ਪ੍ਰਧਾਨ ਮੰਤਰੀ ਦਫਤਰ

ਇੰਡੀਆ ਗਲੋਬਲ ਵੀਕ 2020 ਵਿੱਚ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ

Posted On: 09 JUL 2020 3:10PM by PIB Chandigarh

ਸਾਰੇ ਖੇਤਰਾਂ ਤੋਂ ਆਏ ਪ੍ਰਤਿਸ਼ਠਿਤ ਮਹਿਮਾਨਾਂ ਨੂੰ ਨਮਸਕਾਰ। ਭਾਰਤ ਦੀ ਤਰਫੋਂ ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ। ਮੈਂ ਇਸ ਪ੍ਰੋਗਰਾਮ ਦੇ ਆਯੋਜਨ ਲਈ ਇੰਡੀਆ ਇੰਕ ਗਰੁੱਪ ਦੀ ਤਾਰੀਫ ਕਰਦਾ ਹਾਂ। ਵਰਤਮਾਨ ਪ੍ਰੋਗਰਾਮ ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਇੰਡੀਆ ਇੰਕ ਦੁਆਰਾ ਕੀਤੇ ਗਏ ਉਤਕ੍ਰਿਸ਼ਟ ਕਾਰਜਾਂ ਦਾ ਇੱਕ ਹਿੱਸਾ ਹੈ। ਤੁਹਾਡੇ ਪ੍ਰੋਗਰਾਮਾਂ ਨੇ ਭਾਰਤ ਵਿੱਚ ਗਲੋਬਲ ਦਰਸ਼ਕਾਂ ਨੂੰ ਬੁਲਾਉਣ ਦੇ ਅਵਸਰ ਦਿਲਾਉਣ ਵਿੱਚ ਕਾਫ਼ੀ ਮਦਦ ਕੀਤੀ ਹੈ। ਤੁਸੀਂ ਭਾਰਤ ਅਤੇ ਯੂਕੇ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਕੀਤੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸਾਲ ਦੇ ਆਯੋਜਨ ਵਿੱਚ ਦੂਜੇ ਭਾਗੀਦਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਲਈ ਤੁਹਾਨੂੰ ਇੱਕ ਵਾਰ ਫਿਰ ਤੋਂ ਵਧਾਈ। ਉਮੀਦ ਹੈ ਕਿ ਅਗਲੇ ਸਾਲ ਤੁਹਾਨੂੰ ਸੈਂਟਰ ਕੋਰਟ ਵਿੱਚ ਹੋਣ ਦਾ ਅਵਸਰ ਮਿਲੇਗਾ ਅਤੇ ਵਿੰਬਲਡਨ ਦਾ ਆਨੰਦ ਵੀ ਮਿਲੇਗਾ।

 

ਦੋਸਤੋ,

 

ਹੁਣ ਦੇ ਮਾਹੌਲ ਵਿੱਚ ਪੁਨਰਉਥਾਨ ਬਾਰੇ ਗੱਲ ਕਰਨਾ ਸੁਭਾਵਕ ਹੈ। ਇਸ ਵਿੱਚ ਗਲੋਬਲ ਪੁਨਰਉਥਾਨ ਅਤੇ ਭਾਰਤ ਨੂੰ ਜੋੜਨਾ ਵੀ ਉਤਨਾ ਹੀ ਸੁਭਾਵਕ ਹੈ। ਮੈਨੂੰ ਵਿਸ਼ਵਾਸ ਹੈ ਕਿ ਆਲਮੀ ਪੁਨਰਉਥਾਨ ਦੀ ਕਹਾਣੀ ਵਿੱਚ ਭਾਰਤ ਦੀ ਪ੍ਰਮੁੱਖ ਭੂਮਿਕਾ ਹੋਵੇਗੀ। ਮੈਂ ਇਸ ਨੂੰ ਦੋ ਕਾਰਕਾਂ ਦੇ ਨਾਲ ਬਹੁਤ ਨਿਕਟਤਾ ਨਾਲ ਦੇਖਦਾ ਹਾਂ। ਪਹਿਲਾ ਹੈ -  ਭਾਰਤੀ ਪ੍ਰਤਿਭਾ। ਦੁਨੀਆ ਭਰ ਵਿੱਚ ਤੁਸੀਂ ਭਾਰਤ ਦੀ ਪ੍ਰਤਿਭਾ ਸ਼ਕਤੀ ਦਾ ਯੋਗਦਾਨ ਦੇਖਿਆ ਹੈ। ਇਸ ਵਿੱਚ ਭਾਰਤੀ ਪੇਸ਼ੇਵਰ, ਡਾਕਟਰ, ਨਰਸ, ਬੈਂਕਰ, ਵਕੀਲ, ਵਿਗਿਆਨੀ, ਪ੍ਰੋਫੈਸਰ, ਸਾਡੇ ਮਿਹਨਤਕਸ਼ ਮਜ਼ਦੂਰ ਸ਼ਾਮਲ ਹਨ। ਭਾਰਤੀ ਟੈਕਨੋਲੋਜੀ ਉਦਯੋਗ ਅਤੇ ਟੈਕਨੋਲੋਜੀ ਪੇਸ਼ੇਵਰਾਂ ਨੂੰ ਭਲਾ ਕੌਣ ਭੁੱਲ ਸਕਦਾ ਹੈ। ਉਹ ਦਹਾਕਿਆਂ ਤੋਂ ਰਸਤਾ ਦਿਖਾ ਰਹੇ ਹਨ। ਭਾਰਤ ਪ੍ਰਤਿਭਾ ਦਾ ਇੱਕ ਖਜ਼ਾਨਾ ਹੈ, ਜੋ ਯੋਗਦਾਨ ਕਰਨ ਲਈ ਸਦਾ ਉਤਸੁਕ ਹਨ, ਹਮੇਸ਼ਾ ਕੁਝ ਸਿੱਖਣ ਲਈ ਤਿਆਰ ਹੈ। ਇਸ ਵਿੱਚ ਦੋ ਤਰਫ਼ਾ ਤਾਲਮੇਲ ਹੈ ਜੋ ਬਹੁਤ ਫਾਇਦੇਮੰਦ ਹੈ।

 

ਦੋਸਤੋ,

 

ਦੂਜਾ ਕਾਰਕ- ਸੁਧਾਰ ਅਤੇ ਕਾਇਆਕਲਪ ਕਰਨ ਦੀ ਭਾਰਤ ਦੀ ਸਮਰੱਥਾ ਹੈ। ਭਾਰਤੀ ਸੁਭਾਵਕ ਤੌਰ ਤੇ ਸੁਧਾਰਕ ਹਨ! ਇਤਿਹਾਸ ਵਿੱਚ ਇਹ ਦਰਜ ਹੈ ਕਿ ਭਾਰਤ ਨੇ ਹਰ ਚੁਣੌਤੀ ਨੂੰ ਪਾਰ ਕੀਤਾ ਹੈ, ਚਾਹੇ ਉਹ ਸਮਾਜਿਕ ਚੁਣੌਤੀ ਹੋਵੇ ਜਾਂ ਆਰਥਿਕ। ਭਾਰਤ ਨੇ ਅਜਿਹਾ ਸੁਧਾਰ ਅਤੇ ਕਾਇਆਕਲਪ ਦੀ ਭਾਵਨਾ ਦੇ ਨਾਲ ਕੀਤਾ ਹੈ। ਭਾਰਤੀਆਂ ਵਿੱਚ ਅਜਿਹੀ ਹੀ ਭਾਵਨਾ ਹੁਣ ਵੀ ਜਾਰੀ ਹੈ।

 

ਦੋਸਤੋ,

 

ਇੱਕ ਪਾਸੇ ਭਾਰਤ ਆਲਮੀ ਮਹਾਮਾਰੀ ਦੇ ਖ਼ਿਲਾਫ਼ ਇੱਕ ਜ਼ਬਰਦਸਤ ਲੜਾਈ ਲੜ ਰਿਹਾ ਹੈ। ਲੋਕਾਂ ਦੀ ਸਿਹਤ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਹੀ ਅਸੀਂ ਅਰਥਵਿਵਸਥਾ ਦੀ ਸਿਹਤ ਤੇ ਵੀ ਸਮਾਨ ਰੂਪ ਨਾਲ ਧਿਆਨ ਦੇ ਰਹੇ ਹਾਂ। ਜਦੋਂ ਭਾਰਤ ਪੁਨਰਉਥਾਨ ਦੀ ਗੱਲ ਕਰਦਾ ਹੈ ਤਾਂ ਇਹ ਦੇਖਭਾਲ਼ ਦੇ ਨਾਲ ਪੁਨਰਉਥਾਨ, ਕਰੁਣਾ ਦੇ ਨਾਲ ਪੁਨਰਉਥਾਨ ਦੀ ਗੱਲ ਕਰਦਾ ਹੈ। ਉਹ ਪੁਨਰਉਥਾਨ ਜੋ ਵਾਤਾਵਰਣ ਅਤੇ ਅਰਥਵਿਵਸਥਾ ਦੋਹਾਂ ਲਈ ਟਿਕਾਊ ਹੋਵੇ। ਅਸੀਂ ਭਾਰਤ ਵਿੱਚ ਉਸ ਸੱਭਿਆਚਾਰ ਨਾਲ ਸਬੰਧ ਰੱਖਦੇ ਹਾਂ ਜਿੱਥੇ ਮਾਤਾ ਦੇ ਸਰੂਪ ਦੀ ਪੂਜਾ ਸਾਰੇ ਕਰਦੇ ਹਨ।  ਭਾਰਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਪ੍ਰਿਥਵੀ ਸਾਡੀ ਮਾਤਾ ਹੈ ਅਤੇ ਅਸੀਂ ਉਸ ਦੇ ਬੱਚੇ ਹਾਂ।  

 

ਦੋਸਤੋ,

 

ਪਿਛਲੇ ਛੇ ਵਰ੍ਹਿਆਂ ਦੇ ਦੌਰਾਨ, ਭਾਰਤ ਨੇ ਕੁੱਲ ਵਿੱਤੀ ਸਮਾਵੇਸ਼ਨ, ਰਿਕਾਰਡ ਪੱਧਰ ਤੇ ਆਵਾਸ ਅਤੇ ਬੁਨਿਆਦੀ ਢਾਂਚਾਗਤ ਨਿਰਮਾਣ, ਵਪਾਰ ਕਰਨ ਨੂੰ ਸੁਗਮ ਬਣਾਉਣਾ (ਈਜ਼ ਆਵ੍ ਡੂਇੰਗ ਬਿਜ਼ਨਸ), ਜੀਐੱਸਟੀ ਸਹਿਤ ਠੋਸ ਟੈਕਸ ਸੁਧਾਰਾਂ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਦੇਖਭਾਲ਼ ਪਹਿਲ -  ਆਯੁਸ਼ਮਾਨ ਭਾਰਤ ਜਿਹੇ ਖੇਤਰਾਂ ਵਿੱਚ ਮਹਾਨ ਕਾਰਜ ਸੰਪੰਨ ਕੀਤੇ ਹਨ। ਇਨ੍ਹਾਂ ਲਾਭਕਾਰੀ ਕਾਰਜਾਂ ਨੇ ਵਿਕਾਸ ਦੀ ਪਹਿਲ ਦੇ ਅਗਲੇ ਦੌਰ ਲਈ ਨੀਂਹ ਨਿਰਧਾਰਿਤ ਕਰ ਦਿੱਤੀ ਹੈ।

 

ਦੋਸਤੋ,

 

ਭਾਰਤੀਆਂ ਵਿੱਚ ਜੋ ਅਸੰਭਵ ਮੰਨਿਆ ਜਾਂਦਾ ਹੈ ਉਸ ਨੂੰ ਹਾਸਲ ਕਰਨ ਦੀ ਭਾਵਨਾ ਹੁੰਦੀ ਹੈ। ਕੋਈ ਹੈਰਾਨੀ ਨਹੀਂ ਕਿ ਭਾਰਤ ਵਿੱਚ, ਅਸੀਂ ਜਦੋਂ ਆਰਥਿਕ ਸੁਧਾਰ ਦੀ ਗੱਲ ਆਉਂਦੀ ਹੈ ਤਾਂ ਪਹਿਲਾਂ ਤੋਂ ਹੀ ਗ੍ਰੀਨ-ਸ਼ੂਟਸ ਦੀ ਅਹਿਮਿਅਤ / ਮਹੱਤਵ ਸਮਝ ਰਹੇ ਹਾਂ। ਮਹਾਮਾਰੀ ਦੇ ਇਸ ਕਠਿਨ ਸਮੇਂ ਵਿੱਚ, ਅਸੀਂ ਆਪਣੇ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ ਅਤੇ ਠੋਸ ਸੰਰਚਨਾਤਮਕ ਸੁਧਾਰ ਕੀਤੇ ਹਨ। ਅਸੀਂ ਅਜਿਹੀ ਅਰਥਵਿਵਸਥਾ ਬਣਾ ਰਹੇ ਹਾਂ ਜੋ ਅਧਿਕ ਉਤਪਾਦਕ, ਨਿਵੇਸ਼ ਦੇ ਅਨੁਕੂਲ ਅਤੇ ਪ੍ਰਤੀਯੋਗੀ ਹੋਵੇ।

 

ਸਾਡੇ ਰਾਹਤ ਪੈਕੇਜ ਨੂੰ ਸਮਾਰਟ ਬਣਾਇਆ ਗਿਆ ਹੈ ਅਤੇ ਸਭ ਤੋਂ ਅਧਿਕ ਗ਼ਰੀਬਾਂ ਤੱਕ ਸਭ ਤੋਂ ਜ਼ਿਆਦਾ ਮਦਦ ਪਹੁੰਚਾਉਣ ਨੂੰ ਟੀਚਾ ਬਣਾਇਆ ਗਿਆ ਹੈ। ਇਸ ਦੇ ਲਈ ਟੈਕਨੋਲੋਜੀ ਨੂੰ ਧੰਨਵਾਦ ਦਿੰਦਾ ਹਾਂ ਜਿਸ ਦੀ ਬਦੌਲਤ ਮਦਦ ਦਾ ਹਰੇਕ ਪੈਸਾ ਸਿੱਧੇ ਲਾਭਾਰਥੀਆਂ ਤੱਕ ਪਹੁੰਚਿਆ ਹੈ।  ਰਾਹਤ ਵਿੱਚ ਮੁਫ਼ਤ ਖਾਣਾ ਪਕਾਉਣ ਦੀ ਰਸੋਈ ਗੈਸ, ਬੈਂਕ ਖਾਤਿਆਂ ਵਿੱਚ ਨਕਦੀ, ਲੱਖਾਂ ਲੋਕਾਂ ਨੂੰ ਮੁਫ਼ਤ ਅਨਾਜ ਅਤੇ ਕਈ ਹੋਰ ਚੀਜ਼ਾਂ ਸ਼ਾਮਲ ਹਨ। ਅਸੀਂ ਲੌਕਡਾਊਨ ਖ਼ਤਮ ਕਰਨ ਦੇ ਤੁਰੰਤ ਬਾਅਦ ਹੀ ਲੱਖਾਂ ਸ਼੍ਰਮਿਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਦੁਨੀਆ ਦੇ ਸਭ ਤੋਂ ਵੱਡੇ ਜਨਤਕ ਕਾਰਜਾਂ ਵਿੱਚੋਂ ਇੱਕ ਪ੍ਰੋਗਰਾਮ ਦਾ ਸ਼ੁਭਾਰੰਭ ਕੀਤਾ ਹੈ। ਇਹ ਨਾ ਕੇਵਲ ਗ੍ਰਾਮੀਣ ਅਰਥਵਿਵਸਥਾ ਨੂੰ ਫਿਰ ਤੋਂ ਸਰਗਰਮ ਕਰੇਗਾ, ਬਲਕਿ ਗ੍ਰਾਮੀਣ ਖੇਤਰਾਂ ਵਿੱਚ ਟਿਕਾਊ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਵੀ ਮਦਦ ਕਰੇਗਾ।

 

ਦੋਸਤੋਂ,

 

ਭਾਰਤ ਦੁਨੀਆ ਦੀ ਸਭ ਤੋਂ ਖੁੱਲ੍ਹੀ ਅਰਥਵਿਵਸਥਾਵਾਂ ਵਿੱਚੋਂ ਹੁਣ ਵੀ ਇੱਕ ਬਣਿਆ ਹੋਇਆ ਹੈ।  ਅਸੀਂ ਭਾਰਤ ਵਿੱਚ ਆਉਣ ਅਤੇ ਆਪਣੀਆਂ ਕੰਪਨੀਆਂ ਸਥਾਪਿਤ ਕਰਨ ਲਈ ਸਾਰੀਆਂ ਗਲੋਬਲ ਕੰਪਨੀਆਂ ਦਾ ਸੁਆਗਤ ਕਰਦੇ ਹਾਂ।  ਅੱਜ ਭਾਰਤ ਜਿਸ ਤਰ੍ਹਾਂ ਦੇ ਅਵਸਰ  ਦੇ ਰਿਹਾ ਹੈ ਦੁਨੀਆ ਦੇ ਬਹੁਤ ਘੱਟ ਦੇਸ਼ ਅਜਿਹਾ ਕਰਨਗੇ।  ਭਾਰਤ ਵਿੱਚ ਕਈ ਉਦੀਯਮਾਨ (ਉੱਭਰਦੇ) ਖੇਤਰਾਂ ਵਿੱਚ ਕਈ ਸੰਭਾਵਨਾਵਾਂ ਅਤੇ ਅਵਸਰ ਹਨ।  ਖੇਤੀਬਾੜੀ ਖੇਤਰ ਵਿੱਚ ਸਾਡੇ ਸੁਧਾਰ ਨਾਲ ਭੰਡਾਰਣ ਅਤੇ ਰਸਦ ਵਿੱਚ ਨਿਵੇਸ਼ ਕਰਨ ਲਈ ਅਜੇ ਬਹੁਤ ਹੀ ਆਕਰਸ਼ਕ ਅਵਸਰ ਹਨ।  ਅਸੀਂ ਆਪਣੇ ਕਿਸਾਨਾਂ ਦੀ ਸਖ਼ਤ ਮਿਹਨਤ ਵਾਲੇ ਖੇਤਰ ਵਿੱਚ ਨਿਵੇਸ਼ਕਾਂ  ਦੇ ਸਿੱਧੇ ਆਉਣ ਅਤੇ ਨਿਵੇਸ਼ ਕਰਨ ਲਈ ਮੌਕਾ ਦੇ ਰਹੇ ਹਾਂ।

 

ਦੋਸਤੋਂ,

 

ਅਸੀਂ ਐੱਮਐੱਸਐੱਮਈ  ਖੇਤਰ ਵਿੱਚ ਵੀ ਸੁਧਾਰ ਕੀਤੇ ਹਨ।  ਇੱਕ ਉਭਰਦਾ ਐੱਮਐੱਸਐੱਮਈ  ਖੇਤਰ ਵੀ ਵੱਡੇ ਉਦਯੋਗ ਦਾ ਪੂਰਕ ਹੋਵੇਗਾ।  ਰੱਖਿਆ ਖੇਤਰ ਵਿੱਚ ਨਿਵੇਸ਼ ਦੇ ਅਵਸਰ ਹਨ।  ਐੱਫਡੀਆਈ ਮਾਪਦੰਡਾਂ ਵਿੱਚ ਰਾਹਤ ਨਾਲ ਦੁਨੀਆ ਦੀ ਸਭ ਤੋਂ ਵੱਡੀ ਸੈਨਾ ਵਿੱਚੋਂ ਇੱਕ ਤੁਹਾਨੂੰ ਭਾਰਤੀ ਸੈਨਾ ਲਈ ਉਤਪਾਦ ਬਣਾਉਣ ਨੂੰ ਸੱਦਾ ਦਿੰਦੀ ਹੈ।  ਹੁਣ ਪੁਲਾੜ ਖੇਤਰ ਵਿੱਚ ਨਿਜੀ ਨਿਵੇਸ਼ ਦੇ ਅਧਿਕ ਅਵਸਰ ਹਨ।  ਇਸ ਦਾ ਮਤਲਬ ਲੋਕਾਂ ਦੇ ਹਿਤ ਵਿੱਚ ਪੁਲਾੜ ਤਕਨੀਕ ਦੇ ਕਮਰਸ਼ੀਅਲ ਵਰਤੋਂ ਦੇ ਅਧਿਕ ਅਵਸਰ ਮਿਲਣਗੇ।  ਭਾਰਤ ਦਾ ਟੇਕ ਅਤੇ ਸਟਾਰਟ-ਅੱਪ ਸੈਕਟਰ ਜੀਵੰਤ ਹੈ।  ਡਿਜਿਟਲ ਰੂਪ ਨਾਲ ਸਸ਼ਕਤ ਹੋਣ ਅਤੇ ਆਕਾਂਖੀ ਲੋਕਾਂ ਦਾ ਲੱਖਾਂ ਦਾ ਬਜ਼ਾਰ ਹੈ।  ਤੁਸੀਂ ਕਲਪਨਾ ਕਰੋ ਕਿ ਤੁਸੀਂ ਉਨ੍ਹਾਂ ਦੇ ਲਈ ਕਿਸ ਤਰ੍ਹਾਂ ਦੇ ਉਤਪਾਦ ਬਣਾ ਸਕਦੇ ਹੋ।

 

ਦੋਸਤੋਂ,

 

ਕੋਵਿਡ ਮਹਾਮਾਰੀ ਨੇ ਇੱਕ ਵਾਰ ਫਿਰ ਦੱਸ ਦਿੱਤਾ ਕਿ ਭਾਰਤ ਦਾ ਫਾਰਮਾ ਉਦਯੋਗ ਨਾ ਕੇਵਲ ਭਾਰਤ ਲਈ ਬਲਕਿ ਪੂਰੇ ਵਿਸ਼ਵ ਲਈ ਉਪੋਯਗੀ ਹੈ। ਇਸ ਨੇ ਖਾਸਕਰ ਵਿਕਾਸਸ਼ੀਲ ਦੇਸ਼ਾਂ ਲਈ ਦਵਾਈਆਂ ਦੀ ਲਾਗਤ ਨੂੰ ਘੱਟ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ।  ਭਾਰਤ ਵਿੱਚ ਬਣੇ ਟੀਕੇ ਦੁਨੀਆ ਦੇ ਬੱਚਿਆਂ  ਦੇ ਟੀਕਾਕਰਨ ਦੀਆਂ ਦੋ-ਤਿਹਾਈ ਜ਼ਰੂਰਤਾਂ ਪੂਰੀਆਂ ਕਰਦੇ ਹਨ।  ਅੱਜ ਵੀ ਸਾਡੀਆਂ ਕੰਪਨੀਆਂ ਕੋਵਿਡ-19  ਦੇ ਟੀਕੇ ਦੇ ਵਿਕਾਸ ਅਤੇ ਉਤਪਾਦਨ ਲਈ ਅੰਤਰਰਾਸ਼ਟਰੀ ਯਤਨਾਂ ਵਿੱਚ ਸਰਗਰਮ ਰੂਪ ਨਾਲ ਸ਼ਾਮਲ ਹਨ।  ਮੈਨੂੰ  ਯਕੀਨ ਹੈ ਕਿ ਇੱਕ ਵਾਰ ਦਵਾਈ ਦੀ ਖੋਜ ਹੋ ਜਾਣ  ਦੇ ਬਾਅਦ ਟੀਕੇ  ਦੇ ਵਿਕਾਸ ਅਤੇ ਉਸ ਦੇ ਉਤਪਾਦਨ ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।

 

ਦੋਸਤੋਂ,

 

130 ਕਰੋੜ ਭਾਰਤੀਆਂ ਨੇ ਇੱਕ ਆਤਮ-ਨਿਰਭਰ ਭਾਰਤ ਦਾ ਸੱਦਾ ਦਿੱਤਾ ਹੈ।  ਇੱਕ ਆਤਮ- ਨਿਰਭਰ ਭਾਰਤ।  ਆਤਮ-ਨਿਰਭਰ ਭਾਰਤ ਗਲੋਬਲ ਸਪਲਾਈ ਚੇਨਾਂ ਨਾਲ ਘਰੇਲੂ ਉਤਪਾਦਨ ਅਤੇ ਖਪਤ ਨੂੰ ਇੱਕ ਸਾਥ ਜੋੜਦਾ ਹੈ।  ਆਤਮ-ਨਿਰਭਰ ਭਾਰਤ ਆਪਣੇ ਆਪ ਵਿੱਚ ਹੀ ਨਿਹਿਤ ਹੋਣ ਜਾਂ ਦੁਨੀਆ ਲਈ ਖੁਦ ਨੂੰ ਬੰਦ ਕਰ ਦੇਣਾ ਨਹੀਂ ਹੈ।  ਇਹ ਖੁਦ ਨੂੰ ਟਿਕਾਈ ਰੱਖਣ ਅਤੇ ਬਿਹਤਰ ਉਤਪਾਦਨ ਕਰਨ ਬਾਰੇ ਹੈ।  ਇਸ ਦੇ ਲਈ ਅਸੀਂ ਦਕਸ਼ਤਾ, ਇਕੁਇਟੀ ਅਤੇ ਲਚੀਲੇਪਨ ਨੂੰ ਹੁਲਾਰਾ ਦੇਣ ਵਾਲੀਆਂ ਨੀਤੀਆਂ ਨੂੰ ਅੱਗੇ ਵਧਵਾਂਗੇ।

 

ਦੋਸਤੋਂ,

 

ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਹ ਮੰਚ ਪੰਡਿਤ ਰਵਿਸ਼ੰਕਰ ਦੀ 100ਵੀਂ ਜਯੰਤੀ ਵੀ ਮਨਾ ਰਿਹਾ ਹੈ।  ਉਨ੍ਹਾਂ ਨੇ ਭਾਰਤੀ ਸ਼ਾਸਤਰੀ ਸੰਗੀਤ ਦੀ ਖੂਬਸੂਰਤੀ ਨੂੰ ਦੁਨੀਆ ਤੱਕ ਪਹੁੰਚਾਇਆ। ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਨਮਸਤੇ ਕਿਵੇਂ ਅਭਿਵਾਦਨ  ਦੇ ਰੂਪ ਵਿੱਚ ਗਲੋਬਲ ਹੋ ਗਿਆ ਹੈ।  ਮਹਾਮਾਰੀ  ਦੇ ਇਸ ਦੌਰ ਵਿੱਚ ਦੁਨੀਆ ਭਰ ਵਿੱਚ ਯੋਗ, ਆਯੁਰਵੇਦ ਅਤੇ ਪਰੰਪਰਾਗਤ ਦਵਾਈਆਂ ਦੀ ਵਧਦੀ ਅਪੀਲ ਨੂੰ ਵੀ ਦੇਖਿਆ ਗਿਆ ਹੈ।  ਭਾਰਤ ਦਾ ਪ੍ਰਾਚੀਨ ਸੱਭਿਆਚਾਰ ਅਤੇ ਭਾਰਤ ਦਾ ਯੂਨੀਵਰਸਲ ਸ਼ਾਂਤੀਪੂਰਨ ਲੋਕਾਚਾਰ ਸਾਡੀ ਤਾਕਤ ਹੈ।

 

ਦੋਸਤੋਂ,

 

ਭਾਰਤ ਵਿਸ਼ਵ ਦੀ ਬਿਹਤਰੀ ਅਤੇ ਸਮ੍ਰਿੱਧੀ ਨੂੰ ਅੱਗੇ ਵਧਾਉਣ ਲਈ ਜੋ ਕੁਝ ਵੀ ਕਰ ਸਕਦਾ ਹੈਉਸ ਨੂੰ ਕਰਨ ਲਈ ਤਿਆਰ ਹੈ।  ਇਹ ਇੱਕ ਅਜਿਹਾ ਭਾਰਤ ਹੈ ਜੋ ਸੁਧਾਰ , ਪ੍ਰਦਰਸ਼ਨ ਅਤੇ ਪਰਿਵਰਤਨ ਕਰ ਰਿਹਾ ਹੈ।  ਇਹ ਇੱਕ ਅਜਿਹਾ ਭਾਰਤ ਹੈ ਜੋ ਨਵੇਂ ਆਰਥਿਕ ਅਵਸਰ ਪ੍ਰਦਾਨ ਕਰਦਾ ਹੈ।  ਇਹ ਇੱਕ ਅਜਿਹਾ ਭਾਰਤ ਹੈ ਜੋ ਵਿਕਾਸ ਲਈ ਮਾਨਵ-ਕੇਂਦ੍ਰਿਤ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾ ਰਿਹਾ ਹੈ।

 

ਭਾਰਤ ਤੁਹਾਡਾ ਸਭ ਦਾ ਇੰਤਜਾਰ ਕਰਦਾ ਹੈ,

 

ਨਮਸਤੇ,

 

ਤੁਹਾਡਾ ਬਹੁਤ ਬਹੁਤ ਧੰਨਵਾਦ।

 

 

******

 

ਵੀਆਰਆਰਕੇ/ਵੀਜੇ



(Release ID: 1637653) Visitor Counter : 231