ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਧਰਮ ਚੱਕ੍ਰ ਦਿਵਸ ਮੌਕੇ ਸੰਬੋਧਨ ਕੀਤਾ

Posted On: 04 JUL 2020 10:17AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਧਰਮ ਚੱਕ੍ਰ ਦਿਵਸ ਦੇ ਉਦਘਾਟਨ ਮੌਕੇ ਇੱਕ ਵੀਡੀਓ ਭਾਸ਼ਣ ਦਿੱਤਾ। ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਅਗਵਾਈ ਹੇਠ ਦ ਇੰਟਰਨੈਸ਼ਨਲ ਬੁੱਧਿਸਟ ਕਨਫ਼ੈਡਰੇਸ਼ਨ’ 4 ਜੁਲਾਈ, 2020 ਨੂੰ ਆਸ਼ਾੜ੍ਹ ਪੂਰਣਿਮਾ (ਹਾੜ੍ਹ ਮਹੀਨੇ ਦੀ ਪੂਰਨਮਾਸ਼ੀ) ਨੂੰ ਧਰਮ ਚੱਕ੍ਰ ਦਿਵਸ ਦੇ ਰੂਪ ਵਿੱਚ ਮਨਾ ਰਹੀ ਹੈ। ਇਸ ਦਿਨ ਗੌਤਮ ਬੁੱਧ ਨੇ ਆਪਣੇ ਪਹਿਲੇ ਪੰਜ ਭਿਖ਼ਸ਼ੂ ਚੇਲਿਆਂ ਨੂੰ ਰਿਸੀਪਤਾਨਾ, ਮੌਜੂਦਾ ਉੱਤਰ ਪ੍ਰਦੇਸ਼ ਚ ਵਾਰਾਣਸੀ ਨੇੜੇ ਸਾਰਨਾਥ ਵਿਖੇ ਪਹਿਲਾ ਉਪਦੇਸ਼ ਦਿੱਤਾ ਸੀ। ਇਹ ਦਿਨ ਸਮੁੱਚੇ ਵਿਸ਼ਵ ਵਿੱਚ ਬੋਧੀਆਂ ਦੁਆਰਾ ਧਰਮ ਚੱਕ੍ਰ ਪਰਵੱਤਨ(Dharma Chakra Parvattana)  ਦਿਵਸ ਜਾਂ ਧਰਮ ਚੱਕ੍ਰ ਘੁੰਮਾਉਣਵਜੋਂ ਮਨਾਇਆ ਜਾਂਦਾ ਹੈ।

 

ਗੁਰੂ ਪੂਰਣਿਮਾ ਵਜੋਂ ਵੀ ਜਾਣੇ ਜਾਂਦੇ ਆਸ਼ਾੜ੍ਹ ਪੂਰਣਿਮਾ ਦੇ ਮੌਕੇ ਪ੍ਰਧਾਨ ਮੰਤਰੀ ਨੇ ਆਪਣੀ ਮੁਬਾਰਕਬਾਦ ਦਿੱਤੀ ਅਤੇ ਭਗਵਾਨ ਬੁੱਧ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਮੰਗੋਲੀਆ ਸਰਕਾਰ ਨੂੰ ਮੰਗੋਲਿਆਈ ਕੰਜੂਰ ਦੀਆਂ ਕਾਪੀਆਂ ਭੇਟ ਕੀਤੀਆਂ ਜਾ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅਤੇ ਅਸ਼ਟਾਂਗਿਕ ਮਾਰਗ ਦਾ ਜ਼ਿਕਰ ਕੀਤਾ, ਜੋ ਬਹੁਤ ਸਾਰੇ ਸਮਾਜਾਂ ਅਤੇ ਦੇਸ਼ਾਂ ਦੀ ਸਲਾਮਤੀ ਦਾ ਮਾਰਗ  ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਬੁੱਧ ਧਰਮ ਆਮ ਲੋਕਾਂ, ਔਰਤਾਂ, ਗ਼ਰੀਬਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ ਅਤੇ ਇਹ ਸ਼ਾਂਤੀ ਤੇ ਅਹਿੰਸਾ ਲਈ ਹੈ; ਅਤੇ ਇਨ੍ਹਾਂ ਸਿੱਖਿਆਵਾਂ ਉੱਤੇ ਚੱਲ ਕੇ ਇੱਕ ਚਿਰਸਥਾਈ ਗ੍ਰਹਿ ਦੀ ਸਥਾਪਨਾ ਹੋ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਵਾਨ ਬੁੱਧ ਨੇ ਆਸ ਅਤੇ ਉਦੇਸ਼ ਬਾਰੇ ਗੱਲ ਕੀਤੀ ਅਤੇ ਇਨ੍ਹਾਂ ਦੋਵਾਂ ਵਿਚਕਾਰ ਮਜ਼ਬੂਤ ਸਬੰਧ ਨੂੰ ਦੇਖਿਆ। ਉਨ੍ਹਾਂ ਦੱਸਿਆ ਕਿ ਉਹ 21ਵੀਂ ਸਦੀ ਪ੍ਰਤੀ ਕਿੰਨੇ ਆਸਵੰਦ ਹਨ ਅਤੇ ਇਹ ਆਸ ਨੌਜਵਾਨਾਂ ਨੂੰ ਵੇਖ ਕੇ ਉਪਜਦੀ ਹੈ। ਉਨ੍ਹਾਂ ਭਾਰਤ ਵਿੱਚ ਦੁਨੀਆ ਦੇ ਵਿਸ਼ਾਲਤਮ ਸਟਾਰਟਅੱਪ ਈਕੋਸਿਸਟਮਜ਼ ਹਨ, ਜਿੱਥੇ ਹੋਣਹਾਰ ਨੌਜਵਾਨ ਦਿਮਾਗ਼ ਵਿਸ਼ਵਪੱਧਰੀ ਸਮੱਸਿਆਵਾਂ ਦੇ ਹੱਲ ਲੱਭ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਸ਼ਵ ਅਸਾਧਾਰਣ ਕਿਸਮ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਅਤੇ ਅਸੀਂ ਭਗਵਾਨ ਬੁੱਧ ਦੇ ਆਦਰਸ਼ਾਂ ਤੋਂ ਚਿਰਸਥਾਈ ਹੱਲ ਲੱਭ ਸਕਦੇ ਹਾਂ। ਉਨ੍ਹਾਂ ਬੋਧੀ ਵਿਰਾਸਤੀ ਸਥਾਨਾਂ ਨਾਲ ਹੋਰ ਲੋਕਾਂ ਨੂੰ ਜੋੜਨ ਅਤੇ ਇਨ੍ਹਾਂ ਸਥਾਨਾਂ ਤੱਕ ਪਹੁੰਚ ਨੂੰ ਹੋਰ ਵਧਾਉਣ ਦੀ ਗੱਲ ਕੀਤੀ। ਉਨ੍ਹਾਂ ਕੇਂਦਰੀ ਮੰਤਰੀ ਮੰਡਲ ਦੇ ਹਾਲੀਆ ਫ਼ੈਸਲੇ ਦਾ ਜ਼ਿਕਰ ਕੀਤਾ, ਜਿਸ ਨਾਲ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨਿਆ ਗਿਆ ਸੀ, ਜਿਸ ਨਾਲ ਤੀਰਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਯਾਤਰਾ ਕਰਨ ਦੀ ਸੁਵਿਧਾ ਮਿਲੇਗੀ ਅਤੇ ਇਸ ਖੇਤਰ ਦੀ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ।

 

***

 

ਵੀਆਰਆਰਕੇ/ਕੇਪੀ


(Release ID: 1636562) Visitor Counter : 240