ਪ੍ਰਧਾਨ ਮੰਤਰੀ ਦਫਤਰ
ਪੂਜਨੀਕ ਡਾ. ਜੋਸਫ ਮਾਰ ਥੋਮਾ ਮੈਟਰੋਪੌਲੀਟਨ ਦੇ 90ਵੇਂ ਜਨਮਦਿਨ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
Posted On:
27 JUN 2020 11:58AM by PIB Chandigarh
ਸਤਿਕਾਰਯੋਗ ਪੂਜਨੀਕ ਡਾ. ਜੋਸਫ ਮਾਰ ਥੋਮਾ ਮੈਟਰੋਪੌਲੀਟਨ, ਪਰਮ ਪੂਜਨੀਕ ਫਾਦਰਸ, ਮਾਰ ਥੋਮਾ ਚਰਚ ਦੇ ਮਾਣਯੋਗ ਮੈਂਬਰ,
ਇਸ ਵਿਸ਼ਾਲ ਸਭਾ ਨੂੰ ਸੰਬੋਧਿਤ ਕਰਨਾ ਮੇਰਾ ਸੁਭਾਗ ਹੈ। ਅਸੀਂ ਪਰਮ ਪੂਜਨੀਕ ਡਾਕਟਰ ਜੋਸਫ ਮਾਰ ਥੋਮਾ ਮੈਟਰੋਪੌਲੀਟਨ ਦੇ 90ਵੇਂ ਜਨਮ ਦਿਨ ਦੇ ਵਿਸ਼ੇਸ਼ ਅਵਸਰ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ। ਮੈਂ ਉਨ੍ਹਾਂ ਨੂੰ ਆਪਣੀ ਵਧਾਈ ਦਿੰਦਾ ਹਾਂ, ਅਤੇ ਮੈਂ ਉਨ੍ਹਾਂ ਦੇ ਲੰਬੇ ਜੀਵਨ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਡਾ. ਜੋਸਫ ਮਾਰ ਥੋਮਾ ਨੇ ਸਾਡੇ ਸਮਾਜ ਅਤੇ ਰਾਸ਼ਟਰ ਦੀ ਬਿਹਤਰੀ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ। ਉਹ ਗ਼ਰੀਬੀ ਹਟਾਉਣ ਅਤੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਸਭ ਤੋਂ ਅਧਿਕ ਚਿੰਤਿਤ ਰਹੇ ਹਨ।
ਮਿੱਤਰੋ,
ਮਾਰ ਥੋਮਾ ਚਰਚ ਪ੍ਰਭੂ ਈਸਾ ਮਸੀਹ ਦੇ ਦੇਵਦੂਤ ਸੇਂਟ ਥਾਮਸ ਦੇ ਮਹਾਨ ਆਦਰਸ਼ਾਂ ਨਾਲ ਕਰੀਬ ਤੋਂ ਜੁੜਿਆ ਹੋਇਆ ਹੈ। ਭਾਰਤ ਹਮੇਸ਼ਾ ਤੋਂ ਅਨੇਕ ਉਦਭਵਾਂ ਨਾਲ ਅਧਿਆਤਮਕ ਸ਼ਕਤੀਆਂ ਲਈ ਖੁੱਲ੍ਹਾ ਰਿਹਾ ਹੈ। ਸੇਂਟ ਥਾਮਸ ਦੇ ਯੋਗਦਾਨ ਅਤੇ, ਉਨ੍ਹਾਂ ਦਾ ਅਨੁਸਰਣ ਕਰਨ ਵਾਲੇ, ਭਾਰਤੀ ਈਸਾਈ ਸਮੁਦਾਇ ਦਾ ਬਹੁਤ ਮਹੱਤਵ ਹੈ। ਸੇਂਟ ਥਾਮਸ ਦੇ ਨਾਲ ਅਸੀਂ ਨਿਮਰਤਾ ਨੂੰ ਜੋੜਦੇ ਹਾਂ। ਉਨ੍ਹਾਂ ਨੇ ਸਹੀ ਕਿਹਾ “ਨਿਮਰਤਾ ਜੋ ਇੱਕ ਸਦਗੁਣ ਹੈ, ਹਮੇਸ਼ਾ ਚੰਗੇ ਕੰਮਾਂ ਵਿੱਚ ਫਲਦਾਈ ਹੁੰਦੀ ਹੈ।” ਨਿਮਰਤਾ ਦੀ ਭਾਵਨਾ ਦੇ ਨਾਲ ਮਾਰ ਥੋਮਾ ਚਰਚ ਨੇ ਸਾਡੇ ਸਾਥੀ ਭਾਰਤੀਆਂ ਦੇ ਜੀਵਨ ਵਿੱਚ ਸਕਾਰਾਤਮਕ ਅੰਤਰ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਸਿਹਤ ਸੇਵਾ ਅਤੇ ਸਿੱਖਿਆ ਜਿਹੇ ਖੇਤਰਾਂ ਵਿੱਚ ਅਜਿਹਾ ਕੀਤਾ ਹੈ। ਸੇਂਟ ਥਾਮਸ ਨੂੰ ਅਨੰਤ ਗਿਆਨ ਸੀ। ਮਾਰ ਥੋਮਾ ਚਰਚ ਨੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਭੂਮਿਕਾ ਨਿਭਾਈ। ਚਰਚ ਰਾਸ਼ਟਰੀ ਏਕਤਾ ਦੀ ਦਿਸ਼ਾ ਵਿੱਚ ਕੰਮ ਕਰਨ ਵਿੱਚ ਸਭ ਤੋਂ ਅੱਗੇ ਸੀ।
ਇਸ ਚਰਚ ਨੇ ਐਮਰਜੈਂਸੀ ਦਾ ਮੁਕਾਬਲਾ ਕੀਤਾ। ਇਹ ਬੇਹੱਦ ਗਰਵ (ਮਾਣ) ਦਾ ਵਿਸ਼ਾ ਹੈ ਕਿ ਮਾਰ ਥੋਮਾ ਚਰਚ ਦੀਆਂ ਜੜ੍ਹਾਂ ਵਿੱਚ ਭਾਰਤੀ ਕਦਰਾਂ-ਕੀਮਤਾਂ ਹਨ। ਚਰਚ ਦੇ ਯੋਗਦਾਨ ਨੂੰ ਰਾਸ਼ਟਰੀ ਪੱਧਰ ‘ਤੇ ਵੀ ਮਾਨਤਾ ਮਿਲੀ ਹੈ। ਮਾਰ ਥੋਮਾ ਚਰਚ ਦੇ ਸਾਬਕਾ ਮੈਟਰੋਪੌਲੀਟਨ, ਫਿਲਿਪੋਸ ਮਾਰ ਕਰਾਇਸੋਸਟੌਮ ਨੂੰ 2018 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਅਨੇਕ ਲੋਕਾਂ ਨੂੰ ਪ੍ਰੇਰਿਤ ਕੀਤਾ।
ਮਿੱਤਰੋ,
ਦੁਨੀਆ ਇੱਕ ਗਲੋਬਲ ਮਹਾਮਾਰੀ ਦੇ ਖ਼ਿਲਾਫ਼ ਮਜ਼ਬੂਤੀ ਨਾਲ ਲੜ ਰਹੀ ਹੈ। ਕੋਵਿਡ-19 ਕੇਵਲ ਇੱਕ ਸਰੀਰਕ ਬਿਮਾਰੀ ਨਹੀਂ ਹੈ ਜੋ ਲੋਕਾਂ ਦੇ ਜੀਵਨ ਲਈ ਖ਼ਤਰਾ ਹੈ। ਇਹ ਸਾਡਾ ਧਿਆਨ ਗ਼ੈਰ-ਸਿਹਤਮੰਦ ਜੀਵਨ-ਸ਼ੈਲੀਆਂ ਵੱਲ ਵੀ ਲੈ ਜਾਂਦਾ ਹੈ। ਇੱਕ ਗਲੋਬਲ ਮਹਾਮਾਰੀ ਤੋਂ ਭਾਵ ਹੈ ਕਿ ਸਮੁੱਚੀ ਮਾਨਵਤਾ ਨੂੰ ਇਲਾਜ ਦੀ ਜ਼ਰੂਰਤ ਹੈ। ਆਓ ਅਸੀਂ ਪ੍ਰਿਥਵੀ ‘ਤੇ ਸਦਭਾਵ ਅਤੇ ਖੁਸ਼ੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਪ੍ਰਯਤਨ ਕਰੀਏ।
ਮਿੱਤਰੋ ,
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੇ ਕੋਰੋਨਾ ਜੋਧਿਆਂ ਦੁਆਰਾ ਸੰਚਾਲਿਤ, ਭਾਰਤ ਮਜ਼ਬੂਤੀ ਨਾਲ ਕੋਵਿਡ-19 ਨਾਲ ਲੜ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ, ਕੁਝ ਲੋਕਾਂ ਨੇ ਭਵਿੱਖਵਾਣੀ ਕੀਤੀ ਸੀ ਕਿ ਭਾਰਤ ਵਿੱਚ ਵਾਇਰਸ ਦਾ ਪ੍ਰਭਾਵ ਬਹੁਤ ਗੰਭੀਰ ਹੋਵੇਗਾ। ਲੇਕਿਨ,ਲੌਕਡਾਊਨ ਅਤੇ ਸਰਕਾਰ ਦੁਆਰਾ ਕੀਤੀਆਂ ਗਈਆਂ ਅਨੇਕ ਪਹਿਲਾਂ ਅਤੇ ਨਾਲ ਹੀ ਲੋਕਾਂ ਦੇ ਸੰਘਰਸ਼ ਦੇ ਕਾਰਨ, ਭਾਰਤ ਕਈ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਬਿਹਤਰ ਸਥਾਹਨ ‘ਤੇ ਹੈ। ਭਾਰਤ ਵਿੱਚ ਇਲਾਜ ਦੇ ਬਾਅਦ ਲੋਕਾਂ ਦੇ ਠੀਕ ਹੋਣ ਦੀ ਦਰ ਵਧ ਰਹੀ ਹੈ।
ਕੋਵਿਡ ਜਾਂ ਕਿਸੇ ਹੋਰ ਕਾਰਨ ਨਾਲ ਜੀਵਨ ਦਾ ਨੁਕਸਾਨ ਦੁਰਭਾਗਪੂਰਨ ਹੈ। ਹਾਲਾਂਕਿ, ਕੋਵਿਡ ਦੀ ਵਜ੍ਹਾ ਨਾਲ ਭਾਰਤ ਵਿੱਚ ਪ੍ਰਤੀ ਮਿਲੀਅਨ ਮੌਤ ਦਰ 12 ਤੋਂ ਘੱਟ ਹੈ। ਇਸ ਸੰਦਰਭ ਵਿੱਚ, ਇਟਲੀ ਵਿੱਚ ਮੌਤ ਦਰ 574 ਪ੍ਰਤੀ ਮਿਲੀਅਨ ਹੈ। ਅਮਰੀਕਾ,ਬ੍ਰਿਟੇਨ,ਸਪੇਨ ਅਤੇ ਫਰਾਂਸ ਦੇ ਅੰਕੜੇ ਵੀ ਭਾਰਤ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਹਨ। ਲੱਖਾਂ ਪਿੰਡ, 85 ਕਰੋੜ ਲੋਕਾਂ ਦੇ ਘਰ ਕੋਰੋਨਾਵਾਇਰਸ ਤੋਂ ਲਗਭਗ ਅਛੂਤੇ ਹਨ।
ਮਿੱਤਰੋ ,
ਲੋਕਾਂ ਦੁਆਰਾ ਲੜੀ ਗਈ ਲੜਾਈ ਦੇ ਹੁਣ ਤੱਕ ਚੰਗੇ ਨਤੀਜੇ ਰਹੇ ਹਨ ਲੇਕਿਨ ਕੀ ਅਸੀਂ ਸਾਵਧਾਨੀ ਘੱਟ ਕਰ ਸਕਦੇ ਹਾਂ ? ਨਹੀਂ ਬਿਲਕੁਲ ਨਹੀਂ। ਅਸਲ ਵਿੱਚ,ਸਾਨੂੰ ਹੁਣ ਹੋਰ ਵੀ ਸਾਵਧਾਨ ਰਹਿਣਾ ਹੋਵੇਗਾ। ਮਾਸਕ ਪਹਿਨਣਾ,ਦੋ ਗਜ ਦੀ ਦੂਰੀ (ਸੋਸ਼ਲ ਡਿਸਟੈਂਸਿੰਗ), ਭੀੜਭਾੜ ਵਾਲੀਆਂ ਥਾਵਾਂ ਤੋਂ ਬਚਣਾ, ਨਿਯਮਿਤ ਰੂਪ ਨਾਲ ਹੱਥ ਧੋਣਾ, ਮਹੱਤਵਪੂਰਨ ਰਹੇਗਾ।
ਨਾਲ ਹੀ, ਸਾਨੂੰ 130 ਕਰੋੜ ਭਾਰਤੀਆਂ ਦੇ ਆਰਥਿਕ ਵਿਕਾਸ ਅਤੇ ਸਮ੍ਰਿੱਧੀ ‘ਤੇ ਧਿਆਨ ਦੇਣਾ ਹੋਵੇਗਾ। ਵਪਾਰ ਅਤੇ ਵਣਜ ਦੇ ਪਹੀਆਂ ਨੂੰ ਚਲਦੇ ਰਹਿਣਾ ਹੋਵੇਗਾ। ਖੇਤੀਬਾੜੀ ਨੂੰ ਫਲਣਾ-ਫੁੱਲਣਾ ਹੋਵੇਗਾ। ਪਿਛਲੇ ਕੁਝ ਹਫ਼ਤਿਆਂ ਵਿੱਚ, ਭਾਰਤ ਸਰਕਾਰ ਅਰਥਵਿਵਸਥਾ ਨਾਲ ਸਬੰਧਿਤ ਅਲਪਕਾਲੀ ਅਤੇ ਦੀਰਘਕਾਲੀ ਦੋਵੇਂ ਤਰ੍ਹਾਂ ਦੇ ਮੁੱਦਿਆਂ ਨਾਲ ਨਿਪਟ ਰਹੀ ਹੈ। ਸਮੁੰਦਰ ਤੋਂ ਪੁਲਾੜ ਤੱਕ, ਖੇਤਾਂ ਤੋਂ ਕਾਰਖਾਨਿਆਂ ਤੱਕ, ਲੋਕਾਂ ਦੇ ਅਨੁਕੂਲ ਅਤੇ ਵਿਕਾਸ ਦੇ ਅਨੁਕੂਲ ਫੈਸਲੇ ਕੀਤੇ ਗਏ ਹਨ।
ਆਤਮਨਿਰਭਰ ਭਾਰਤ ਦਾ ਸੱਦਾ ਹਰੇਕ ਭਾਰਤੀ ਲਈ ਆਰਥਿਕ ਮਜ਼ਬੂਤੀ ਅਤੇ ਸਮ੍ਰਿੱਧੀ ਸੁਨਿਸ਼ਚਿਤ ਕਰੇਗਾ। ਇੱਕ ਮਹੀਨੇ ਪਹਿਲਾਂ, ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਮਤਯੰਕੜ ਸੰਪਦਾ ਯੋਜਨਾ ਨੂੰ ਪ੍ਰਵਾਨਗੀ ਦਿੱਤੀ। ਇਹ ਯੋਜਨਾ ਸਾਡੇ ਮੱਛੀ ਪਾਲਣ ਖੇਤਰ ਵਿੱਚ ਪਰਿਵਰਤਨ ਲਿਆਉਣ ਜਾ ਰਹੀ ਹੈ। ਵੀਹ ਹਜ਼ਾਰ ਕਰੋੜ ਰੁਪਏ ਤੋਂ ਅਧਿਕ ਦੇ ਨਿਵੇਸ਼ ਦੇ ਨਾਲ,ਇਹ ਯੋਜਨਾ ਇਸ ਖੇਤਰ ਨੂੰ ਹੁਲਾਰਾ ਦੇਣਾ ਚਾਹੁੰਦੀ ਹੈ। ਇਸ ਦਾ ਉਦੇਸ਼ ਨਿਰਯਾਤ ਆਮਦਨ ਵਿੱਚ ਵਾਧਾ ਕਰਨਾ ਅਤੇ ਪਚਵੰਜਾ ਲੱਖ ਤੋਂ ਅਧਿਕ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਹੈ। ਅਸੀਂ ਬਿਹਤਰ ਟੈਕਨੋਲੋਜੀ, ਬੁਨਿਆਦੀ ਢਾਂਚਾ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਅਤੇ ਵੈਲਿਊ ਚੇਨਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਕੇਰਲ ਵਿੱਚ ਮੇਰੀਆਂ ਮਛੇਰੇ ਭੈਣਾਂ ਅਤੇ ਭਾਈਆਂ ਨੂੰ ਇਸ ਯੋਜਨਾ ਤੋਂ ਲਾਭ ਹੋਵੇਗਾ।
ਮਿੱਤਰੋ,
ਪੁਲਾੜ ਖੇਤਰ ਵਿੱਚ ਇਤਿਹਾਸਿਕ ਸੁਧਾਰ ਕੀਤੇ ਗਏ ਹਨ। ਇਹ ਸੁਧਾਰ ਪੁਲਾੜ ਅਸਾਸਿਆਂ ਅਤੇ ਗਤੀਵਿਧੀਆਂ ਦੀ ਅਧਿਕ ਵਰਤੋਂ ਸੁਨਿਸ਼ਚਿਤ ਕਰਨਗੇ। ਡੇਟਾ ਅਤੇ ਟੈਕਨੋਲੋਜੀ ਤੱਕ ਪਹੁੰਚ ਵਿੱਚ ਸੁਧਾਰ ਹੋਵੇਗਾ। ਮੈਂ ਕੇਰਲ ਵਿੱਚ ਅਤੇ ਵਿਸ਼ੇਸ਼ ਰੂਪ ਨਾਲ ਦੱਖਣ ਭਾਰਤ ਵਿੱਚ ਕਈ ਨੌਜਵਾਨਾਂ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਗਹਿਰੀ ਦਿਲਚਸਪੀ ਲੈਂਦੇ ਹੋਏ ਦੇਖਦਾ ਹਾਂ। ਉਨ੍ਹਾਂ ਨੂੰ ਸੁਧਾਰਾਂ ਤੋਂ ਲਾਭ ਮਿਲੇਗਾ।
ਮਿੱਤਰੋ,
ਸਾਡੀ ਸਰਕਾਰ ਨੇ ਭਾਰਤ ਨੂੰ ਵਿਕਾਸ ਦਾ ਇੰਜਣ ਬਣਾਉਣ ਲਈ ਹਮੇਸ਼ਾ ਤੋਂ ਸੰਵੇਦਨਸ਼ੀਲਤਾ ਅਤੇ ਦੂਰਦਰਸ਼ਤਾ ਨਾਲ ਕੰਮ ਕੀਤਾ ਹੈ। ਅਸੀਂ ਦਿੱਲੀ ਦੇ ਆਰਾਮਦਾਇਕ ਸਰਕਾਰੀ ਦਫ਼ਤਰਾਂ ਤੋਂ ਨਹੀਂ ਬਲਕਿ ਜ਼ਮੀਨ ਦੇ ਲੋਕਾਂ ਤੋਂ ਮਿਲੇ ਫੀਡਬੈਕ ਦੇ ਬਾਅਦ ਫੈਸਲੇ ਲਏ ਹਨ। ਇਹੀ ਉਹ ਭਾਵਨਾ ਹੈ ਜੋ ਸੁਨਿਸ਼ਚਿਤ ਕਰਦੀ ਹੈ ਕਿ ਹਰੇਕ ਭਾਰਤੀ ਦੀ ਬੈਂਕ ਖਾਤੇ ਤੱਕ ਪਹੁੰਚ ਹੋਵੇ। 8 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਦੇ ਪਾਸ ਧੂੰਆਂ ਰਹਿਤ ਰਸੋਈ ਦੀ ਸੁਵਿਧਾ ਹੈ। ਬੇਘਰਾਂ ਨੂੰ ਪਨਾਹ ਦੇਣ ਲਈ ਡੇਢ ਕਰੋੜ ਤੋਂ ਅਧਿਕ ਘਰ ਬਣਾਏ ਗਏ ਹਨ।
ਭਾਰਤ ਵਿੱਚ, ਦੁਨੀਆ ਦੀ ਸਭ ਤੋਂ ਵੱਡੀ ਸਿਹਤ ਸੇਵਾ ਯੋਜਨਾ, ਆਯੁਸ਼ਮਾਨ ਭਾਰਤ ਹੈ। ਇੱਕ ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਗੁਣਵੱਤਾਪੂਰਨ ਇਲਾਜ ਮਿਲਿਆ ਹੈ। ਗ਼ਰੀਬਾਂ ਦੀ ਮਦਦ ਕਰਨ ਲਈ,ਅਸੀਂ ਉਨ੍ਹਾਂ ਲਈ ਇੱਕ ਰਾਸ਼ਟਰ - ਇੱਕ ਰਾਸ਼ਨ ਕਾਰਡ ਯੋਜਨਾ ਲਿਆ ਰਹੇ ਹਾਂ। ਮੱਧ ਵਰਗ ਦਾ ਜੀਵਨ ਅਸਾਨ ਬਣਾਉਣ ਲਈ, ਅਸੀਂ ਅਨੇਕ ਪਹਿਲਾਂ ਕੀਤੀਆਂ ਹਨ। ਕਿਸਾਨਾਂ ਲਈ, ਅਸੀਂ ਐੱਮਐੱਸਪੀ ਵਿੱਚ ਵਾਧਾ ਕੀਤਾ ਹੈ ਅਤੇ ਸੁਨਿਸ਼ਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਸਹੀ ਕੀਮਤ ਮਿਲੇ ਅਤੇ ਇਸ ਖੇਤਰ ਨੂੰ ਵਿਚੋਲਿਆਂ ਤੋਂ ਮੁਕਤ ਕੀਤਾ ਜਾਵੇ।
ਮਹਿਲਾਵਾਂ ਲਈ, ਅਸੀਂ ਸੁਨਿਸ਼ਚਿਤ ਕਰ ਰਹੇ ਹਾਂ ਕਿ ਵਿਭਿੰਨ ਯੋਜਨਾਵਾਂ ਦੇ ਮਾਧਿਅਮ ਨਾਲ ਉਨ੍ਹਾਂ ਦੀ ਸਿਹਤ ‘ਤੇ ਧਿਆਨ ਦਿੱਤਾ ਜਾਵੇ। ਅਤੇ, ਮਾਤ੍ਰਤਵ ਛੁੱਟੀ ਵਧਾਕੇ ਉਨ੍ਹਾਂ ਦੇ ਕਰੀਅਰ ਨਾਲ ਸਮਝੌਤਾ ਨਹੀਂ ਕੀਤਾ ਹੈ। ਭਾਰਤ ਸਰਕਾਰ ਆਸਥਾ, ਲਿੰਗ, ਜਾਤ, ਪੰਥ ਜਾਂ ਭਾਸ਼ਾ ਦਰਮਿਆਨ ਭੇਦਭਾਵ ਨਹੀਂ ਕਰਦੀ ਹੈ। ਸਾਡੀ 130 ਕਰੋੜ ਭਾਰਤੀਆਂ ਨੂੰ ਸਸ਼ਕਤ ਬਣਾਉਣ ਦੀ ਇੱਛਾ ਹੈ ਅਤੇ ਸਾਡਾ ਮਾਰਗਦਰਸ਼ਕ ‘ਭਾਰਤ ਦਾ ਸੰਵਿਧਾਨ’ ਹੈ।
ਮਿੱਤਰੋ ,
ਪਵਿੱਤਰ ਬਾਈਬਲ ਵਿਆਪਕ ਰੂਪ ਨਾਲ ਇਕਜੁੱਟਤਾ ਦੀ ਗੱਲ ਕਰਦੀ ਹੈ। ਹੁਣ ਰੈਂਕ ਵਿੱਚ ਸ਼ਾਮਲ ਹੋਣ ਦਾ ਸਮਾਂ ਹੈ, ਆਪਣੇ ਰਾਸ਼ਟਰ ਦੀ ਉੱਨਤੀ ਲਈ ਅਸੀਂ ਮਿਲਕੇ ਕੰਮ ਕਰੀਏ। ਇਸ ‘ਤੇ ਵਿਚਾਰ ਕਰੀਏ - ਸਾਡੇ ਕਾਰਜ ਰਾਸ਼ਟਰੀ ਵਿਕਾਸ ਵਿੱਚ ਕਿਵੇਂ ਯੋਗਦਾਨ ਦੇ ਸਕਦੇ ਹਨ? ਅੱਜ ਭਾਰਤ ਦਾ ਕਹਿਣਾ ਹੈ - ਅਸੀਂ ਸਥਾਨਕ ਪੱਧਰ ‘ਤੇ ਉਤਪਾਦਨ ਕਰਾਂਗੇ ਅਤੇ ਨਾਲ ਹੀ ਸਥਾਨਕ ਉਤਪਾਦ ਖਰੀਦਾਂਗੇ। ਇਸ ਨਾਲ ਕਈ ਲੋਕਾਂ ਦੇ ਘਰਾਂ ਵਿੱਚ ਸਮ੍ਰਿੱਧੀ ਦਾ ਦੀਪ ਪ੍ਰਜਵਲਿਤ ਹੋਵੇਗਾ। ਸਾਡੇ ਰਾਸ਼ਟਰ ਨੂੰ ਮਜ਼ਬੂਤ ਕਰਨ ਦੇ ਕਈ ਤਰੀਕੇ ਹਨ। ਮਾਰ ਥੋਮਾ ਚਰਚ, ਆਪਣੀਆਂ ਕਦਰਾਂ-ਕੀਮਤਾਂ ਦੇ ਅਨੁਰੂਪ, ਨਿਸ਼ਚਿਤ ਰੂਪ ਨਾਲ ਬਿਹਤਰ ਕਾਰਜ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਇੱਕ ਵਾਰ ਫਿਰ, ਮੈਂ ਪਰਮ ਪੂਜਨੀਕ ਡਾ. ਜੋਸਫ ਮਾਰ ਥੋਮਾ ਮੈਟਰੋਪੌਲੀਟਨ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਰਿਆਂ ਦਾ ਧੰਨਵਾਦ। ਬਹੁਤ-ਬਹੁਤ ਧੰਨਵਾਦ।
********
ਵੀਆਰਆਰਕੇ/ਵੇਜੀ
(Release ID: 1634834)
Visitor Counter : 206
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam