PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 03 JUL 2020 6:32PM by PIB Chandigarh

 

https://static.pib.gov.in/WriteReadData/userfiles/image/image00180WS.jpgDescription: Coat of arms of India PNG images free download

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

 

  • ਕੋਵਿਡ - 19 ਰੋਗੀਆਂ ਦੇ ਠੀਕ ਹੋਣ ਦੀ ਦਰ 60.73% ਹੋ ਗਈ ਹੈ।  ਪਿਛਲੇ 24 ਘੰਟਿਆਂ  ਦੌਰਾਨ,  20,033 ਕੋਵਿਡ-19 ਰੋਗੀਆਂ ਦੇ ਠੀਕ ਹੋਣ ਦੇ ਨਾਲ ਠੀਕ ਹੋਣ ਵਾਲੀਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆਜਿਸ ਦੇ ਬਾਅਦ ਸੰਚਿਤ ਅੰਕੜਾ 3,79,891 ‘ਤੇ ਪਹੁੰਚ ਗਿਆ ਹੈ।  
  • ਵਰਤਮਾਨ ਵਿੱਚ,  2,27,439 ਐਕਟਿਵ ਮਾਮਲੇ ਹਨ ਅਤੇ ਸਾਰੇ ਮੈਡੀਕਲ ਨਿਗਰਾਨੀ ਵਿੱਚ ਹਨ।  
  • ਹੁਣ ਤੱਕ 93 ਲੱਖ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।  ਪਿਛਲੇ 24 ਘੰਟਿਆਂ ਦੌਰਾਨ 2,41,576 ਸੈਂਪਲਾਂ ਦੀ ਜਾਂਚ ਕੀਤੀ ਗਈ। 
  • ਕੇਂਦਰ ਸਰਕਾਰ ਨੇ ਰਾਜਾਂ ਨੂੰ 2 ਕਰੋੜ ਤੋਂ ਵੱਧ ਐੱਨ-95 ਮਾਸਕ ਅਤੇ 1 ਕਰੋੜ ਤੋਂ ਵੱਧ ਪੀਪੀਈ ਕਿੱਟਾਂ ਮੁਫਤ ਵੰਡੇ
  • ਕੇਂਦਰੀ ਗ੍ਰਹਿ ਮੰਤਰੀ ੇ ਐੱਨਸੀਆਰ ਵਿੱਚ ਕੋਵਿਡ-19 ਨਾਲ ਨਿਪਟਣ ਦੀ ਸਾਂਝੀ ਰਣਨੀਤੀ ਤੇ ਵਿਚਾਰ ਲਈ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ
  • ਕੋਵਿਡ-19 ਮਹਾਮਾਰੀ ਦੇ ਦੌਰਾਨ ਇਨਕਮ ਟੈਕਸ ਵਿਭਾਗ ਨੇ 20 ਲੱਖ ਤੋਂ ਵੱਧ ਕਰਦਾਤਿਆਂ ਨੂੰ 62,361 ਕਰੋੜ ਰੁਪਏ ਰਿਫੰਡ ਕੀਤੇ
  • ਜਲ ਜੀਵਨ ਮਿਸ਼ਨ : ਲੌਕਡਾਊਨ ਦੇ ਦੌਰਾਨ 19 ਲੱਖ ਘਰਾਂ ਨੂੰ ਟੂਟੀ ਕਨੈਕਸ਼ਨ ਦਿੱਤੇ ਗਏ

 

 

https://static.pib.gov.in/WriteReadData/userfiles/image/image0059FSD.jpg

 

Description: Image

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਇਲਾਜ ਦੇ ਬਾਅਦ ਠੀਕ ਹੋਣ ਦੀ ਦਰ 60% ਦੇ ਪਾਰ;ਰੋਜ਼ਾਨਾ ਠੀਕ ਹੋਣ ਵਾਲਿਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ :  ਪਿਛਲੇ 24 ਘੰਟਿਆਂ ਵਿੱਚ 20,333 ਰੋਗੀ ਠੀਕ ਹੋਏ; ਠੀਕ  ਹੋਣ ਵਾਲਿਆਂ ਦੀ ਸੰਖਿਆ ਐਕਟਿਵ ਮਾਮਲਿਆਂ ਤੋਂ 1.5 ਲੱਖ ਤੋਂ ਵੀ ਅਧਿਕ; ਜਾਂਚਖੋਜਇਲਾਜ” (ਟੈਸਟ, ਟ੍ਰੇਸ, ਟ੍ਰੀਟ) ਰਣਨੀਤੀ ਅਪਣਾਉਣ  ਦੇ ਬਾਅਦ,  24 ਘੰਟੇ ਵਿੱਚ 2.4 ਲੱਖ ਤੋਂ ਅਧਿਕ ਲੋਕਾਂ ਦੀ ਜਾਂਚ ਕੀਤੀ ਗਈ

ਕੋਵਿਡ-19 ਦੀਆਂ ਤਿਆਰੀਆਂ ਬਾਰੇ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਕੈਬਨਿਟ ਸਕੱਤਰ ਦੁਆਰਾ ਆਯੋਜਿਤ ਕੀਤੀ ਗਈ।  ਕੋਵਿਡ - 19 ਰੋਗੀਆਂ ਦੇ ਠੀਕ ਹੋਣ ਦੀ ਦਰ 60% ਨੂੰ ਪਾਰ ਕਰ ਗਈ ਹੈ।  ਇਹ ਅੱਜ 60.73% ਹੈ।  ਕੋਵਿਡ-19 ਮਾਮਲਿਆਂ ਦੇ ਸ਼ੁਰੂ ਵਿੱਚ ਪਤਾ ਲਗਣ ਅਤੇ ਸਮੇਂ ਤੇ ਨੈਦਾਨਿਕ ਪ੍ਰਬੰਧਨ ਸਦਕਾ ਰੋਜ਼ਾਨਾ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।  ਪਿਛਲੇ 24 ਘੰਟਿਆਂ  ਦੌਰਾਨ,  20,033 ਕੋਵਿਡ-19 ਰੋਗੀਆਂ ਦੇ ਠੀਕ ਹੋਣ ਦੇ ਨਾਲ ਠੀਕ ਹੋਣ ਵਾਲੀਆਂ ਦੀ ਸੰਖਿਆ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆਜਿਸ ਦੇ ਬਾਅਦ ਸੰਚਿਤ ਅੰਕੜਾ 3,79,891 ‘ਤੇ ਪਹੁੰਚ ਗਿਆ ਹੈ।  ਵਰਤਮਾਨ ਵਿੱਚ,  2,27,439 ਐਕਟਿਵ ਮਾਮਲੇ ਹਨ ਅਤੇ ਸਾਰੇ ਮੈਡੀਕਲ ਨਿਗਰਾਨੀ ਵਿੱਚ ਹਨ।  ਹੁਣ ਤੱਕਠੀਕ ਹੋਣ ਵਾਲੇ 1,52,452 ਮਾਮਲੇ ਹਨ ਜੋ ਐਕਟਿਵ ਕੋਵਿਡ-19 ਮਾਮਲਿਆਂ ਦੀ ਤੁਲਨਾ ਵਿੱਚ ਅਧਿਕ ਹਨ।

ਹੁਣ ਤੱਕ 93 ਲੱਖ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।  ਪਿਛਲੇ 24 ਘੰਟਿਆਂ ਦੌਰਾਨ 2,41,576 ਸੈਂਪਲਾਂ ਦੀ ਜਾਂਚ ਕੀਤੀ ਗਈ।  ਹੁਣ ਤੱਕ ਕੁੱਲ ਟੈਸਟ ਕੀਤੇ ਗਏ ਸੈਂਪਲਾਂ ਦੀ ਸੰਖਿਆ 92,97,749 ਹੈ।  ਦੇਸ਼ ਵਿੱਚ ਟੈਸਟਿੰਗ ਲੈਬਾਂ ਦੇ ਲਗਾਤਾਰ ਵਧਦੇ ਨੈੱਟਵਰਕ ਕਾਰਨ ਇਹ ਸੰਭਵ ਹੋਇਆ ਹੈ।  ਸਰਕਾਰੀ ਖੇਤਰ ਵਿੱਚ 775 ਲੈਬਾਂ ਅਤੇ 299 ਪ੍ਰਾਈਵੇਟ ਲੈਬਾਂ ਨਾਲਅੱਜ 1074 ਲੈਬਾਂ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ

https://pib.gov.in/PressReleseDetail.aspx?PRID=1636257

 

ਕੇਂਦਰ ਸਰਕਾਰ ਨੇ ਰਾਜਾਂ ਨੂੰ 2 ਕਰੋੜ ਤੋਂ ਵੱਧ ਐੱਨ-95 ਮਾਸਕ ਅਤੇ 1 ਕਰੋੜ ਤੋਂ ਵੱਧ ਪੀਪੀਈ ਕਿੱਟਾਂ ਮੁਫਤ ਵੰਡੇ

ਮਹਾਮਾਰੀ ਨਾਲ ਲੜਨ ਲਈ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕੇਂਦਰ ਸਰਕਾਰ ਦੀ ਕੇਂਦਰੀ ਭੂਮਿਕਾ ਰਹੀ ਹੈ।1 ਅਪ੍ਰੈਲ 2020 ਤੋਂ, ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਕੇਂਦਰੀ ਸੰਸਥਾਵਾਂ ਨੂੰ 2.02 ਕਰੋੜ ਤੋਂ ਵੱਧ ਐੱਨ-95 ਮਾਸਕ ਅਤੇ 1.18 ਕਰੋੜ ਤੋਂ ਵੱਧ ਪੀਪੀਈ ਕਿੱਟਾਂ ਮੁਫਤ ਵੰਡੀਆਂ ਹਨ। ਨਾਲ ਹੀ ਉਨ੍ਹਾਂ ਨੂੰ 6.12 ਕਰੋੜ ਤੋਂ ਵੱਧ ਐੱਚਸੀਕਿਊ ਦੀਆਂ ਗੋਲੀਆਂ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ, ਹੁਣ ਤੱਕ 11,300 'ਮੇਕ ਇਨ ਇੰਡੀਆ' ਵੈਂਟੀਲੇਟਰ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ / ਕੇਂਦਰੀ ਸੰਸਥਾਵਾਂ ਨੂੰ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ 6,154 ਵੈਂਟੀਲੇਟਰ ਪਹਿਲਾਂ ਤੋਂ ਹੀ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਏ ਗਏ ਹਨ । ਇਹ ਕੋਵਿਡ ਆਈਸੀਯੂ ਸੁਵਿਧਾਵਾਂ ਵਿੱਚ ਵੈਂਟੀਲੇਟਰਾਂ ਦੀ ਉਪਲਬਧਤਾ ਵਿੱਚ ਵੱਡੇ ਪਾੜੇ ਨੂੰ ਦੂਰ ਕਰਨ ਵਿੱਚ ਸਹਾਇਤਾ ਕਰੇਗਾ।  ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1.02 ਲੱਖ ਆਕਸੀਜਨ ਸਿਲੰਡਰ ਮੁਹੱਈਆ ਕਰਵਾ ਰਿਹਾ ਹੈ, ਜਿਸ ਵਿੱਚੋਂ 72,293 ਨੂੰ ਉੱਥੇ ਆਕਸੀਜਨ ਬੈੱਡ ਨੂੰ ਮਜ਼ਬੂਤ ਕਰਨ ਲਈ ਭੇਜਿਆ ਗਿਆ ਹੈ।  ਹੁਣ ਤੱਕ, 7.81 ਲੱਖ ਪੀਪੀਈ ਅਤੇ 12.76 ਲੱਖ ਐੱਨ-95 ਮਾਸਕ ਦੀ ਸਪਲਾਈ ਦਿੱਲੀ ਵਿੱਚ ਕੀਤੀ ਗਈ ਹੈ, ਮਹਾਰਾਸ਼ਟਰ ਵਿੱਚ 11.78 ਲੱਖ ਪੀਪੀਈ ਅਤੇ 20.64 ਐੱਨ 95-ਮਾਸਕ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 5.39 ਲੱਖ ਪੀਪੀਈ ਅਤੇ 9.81 ਲੱਖ ਐੱਨ 95 ਮਾਸਕ ਦੀ ਸਪਲਾਈ ਕੀਤੀ ਗਈ ਹੈ।

https://pib.gov.in/PressReleseDetail.aspx?PRID=1636257

 

ਕੋਵਿਡ-19 ਮਹਾਮਾਰੀ ਦੇ ਦੌਰਾਨ ਇਨਕਮ ਟੈਕਸ ਵਿਭਾਗ ਨੇ 20 ਲੱਖ ਤੋਂ ਵੱਧ ਕਰਦਾਤਿਆਂ ਨੂੰ 62,361 ਕਰੋੜ ਰੁਪਏ ਰਿਫੰਡ ਕੀਤੇ

ਕੋਵਿਡ-19 ਮਹਾਮਾਰੀ ਦੀ ਸਥਿਤੀ ਵਿੱਚ ਕਰਦਾਤਿਆਂ ਦੀ ਮਦਦ ਲਈ ਲੰਬਿਤ ਇਨਕਮ ਟੈਕਸ ਰਿਫੰਡ ਜਾਰੀ ਕਰਨ ਸਬੰਧੀ ਸਰਕਾਰ  ਦੁਆਰਾ, ਇਨਕਮ ਟੈਕਸ ਵਿਭਾਗ ਨੇ 8 ਅਪ੍ਰੈਲ ਤੋਂ 30 ਜੂਨ, 2020 ਤੱਕ 76 ਮਾਮਲੇ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਟੈਕਸ ਰਿਫੰਡਸ ਜਾਰੀ ਕੀਤੇ ਹਨ। ਸਿਰਫ਼ 56 ਕੰਮ ਦੇ ਦਿਨਾਂ ਦੌਰਾਨ, ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਨੇ 20.44 ਲੱਖ ਤੋਂ ਵੱਧ ਮਾਮਲਿਆਂ ਵਿੱਚ 62,361 ਕਰੋੜ ਰੁਪਏ ਤੋਂ ਵੱਧ ਰਕਮ ਦੇ ਰਿਫੰਡ ਜਾਰੀ ਕੀਤੇ ਹਨ। ਟੈਕਸਦਾਤਾ ਇਨਕਮ ਟੈਕਸ ਵਿਭਾਗ ਦੇ ਅਜਿਹੇ ਪਹਿਲੂ ਦਾ ਅਨੁਭਵ ਕਰ ਰਹੇ ਹਨ ਜੋ ਨਾ ਸਿਰਫ ਟੈਕਸਦਾਤਾ ਦੇ ਅਨੁਕੂਲ ਹੈ, ਬਲਕਿ ਕੋਵਿਡ -19 ਮਹਾਮਾਰੀ ਦੇ ਇਸ ਕਠਿਨ ਸਮੇਂ ਵਿੱਚ ਤਰਲਤਾ ਪ੍ਰਦਾਨ ਕਰਨ ਵਾਲਾ ਮਦਦਗਾਰ ਵੀ ਹੈ। ਇਸ ਅਵਧੀ ਦੌਰਾਨ 19,07,853 ਮਾਮਲਿਆਂ ਵਿੱਚ ਇਨਕਮ ਕਰਦਾਤਿਆਂ ਨੂੰ 23,453.57 ਕਰੋੜ ਰੁਪਏ ਦੇ ਇਨਕਮ ਟੈਕਸ ਰਿਫੰਡ ਜਾਰੀ ਕੀਤੇ ਗਏ ਹਨ ਅਤੇ 1,36,744 ਮਾਮਲਿਆਂ ਵਿੱਚ ਟੈਕਸ ਦੇਣ ਵਾਲਿਆਂ ਨੂੰ 38,908.37 ਕਰੋੜ ਰੁਪਏ ਦੇ ਕਾਰਪੋਰੇਟ ਟੈਕਸ ਰਿਫੰਡ ਕੀਤੇ ਗਏ ਹਨ। ਇਸ ਮਾਤਰਾ ਅਤੇ ਸੰਖਿਆ ਦੇ ਰਿਫੰਡ ਪੂਰੀ ਤਰ੍ਹਾਂ ਨਾਲ ਇਲੈਕਟ੍ਰੌਨਿਕ ਤੌਰ ਤੇ ਜਾਰੀ ਕੀਤੇ ਗਏ ਹਨ ਅਤੇ ਸਿੱਧੇ ਕਰਦਾਤਿਆਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੇ ਗਏ ਹਨ। ਇਨ੍ਹਾਂ ਰਿਫੰਡ ਮਾਮਲਿਆਂ ਵਿੱਚ, ਜਿਸ ਤਰ੍ਹਾਂ ਕਿ ਕੁਝ ਸਾਲ ਪਹਿਲਾਂ ਹੁੰਦਾ ਸੀ, ਉਸ ਦੇ ਵਿਪਰੀਤ ਕਿਸੇ ਵੀ ਕਰਦਾਤਾ ਨੂੰ ਰਿਫੰਡ ਲੈਣ ਲਈ ਬੇਨਤੀ ਕਰਨ ਵਾਸਤੇ ਵਿਭਾਗ ਕੋਲ ਨਹੀਂ ਜਾਣਾ ਪਿਆ। ਉਨ੍ਹਾਂ ਨੇ ਸਿੱਧੇ ਆਪਣੇ ਬੈਂਕ ਖਾਤਿਆਂ ਵਿੱਚ ਹੀ ਰਿਫੰਡਸ ਪ੍ਰਾਪਤ ਕਰ ਲਏ।

https://pib.gov.in/PressReleseDetail.aspx?PRID=1636257

 

ਕੇਂਦਰੀ ਗ੍ਰਹਿ ਮੰਤਰੀ ਨੇ ਐੱਨਸੀਆਰ ਵਿੱਚ ਕੋਵਿਡ-19 ਨਾਲ ਨਿਪਟਣ ਦੀ ਸਾਂਝੀ ਰਣਨੀਤੀ ਤੇ ਵਿਚਾਰ ਲਈ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਐੱਨਸੀਆਰ ਵਿੱਚ ਕੋਵਿਡ-19 ਦੇ ਪ੍ਰਬੰਧਨ ਅਤੇ ਇਸ ਮਹਾਮਾਰੀ ਨਾਲ ਨਿਪਟਣ ਦੀ ਇੱਕ ਸਾਂਝੀ ਰਣਨੀਤੀ ਤੇ ਵਿਚਾਰ ਕਰਨ ਲਈ ਕੱਲ੍ਹ ਨਵੀਂ ਦਿੱਲੀ ਵਿੱਚ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਐੱਨਸੀਆਰ ਵਿੱਚ ਰੈਪਿਡ ਐਂਟੀਜਨ ਟੈਸਟਿੰਗ ਦੀ ਵਰਤੋਂ ਕਰਕੇ ਸੰਕ੍ਰਮਣ ਫੈਲਣ ਦੀ ਦਰ ਘੱਟ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਜ਼ਰੂਰਤ ਅਨੁਸਾਰ ਰੈਪਿਡ ਐਂਟੀਜਨ ਟੇਸਟ ਕਿੱਟਾਂ ਉਪਲੱਬਧ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਧਿਕ ਤੋਂ ਅਧਿਕ ਟੈਸਟਿੰਗ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕੇਗੀ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸੰਕ੍ਰਮਣ ਦੀ ਦਰ ਨੂੰ ਦਸ ਪ੍ਰਤੀਸ਼ਤ ਤੋਂ ਘੱਟ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸੰਕ੍ਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਜਿਤਨੀ ਘੱਟ ਹੋਵੇਗੀ, ਸੰਕ੍ਰਮਣ ਦਾ ਫੈਲਾਅ ਉਤਨਾ ਹੀ ਘੱਟ ਹੋਵੇਗਾ। ਉਨ੍ਹਾਂ ਨੇ ਮੌਤ ਦਰ ਨੂੰ ਘੱਟ ਕਰਨ ਲਈ ਮਰੀਜ਼ਾਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਵਿੱਚ ਭਰਤੀ ਕਰਵਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਮਾਨਵਤਾ ਕਿ ਦ੍ਰਿਸ਼ਟੀ ਤੋਂ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਗ਼ਰੀਬ ਤੋਂ ਗਰੀਬ ਵਿਅਕਤੀ ਦੀ ਜਾਨ ਬਚਾ ਸਕੀਏ। ਮੰਤਰੀ ਨੇ ਐੱਨਸੀਆਰ ਵਿੱਚ ਕੋਰੋਨਾ ਸੰਕ੍ਰਮਣ ਦੀ ਮੈਪਿੰਗ ਵਿੱਚ ਆਰੋਗਯ ਸੇਤੂ ਅਤੇ ਇਤਿਹਾਸ ਐਪ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਸ਼੍ਰੀ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (AIIMS) ਦੇ ਮਾਹਿਰ ਡਾਕਟਰਾਂ ਦੁਆਰਾ ਕੋਵਿਡ ਮਰੀਜ਼ਾਂ ਨੂੰ ਟੈਲੀਮੀਡੀਸਿਨ ਦੇ ਜ਼ਰੀਏ ਸਲਾਹ ਦੇਣ ਦੀ ਸੁਵਿਧਾ ਦਾ ਲਾਭ ਉਠਾਉਣ ਨੂੰ ਵੀ ਕਿਹਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਹਰਸ਼ ਵਰਧਨ ਅਤੇ ਕੇਂਦਰ ਸਰਕਾਰ ਤੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।

https://pib.gov.in/PressReleseDetail.aspx?PRID=1636257

 

ਕਰਨਾਟਕ  ਵਿੱਚ 42000 ਆਸ਼ਾ ਵਰਕਰਾਂ ਦੁਆਰਾ ਕੀਤੇ ਗਏ ਵਲਨਰੇਬਿਲਿਟੀ ਮੈਪਿੰਗ ਸਰਵੇ ਵਿੱਚ ਲਗਭਗ 1.59 ਕਰੋੜ ਪਰਿਵਾਰ ਕਵਰ ਕੀਤੇ

ਕਰਨਾਟਕ ਦੀਆਂ 42,000 ਆਸ਼ਾ ਵਰਕਰਾਂ ਕੋਵਿਡ -19 ਦਾ ਮੁਕਾਬਲਾ ਕਰਨ ਵਿੱਚ ਰਾਜ ਦੀ ਸਫ਼ਲਤਾ ਦਾ ਇੱਕ ਮਹੱਤਵਪੂਰਨ ਥੰਮ੍ਹ ਬਣ ਕੇ ਉੱਭਰੀਆਂ ਹਨ। ਉਹ ਕੋਵਿਡ -19 ਦੇ ਘਰੇਲੂ ਸਰਵੇਖਣ ਵਿਚ ਹਿੱਸਾ ਲੈ ਰਹੀਆਂ ਹਨ ਅਤੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਯਾਤਰੀਆਂ, ਪ੍ਰਵਾਸੀ ਕਾਮਿਆਂ ਅਤੇ ਕਮਿਊਨਿਟੀ ਦੇ ਹੋਰ ਲੋਕਾਂ ਵਿੱਚ ਕੋਵਿਡ -19 ਦੇ ਲੱਛਣਾਂ ਦੀ ਜਾਂਚ ਕਰ ਰਹੀਆਂ ਹਨ। ਇਨ੍ਹਾਂ ਦੁਆਰਾ ਅਬਾਦੀ ਦੇ ਕੁਝ ਵਿਸ਼ੇਸ਼ ਸਮੂਹਾਂ ਵਿੱਚ ਸੰਕ੍ਰਮਣ ਦੀ ਵੱਧ ਸੰਭਾਵਨਾ ਦਾ ਪਤਾ ਲਗਾਉਣ ਲਈ ਘਰ-ਘਰ ਜਾ ਕੇ ਬਜ਼ੁਰਗਾਂ, ਪਹਿਲਾਂ ਹੀ ਬਿਮਾਰੀ ਤੋਂ ਪੀੜਤ ਲੋਕਾਂ ਅਤੇ ਰੋਗ ਪ੍ਰਤੀਰੋਧਤਾ ਦੀ ਘਾਟ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਨ ਲਈ ਲਗਭਗ 1.59 ਕਰੋੜ ਪਰਿਵਾਰਾਂ ਨੂੰ ਸਰਵੇਖਣ ਦੇ ਤਹਿਤ ਕਵਰ ਕੀਤਾ ਗਿਆ । ਆਸ਼ਾ ਵਰਕਰਾਂ ਨਿਯਮਤ ਰੂਪ ਵਿੱਚ ਆਪਣੇ ਖੇਤਰ ਵਿੱਚ ਅਜਿਹੇ ਉੱਚ ਜੋਖਮ ਵਾਲੇ ਸਮੂਹਾਂ ਦੀ ਨਿਗਰਾਨੀ ਕਰਦੀਆਂ ਹਨ ਅਤੇ ਇਸ ਦੇ ਤਹਿਤ ਕੰਟੇਨਮੈਂਟ ਜ਼ੋਨ ਵਾਲੇ ਇਲਾਕਿਆਂ ਵਿੱਚ ਪ੍ਰਤੀਦਿਨ ਇੱਕ ਵਾਰ ਅਤੇ ਦੂਜੇ ਖੇਤਰਾਂ ਵਿੱਚ 15 ਦਿਨਾਂ ਵਿੱਚ ਇੱਕ ਵਾਰ ਸਥਿਤੀ ਦਾ ਜਾਇਜ਼ ਲੈਣ ਜਾਂਦੀਆਂ ਹਨ। ਇਸ ਦੌਰਾਨ ਉਹ ਆਈਐੱਲਆਈ / ਐੱਸਏਆਰਆਈ ਦੇ ਲੱਛਣਾਂ ਅਤੇ ਉੱਚ ਜੋਖਮ ਵਾਲੇ ਅਜਿਹੇ ਵਿਅਕਤੀਆਂ ਦੀਆਂ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਪਤਾ ਕਰਨ ਵੀ ਉਨ੍ਹਾਂ ਦੇ ਘਰ ਜਾਂਦੀਆਂ ਹਨ ਜਿਨ੍ਹਾਂ ਨੇ ਰਾਜ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰਾਂ ਤੇ ਕਾਲ ਕੀਤੀ ਹੁੰਦੀ ਹੈ।

https://pib.gov.in/PressReleseDetail.aspx?PRID=1636257

 

ਜਲ ਜੀਵਨ ਮਿਸ਼ਨ : ਲੌਕਡਾਊਨ ਦੇ ਦੌਰਾਨ 19 ਲੱਖ ਘਰਾਂ ਨੂੰ ਟੂਟੀ ਕਨੈਕਸ਼ਨ ਦਿੱਤੇ ਗਏ

ਜਦ ਪੂਰਾ ਦੇਸ਼ ਕੋਵਿਡ-19 ਮਹਾਮਾਰੀ ਦੇ ਨਾਲ ਲੜ ਰਿਹਾ ਹੈ, ਕੇਂਦਰ ਸਰਕਾਰ ਗ੍ਰਾਮੀਣ ਘਰਾਂ ਵਿੱਚ ਟੂਟੀ ਕਨੈਕਸ਼ਨ ਪ੍ਰਦਾਨ ਕਰਕੇ 'ਗ੍ਰਾਮੀਣ ਖੇਤਰਾਂ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਿਵਸਥਾ' ਦੇ ਲਈ ਸਾਰੇ ਯਤਨ ਕਰ ਰਹੀ ਹੈ, ਤਾਕਿ ਲੋਕਾਂ ਨੂੰ ਆਪਣੇ ਅਹਾਤੇ ਵਿੱਚ ਪਾਣੀ ਮਿਲ ਸਕੇ ਜਿਸ ਨਾਲ ਪਾਣੀ ਲਿਆਉਣ ਲਈ ਪਬਲਿਕ ਸਟੈਂਡ-ਪੋਸਟਾਂ 'ਤੇ ਇਕੱਠਾ ਹੋਣ ਤੋਂ ਬਚਣ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕੀਤਾ ਜਾ ਸਕੇ, ਜਿਹੜਾ ਬਦਲੇ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ।2020-21 ਦੀ ਪਹਿਲੀ ਤਿਮਾਹੀ ਵਿੱਚ, ਦੇਸ਼ ਭਰ ਦੇ ਪਿੰਡਾਂ ਵਿੱਚ 19 ਲੱਖ ਟੂਟੀ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ। ਕੋਵਿਡ-19 ਮਹਾਮਾਰੀ ਦੇ ਕਾਰਣ ਕੰਮਕਾਰ ਦੀਆਂ ਮਾੜੀਆਂ ਸਥਿਤੀਆਂ ਦੇ ਬਾਵਜੂਦ ਰਾਜਾਂ ਦੇ ਠੋਸ ਯਤਨਾਂ ਦੇ ਕਾਰਣ ਇਹ ਹੋਇਆ ਹੈ। ਮਿਸ਼ਨ ਰਾਜਾਂ ਨਾਲ  ਸਾਂਝੇਦਾਰੀਂ ਵਿਚ ਲਾਗੂਕਰਨ ਕੀਤਾ ਜਾ ਰਿਹਾ ਹੈ.

https://pib.gov.in/PressReleseDetail.aspx?PRID=1636257

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਪ੍ਰਾਇਮਰੀ ਪੜਾਅ ਲਈ 8 ਹਫ਼ਤਿਆਂ ਦਾ ਵਿਕਲਪਿਕ ਅਕਾਦਮਿਕ ਕੈਲੰਡਰ ਜਾਰੀ ਕੀਤਾ

 

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਨਸੀਈਆਰਟੀ ਦੁਆਰਾ ਕੋਵਿਡ -19 ਦੇ ਕਾਰਨ ਘਰ ਵਿੱਚ ਰਹਿ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਘਰ ਵਿੱਚ ਵਿਦਿਅਕ ਗਤੀਵਿਧੀਆਂ ਦੁਆਰਾ ਅਰਥਪੂਰਨ ਤੌਰ ਤੇ ਸ਼ਾਮਲ ਕਰਨ ਲਈ, ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਪੜਾਅ ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਵਿਕਸਿਤ ਕੀਤੇ ਗਏ ਹਨ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕੱਲ੍ਹ ਪ੍ਰਾਇਮਰੀ ਪੜਾਅ ਲਈ ਵਿਕਲਪਿਕ ਅਕਾਦਮਿਕ ਕੈਲੰਡਰ ਨੂੰ 8 ਹਫ਼ਤਿਆਂ ਲਈ ਜਾਰੀ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ, ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਕੈਲੰਡਰ ਅਧਿਆਪਕਾਂ ਨੂੰ ਮਨੋਰੰਜਨ ਨਾਲ ਭਰੇ, ਦਿਲਚਸਪ ਢੰਗਾਂ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਉਪਲਬਧ ਵੱਖ-ਵੱਖ ਤਕਨੀਕੀ ਸਾਧਨਾਂ ਅਤੇ ਸੋਸ਼ਲ ਮੀਡੀਆ ਉਪਕਰਣਾਂ ਦੀ ਵਰਤੋਂ ਬਾਰੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ, ਜਿਸ ਨੂੰ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੁਆਰਾ ਘਰ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

https://pib.gov.in/PressReleseDetail.aspx?PRID=1636257

 

ਡਾ. ਰਘੁਨਾਥ ਮਾਸ਼ੇਲਕਰ ਨੇ ਕਿਹਾ ਹੈ ਕਿ ਕੋਵਿਡ-19 ਆਤਮਨਿਰਭਰ ਭਾਰਤ ਦਾ ਟੀਚਾ ਪ੍ਰਾਪਤ ਕਰਨ ਲਈ ਇੱਕ ਸੱਦੇ ਦੀ ਤਰ੍ਹਾਂ ਹੈ

 

ਪਦਮ ਵਿਭੂਸ਼ਣ ਡਾ. ਰਘੂਨਾਥ ਅਨੰਤ ਮਾਸ਼ੇਲਕਰ ਨੇ ਕਿਹਾ ਕਿ ਕੋਵਿਡ-19 ਨੇ ਸਾਰਿਆਂ ਨੂੰ ਦੇਸ਼ ਵਿੱਚ ਮੁੜ ਨਿਰਮਾਣ, ਮੁੜ ਪ੍ਰਾਪਤ ਕਰਨ ਅਤੇ ਦੁਬਾਰਾ ਕਲਪਨਾ ਕਰਨ ਦੀ ਸਪਸ਼ਟ ਅਪੀਲ ਕੀਤੀ ਹੈ  ਆਤਮ ਵਿਸ਼ਵਾਸ ਦੇ ਨਾਲ, ਆਤਮ ਨਿਰਭਰ ਭਾਰਤ ਦੇ ਨਿਰਮਾਣਵਿਸ਼ੇ ਤੇ ਭਾਸ਼ਣ ਦੇ ਰਹੇ ਸਨਡਾ. ਮਾਸ਼ੇਲਕਰ ਨੇ ਕਿਹਾ ਕਿ ਆਤਮਨਿਰਭਰਤਾ ਜਾਂ ਆਤਮਨਿਰਭਰ ਭਾਰਤ ਦੀ ਪ੍ਰਾਪਤੀ ਲਈ ਸਾਡੀ ਕੋਸ਼ਿਸ਼ ਵਿੱਚ ਅਸੀਂ ਆਪਣੇ ਆਪ ਨੂੰ ਦੁਨੀਆ ਤੋਂ ਵੱਖ ਨਹੀਂ ਕਰ ਸਕਦੇ, ਪਰ ਵਿਸ਼ਵ-ਵਿਆਪੀ ਸਪਲਾਈ ਲੜੀ ਨਾਲ ਜੁੜ ਸਕਦੇ ਹਾਂਉਨ੍ਹਾਂ ਨੇ ਆਤਮਨਿਰਭਰ ਭਾਰਤ ਦੇ ਪੰਜ ਥੰਮ੍ਹਾਂ - ਖਰੀਦਣ, ਬਣਾਉਣ, ਬਿਹਤਰ ਬਣਾਉਣ ਲਈ ਖਰੀਦਣ, ਬਿਹਤਰ ਖਰੀਦਣ ਲਈ ਬਣਾਉਣ ਅਤੇ ਮਿਲ ਕੇ ਬਣਾਉਣ  (ਜਨਤਕ-ਨਿਜੀ ਭਾਗੀਦਾਰੀ ਦਾ ਨਿਰਮਾਣ) 'ਤੇ ਜ਼ੋਰ ਦਿੱਤਾ

 https://pib.gov.in/PressReleseDetail.aspx?PRID=16362578

 

ਏਐੱਸਆਈ ਦੇ ਸਾਰੇ ਕੇਂਦਰ ਸੁਰੱਖਿਅਤ ਸਮਾਰਕ 6 ਜੁਲਾਈ, 2020 ਤੋਂ ਖੁਲ੍ਹਣਗੇ : ਸ਼੍ਰੀ ਪ੍ਰਹਲਾਦ ਸਿੰਘ ਪਟੇਲ

ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਹੈ ਕਿ ਸੱਭਿਆਚਾਰ ਮੰਤਰਾਲਾ ਅਤੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਸੁਰੱਖਿਆ ਪ੍ਰੋਟੋਕੋਲ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰਦੇ ਹੋਏ, ਸਾਰੇ ਕੇਂਦਰ ਸੁਰੱਖਿਅਤ ਸਮਾਰਕਾਂ ਨੂੰ 6 ਜੁਲਾਈ 2020 ਤੋਂ ਖੋਲ੍ਹਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਵਲ ਉਹ ਸਮਾਰਕ/ਅਜਾਇਬ-ਘਰ ਜੋ ਕੰਟੇਨਮੈਂਟ ਜ਼ੋਨਾਂ ਵਿੱਚ ਨਹੀਂ ਹਨ, ਯਾਤਰੀਆਂ ਲਈ ਖੁੱਲ੍ਹੇ ਰਹਿਣਗੇ। ਸਾਰੇ ਕੇਂਦਰ ਸੁਰੱਖਿਅਤ ਸਮਾਰਕਾਂ ਅਤੇ ਸਥਾਨਾਂ ਵਿੱਚ ਗ੍ਰਹਿ ਮੰਤਰਾਲਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ  ਦੁਆਰਾ ਜਾਰੀ ਕੀਤੇ ਗਏ ਸਵੱਛਤਾ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੋਰ ਸਿਹਤ ਪ੍ਰੋਟੋਕੋਲ ਜਿਹੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਰਾਜ ਅਤੇ/ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਕੀਤੇ ਗਏ ਕਿਸੇ ਵਿਸ਼ੇਸ਼ ਆਦੇਸ਼ ਨੂੰ ਵੀ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ।

https://pib.gov.in/PressReleasePage.aspx?PRID=1636161

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਕੋਵਿਡ-19 ਦੇ ਪਾਜ਼ਿਟਿਵ ਮਾਮਲਿਆਂ ਦੇ ਅਸਪੱਸ਼ਟ ਸਰੋਤਾਂ ਦੇ ਮੱਦੇਨਜ਼ਰ, ਰਾਜ ਰਾਜਧਾਨੀ ਤਿਰੂਵਨੰਤਪੁਰਮ ਜ਼ਿਲ੍ਹੇ ਵਿੱਚ ਜਲਦੀ ਐਂਟੀਜੇਨ ਟੈਸਟ ਸ਼ੁਰੂ ਕਰੇਗਾ। ਸ਼ਹਿਰ ਦੇ 18 ਵਾਰਡਾਂ ਨੂੰ ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਵੀਐੱਸਐੱਸਸੀ ਵਿਖੇ, ਜਿੱਥੇ ਦੋ ਸਟਾਫ਼ ਮੈਂਬਰਾਂ ਦਾ ਵਾਇਰਸ ਲਈ ਪਾਜ਼ਿਟਿਵ ਟੈਸਟ ਪਾਇਆ ਗਿਆ ਸੀ ਉੱਥੇ ਹੋਰ ਟੈਸਟ ਕਰਵਾਏ ਜਾਣਗੇ ਇੱਕ ਨਨ ਸਣੇ ਛੇ ਕੇਰਲਾ ਨਿਵਾਸੀ ਰਾਜ ਤੋਂ ਬਾਹਰ ਕੋਰੋਨਾ ਵਾਇਰਸ ਦੇ ਕਾਰਨ ਦਮ ਤੋੜ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਵੱਖ-ਵੱਖ ਰਾਜਾਂ ਵਿੱਚ ਅਤੇ ਤਿੰਨ ਦੀ ਖਾੜੀ ਖੇਤਰ ਵਿੱਚ ਮੌਤ ਹੋਈ ਹੈ। ਰਾਜ ਵਿੱਚ ਕੱਲ੍ਹ ਕੋਵਿਡ ਦੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਆਉਣ ਵਾਲੇ ਨਵੇਂ ਮਾਮਲਿਆਂ ਨਾਲੋਂ ਵਧ ਰਹੀ, 202 ਠੀਕ ਹੋਏ ਅਤੇ 160 ਨਵੇਂ ਮਾਮਲੇ ਆਏ ਹਨ। ਹਾਲੇ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ 2,088 ਮਰੀਜ਼ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ।
  • ਤਮਿਲ ਨਾਡੂ: ਪੁਦੂਚੇਰੀ ਵਿੱਚ 93 ਸਾਲਾ ਔਰਤ ਕੋਵਿਡ -19 ਦੇ ਕਾਰਨ ਦਮ ਤੋੜ ਗਈ, 24 ਨਵੇਂ ਮਾਮਲਿਆਂ ਨਾਲ ਗਿਣਤੀ 824 ਹੋ ਗਈ ਹੈ; ਨਵੇਂ ਮਾਮਲਿਆਂ ਵਿੱਚੋਂ 23 ਪਡੂਚੇਰੀ ਵਿੱਚ ਆਏ ਹਨ ਅਤੇ ਇੱਕ ਕਰਾਈਕਲ ਵਿੱਚ ਆਇਆ ਹੈ। ਮਦੁਰਾਈ ਵਿੱਚ, ਕੋਵਿਡ -19 ਮਾਮਲਿਆਂ ਵਿੱਚ ਵਾਧਾ ਹੋਣ ਕਰਕੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਦਾ ਹੁਣ ਘਰ ਵਿੱਚ ਇਕੱਲਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਕੱਲੇ ਚੇਨੱਈ ਤੋਂ 2027 ਨਵੇਂ ਮਾਮਲਿਆਂ ਨਾਲ ਕੱਲ੍ਹ ਤਮਿਲ ਨਾਡੂ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਇੱਕ ਰੋਜ਼ਾ 4,343 ਮਾਮਲੇ ਸਾਹਮਣੇ ਆਏ ਅਤੇ 57 ਮੌਤਾਂ ਹੋਈਆਂ ਹਨ। ਰਾਜ ਵਿੱਚ ਕੋਵਿਡ ਦੇ ਨਵੇਂ ਮਾਮਲਿਆਂ ਨਾਲ ਕੁੱਲ ਮਾਮਲੇ ਹੁਣ 98,392 ਹੋ ਗਏ ਹਨ ਜਿਨ੍ਹਾਂ ਵਿੱਚੋਂ 41047 ਐਕਟਿਵ ਮਾਮਲੇ ਹਨ ਹੁਣ ਤੱਕ ਕੁੱਲ 1321 ਮਹਾਮਾਰੀ ਕਾਰਨ ਦਮ ਤੋੜ ਚੁੱਕੇ ਹਨ।
  • ਕਰਨਾਟਕ: ਰਾਜ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਬਿਨ੍ਹਾਂ ਲੱਛਣ ਦੇ ਕੋਵਿਡ -19 ਮਰੀਜ਼ ਜੋ 50 ਤੋਂ ਘੱਟ ਉਮਰ ਦੇ ਹਨ ਅਤੇ ਆਕਸੀਜਨ ਲੈਣ ਦੇ ਮਾਮਲੇ ਵਿੱਚ 95 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਆਕਸੀਜਨ ਲੈ ਸਕਦੇ ਹਨ ਉਨ੍ਹਾਂ ਨੂੰ ਘਰ ਵਿੱਚ ਇਕੱਲਿਆਂ ਰੱਖਣ ਬਾਰੇ ਵਿਚਾਰਿਆ ਜਾਵੇਗਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਠੇਕੇ ਤੇ ਰੱਖੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਸੇਵਾ ਵਿੱਚ ਪੱਕਾ ਕਰਨ ਦੀ ਮੰਗ ਨੂੰ ਪੂਰਾ ਕਰਨ ਵਿੱਚ ਦੇਰੀ ਕਰਨ ਕਾਰਨ 8 ਜੁਲਾਈ ਤੋਂ ਹੜਤਾਲ ਤੇ ਜਾਣ ਦੀ ਧਮਕੀ ਦਿੱਤੀ ਸੀ ਰਾਜ ਸਰਕਾਰ ਨੇ ਵੀਰਵਾਰ ਨੂੰ ਇੱਕ ਆਦੇਸ਼ ਜਾਰੀ ਕਰਦਿਆਂ ਉਨ੍ਹਾਂ ਦੀ ਤਨਖਾਹ 45,000 ਰੁਪਏ ਤੋਂ ਵਧਾ ਕੇ 60,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਕੱਲ੍ਹ 1502 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ, 271 ਡਿਸਚਾਰਜ ਹੋਏ ਅਤੇ 19 ਮੌਤਾਂ ਹੋਈਆਂ। ਕੁੱਲ ਪਾਜ਼ਿਟਿਵ ਮਾਮਲੇ: 18016, ਐਕਟਿਵ ਮਾਮਲੇ: 9406 ਅਤੇ ਮੌਤਾਂ: 272
  • ਆਂਧਰ ਪ੍ਰਦੇਸ਼: ਆਈਸੀਐੱਮਆਰ ਨੇ ਕਿੰਗ ਜਾਰਜ ਹਸਪਤਾਲ, ਵਿਸ਼ਾਖਾਪਟਨਮ ਨੂੰ ਦੇਸ਼ ਭਰ ਦੇ ਉਨ੍ਹਾਂ 12 ਕੇਂਦਰਾਂ ਵਿੱਚੋਂ ਚੁਣਿਆ ਹੈ ਜਿਨ੍ਹਾਂ ਦੀ ਪਹਿਚਾਣ ਆਈਸੀਐੱਮਆਰ ਅਤੇ ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ ਦੁਆਰਾ ਸਾਂਝੇ ਤੌਰ ਤੇ ਵਿਕਸਤ ਕੀਤੀ ਗਈ ਦੇਸੀ ਕੋਵਿਡ -19 ਵੈਕਸੀਨ (ਬੀਬੀਵੀ 152 ਕੋਵਿਡ ਵੈਕਸੀਨ) ਦੇ ਕਲੀਨਿਕਲ ਟਰਾਇਲਾਂ ਲਈ ਕੀਤੀ ਗਈ ਹੈ ਸਾਰੇ ਕਲੀਨਿਕਲ ਟਰਾਇਲਾਂ ਦੇ ਮੁਕੰਮਲ ਹੋਣ ਤੋਂ ਬਾਅਦ 15 ਅਗਸਤ, 2020 ਤੱਕ ਇਹ ਵੈਕਸੀਨ ਆਮ ਲੋਕਾਂ ਦੀ ਵਰਤੋਂ ਲਈ ਸਾਹਮਣੇ ਆ ਸਕੇਗੀ ਡੀਜ਼ਲ ਲੋਕੋ ਸ਼ੈੱਡ, ਵਿਸ਼ਾਖਾਪਟਨਮ, ਕਰੰਸੀ ਨੋਟਾਂ, ਕਾਗਜ਼ਾਂ ਅਤੇ ਸੰਦਾਂ ਨੂੰ ਸੈਨੇਟਾਈਜ਼ ਕਰਨ ਲਈ ਅਲਟਰਾਵਾਇਲਟ ਰੇਡੀਏਸ਼ਨ ਅਧਾਰਤ ਕੀਟਾਣੂਨਾਸ਼ਕ ਲੈ ਕੇ ਆਇਆ ਹੈ ਉਪਕਰਣ ਇੱਕ ਕੀਟਾਣੂਨਾਸ਼ਕ ਅਲਟਰਾਵਾਇਲਟ ਰੋਸ਼ਨੀ ਤੋਂ ਨਿਕਲਦੇ ਯੂਵੀ ਰੇਡੀਏਸ਼ਨ ਦੇ ਪ੍ਰਿੰਸੀਪਲ ਤੇ ਕੰਮ ਕਰਦੇ ਹਨ ਜੋ ਵਾਇਰਸਾਂ, ਹਵਾ ਦੇ ਜਰਾਸੀਮ ਅਤੇ ਮੋਲਡ ਸਪੋਰਸ ਦਾ 99.9 ਪ੍ਰਤੀਸ਼ਤ ਤੱਕ ਖ਼ਾਤਮਾ ਕਰ ਦਿੰਦੇ ਹਨ ਪਿਛਲੇ 24 ਘੰਟਿਆਂ ਦੌਰਾਨ 38,898 ਸੈਂਪਲਾਂ ਦੀ ਜਾਂਚ ਤੋਂ ਬਾਅਦ 837 ਨਵੇਂ ਮਾਮਲੇ, 258 ਡਿਸਚਾਰਜ ਕੀਤੇ ਗਏ ਅਤੇ ਪੰਜ ਮੌਤਾਂ ਸਾਹਮਣੇ ਆਈਆਂ ਹਨ। 837 ਮਾਮਲਿਆਂ ਵਿੱਚੋਂ 46 ਅੰਤਰ-ਰਾਜ ਦੇ ਅਤੇ ਦੋ ਵਿਦੇਸ਼ ਦੇ ਮਾਮਲੇ ਹਨ। ਕੁੱਲ ਮਾਮਲੇ: 16,934, ਐਕਟਿਵ ਮਾਮਲੇ: 9096, ਡਿਸਚਾਰਜ: 7632, ਮੌਤਾਂ: 206
  • ਤੇਲੰਗਾਨਾ: ਰਾਜ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਰਾਜ ਵਿੱਚ ਮੋਬਾਈਲ ਟੈਸਟਿੰਗ ਲੈਬਾਂ ਦੀ ਸ਼ੁਰੂਆਤ ਕਰਨ ਦੀ ਇਸ ਦੀ ਕੋਈ ਯੋਜਨਾ ਨਹੀਂ ਹੈ ਅਤੇ ਇਹ ਵੀ ਕਿਹਾ ਕਿ ਉਹ ਆਰਟੀ-ਪੀਸੀਆਰ ਟੈਸਟਾਂ ਨੂੰ ਜਾਰੀ ਰੱਖੇਗੀ ਜੋ ਕਿ ਵਧੇਰੇ ਦਰੁਸਤ ਹਨ। ਕੋਵਿਡ 19 ਦੇ ਵਿਰੁੱਧ ਪਹਿਲੀ ਵੈਕਸੀਨ, ਹੈਦਰਾਬਾਦ ਸਥਿਤ ਭਾਰਤ ਬਾਇਓਟੈੱਕ ਦੁਆਰਾ ਵਿਕਸਤ ਕੀਤੀ ਗਈ ਹੈ, ਆਈਸੀਐੱਮਆਰ ਦੁਆਰਾ ਇਸਨੂੰ 15 ਅਗਸਤ ਤੱਕ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਕੋਵਾਕਸਿਨ ਨਾਮ ਦੀ ਵੈਕਸੀਨ ਲਈ, ਮਨੁੱਖੀ ਕਲੀਨਿਕਲ ਟਰਾਇਲਾਂ ਨੂੰ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਐੱਨਆਈਐੱਮਐੱਸ, ਪੁੰਜਾਗੁਤਾ ਟੈਸਟਿੰਗ ਸਾਈਟਾਂ ਵਿੱਚੋਂ ਇੱਕ ਹੈ ਕੱਲ੍ਹ ਤੱਕ ਕੁੱਲ 18570 ਮਾਮਲੇ ਦਰਜ ਕੀਤੇ ਗਏ, ਐਕਟਿਵ ਮਾਮਲੇ: 9226, ਮੌਤਾਂ: 275 ਅਤੇ ਡਿਸਚਾਰਜ: 9069
  • ਮਹਾਰਾਸ਼ਟਰ: ਰਾਜ ਵਿੱਚ ਵੀਰਵਾਰ ਨੂੰ ਕੋਵਿਡ 19 ਦੇ ਇਲਾਜ਼ ਕੀਤੇ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਈ ਹੈ, ਜਦੋਂ ਕਿ 6330 ਨਵੇਂ ਮਾਮਲਿਆਂ ਦੇ ਨਾਲ ਕੁੱਲ ਮਾਮਲਿਆਂ ਦੀ ਗਿਣਤੀ 1,86,626 ਹੋ ਗਈ ਹੈ। ਰਾਜ ਵਿੱਚ ਕੁੱਲ ਐਕਟਿਵ ਮਾਮਲੇ 77260 ਹਨ। ਮੁੰਬਈ ਵਿੱਚ 1554 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਦਰਜ ਕੀਤੇ ਮਾਮਲਿਆਂ ਦੀ ਗਿਣਤੀ 80,262 ਹੋ ਗਈ ਹੈ
  • ਗੁਜਰਾਤ: ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 681 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 33,999 ਹੋ ਗਈ ਹੈ। ਰਾਜ ਵਿੱਚ 19 ਨਵੀਆਂ ਮੌਤਾਂ ਦੇ ਨਾਲ ਕੋਵਿਡ -19 ਕਾਰਨ ਮਰਨ ਵਾਲਿਆਂ ਦੀ ਗਿਣਤੀ 1,888 ਤੱਕ ਪਹੁੰਚ ਗਈ ਹੈ ਸਭ ਤੋਂ ਵੱਧ 202 ਮਾਮਲੇ ਅਹਿਮਦਾਬਾਦ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦਕਿ ਸੂਰਤ ਵਿੱਚ 191 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰਾਜ ਵਿੱਚ 7510 ਐਕਟਿਵ ਮਾਮਲੇ ਹਨ। ਰਾਜ ਨੇ ਹੁਣ ਤੱਕ 3.88 ਲੱਖ ਟੈਸਟ ਕੀਤੇ ਹਨ।
  • ਰਾਜਸਥਾਨ: ਰਾਜਸਥਾਨ ਵਿੱਚ ਅੱਜ ਸਵੇਰ ਤੱਕ 123 ਨਵੇਂ ਕੋਵਿਡ -19 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਅਤੇ 5 ਮੌਤਾਂ ਹੋਈਆਂ ਹਨਵੀਰਵਾਰ ਨੂੰ ਕੁੱਲ 350 ਨਵੇਂ ਮਾਮਲੇ ਅਤੇ 9 ਮੌਤਾਂ ਹੋਈਆਂ ਹਨ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 18,785 ਹੈ ਜਦੋਂ ਕਿ ਐਕਟਿਵ ਮਾਮਲਿਆਂ ਦੀ ਗਿਣਤੀ ਸਿਰਫ਼ 3,307 ਹੈ।
  • ਮੱਧ ਪ੍ਰਦੇਸ਼: 245 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਅਨਲ ਕੁੱਲ ਮਾਮਲਿਆਂ ਦੀ ਸੰਖਿਆ 14,106 ਹੋ ਗਈ ਹੈ ਰਾਜ ਵਿੱਚ 2,702 ਐਕਟਿਵ ਮਾਮਲੇ ਹਨ। ਕੋਵਿਡ ਕਾਰਨ ਮਰਨ ਵਾਲਿਆਂ ਦੀ ਗਿਣਤੀ 589 ਹੈ।
  • ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ 72 ਨਵੇਂ ਮਾਮਲਿਆਂ ਦੀ ਪਹਿਚਾਣ ਦੇ ਨਾਲ ਰਾਜ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 3,013 ਹੋ ਗਈ ਹੈ। ਤਾਜ਼ਾ ਰਿਪੋਰਟ ਅਨੁਸਾਰ ਇੱਥੇ 637 ਐਕਟਿਵ ਮਾਮਲੇ ਹਨ।
  • ਗੋਆ: ਵੀਰਵਾਰ ਨੂੰ ਰਾਜ ਵਿੱਚ ਕੋਵਿਡ -19 ਲਈ 95 ਸੈਂਪਲਾਂ ਦਾ ਪਾਜ਼ਿਟਿਵ ਟੈਸਟ ਪਾਇਆ ਗਿਆ ਹੈ, ਜਿਸ ਨਾਲ ਰਾਜ ਵਿੱਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 1,482 ਤੱਕ ਪਹੁੰਚ ਗਈ ਹੈ। ਐਕਟਿਵ ਮਰੀਜ਼ਾਂ ਦੀ ਗਿਣਤੀ 744 ਹੈ
  • ਅਸਾਮ: ਜੀਐੱਮਸੀਐੱਚ, ਗੁਵਾਹਾਟੀ ਵਿਖੇ ਪਲਾਜ਼ਮਾ ਬੈਂਕ ਸ਼ੁਰੂ ਹੋਇਆ ਹੈ, ਸਭ ਤੋਂ ਪਹਿਲਾ ਦਾਨੀ ਡਾ. ਲਿਥੀਕੇਸ਼ ਹੈ
  • ਮਨੀਪੁਰ: ਮਣੀਪੁਰ ਤੋਂ ਬਾਕਸਿੰਗ ਆਈਕਨ ਅਤੇ ਏਸ਼ੀਆਈ ਖੇਡਾਂ ਦੇ ਗੋਲਡ ਮੈਡਲਿਸਟ ਡਿੰਗਕੋ ਸਿੰਘ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਹੁਣ ਕੋਵਿਡ 19 ਲਈ ਨੈਗੇਟਿਵ ਹਨ
  • ਮੇਘਾਲਿਆ: ਕੋਵਿਡ 19 ਲਈ ਮੇਘਾਲਿਆ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਪਾਜ਼ਿਟਿਵ ਪਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਪੱਛਮੀ ਖਾਸੀ ਹਿੱਸੀਆਂ (ਬੀਐੱਸਐੱਫ਼) ਤੋਂ ਹਨ ਅਤੇ ਇੱਕ ਰੀ ਭੋਈ (Ri Bhoi.) ਤੋਂ ਇੱਕ ਉੱਚ ਜੋਖਮ ਨਾਲ ਸੰਪਰਕ ਵਿੱਚ ਆਇਆ ਹੈ। ਰਾਜ ਵਿੱਚ ਕੁੱਲ ਐਕਟਿਵ ਮਾਮਲੇ 18 ਹਨ ਅਤੇ ਹੁਣ ਤੱਕ 43 ਮਰੀਜ਼ ਠੀਕ ਹੋ ਚੁੱਕੇ ਹਨ।
  • ਮਿਜ਼ੋਰਮ: ਮਿਜ਼ੋਰਮ ਵਿੱਚ ਅੱਜ ਕੋਵਿਡ -19 ਦੇ ਇੱਕ ਮਰੀਜ਼ ਨੂੰ ਇਲਾਜ ਤੋਂ ਬਾਅਦ ਛੁੱਟੀ ਮਿਲੀ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲੇ 35 ’ਤੇ ਖੜ੍ਹੇ ਹਨ ਜਦੋਂ ਕਿ 127 ਨੂੰ ਹੁਣ ਤੱਕ ਛੁੱਟੀ ਦੇ ਦਿੱਤੀ ਗਈ ਹੈ ਰਾਜ ਵਿੱਚ ਕੋਵਿਡ -19 ਦੀ ਗਿਣਤੀ 162 ਤੱਕ ਪਹੁੰਚ ਗਈ ਹੈ
  • ਨਾਗਾਲੈਂਡ: ਨਾਗਾਲੈਂਡ ਵਿੱਚ ਕੋਵਿਡ -19 ਦੇ ਤਾਜ਼ਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਰਾਜ ਵਿੱਚ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 539 ਹੈ, ਜਦੋਂ ਕਿ 342 ਐਕਟਿਵ ਮਾਮਲੇ ਹਨ ਅਤੇ 197 ਦਾ ਇਲਾਜ ਹੋ ਚੁੱਕਿਆ ਹੈ।
  • ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਨੇ ਸਾਰੇ ਸਿਹਤ ਦੇਖਭਾਲ਼ ਪ੍ਰਦਾਤਾਵਾਂ ਲਈ ਇੱਕ ਹਵਾਲਾ ਬਿੰਦੂ ਦੇ ਤੌਰ ਤੇ ਸਮਝਣ ਲਈ ਇੱਕ ਆਸਾਨ ਪੰਜਾਬ ਕੋਵਿਡ -19 ਕਲੀਨਿਕਲ ਮੈਨੇਜਮੈਂਟ ਮੈਨੂਅਲ ਜਾਰੀ ਕੀਤਾ ਹੈ, ਜਿਸ ਦਾ ਉਦੇਸ਼ ਮਹਾਮਾਰੀ ਨਾਲ ਨਜਿੱਠਣ ਲਈ ਇਕਸਾਰ ਅਤੇ ਤਾਲਮੇਲ ਵਾਲੀ ਪਹੁੰਚ ਦੁਆਰਾ ਮੌਤ ਦਰ ਨੂੰ ਘਟਾਉਣ ਹੈ ਮੈਨੂਅਲ ਨੂੰ ਆਪਣੀ ਸਰਕਾਰ ਦੇ ਮਿਸ਼ਨ ਫਤਿਹਲਈ ਇੱਕ ਤਾਕਤ ਗੁਣਕ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੋਵਿਡ ਪ੍ਰਬੰਧਨ ਤੇ ਰਾਸ਼ਟਰੀ ਪ੍ਰੋਟੋਕੋਲ ਅਤੇ ਰਾਜ ਦੀਆਂ ਜ਼ਰੂਰਤਾਂ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮਹਾਮਾਰੀ ਦੇ ਨਾਲ ਨਜਿੱਠਣ ਲਈ ਲੋੜੀਂਦੇ ਸਾਧਨਾਂ ਨਾਲ ਕੋਰੋਨਾਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਅਸਾਨੀ ਨਾਲ ਦੇਖਭਾਲ਼ ਅਤੇ ਪ੍ਰਬੰਧਨ ਨਾਲ ਜੁੜੇ ਸਿਹਤ ਸੰਭਾਲ਼ ਪ੍ਰਦਾਤਾਵਾਂ ਨੂੰ ਬਿਹਤਰ ਸੁਵਿਧਾ ਦੇਵੇਗਾ

 

ਫੈਕਟਚੈੱਕ

 

https://static.pib.gov.in/WriteReadData/userfiles/image/image007BOLI.jpg

 

 

https://static.pib.gov.in/WriteReadData/userfiles/image/image00802MX.jpg

 

*******

ਵਾਈਬੀ
 


(Release ID: 1636330) Visitor Counter : 229