕ ਹੀ ਜਵਾਬ ਦਿੰਦਾ ਹਾਂ।  Relevant ਰਹਿਣ ਦਾ ਮੰਤਰ ਹੈ- Skill,  Re- Skill ਅਤੇ Upskill .  Skill ਦਾ ਅਰਥ ਹੈਤੁਸੀਂ ਕੋਈ ਨਵਾਂ ਹੁਨਰ ਸਿੱਖੋ।  ਜਿਵੇਂ ਕਿ ਤੁਸੀਂ ਲੱਕੜੀ ਦੇ ਇੱਕ ਟੁਕੜੇ ਨਾਲ ਕੁਰਸੀ ਬਣਾਉਣਾ ਸਿੱਖਿਆਤਾਂ ਇਹ ਤੁਹਾਡਾ ਹੁਨਰ ਹੋਇਆ।  ਤੁਸੀਂ ਲੱਕੜੀ  ਦੇ ਉਸ ਟੁਕੜੇ ਦੀ ਕੀਮਤ ਵੀ ਵਧਾ ਦਿੱਤੀ।  Value Addition ਕੀਤਾ।  ਲੇਕਿਨ ਇਹ ਕੀਮਤ ਬਣੀ ਰਹੇਇਸ ਦੇ ਲਈ ਨਵੇਂ ਡਿਜ਼ਾਈਨਨਵੇਂ ਸਟਾਈਲਯਾਨੀ ਰੋਜ਼ ਕੁਝ ਨਵਾਂ ਜੋੜਨਾ ਪੈਂਦਾ ਹੈ।  ਉਸ ਦੇ ਲਈ ਨਵਾਂ ਸਿੱਖਦੇ ਰਹਿਣਾ ਪੈਂਦਾ ਹੈ।  ਅਤੇ ਕੁਝ ਨਵਾਂ ਸਿੱਖਦੇ ਰਹਿਣ ਦਾ ਮਤਲਬਇਹ ਹੈ Re- Skill.  ਅਤੇ ਸਾਡਾ ਜੋ skill ਹੈਉਸ ਦਾ ਹੋਰ ਵਿਸਤਾਰ ਕਰਨਾਜਿਵੇਂ ਛੋਟੇ-ਮੋਟੇ ਫਰਨੀਚਰ ਬਣਾਉਂਦੇ- ਬਣਾਉਂਦੇ ਤੁਸੀਂ ਹੋਰ ਵੀ ਚੀਜ਼ਾਂ ਸਿੱਖਦੇ ਗਏਪੂਰਾ ਦਾ ਪੂਰਾ ਆਫਿਸ ਡਿਜ਼ਾਈਨ ਕਰਨ ਲਗੇਤਾਂ ਉਹ ਹੋ ਗਿਆ Up skill.   Skill,  Re- skill ਅਤੇ Upskillਦਾ ਇਹ ਮੰਤਰ ਜਾਣਨਾਸਮਝਣਾ, ਅਤੇ ਇਸ ਦਾ ਪਾਲਣ ਕਰਨਾਸਾਡੇ ਸਾਰਿਆਂ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਣ ਹੈ।

 

ਵੈਸੇ ਜਦੋਂ ਮੈਂ Skill ਦੀ ਗੱਲ ਕਰਦਾ ਹਾਂ ਤਾਂ ਮੈਨੂੰ ਆਪਣੇ ਇੱਕ ਬਹੁਤ ਪੁਰਾਣੇ ਜਾਣਨ ਵਾਲੇ ਹਮੇਸ਼ਾ ਯਾਦ ਆਉਂਦੇ ਹਨ।  ਮੇਰਾ ਸਿੱਧਾ ਪਰਿਚੈ ਤਾਂ ਨਹੀਂ ਸੀਲੇਕਿਨ ਸਾਡੇ ਇੱਕ ਜਾਣਨ ਵਾਲੇ ਸੱਜਣ ਦੱਸਦੇ ਰਹਿੰਦੇ ਸਨ।  ਉਹ ਉਨ੍ਹਾਂ ਦੇ ਕਿਸੇ ਵਾਕਿਫ ਦੇ ਵਿਸ਼ਾ ਵਿੱਚ ਦੱਸਦੇ ਸਨ। ਉਹ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨਲੇਕਿਨ ਉਨ੍ਹਾਂ ਦੀ Hand- Writing ਬਹੁਤ ਚੰਗੀ ਸੀ।  ਸਮੇਂ  ਦੇ ਨਾਲ ਉਨ੍ਹਾਂ ਨੇ ਆਪਣੀ Hand- Writing ਵਿੱਚ ਹੋਰ ਵੀ ਨਵੇਂ ਸਟਾਈਲ ਜੋੜ ਲਏ। ਯਾਨੀ ਖੁਦ ਨੂੰ Reskill ਕੀਤਾ।  ਉਨ੍ਹਾਂ ਦੀ ਇਹ skill ਦੇਖ ਕੇਲੋਕ ਖੁਦ ਉਨ੍ਹਾਂ ਦੇ ਪਾਸ ਪਹੁੰਚਣ ਲਗੇ।  ਲੋਕ ਉਨ੍ਹਾਂ ਨੂੰ ਕਹਿੰਦੇ ਸਨ ਕਿ ਸਾਡੇ ਇੱਥੇ ਇਹ Special Occasion ਹੈਤਾਂ Invitation Card ‘ਤੇ ਨਾਮ ਵਗੈਰਾ ਦਾ ਕੰਮ ਤੁਸੀਂ ਕਰੋ।  ਬਾਅਦ ਵਿੱਚ ਉਨ੍ਹਾਂ ਨੇ ਖੁਦ ਨੂੰ Re- Skill ਕੀਤਾ,  Upskillਕੀਤਾ।  ਉਨ੍ਹਾਂ ਨੇ ਕਈ ਹੋਰ ਲੈਂਗਵੇਜ ਵਿੱਚ ਲਿਖਣਾ ਸ਼ੁਰੂ ਕੀਤਾਕੁਝ ਹੋਰ Language ਸਿੱਖੀਆਂ।  ਅਤੇ ਇਸ ਤਰ੍ਹਾਂ ਨਾਲਇੱਕ ਤਰ੍ਹਾਂ ਨਾਲ ਉਨ੍ਹਾਂ ਦਾ ਕਾਰੋਬਾਰ ਵਧ ਗਿਆ।  ਬੈਠੇ-ਬਿਠਾਏ ਲੋਕ ਉਨ੍ਹਾਂ ਦੇ ਪਾਸ ਕੰਮ ਲੈ ਕੇ  ਦੇ ਆਉਣ ਲਗੇ।  ਸ਼ੌਕ ਨਾਲ ਪਣਪਿਆ ਹੋਇਆ ਇੱਕ ਹੁਨਰਰੋਜ਼ੀ-ਰੋਟੀ ਦਾ ਅਤੇ ਸਨਮਾਨ ਦਾ ਵੀ ਇੱਕ ਮਾਧਿਅਮ ਬਣ ਗਿਆ।

 

Friends.

 

Skill is something which we gift to ourselves, which grows with experience. Skill is timeless, it keeps getting better with time. Skill is unique, it makes you different from others. Skill is a treasure that nobody can take away. And, skill is self- reliance, it not only makes one employable but also self- employable.   Skill ਦੀ ਇਹ ਤਾਕਤ ਜੋ ਹੈ, ਇਨਸਾਨ ਨੂੰ ਕਿੱਥੇ ਤੋਂ ਕਿੱਥੇ ਪਹੁੰਚਾ ਸਕਦੀ ਹੈ।

 

ਸਾਥੀਓ,

 

ਇੱਕ ਸਫਲ ਵਿਅਕਤੀ ਦੀ ਬਹੁਤ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਸਕਿੱਲ ਵਧਾਉਣ ਦਾ ਕੋਈ ਵੀ ਮੌਕਾ ਜਾਣ ਨਾ ਦੇਵੇ।  ਇਤਨਾ ਹੀ ਨਹੀਂਮੌਕਾ ਢੂੰਡਦਾ ਰਹੇ। Skill  ਪ੍ਰਤੀ ਅਗਰ ਤੁਹਾਡੇ ਵਿੱਚ ਆਕਰਸ਼ਣ ਨਹੀਂ ਹੈਕੁਝ ਨਵਾਂ ਸਿੱਖਣ ਦੀ ਲਲਕ ਨਹੀਂ ਹੈ ਤਾਂ ਜੀਵਨ ਠਹਿਰ ਜਾਂਦਾ ਹੈ।  ਇੱਕ ਰੁਕਾਵਟ ਜਿਹੀ ਮਹਿਸੂਸ ਹੁੰਦੀ ਹੈ।  ਇੱਕ ਤਰ੍ਹਾਂ ਨਾਲ ਉਹ ਵਿਅਕਤੀ ਆਪਣੇ ਵਿਅਕਤਿੱਤਵ ਨੂੰਆਪਣੀ Personality ਨੂੰ ਹੀ ਬੋਝ ਬਣਾ ਲੈਂਦਾ ਹੈ। ਅਤੇ ਖੁਦ ਲਈ ਨਹੀਂਆਪਣੇ ਸੱਜਣਾਂ ਲਈ ਵੀ ਬੋਝ ਬਣ ਜਾਂਦਾ ਹੈ। ਉੱਥੇ ਹੀ skill  ਦੇ ਪ੍ਰਤੀ ਆਕਰਸ਼ਣਜੀਣ ਦੀ ਤਾਕਤ ਦਿੰਦਾ ਹੈਜੀਣ ਦਾ ਉਤਸ਼ਾਹ ਦਿੰਦਾ ਹੈ।  Skill ਸਿਰਫ ਰੋਜ਼ੀ- ਰੋਟੀ ਅਤੇ ਪੈਸੇ ਕਮਾਉਣ ਦਾ ਜ਼ਰੀਆ ਨਹੀਂ ਹੈ।  ਜ਼ਿੰਦਗੀ ਵਿੱਚ ਉਮੰਗ ਚਾਹੀਦੀ ਹੈਉਤਸ਼ਾਹ ਚਾਹੀਦਾ ਹੈਜੀਣ ਦੀ ਜਿੱਦ ਚਾਹੀਦੀ ਹੈਤਾਂ skill ਸਾਡੀ driving force ਬਣਦੀ ਹੈਸਾਡੇ ਲਈ ਨਵੀਂ ਪ੍ਰੇਰਣਾ ਲੈ ਕੇ ਆਉਂਦੀ ਹੈ।  ਊਰਜਾ ਦਾ ਕੰਮ ਕਰਦੀ ਹੈ।  ਅਤੇ ਉਮਰ ਕੋਈ ਵੀ ਹੋਵੇਚਾਹੇ ਯੁਵਾ ਅਵਸਥਾ ਹੋਵੇ ਜਾਂ ਬਜ਼ੁਰਗਅਗਰ ਤੁਸੀਂ ਨਵੇਂ-ਨਵੇਂ skills ਸਿੱਖ ਰਹੇ ਹੋਤਾਂ ਜੀਵਨ ਪ੍ਰਤੀ ਉਤਸ਼ਾਹ ਕਦੇ ਘੱਟ ਨਹੀਂ ਹੋਵੇਗਾ।

 

ਸਾਥੀਓ,

 

skill ਕੀ ਤਾਕਤ ਹੁੰਦੀ ਹੈਇਸ ਨਾਲ ਜੁੜਿਆ ਹਰ ਕਿਸੇ ਦਾ ਕੁਝ ਨਾ ਕੁਝ ਅਨੁਭਵ ਹੋਵੇਗਾ।  ਮੈਨੂੰ ਵੀ ਅੱਜਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂਤਾਂ ਇੱਕ ਪੁਰਾਣੀ ਘਟਨਾ ਯਾਦ ਆਉਂਦੀ ਹੈ। ਅਤੇ ਇਹ ਉੱਦੋਂ ਦੀ ਗੱਲ ਹੈ, ਜਦੋਂ ਮੈਂ ਯੁਵਾ ਅਵਸਥਾ ਵਿੱਚ tribal belt ਵਿੱਚ ਇੱਕ volunteer  ਦੇ ਰੂਪ ਵਿੱਚ ਕੰਮ ਕਰਦਾ ਸੀ। ਅਤੇ ਕੁਝ ਸੰਸਥਾਵਾਂ ਨਾਲ ਮਿਲ ਕੇ ਮੈਂ ਕੰਮ ਕਰ ਲੈਂਦਾ ਸੀ।  ਤਾਂ ਇੱਕ ਵਾਰਇੱਕ ਸੰਸਥਾ ਨਾਲਉਨ੍ਹਾਂ ਦੇ  ਲੋਕਾਂ ਨਾਲ ਕਿਤੇ ਬਾਹਰ ਜਾਣਾ ਸੀਤਾਂ ਉਨ੍ਹਾਂ ਦੀ ਜੀਪ ਵਿੱਚ ਅਸੀਂ ਸਭ ਜਾਣ ਵਾਲੇ ਸੀ।  ਲੇਕਿਨ ਉਹ ਜੀਪ ਸਵੇਰੇ ਜਦੋਂ ਨਿਕਲਣਾ ਸੀਉਸੇ ਸਮੇਂ ਚਲੀ ਨਹੀਂ। ਹੁਣ ਉਨ੍ਹਾਂ ਜੰਗਲਾਂ ਵਿੱਚ ਭਟਕਦੇ- ਭਟਕਦੇਉਹ ਜੀਪ ਵੀ ਅਜਿਹੀ ਹੀ ਸੀ। ਹੁਣ ਸਭ ਲੋਕ ਲੱਗੇਕਾਫ਼ੀ ਕੁਝ ਕੋਸ਼ਿਸ਼ ਕੀਤੀਧੱਕੇ ਮਾਰੇਸਭ ਕੀਤਾਲੇਕਿਨ ਗੱਡੀ ਚੱਲੀ ਨਹੀਂ।  ਅੱਗੇ ਜਦੋਂ 7-8 ਵੱਜ ਗਏ ਤਾਂ ਕਿਸੇ ਇੱਕ ਮੈਕੇਨਿਕ ਨੂੰ ਬੁਲਾ ਲਿਆ।  ਉਸ ਨੇ ਆ ਕੇ  ਦੇ ਕੁਝ ਏਧਰ-ਉੱਧਰ ਕੀਤਾ ਅਤੇ 2 ਮਿੰਟ ਵਿੱਚ ਤਾਂ ਠੀਕ ਕਰ ਦਿੱਤਾ।  ਫਿਰ ਉਸ ਨੂੰ ਪੁੱਛਿਆਕਿੰਨੇ ਪੈਸੇ ਤਾਂ ਬੋਲਿਆ 20 ਰੁਪਏ।  ਉਸ ਜ਼ਮਾਨੇ ਵਿੱਚ 20 ਰੁਪਏ ਦੀ ਕੀਮਤ ਬਹੁਤ ਹੁੰਦੀ ਸੀ। ਲੇਕਿਨ ਸਾਡੇ ਇੱਕ ਸਾਥੀ ਨੇ ਕਿਹਾਅਰੇ ਯਾਰ 2 ਮਿੰਟ ਦਾ ਕੰਮ ਅਤੇ ਤੂੰ 20 ਰੁਪਏ ਮੰਗ ਰਹੇ ਹੋ।  ਉਸ ਦਾ ਜਵਾਬ ਮੈਨੂੰ ਅੱਜ ਵੀ ਪ੍ਰੇਰਨਾ ਦਿੰਦਾ ਹੈਮੇਰੇ ਮਨ ਵਿੱਚ ਪ੍ਰਭਾਵ ਪੈਦਾ ਕਰਦਾ ਹੈ।  ਉਸ ਅਨਪੜ੍ਹ ਮੈਕੇਨਿਕ ਨੇ ਕਿਹਾਸਾਹਿਬ ਮੈਂ 2 ਮਿੰਟ ਦਾ 20 ਰੁਪਏ ਨਹੀਂ ਲੈ ਰਿਹਾ20 ਸਾਲ ਤੋਂ ਕੰਮ ਕਰਦੇ-ਕਰਦੇ ਮੈਂਜੋ Skill ਮੇਰੇ ਵਿੱਚ ਆਇਆ ਹੈਜੋ ਅਨੁਭਵ ਜੁਟਾਇਆ ਹੈਇਹ 20 ਰੁਪਏ ਉਸ ਦਾ ਹੈ।  ਮੈਂ ਸਮਝਦਾ ਹਾਂਇਹ ਹੀ ਹੁੰਦੀ ਹੈ skill ਦੀ ਤਾਕਤ। Skill ਤੁਹਾਡੇ ਕੰਮ ਦੀ ਹੀ ਨਹੀਂਤੁਹਾਡੀ ਵੀ ਪ੍ਰਤਿਭਾ ਨੂੰਪ੍ਰਭਾਵ ਨੂੰਪ੍ਰੇਰਕ ਬਣਾ ਦਿੰਦਾ ਹੈ।

ਔਰ ਸਾਥੀਓ,

 

ਇੱਥੇ ਇੱਕ ਹੋਰ ਚੀਜ ਸਮਝਨੀ ਬਹੁਤ ਜ਼ਰੂਰੀ ਹੈ।  ਕੁਝ ਲੋਕ knowledge ਅਤੇ skill ਨੂੰ ਲੈ ਕੇ ਹਮੇਸ਼ਾ confusion ਵਿੱਚ ਰਹਿੰਦੇ ਹਨਜਾਂ confusion ਪੈਦਾ ਕਰਦੇ ਹਨ।  ਅਜਿਹੇ ਲੋਕਾਂ ਨੂੰ ਮੈਂ ਹਮੇਸ਼ਾ ਛੋਟੀ ਜਿਹੀ ਉਦਾਹਰਣ ਦਿੰਦਾ ਹਾਂ।  ਤੁਸੀਂ books ਵਿੱਚ ਪੜ੍ਹ ਸਕਦੇ ਹੋ,  You Tube ‘ਤੇ ਵੀਡੀਓ ਦੇਖ ਸਕਦੇ ਹੋ ਕਿ ਸਾਈਕਲ ਕਿਵੇਂ ਚਲਾਈ ਜਾਂਦੀ ਹੈ।  ਸਾਈਕਲ ਤੇ ਕਿਵੇਂ ਬੈਠਣਾ ਹੈਸਾਈਕਲ ਕਿਵੇਂ ਦੀ ਹੁੰਦੀ ਹੈਕਿਹੜਾ ਪੁਰਜਾ ਕੀ ਕੰਮ ਕਰਦਾ ਹੈਕਿੱਥੇ ਹੈਂਡਲ ਫੜਨਾ ਹੈਕਿੱਥੇ ਬ੍ਰੇਕ ਲਗਾਉਣਾ ਹੈਸਭ ਉਸ ਵਿੱਚਤੁਹਾਨੂੰ ਵੀਡੀਓ ਵਿੱਚ ਵੀ ਦਿਖੇਗਾ।  ਇਹ ਸਭ knowledge ਹੈ।  ਤੁਹਾਨੂੰ knowledge ਹੈ ਇਸ ਲਈ ਤੁਸੀਂ ਸਾਈਕਲ ਚਲਾ ਜਾਓਗੇਅਜਿਹੀ ਗਾਰੰਟੀ ਨਹੀਂ ਹੈ। ਲੇਕਿਨ ਵਾਸਤਵ ਵਿੱਚ,  actually ਵਿੱਚ ਜਦੋਂ ਸਾਈਕਲ ਚਲਾਉਣਾ  ਹੁੰਦਾ ਹੈਤਾਂ skill ਦੀ ਜ਼ਰੂਰਤ ਪੈਂਦੀ ਹੈ।  ਤੁਹਾਨੂੰ ਆਪਣੇ ਆਪ ਨੂੰ ਹੌਲ਼ੀ-ਹੌਲ਼ੀ ਆ ਜਾਂਦਾ ਹੈ।  ਅਤੇ ਫਿਰ ਤੁਸੀਂ ਆਪਣੀ ਮਸਤੀ ਵਿੱਚ ਵੀ ਸਾਈਕਲ ਚਲਾਉਂਦੇ ਹੋ।  ਚਲਦੇ ਰਹਿੰਦੇ ਹੋਕੋਈ ਤਕਲੀਫ ਨਹੀਂ ਹੁੰਦੀ ਹੈ।  ਜਿਵੇਂ-ਜਿਵੇਂ ਤੁਸੀਂ ਇਸ ਕਲਾ ਨੂੰ ਸਿੱਖ ਲਿਆਟੈਲੇਂਟ ਆ ਗਈਤੁਹਾਨੂੰ ਕਦੇ ਦਿਮਾਗ ਖਪਾਉਣਾ ਵੀ ਨਹੀਂ ਪੈਂਦਾ।

 

ਅਤੇ ਇਸ ਫਰਕ ਨੂੰ ਸਮਝਣਾ ਸ਼ਾਸਨ ਤੋਂ ਲੈ ਕੇ ਸਮਾਜ  ਦੇ ਹਰ ਪੱਧਰ ਤੇ ਬਹੁਤ ਜ਼ਰੂਰੀ ਹੁੰਦਾ ਹੈ।  ਅੱਜ ਭਾਰਤ ਵਿੱਚ knowledge ਅਤੇ skill,  ਦੋਨਾਂ ਵਿੱਚ ਜੋ ਅੰਤਰ ਹੈਉਸ ਨੂੰ ਸਮਝਦੇ ਹੋਏ ਹੀ ਕੰਮ ਹੋ ਰਿਹਾ ਹੈ।  ਅੱਜ ਤੋਂ 5 ਸਾਲ ਪਹਿਲਾਂਅੱਜ ਦੇ ਹੀ ਦਿਨ Skill India Mission ਇਸ ਸੋਚ  ਦੇ ਨਾਲ ਸ਼ੁਰੂ ਕੀਤਾ ਗਿਆ ਸੀ।  ਇਸ ਦਾ ਮਕਸਦ ਇਹੀ ਸੀ ਕਿ youth ਨੂੰ knowledge  ਦੇ ਨਾਲ skill ਵੀ ਮਿਲੇਕੌਸ਼ਲ ਵੀ ਮਿਲੇ।  ਇਸ ਦੇ ਲਈ ਦੇਸ਼ਭਰ ਵਿੱਚ ਅਣਗਿਣਤ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਗਏ।  ITIs ਦੀ ਸੰਖਿਆ ਵਧਾਈ ਗਈਉਸ ਵਿੱਚ ਲੱਖਾਂ ਨਵੀਆਂ seats ਜੋੜੀਆਂ ਗਈਆਂ।  ਇਸ ਦੌਰਾਨ 5 ਕਰੋੜ ਤੋਂ ਜ਼ਿਆਦਾ ਲੋਕਾਂ ਦਾ skill development ਕੀਤਾ ਜਾ ਚੁੱਕਾ ਹੈ।  ਅਤੇ ਇਹ ਅਭਿਯਾਨ ਨਿਰੰਤਰ ਜਾਰੀ ਹੈ।

 

ਸਾਥੀਓ,

 

ਤੇਜ਼ੀ ਨਾਲ ਬਦਲਦੀ ਹੋਈ ਅੱਜ ਦੀ ਦੁਨੀਆ ਵਿੱਚ ਅਨੇਕ ਸੈਕਟਰਾਂ ਵਿੱਚ ਲੱਖਾਂ skilled ਲੋਕਾਂ ਦੀ ਜ਼ਰੂਰਤ ਹੈ।  ਖਾਸ ਤੌਰ 'ਤੇ ਸਿਹਤ ਸੇਵਾਵਾਂ ਵਿੱਚ ਤਾਂ ਬਹੁਤ ਵੱਡੀਆਂ ਸੰਭਾਵਨਾਵਾਂ ਬਣ ਰਹੀਆਂ ਹਨ।  ਇਹੀ ਸਮਝਦੇ ਹੋਏ ਹੁਣ ਕੌਸ਼ਲ  ਵਿਕਾਸ ਮੰਤਰਾਲੇ  ਨੇ ਦੁਨੀਆ ਭਰ ਵਿੱਚ ਬਣ ਰਹੇ ਇਨ੍ਹਾਂ ਅਵਸਰਾਂ ਦੀ ਮੈਪਿੰਗ ਸ਼ੁਰੂ ਕੀਤੀ ਹੈ।  ਕੋਸ਼ਿਸ਼ ਇਹੀ ਹੈ ਕਿ ਭਾਰਤ  ਦੇ ਯੁਵਾ ਨੂੰ ਹੋਰ ਦੇਸ਼ਾਂ ਦੀਆਂ ਜ਼ਰੂਰਤਾਂ  ਬਾਰੇਉਸ ਦੇ ਸਬੰਧ ਵਿੱਚ ਵੀ ਠੀਕ ਅਤੇ ਸਟੀਕ ਜਾਣਕਾਰੀ ਮਿਲ ਸਕੇ।  ਕਿਸ ਦੇਸ਼ ਵਿੱਚਹੈਲਥ ਸਰਵਿਸ ਵਿੱਚ ਨਵੇਂ ਦੁਆਰ ਖੁੱਲ੍ਹ ਰਹੇ ਹਨ।  ਕਿਸ ਦੇਸ਼ ਵਿੱਚਕਿਹੜੇ ਸਰਵਿਸ ਸੈਕਟਰ ਵਿੱਚਕੀ ਡਿਮਾਂਡ ਬਣ ਰਹੀ ਹੈਇਸ ਨਾਲ ਜੁੜੀ ਜਾਣਕਾਰੀ ਹੁਣ ਤੇਜ਼ੀ ਨਾਲ ਭਾਰਤ ਦੇ ਨੌਜਵਾਨਾਂ ਨੂੰ ਮਿਲ ਸਕੇਗੀ।

 

ਹੁਣ ਜਿਵੇਂ ਮਰਚੈਂਟ ਨੇਵੀ ਦਾ ਉਦਾਹਰਣ ਲਓ ਤਾਂ ਭਾਰਤ ਸਮੇਤ ਪੂਰੀ ਦੁਨੀਆ ਨੂੰ ਸੈਲਰਸ ਦੀ ਬਹੁਤ ਜ਼ਰੂਰਤ ਹੈ।  ਸਾਡੀ ਤਾਂ ਸਾਢੇ ਸੱਤ ਹਜ਼ਾਰ ਕਿਲੋਮੀਟਰ ਤੋਂ ਲੰਬੀ ਕੋਸਟ ਲਾਈਨ ਹੈ।  ਵੱਡੀ ਸੰਖਿਆ ਵਿੱਚ ਸਾਡਾ youth ਸਮੁੰਦਰ ਅਤੇ ਤਟਵਰਤੀ ਪਰਿਸਥਿਤੀਆਂ ਤੋਂ ਵਾਕਫ਼ ਹੈ।  ਅਗਰ ਇਸ ਖੇਤਰ ਵਿੱਚ ਸਕਿੱਲ ਨੂੰ ਵਧਾਉਣ ਤੇ ਕੰਮ ਕੀਤਾ ਜਾਵੇ ਤਾਂ ਦੁਨੀਆ ਭਰ ਨੂੰ ਅਸੀਂ ਲੱਖਾਂ expert ਸੈਲਰਸ  ਦੇ ਸਕਦੇ ਹਾਂਅਤੇ ਆਪਣੇ ਦੇਸ਼ ਦੀ ਕੋਸਟਲ ਇਕੌਨਮੀ ਨੂੰ ਵੀ ਮਜ਼ਬੂਤ ਕਰ ਸਕਦੇ ਹਨ।

 

ਮੈਪਿੰਗ ਦੀ ਵਜ੍ਹਾ ਨਾਲ ਹੁਣ ਇਸ ਤਰ੍ਹਾਂ ਦੀ ਜਾਣਕਾਰੀ ਦੇਣ ਦਾ ਕੰਮ ਹੋਰ ਅਸਾਨ ਹੋ ਜਾਵੇਗਾ। ਇਸ ਦੇ ਇਲਾਵਾ ਚਾਰ-ਪੰਜ ਦਿਨ ਪਹਿਲਾਂ ਦੇਸ਼ ਵਿੱਚ ਮਜ਼ਦੂਰਾਂ ਦੀ ਸਕਿੱਲ  ਮੈਪਿੰਗ ਦਾ ਇੱਕ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ।  ਇਹ ਪੋਰਟਲ ਸਕਿੱਲਡ ਲੋਕਾਂ ਨੂੰਸਕਿੱਲਡ ਮਜ਼ਦੂਰਾਂ ਦੀ ਮੈਪਿੰਗ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।  ਇਸ ਤੋਂ Employers  ਇੱਕ click ਵਿੱਚ ਹੀ ਸਕਿੱਲਡ ਮੈਪ ਵਾਲੇ ਵਰਕਰਸ ਤੱਕ ਪਹੁੰਚ ਸਕਣਗੇ।  ਖਾਸ ਕਰਕੇ ਜੋ ਸ਼੍ਰਮਿਕਹਾਲ ਫਿਲਹਾਲ ਵਿੱਚ ਸ਼ਹਿਰਾਂ ਤੋਂ ਆਪਣੇ ਪਿੰਡਾਂ ਵਿੱਚ ਗਏ ਹਨਉਨ੍ਹਾਂ ਨੂੰ ਬਹੁਤ ਮਦਦ ਮਿਲ ਸਕੇਗੀ।  ਤੁਸੀਂ ਇੱਧਰ  ਵੀ ਦੇਖਿਆ ਹੋਵੇਗਾ ਕਿ ਕਿਵੇਂ ਇੱਕ ਖਾਸ Skill set  ਦੇ ਨਾਲ ਪਿੰਡ ਪੁੱਜੇ ਲੋਕਾਂ ਨੇਪਿੰਡ ਦਾ ਕਾਇਆਕਲਪ ਕਰਨਾ ਸ਼ੁਰੂ ਕਰ ਦਿੱਤਾ ਹੈ।  ਕੋਈ ਸਕੂਲ ਨੂੰ ਪੇਂਟ ਕਰ ਰਿਹਾ ਹੈਤਾਂ ਕੋਈ ਨਵੇਂ ਡਿਜ਼ਾਈਨ  ਦੇ ਘਰ ਬਣਵਾ ਰਿਹਾ ਹੈ।  ਛੋਟੀ-ਬੜੀ ਹਰ ਤਰ੍ਹਾਂ ਦੀ ਅਜਿਹੀ ਹੀ Skill,  ਆਤਮਨਿਰਭਰ ਭਾਰਤ ਦੀ ਵੀ ਬਹੁਤ ਬੜੀ ਸ਼ਕਤੀ ਬਣੇਗੀ।

 

ਮੈਂ ਦੇਸ਼ ਦੇ ਨੌਜਵਾਨਾਂ ਨੂੰ,  world youth skill day ‘ਤੇ ਇੱਕ ਵਾਰ ਫਿਰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਅਤੇ ਵੈਸ਼ਵਿਕ ਮਹਾਮਾਰੀ ਦਾ ਯੁਗ ਹੈਤਾਂ ਮੇਰਾ ਵੀ ਕਰਤੱਵ ਬਣਦਾ ਹੈ।  ਇੱਕ ਵਾਰ ਮੈਂਵਾਰ-ਵਾਰ ਇੱਕ ਚੀਜ਼ ਨੂੰ ਦੁਹਰਾਉਂਦਾ ਹੀ ਰਿਹਾਂ।  ਅਤੇ ਸਿਰਫ ਮੈਂ ਨਾ ਦੁਹਰਾਵਾਂਤੁਸੀਂ ਵੀ ਦੁਹਰਾਓ।  ਅਤੇ ਉਹ ਕੀ ਹੈ ਪਹਿਲਾਂ ਤਾਂ ਮੈਂ ਚਾਹਾਂਗਾ ਤੁਸੀਂ ਸੁਅਸਥ ਰਹੋ।  ਦੂਜਾ 2 ਗਜ ਦੀ ਦੂਰੀ ਦੀ ਪਾਲਣ ਕਰਦੇ ਰਹੋਮਾਸਕ ਪਹਿਨਣਾ ਨਾ ਭੁੱਲੋਥੁੱਕਣ ਦੀ ਆਦਤ ਸਭ ਨੂੰ ਛੱਡਣ ਲਈ ਸਮਝਉਂਦੇ ਰਹੋ।  ਅਤੇ ਜਿਸ ਕੰਮ ਲਈ ਅੱਜ ਇੱਕਠੇ ਹੋਏ ਹਾਂਉਸ ਮੰਤਰ ਨੂੰ ਹਮੇਸ਼ਾ ਯਾਦ ਰੱਖੋ।  ਕਿਤਨਾ ਹੀ ਪੜ੍ਹੇ-ਲਿਖੇ ਕਿਉਂ ਨਾ ਹੋਵੋਕਿਤਨੀਆਂ ਹੀ ਡਿਗਰੀਆਂ ਕਿਉਂ ਨਾ ਹੋਣਫਿਰ ਵੀ ਨਿਰੰਤਰ ਸਕਿੱਲ ਵੀ ਵਧਾਉਂਦੇ ਰਹਿਣਾ ਚਾਹੀਦਾ ਹੈ।  ਲਗਾਤਾਰ ਨਵੀਂ ਨਵੀਂ ਸਕਿੱਲ ਲਈ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਹੈ।  ਜ਼ਿੰਦਗੀ ਜੀਣ ਦਾ ਆਨੰਦ ਆਵੇਗਾ।  ਜ਼ਿੰਦਗੀ  ਦੇ ਨਵੇਂ ਅਵਸਰਾਂ ਨੂੰ ਪਾਉਣ ਦਾ ਆਨੰਦ ਆਵੇਗਾ।  ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਹੱਥਾਂ ਦੀ ਤਾਕ਼ਤਆਪਣੇ ਉਂਗਲੀਆਂ ਦੀ ਤਾਕ਼ਤਆਪਣੇ ਦਿਲ ਦਿਮਾਗ ਦੀ ਤਾਕਤਇੱਕ ਹੁਨਰ  ਦੇ ਦੁਆਰਾ ਪਣਪਾਓਗੇ ਅਤੇ ਵਧਾਓਗੇ। ਅਤੇ ਖੁਦ ਦੀ ਪ੍ਰਗਤੀ ਕਰੋਗੇਦੇਸ਼ ਦੀ ਵੀ ਪ੍ਰਗਤੀ ਕਰੋਗੇ।

 

ਬਹੁਤ-ਬਹੁਤ ਧੰਨਵਾਦ।

 

ਤੁਹਾਨੂੰ ਬਹੁਤ ਸ਼ੁਭਕਾਮਨਾਵਾਂ।

 

*****

 

ਵੀਆਰਆਰਕੇ/ਐੱਸਐੱਚ/ਬੀਐੱਮ


(Release ID: 1638797) Visitor Counter : 276