ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ਬਾਰੇ ਅੱਪਡੇਟਸ

ਠੀਕ ਹੋਣ ਦੀ ਦਰ ਤੇਜ਼ੀ ਨਾਲ ਵਧ ਕੇ 60% ਦੇ ਨਜ਼ਦੀਕ ਪਹੁੰਚੀ

ਠੀਕ ਹੋਏ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਵਿੱਚ ਦਾ ਅੰਤਰ ਵਧ ਕੇ 1,32,912 ਹੋਇਆ

Posted On: 02 JUL 2020 3:29PM by PIB Chandigarh

ਸਰਕਾਰ ਦੁਆਰਾ ਸਾਰੇ ਪੱਧਰਾਂ ਉੱਤੇ ਕੋਵਿਡ-19  ਦੇ ਪ੍ਰਸਾਰਰੋਕਥਾਮ ਅਤੇ ਪ੍ਰਬੰਧਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਤਾਲਮੇਲੀ ਯਤਨਾਂ ਕਾਰਨ ਉਤਸ਼ਾਹਜਨਕ ਨਤੀਜੇ ਸਾਹਮਣੇ ਆ ਰਹੇ ਹਨਜਿਸ ਨਾਲ ਠੀਕ ਹੋਣ ਵਾਲੇ ਮਾਮਲਿਆਂ ਅਤੇ ਐਕਟਿਵ ਮਾਮਲਿਆਂ ਦੀ ਸੰਖਿਆ ਵਿੱਚ ਦਾ ਅੰਤਰ ਲਗਾਤਾਰ ਵਧ ਰਿਹਾ ਹੈ।  ਵਰਤਮਾਨ ਸਮੇਂ ਵਿੱਚਕੋਵਿਡ-19 ਦੇ ਐਕਟਿਵ ਮਾਮਲਿਆਂ ਦੀ ਤੁਲਨਾ ਵਿੱਚ ਠੀਕ ਹੋਏ ਲੋਕਾਂ ਦੀ ਸੰਖਿਆ 1,32,912 ਜ਼ਿਆਦਾ ਹੈ।

 

ਕੋਵਿਡ-19 ਨਾਲ ਸਬੰਧਿਤ ਮਾਮਲਿਆਂ ਦਾ ਸਮੇਂ ਤੇ ਨੈਦਾਨਿਕ ਪ੍ਰਬੰਧਨ ਕਰਨ  ਸਦਕਾਰੋਜ਼ਾਨਾ 10,000 ਤੋਂ ਜ਼ਿਆਦਾ ਲੋਕ ਠੀਕ ਹੋ ਰਹੇ ਹਨ।  ਪਿਛਲੇ 24 ਘੰਟੇ ਦੌਰਾਨਕੋਵਿਡ-19 ਦੇ ਕੁੱਲ 11,881 ਰੋਗੀ ਠੀਕ ਹੋਏ ਹਨਜਿਸ ਨਾਲ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ ਵਧ ਕੇ 3,59,859 ਹੋ ਗਈ ਹੈ।  ਇਸ ਸੰਖਿਆ ਨੇ ਠੀਕ ਹੋਣ ਦੀ ਦਰ ਨੂੰ ਵਧਾ ਕੇ 59.52% ਤੱਕ ਪਹੁੰਚਾ ਦਿੱਤਾ ਹੈ।

 

ਵਰਤਮਾਨ ਵਿੱਚ, ਐਕਟਿਵ ਮਾਮਲਿਆਂ ਦੀ ਸੰਖਿਆ 2,26,947 ਹੈ ਅਤੇ ਸਾਰੇ ਮਾਮਲੇ ਮੈਡੀਕਲ ਨਿਗਰਾਨੀ ਤਹਿਤ ਹਨ।

 

ਕੋਵਿਡ-19 ਤੋਂ ਠੀਕ ਹੋਏ ਮਾਮਲਿਆਂ ਦੀ ਸੰਖਿਆ  ਦੇ ਹਿਸਾਬ ਨਾਲ ਸਿਖਰਲੇ 15 ਰਾਜ ਹਨ :

 

ਸੀਰੀਅਲ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਠੀਕ ਹੋਏ ਲੋਕਾਂ ਦੀ ਸੰਖਿਆ

1

ਮਹਾਰਾਸ਼ਟਰ

93,154

2

ਦਿੱਲੀ

59,992

3

ਤਮਿਲ ਨਾਡੂ

52,926

4

ਗੁਜਰਾਤ

24,030

5

ਉੱਤਰ ਪ੍ਰਦੇਸ਼

16,629

6

ਰਾਜਸਥਾਨ

14,574

7

ਪੱਛਮੀ ਬੰਗਾਲ

12,528

8

ਮੱਧ ਪ੍ਰਦੇਸ਼

10,655

9

ਹਰਿਆਣਾ

10,499

10

ਤੇਲੰਗਾਨਾ

8,082

11

ਕਰਨਾਟਕ

8,063

12

ਬਿਹਾਰ

7,946

13

ਆਂਧਰ ਪ੍ਰਦੇਸ਼

6,988

14

ਅਸਾਮ

5,851

15

ਓਡੀਸ਼ਾ

5,353

 

 

ਠੀਕ ਹੋਣ ਦੀ ਦਰ ਅਨੁਸਾਰ ਸਿਖਰਲੇ 15 ਰਾਜ ਹਨ :

 

ਸੀਰੀਅਲ  ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਠੀਕ ਹੋਣ ਦੀ ਦਰ

1

ਚੰਡੀਗੜ੍ਹ

82.3%

2

ਮੇਘਾਲਿਆ

80.8%

3

ਰਾਜਸਥਾਨ

79.6%

4

ਉੱਤਰਾਖੰਡ

78.6%

5

ਛੱਤੀਸਗੜ੍ਹ

78.3%

6

ਤ੍ਰਿਪੁਰਾ

78.3%

7

ਬਿਹਾਰ

77.5%

8

ਮਿਜ਼ੋਰਮ

76.9%

9

ਮੱਧ ਪ੍ਰਦੇਸ਼

76.9%

10

ਝਾਰਖੰਡ

76.6%

11

ਓਡੀਸ਼ਾ

73.2%

12

ਗੁਜਰਾਤ

72.3%

13

ਹਰਿਆਣਾ

70.3%

14

ਲੱਦਾਖ

70.1%

15

ਉੱਤਰ ਪ੍ਰਦੇਸ਼

69.1%

 

 

ਟੈਸਟਟ੍ਰੇਸਟ੍ਰੀਟ ਰਣਨੀਤੀ ਅਨੁਸਾਰਰੋਜ਼ਾਨਾ ਜਾਂਚ ਕੀਤੇ ਜਾਣ ਵਾਲੇ ਸੈਂਪਲਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਜਿਸ ਵਿੱਚ ਅੱਜ ਤੱਕ 90 ਲੱਖ ਤੋਂ ਜ਼ਿਆਦਾ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।  ਪਿਛਲੇ 24 ਘੰਟੇ ਦੌਰਾਨ 2,29,588 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।  ਅੱਜ ਤੱਕਜਾਂਚੇ ਗਏ ਸੈਂਪਲਾਂ ਦੀ ਕੁੱਲ ਸੰਖਿਆ 90,56,173 ਹੈ।

 

ਕੋਵਿਡ-19 ਦੀ ਟੈਸਟਿੰਗ ਕਰਨ ਵਾਲੀ ਡਾਇਗਨੌਸਟਿਕ ਲੈਬਾਂ ਦਾ ਨੈੱਟਵਰਕ ਲਗਾਤਾਰ ਵਧ ਰਿਹਾ ਹੈਭਾਰਤ ਵਿੱਚ ਹੁਣ ਲੈਬਾਂ ਦੀ ਕੁੱਲ ਸੰਖਿਆ ਵਧ ਕੇ 1,065 ਹੋ ਗਈਆਂ ਹਨਇਸ ਵਿੱਚ ਸਰਕਾਰੀ ਸੈਕਟਰ ਵਿੱਚ 768 ਅਤੇ ਪਾਈਵੇਟ ਸੈਕਟਰ ਵਿੱਚ 297 ਲੈਬਾਂ ਹਨ।  ਇਨ੍ਹਾਂ ਵਿੱਚ ਸ਼ਾਮਲ ਹਨ :

 

•                        ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  578 ( ਸਰਕਾਰੀ :  366  +  ਪ੍ਰਾਈਵੇਟ : 212 )

•                      ਟਰੂਨੈਟ ਅਧਾਰਿਤ ਟੈਸਟ ਲੈਬਾਂ :  398 ( ਸਰਕਾਰ :  370  +  ਪ੍ਰਾਈਵੇਟ :  28 )

•                      ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  89  ( ਸਰਕਾਰੀ :  32  +  ਪ੍ਰਾਈਵੇਟ :  57 )

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

 

 

ਕੋਵਿਡ-19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91-11-23978046 ਜਾਂ 1075  ( ਟੋਲ-ਫ੍ਰੀ) ਤੇ ਕਾਲ ਕਰੋ।  ਕੋਵਿਡ-19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf   ‘ਤੇ ਉਪਲੱਬਧ ਹੈ।

 

 

                                                ****

 

ਐੱਮਵੀ/ਐੱਸਜੀ


(Release ID: 1636032) Visitor Counter : 217