ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਤਕਨੀਕੀ ਸਮੁਦਾਇ ਨੂੰ ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ

Posted On: 04 JUL 2020 5:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਕਨੀਕੀ ਖੇਤਰ ਨਾਲ ਜੁੜੇ ਲੋਕਾਂ ਨੂੰ ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ।

 

ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ  ਨੇ ਅਟਲ ਇਨੋਵੇਸ਼ਨ ਮਿਸ਼ਨ ਨਾਲ ਮਿਲ ਕੇ ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਪੇਸ਼ ਕੀਤਾ ਹੈਜੋ ਦੋ ਦਿਸ਼ਾਵਾਂ ਵਿੱਚ ਚਲੇਗਾ:  ਮੌਜੂਦਾ ਐਪਸ ਨੂੰ ਪ੍ਰੋਤਸਾਹਨ ਅਤੇ ਨਵੇਂ ਐਪਸ ਦਾ ਵਿਕਾਸ।  ਇਸ ਚੈਲੰਜ ਵਿੱਚ ਸੰਪੂਨਰਤਾ ਲਿਆਉਣ  ਦੇ ਉਦੇਸ਼ ਨਾਲ ਇਸ ਦਾ ਆਯੋਜਨ ਸਰਕਾਰ ਅਤੇ ਤਕਨੀਕੀ ਸਮੁਦਾਇ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਜਾਵੇਗਾ।

 

ਈ - ਲਰਨਿੰਗਵਰਕ ਫਰੋਮ ਹੋਮਗੇਮਿੰਗਕਾਰੋਬਾਰਮਨੋਰੰਜਨਦਫ਼ਤਰ ਸੇਵਾਵਾਂ ਅਤੇ ਸੋਸ਼ਲ ਨੈੱਟਵਰਕਿੰਗ ਦੀਆਂ ਸ਼੍ਰੇਣੀਆਂ ਵਿੱਚ ਮੌਜੂਦ ਐਪਸ ਅਤੇ ਪਲੈਟਫਾਰਮਾਂ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਸਲਾਹਮਾਰਗਦਰਸ਼ਨ ਅਤੇ ਸਮਰਥਨ ਉਪਲੱਬਧ ਕਰਵਾਏਗੀ।  ਟ੍ਰੈਕ-01 ਲੀਡਰ - ਬੋਰਡ ਲਈ ਚੰਗੀ ਗੁਣਵੱਤਾ ਵਾਲੀਆਂ ਐਪਸ ਦੀ ਪਹਿਚਾਣ ਦੀ ਦਿਸ਼ਾ ਵਿੱਚ ਇੱਕ ਮਿਸ਼ਨ ਦੀ ਤਰ੍ਹਾਂ ਕੰਮ ਕਰੇਗਾ ਅਤੇ ਇਸ ਨੂੰ ਲਗਭਗ ਇੱਕ ਮਹੀਨੇ ਵਿੱਚ ਪੂਰਾ ਕਰ ਲਿਆ ਜਾਵੇਗਾ।  ਨਵੀਆਂ ਐਪਸ ਅਤੇ ਪਲੈਟਫਾਰਮ ਵਿਕਸਿਤ ਕਰਨ ਲਈਟ੍ਰੈਕ-02 ਪਹਿਲ ਵਿਚਾਰਵਿਕਸਿਤ ਕਰਨਪ੍ਰੋਟੋਟਾਈਪ  (ਨਮੂਨੇ ਤਿਆਰ ਕਰਨਾ)  ਵਿੱਚ ਸਮਰਥਨ ਅਤੇ ਬਜ਼ਾਰ ਤੱਕ ਪਹੁੰਚ ਉਪਲੱਬਧ ਕਰਵਾ ਕੇ ਭਾਰਤ ਵਿੱਚ ਨਵੇਂ ਚੈਂਪੀਅਨਜ਼ ਤਿਆਰ ਕਰਨ ਵਿੱਚ ਸਹਾਇਤਾ ਕਰੇਗੀ।

 

ਪ੍ਰਧਾਨ ਮੰਤਰੀ ਨੇ ਲਿਖਿਆ ਕਿ ਇਸ ਚੈਲੰਜ ਦੇ ਬਾਅਦ ਮੌਜੂਦਾ ਐਪਸ ਨੂੰ ਆਪਣੇ ਟੀਚੇ ਹਾਸਲ ਕਰਨ ਲਈ ਜ਼ਿਆਦਾ ਦ੍ਰਿਸ਼ਟਤਾ ਅਤੇ ਸਪਸ਼ਟਤਾ ਮਿਲੇਗੀ।  ਇਸ ਨਾਲ ਪੂਰੇ ਜੀਵਨ ਚੱਕਰ ਦੌਰਾਨ ਸਲਾਹ-ਮਸ਼ਵਰਾਤਕਨੀਕੀ ਸਮਰਥਨ ਅਤੇ ਮਾਰਗਦਰਸ਼ਨ  ਦੇ ਰੂਪ ਵਿੱਚ ਸਹਾਇਤਾ ਨਾਲ ਤਕਨੀਕ ਨਾਲ ਜੁੜੀਆਂ ਪਹੇਲੀਆਂ  ਦੇ ਸਮਾਧਾਨ ਉਪਲੱਬਧ ਕਰਵਾਉਣ ਵਾਲੇ ਤਕਨੀਕੀ ਉਤਪਾਦ ਵਿਕਸਿਤ ਕੀਤੇ ਜਾ ਸਕਣਗੇ। 

 

ਪ੍ਰਧਾਨ ਮੰਤਰੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੁੱਛਿਆ ਕਿ ਕੀ ਤਕਨੀਕ ਪਰੰਪਰਾਗਤ ਭਾਰਤੀ ਖੇਡਾਂ ਨੂੰ ਜ਼ਿਆਦਾ ਮਕਬੂਲ ਬਣਾਉਣ ਵਿੱਚ ਸਹਾਇਤਾ ਕਰ ਸਕਦੀ ਹੈਕੀ ਪੁਨਰਵਾਸ ਅਤੇ ਸਲਾਹ-ਮਸ਼ਵਰਾ ਹਾਸਲ ਕਰਨ ਵਿੱਚ ਲੋਕਾਂ ਨੂੰ ਸਹਾਇਤਾ ਕਰਨ ਵਾਲੀਆਂ ਐਪਸ ਵਿਕਸਿਤ ਹੋ ਸਕਦੀ ਹਨ ਜਾਂ ਕੀ ਲਰਨਿੰਗਗੇਮਿੰਗ ਆਦਿ ਲਈ ਠੀਕ ਉਮਰ ਵਰਗ ਉੱਤੇ ਲਕਸ਼ਿਤ ਹੋਰ ਬਿਹਤਰ ਪਹੁੰਚ ਵਾਲੀਆਂ ਐਪਸ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ।  ਉਨ੍ਹਾਂ ਨੇ ਤਕਨੀਕੀ ਖੇਤਰ ਨਾਲ ਜੁੜੇ ਲੋਕਾਂ ਨੂੰ ਆਤਮਨਿਰਭਰ ਐਪ ਈਕੋਸਿਸਟਮ ਦੇ ਨਿਰਮਾਣ ਵਿੱਚ ਹਿੱਸਾ ਲੈਣ ਅਤੇ ਸਹਾਇਕ ਬਣਨ ਦੀ ਤਾਕੀਦ ਕੀਤੀ ਹੈ।

 

*****

ਵੀਆਰਆਰਕੇ/ਐੱਸਐੱਚ


(Release ID: 1636623) Visitor Counter : 206