ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕੋਵਿਡ–19 ਵਿਰੁੱਧ ਟੀਕਾਕਰਣ ਦੀ ਯੋਜਨਾਬੰਦੀ ਅਤੇ ਤਿਆਰੀਆਂ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ
ਪ੍ਰਧਾਨ ਮੰਤਰੀ ਨੇ ਗਿਣਾਏ ਚਾਰ ਮਾਰਗ–ਦਰਸ਼ਕ ਸਿਧਾਂਤ ਜੋ ਇਸ ਰਾਸ਼ਟਰੀ ਕੋਸ਼ਿਸ਼ ਦੀ ਨੀਂਹ ਰੱਖਣਗੇ
Posted On:
30 JUN 2020 2:52PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ–19 ਦੇ ਟੀਕਾਕਰਣ, ਜਦੋਂ ਵੀ ਕਦੇ ਵੈਕਸੀਨ ਉਪਲਬਧ ਹੋਈ, ਦੀ ਯੋਜਨਾਬੰਦੀ ਤੇ ਤਿਆਰੀਆਂ ਦੀ ਸਮੀਖਿਆ ਲਈ ਇੱਕ ਉੱਚ–ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।
ਪ੍ਰਧਾਨ ਮੰਤਰੀ ਨੇ ਇਹ ਗੱਲ ਨੋਟ ਕੀਤੀ ਕਿ ਭਾਰਤ ਵਿਸ਼ਾਲ ਤੇ ਵਿਭਿੰਨਤਾ–ਭਰਪੂਰ ਆਬਾਦੀ ਦੇ ਟੀਕਾਕਰਣ ਦੇ ਇਸ ਰਾਸ਼ਟਰੀ ਯਤਨ ਲਈ ਮੈਡੀਕਲ ਸਪਲਾਈ ਲੜੀਆਂ, ਜੋਖਮ–ਅਧੀਨ ਆਬਾਦੀਆਂ ਦਾ ਤਰਜੀਹੀਕਰਣ, ਇਸ ਪ੍ਰਕਿਰਿਆ ਵਿੱਚ ਸ਼ਾਮਲ ਵੱਖੋ–ਵੱਖਰੀਆਂ ਏਜੰਸੀਆਂ ਵਿਚਾਲੇ ਤਾਲਮੇਲ ਦੇ ਨਾਲ–ਨਾਲ ਨਿਜੀ ਖੇਤਰ ਤੇ ਸ਼ਹਿਰੀ ਸਮਾਜ ਦੀ ਭੂਮਿਕਾ ਜਿਹੇ ਮੁੱਦਿਆਂ ਉੱਤੇ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।
ਪ੍ਰਧਾਨ ਮੰਤਰੀ ਨੇ ਇਹ ਚਾਰ ਮਾਰਗ–ਦਰਸ਼ਕ ਸਿਧਾਂਤ ਹੀ ਇਸ ਰਾਸ਼ਟਰੀ ਯਤਨ ਦੀ ਨੀਂਹ ਰੱਖਣਗੇ: ਪਹਿਲਾ, ਅਸੁਰੱਖਿਅਤ ਸਮੂਹਾਂ ਦੀ ਸ਼ਨਾਖ਼ਤ ਕਰਨੀ ਚਾਹੀਦੀ ਹੈ ਅਤੇ ਛੇਤੀ ਟੀਕਾਕਰਣ ਲਈ ਤਰਜੀਹ ਦੇਣੀ ਚਾਹੀਦੀ ਹੈ, ਉਦਾਹਰਣ ਵਜੋਂ ਆਮ ਆਬਾਦੀ ਦੇ ਨਾਲ ਡਾਕਟਰ, ਨਰਸਾਂ, ਹੈਲਥਕੇਅਰ ਕਰਮਚਾਰੀ, ਨੌਨ–ਮੈਡੀਕਲ ਮੋਹਰੀ ਕੋਰੋਨਾ ਜੋਧੇ ਅਤੇ ਅਸੁਰੱਖਿਅਤ ਵਿਅਕਤੀ; ਦੂਜਾ, ‘ਕਿਸੇ ਦਾ ਵੀ, ਕਿਤੇ ਵੀ’ ਟੀਕਾਕਰਣ ਹੋਣਾ ਚਾਹੀਦਾ ਹੈ ਭਾਵ ਟੀਕਾਕਰਣ ਲਈ ਉਸ ਦਾ ਆਪਣੇ ਮੂਲ ਨਿਵਾਸ–ਸਥਾਨ ਉੱਤੇ ਹੀ ਰਹਿਣਾ ਜ਼ਰੂਰੀ ਨਹੀਂ ਹੋਣਾ ਚਾਹੀਦਾ; ਤੀਜਾ, ਟੀਕਾਕਰਣ ਜ਼ਰੂਰ ਹੀ ਸਸਤਾ ਤੇ ਵਿਆਪਕ ਹੋਣਾ ਚਾਹੀਦਾ ਹੈ – ਕੋਈ ਵਿਅਕਤੀ ਪਿੱਛੇ ਨਹੀਂ ਰਹਿਣਾ ਚਾਹੀਦਾ; ਅਤੇ ਚੌਥਾ, ਉਤਪਾਦਨ ਤੋਂ ਲੈ ਕੇ ਟੀਕਾਕਰਦ ਤੱਕ ਦੀ ਸਮੁੱਚੀ ਪ੍ਰਕਿਰਿਆ ਉੱਤੇ ਨਿਗਰਾਨੀ ਰੱਖਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਟੈਕਨੋਲੋਜੀ ਦੀ ਵਰਤੋਂ ਨਾਲ ਤੁਰੰਤ ਉਸੇ ਵੇਲੇ ਮਦਦ ਕਰਨੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਉਪਲਬਧ ਟੈਕਨੋਲੋਜੀ ਵਿਕਲਪਾਂ ਦਾ ਵਿਆਪਕ ਮੁੱਲਾਂਕਣ ਕਰਨ ਦੀ ਹਿਦਾਇਤ ਕੀਤੀ, ਸਭ ਦਾ ਟੀਕਾਕਰਣ ਬੇਹੱਦ ਕਾਰਜਕੁਸ਼ਲ ਢੰਗ ਨਾਲ ਅਤੇ ਸਮੇਂ ਸਿਰ ਕਰਨ ਵਿੱਚ ਇਹ ਮੁੱਲਾਂਕਣ ਹੀ ਰੀੜ੍ਹ ਦੀ ਹੱਡੀ ਬਣ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਇੰਨੇ ਵਿਸ਼ਾਲ ਪੱਧਰ ਉੱਤੇ ਟੀਕਾਕਰਣ ਲਈ ਤੁਰੰਤ ਵਿਸਤ੍ਰਿਤ ਯੋਜਨਾਬੰਦੀ ਦੀ ਹਿਦਾਇਤ ਕੀਤੀ।
ਬੈਠਕ ਦੌਰਾਨ ਵੈਕਸੀਨ ਵਿਕਾਸ ਦੇ ਯਤਨਾਂ ਦੀ ਮੌਜੂਦਾ ਸਥਿਤੀ ਦੀ ਵੀ ਸਮੀਖਿਆ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕੋਵਿਡ–19 ਵਿਰੁੱਧ ਟੀਕਾਕਰਣ ਦੇ ਯਤਨਾਂ ਵਿੱਚ ਭਾਰਤ ਦੀ ਯੋਗ ਭੂਮਿਕਾ ਨਿਭਾਉਣ ਦੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ।
*******
ਵੀਆਰਆਰਕੇ/ਐੱਸਐੱਚ
(Release ID: 1635388)
Visitor Counter : 231
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam