PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 09 JUL 2020 6:30PM by PIB Chandigarh

 

https://static.pib.gov.in/WriteReadData/userfiles/image/image002NZFB.pnghttps://static.pib.gov.in/WriteReadData/userfiles/image/image001L7XC.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਠੀਕ ਹੋਏ ਕੇਸਾਂ ਦੀ ਸੰਖਿਆ ਐਕਟਿਵ ਕੇਸਾਂ ਦੀ ਸੰਖਿਆ ਨਾਲੋਂ 1.75 ਗੁਣਾ (ਲਗਭਗ ਦੁੱਗਣੀ) ਵੱਧ ਹੈ। ਠੀਕ ਹੋਏ ਕੇਸਾਂ ਅਤੇ ਐਕਟਿਵ ਕੇਸਾਂ ਦਾ ਅੰਤਰ 2 ਲੱਖ ਨੂੰ ਪਾਰ ਕਰ ਗਿਆ ਹੈ।

  • ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ ਅੱਜ ਵਧ ਕੇ 62.09% ਹੋ ਗਈ ਹੈ।

  • ਡਾ. ਹਰਸ਼ ਵਰਧਨ ਨੇ ਕੋਵਿਡ-19 ’ਤੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 18ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।

  • ਪੰਜ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚਾਲੇ ਵਿਸ਼ਵਵਿਆਪੀ ਤੁਲਨਾ ਵਿੱਚ ਸਪਸ਼ਟ ਤੌਰ ’ਤੇ ਦਰਸਾਇਆ ਗਿਆ ਕਿ ਭਾਰਤ ਵਿੱਚ ਪ੍ਰਤੀ ਮਿਲੀਅਨ (538) ਸਭ ਤੋਂ ਘੱਟ ਮਾਮਲੇ ਅਤੇ ਮੌਤ ਪ੍ਰਤੀ ਮਿਲੀਅਨ (15) ਕ੍ਰਮਵਾਰ ਔਸਤਨ 1453 ਅਤੇ 68.7 ਹੈ।

  • ਦੇਸ਼ ਅੰਦਰ, ਅੱਠ ਰਾਜ (ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਕਰਨਾਟਕ, ਤੇਲੰਗਾਨਾ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ) ਐਕਟਿਵ ਕੇਸਾਂ ਦਾ 90% ਹਿੱਸਾ ਪਾਉਂਦੇ ਹਨ ਅਤੇ 49 ਜ਼ਿਲ੍ਹਿਆਂ ਦੇ ਐਕਟਿਵ ਕੇਸ 80% ਹਨ। 

  • ਇੰਡੀਆ ਗਲੋਬਲ ਵੀਕ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਲਮੀ ਪੁਨਰ-ਉਥਾਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।

  • ਅਪਰੇਸ਼ਨ ਸਮੁਦਰ ਸੇਤੂ ਮੁਕੰਮਲ ਹੋਇਆ, ਸਮੁੰਦਰੀ ਮਾਰਗ ਰਾਹੀਂ 3,992 ਭਾਰਤੀ ਨਾਗਰਿਕਾਂ ਨੂੰ ਆਪਣੇ ਵਤਨ ਲਿਆਂਦਾ ਗਿਆ।

 

 

 

 

https://static.pib.gov.in/WriteReadData/userfiles/image/image005GOD5.jpg

https://static.pib.gov.in/WriteReadData/userfiles/image/image006N1S9.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਠੀਕ ਹੋਏ ਕੇਸ ਐਕਟਿਵ ਕੇਸਾਂ ਦੀ ਸੰਖਿਆ ਤੋਂ 1.75 ਗੁਣਾ ਵੱਧ; ਠੀਕ ਹੋਏ ਅਤੇ ਐਕਟਿਵ ਕੇਸਾਂ ਵਿਚਾਲੇ ਫ਼ਰਕ 2 ਲੱਖ ਤੋਂ ਵਧਿਆ; ਰਾਸ਼ਟਰੀ ਸਿਹਤਯਾਬੀ ਦਰ ਹੋਰ ਸੁਧਰ ਕੇ ਹੋਈ 62.09%

ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ, ਕੋਵਿਡ–19 ਦੇ ਠੀਕ ਹੋਏ ਕੇਸਾਂ ਦੀ ਸੰਖਿਆ ਹੁਣ ਸਰਗਰਮ (ਜ਼ੇਰੇ ਇਲਾਜ) ਕੇਸਾਂ ਤੋਂ 2,06,588 ਵਧ ਗਈ ਹੈ। ਠੀਕ ਹੋਏ ਕੇਸਾਂ ਦੀ ਸੰਖਿਆ ਐਕਟਿਵ ਕੇਸਾਂ ਦੀ ਸੰਖਿਆ ਨਾਲੋਂ 1.75 ਗੁਣਾ (ਲਗਭਗ ਦੁੱਗਣੀ) ਵੱਧ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ 19,547 ਮਰੀਜ਼ ਠੀਕ ਹੋਏ ਹਨ ਤੇ ਇੰਝ ਕੋਵਿਡ–19 ਦੇ ਠੀਕ ਹੋਏ ਮਰੀਜ਼ਾਂ ਦੀ ਕੁੱਲ ਸੰਖਿਆ ਵਧ ਕੇ ਅੱਜ 4,76,377 ਹੋ ਗਈ ਹੈ। ਇਹ ਸਭ ਕੋਵਿਡ–19 ਕੇਸਾਂ ਦੇ ਸਮੇਂ–ਸਿਰ ਅਤੇ ਪ੍ਰਭਾਵਸ਼ਾਲੀ ਕਲੀਨੀਕਲ ਪ੍ਰਬੰਧਨ ਦੇ ਨਾਲ–ਨਾਲ ਘਰੋਂ–ਘਰੀਂ ਜਾ ਕੇ ਮਰੀਜ਼ਾਂ ਦੇ ਸੰਪਰਕ ਵਿੱਚ ਰਹੇ ਵਿਅਕਤੀਆਂ ਦੀ ਪ੍ਰਭਾਵੀ ਚੌਕਸੀ, ਰੋਗੀਆਂ ਦਾ ਛੇਤੀ ਪਤਾ ਲਾਉਣ ਤੇ ਏਕਾਂਤਵਾਸ ਦਾ ਨਤੀਜਾ ਹੈ। ਇਸ ਵੇਲੇ ਐਕਟਿਵ ਕੇਸਾਂ ਦੀ ਸੰਖਿਆ 2,69,789 ਹੈ ਤੇ ਉਹ ਸਾਰੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਹਨ। ਭਾਰਤ ਦੀ ਕੋਵਿਡ–19 ਤੋਂ ਸਿਹਤਯਾਬ ਹੋਣ ਦੀ ਦਰ ਵੀ ਸਥਿਰਤਾ ਨਾਲ ਵਧ ਰਹੀ ਹੈ। ਕੋਵਿਡ–19 ਮਰੀਜ਼ਾਂ ਦੀ ਸਿਹਤਯਾਬੀ ਦਰ ਅੱਜ ਵਧ ਕੇ 62.09% ਹੋ ਗਈ ਹੈ।

https://static.pib.gov.in/WriteReadData/userfiles/image/image0078Q69.jpg

https://pib.gov.in/PressReleseDetail.aspx?PRID=1637514

 

ਡਾ. ਹਰਸ਼ ਵਰਧਨ ਨੇ ਕੋਵਿਡ-19 ’ਤੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 18ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੋਵਿਡ-19 ਬਾਰੇ ਮੰਤਰੀਆਂ ਦੇ ਉੱਚ ਪੱਧਰੀ ਗਰੁੱਪ ਦੀ ਅੱਜ 18ਵੀਂ ਮੀਟਿੰਗ ਵੀਡੀਓ ਕਾਨਫਰੰਸਿੰਗ ਜ਼ਰੀਏ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਹੋਈ। ਮੰਤਰੀਆਂ ਦੇ ਗਰੁੱਪ (ਜੀਓਐੱਮ) ਨੂੰ ਦੱਸਿਆ ਗਿਆ ਕਿ ਅੱਜ ਤੱਕ ਦੇਸ਼ ਵਿੱਚ ਕੁੱਲ 3914 ਸੁਵਿਧਾਵਾਂ ਹਨ ਜਿਨ੍ਹਾਂ ਵਿੱਚ 3,77,737 ਆਈਸੋਲੇਸ਼ਨ ਬੈੱਡ (ਆਈਸੀਯੂ ਸਮਰਥਨ ਤੋਂ ਬਿਨਾ), 39,820 ਆਈਸੀਯੂ ਬੈੱਡ ਅਤੇ 20,047 ਵੈਂਟੀਲੇਟਰਾਂ ਤੋਂ ਇਲਾਵਾ 1,42,415 ਆਕਸੀਜਨ ਸਮਰਥਿਤ ਬੈੱਡ ਹਨ। ਸਿਹਤ ਸੁਵਿਧਾਵਾਂ ਦੇ ਮਾਮਲੇ ਵਿੱਚ 213.55 ਲੱਖ ਐੱਨ95 ਮਾਸਕ, 120.94 ਲੱਖ ਪੀਪੀਈ ਅਤੇ 612.57 ਲੱਖ ਐੱਚਸੀਕਿਊ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ। ਪੰਜ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚਾਲੇ ਵਿਸ਼ਵਵਿਆਪੀ ਤੁਲਨਾ ਵਿੱਚ ਸਪਸ਼ਟ ਤੌਰ ’ਤੇ ਦਰਸਾਇਆ ਗਿਆ ਕਿ ਭਾਰਤ ਵਿੱਚ ਪ੍ਰਤੀ ਮਿਲੀਅਨ (538) ਸਭ ਤੋਂ ਘੱਟ ਮਾਮਲੇ ਅਤੇ ਮੌਤ ਪ੍ਰਤੀ ਮਿਲੀਅਨ (15) ਕ੍ਰਮਵਾਰ ਔਸਤਨ 1453 ਅਤੇ 68.7 ਹੈ। ਦੇਸ਼ ਅੰਦਰ, ਅੱਠ ਰਾਜ (ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਕਰਨਾਟਕ, ਤੇਲੰਗਾਨਾ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ) ਐਕਟਿਵ ਕੇਸਾਂ ਦਾ 90% ਹਿੱਸਾ ਪਾਉਂਦੇ ਹਨ ਅਤੇ 49 ਜ਼ਿਲ੍ਹਿਆਂ ਦੇ ਐਕਟਿਵ ਕੇਸ 80% ਹਨ। ਇਸ ਤੋਂ ਇਲਾਵਾ ਛੇ ਰਾਜਾਂ (ਮਹਾਰਾਸ਼ਟਰ, ਦਿੱਲੀ, ਗੁਜਰਾਤ, ਤਮਿਲ ਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ) ਵਿੱਚ ਕੁੱਲ ਮੌਤਾਂ ਦਾ 86% ਹੈ ਅਤੇ 32 ਜ਼ਿਲ੍ਹਿਆਂ ਵਿੱਚ 80% ਮੌਤਾਂ ਹੋਈਆਂ ਹਨ।

https://www.pib.gov.in/PressReleseDetail.aspx?PRID=1637517

 

ਪ੍ਰਧਾਨ ਮੰਤਰੀ ਨੇ ਇੰਡੀਆ ਗਲੋਬਲ ਵੀਕ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ, ਭਾਰਤ ਆਲਮੀ ਪੁਨਰ-ਉਥਾਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ: ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੰਡੀਆ ਗਲੋਬਲ ਵੀਕ ਦੇ ਉਦਘਾਟਨੀ ਸੈਸ਼ਨ ਨੂੰ ਵੀਡੀਓ-ਕਾਨਫਰੰਸ ਜ਼ਰੀਏ ਸੰਬੋਧਨ ਕੀਤਾ। ਵਰਤਮਾਨ ਸੰਕਟ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਲਮੀ ਪੁਨਰ-ਉਥਾਨ ਵਿੱਚ ਪ੍ਰਮੁੱਖ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਦੋ ਕਾਰਕਾਂ ਦੇ ਨਾਲ ਨਜ਼ਦੀਕੀ ਰੂਪ ਨਾਲ ਜੁੜਿਆ ਹੋਇਆ ਹੈ। ਪਹਿਲਾ ਹੈ - ਭਾਰਤੀ ਪ੍ਰਤਿਭਾ ਅਤੇ ਦੂਜਾ ਹੈ- ਭਾਰਤ ਦੀ ਸੁਧਾਰ ਅਤੇ ਕਾਇਆਕਲਪ ਕਰਨ ਦੀ ਸਮਰੱਥਾ।  ਉਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਭਾਰਤ ਦੇ ਪ੍ਰਤਿਭਾ-ਬਲ, ਵਿਸ਼ੇਸ਼ ਤੌਰ 'ਤੇ ਭਾਰਤੀ ਟੈਕਨੋਲੋਜੀ ਉਦਯੋਗ ਅਤੇ ਤਕਨੀਕੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਅਤਿਅਧਿਕ ਮਾਨਤਾ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਭਾਰਤ ਨੂੰ ਪ੍ਰਤਿਭਾ ਦਾ ਇੱਕ ਸ਼ਕਤੀ-ਪੁੰਜ (ਪਾਵਰ-ਹਾਊਸ) ਦੱਸਿਆ ਜੋ ਯੋਗਦਾਨ ਦੇਣ ਲਈ ਉਤਸੁਕ ਹੈ। ਉਨ੍ਹਾਂ ਨੇ ਕਿਹਾ ਕਿ ਸੁਧਾਰ ਕਰਨਾ ਦੇਸ਼ਵਾਸੀਆਂ ਦਾ ਸੁਭਾਅ ਹੈ ਅਤੇ ਇਤਿਹਾਸ ਦਸਦਾ ਹੈ ਕਿ ਭਾਰਤ ਨੇ ਹਰ ਚੁਣੌਤੀ ‘ਤੇ ਜਿੱਤ ਹਾਸਲ ਕੀਤੀ ਹੈ, ਚਾਹੇ ਉਹ ਸਮਾਜਿਕ ਹੋਵੇ ਜਾਂ ਆਰਥਿਕ। ਉਨ੍ਹਾਂ ਨੇ ਕਿਹਾ ਕਿ ਜਦੋਂ ਭਾਰਤ ਪੁਨਰ-ਉਥਾਨ ਦੀ ਗੱਲ ਕਰਦਾ ਹੈ ਤਾਂ ਇਹ ਹੈ: ਦੇਖਭਾਲ਼ ਨਾਲ ਪੁਨਰ-ਉਥਾਨ, ਦਇਆ ਨਾਲ ਪੁਨਰ-ਉਥਾਨ, ਪੁਨਰ-ਉਥਾਨ ਜੋ ਵਾਤਾਵਰਣ ਅਤੇ ਅਰਥਵਿਵਸਥਾ ਦੋਹਾਂ ਲਈ ਟਿਕਾਊ ਹੈ।

https://www.pib.gov.in/PressReleseDetail.aspx?PRID=1637541

 

 

ਇੰਡੀਆ ਗਲੋਬਲ ਵੀਕ 2020 ਵਿੱਚ ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਦਾ ਮੂਲ-ਪਾਠ

https://www.pib.gov.in/PressReleseDetail.aspx?PRID=1637540

 

ਪ੍ਰਧਾਨ ਮੰਤਰੀ ਨੇ ਵਾਰਾਣਸੀ ਸਥਿਤ ਗ਼ੈਰ–ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧਾਂ ਨਾਲ ਗੱਲਬਾਤ

ਵਿਭਿੰਨ ਗ਼ੈਰ–ਸਰਕਾਰੀ ਸੰਗਠਨਾਂ ਨਾਲ ਗੱਲਬਾਤ ਕੀਤੀ, ਜਿਹੜੇ ਕੋਵਿਡ–19 ਦੇ ਮੌਜੂਦਾ ਸੰਕਟ ਦੌਰਾਨ ਰਾਹਤ ਮੁਹੱਈਆ ਕਰਵਾ ਰਹੇ ਹਨ। ਪ੍ਰਧਾਨ ਮੰਤਰੀ ਨੇ ਪਵਿੱਤਰ ਅਤੇ ਮੁਬਾਰਕ ਨਗਰੀ ਵਾਰਾਣਸੀ ਦੇ ਲੋਕਾਂ ਦੀ ਸ਼ਲਾਘਾ ਕੀਤੀ, ਜੋ ਕੋਰੋਨਾ ਮਹਾਮਾਰੀ ਦੇ ਬਾਵਜੂਦ ਆਸ ਅਤੇ ਉਤਸ਼ਾਹ ਨਾਲ ਭਰਪੂਰ ਰਹੇ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਅਜਿਹੀ ਜਾਣਕਾਰੀ ਮਿਲਦੀ ਰਹੀ ਹੈ ਕਿ ਲੋਕ ਕਿਵੇਂ ਸੇਵਾ ਭਾਵਨਾ ਅਤੇ ਹੌਸਲੇ ਨਾਲ ਲੋੜਵੰਦਾਂ ਦੀ ਨਿਰੰਤਰ ਮਦਦ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਛੂਤ ਦੀ ਰੋਕਥਾਮ, ਵਿਭਿੰਨ ਹਸਪਤਾਲਾਂ ਦੀ ਹਾਲਤ, ਕੁਆਰੰਟੀਨ ਦੇ ਇੰਤਜ਼ਾਮਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਵੱਖੋ–ਵੱਖਰੇ ਕਦਮਾਂ ਬਾਰੇ ਜਾਣਕਾਰੀ ਮਿਲਦੀ ਰਹੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਸਮਿਆਂ ਤੋਂ ਅਜਿਹਾ ਵਿਸ਼ਵਾਸ ਚੱਲਿਆ ਆ ਰਿਹਾ ਹੈ ਕਿ ਕਾਸ਼ੀ ਵਿੱਚ ਕੋਈ ਵੀ ਭੁੱਖਾ ਨਹੀਂ ਸੌਂਵੇਗਾ ਕਿਉਂਕਿ ਇਸ ਨਗਰ ਨੂੰ ਮਾਂ ਅੰਨਪੂਰਣਾ ਅਤੇ ਬਾਬਾ ਵਿਸ਼ਵਨਾਥ ਦਾ ਅਸ਼ੀਰਵਾਦ ਪ੍ਰਾਪਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਸਭਨਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵੇਲੇ ਈਸ਼ਵਰ ਨੇ ਸਾਨੂੰ ਗ਼ਰੀਬਾਂ ਦੀ ਸੇਵਾ ਲਈ ਸਾਧਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਨਗਰੀ ਵਿੱਚ ਵਿਭਿੰਨ ਧਾਰਮਿਕ ਗਤੀਵਿਧੀਆਂ ਰੁਕੀਆਂ ਹੋਣ ਦੇ ਬਾਵਜੂਦ ਵਾਰਾਣਸੀ ਦੀ ਜਨਤਾ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਕੋਰੋਨਾ ਵਿਰੁੱਧ ਜੰਗ ਵਿੱਚ ਕਿਸੇ ਤੋਂ ਘੱਟ ਨਹੀਂ ਹਨ ਅਤੇ ਗ਼ਰੀਬਾਂ ਤੇ ਲੋੜਵੰਦਾਂ ਦੀ ਅਨਾਜ ਅਤੇ ਮੈਡੀਕਲ ਸਪਲਾਈ ਨਾਲ ਲਗਾਤਾਰ ਮਦਦ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਮਾਮਲੇ ਵਿੱਚ ਕੰਮ ਕਰ ਰਹੀਆਂ ਇੱਕ ਤੋਂ ਬਾਅਦ ਇੱਕ ਵਿਭਿੰਨ ਸਰਕਾਰੀ ਅਤੇ ਸਥਾਨਕ ਪ੍ਰਸ਼ਾਸਨਿਕ ਇਕਾਈਆਂ ਦੇ ਜਤਨਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਫ਼ੂਡ ਹੈਲਪਲਾਈਨਸ ਅਤੇ ਸਮੂਹਕ ਲੰਗਰਾਂ ਦਾ ਵਿਆਪਕ ਨੈੱਟਵਰਕ ਸਥਾਪਿਤ ਕੀਤਾ ਗਿਆ ਹੈ, ਹੈਲਪਲਾਈਨਜ਼ ਵਿਕਸਿਤ ਕੀਤੀਆਂ ਗਈਆਂ ਹਨ, ਡਾਟਾ ਸਾਇੰਸ ਦੀ ਮਦਦ ਲਈ ਗਈ ਹੈ, ਸਮਾਰਟ ਸਿਟੀ ਵਾਰਾਣਸੀ ਦੇ ਕੰਟਰੋਲ ਅਤੇ ਕਮਾਂਡ ਸੈਂਟਰ ਦੀ ਪੂਰੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਹਰੇਕ ਵਿਅਕਤੀ ਹਰੇਕ ਪੱਧਰ ਉੱਤੇ ਗ਼ਰੀਬਾਂ ਦੀ ਪੂਰੀ ਤਰ੍ਹਾਂ ਮਦਦ ਕਰਨ ਦੇ ਯੋਗ ਹੋਇਆ ਹੈ।

https://www.pib.gov.in/PressReleseDetail.aspx?PRID=1637518

 

ਵਾਰਾਣਸੀ ਸਥਿਤ ਗ਼ੈਰ ਸਰਕਾਰੀ ਸੰਗਠਨਾਂ (ਐੱਨਜੀਓ) ਦੇ ਪ੍ਰਤੀਨਿਧੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

https://www.pib.gov.in/PressReleseDetail.aspx?PRID=1637514

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੈਬਨਿਟ ਦੁਆਰਾ ਲਏ ਗਏ ਮਹੱਤਵਪੂਰਨ ਫੈਸਲਿਆਂ ਦਾ ਸੁਆਗਤ ਕੀਤਾ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੈਬਨਿਟ ਦੁਆਰਾ ਲਏ ਗਏ ਮਹੱਤਵਪੂਰਨ ਫੈਸਲਿਆਂ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ। ਆਪਣੇ ਟਵੀਟਾਂ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਰੋਨਾ ਆਪਦਾ ਦੇ ਸਮੇਂ ਦੇਸ਼ ਵਿੱਚ ਕੋਈ ਭੁੱਖਾ ਨਾ ਰਹੇ ਉਸ ਦੇ ਲਈ ਜੋ ਪ੍ਰਤੀਬੱਧਤਾ ਦਿਖਾਈ ਹੈ ਉਹ ਸਚਮੁਚ ਮਿਸਾਲੀ ਹੈ।" ਸ਼੍ਰੀ ਅਮਿਤ ਸ਼ਾਹ ਨੇ ਅੱਜ ਕੈਬਨਿਟ ਵਿੱਚ ਕਰੋੜਾਂ ਗਰੀਬਾਂ ਨੂੰ ਰਾਸ਼ਨ ਦੇਣ ਵਾਲੀ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ’ ਦੇ ਨਵੰਬਰ ਤੱਕ ਵਧਾਉਣ ਦੇ ਫੈਸਲੇ ਨੂੰ ਪ੍ਰਵਾਨਗੀ ਦੇਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗ਼ਰੀਬ ਮਹਿਲਾਵਾਂ ਨੂੰ ਉੱਜਵਲਾ ਯੋਜਨਾ ਦੇ ਤਹਿਤ ਤਿੰਨ ਮਹੀਨੇ ਤੱਕ ਤਿੰਨ ਮੁਫਤ ਸਿਲੰਡਰ ਦੇਣ ਦੀ ਯੋਜਨਾ ਸਤੰਬਰ ਤੱਕ ਵਧਾਉਣ ਨਾਲ 7 ਕਰੋੜ 40 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ।

https://www.pib.gov.in/PressReleseDetail.aspx?PRID=1637365

 

ਤਿੰਨ ਰਾਸ਼ਟਰਾਂ ਦੇ ਦੂਤਾਂ ਨੇ ਵੀਡੀਓ ਕਾਨਫ਼ਰੰਸ ਜ਼ਰੀਏ ਆਪਣੇ ਦਸਤਾਵੇਜ਼ ਪੇਸ਼ ਕੀਤੇ

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ  ਕੋਵਿੰਦ ਨੇ ਤਿੰਨ ਰਾਸ਼ਟਰਾਂ ਨਿਊਜ਼ੀਲੈਂਡ, ਇੰਗਲੈਂਡ ਅਤੇ ਉਜ਼ਬੇਕਿਸਤਾਨ ਦੇ ਮਿਸ਼ਨ ਦੇ ਮੁਖੀਆਂ ਦੇ ਦਸਤਾਵੇਜ਼ ਅੱਜ ਪ੍ਰਵਾਨ ਕੀਤੇ। ਇਹ ਦੂਜੀ ਵਾਰ ਹੈ, ਜਦੋਂ ਰਾਸ਼ਟਰਪਤੀ ਭਵਨ ਵਿੱਚ ਦਸਤਾਵੇਜ਼ ਪੇਸ਼ ਕਰਨ ਦੀ ਪ੍ਰਕਿਰਿਆ ਕੋਵਿਡ–19 ਮਹਾਮਾਰੀ ਦੇ ਚਲਦਿਆਂ ਵੀਡੀਓ ਕਾਨਫ਼ਰੰਸ ਜ਼ਰੀਏ ਹੋਈ। ਇਸ ਮੌਕੇ ਬੋਲਦਿਆਂ, ਰਾਸ਼ਟਰਪਤੀ ਸ਼੍ਰੀ ਕੋਵਿੰਦ ਨੇ ਇਨ੍ਹਾਂ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ਉੱਤੇ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਦੇ ਇਨ੍ਹਾਂ ਤਿੰਨੇ ਰਾਸ਼ਟਰਾਂ ਨਾਲ ਡੂੰਘੇ ਤੇ ਮਜ਼ਬੂਤ ਸਬੰਧ ਹਨ ਅਤੇ ਪ੍ਰਮੁੱਖ ਆਲਮੀ ਮਾਮਲਿਆਂ ਉੱਤੇ ਦੇਸ਼ ਦਾ ਦ੍ਰਿਸ਼ਟੀਕੋਣ ਉਨ੍ਹਾਂ ਜਿਹਾ ਹੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ–19 ਮਹਾਮਾਰੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਵਿਸ਼ਵ ਪੱਧਰ ਉੱਤੇ ਸਹਿਯੋਗ ਵਧਾਉਣਾ ਸਮੇਂ ਦੀ ਲੋੜ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੂੰ ਹਰਾਉਣ ਦੇ ਚਲ ਰਹੇ ਅੰਤਰਰਾਸ਼ਟਰੀ ਯਤਨਾਂ ਵਿੱਚ ਭਾਰਤ ਮੋਹਰੀ ਰਿਹਾ ਹੈ।

https://www.pib.gov.in/PressReleseDetail.aspx?PRID=1637225

 

ਭਾਰਤੀ ਜਲ ਸੈਨਾ ਨੇ ਅਪ੍ਰੇਸ਼ਨ ਸਮੁਦਰ ਸੇਤੂ ਮੁਕੰਮਲ ਕੀਤਾ

ਕੋਵਿਡ 19 ਮਹਾਮਾਰੀ ਦੌਰਾਨ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਦੇ ਯਤਨਾਂ ਤਹਿਤ 5 ਮਈ, 2020 ਨੂੰ ਸ਼ੁਰੂ ਕੀਤਾ ਗਿਆ ਅਪਰੇਸ਼ਨ ਸਮੁਦਰ ਸੇਤੂ ਮੁਕੰਮਲ ਹੋ ਗਿਆ ਹੈ, ਜਿਸ ਤਹਿਤ ਸਮੁੰਦਰੀ ਮਾਰਗ ਰਾਹੀਂ 3,992 ਭਾਰਤੀ ਨਾਗਰਿਕਾਂ ਨੂੰ ਆਪਣੇ ਵਤਨ ਲਿਆਂਦਾ ਗਿਆ। ਇਸ ਅਪਰੇਸ਼ਨ ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ ਜਲਅਸ਼ਵ (ਲੈਂਡਿੰਗ ਪਲੈਟਫਾਰਮ ਡੋਕ), ਐਰਾਵਤ, ਸ਼ਾਰਦੁਲ ਅਤੇ ਮਗਰ (ਲੈਂਡਿੰਗ ਸ਼ਿੱਪ ਟੈਂਕਸ) ਨੇ ਹਿੱਸਾ ਲਿਆ, ਜੋ ਲਗਭਗ 55 ਦਿਨ ਤੱਕ ਚੱਲਿਆ ਅਤੇ ਇਸ ਵਿੱਚ ਸਮੁੰਦਰ ਵਿੱਚ 23,000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਗਈ। ਇੰਡੀਅਨ ਨੇਵਲ ਆਈਐੱਲ-38 ਅਤੇ ਡੋਰਨੀਅਰ ਏਅਰਕ੍ਰਾਫਟ ਦੀ ਵਰਤੋਂ ਦੇਸ਼ ਭਰ ਵਿੱਚ ਡਾਕਟਰਾਂ ਅਤੇ ਕੋਵਿਡ -19 ਨਾਲ ਸਬੰਧਿਤ ਸਮੱਗਰੀ ਨੂੰ ਲੈ ਕੇ ਜਾਣ ਲਈ ਕੀਤੀ ਗਈ ਹੈ। 

https://www.pib.gov.in/PressReleseDetail.aspx?PRID=1637314

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟਸ

 

  • ਕੇਰਲ: ਤਿਰੂਵਨੰਤਪੁਰਮ ਸ਼ਹਿਰ ਵਿੱਚ ਲਗਾਏ ਗਏ ਤੀਹਰੇ ਲੌਕਡਾਊਨ ਨੂੰ ਚਾਰ ਦਿਨ ਹੋ ਗਏ ਹਨ। ਅਧਿਕਾਰੀ ਮੱਛੀ ਫੜਨ ਵਾਲੇ ਪੁੰਥੁਰਾ ਪਿੰਡ ਵਿੱਚ ਫੈਲਾਅ ਨੂੰ ਰੋਕਣ ਲਈ ਇੱਕ ਖ਼ਾਸ ਕਾਰਜ ਯੋਜਨਾ ਲਾਗੂ ਕਰਕੇ ਲੋੜੀਂਦੇ ਉਪਾਅ ਕਰ ਰਹੇ ਹਨ। ਤਿੰਨ ਵਾਰਡਾਂ ਨੂੰ ਨਾਜ਼ੁਕ ਕੰਟੇਨਮੈਂਟ ਜ਼ੋਨ ਅਤੇ ਚਾਰ ਹੋਰ ਜ਼ੋਨਾਂ ਨੂੰ ਬਫ਼ਰ ਜ਼ੋਨਾਂ ਵਜੋਂ ਮਾਨਤਾ ਦਿੱਤੀ ਗਈ ਹੈ; ਮੱਛੀ ਫੜਨ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਟੈਸਟਿੰਗ ਨੂੰ ਵਧਾ ਦਿੱਤਾ ਗਿਆ ਹੈ। 4 ਹੋਰ ਨਵੇਂ ਮਾਮਲਿਆਂ ਦੇ ਆਉਣ ਨਾਲ ਪਥਾਨਾਮਥਿਤਾ (Pathanamthitta) ਦੀ ਸਥਿਤੀ ਵੀ ਗੰਭੀਰ ਹੋ ਰਹੀ ਹੈ, ਇਨ੍ਹਾਂ ਮਾਮਲਿਆਂ ਦੇ ਅਣਪਛਾਤੇ ਸਰੋਤ ਦੱਸੇ ਜਾ ਰਹੇ ਹਨ। ਸੰਪਰਕ ਦੇ ਮਾਮਲੇ ਵਧਣ ਨਾਲ, ਸਰਕਾਰ ਨੇ ਇਲਾਜ ਦੀਆਂ ਸੁਵਿਧਾਵਾਂ ਅਤੇ ਰਿਵਰਸ ਕੁਆਰੰਟੀਨ ਨੂੰ ਵਧਾਉਣ ਵੱਲ ਵਧੇਰੇ ਧਿਆਨ ਦੇਣ ਦਾ ਫੈਸਲਾ ਕੀਤਾ ਹੈ। ਰਾਜ ਵਿੱਚ ਕੱਲ੍ਹ ਕੋਵਿਡ -19 ਦੇ 301 ਨਵੇਂ ਐਕਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ, ਜੋ ਕਿ ਹੁਣ ਤੱਕ ਦੇ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਇਸ ਵਿੱਚੋਂ 90 ਸਥਾਨਕ ਪ੍ਰਸਾਰਣ ਦੇ ਮਾਮਲੇ ਹਨ। 

  • ਤਮਿਲ ਨਾਡੂ: ਤਮਿਲ ਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ ਨੇ ਕੇਰਲ ਦੇ ਮੁੱਖ ਮੰਤਰੀ ਨੂੰ 1 ਅਗਸਤ ਤੋਂ ਤਮਿਲ ਨਾਡੂ ਦੇ ਮਛੇਰਿਆਂ ਨੂੰ ਕੇਰਲ ਵਿੱਚ ਮੁੜ ਮੱਛੀ ਫੜਨ ਦੀ ਆਗਿਆ ਦੇਣ ਲਈ ਕਿਹਾ; ਇਸ ਵੇਲੇ ਕੇਰਲ ਦੀਆਂ ਵੱਖ-ਵੱਖ ਫਿਸ਼ਿੰਗ ਬੰਦਰਗਾਹਾਂ/ਫਿਸ਼ ਲੈਂਡਿੰਗ ਸੈਂਟਰਾਂ ਉੱਤੇ ਲਗਭਗ 350 ਮਸ਼ੀਨੀ ਫਿਸ਼ਿੰਗ ਕਿਸ਼ਤੀਆਂ ਅਤੇ ਤਮਿਲ ਨਾਡੂ ਮਛੇਰਿਆਂ ਨਾਲ ਸਬੰਧਿਤ 750 ਰਵਾਇਤੀ ਕਿਸ਼ਤੀਆਂ ਮੌਜੂਦ ਹਨ। ਮਦਰਾਸ ਹਾਈ ਕੋਰਟ ਨੇ ਤਮਿਲ ਨਾਡੂ ਵਿੱਚ ਲੌਕਡਾਊਨ ਦੌਰਾਨ ਵੱਧ ਬਿਜਲੀ ਬਿਲਾਂ ਬਾਰੇ ਪਟੀਸ਼ਨ ’ਤੇ ਆਦੇਸ਼ ਸੁਰੱਖਿਅਤ ਰੱਖੇ। ਰਾਜ ਵਿੱਚ ਬੁੱਧਵਾਰ ਨੂੰ 3,756 ਤਾਜ਼ਾ ਮਾਮਲੇ ਆਏ, ਜਿਨ੍ਹਾਂ ਵਿੱਚੋਂ 1,261 ਇਕੱਲੇ ਚੇਨਈ ਵਿੱਚੋਂ ਸਨ - ਇਸ ਮਹੀਨੇ ਦੇ ਸ਼ੁਰੂ ਵਿੱਚ 2,000 ਕੇਸਾਂ ਦੇ ਆਉਣ ਤੋਂ ਬਾਅਦ ਹੁਣ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੱਲ੍ਹ 3051 ਮਰੀਜ਼ਾਂ ਦਾ ਇਲਾਜ ਹੋਇਆ ਅਤੇ 64 ਮੌਤਾਂ ਵੀ ਹੋਈਆਂ। ਕੁੱਲ ਕੇਸ: 1,22,350, ਐਕਟਿਵ ਕੇਸ: 46,480, ਮੌਤਾਂ: 1700, ਚੇਨਈ ਵਿੱਚ ਐਕਟਿਵ ਕੇਸ: 21,766।

  • ਕਰਨਾਟਕ: ਕੋਵਿਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਰਾਜ ਦੀ ਕੈਬਨਿਟ ਨੇ ਸਾਰੇ ਜ਼ਿਲ੍ਹਾ ਅਤੇ ਤਾਲੁਕ ਹਸਪਤਾਲਾਂ ਨੂੰ ਉੱਚ-ਵਹਾਅ ਆਕਸੀਜਨ ਪ੍ਰਣਾਲੀ ਸਥਾਪਤ ਕਰਨ ਅਤੇ ਬਿਸਤਰੇ ਵਧਾਉਣ ਲਈ 207 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ। ਰਾਜ ਨੇ ਮੈਡੀਕਲ ਉਪਕਰਣ ਅਤੇ ਫ਼ਰਨੀਚਰ ਖਰੀਦਣ ਲਈ ਪੀਐੱਚਸੀ ਨੂੰ 81 ਕਰੋੜ ਰੁਪਏ ਦੀ ਪ੍ਰਵਾਨਗੀ ਵੀ ਦਿੱਤੀ ਹੈ। ਪ੍ਰਾਈਵੇਟ ਹਸਪਤਾਲ ਬਿਨਾ ਲੱਛਣਾਂ ਵਾਲੇ ਅਤੇ ਹਲਕੇ ਲੱਛਣਾਂ ਵਾਲੇ ਲੋਕਾਂ ਦੇ ਇਲਾਜ ਲਈ ਹੋਟਲਾਂ ਦੇ ਸਹਿਯੋਗ ਨਾਲ ਕੋਵਿਡ ਕੇਅਰ ਸੈਂਟਰ ਚਲਾਉਣਗੇ। ਹਸਪਤਾਲ ਦੇ ਅਤੇ ਕੋਵਿਡ ਕੇਅਰ ਸੈਂਟਰਾਂ ਦੋਵਾਂ ਦੇ ਬਿਸਤਰਿਆਂ ਸਮੇਤ, ਪ੍ਰਾਈਵੇਟ ਹਸਪਤਾਲ ਆਉਣ ਵਾਲੇ ਦਿਨਾਂ ਵਿੱਚ 6000 ਤੋਂ 7000 ਬਿਸਤਰੇ ਜੋੜਨਗੇ। ਕੱਲ੍ਹ 2062 ਨਵੇਂ ਕੇਸ, 778 ਡਿਸਚਾਰਜ ਅਤੇ 54 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਕੇਸ: 28,877, ਐਕਟਿਵ ਕੇਸ: 16,527 ਅਤੇ ਮੌਤਾਂ: 470।

  • ਆਂਧਰ ਪ੍ਰਦੇਸ਼: ਰਾਜ ਨੇ ਹਸਪਤਾਲਾਂ ਵਿੱਚ ਕੋਵਿਡ -19 ਦੇ ਇਲਾਜ ਦੇ ਵੱਖ-ਵੱਖ ਪੈਕੇਜਾਂ ਲਈ ਸੀਲਿੰਗ ਦੀਆਂ ਦਰਾਂ ਤੈਅ ਕੀਤੀਆਂ। ਆਰੋਗਯਾਸਰੀ ( Aarogyasri) ਸਕੀਮ ਅਧੀਨ 15 ਕੋਵਿਡ – 19 ਪ੍ਰਕ੍ਰਿਆਵਾਂ ਨੂੰ ਸ਼ਾਮਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਾਈਵੇਟ ਹਸਪਤਾਲ ਤਿੰਨ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ: ਸ਼੍ਰੇਣੀ ਏ - ਸਿਰਫ਼ ਕੋਵਿਡ -19 ਦੇ ਇਲਾਜ ਲਈ; ਸ਼੍ਰੇਣੀ ਬੀ - ਕੋਵਿਡ-19 ਅਤੇ ਹੋਰ ਮਾਮਲਿਆਂ ਲਈ; ਅਤੇ ਸ਼੍ਰੇਣੀ ਸੀ - ਗੈਰ-ਕੋਵਿਡ -19 ਮਾਮਲਿਆਂ ਲਈ। ਕੁਰਨੂਲ ਜ਼ਿਲ੍ਹੇ ਵਿੱਚ ਕੇਸਾਂ ਦੀ ਸੰਖਿਆ ਵਧਣ ਨਾਲ ਅਧਿਕਾਰੀਆਂ ਨੇ ਕੁਰਨੂਲ ਸਰਕਾਰੀ ਮੈਡੀਕਲ ਸੈਂਟਰ ਨੂੰ ਕੋਵਿਡ -19 ਹਸਪਤਾਲ ਵਿੱਚ ਬਦਲ ਦਿੱਤਾ ਹੈ। ਰਾਜ ਨੇ 13 ਤੋਂ 31 ਜੁਲਾਈ ਤੱਕ ਦੂਰਦਰਸ਼ਨ ’ਤੇ 1-10 ਕਲਾਸਾਂ ਲਈ ਲਾਈਵ ਲੈਸਨਜ਼ ਲਈ ਨਵਾਂ ਕਰੀਕੁਲਮ ਸ਼ਡਿਊਲ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ 1555 ਨਵੇਂ ਕੇਸ, 904 ਡਿਸਚਾਰਜ ਹੋਏ ਅਤੇ 13 ਮੌਤਾਂ ਹੋਈਆਂ ਹਨ। ਕੁੱਲ ਕੇਸ: 23,814, ਐਕਟਿਵ ਕੇਸ: 11,383, ਡਿਸਚਾਰਜ: 12,154 ਅਤੇ ਮੌਤਾਂ: 277।

  • ਤੇਲੰਗਾਨਾ: ਨਗਰ ਨਿਗਮ ਦੇ ਪ੍ਰਸ਼ਾਸਨ ਮੰਤਰੀ ਕੇ.ਟੀ. ਰਾਮਾ ਰਾਓ ਨੇ ਕਿਹਾ ਲੰਬੇ ਲੌਕਡਾਊਨ ਦੇਸ਼ ਦੇ ਲੋਕਾਂ ਲਈ ਢੁੱਕਵੇਂ ਨਹੀਂ ਹਨ। ਭਾਵੇਂ ਕਿ ਵੀਰਵਾਰ ਨੂੰ ਹੈਦਰਾਬਾਦ, ਮੇਦਚਲ ਅਤੇ ਰੰਗਾਰੇਡੀ ਜ਼ਿਲ੍ਹਿਆਂ ਵਿੱਚ ਐਂਟੀਜੇਨ ਕਿੱਟਾਂ ਰਾਹੀਂ ਕੋਵਿਡ -19 ਟੈਸਟਿੰਗ ਸ਼ੁਰੂ ਹੋਈ ਹੈ, ਪਰ ਸਰਕਾਰ ਹਾਲੇ ਵੀ ਜ਼ਿਆਦਾ ਸੰਖਿਆ ਵਿੱਚ ਆਰਟੀ-ਪੀਸੀਆਰ ਟੈਸਟ ਕਰਵਾਉਣ ਲਈ ਝਿਜਕ ਰਹੀ ਹੈ। ਕੱਲ੍ਹ ਤੱਕ ਕੁੱਲ ਕੇਸ ਆਏ: 29,536, ਐਕਟਿਵ ਕੇਸ: 11,933, ਮੌਤਾਂ: 324 ਅਤੇ ਡਿਸਚਾਰਜ: 17,279।

  • ਚੰਡੀਗੜ੍ਹ: ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੀ ਬਾਇਓ-ਮੈਡੀਕਲ ਰਹਿੰਦ ਖੂਹੰਦ, ਖ਼ਾਸਕਰ ਪੀਪੀਈ ਵਿਗਿਆਨਕ ਤੌਰ ’ਤੇ ਨਸ਼ਟ ਕੀਤੀ ਜਾਵੇ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਨੂੰ ਅੱਗੇ ਨਿਰਦੇਸ਼ ਦਿੱਤਾ ਕਿ ਉਹ ਇਹ ਯਕੀਨੀ ਬਣਾਉਣ ਕਿ ਸਕ੍ਰੀਨਿੰਗ ਲਈ ਜਾਣ ਵਾਲੀਆਂ ਟੀਮਾਂ ਨੂੰ ਆਕਸੀਮੀਟਰ ਦਿੱਤਾ ਜਾਵੇ, ਤਾਂ ਜੋ ਆਕਸੀਜਨ ਪੱਧਰ ਦੀ ਤੁਰੰਤ ਜਾਂਚ ਕੀਤੀ ਜਾ ਸਕੇ। ਇਹ ਲਾਗ ਦੀ ਗੰਭੀਰਤਾ, ਜੇ ਕੋਈ ਹੈ, ਤਾ ਉਸਦਾ ਪਤਾ ਲਗਾਉਣ ਵਿੱਚ ਮਦਦ ਕਰ ਸਕਦਾ ਹੈ।

  • ਪੰਜਾਬ: ਕੋਵਿਡ -19 ਦੇ ਚੱਲ ਰਹੇ ਖ਼ਤਰੇ ਨੂੰ ਦੇਖਦੇ ਹੋਏ, ਪੰਜਾਬ ਸਰਕਾਰ ਨੇ ਈ-ਸੰਜੀਵਨੀ ਓਪੀਡੀ, ਗਾਇਨੀਕੋਲੋਜੀ ਓਪੀਡੀ ਅਤੇ ਜਨਰਲ ਓਪੀਡੀ ਸੇਵਾਵਾਂ ਦਾ ਸਮਾਂ ਸਵੇਰੇ 8:00 ਵਜੇ ਤੋਂ ਵਧਾ ਕੇ ਦੁਪਹਿਰ 2:00 ਵਜੇ (ਸੋਮਵਾਰ ਤੋਂ ਸ਼ਨੀਵਾਰ) ਤੱਕ ਕਰ ਦਿੱਤਾ ਹੈ। ਇਹ ਕਦਮ ਮਾਹਰ ਡਾਕਟਰਾਂ ਦੀ ਵਰਤੋਂ ਕਰਦਿਆਂ ਔਨਲਾਈਨ ਟੈਲੀ ਸਲਾਹ-ਮਸ਼ਵਰੇ ਦੀਆਂ ਸੁਵਿਧਾਵਾਂ ਦੇਣ ਲਈ ਚੁੱਕਿਆ ਗਿਆ ਹੈ, ਤਾਂ ਜੋ ਡਾਕਟਰ ਮਰੀਜ਼ਾਂ ਨਾਲ ਸਿੱਧੀ ਗੱਲਬਾਤ ਕਰਨ ਲਈ ਉਪਲਬਧ ਹੋਣ ਅਤੇ ਰਾਜ ਭਰ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

  • ਹਰਿਆਣਾ: ਹਰਿਆਣਾ ਦੇ ਮੁੱਖ ਸਕੱਤਰ ਨੇ ਕਿਹਾ ਕਿ ਰਾਜ ਵਿੱਚ ਫੈਲ ਰਹੇ ਨੋਵਲ ਕੋਰੋਨਾ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਕਿਰਿਆਸ਼ੀਲ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਵਿਡ -19 ਪ੍ਰਬੰਧਨ ਦੀਆਂ ਤਿਆਰੀਆਂ ਦੇ ਨਾਲ-ਨਾਲ ਤੇਜ਼ ਨਿਗਰਾਨੀ, ਸਖ਼ਤ ਨਿਯੰਤਰਣ, ਫੁਰਤੀਲੀ ਸੰਪਰਕ ਟਰੇਸਿੰਗ, ਕੇਂਦ੍ਰਿਤ ਕਲੀਨਿਕਲ ਪ੍ਰਬੰਧਨ ਦੇ ਨਾਲ-ਨਾਲ ਕਿਰਿਆਸ਼ੀਲ ਇੰਫਾਰਮੇਸ਼ਨ ਐਜੂਕੇਸ਼ਨ ਐਂਡ ਕਮਿਊਨੀਕੇਸ਼ਨ (ਆਈਈਸੀ) ਦੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਣ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੂੰ ਕੰਟੇਨਮੈਂਟ ਜ਼ੋਨਾਂ ਵਿੱਚ ਦਾਖ਼ਲ ਹੋਣ ਅਤੇ ਬਾਹਰ ਜਾਣ ਵਾਲੇ ਲੋਕਾਂ ਦੀ ਨਿਗਰਾਨੀ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ।

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਮਾਰੀ ਨੇ ਸਾਨੂੰ ਵੱਖਰੇ ਢੰਗ ਨਾਲ ਸੋਚਣ ਅਤੇ ਉਸ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰ ਜ਼ਮੀਨੀ ਪੱਧਰ ਦੇ ਕਾਰਕੁਨ ਸਨ ਜਿਨ੍ਹਾਂ ਨੇ ਇਸ ਪਰਖਣ ਵਾਲੇ ਸਮੇਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਕੋਰੋਨਾ ਵਾਇਰਸ ਭਾਈਚਾਰੇ ਦੇ ਪੱਧਰ ’ਤੇ ਨਾ ਫੈਲ ਸਕੇ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਨੇ ਲੋਕਾਂ ਨੂੰ ਨਾ ਸਿਰਫ਼ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਬਾਰੇ ਜਾਗਰੂਕ ਕੀਤਾ, ਬਲਕਿ ਘਰੇਲੂ ਕੁਆਰੰਟੀਨ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਵੀ ਮਦਦ ਕੀਤੀ ਹੈ।

  • ਮਹਾਰਾਸ਼ਟਰ: 6,603 ਨਵੇਂ ਪਾਜ਼ਿਟਿਵ ਮਰੀਜ਼ਾਂ ਦੀ ਪਹਿਚਾਣ ਦੇ ਨਾਲ ਰਾਜ ਵਿੱਚ ਕੋਵਿਡ -19 ਦੇ ਮਰੀਜ਼ਾਂ ਦੀ ਸੰਖਿਆ 2,23,724 ਹੋ ਗਈ ਹੈ। ਇਲਾਜ ਹੋਏ ਮਰੀਜ਼ਾਂ ਦੀ ਸੰਖਿਆ 1,23,192 ਹੋ ਗਈ ਹੈ। ਐਕਟਿਵ ਮਰੀਜ਼ਾਂ ਦੀ ਕੁੱਲ ਸੰਖਿਆ 91,065 ਹੈ। ਮੰਗਲਵਾਰ ਨੂੰ ਮੁੰਬਈ ਵਿੱਚ 1,381 ਨਵੇਂ ਕੇਸ ਸਾਹਮਣੇ ਆਏ ਹਨ।

  • ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 783 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਕੋਵਿਡ -19 ਦੇ ਕੁੱਲ ਮਾਮਲੇ 38,419 ਤੱਕ ਪਹੁੰਚ ਗਏ ਹਨ। ਇਸ ਤੋਂ ਇਲਾਵਾ, 16 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ, ਜੀਆ ਨਾਲ ਰਾਜ ਵਿੱਚ ਕੋਵਿਡ -19 ਕਾਰਨ ਮਰਨ ਵਾਲਿਆਂ ਦੀ ਸੰਖਿਆ 1,995 ਹੋ ਗਈ ਹੈ। ਸਭ ਤੋਂ ਵੱਧ ਨਵੇਂ ਕੇਸਾਂ ਦੀ ਸੰਖਿਆ, ਭਾਵ 215 ਮਰੀਜ਼ ਸੂਰਤ ਦੇ ਹਨ, ਜਦੋਂ ਕਿ ਅਹਿਮਦਾਬਾਦ ਵਿੱਚ 149 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 4 ਲੱਖ 33 ਹਜ਼ਾਰ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ।

  • ਰਾਜਸਥਾਨ: ਕੋਵਿਡ-19 ਪਾਜ਼ਿਟਿਵ ਕੇਸਾਂ  ਦੀ ਕੁੱਲ ਸੰਖਿਆ 22,000 ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 149 ਅਤੇ ਬੁੱਧਵਾਰ ਨੂੰ 659 ਕੇਸਾਂ ਦੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੋਵਿਡ-19 ਦੀ ਸੰਖਿਆ 22,212 ਹੋ ਗਈ ਹੈ। ਜ਼ਿਆਦਾਤਰ ਨਵੇਂ ਕੇਸ ਨਾਗੌਰ ਦੇ ਹਨ, ਯਾਨੀ ਕਿ 29 ਕੇਸ, ਇਸ ਤੋਂ ਇਲਾਵਾ ਜੈਪੁਰ ਵਿੱਚ 25 ਮਾਮਲੇ ਅਤੇ ਅਲਵਰ 21 ਮਾਮਲੇ ਸਾਹਮਣੇ ਆਏ ਹਨ।

  • ਮੱਧ ਪ੍ਰਦੇਸ਼: ਬੁੱਧਵਾਰ ਨੂੰ 409 ਨਵੇਂ ਕੇਸਾਂ ਦੇ ਆਉਣ ਨਾਲ ਰਾਜ ਵਿੱਚ ਕੋਵਿਡ -19 ਦੀ ਸੰਖਿਆ 16,036 ਹੋ ਗਈ ਹੈ। ਹਾਲਾਂਕਿ ਹੁਣ ਤੱਕ ਇੱਥੇ 3420 ਐਕਟਿਵ ਕੇਸ ਹਨ, 1193 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 632 ਲੋਕ ਕੋਵਿਡ -19 ਕਾਰਨ ਹੁਣ ਤੱਕ ਆਪਣੀ ਜਾਨ ਗਵਾ ਚੁੱਕੇ ਹਨ। ਨਵੇਂ ਰਿਕਾਰਡ ਦੇ ਨਾਲ ਮੋਰੀਨਾ ਜ਼ਿਲ੍ਹੇ ਵਿੱਚ 115 ਨਵੇਂ ਕੇਸ ਆਏ ਹਨ, ਇਸ ਤੋਂ ਬਾਅਦ ਭੋਪਾਲ ਵਿੱਚ 70, ਫਿਰ ਗਵਾਲੀਅਰ ਵਿੱਚ 68 ਅਤੇ ਇੰਦੌਰ ਵਿੱਚ 44 ਕੇਸ ਸਾਹਮਣੇ ਆਏ ਹਨ।

  • ਛੱਤੀਸਗੜ੍ਹ: ਰਾਜ ਵਿੱਚ ਕੋਵਿਡ -19 ਦੇ 100 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਸੰਖਿਆ 3,526 ਹੋ ਗਈ ਹੈ। ਐਕਟਿਵ ਕੇਸਾਂ ਦੀ ਸੰਖਿਆ 677 ਹੈ।

  • ਗੋਆ: ਬੁੱਧਵਾਰ ਨੂੰ ਗੋਆ ਵਿੱਚ 136 ਨਵੇਂ ਪਾਜ਼ਿਟਿਵ ਕੇਸਾਂ ਦੀ ਪਹਿਚਾਣ ਕੀਤੀ ਗਈ ਹੈ। ਰਾਜ ਵਿੱਚ ਕੋਵਿਡ -19 ਦੀ ਸੰਖਿਆ 2,039 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਸੰਖਿਆ 824 ਹੈ।

 

A stamp with the word Fake on a press note which claims that CBSE has released result dates for Board exams and also lists 3 websites to view the results

 

https://static.pib.gov.in/WriteReadData/userfiles/image/image009ZGUZ.jpg

https://static.pib.gov.in/WriteReadData/userfiles/image/image007PLWZ.jpg

 

*****

ਵਾਈਬੀ



(Release ID: 1637650) Visitor Counter : 183