ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ – 19 ਬਾਰੇ ਅੱਪਡੇਟਸ
ਠੀਕ ਹੋਣ ਦੇ ਮਾਮਲੇ ਤੇਜ਼ੀ ਨਾਲ ਐਕਟਿਵ ਮਾਮਲਿਆਂ ਤੋਂ ਅੱਗੇ ਨਿਕਲ ਰਹੇ ਹਨ

ਠੀਕ ਹੋਣ ਅਤੇ ਐਕਟਿਵ ਮਾਮਲਿਆਂ ਵਿੱਚ ਅੰਤਰ 1 ਲੱਖ ਤੋਂ ਅਧਿਕ

ਠੀਕ ਹੋਣ ਦੀ ਦਰ ਵਧ ਕੇ 58.56% ਹੋ ਗਈ

ਰੋਜ਼ਾਨਾ 2.3 ਲੱਖ ਤੋਂ ਅਧਿਕ ਸੈਂਪਲਾਂ ਦੀ ਟੈਸਟਿੰਗ

Posted On: 28 JUN 2020 12:27PM by PIB Chandigarh

ਭਾਰਤ ਸਰਕਾਰ ਦੁਆਰਾ ਕੋਵਿਡ -19 ਦੀ ਰੋਕਥਾਮ , ਨਿਯੰਤ੍ਰਣ ਅਤੇ ਪ੍ਰਬੰਧਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਉਠਾਏ ਗਏ ਕ੍ਰਮਬੱਧ ਅਤੇ ਸਰਗਰਮ ਕਦਮਾਂ ਤੋਂ ਉਤਸਾਹਜਨਕ ਨਤੀਜੇ ਮਿਲ ਰਹੇ ਹਨ।

 

ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਰੋਗੀਆਂ ਦੇ ਠੀਕ ਹੋਣ ਅਤੇ ਇਸ ਦੇ ਸਰਗਰਮ ਮਾਮਲਿਆਂ ਵਿੱਚ ਅੰਤਰ 1,00,000 ਤੋਂ ਅਧਿਕ ਹੋ ਗਿਆ ਹੈ।  ਅੱਜ ਤੱਕ ਇਸ ਸੰਕ੍ਰਮਣ  ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਇਸ ਦੇ ਸਰਗਰਮ ਮਾਮਲਿਆਂ ਦੀ ਸੰਖਿਆ ਤੋਂ 106,661 ਅਧਿਕ ਹੈ।  ਇਸ ਪ੍ਰਕਾਰਹੁਣ ਤੱਕ ਕੋਵਿਡ -19 ਰੋਗ ਤੋਂ ਕੁੱਲ 3,09,712 ਮਰੀਜ਼ ਠੀਕ ਹੋ ਚੁੱਕੇ ਹਨ।  ਕੋਵਿਡ - 19  ਦੇ ਰੋਗੀਆਂ  ਦੇ ਠੀਕ ਹੋਣ ਦੀ ਦਰ ਵਧ ਕੇ 58.56%  ਹੋ ਗਈ ਹੈ।  ਪਿਛਲੇ 24 ਘੰਟਿਆਂ ਦੌਰਾਨ ਕੋਵਿਡ -19  ਦੇ ਕੁੱਲ 13,832 ਰੋਗੀ ਠੀਕ ਹੋਏ ਹਨ।

ਹੁਣ ਕੋਵਿਡ -19  ਦੇ 2,03,051 ਸਰਗਰਮ ਮਾਮਲੇ ਹਨ ਅਤੇ ਸਭ ਦਾ ਹਸਪਤਾਲ ਵਿੱਚ ਸਰਗਰਮ ਮੈਡੀਕਲ ਦੇਖ-ਰੇਖ ਵਿੱਚ ਇਲਾਜ ਚਲ ਰਿਹਾ ਹੈ।

 

ਭਾਰਤ ਵਿੱਚ ਹੁਣ ਕੋਵਿਡ - 19 ਨੂੰ ਸਮਰਪਿਤ 1036 ਡਾਇਗਨੌਸਟਿਕ ਲੈਬਾਂ ਹਨ।  ਇਨ੍ਹਾਂ ਵਿੱਚ 749 ਸਰਕਾਰੀ ਅਤੇ 287 ਪ੍ਰਾਈਵੇਟ ਲੈਬਾਂ ਹਨ।

ਇਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :

 

•          ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ :  567 ( ਸਰਕਾਰੀ :  362  +  ਪ੍ਰਾਈਵੇਟ : 205 )

•          ਟਰੂਨੈਟ ਅਧਾਰਿਤ ਟੈਸਟ ਲੈਬਾਂ :  382  ( ਸਰਕਾਰ :  355  +  ਪ੍ਰਾਈਵੇਟ :  27 )

•          ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  87  ( ਸਰਕਾਰੀ :  32  +  ਪ੍ਰਾਈਵੇਟ :  55 )

 

ਹਰ ਰੋਜ਼ 2,00,000 ਤੋਂ ਅਧਿਕ ਸੈਂਪਲਾਂ ਦਾ ਟੈਸਟ ਕੀਤਾ ਜਾ ਰਿਹਾ ਹੈ।  ਪਿਛਲੇ 24 ਘੰਟਿਆਂ ਵਿੱਚ ਟੈਸਟ ਕੀਤੇ ਗਏ ਸੈਂਪਲਾਂ ਦੀ ਸੰਖਿਆ ਵਧ ਕੇ 2,31,095 ਹੋ ਗਈ ਹੈ।  ਅੱਜ ਤੱਕ ਕੁੱਲ 82,27,802 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

 

ਅੱਜ 28 ਜੂਨ, 2020 ਤੱਕਕੋਵਿਡ ਨਾਲ ਸਬੰਧਿਤ ਸਿਹਤ ਦੀਆਂ ਬੁਨਿਆਦੀ ਸੁਵਿਧਾਵਾਂ ਨੂੰ 1,77,529 ਆਈਸੋਲੇਸ਼ਨ ਬੈੱਡਾਂ,  23,168 ਆਈਸੀਯੂ ਬੈੱਡਾਂ ਅਤੇ 78,060 ਆਕਸੀਜਨ ਸੁਵਿਧਾ ਯੁਕਤ ਬੈੱਡਾਂ ਨਾਲ 1055 ਕੋਵਿਡ ਸਮਰਪਿਤ ਹਸਪਤਾਲਾਂ ਦੀ ਉਪਲਬਧਤਾ ਨੂੰ ਮਜ਼ਬੂਤ ਕੀਤਾ ਗਿਆ ਹੈ।  ਇਸ ਦੇ ਇਲਾਵਾ 1,40, 099 ਆਈਸੋਲੇਸ਼ਨ ਬੈੱਡਾਂ, 11,508 ਆਈਸੀਯੂ ਬੈੱਡਾਂ ਅਤੇ 51,371 ਆਕਸੀਜਨ ਸੁਵਿਧਾ ਯੁਕਤ ਬੈੱਡਾਂ ਨਾਲ 2,400 ਕੋਵਿਡ ਸਮਰਪਿਤ ਸਿਹਤ ਕੇਂਦਰ ਵੀ ਚਲਾਏ ਜਾ ਰਹੇ ਹਨ।

 

ਇਸ ਦੇ ਇਲਾਵਾ,   ਕੋਵਿਡ -19 ਨਾਲ ਨਜਿੱਠਣ ਲਈ ਦੇਸ਼ ਵਿੱਚ ਹੁਣ 8,34,128 ਬੈੱਡਾਂ ਵਾਲੇ 9,519 ਕੋਵਿਡ ਦੇਖਭਾਲ ਕੇਂਦਰ ਉਪਲੱਬਧ ਹਨ।  ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਨਾਂ ਨੂੰ 187.43 ਲੱਖ ਐੱਨ95 ਮਾਸਕ ਅਤੇ 116.99 ਲੱਖ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈ)  ਵੀ ਪ੍ਰਦਾਨ ਕੀਤੇ ਹਨ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdfਤੇ ਉਪਲੱਬਧ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19@gov.inਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019@gov.inਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ਅਤੇ @MoHFW_INDIA ਦੇਖੋ।

 

****

ਐੱਮਵੀ/ਐੱਸਜੀ(Release ID: 1635068) Visitor Counter : 18