PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
10 JUL 2020 6:49PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
- ਠੀਕ ਹੋਣ ਦੀ ਦਰ ਵਧ ਕੇ 62.42% ਹੋਈ। 18 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਅਧਿਕ ਹੈ।
- ਦੇਸ਼ ਵਿੱਚ ਰਾਸ਼ਟਰੀ ਪੱਧਰ ਉੱਤੇ ਮੌਤ ਦਰ 2.72 % ਦਰਜ ਕੀਤੀ ਗਈ ਹੈ। 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਮੌਤ ਦਰ ਘੱਟ ਹੈ।
- ਅਜੇ ਦੇਸ਼ ਵਿੱਚ ਕੋਰੋਨਾ ਸੰਕ੍ਰਮਣ ਦੇ ਕੁੱਲ 2,76,882 ਐਕਟਿਵ ਕੇਸ ਹਨ ਅਤੇ ਸਾਰਿਆਂ ਦਾ ਹਸਪਤਾਲਾਂ ਵਿੱਚ ਇਲਾਜ ਚਲ ਰਿਹਾ ਹੈ।
- ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜਾਂ ਸਮਾਜ ਲਈ, ਦਇਆ ਅਤੇ ਸਤਰਕਤਾ ਇਸ ਕਠਿਨ ਚੁਣੌਤੀ ਨਾਲ ਨਜਿੱਠਣ ਲਈ ਸਭ ਤੋਂ ਵੱਡੇ ਪ੍ਰੇਰਕ ਤੱਤ ਹਨ।
- 41 ਹਜ਼ਾਰ ਤੋਂ ਅਧਿਕ ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰ ( ਏਬੀ- ਐੱਚਡਬਲਿਊਸੀ) ਵਿਸ਼ੇਸ਼ ਰੂਪ ਨਾਲ ਕੋਵਿਡ-19 ਦੇ ਦੌਰਾਨ ਯੂਨੀਵਰਸਲ ਅਤੇ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ਼ ਪ੍ਰਦਾਨ ਕਰ ਰਹੇ ਹਨ।


ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਮਹਾਮਾਰੀ ਨਾਲ ਠੀਕ ਹੋਣ ਦੀ ਦਰ ਵਧ ਕੇ 62.42% ਹੋਈ; 18 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਹਾਮਾਰੀ ਤੋਂ ਠੀਕ ਹੋਣ ਦੀ ਦਰ ਰਾਸ਼ਟਰੀ ਔਸਤ ਤੋਂ ਅਧਿਕ ਹੈ; ਮੌਤ ਦਰ ਘਟ ਕੇ 2.72% ਹੋਈ
ਕੋਵਿਡ-19 ਤੋਂ ਸੰਕ੍ਰਮਿਤ ਰੋਗੀਆਂ ਦੇ ਠੀਕ ਹੋਣ ਦਾ ਤੇਜ਼ ਸਿਲਸਿਲਾ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ ਕੁੱਲ 19,138 ਮਰੀਜ਼ ਠੀਕ ਹੋਏ ਹਨ ਅਤੇ ਇਸ ਦੇ ਨਾਲ ਹੀ ਕੋਵਿਡ-19 ਤੋਂ ਸੰਕ੍ਰਮਿਤ ਲੋਕਾਂ ਵਿੱਚੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਅੱਜ 4,95,515 ਹੋ ਗਈ। ਨਤੀਜੇ ਵਜੋਂ, ਰਾਸ਼ਟਰੀ ਪੱਧਰ ਉੱਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧ ਕੇ 62.42% ਹੋ ਗਈ ਹੈ। ਅਜੇ ਦੇਸ਼ ਵਿੱਚ ਕੋਰੋਨਾ ਸੰਕ੍ਰਮਣ ਦੇ ਕੁੱਲ 2,76,882 ਐਕਟਿਵ ਕੇਸ ਹਨ ਅਤੇ ਸਾਰਿਆਂ ਦਾ ਹਸਪਤਾਲਾਂ ਵਿੱਚ ਇਲਾਜ ਚਲ ਰਿਹਾ ਹੈ। ਅੱਜ ਦੇਸ਼ ਵਿੱਚ 1218 ਸਮਰਪਿਤ ਕੋਵਿਡ ਹਸਪਤਾਲ, 2705 ਸਮਰਪਿਤ ਕੋਵਿਡ ਸਿਹਤ ਦੇਖਭਾਲ਼ ਕੇਂਦਰ ਅਤੇ 10,301 ਕੋਵਿਡ ਦੇਖਭਾਲ਼ ਕੇਂਦਰ ਹਨ। ਜਿਸ ਨਾਲ ਰਾਸ਼ਟਰੀ ਔਸਤ ਤੋਂ ਅਧਿਕ ਠੀਕ ਹੋਣ ਦੀ ਦਰ ਵਾਲੇ 18 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਦੇਸ਼ ਵਿੱਚ ਰਾਸ਼ਟਰੀ ਪੱਧਰ ਉੱਤੇ ਮੌਤ ਦਰ 2.72 % ਦਰਜ ਕੀਤੀ ਗਈ ਹੈ। ਇਹ ਦੁਨੀਆ ਦੇ ਕਈ ਹੋਰ ਦੇਸ਼ਾਂ ਦੀ ਮੌਤ ਦਰ ਤੋਂ ਘੱਟ ਹੈ। ਕੋਵਿਡ-19 ਨਾਲ ਨਜਿੱਠਣ ਦੀਆਂ ਤਿਆਰੀਆਂ ਵਿੱਚ ਮੌਤ ਦਰ ਨੂੰ ਘੱਟ ਰੱਖਣ ਉੱਤੇ ਜ਼ਿਆਦਾ ਧਿਆਨ ਦਿੱਤਾ ਗਿਆ। 30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਾਸ਼ਟਰੀ ਔਸਤ ਦੀ ਤੁਲਨਾ ਵਿੱਚ ਮੌਤ ਦਰ ਘੱਟ ਹੈ। ਟੈਸਟ, ਟ੍ਰੈਕ ਅਤੇ ਟ੍ਰੀਟ ਰਣਨੀਤੀ ਦੇ ਰਾਸ਼ਟਰਵਿਆਪੀ ਲਾਗੂਕਰਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਵਜ੍ਹਾ ਨਾਲ ਕੋਵਿਡ-19 ਦੀ ਪਹਿਚਾਣ ਲਈ ਹੁਣ ਤੱਕ ਕੁੱਲ 1,10,24,491 ਸੈਂਪਲ ਟੈਸਟ ਕੀਤੇ ਗਏ ਹਨ। ਰੋਜ਼ਾਨਾ ਟੈਸਟਾਂ ਦੀ ਸੰਖਿਆ ਵਿੱਚ ਵੀ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 2,83,659 ਸੈਂਪਲ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਨੂੰ ਸਰਕਾਰੀ ਖੇਤਰ ਦੀਆਂ 835 ਲੈਬਾਂ ਅਤੇ 334 ਪ੍ਰਾਈਵੇਟ ਲੈਬਾਂ ਦੇ ਨਾਲ ਹੋਰ ਮਜ਼ਬੂਤ ਕੀਤਾ ਗਿਆ ਹੈ। ਦੇਸ਼ ਵਿੱਚ ਹੁਣ 1169 ਲੈਬਾਂ ਕੰਮ ਕਰ ਰਹੀਆਂ ਹਨ।
https://pib.gov.in/PressReleasePage.aspx?PRID=1637718
41 ਹਜ਼ਾਰ ਤੋਂ ਅਧਿਕ ਆਯੁਸ਼ਮਾਨ ਭਾਰਤ-ਸਿਹਤ ਅਤੇ ਤੰਦਰੁਸਤੀ ਕੇਂਦਰ ( ਏਬੀ- ਐੱਚਡਬਲਿਊਸੀ) ਵਿਸ਼ੇਸ਼ ਰੂਪ ਨਾਲ ਕੋਵਿਡ-19 ਦੇ ਦੌਰਾਨ ਯੂਨੀਵਰਸਲ ਅਤੇ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ਼ ਪ੍ਰਦਾਨ ਕਰ ਰਹੇ ਹਨ
ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਿਊਸੀ) ਆਯੁਸ਼ਮਾਨ ਭਾਰਤ ਯੋਜਨਾ ਦਾ ਪ੍ਰਾਇਮਰੀ ਥੰਮ੍ਹ ਹੈ, ਜਿਸ ਵਿੱਚ 2022 ਤੱਕ ਮੌਜੂਦਾ 1,50,000 ਉਪ ਸਿਹਤ ਕੇਂਦਰਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਐੱਚਡਬਲਿਊਸੀ ਵਿੱਚ ਬਦਲ ਕੇ ਯੂਨੀਵਰਸਲ ਅਤੇ ਵਿਆਪਕ ਪ੍ਰਾਇਮਰੀ ਸਿਹਤ ਦੇਖਭਾਲ਼ ਸੇਵਾ ਪ੍ਰਦਾਨ ਕਰਨ ਦੇ ਪ੍ਰਾਵਧਾਨ ਦੀ ਪਰਿਕਲਪਨਾ ਕੀਤੀ ਗਈ ਹੈ। ਕੋਵਿਡ-19 ਦੇ ਖ਼ਿਲਾਫ਼ ਜਾਰੀ ਸੰਘਰਸ਼ ਵਿੱਚ ਏਬੀ-ਐੱਚਡਬਲਿਊਸੀ ਦੁਆਰਾ ਕੀਤੇ ਜਾ ਰਹੇ ਅਸਾਧਾਰਣ ਯੋਗਦਾਨ ਦੇ ਕਈ ਉਦਾਹਰਣ ਹਨ। ਸਿਹਤ ਅਤੇ ਤੰਦਰੁਸਤੀ ਕੇਂਦਰ (ਐੱਚਡਬਲਿਊਸੀ) ਜਿਨ੍ਹਾਂ ਕਮਿਊਨਿਟੀਆਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਵਿੱਚ ਬੁਨਿਆਦੀ ਕਾਰਜ ਦੀ ਗਵਾਹੀ ਦੇ ਰੂਪ ਵਿੱਚ ਇਸ ਸਾਲ 1 ਫਰਵਰੀ ਤੋਂ ਅਗਲੇ ਪੰਜ ਮਹੀਨਿਆਂ ਦੇ ਦੌਰਾਨ ਐੱਚਡਬਲਿਊਸੀ ’ਤੇ 8.8 ਕਰੋੜ ਲੋਕਾਂ ਦਾ ਇਲਾਜ ਕਰਵਾਉਣਾ ਦਰਜ ਹੈ। ਇਸ ਦੇ ਇਲਾਵਾ, ਪਿਛਲੇ ਪੰਜ ਮਹੀਨਿਆਂ ਵਿੱਚ ਇਨ੍ਹਾਂ ਸਿਹਤ ਅਤੇ ਤੰਦਰੁਸਤੀ ਕੇਂਦਰਾਂ ’ਤੇ ਹਾਈ ਬਲੱਡ ਪ੍ਰੈਸ਼ਰ ਲਈ 1.41 ਕਰੋੜ ਲੋਕਾਂ ਦੀ, ਸ਼ੂਗਰ ਲਈ 1.13 ਕਰੋੜ ਲੋਕਾਂ ਦੀ ਅਤੇ ਮੂੰਹ, ਛਾਤੀ ਜਾਂ ਗਰਦਨ ਸਬੰਧੀ ਕੈਂਸਰ ਲਈ 1.34 ਕਰੋੜ ਲੋਕਾਂ ਦੀ ਜਾਂਚ ਕੀਤੀ ਗਈ। ਕੋਵਿਡ–19 ਦੀਆਂ ਚੁਣੌਤੀਆਂ ਦੇ ਬਾਵਜੂਦ, ਸਿਰਫ਼ ਜੂਨ ਦੇ ਮਹੀਨੇ ਵਿੱਚ ਹਾਈ ਬਲੱਡ ਪ੍ਰੈਸ਼ਰ ਦੇ ਲਗਭਗ 5.62 ਲੱਖ ਰੋਗੀਆਂ ਅਤੇ ਸ਼ੂਗਰ ਦੇ 3.77 ਲੱਖ ਰੋਗੀਆਂ ਨੂੰ ਐੱਚਡਬਲਿਊਸੀ ’ਤੇ ਦਵਾਈਆਂ ਵੰਡੀਆਂ ਗਈਆਂ। ਕੋਵਿਡ -19 ਦੇ ਪ੍ਰਕੋਪ ਦੇ ਬਾਅਦ ਦੀ ਮਿਆਦ ਵਿੱਚ ਐੱਚਡਬਲਿਊਸੀ ਵਿੱਚ ਹੁਣ ਤੱਕ 6.53 ਲੱਖ ਯੋਗ ਅਤੇ ਸਿਹਤ ਸੈਸ਼ਨ ਆਯੋਜਿਤ ਕੀਤੇ ਗਏ ਹਨ। ਜਨਵਰੀ ਤੋਂ ਜੂਨ, 2020 ਤੱਕ, 12, 425 ਅਤਿਰਿਕਤ ਐੱਚਡਬਲਿਊਸੀ ਦਾ ਸੰਚਾਲਨ ਕੀਤਾ ਗਿਆ, ਜਿਸ ਦੇ ਨਾਲ ਐੱਚਡਬਲਿਊਸੀ ਦੀ ਸੰਖਿਆ 29,365 ਤੋਂ ਵਧ ਕੇ 41, 790 ਹੋ ਗਈ ਹੈ।
https://pib.gov.in/PressReleseDetail.aspx?PRID=1637694
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੀਵਾ ਅਲਟ੍ਰਾ ਮੈਗਾ ਸੋਲਰ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਅਲਟ੍ਰਾ ਮੈਗਾ ਸੋਲਰ ਪਾਵਰ ਪ੍ਰੋਜੈਕਟ ਰਾਸ਼ਟਖਰ ਨੂੰ ਸਮਰਪਿਤ ਕੀਤਾ। ਇਹ ਏਸ਼ੀਆ ਦਾ ਸਭ ਤੋਂ ਵੱਡਾ ਸੋਲਰ ਪਾਵਰ ਪ੍ਰੋਜੈਕਟ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਕਿਹਾ ਕਿ ਮੌਜੂਦਾ ਦਹਾਕੇ ਵਿੱਚ ਰੀਵਾ ਪ੍ਰੋਜੈਕਟ ਪੂਰੇ ਖੇਤਰ ਨੂੰ ਸਵੱਛ ਅਤੇ ਸੁਰੱਖਿਅਤ ਊਰਜਾ ਦੇ ਵੱਡੇ ਕੇਂਦਰ ਦੇ ਰੂਪ ਵਿੱਚ ਬਦਲ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਪ੍ਰੋਗਰਾਮਾਂ ਵਿੱਚ ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ ਜੀਵਨ ਸੁਗਮਤਾ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਵੱਛ ਭਾਰਤ, ਗ਼ਰੀਬਾਂ ਦੇ ਘਰਾਂ ਵਿੱਚ ਐੱਲਪੀਜੀ ਸਿਲੰਡਰਾਂ ਦੀ ਸਪਲਾਈ, ਸੀਐੱਨਜੀ ਨੈੱਟਵਰਕ ਦੇ ਵਿਕਾਸ ਜਿਹੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਜੀਵਨ ਨੂੰ ਅਸਾਨ ਬਣਾਉਣ ਅਤੇ ਗ਼ਰੀਬਾਂ ਅਤੇ ਮੱਧ ਵਰਗ ਦੇ ਜੀਵਨ ਨੂੰ ਬਿਹਤਰ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਕੋਵਿਡ ਮਹਾਮਾਰੀ ਕਾਰਨ ਚਲ ਰਹੇ ਸੰਕਟ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜਾਂ ਸਮਾਜ ਲਈ, ਦਇਆ ਅਤੇ ਸਤਰਕਤਾ ਇਸ ਕਠਿਨ ਚੁਣੌਤੀ ਨਾਲ ਨਜਿੱਠਣ ਲਈ ਸਭ ਤੋਂ ਵੱਡੇ ਪ੍ਰੇਰਕ ਤੱਤ ਹਨ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੀ ਸ਼ੁਰੂਆਤ ਤੋਂ ਹੀ ਸਰਕਾਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਭੋਜਨ ਅਤੇ ਈਂਧਣ ਦੀ ਸਪਲਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸੇ ਭਾਵਨਾ ਨਾਲ ਸਰਕਾਰ ਨੇ ਅਨਲੌਕਿੰਗ ਦੇ ਪੜਾਅ ਵਿੱਚ ਵੀ ਇਸ ਸਾਲ ਨਵੰਬਰ ਤੱਕ ਖੁਰਾਕ ਅਤੇ ਐੱਲਪੀਜੀ ਦੀ ਮੁਫਤ ਸਪਲਾਈ ਜਾਰੀ ਰੱਖਣ ਦਾ ਫੈਸਲਾ ਕੀਤਾ। ਇਹੀ ਨਹੀਂ, ਸਰਕਾਰ ਨਿਜੀ ਖੇਤਰ ਦੇ ਲੱਖਾਂ ਕਰਮਚਾਰੀਆਂ ਦੇ ਕਰਮਚਾਰੀ ਭਵਿੱਖ ਨਿਧੀ ਖਾਤੇ ਵਿੱਚ ਵੀ ਪੂਰਾ ਯੋਗਦਾਨ ਦੇ ਰਹੀ ਹੈ। ਇਸ ਤਰ੍ਹਾਂ, ਪੀਐੱਮ-ਸਵਨਿਧੀ ਯੋਜਨਾ ਰਾਹੀਂ ਉਨ੍ਹਾਂ ਲੋਕਾਂ ਨੂੰ ਲਾਭ ਹੋ ਰਿਹਾ ਹੈ ਜਿਨ੍ਹਾਂ ਦੇ ਪਾਸ ਵਿਵਸਥਾ ਤੱਕ ਪਹੁੰਚ ਦੇ ਸਭ ਤੋਂ ਘੱਟ ਸੰਸਾਧਨ ਹਨ।
https://pib.gov.in/PressReleasePage.aspx?PRID=1637703
ਰਾਸ਼ਟਰ ਨੂੰ 750 ਮੈਗਾਵਾਟ ਦੇ ਰੀਵਾ ਸੋਲਰ ਪ੍ਰੋਜੈਕਟ ਦੇ ਸਮਰਪਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://pib.gov.in/PressReleasePage.aspx?PRID=1637693
ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ ਨੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਧਾਰਿਤ ਅਸੀਮ ਡਿਜੀਟਲ ਪਲੈਟਫਾਰਮ ਦੀ ਸ਼ੁਰੂਆਤ ਸਾਰੇ ਖੇਤਰਾਂ ਵਿੱਚ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਲਈ ਕੀਤੀ
ਸੂਚਨਾ ਅਧਾਰਿਤ ਵਹਾਅ ਵਿੱਚ ਸੁਧਾਰ ਕਰਨ ਮੁਹਾਰਤ ਭਰੀ ਕੰਮਕਾਜੀ ਫੋਰਸ ਵਿੱਚ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਨ ਲਈ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਨੇ ਅੱਜ 'ਆਤਮਨਿਰਭਰ ਸਕਿੱਲਡ ਇੰਪਲਾਈ- ਇੰਪਲਾਇਰ ਮੈਪਿੰਗ (ਅਸੀਮ) ਪੋਰਟਲ ਦੀ ਸ਼ੁਰੂਆਤ ਉਨ੍ਹਾਂ ਮੁਹਾਰਤ ਭਰਪੂਰ ਲੋਕਾਂ ਦੀ ਮਦਦ ਲਈ ਕੀਤੀ ਜੋ ਕਿ ਟਿਕਾਊ ਰੋਜ਼ਗਾਰ ਮੌਕਿਆਂ ਦੀ ਭਾਲ ਵਿੱਚ ਹਨ। ਮੁਹਾਰਤ ਭਰੀ ਫੋਰਸ ਨੂੰ ਭਰਤੀ ਕਰਨ, ਜੋ ਕਿ ਵਪਾਰਕ ਭਾਈਵਾਲੀ ਦੀ ਮੁਕਾਬਲੇਬਾਜ਼ੀ ਅਤੇ ਆਰਥਿਕ ਵਿਕਾਸ ਵਿੱਚ ਉਤਸ਼ਾਹ ਭਰਦੇ ਹਨ, ਤੋਂ ਇਲਾਵਾ, ਆਰਟੀਫਿਸ਼ੀਅਲ ਇੰਟੈਲਜੈਂਸ ਅਧਾਰਿਤ ਪਲੈਟਫਾਰਮ ਬਾਰੇ ਕਲਪਨਾ ਕੀਤੀ ਗਈ ਤਾਕਿ ਉਨ੍ਹਾਂ ਦੇ ਕੈਰੀਅਰ ਦੇ ਰਾਹ ਨੂੰ ਉਨ੍ਹਾਂ ਦੀਆਂ ਯਾਤਰਾਵਾਂ ਰਾਹੀਂ ਮਜ਼ਬੂਤੀ ਦਿੱਤੀ ਜਾ ਸਕੇ ਅਤੇ ਉਨ੍ਹਾਂ ਲਈ ਨੌਕਰੀ ਦੇ, ਵਿਸ਼ੇਸ਼ ਤੌਰ ‘ਤੇ ਕੋਵਿਡ ਤੋਂ ਬਾਅਦ ਦੇ ਸਮੇਂ ਵਿੱਚ, ਮੌਕਿਆਂ ਦਾ ਪਤਾ ਲਗਾਇਆ ਜਾ ਸਕੇ। ਅਸੀਮ ਪੋਰਟਲ ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਡਾ. ਮਹੇਂਦਰ ਨਾਥ ਪਾਂਡੇ, ਮਾਣਯੋਗ ਮੰਤਰੀ ਹੁਨਰ ਵਿਕਾਸ ਅਤੇ ਉੱਦਮਤਾ ਨੇ ਕਿਹਾ, ਇਸ ਪਹਿਲ ਦਾ ਉਦੇਸ਼ ਭਾਰਤ ਦੀ ਵਸੂਲੀ ਵਿੱਚ ਹੁਨਰਮੰਦ ਕੰਮਕਾਜੀ ਫੋਰਸ ਨੂੰ ਮੈਪ ਕਰਕੇ ਅਤੇ ਉਨ੍ਹਾਂ ਨੂੰ ਸਬੰਧਿਤ ਕੰਮਕਾਜੀ ਮੌਕੇ ਉਨ੍ਹਾਂ ਦੇ ਸਥਾਨਕ ਭਾਈਚਾਰੇ ਵਿੱਚ, ਖਾਸ ਤੌਰ ‘ਤੇ ਕੋਵਿਡ ਦੇ ਯੁੱਗ ਤੋਂ ਬਾਅਦ ਪ੍ਰਦਾਨ ਕੀਤੇ ਜਾਣ।
https://pib.gov.in/PressReleasePage.aspx?PRID=1637755
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੋਰੀਆ ਗਣਰਾਜ ਦੇ ਰੱਖਿਆ ਮੰਤਰੀ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਕੋਰਿਆ ਗਣਰਾਜ ਦੇ ਰੱਖਿਆ ਮੰਤਰੀ ਸ਼੍ਰੀ ਜੀਯੋਂਗ ਯੋਂਗ-ਡੂ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਦੋਨਾਂ ਰੱਖਿਆ ਮੰਤਰੀਆਂ ਨੇ ਕੋਵਿਡ ਮਹਾਮਾਰੀ ਦੀ ਸਥਿਤੀ ਨਾਲ ਸਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ। ਸ਼੍ਰੀ ਰਾਜਨਾਥ ਸਿੰਘ ਨੇ ਕੋਵਿਡ ਦੇ ਖ਼ਿਲਾਫ਼ ਅੰਤਰਰਾਸ਼ਟਰੀ ਯਤਨਾਂ ਵਿੱਚ ਭਾਰਤ ਦੇ ਯੋਗਦਾਨ ਬਾਰੇ ਸ਼੍ਰੀ ਜੀਯੋਂਗ ਯੋਂਗ-ਡੂ ਨੂੰ ਜਾਣਕਾਰੀ ਦਿੱਤੀ ਅਤੇ ਮਹਾਮਾਰੀ ਦੇ ਖ਼ਿਲਾਫ਼ ਆਲਮੀ ਲੜਾਈ ਵਿੱਚ ਆਪਸੀ ਸਹਿਯੋਗ ਦੇ ਖੇਤਰਾਂ ‘ਤੇ ਚਰਚਾ ਕੀਤੀ। ਦੋਹਾਂ ਮੰਤਰੀਆਂ ਨੇ ਮਹਾਮਾਰੀ ਤੋਂ ਉਤਪੰਨ ਜਟਿਲ ਚੁਣੌਤੀਆਂ ਨਾਲ ਨਿਜੱਠਣ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਪ੍ਰਗਟਾਈ। ਗੱਲਬਾਤ ਦੇ ਦੌਰਾਨ ਦੋਵੇਂ ਰੱਖਿਆ ਮੰਤਰੀਆਂ ਨੇ ਦੁੱਵਲੇ ਰੱਖਿਆ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਹਥਿਆਰਬੰਦ ਬਲਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧਤਾ ਵਿਅਕਤ ਕੀਤੀ। ਦੋਹਾਂ ਦੇਸ਼ਾਂ ਦਰਮਿਆਨ ਰੱਖਿਆ ਉਦਯੋਗ ਅਤੇ ਰੱਖਿਆ ਟੈਕਨੋਲੋਜੀ ਸਹਿਯੋਗ ਦੇ ਖੇਤਰ ਵਿੱਚ ਸਮਝੌਤਿਆਂ ਨੂੰ ਅੱਗੇ ਵਧਾਉਣ ‘ਤੇ ਵੀ ਸਹਿਮਤੀ ਹੋਈ।
https://pib.gov.in/PressReleseDetail.aspx?PRID=1637694
ਰਾਜ /ਕੇਂਦਰ ਸ਼ਾਸਿਤ ਪ੍ਰਦੇਸ਼ ਆਤਮ ਨਿਰਭਰ ਭਾਰਤ ਸਕੀਮ ਤਹਿਤ ਐਲੋਕੇਟ ਕੀਤੇ ਬਾਕੀ ਰਹਿੰਦੇ ਅਨਾਜ ਅਤੇ ਚਣਿਆਂ ਦੀ 31 ਅਗਸਤ, 2020 ਤੱਕ ਮੁਫਤ ਵੰਡ ਪੂਰੀ ਕਰ ਸਕਦੇ
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੋ ਵਿਸ਼ਾਲ ਅਨਾਜ ਵੰਡ ਸਕੀਮਾਂ -ਪੀਐੱਮਜੀਕੇਏਵਾਈ ਅਤੇ ਆਤਮ ਨਿਰਭਰ ਭਾਰਤ ਅਭਿਯਾਨ (ਏਐੱਨਬੀਏ) ਦੀ ਸ਼ੁਰੂਆਤ ਗ਼ਰੀਬ ਅਤੇ ਲੋੜਵੰਦ ਲੋਕਾਂ ਲਈ ਕੀਤੀ ਹੈ ਤਾਕਿ ਕੋਈ ਵੀ ਵਿਅਕਤੀ ਕੋਵਿਡ-19 ਮਹਾਮਾਰੀ ਦੇ ਸਮੇਂ ਵਿੱਚ ਭੁੱਖਾ ਨਾ ਸੌਂਵੇ। ਸ਼੍ਰੀ ਪਾਸਵਾਨ ਨੇ ਮੀਡੀਆ ਨੂੰ ਮੰਤਰੀ ਮੰਡਲ ਦੇ ਇਸ ਫੈਸਲੇ ਤੋਂ ਜਾਣੂ ਕਰਵਾਇਆ ਕਿ ਆਤਮ ਨਿਰਭਰ ਭਾਰਤ ਅਭਿਯਾਨ ਤਹਿਤ ਬਾਕੀ ਰਹਿੰਦਾ ਮੁਫਤ ਅਨਾਜ 31 ਅਗਸਤ, 2020 ਤੱਕ ਲਾਭਾਰਥੀਆਂ ਨੂੰ ਵੰਡਿਆ ਜਾਵੇ। ਸ਼੍ਰੀ ਪਾਸਵਾਨ ਨੇ ਕਿਹਾ ਕਿ ਇਨ੍ਹਾਂ ਦੋ ਸਕੀਮਾਂ ਨੂੰ ਲਾਗੂ ਕੀਤੇ ਜਾਣ ਨਾਲ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਫੈਲਣ ਕਾਰਨ ਜਿਸ ਆਰਥਿਕ ਗੜਬੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨਾਲ ਉਨ੍ਹਾਂ ਦੀਆਂ ਇਹ ਸਮੱਸਿਆਵਾਂ ਹੱਲ ਹੋਣਗੀਆਂ। ਮੰਤਰੀ ਨੇ ਇਹ ਜਾਣਕਾਰੀ ਦਿੱਤੀ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 6.39 ਲੱਖ ਮੀਟ੍ਰਿਕ ਟਨ ਅਨਾਜ ਚੁੱਕਿਆ ਹੈ। ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 2,32,433 ਮੀਟ੍ਰਿਕ ਟਨ ਅਨਾਜ 2,24 ਕਰੋੜ ਲਾਭਾਰਥੀਆਂ ਨੂੰ ਮਈ ਅਤੇ 2.25 ਕਰੋੜ ਲਾਭਾਰਥੀਆਂ ਨੂੰ ਜੂਨ, 2020 ਵਿੱਚ ਵੰਡਿਆ। ਉਨ੍ਹਾਂ ਜਾਣਕਾਰੀ ਦਿੱਤੀ ਕਿ ਤਕਰੀਬਨ 33,620 ਮੀਟ੍ਰਿਕ ਟਨ ਅਨਾਜ ਚਣੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਹਨ। ਉਨ੍ਹਾਂ ਜ਼ਿਕਰ ਕੀਤਾ ਕਿ ਪੀਐੱਮਜੀਕੇਏਵਾਈ-2 ਤਹਿਤ 201.1 ਲੱਖ ਮੀਟ੍ਰਿਕ ਟਨ ਅਨਾਜ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 5 ਮਹੀਨਿਆਂ - ਜੁਲਾਈ ਤੋਂ ਨਵੰਬਰ, 2020 ਲਈ ਅਲਾਟ ਕੀਤਾ ਗਿਆ ਹੈ ਜਿਸ ਵਿੱਚ 91.14 ਲੱਖ ਮੀਟ੍ਰਿਕ ਟਨ ਕਣਕ ਅਤੇ 109.94 ਲੱਖ ਮੀਟ੍ਰਿਕ ਟਨ ਚਾਵਲ ਸ਼ਾਮਲ ਹਨ।
https://pib.gov.in/PressReleseDetail.aspx?PRID=1637694
ਈਈਐੱਸਐੱਲ ਨੇ ਨੌਇਡਾ ਅਥਾਰਿਟੀ ਦੇ ਨਾਲ ਈਵੀ ਚਾਰਜਿੰਗ ਇਕਾਈਆਂ ਅਤੇ ਉਸ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸਮਝੌਤੇ ‘ਤੇ ਹਸਤਾਖਰ ਕੀਤੇ
ਊਰਜਾ ਦਕਸ਼ਤਾ ਸੇਵਾਵਾਂ ਲਿਮਿਟਿਡ (ਈਈਐੱਸਐੱਲ), ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਪਬਲਿਕ ਸੈਕਟਰ ਅਦਾਰੇ ਦੇ ਇੱਕ ਸੰਯੁਕਤ ਉੱਦਮ ਨੇ ਇਲੈਕਟ੍ਰਿਕ ਵਾਹਨਾਂ ਨੂੰ ਹੁਲਾਰਾ ਦੇਣ ਅਤੇ ਪਬਲਿਕ ਈਵੀ ਚਾਰਜਿੰਗ ਸਟੈਸ਼ਨਾਂ ਅਤੇ ਉਸ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਨਿਊ ਓਖਲਾ ਉਦਯੋਗਿਕ ਵਿਕਾਸ ਅਥਾਰਿਟੀ (ਨੌਇਡਾ) ਦੇ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਸਾਂਝੇਦਾਰੀ ਦੇ ਮਾਧਿਅਮ ਰਾਹੀਂ, ਈ-ਮੋਬਿਲਿਟੀ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਇੱਕ ਢਾਂਚਾਗਤ ਈਕੋਸਿਸਟਮ ਦਾ ਨਿਰਮਾਣ ਕਰਨ ਵਿੱਚ ਵੀ ਅਸਾਨੀ ਹੋਵੇਗੀ ਕਿਉਂਕਿ ਦੇਸ਼ ਹੁਣ ਕੋਵਿਡ-19 ਮਹਾਮਾਰੀ ਦੇ ਕਾਰਨ ਹੋਏ ਲੌਕਡਾਊਨ ਤੋਂ ਬਾਹਰ ਨਿਕਲ ਰਿਹਾ ਹੈ।
https://pib.gov.in/PressReleseDetail.aspx?PRID=1637694
ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਸੈਕਟਰ ਭਾਰਤ ਦੀ ਅਰਥਵਿਵਸਥਾ ਦੇ ਮਹੱਤਵਪੂਰਨ ਘਟਕਾਂ ਵਿੱਚੋਂ ਇੱਕ ਹੋਵੇਗਾ: ਡਾ. ਜਿਤੇਂਦਰ ਸਿੰਘ
ਕੇਂਦਰੀ ਮੰਤਰੀ, ਡਾ: ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਸੈਕਟਰ ਭਾਰਤ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਘਟਕਾਂ ਵਿੱਚੋਂ ਇੱਕ ਹੋਵੇਗਾ ਹੈ। ਉਨ੍ਹਾਂ ਨੇ ਬੈਂਤ ਅਤੇ ਬਾਂਸ ਟੈਕਨੋਲੋਜੀ ਸੈਂਟਰ (ਸੀਬੀਟੀਸੀ) ਦੇ ਵੱਖ-ਵੱਖ ਸਮੂਹਾਂ ਅਤੇ ਬਾਂਸ ਦੇ ਵਪਾਰ ਨਾਲ ਜੁੜੇ ਲੋਕਾਂ ਨਾਲ ਇੱਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਂਸ ਪੂਰਬ- ਉੱਤਰ ਖੇਤਰ ਵਿੱਚ ਆਤਮ-ਨਿਰਭਰ ਭਾਰਤ ਅਭਿਯਾਨ ਨੂੰ ਅੱਗੇ ਵਧਾਵੇਗਾ ਅਤੇ ਭਾਰਤ ਤੇ ਇਸ ਮਹਾਦੀਪ ਵਿੱਚ ਵਪਾਰ ਲਈ ਇੱਕ ਮਹੱਤਵਪੂਰਨ ਸਾਧਨ ਬਣੇਗਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਨਾ ਕੇਵਲ ਉੱਤਰ-ਪੂਰਬ ਭਾਰਤ ਦੀ ਅਰਥਵਿਵਸਥਾ ਲਈ ਮਹੱਤਵਪੂਰਨ ਹੈ, ਬਲਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵੋਕਲ ਫਾਰ ਲੋਕਲ’ ਸਪਸ਼ਟ ਸੱਦੇ ਨੂੰ ਇੱਕ ਨਵੀਂ ਗਤੀ ਵੀ ਦੇਵੇਗਾ।
https://pib.gov.in/PressReleseDetail.aspx?PRID=1637694
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟਸ
- ਚੰਡੀਗੜ੍ਹ: ਵਰਲਡ ਯੂਥ ਸਕਿੱਲਸ ਡੇਅ 15 ਜੁਲਾਈ, 2020 ਨੂੰ ਕੋਵਿਡ -19 ਦੇ ਚੁਣੌਤੀ ਭਰੇ ਮਾਹੌਲ ਵਿੱਚ ਵੀ ਮਨਾਇਆ ਜਾਵੇਗਾ। ਮਹਾਮਾਰੀ ਅਤੇ ਲੌਕਡਾਊਨ ਉਪਾਵਾਂ ਦੇ ਕਾਰਨ ਵਿਸ਼ਵਵਿਆਪੀ ਤਕਨੀਕੀ ਸੰਸਥਾਵਾਂ ਸਮੇਤ ਸਾਰੀਆਂ ਗਤੀਵਿਧੀਆਂ ਰੁਕ ਗਈਆਂ ਹਨ। ਹਾਲਾਂਕਿ, ਆਰਥਿਕ ਗਤੀਵਿਧੀਆਂ ਦੇ ਹੌਲ਼ੀ ਹੋਣ ਅਤੇ ਰੋਜ਼ਗਾਰ ਵਿੱਚ ਕਮੀ ਆਉਣ ਕਾਰਨ ਸਕਿੱਲ ਡਿਵੈਲਪਮੈਂਟ ਦੀ ਜ਼ਰੂਰਤ ਵਧੀ ਹੈ। ਇਸ ਪ੍ਰਸੰਗ ਵਿੱਚ, ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ ਨੇ ਇੰਡੀਆ ਸਕਿੱਲ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਇਸ ਦਿਹਾੜੇ ਨੂੰ ਡਿਜੀਟਾਈਜੇਸ਼ਨ/ ਆਨਲਾਈਨ ਗੱਲਬਾਤ ਦੇ ਢੰਗ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਕੋਸ਼ਿਸ਼ ਵਿੱਚ, ਚੰਡੀਗੜ੍ਹ ਸਕਿੱਲ ਡਿਵੈਲਪਮੈਂਟ ਮਿਸ਼ਨ (ਸੀਐੱਸਡੀਐੱਮ) ਨੇ ਵੈਬੀਨਾਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ, ਜੋ 7 ਜੁਲਾਈ 2020 ਨੂੰ ਸ਼ੁਰੂ ਹੋਈ ਸੀ ਅਤੇ 15 ਜੁਲਾਈ 2020 ਯਾਨੀ ਵਰਲਡ ਯੂਥ ਸਕਿੱਲਜ਼ ਡੇਅ ਤੱਕ ਜਾਰੀ ਰਹੇਗੀ।
- ਪੰਜਾਬ: ਭਾਵੇਂ ਕਿ ਰਾਜ ਸਰਕਾਰ ਸਭ ਤੋਂ ਵੱਧ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਵਿੱਚ ਆਪਣਾ ਪਾਇਲਟ ਰੈਪਿਡ ਐਂਟੀਜੇਨ ਟੈਸਟਿੰਗ ਪ੍ਰੋਜੈਕਟ ਸ਼ੁਰੂ ਕਰਨ ਲਈ ਤਿਆਰ ਹੈ, ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ ਪਲਾਜ਼ਮਾ ਥੈਰੇਪੀ ਇਲਾਜ ਦੀ ਸੁਵਿਧਾ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਲਈ ਪ੍ਰਵਾਨਗੀ ਦੇ ਦਿੱਤੀ ਹੈ, ਜਿਸ ’ਤੇ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਹੀ ਇੱਕ ਆਈਸੀਐੱਮਆਰ ਟ੍ਰਾਇਲ ਪ੍ਰੋਜੈਕਟ ਵਜੋਂ ਕੰਮ ਕੀਤਾ ਜਾ ਰਿਹਾ ਹੈ। ਪਲਾਜ਼ਮਾ ਬੈਂਕ ਗੰਭੀਰ ਰੂਪ ਨਾਲ ਬਿਮਾਰ ਰੋਗੀਆਂ ਜਾਂ ਗੰਭੀਰ ਬਿਮਾਰੀ ਦੇ ਜੋਖਮ ਵਾਲੇ ਲੋਕਾਂ ਲਈ ਇੱਕ ਤਿਆਰ ਜਮਾਂ ਸਰੋਤ ਵਜੋਂ ਕੰਮ ਕਰੇਗਾ ਅਤੇ ਇਸ ਤਰ੍ਹਾਂ ਨਰੋਏ ਪਲਾਜ਼ਮੇ ਦੇ ਨਾਲ ਬਾਲਗਾਂ ਦੀ ਵਿਸ਼ਾਲ ਸ਼੍ਰੇਣੀ ਦਾ ਇਲਾਜ ਕਰਕੇ ਉਨ੍ਹਾਂ ਨੂੰ ਯੋਗ ਬਣਾਇਆ ਜਾਏਗਾ।
- ਹਰਿਆਣਾ: ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਦੀ ਰਾਜ ਮੰਤਰੀ ਨੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੁਆਰਾ ਆਰੰਭੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਮਾਸ਼ਕ ਅਤੇ ਸੈਨੀਟਾਈਜ਼ਰਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਨੋਵਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕੋਵਿਡ -19 ਦੀ ਲਾਗ ਨੂੰ ਰੋਕਣ ਲਈ ਸਾਨੂੰ ਸਖ਼ਤੀ ਨਾਲ ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਸਮੇਂ-ਸਮੇਂ ’ਤੇ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਲੋਕਾਂ ਨੂੰ ਇਸ ਮਹਾਮਾਰੀ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਤਾਂ ਜੋ ਇਸ ਮਹਾਮਾਰੀ ਨੂੰ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾ ਸਕੇ।
- ਮਹਾਰਾਸ਼ਟਰ: ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਵਿਡ ਦੇ 6,875 ਨਵੇਂ ਮਾਮਲਿਆਂ ਦੀ ਪਛਾਣ ਹੋਈ ਹੈ, ਜਿਸ ਨਾਲ ਰਾਜ ਵਿੱਚ ਕੋਵਿਡ ਦੇ ਕੇਸਾਂ ਦੀ ਕੁੱਲ ਗਿਣਤੀ 2.30 ਲੱਖ ਤੋਂ ਵੱਧ ਹੋ ਗਈ ਹੈ। ਠੀਕ ਕੀਤੇ ਮਰੀਜ਼ਾਂ ਦੀ ਗਿਣਤੀ 1.27 ਲੱਖ ਹੈ, ਐਕਟਿਵ ਕੇਸਾਂ ਦੀ ਗਿਣਤੀ 93,652 ਹੈ। ਮੁੰਬਈ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 88,795 ਹੋ ਗਈ ਹੈ। ਇਸ ਦੌਰਾਨ, ਰਾਜ ਸਰਕਾਰ ਮਹਾਰਾਸ਼ਟਰ ਵਿੱਚ ਰੈਪਿਡ ਐਂਟੀਬਾਡੀ ਟੈਸਟਾਂ ਦੀ ਉੱਪਰਲੀ ਕੀਮਤ ਤੈਅ ਕਰਨ ਬਾਰੇ ਵਿਚਾਰ ਕਰ ਰਹੀ ਹੈ।
- ਗੁਜਰਾਤ: ਗੁਜਰਾਤ ਵਿੱਚ ਵੀਰਵਾਰ ਨੂੰ ਇੱਕ ਦਿਨ ਦੇ ਸਭ ਤੋਂ ਵੱਧ 861 ਨਵੇਂ ਕੋਵਿਡ -19 ਦੇ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੇਸਾਂ ਦੀ ਕੁੱਲ ਗਿਣਤੀ 39,280 ਹੋ ਗਈ ਹੈ। ਸੂਰਤ ਸ਼ਹਿਰ ਅਤੇ ਸੂਰਤ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ 307 ਨਵੇਂ ਕੇਸ ਸਾਹਮਣੇ ਆਏ ਹਨ। ਅਹਿਮਦਾਬਾਦ ਸ਼ਹਿਰ ਵਿੱਚੋਂ 153 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਵਡੋਦਰਾ ਤੋਂ 43 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 9,528 ਹੈ। ਗੁਜਰਾਤ ਦੇ ਫੂਡਜ਼ ਐਂਡ ਡਰੱਗਜ਼ ਕੰਟਰੋਲ ਅਥਾਰਿਟੀ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਮੰਨੀ ਜਾਣ ਵਾਲੀ ਡਰੱਗ- ਟੋਸੀਲੀਜ਼ੁਮੈਬ ਦਾ ਕਾਲਾ ਬਜ਼ਾਰ ਰੈਕੇਟ ਫੜ੍ਹਿਆ ਹੈ। ਕਿਹਾ ਜਾਂਦਾ ਹੈ ਕਿ ਟੋਸੀਲੀਜ਼ੁਮੈਬ ਦਵਾਈ ਕੋਰੋਨਾ ਦੀ ਲਾਗ ਦੇ ਇਲਾਜ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਇਸ ਸਮੇਂ ਸਵਿਟਜ਼ਰਲੈਂਡ ਤੋਂ ਇੱਕ ਸਿੰਗਲ ਇੰਡੀਅਨ ਕੰਪਨੀ ਰਾਹੀਂ ਆਯਾਤ ਕੀਤੀ ਜਾ ਰਹੀ ਹੈ। ਹਾਲਾਂਕਿ, ਇਸਦੀ ਮੰਗ ਸਪਲਾਈ ਨਾਲੋਂ ਕਿਤੇ ਜ਼ਿਆਦਾ ਹੈ ਇਸੇ ਕਰਕੇ ਇਸ ਡਰੱਗ ਨੂੰ ਕਾਲੇ ਬਜ਼ਾਰ ਵਿੱਚ ਵੇਚਿਆ ਜਾ ਰਿਹਾ ਹੈ।
-
- ਰਾਜਸਥਾਨ: ਰਾਜਸਥਾਨ ਵਿੱਚ ਅੱਜ ਸਵੇਰੇ 115 ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਵਿਡ -19 ਦੇ ਕੇਸਾਂ ਦੀ ਗਿਣਤੀ 22,678 ਹੋ ਗਈ ਹੈ। ਇਨ੍ਹਾਂ ਵਿੱਚੋਂ ਵੱਧ ਤੋਂ ਵੱਧ ਕੇਸ ਪਾਲੀ ਜ਼ਿਲ੍ਹੇ (35) ਦੇ ਹਨ, ਇਸ ਤੋਂ ਬਾਅਦ ਜੈਪੁਰ (22) ਅਤੇ ਅਜਮੇਰ (10) ਵਿੱਚੋਂ ਕੇਸ ਸਾਹਮਣੇ ਆਏ ਹਨ।
- ਮੱਧ ਪ੍ਰਦੇਸ਼: ਵੀਰਵਾਰ ਨੂੰ ਰਾਜ ਵਿੱਚ 305 ਨਵੇਂ ਪਾਜ਼ਿਟਿਵ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਨਤੀਜੇ ਵਜੋਂ ਮੱਧ ਪ੍ਰਦੇਸ਼ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਗਿਣਤੀ 16341 ਹੋ ਗਈ ਹੈ। ਇਸ ਵੇਲੇ ਰਾਜ ਵਿੱਚ 3,475 ਐਕਟਿਵ ਮਰੀਜ਼ ਹਨ, ਇਲਾਜ ਹੋਣ ਵਾਲਿਆਂ ਦੀ ਗਿਣਤੀ 12,232 ਹੋ ਗਈ ਹੈ।
- ਛੱਤੀਸਗੜ੍ਹ: 133 ਨਵੇਂ ਕੇਸਾਂ ਦੇ ਸਾਹਮਣੇ ਆਉਣ ਨਾਲ ਛੱਤੀਸਗੜ੍ਹ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 3,666 ਹੋ ਗਈ ਹੈ। ਹਾਲਾਂਕਿ, ਰਾਜ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 748 ਹੈ।
- ਗੋਆ: ਗੋਆ ਵਿੱਚ ਕੋਵਿਡ-19 ਲਈ 112 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੇਸਾਂ ਦੀ ਗਿਣਤੀ 2,151 ਹੋ ਗਈ ਹੈ। ਇਨ੍ਹਾਂ ਵਿੱਚੋਂ 869 ਐਕਟਿਵ ਕੇਸ ਹਨ।
- ਅਸਾਮ: ਸਿਹਤ ਮੰਤਰੀ ਨੇ ਟਵੀਟ ਕੀਤਾ ਹੈ ਕਿ ਅਸਾਮ ਵਿੱਚ ਜੀਐੱਮਸੀਐੱਚ ਆਈਸੀਯੂ ਵਿੱਚ ਦਾਖਲ 4 ਹੋਰ ਕੋਵਿਡ-19 ਮਰੀਜ਼ਾਂ ਨੇ ਅੱਜ ਆਪਣੀ ਜਾਨ ਗਵਾ ਲਈ ਹੈ।
- ਮਣੀਪੁਰ: ਮਣੀਪੁਰ ਦੀ ਚੰਡੇਲ ਦੀ ਸਵੈ-ਨਿਰਭਰ ਜ਼ਿਲ੍ਹਾ ਪ੍ਰੀਸ਼ਦ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਿੰਨ ਪੈਰ ਨਾਲ ਚੱਲਣ ਵਾਲੇ ਹੈਂਡ ਸੈਨੀਟਾਈਜ਼ਰ ਡਿਸਪੈਂਸਰ, ਹੈਂਡ ਸੈਨੀਟਾਈਜ਼ਰ, ਮਾਸਕ ਅਤੇ ਕੋਵਿਡ -19 ਜਾਗਰੂਕਤਾ ਪੋਸਟਰ ਭੇਂਟ ਕੀਤੇ। ਜੇਐੱਨਆਈਐੱਮਐੱਸ ਦੀ ਇੱਕ ਮਹਿਲਾ ਡਾਕਟਰ ਨੂੰ ਕੋਵਿਡ 19 ਲਈ ਪਾਜ਼ਿਟਿਵ ਪਾਇਆ ਗਿਆ ਹੈ। ਮਣੀਪੁਰ ਦੇ ਜ਼ਿਰੀਬਾਮ ਜ਼ਿਲ੍ਹੇ ਵਿੱਚ ਸੰਕ੍ਰਮਿਤ ਵਿਅਕਤੀਆਂ ਦੀ ਕੁੱਲ ਸੰਖਿਆ 51 ਤੱਕ ਪਹੁੰਚ ਗਈ ਹੈ।
- ਮੇਘਾਲਿਆ: ਅੰਪਲਿੰਗ, ਮੇਘਾਲਿਆ ਦੇ ਵਿੱਚ 26 ਹੋਰ ਬੀਐੱਸਐੱਫ਼ ਦੇ ਵਿਅਕਤੀਆਂ ਵਿੱਚ ਕੋਵਿਡ 19 ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ। ਰਾਜ ਵਿੱਚ ਕੁੱਲ ਐਕਟਿਵ ਕੇਸ 121 ਹਨ, ਜਦੋਂ ਕਿ ਹੁਣ ਤੱਕ 45 ਠੀਕ ਹੋ ਚੁੱਕੇ ਹਨ।
- ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ 23 ਨਵੇਂ ਕੋਵਿਡ -19 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 226 ਹੋ ਗਈ ਹੈ ਅਤੇ 83 ਐਕਟਿਵ ਮਾਮਲੇ ਹਨ।
- ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ-19 ਦੇ 36 ਨਵੇਂ ਪਾਜ਼ਿਟਿਵ ਕੇਸ ਪਾਏ ਗਏ ਹਨ, ਜਿਸ ਨਾਲ ਰਾਜ ਵਿੱਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 732 ਹੋ ਗਈ ਹੈ, ਜਿਨ੍ਹਾਂ ਵਿੱਚ 428 ਐਕਟਿਵ ਕੇਸ ਹਨ ਅਤੇ 304 ਦਾ ਇਲਾਜ ਹੋ ਚੁੱਕਿਆ ਹੈ।
- ਕੇਰਲ: ਰਾਜ ਦੀ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਦਾ ਕਹਿਣਾ ਹੈ ਕਿ ਰਾਜ ਦੀ ਰਾਜਧਾਨੀ ਦੇ ਪੁੰਥੁਰਾ ਵਿੱਚ ਸਥਿਤੀ ਬਹੁਤ ਨਾਜ਼ੁਕ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਦੂਜੇ ਰਾਜਾਂ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਸਾਵਧਾਨੀ ਵਰਤਣ। ਕੋਵਿਡ -19 ਸਾਰੇ ਤਮਿਲ ਨਾਡੂ ਵਿੱਚ ਫੈਲ ਗਿਆ ਹੈ ਅਤੇ ਉੱਥੋਂ ਬਹੁਤ ਸਾਰੇ ਲੋਕ ਕੇਰਲ ਵਪਾਰ ਕਰਨ ਲਈ ਆਉਂਦੇ ਹਨ। ਮੰਤਰੀ ਨੇ ਲੋਕਾਂ ਨੂੰ ਐਂਟੀਜੇਨ ਟੈਸਟ ਖ਼ਿਲਾਫ਼ ਝੂਠੀ ਮੁਹਿੰਮ ਵਿੱਚ ਵਿਸ਼ਵਾਸ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਦੌਰਾਨ ਪੁੰਥੁਰਾ ਵਿੱਚ ਸੈਂਕੜੇ ਵਸਨੀਕਾਂ ਨੇ ਲਗਾਏ ਗਏ ਤੀਸਰੇ ਲੌਕਡਾਊਨ ਦਾ ਖੁੱਲ੍ਹੇਆਮ ਵਿਰੋਧ ਕੀਤਾ ਹੈ। ਕੋਲੱਮ ਅਤੇ ਅਲੇਪੇਈ ਵਿੱਚ ਮੱਛੀ ਫੜਨ ਅਤੇ ਮੱਛੀ ਵੇਚਣ ’ਤੇ ਪਾਬੰਦੀ ਲਗਾਈ ਗਈ ਹੈ। ਰਾਜ ਵਿੱਚ ਕੱਲ੍ਹ ਕੋਵਿਡ -19 ਦੇ 339 ਨਵੇਂ ਐਕਟਿਵ ਕੇਸ ਪਾਏ ਗਏ, ਜਿਨ੍ਹਾਂ ਵਿੱਚੋਂ 133 ਸਥਾਨਕ ਟਰਾਂਸਮਿਸ਼ਨ ਦੇ ਕੇਸ ਹਨ ਅਤੇ 7 ਕੇਸ ਅਣਜਾਣ ਸਰੋਤਾਂ ਨਾਲ ਸਬੰਧਿਤ ਸਨ। 2,795 ਮਰੀਜ਼ ਹਾਲੇ ਵੀ ਇਲਾਜ਼ ਕਰਵਾ ਰਹੇ ਹਨ ਅਤੇ 1,85,960 ਲੋਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁਆਰੰਟੀਨ ਵਿੱਚ ਹਨ।
- ਤਮਿਲ ਨਾਡੂ: ਪੁਦੂਚੇਰੀ ਦੇ ਕਰਾਈਕਾਲ ਵਿੱਚ ਪਾਮ ਰੀਡਰ ਨੇ 13 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ। ਏਆਈਏਡੀਐੱਮਕੇ ਦੇ ਵਿਧਾਇਕਾਂ ਨੇ ਪੁਦੂਚੇਰੀ ਵਿਧਾਨ ਸਭਾ ਹਲਕੇ ਵਿੱਚ ਧਰਨਾ ਦਿੱਤਾ ਅਤੇ ਰਾਸ਼ਨ ਕਾਰਡ ਰੱਖਣ ਵਾਲੇ ਹਰੇਕ ਪਰਿਵਾਰ ਨੂੰ ਕੋਵਿਡ -19 ਰਾਹਤ ਦੀ ਮੰਗ ਕੀਤੀ। ਤਮਿਲ ਨਾਡੂ ਦੇ ਸਹਿਕਾਰਤਾ ਰਾਜ ਮੰਤਰੀ ਸੇਲਰ ਕੇ ਰਾਜੂ ਕੋਵਿਡ -19 ਲਈ ਪਾਜ਼ਿਟਿਵ ਪਾਏ ਗਏ ਹਨ; ਇਸ ਤੋਂ ਪਹਿਲਾਂ 11 ਹੋਰ ਵਿਧਾਇਕਾਂ ਦੇ ਨਾਲ ਦੋ ਹੋਰ ਮੰਤਰੀ ਵੀ ਲਾਗ ਲਈ ਪਾਜ਼ਿਟਿਵ ਪਾਏ ਗਏ ਸਨ। ਜਿਵੇਂ ਕਿ ਤਮਿਲ ਨਾਡੂ ਜ਼ਿਲ੍ਹਿਆਂ ਵਿੱਚ ਕੇਸਾਂ ਵਿੱਚ ਵਾਧਾ ਹੋਇਆ ਹੈ, ਕੇਂਦਰੀ ਟੀਮ ਨੇ ਰਾਜ ਦਾ ਦੌਰਾ ਕੀਤਾ ਹੈ। ਪਿਛਲੇ ਦੋ ਦਿਨਾਂ ਤੋਂ ਮਾਮੂਲੀ ਗਿਰਾਵਟ ਤੋਂ ਬਾਅਦ, ਰਾਜ ਵਿੱਚ ਵੀਰਵਾਰ ਨੂੰ 4,231 ਤਾਜ਼ਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 1,216 ਚੇਨਈ ਵਿੱਚੋਂ ਸਾਹਮਣੇ ਆਏ ਹਨ। ਕੱਲ੍ਹ ਤੱਕ ਕੁੱਲ ਕੇਸ: 1,26,581, ਐਕਟਿਵ ਕੇਸ: 46,652, ਮੌਤਾਂ: 1765, ਚੇਨਈ ਵਿੱਚ ਐਕਟਿਵ ਕੇਸ: 20,271।
- ਕਰਨਾਟਕ: ਤਿੰਨ ਸਟਾਫ ਮੈਂਬਰਾਂ ਦੇ ਕੋਵਿਡ -19 ਲਈ ਪਾਜ਼ਿਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਘਰੇਲੂ ਕੁਆਰੰਟੀਨ ਵਿੱਚ ਹਨ। ਆਸ਼ਾ ਵਰਕਰ ਸ਼ੁੱਕਰਵਾਰ ਨੂੰ ਰਾਜ-ਪੱਧਰੀ ਹੜਤਾਲ ’ਤੇ ਜਾਣਗੇ, ਇਹ ਰਾਜ ਪੱਧਰੀ ਹੜਤਾਲ ਉਨ੍ਹਾਂ ਦੇ ਮਿਹਨਤਾਨੇ ਅਤੇ ਕੰਮ ਦੀਆਂ ਸ਼ਰਤਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕੀਤੀ ਜਾ ਰਹੀ ਹੈ। ਕਰਨਾਟਕ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਸਟੇਟਸ ਦੱਸਣ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਨੇ ਖ਼ੁਦ ਬੰਗਲੁਰੂ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਸੀ। ਰਾਜ ਸਰਕਾਰ ਸਾਰੇ ਇੰਟਰਮੀਡੀਏਟ ਸਮੈਸਟਰ ਦੇ ਸਾਰੇ ਵਿਦਿਆਰਥੀਆਂ ਨੂੰ ਵਿੱਦਿਅਕ ਸਾਲ 2019-20 ਲਈ ਪ੍ਰੀਖਿਆ ਤੋਂ ਬਿਨਾਂ ਪਾਸ ਕਰਨ ਦਾ ਫੈਸਲਾ ਕੀਤਾ ਹੈ, ਇਸ ਵਿੱਚ ਇੰਜੀਨੀਅਰਿੰਗ ਸਮੇਤ ਡਿਗਰੀ ਅਤੇ ਪੋਸਟ ਗ੍ਰੈਜੂਏਸ਼ਨ ਕੋਰਸ ਅਤੇ ਡਿਪਲੋਮਾ ਕੋਰਸ ਸ਼ਾਮਲ ਹਨ। ਕੱਲ੍ਹ 2228 ਨਵੇਂ ਕੇਸ ਸਾਹਮਣੇ ਆਏ, 957 ਡਿਸਚਾਰਜ ਹੋਏ ਅਤੇ 17 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 31,105, ਐਕਟਿਵ ਕੇਸ: 17,782 ਅਤੇ ਮੌਤਾਂ: 486।
- ਆਂਧਰ ਪ੍ਰਦੇਸ਼: ਯਾਤਰੀਆਂ ਦੁਆਰਾ ਕੈਸ਼ਲੈੱਸ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ 20 ਜੁਲਾਈ ਨੂੰ ਏਪੀਐੱਸਆਰਟੀਸੀ ‘ਪ੍ਰਥਮ’ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕਰੇਗੀ। ਸਕੂਲ ਸਿੱਖਿਆ ਕਮਿਸ਼ਨਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਦਿਅਕ ਅਦਾਰੇ 31 ਜੁਲਾਈ ਤੱਕ ਬੰਦ ਰਹਿਣਗੇ। ਏਪੀ ਇੰਟਰਮੀਡੀਏਟ ਬੋਰਡ ਨੇ ਦੂਜੇ ਸਾਲ ਦੇ ਸਾਰੇ ਫੇਲ੍ਹ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਵਿੱਚ ਪਾਸ ਕਰਨ ਦਾ ਫੈਸਲਾ ਲਿਆ ਹੈ। ਰਾਜ ਨੇ ਇੱਕ ਵਿਵਾਦ ਤੋਂ ਬਾਅਦ ਤਿਰੂਮਾਲਾ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ 21,020 ਨਮੂਨਿਆਂ ਦੇ ਟੈਸਟ ਕਰਨ ਤੋਂ ਬਾਅਦ 1608 ਨਵੇਂ ਕੇਸ ਸਾਹਮਣੇ ਆਏ ਹਨ, 981 ਦਾ ਇਲਾਜ ਹੋਇਆ ਅਤੇ 15 ਮੌਤਾਂ ਹੋਈਆਂ ਹਨ। ਕੁੱਲ ਕੇਸ: 25,422, ਐਕਟਿਵ ਕੇਸ: 11,936, ਮੌਤਾਂ: 292 ਅਤੇ ਡਿਸਚਾਰਜ: 13,194।
- ਤੇਲੰਗਾਨਾ: ਸਿਹਤ ਮੰਤਰੀ ਇਤਾਲਾ ਰਾਜੇਂਦਰ ਨੇ ਕੋਵਿਡ -19 ਤੋਂ ਠੀਕ ਹੋਏ ਮਰੀਜ਼ਾਂ ਨੂੰ ਅੱਗੇ ਆਉਣ ਅਤੇ ਇਲਾਜ ਕਰਵਾ ਰਹੇ ਲੋਕਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਬੇਨਤੀ ਕੀਤੀ ਹੈ। ਰਾਜ ਵਿੱਚ ਹੁਣ ਕੋਵਿਡ-19 ਕੇਸਾਂ ਦੀ ਦੇਸ਼ ਵਿੱਚ ਸਭ ਤੋਂ ਵੱਧ ਪਾਜ਼ਿਟਿਵ ਦਰ ਹੈ। ਕੁਝ ਕੁ ਹਫ਼ਤੇ ਪਹਿਲਾਂ, ਰਾਜ ਮਹਾਰਾਸ਼ਟਰ ਅਤੇ ਦਿੱਲੀ ਨੂੰ ਪਿੱਛੇ ਛੱਡ ਰਿਹਾ ਸੀ। ਹੁਣ, ਇਹ ਚਾਰਟ ਵਿੱਚ 21.91% (8 ਜੁਲਾਈ ਨੂੰ) ਨਾਲ ਸਭ ਤੋਂ ਉੱਪਰ ਹੈ। ਇਹ ਰਾਸ਼ਟਰੀ ਪਾਜ਼ਿਟਿਵ ਦਰ 7.14% ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਕੱਲ੍ਹ ਤੱਕ ਕੁੱਲ ਕੇਸ ਆਏ: 30,946, ਐਕਟਿਵ ਕੇਸ: 12,423, ਮੌਤਾਂ: 331 ਅਤੇ ਡਿਸਚਾਰਜ: 18,192।
ਫੈਕਟਚੈੱਕ


******
ਵਾਈਬੀ
(Release ID: 1638022)
Visitor Counter : 241
Read this release in:
English
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Tamil
,
Telugu
,
Kannada
,
Malayalam