ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਜ਼ਰੀਏ ਆਤਮ ਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ- ਪਾਠ

Posted On: 26 JUN 2020 4:12PM by PIB Chandigarh

ਸਾਥੀਓ,

ਨਮਸਕਾਰਤੁਹਾਡੇ ਸਾਰਿਆਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ।  ਅਸੀਂ ਸਾਰਿਆਂ ਨੇ ਆਪਣੇ ਵਿਅਕਤੀਗਤ ਜੀਵਨ ਵਿੱਚ ਅਨੇਕ ਉਤਾਰ-ਚੜ੍ਹਾਅ ਦੇਖੇ ਹਨ। ਸਾਡੇ ਸਮਾਜਿਕ ਜੀਵਨ ਵਿੱਚ ਵੀਪਿੰਡ ਵਿੱਚਸ਼ਹਿਰ ਵਿੱਚਅਲੱਗ-ਅਲੱਗ ਤਰ੍ਹਾਂ ਦੀਆਂ ਕਠਿਨਾਇਆਂ ਆਉਂਦੀਆਂ ਹੀ ਰਹਿੰਦੀਆਂ ਹਨ।  ਤੁਸੀਂ ਦੇਖੋ ਕੱਲ੍ਹ ਬਿਜਲੀ ਡਿੱਗ ਗਈ।  ਬਿਹਾਰ ਵਿੱਚਉੱਤਰ ਪ੍ਰਦੇਸ਼ ਵਿੱਚ ਕਿੰਨੇ ਲੋਕਾਂ ਦੀ ਜਾਨ ਚਲੀ ਗਈ।  ਲੇਕਿਨ ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੂਰੀ ਦੁਨੀਆ ਤੇਪੂਰੀ ਮਾਨਵ ਜਾਤੀ ਉੱਤੇ ਇੱਕ ਸਾਥ ਇੱਕ ਹੀ ਤਰ੍ਹਾਂ ਦਾ ਇੰਨਾ ਵੱਡਾ ਸੰਕਟ ਆਵੇਗਾ।  ਇੱਕ ਅਜਿਹਾ ਸੰਕਟ ਜਿਸ ਵਿੱਚ ਚਾਹ ਕੇ ਵੀ ਲੋਕ ਦੂਸਰਿਆਂ ਦੀ ਪੂਰੀ ਤਰ੍ਹਾਂ ਮਦਦ ਨਹੀਂ ਕਰ ਸਕ ਰਹੇ ਸਨ।  ਇਸ ਦੌਰਾਨ ਸ਼ਾਇਦ ਹੀ ਕੋਈ ਹੋਵੇਗਾ ਜਿਸ ਨੂੰ ਪਰੇਸ਼ਾਨੀ ਨਾ ਹੋਈ ਹੋਵੇ।

 

ਬੱਚੇ ਹੋਣ-ਬਜ਼ੁਰਗ ਹੋਣਮਹਿਲਾਵਾਂ ਹੋਣ-ਪੁਰਸ਼ ਹੋਣਦੇਸ਼ ਹੋਵੇ ਜਾਂ ਦੁਨੀਆਹਰ ਕਿਸੇ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।  ਅੱਗੇ ਵੀ ਸਾਨੂੰ ਨਹੀਂ ਪਤਾ ਕਿ ਇਸ ਬਿਮਾਰੀ ਤੋਂ ਕਦੋਂ ਮੁਕਤੀ ਮਿਲੇਗੀ।  ਹਾਂਇਸ ਦੀ ਇੱਕ ਦਵਾਈ ਸਾਨੂੰ ਪਤਾ ਹੈ।  ਇਹ ਦਵਾਈ ਹੈ ਦੋ ਗਜ ਦੀ ਦੂਰੀ।  ਇਹ ਦਵਾਈ ਹੈ- ਮੂੰਹ ਢਕਣਾ,  ਫੇਸਕਵਰ ਜਾਂ ਗਮਛੇ ਦਾ ਇਸਤੇਮਾਲ ਕਰਨਾ।  ਜਦ ਤੱਕ ਕੋਰੋਨਾ ਦੀ ਵੈਕਸੀਨ ਨਹੀਂ ਬਣਦੀ, ਟੀਕਾ ਨਹੀਂ ਬਣਦਾ ਹੈ।  ਅਸੀਂ ਇਸੇ ਦਵਾਈ ਨਾਲ ਇਸ ਨੂੰ ਰੋਕ ਸਕਾਂਗੇ।

 

ਸਾਥੀਓ,

 

ਅੱਜ ਜਦੋਂ ਤੁਸੀਂ ਸਾਰੇ ਮੇਰੇ ਨਾਲ ਗੱਲ ਕਰ ਰਹੇ ਸੀਤੁਹਾਡੇ ਚਿਹਰੇ ਦੀ ਖੁਸ਼ੀ ਹੈਤੁਹਾਡੀਆਂ ਅੱਖਾਂ ਦਾ ਭਾਵਤੁਹਾਡਾ ਅਪਣਾਪਣਅਸੀਂ ਸਾਰੇ ਦੇਖ ਰਹੇ ਸਾਂ।  ਇੱਥੇ ਇਸ ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੇ ਯਸ਼ਸਵੀ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਾਨਾਥ ਜੀ  ਮੌਜੂਦ ਹਨਸਰਕਾਰ  ਦੇ ਮੰਤਰੀਗਣ ਹਨਪ੍ਰਸ਼ਾਸਨ ਨਾਲ ਜੁੜੇ ਸੀਨੀਅਰ ਅਧਿਕਾਰੀ ਹਨਅਤੇ ਯੂਪੀ  ਦੇ ਅਲੱਗ-ਅਲੱਗ ਜ਼ਿਲ੍ਹਿਆਂ ਨਾਲ ਜੁੜੇ ਸਾਡੇ ਤਮਾਮ ਸਾਥੀ ਵੀ ਹਨ।

 

ਸ਼੍ਰਮ ਦੀ ਜੋ ਤਾਕਤ ਹੁੰਦੀ ਹੈਉਹ ਅਸੀਂ ਸਭ ਨੇ ਮਹਿਸੂਸ ਕੀਤੀ ਹੈ।  ਸ਼੍ਰਮ ਦੀ ਇਸੇ ਸ਼ਕਤੀ ਦਾ ਅਧਾਰ ਬਣਿਆ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ।  ਅੱਜ ਇਸੇ ਸ਼ਕਤੀ ਨੇ ਆਤਮਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨਨੂੰ ਪ੍ਰੇਰਣਾ ਦਿੱਤੀ ਹੈ।  ਯਾਨੀ ਕੇਂਦਰ ਸਰਕਾਰ ਦੀ ਯੋਜਨਾ ਨੂੰ ਯੋਗੀ ਜੀ ਦੀ ਸਰਕਾਰ ਨੇ Qualitative ਅਤੇ Quantitative,  ਦੋਹਾਂ ਹੀ ਤਰੀਕੇ ਨਾਲ ਵਿਸਤਾਰ  ਦੇ ਦਿੱਤਾ ਹੈ। 

 

ਯੂਪੀ ਸਰਕਾਰ ਨੇ ਨਾ ਸਿਰਫ ਇਸ ਵਿੱਚ ਅਨੇਕ ਨਵੀਆਂ ਯੋਜਨਾਵਾਂ ਜੋੜੀਆਂ ਹਨਲਾਭਾਰਥੀਆਂ ਦੀ ਸੰਖਿਆ ਵਧਾਈ ਹੈਬਲਕਿ ਇਸ ਨੂੰ ਆਤਮਨਿਰਭਰ ਭਾਰਤ ਦੇ ਟੀਚੇ ਨਾਲ ਵੀ ਪੂਰੀ ਤਰ੍ਹਾਂ ਜੋੜ ਦਿੱਤਾ ਹੈ।  ਤੁਸੀਂ ਸੁਣਿਆ ਹੈ ਮੈਂ ਜਿਸ ਡਬਲ ਇੰਜਣ ਦੀ ਗੱਲ ਹਮੇਸ਼ਾ ਕਰਦਾ ਹਾਂਇਹ ਯਤਨ,  ‘ਆਤਮਨਿਰਭਰ ਉੱਤਰ ਪ੍ਰਦੇਸ਼ ਰੋਜਗਾਰ ਅਭਿਯਾਨ’,  ਇਸ ਦਾ ਬਹੁਤ ਉੱਤਮ ਉਦਾਹਰਣ ਹੈ।  ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਯੋਗੀ  ਜੀ  ਦੀ ਅਗਵਾਈ ਵਿੱਚਜਿਸ ਤਰ੍ਹਾਂ ਆਪਦਾ ਨੂੰ ਅਵਸਰ ਵਿੱਚ ਬਦਲਿਆ ਗਿਆ ਹੈਜਿਸ ਤਰ੍ਹਾਂ ਯੋਗੀ  ਜੀ ਅਤੇ ਉਨ੍ਹਾਂ ਦੀ ਟੀਮ ਜੀ -ਜਾਨ ਨਾਲ ਜੁਟੇ ਹਨਦੇਸ਼ ਦੇ ਹੋਰ ਰਾਜਾਂ ਨੂੰ ਵੀ ਇਸ ਯੋਜਨਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਹਰ ਕੋਈ ਉਹ ਵੀ ਇਸ ਤੋਂ ਪ੍ਰੇਰਣਾ ਲੈ ਸਕਣਗੇ।

 

ਮੈਨੂੰ ਉਮੀਦ ਹੈ ਕਿ ਹੋਰ ਰਾਜ ਵੀ ਆਪਣੇ ਇੱਥੇ ਅਜਿਹੀਆਂ ਯੋਜਨਾਵਾਂ ਲੈ ਕੇ ਆਣਉਗੇ।  ਅਤੇ ਮੈਂ ਤਾਂ ਯੂਪੀ ਦਾ ਸਾਂਸਦ ਹਾਂ।  ਜਦੋਂ ਉੱਤਰ ਪ੍ਰਦੇਸ਼ ਵਿੱਚ ਇਸ ਤਰ੍ਹਾਂ ਨਾਲ ਅੱਛੇ ਕੰਮ ਹੁੰਦੇ ਹਨ।  ਤਾਂ ਮੈਨੂੰ ਜ਼ਰਾ ਜ਼ਿਆਦਾ ਆਨੰਦ  ਆਉਂਦਾ ਹੈ।  ਕਿਉਂਕਿ ਉੱਥੋਂ  ਦੇ ਲੋਕਾਂ ਦੀ ਮੇਰੀ ਵੀ ਜ਼ਿੰਮੇਦਾਰੀ ਹੈ।

 

ਸਾਥੀਓ,

 

ਸੰਕਟ ਦੇ ਸਮੇਂ ਜੋ ਸਾਹਸ ਦਿਖਾਉਂਦਾ ਹੈਸੂਝਬੂਝ ਦਿਖਾਉਂਦਾ ਹੈਸਫਲਤਾ ਉਸੇ ਨੂੰ ਮਿਲਦੀ ਹੈ।  ਅੱਜ ਜਦੋਂ ਦੁਨੀਆ ਵਿੱਚ ਕੋਰੋਨਾ ਦਾ ਇੰਨਾ ਵੱਡਾ ਸੰਕਟ ਹੈਤਦ ਉੱਤਰ ਪ੍ਰਦੇਸ਼ ਨੇ ਜੋ ਸਾਹਸ ਦਿਖਾਇਆਜੋ ਸੂਝਬੂਝ ਦਿਖਾਈਜੋ ਸਫਲਤਾ ਪਾਈਜਿਸ ਤਰ੍ਹਾਂ ਕੋਰੋਨਾ ਨਾਲ ਮੋਰਚਾ ਲਿਆਜਿਸ ਤਰ੍ਹਾਂ ਸਥਿਤੀਆਂ ਨੂੰ ਸੰਭਾਲ਼ਿਆਮੈਂ ਸੱਚ ਕਹਿੰਦਾ ਹਾਂ ਉਹ ਬੇਮਿਸਾਲ ਹੈਪ੍ਰਸ਼ੰਸਾਯੋਗ ਹੈ।

 

 

ਇਸ ਦੇ ਲਈ ਮੈਂ ਉੱਤਰ ਪ੍ਰਦੇਸ਼  ਦੇ 24 ਕਰੋੜ ਨਾਗਰਿਕਾਂ ਦੀ ਸਰਾਹਨਾ ਕਰਦਾ ਹਾਂਉਨ੍ਹਾਂ ਨੂੰ ਨਮਨ ਕਰਦਾ ਹਾਂ। ਤੁਸੀਂ ਜੋ ਕੰਮ ਕੀਤਾ ਹੈਉਹ ਪੂਰੀ ਦੁਨੀਆ ਲਈ ਮਿਸਾਲ ਹੈ।  ਉੱਤਰ ਪ੍ਰਦੇਸ਼ ਦੇ ਅੰਕੜਿਆਂ ਵਿੱਚ ਦੁਨੀਆ  ਦੇ ਵੱਡੇ-ਵੱਡੇ ਐਕਸਪਰਟਸ ਨੂੰ ਹੈਰਾਨ ਕਰ ਦੇਣ ਦੀ ਅਦਭੁੱਤ ਸਮਰੱਥਾ ਹੈ।  ਚਾਹੇ ਯੂਪੀ ਦੇ ਡਾਕਟਰ ਹੋਣਪੈਰਾਮੈਡੀਕਲ ਸਟਾਫ ਹੋਵੇਸਫਾਈ ਕਰਮਚਾਰੀ ਹੋਣਪੁਲਿਸਕਰਮੀ ਹੋਣਆਸ਼ਾਆਂਗਨਬਾੜੀ ਵਰਕਰ ਹੋਣਬੈਂਕ ਅਤੇ ਪੋਸਟਆਫਿਸ  ਦੇ ਸਾਥੀ ਹੋਣਟ੍ਰਾਂਸਪੋਰਟ ਵਿਭਾਗ  ਦੇ ਸਾਥੀ ਹੋਣ, ਸ਼੍ਰਮਿਕ ਸਾਥੀ ਹੋਣਹਰ ਕਿਸੇ ਨੇ ਪੂਰੀ ਨਿਸ਼ਠਾ ਨਾਲ ਆਪਣਾ ਯੋਗਦਾਨ ਦਿੱਤਾ ਹੈ।

 

ਯੋਗੀ ਜੀ  ਅਤੇ ਉਨ੍ਹਾਂ ਦੀ ਪੂਰੀ ਟੀਮਚਾਹੇ ਜਨਪ੍ਰਤੀਨਿਧੀ ਹੋਣ ਜਾਂ ਫਿਰ ਕਰਮਚਾਰੀ ਹੋਣਆਪ ਸਭ ਨੇ ਬਹੁਤ ਉੱਤਮ ਕੰਮ ਕੀਤਾ ਹੈਪ੍ਰਸ਼ੰਸਾਯੋਗ ਕੰਮ ਕੀਤਾ ਹੈ।  ਆਪ ਸਭ ਨੇ ਮਿਲ ਕੇ ਯੂਪੀ ਨੂੰ ਜਿਸ ਮੁਸ਼ਕਿਲ ਸਥਿਤੀ ਵਿੱਚ ਸੰਭਾਲ਼ਿਆ ਹੈਆਉਣ ਵਾਲੇ ਅਨੇਕ ਸਾਲਾਂ ਤੱਕ ਉੱਤਰ ਪ੍ਰਦੇਸ਼ ਦਾ ਹਰ ਬੱਚਾਹਰ ਪਰਿਵਾਰ ਇਸ ਨੂੰ ਬੜੇ ਗਰਵ (ਮਾਣ) ਨਾਲ ਯਾਦ ਕਰੇਗਾਉਹ ਲੰਬੇ ਸਮੇਂ ਤੱਕ ਯਾਦ ਕੀਤਾ ਜਾਵੇਗਾ। 

 

ਸਾਥੀਓ,

 

ਉੱਤਰ ਪ੍ਰਦੇਸ਼ ਦੇ ਯਤਨ ਅਤੇ ਉਪਲੱਬਧੀਆਂ ਇਸ ਲਈ ਵਿਰਾਟ ਹਨਕਿਉਂਕਿ ਇਹ ਸਿਰਫ ਇੱਕ ਰਾਜ ਭਰ ਨਹੀਂ ਹੈਬਲਕਿ ਦੁਨੀਆ  ਦੇ ਕਈ ਦੇਸ਼ਾਂ ਤੋਂ ਵੱਡਾ ਰਾਜ ਹੈ।  ਇਸ ਉਪਲੱਬਧੀ ਨੂੰ ਯੂਪੀ  ਦੇ ਲੋਕ ਖੁਦ ਮਹਿਸੂਸ ਕਰ ਰਹੇ ਹਨ, ਲੇਕਿਨ ਤੁਸੀਂ ਅਗਰ ਅੰਕੜੇ ਜਾਣੋਗੇ ਤਾਂ ਹੋਰ ਵੀ ਹੈਰਾਨ ਹੋ ਜਾਓਗੇ!

 

ਸਾਥੀਓ,

ਅਸੀਂ ਯੂਰਪ ਦੇ ਚਾਰ ਵੱਡੇ ਦੇਸ਼ਾਂ ਨੂੰ ਦੇਖੀਏ ਤਾਂ ਉਹ ਹਨ-ਇੰਗਲੈਂਡ, ਫ਼ਰਾਂਸ, ਇਟਲੀ ਅਤੇ ਸਪੇਨ!  ਇਹ ਦੇਸ਼ 200-250 ਸਾਲ ਤੱਕ ਦੁਨੀਆ ਦੀ ਸੁਪਰਪਾਵਰ ਹੋਇਆ ਕਰਦੇ ਸਨ, ਅੱਜ ਵੀ ਦੁਨੀਆ ਵਿੱਚ ਇਨ੍ਹਾਂ ਦਾ ਦਬਦਬਾ ਹੈ!  ਅੱਜ ਅਗਰ ਇਨ੍ਹਾਂ ਚਾਰਾਂ ਦੇਸ਼ਾਂ ਦੀ ਕੁੱਲ ਜਨਸੰਖਿਆ ਨੂੰ ਜੋੜ ਦਿਓ, ਤਾਂ ਇਹ ਕਰੀਬ 24 ਕਰੋੜ ਹੁੰਦੀ ਹੈ!  ਸਾਡੇ ਤਾਂ ਇਕੱਲੇ ਯੂਪੀ ਦੀ ਹੀ ਜਨਸੰਖਿਆ 24 ਕਰੋੜ ਹੈ!  ਯਾਨੀ ਕਿਜਿੰਨੇ ਲੋਕ ਇੰਗਲੈਂਡਫ਼ਰਾਂਸਇਟਲੀ ਅਤੇ ਸਪੇਨ ਇਨ੍ਹਾਂ ਚਾਰ ਦੇਸ਼ਾਂ ਵਿੱਚ ਰਹਿੰਦੇ ਹਨ, ਓਨੇ ਲੋਕ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹਨ!  ਲੇਕਿਨ ਕੋਰੋਨਾ ਵਿੱਚ ਇਨ੍ਹਾਂ ਚਾਰ ਦੇਸ਼ਾਂ ਵਿੱਚ ਮਿਲਾ ਕੇ 1 ਲੱਖ 30 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਯੂਪੀ ਵਿੱਚ ਕੇਵਲ 600 ਲੋਕਾਂ ਦੀ ਜਾਨ ਗਈ ਹੈ!  ਕਿੱਥੇ 1 ਲੱਖ 30 ਹਜ਼ਾਰ ਲੋਕਾਂ ਦੀ ਮੌਤ ਅਤੇ ਕਿੱਥੇ 600 ਲੋਕਾਂ ਦੀ ਮੌਤ।  ਮੈਂ ਮੰਨਦਾ ਹਾਂਇੱਕ ਵੀ ਵਿਅਕਤੀ ਦੀ ਮੌਤ ਦੁਖਦ ਹੈ।

 

ਲੇਕਿਨ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਇਨ੍ਹਾਂ ਚਾਰ ਦੇਸ਼ਾਂ ਨੇ ਮਿਲ ਕੇ ਆਪਣੇ ਇੱਥੇ ਜਿਤਨੇ ਯਤਨ ਕੀਤੇਫਿਰ ਵੀ ਉਨ੍ਹਾਂ  ਦੇ  ਇੱਥੇ ਯੂਪੀ ਤੋਂ ਕਈ ਗੁਣਾ ਜ਼ਿਆਦਾ ਲੋਕਾਂ ਦੀਆਂ ਜਾਨਾਂ ਗਈਆਂ।  ਇਹ ਦੇਸ਼ ਜ਼ਿਆਦਾ ਵਿਕਸਿਤ ਹਨ, ਇਨ੍ਹਾਂ ਦੇ ਪਾਸ ਸੰਸਾਧਨ ਵੀ ਕਿਤੇ ਜ਼ਿਆਦਾ ਹਨ, ਉੱਥੇ ਸਰਕਾਰਾਂ ਨੇ ਕੰਮ ਵੀ ਪੂਰੀ ਤਾਕਤ ਨਾਲ ਕੀਤਾ ਹੈ!  ਲੇਕਿਨ ਫਿਰ ਵੀ ਆਪਣੇ ਨਾਗਰਿਕਾਂ ਨੂੰ ਬਚਾਉਣ ਵਿੱਚ ਉਨ੍ਹਾਂ ਨੂੰ ਉਹ ਸਫਲਤਾ ਨਹੀਂ ਮਿਲੀ, ਜੋ ਸਫਲਤਾ ਯੂਪੀ ਨੇ ਹਾਸਲ ਕੀਤੀ ਹੈ!

 

ਸਾਥੀਓ,

 

ਇਸ ਦੌਰਾਨ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਅਮਰੀਕਾ ਦੇ ਹਾਲਾਤ ਬਾਰੇ ਵੀ ਸੁਣਿਆ ਹੋਵੇਗਾ! ਅਮਰੀਕਾ ਦੇ ਕੋਲ ਸਾਧਨ-ਸੰਸਾਧਨ, ਅਤੇ ਆਧੁਨਿਕ ਟੈਕਨੋਲੋਜੀ ਦੀ ਵੀ ਕੋਈ ਕਮੀ ਨਹੀਂ ਹੈ! ਲੇਕਿਨ ਫਿਰ ਵੀ, ਅੱਜ ਅਮਰੀਕਾ ਕੋਰੋਨਾ ਤੋਂ ਬੇਹੱਦ ਬੁਰੀ ਤਰ੍ਹਾਂ ਪ੍ਰਭਾਵਿਤ ਹੈ! ਤੁਸੀਂ ਇਹ ਵੀ ਯਾਦ ਰੱਖੋ ਕਿ ਅਮਰੀਕਾ ਦੀ ਜਨਸੰਖਿਆ ਕਰੀਬ 33 ਕਰੋੜ ਹੈ, ਜਦ ਕਿ ਯੂਪੀ ਵਿੱਚ 24 ਕਰੋੜ ਲੋਕ ਰਹਿੰਦੇ ਹਨ! ਲੇਕਿਨ ਅਮਰੀਕਾ ਵਿੱਚ ਹੁਣ ਤੱਕ 1 ਲੱਖ 25 ਹਜਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦ ਕਿ ਯੂਪੀ ਵਿੱਚ ਕਰੀਬ 600 ਲੋਕਾਂ ਦੀ ਮੌਤ ਹੋਈ ਹੈ।

 

ਅਗਰ ਯੋਗੀ ਜੀ ਦੀ ਉੱਤਰ  ਪ੍ਰਦੇਸ਼ ਸਰਕਾਰ ਨੇ ਠੀਕ ਨਾਲ ਤਿਆਰੀ ਨਾ ਕੀਤੀ ਹੁੰਦੀ, ਅਗਰ ਯੂਪੀ ਵਿੱਚ ਵੀ ਅਮਰੀਕਾ ਦੀ ਤਰ੍ਹਾਂ ਹੀ ਤਬਾਹੀ ਮਚੀ ਹੁੰਦੀ ਤਾਂ ਅੱਜ ਯੂਪੀ ਵਿੱਚ 600 ਦੀ ਜਗ੍ਹਾ 85000 ਲੋਕਾਂ ਦੀ ਜਾਨ ਜਾ ਸਕਦੀ ਸੀ! ਲੇਕਿਨਜੋ ਮਿਹਨਤ ਯੂਪੀ ਸਰਕਾਰ ਨੇ ਕੀਤੀ ਹੈ, ਅਸੀਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਹੁਣ ਤੱਕ ਘੱਟ ਤੋਂ ਘੱਟ 85 ਹਜ਼ਾਰ ਲੋਕਾਂ ਦਾ ਜੀਵਨ ਬਚਾਉਣ ਵਿੱਚ ਉਹ ਕਾਮਯਾਬ ਹੋਈ ਹੈ! ਅੱਜ ਅਗਰ ਅਸੀਂ ਆਪਣੇ ਨਾਗਰਿਕਾਂ ਦਾ ਜੀਵਨ ਬਚਾ ਸਕ ਰਹੇ ਹਾਂ, ਤਾਂ ਇਹ ਵੀ ਆਪਣੇ-ਆਪ ਵਿੱਚ ਬਹੁਤ ਤਸੱਲੀ ਦੀ ਗੱਲ ਹੈ ਅਤੇ ਦੇਸ਼ ਦਾ ਆਤਮਉਵਿਸ਼ਵਾਸ ਵੀ ਹੈ! ਵਰਨਾ ਇੱਕ ਉਹ ਵੀ ਦਿਨ ਸੀ ਜਦੋਂ ਪ੍ਰਯਾਗਰਾਜ, ਤਦ  ਦੇ ਇਲਾਹਾਬਾਦ ਦੇ ਸਾਂਸਦ,ਦੇਸ਼  ਦੇ ਪ੍ਰਧਾਨ ਮੰਤਰੀ ਸਨਕੁੰਭ ਵਿੱਚ ਭਾਜੜ ਮਚੀ ਸੀ,ਸੈਂਕੜੇ-ਹਜ਼ਾਰਾਂ ਲੋਕ ਮਾਰੇ ਗਏ ਸਨ। ਤਦ ਉਸ ਸਮੇਂ ਜੋ ਲੋਕ ਸਰਕਾਰ ਵਿੱਚ ਸਨਉਨ੍ਹਾਂ ਨੇ ਸਾਰਾ ਜ਼ੋਰ ਮਰਨ ਵਾਲਿਆਂ ਦੀ ਸੰਖਿਆ ਛਿਪਾਉਣ ਵਿੱਚ ਹੀ ਲਗਾ ਦਿੱਤਾ ਸੀ। ਹੁਣ ਅੱਜ ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਜੀਵਨ ਬਚ ਰਿਹਾ ਹੈਸੁਰੱਖਿਅਤ ਹੋ ਰਿਹਾ ਹੈਤਾਂ ਬਹੁਤ ਤਸੱਲੀ ਮਿਲਦੀ ਹੈ।

 

ਸਾਥੀਓ,

 

ਇਸ ਵਿੱਚ ਵੀ ਸਾਨੂੰ ਇੱਕ ਹੋਰ ਗੱਲ ਹਮੇਸ਼ਾ ਯਾਦ ਰੱਖਣੀ ਹੈ। ਇਹ ਸਭ ਉਸ ਸਥਿਤੀ ਵਿੱਚ ਹੋਇਆ ਜਦੋਂ ਦੇਸ਼ ਭਰ ਤੋਂ ਕਰੀਬ 30-35 ਲੱਖ ਤੋਂ ਜ਼ਿਆਦਾ ਸ਼੍ਰਮਿਕ ਸਾਥੀ, ਕਾਮਗਾਰ ਸਾਥੀ,ਯੂਪੀ ਵਿੱਚ ਪਿਛਲੇ ਕੁਝ ਹਫ਼ਤਿਆਂ ਵਿੱਚ ਆਪਣੇ ਪਿੰਡ ਪਰਤੇ ਸਨ। ਸੈਂਕੜੇ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਨੂੰ ਚਲਵਾਕੇ ਯੂਪੀ ਸਰਕਾਰ ਨੇ ਮੁਸ਼ਕਿਲ ਵਿੱਚ ਫਸੇ ਆਪਣੇ ਲੋਕਾਂ ਨੂੰ ਵਾਪਸ ਬੁਲਾ ਲਿਆ ਸੀ। ਦੂਜੇ ਰਾਜਾਂ ਤੋਂ ਆਏ ਇਨ੍ਹਾਂ ਸਾਥੀਆਂ ਤੋਂ ਸੰਕ੍ਰਮਣ ਦੇ ਫੈਲਾਅ ਦਾ ਰਿਸਕ ਹੋਰ ਵੀ ਜ਼ਿਆਦਾ ਸੀ। ਲੇਕਿਨ, ਉੱਤਰ ਪ੍ਰਦੇਸ਼ ਨੇ ਜਿਸ ਤਰ੍ਹਾਂ ਸਥਿਤੀ ਨੂੰ ਸੰਵੇਦਨਸ਼ੀਲਤਾ ਦੇ ਨਾਲ ਸੰਭਾਲ਼ਿਆ, ਉਸ ਨੇ ਰਾਜ ਨੂੰ ਇੱਕ ਵੱਡੇ ਸੰਕਟ ਤੋਂ ਬਾਹਰ ਕੱਢ ਲਿਆ।

 

ਸਾਥੀਓ,

 

ਯੂਪੀ ਵਿੱਚ 2017 ਤੋਂ ਪਹਿਲਾਂ ਜਿਸ ਤਰ੍ਹਾਂ ਦਾ ਸ਼ਾਸਨ ਚਲ ਰਿਹਾ ਸੀਜਿਸ ਤਰ੍ਹਾਂ ਦੀ ਸਰਕਾਰ ਚਲਿਆ ਕਰਦੀ ਸੀਉਸ ਹਾਲਾਤ ਵਿੱਚ, ਅਸੀਂ ਇਨ੍ਹਾਂ ਨਤੀਜਿਆਂ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਹਿਲਾਂ ਵਾਲੀਆਂ ਸਰਕਾਰਾਂ ਹੁੰਦੀਆਂ,ਤਾਂ ਹਸਪਤਾਲਾਂ ਦੀ ਸੰਖਿਆ ਦਾ ਬਹਾਨਾ ਬਣਾਕੇ, ਬਿਸਤਰਿਆਂ ਦੀ ਸੰਖਿਆ ਦਾ ਬਹਾਨਾ ਬਣਾਕੇ,ਇਸ ਚੁਣੌਤੀ ਨੂੰ ਟਾਲ ਦਿੰਦੀਆਂ। ਲੇਕਿਨ ਯੋਗੀ ਜੀ ਨੇ ਅਜਿਹਾ ਨਹੀਂ ਕੀਤਾ। ਯੋਗੀ ਜੀ ਨੇਉਨ੍ਹਾਂ ਦੀ ਸਰਕਾਰ ਨੇਹਾਲਾਤ ਦੀ ਗੰਭੀਰਤਾ ਨੂੰ ਸਮਝਿਆ।  ਉਨ੍ਹਾਂ ਨੇ ਸਮਝਿਆ ਕਿ ਇਤਨੇ ਵੱਡੇ-ਵੱਡੇ ਦੇਸ਼ਾਂ ਦੀ ਕੀ ਹਾਲਤ ਹੋ ਰਹੀ ਹੈ। ਇਹ ਦੇਖਦੇ ਹੋਏ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਸਰਕਾਰ ਨੇ ਯੁੱਧ ਪੱਧਰ ਤੇ ਕੰਮ ਕੀਤਾ।

 

ਕੁਆਰੰਟੀਨ ਸੈਂਟਰ ਹੋਵੇ, ਆਈਸੋਲੇਸ਼ਨ ਦੀ ਸੁਵਿਧਾ ਹੋਵੇਇਸ ਦੇ ਨਿਰਮਾਣ ਲਈ ਪੂਰੀ ਤਾਕਤ ਝੋਕ ਦਿੱਤੀ ਗਈ।  ਉਨ੍ਹਾਂ ਦੇ ਪਿਤਾ ਜੀ ਦਾ ਸਵ ਰਗਵਾਸ ਹੋਇਆ ਹੋਵੇ। ਪਿਤਾ ਜੀ ਦੇ ਅੰਤਿਮ ਸੰਸਕਾਰ ਵਿੱਚ ਜਾਣ ਦੀ ਬਜਾਏ ਇਹ ਉੱਤਰ ਪ੍ਰਦੇਸ਼  ਦੇ ਲੋਕਾਂ ਲਈ ਜ਼ਿੰਦਗੀ ਖਪਾਉਣ ਵਾਲੇ ਯੋਗੀ ਜੀ ਇਸ ਕੋਰੋਨਾ ਤੋਂ ਬਚਾਉਣ ਲਈ ਤੁਹਾਡੇ ਨਾਲ ਜੁਟੇ ਰਹੇ। ਜੋ ਸ਼੍ਰਮਿਕ ਬਾਹਰ ਤੋਂ ਆ ਰਹੇ ਸਨਉਨ੍ਹਾਂ  ਲਈ ਬਹੁਤ ਹੀ ਘੱਟ ਸਮੇਂ ਵਿੱਚ ਲਗਭਗ 60 ਹਜ਼ਾਰ ਗ੍ਰਾਮੀਣ ਨਿਗਰਾਨੀ ਕਮੇਟੀਆਂ ਦਾ ਗਠਨ ਕੀਤਾ ਗਿਆ। ਇਨ੍ਹਾਂ ਕਮੇਟੀਆਂ ਨੇ ਪਿੰਡਾਂ ਵਿੱਚ ਕੁਆਰੰਟੀਨ ਦੀ ਵਿਵਸਥਾ ਵਿਕਸਿਤ ਕਰਨ ਵਿੱਚ ਬਹੁਤ ਮਦਦ ਕੀਤੀ। ਸਿਰਫ ਦੋ-ਢਾਈ ਮਹੀਨੇ ਦੇ ਅੰਦਰ ਹੀ ਯੂਪੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਇੱਕ ਲੱਖ ਬਿਸਤਰ ਵੀ ਤਿਆਰ ਕੀਤੇ ਗਏ।

 

ਸਾਥੀਓ,

 

ਲੌਕਡਾਊਨ ਦੇ ਦੌਰਾਨ, ਗ਼ਰੀਬਾਂ ਨੂੰ ਭੋਜਨ ਦੀ ਦਿੱਕਤ ਨਾ ਹੋਵੇ, ਇਸ ਦੇ ਲਈ ਜਿਸ ਤਰ੍ਹਾਂ ਯੋਗੀ ਸਰਕਾਰ ਨੇ ਕੰਮ ਕੀਤਾ ਹੈ, ਉਹ ਵੀ ਬੇਮਿਸਾਲ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਯੂਪੀ ਨੇ ਬਹੁਤ ਤੇਜ਼ੀ ਨਾਲ ਗ਼ਰੀਬਾਂ ਅਤੇ ਪਿੰਡ ਪਰਤੇ ਸ਼੍ਰਮਿਕ ਸਾਥੀਆਂ ਤੱਕ ਮੁਫ਼ਤ ਰਾਸ਼ਨ ਪਹੁੰਚਾਇਆ। ਯਾਨੀ ਇਹ ਇੰਤਜ਼ਾਮ ਕੀਤਾ ਕਿ 15 ਕਰੋੜ ਗ਼ਰੀਬਾਂ ਨੂੰ ਭੋਜਨ ਦੀ ਦਿੱਕਤ ਨਾ ਹੋਵੇ। ਕੋਈ ਭੁੱਖਾ ਨਾ ਸੌਂਵੇ।

 

ਇਸ ਦੌਰਾਨ ਯੂਪੀ ਵਿੱਚ ਗ਼ਰੀਬਾਂ ਨੂੰ 42 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਹੈ। ਜਿਨ੍ਹਾਂ  ਦੇ ਪਾਸ ਰਾਸ਼ਨ ਕਾਰਡ ਨਹੀਂ ਸੀ, ਉਨ੍ਹਾਂ  ਲਈ ਵੀ ਯੂਪੀ ਸਰਕਾਰ ਨੇ ਸਰਕਾਰੀ ਰਾਸ਼ਨ ਦੀ ਦੁਕਾਨ ਦੇ ਦਰਵਾਜ਼ੇ ਖੋਲ੍ਹ ਦਿੱਤੇ। ਇਤਨਾ ਹੀ ਨਹੀਂਉੱਤਰ ਪ੍ਰਦੇਸ਼ ਦੇ ਸਵਾ ਤਿੰਨ ਕਰੋੜ ਗ਼ਰੀਬ ਮਹਿਲਾਵਾਂ ਦੇ ਜਨਧਨ ਖਾਤੇ ਵਿੱਚ ਲਗਭਗ 5 ਹਜ਼ਾਰ ਕਰੋੜ ਰੁਪਏ ਵੀ ਸਿੱਧੇ ਟਰਾਂਸਫਰ ਕੀਤੇ ਗਏ। ਆਜ਼ਾਦੀ ਦੇ ਬਾਅਦ ਦੇ ਇਤਿਹਾਸ ਵਿੱਚ ਸੰਭਵ ਤੌਰ ਤੇ ਕਿਸੇ ਸਰਕਾਰ ਨੇ ਇਤਨੇ ਵੱਡੇ ਪੈਮਾਨੇ ਤੇ ਗ਼ਰੀਬਾਂ ਦੀ ਮਦਦ ਨਹੀਂ ਕੀਤੀ ਹੈ।

 

 

ਸਾਥੀਓ,

 

ਭਾਰਤ ਨੂੰ ਆਤਮਨਿਰਭਰਤਾ ਦੇ ਰਸਤੇ ਤੇ ਤੇਜ਼ ਰਫ਼ਤਾਰ ਨਾਲ ਲੈ ਜਾਣ ਦਾ ਅਭਿਯਾਨ ਹੋਵੇ ਜਾਂ ਫਿਰ ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਹੋਵੇਉੱਤਰ ਪ੍ਰਦੇਸ਼ ਇੱਥੇ ਵੀ ਬਹੁਤ ਅੱਗੇ ਚਲ ਰਿਹਾ ਹੈ। ਗ਼ਰੀਬ ਕਲਿਆਣ ਰੋਜ਼ਗਾਰ ਅਭਿਯਾਨ ਦੇ ਤਹਿਤ ਮਜ਼ਦੂਰਾਂ ਨੂੰ ਆਮਦਨ ਦੇ ਸਾਧਨ ਵਧਾਉਣ ਲਈ ਪਿੰਡਾਂ ਵਿੱਚ ਅਨੇਕ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।  ਗ਼ਰੀਬਾਂ ਲਈ ਪੱਕੇ ਘਰ ਦਾ ਨਿਰਮਾਣ ਹੋਵੇ, ਸਮੂਹਿਕ ਪਖ਼ਾਨਿਆਂ ਦਾ ਨਿਰਮਾਣ ਹੋਵੇ, ਪੰਚਾਇਤ ਭਵਨਾਂ ਦਾ ਕੰਮ ਹੋਵੇ, ਖੂਹ-ਤਲਾਬ ਬਣਾਉਣਾ, ਸੜਕਾਂ ਬਣਾਉਣਾ,  ਇੰਟਰਨੈੱਟ ਦੀ ਲਾਈਨ ਵਿਛਾਉਣਾ, ਅਜਿਹੇ 25 ਕੰਮਾਂ ਦੀ ਲਿਸਟ ਕੇਂਦਰ ਸਰਕਾਰ ਨੇ ਬਣਾਈ ਹੈ।

 

ਅੱਜ ਇਸ ਨੂੰ ਵਿਸਤਾਰ ਦਿੰਦੇ ਹੋਏ, ਇਸ ਵਿੱਚ ਆਤਮਨਿਰਭਰ ਭਾਰਤ ਅਭਿਯਾਨ ਨੂੰ ਵੀ ਸ਼ਾਮਲ ਕਰਦੇ ਹੋਏ, ਉੱਤਰ ਪ੍ਰਦੇਸ਼ ਨੇ ਸਿੱਧੇ ਕਰੀਬ-ਕਰੀਬ ਸਵਾ ਕਰੋੜ ਸ਼੍ਰਮਿਕ ਅਤੇ ਕਾਮਗਾਰ ਸਾਥੀਆਂ ਨੂੰ ਰੋਜ਼ਗਾਰ ਦੇਣ ਦਾ ਪ੍ਰਯਤਨ ਕੀਤਾ ਹੈ। ਇਸ ਵਿੱਚੋਂ ਕਰੀਬ 60 ਲੱਖ ਨੂੰ ਪਿੰਡ ਦੇ ਵਿਕਾਸ ਨਾਲ ਜੁੜੀਆਂ ਯੋਜਨਾਵਾਂ ਵਿੱਚ ਤਾਂ ਕਰੀਬ 40 ਲੱਖ ਨੂੰ ਛੋਟੇ ਉਦਯੋਗਾਂ ਯਾਨੀ MSMEs ਵਿੱਚ ਰੋਜ਼ਗਾਰ ਦਿੱਤਾ ਜਾ ਰਿਹਾ ਹੈ। ਇਸ ਦੇ ਇਲਾਵਾ ਸਵੈ-ਰੋਜ਼ਗਾਰ ਲਈ ਹਜ਼ਾਰਾਂ ਉੱਦਮੀਆਂ ਨੂੰ ਮੁਦਰਾ ਯੋਜਨਾ ਦੇ ਤਹਿਤ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੰਡਿਆ ਗਿਆ ਹੈ। ਕਰਜ਼ੇ ਦੇ ਨਾਲ-ਨਾਲ ਅੱਜ, ਹਜ਼ਾਰਾਂ ਹਸਤਸ਼ਿਲਪੀਆਂ ਨੂੰ, ਆਧੁਨਿਕ ਮਸ਼ੀਨਾਂ ਅਤੇ ਟੂਲਕਿੱਟਾਂ ਵੀ ਦਿੱਤੀਆਂ ਗਈਆਂ ਹਨ। ਇਸ ਨਾਲ ਹਸਤਸ਼ਿਲਪੀਆਂ ਦਾ ਕੰਮ ਵੀ ਵਧੇਗਾ ਅਤੇ ਉਨ੍ਹਾਂ ਨੂੰ ਸੁਵਿਧਾ ਵੀ ਮਿਲੇਗੀ। ਮੈਂ ਸਾਰੇ ਲਾਭਾਰਥੀਆਂ ਨੂੰ,ਰੋਜ਼ਗਾਰ ਪਾਉਣ ਵਾਲਿਆਂ ਨੂੰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

 

ਸਾਥੀਓ,

 

ਯੂਪੀ  ਦੇ ਸਾਂਸਦ ਹੋਣ  ਦੇ ਨਾਤੇ ਵੀ ਮੈਂ ਯੋਗੀ  ਜੀ  ਦੇ ਲਗਾਤਾਰ ਸੰਪਰਕ ਵਿੱਚ ਰਿਹਾ ਹਾਂ।  ਸਵਾ ਕਰੋੜ ਕਾਮਗਾਰਾਂ ਦੀਕਰਮਚਾਰੀਆਂ ਦੀ ਪਹਿਚਾਣ ਕਰਨਾ,  30 ਲੱਖ ਤੋਂ ਜ਼ਿਆਦਾ ਮਜ਼ਦੂਰਾਂ  ਦੇ ਕੌਸ਼ਲ ਦਾਅਨੁਭਵ ਦਾ ਡੇਟਾ ਤਿਆਰ ਕਰਨਾ ਅਤੇ ਉਨ੍ਹਾਂ  ਦੇ  ਰੋਜ਼ਗਾਰ ਦੀ ਸਮੁਚਿਤ ਵਿਵਸਥਾ ਕਰਨਾਇਹ ਦਿਖਾਉਂਦਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਤਿਆਰੀ ਕਿਤਨੀ ਸਘਨ ਰਹੀ ਹੈਕਿਤਨੀ ਵਿਆਪਕ ਰਹੀ ਹੈ।  ਯੂਪੀ ਦੀ ਇੱਕ ਜਨਪਦਇੱਕ ਉਤਪਾਦ ਯੋਜਨਾ ਤਾਂ ਪਹਿਲਾਂ ਤੋਂ ਹੀ ਸਥਾਨਕ ਉਤਪਾਦਾਂ ਨੂੰ ਹੁਲਾਰਾ  ਦੇ ਰਹੀ ਹੈਉਨ੍ਹਾਂ ਨੂੰ ਇੱਕ ਵੱਡਾ ਬਜ਼ਾਰ  ਦੇ ਰਹੀ ਹੈ।

 

ਹੁਣ ਆਤਮਨਿਰਭਰ ਭਾਰਤ ਅਭਿਯਾਨ  ਦੇ ਤਹਿਤ ਜਦੋਂ ਪੂਰੇ ਦੇਸ਼ ਵਿੱਚ ਅਜਿਹੇ ਸਥਾਨਕ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਉਦਯੋਗਾਂ  ਦੇ ਕਲਸਟਰ ਬਣਾਏ ਜਾ ਰਹੇ ਹਨਤਦ ਉੱਤਰ ਪ੍ਰਦੇਸ਼ ਨੂੰ ਬਹੁਤ ਅਧਿਕ ਲਾਭ ਹੋਵੇਗਾ। ਇਸ ਨਾਲ ਕਪੱੜਿਆਂ ਦੇਸਿਲਕ ਦੇਲੈਦਰ ਦੇਪਿੱਤਲ  ਦੇਅਜਿਹੇ ਜੋ ਅਨੇਕ ਉਦਯੋਗਿਕ ਕਲਸਟਰ ਹਨਉਨ੍ਹਾਂ ਨੂੰ ਬਲ ਮਿਲੇਗਾਨਵਾਂ ਬਜ਼ਾਰ ਮਿਲੇਗਾ।

 

ਸਾਥੀਓ,

 

ਆਤਮਨਿਰਭਰ ਭਾਰਤ ਅਭਿਯਾਨ ਦਾ ਬਹੁਤ ਵੱਡਾ ਲਾਭ ਉੱਤਰ ਪ੍ਰਦੇਸ਼  ਦੇ ਕਿਸਾਨਾਂ ਨੂੰ ਹੋਵੇਗਾ।  ਕਿਸਾਨਾਂ  ਦੇ ਹਿਤ ਵਿੱਚਛੋਟੇ ਵਪਾਰੀਆਂ  ਦੇ ਹਿਤ ਵਿੱਚਦਹਾਕਿਆਂ ਤੋਂ 3 ਵੱਡੇ ਸੁਧਾਰਾਂ ਦੀ ਮੰਗ ਨਿਰੰਤਰ ਹੋ ਰਹੀ ਸੀ। ਹੁਣ ਜੋ 3 ਕਾਨੂੰਨ ਕੇਂਦਰ ਸਰਕਾਰ ਲੈ ਕੇ ਆਈ ਹੈਉਨ੍ਹਾਂ ਨੂੰ ਕਿਸਾਨਾਂ ਨੂੰ ਮੰਡੀ ਤੋਂ ਬਾਹਰ ਵੀ ਆਪਣੀ ਉਪਜ ਵੇਚਣ ਦਾ ਅਧਿਕਾਰ ਮਿਲ ਗਿਆ ਹੈ।  ਯਾਨੀ ਜਿੱਥੇ ਬਿਹਤਰ ਮੁੱਲ ਮਿਲਣਗੇਉੱਥੇ ਕਿਸਾਨ ਆਪਣਾ ਸਮਾਨ ਵੇਚੇਗਾ। ਦੂਜਾ, ਹੁਣ ਕਿਸਾਨ ਅਗਰ ਚਾਹੇ ਤਾਂ ਹੁਣ ਬਿਜਾਈ  ਦੇ ਸਮੇਂ ਹੀ ਆਪਣੀ ਫਸਲ ਦਾ ਮੁੱਲ ਤੈਅ ਕਰ ਸਕਦਾ ਹੈ।

 

ਹੁਣ ਆਲੂ ਦੀ ਫਸਲ ਪੈਦਾ ਕਰਨ ਵਾਲਾ ਕਿਸਾਨ, ਚਿਪਸ ਬਣਾਉਣ ਵਾਲੇ ਉਦਯੋਗ  ਦੇ ਨਾਲਅੰਬ ਲਗਾਉਣ ਵਾਲਾ ਕਿਸਾਨ ਮੈਂਗੋ ਜੂਸ ਬਣਾਉਣ ਵਾਲੇ ਦੇ ਨਾਲਟਮਾਟਰ ਦੀ ਖੇਤੀ ਕਰਨ ਵਾਲਾ ਕਿਸਾਨ ਸੌਸ ਬਣਾਉਣ ਵਾਲੇ ਦੇ ਨਾਲਬਿਜਾਈ  ਦੇ ਸਮੇਂ ਹੀ ਸਮਝੌਤਾ ਕਰ ਸਕਦਾ ਹੈ।  ਜਿਸ ਦੇ ਨਾਲ ਉਨ੍ਹਾਂ ਨੂੰ ਦਾਮ ਘਟਣ ਦੀ ਚਿੰਤਾ ਤੋਂ ਮੁਕਤੀ ਮਿਲ ਸਕੇਗੀ।

 

ਸਾਥੀਓ,

 

ਇਸ ਦੇ ਇਲਾਵਾ ਸਾਡੇ ਪਸ਼ੂਪਾਲਕਾਂ ਲਈ ਅਨੇਕ ਨਵੇਂ ਕਦਮ ਉਠਾਏ ਜਾ ਰਹੇ ਹਨ।  ਦੋ ਦਿਨ ਪਹਿਲਾਂ ਹੀ ਪਸ਼ੂਪਾਲਕਾਂ ਅਤੇ ਡੇਅਰੀ ਸੈਕਟਰ ਲਈ 15 ਹਜ਼ਾਰ ਕਰੋੜ ਰੁਪਏ ਦਾ ਇੱਕ ਵਿਸ਼ੇਸ਼ ਇੰਫ੍ਰਾਸਟ੍ਰਕਚਰ ਫੰਡ ਬਣਾਇਆ ਗਿਆ ਹੈ।  ਇਸ ਤੋਂ ਕਰੀਬ 1 ਕਰੋੜ ਅਤੇ ਨਵੇਂ ਕਿਸਾਨਾਂਪਸ਼ੂਪਾਲਕਾਂ ਨੂੰ ਡੇਅਰੀ ਸੈਕਟਰ ਨਾਲ ਜੋੜਿਆ ਜਾਵੇਗਾਡੇਅਰੀ ਨਾਲ ਜੁੜੀਆਂ ਨਵੀਆਂ ਸੁਵਿਧਾਵਾਂ ਤਿਆਰ ਕੀਤੀਆਂ ਜਾਣਗੀਆਂ।  ਅਨੁਮਾਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਪਿੰਡਾਂ ਵਿੱਚ ਲਗਭਗ 35 ਲੱਖ ਨਵੇਂ ਰੋਜਗਾਰ ਤਿਆਰ ਹੋਣਗੇ।  ਪਰਸੋ ਹੀ ਕੇਂਦਰ ਸਰਕਾਰ ਨੇ ਯੂਪੀ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇੱਕ ਹੋਰ ਅਹਿਮ ਫੈਸਲਾ ਲਿਆ ਹੈ।

 

ਬੋਧੀ ਸਰਕਿਟ  ਦੇ ਲਿਹਾਜ਼ ਨਾਲ ਅਹਿਮ ਕੁਸ਼ੀਨਗਰ ਏਅਰਪੋਰਟ ਨੂੰ ਇੰਟਰਨੈਸ਼ਨਲ ਏਅਰਪੋਰਟ ਐਲਾਨਿਆ ਗਿਆ ਹੈ।  ਇਸ ਨਾਲ ਪੂਰਵਾਂਚਲ ਵਿੱਚ ਹਵਾਈ ਕਨੈਕਟੀਵਿਟੀ ਹੋਰ ਸਸ਼ਕਤ ਹੋਵੇਗੀ ਅਤੇ ਦੇਸ਼-ਵਿਦੇਸ਼ ਵਿੱਚ ਮਹਾਤਮਾ ਬੁੱਧ ਤੇ ਸ਼ਰਧਾ ਰੱਖਣ ਵਾਲੇ ਕਰੋੜਾਂ ਸ਼ਰਧਾਲੂ ਹੁਣ ਅਸਾਨੀ ਨਾਲ ਉੱਤਰ ਪ੍ਰਦੇਸ਼ ਆ ਸਕਣਗੇ।  ਇਸ ਨਾਲ ਵੀ ਸਥਾਨਕ ਨੌਜਵਾਨਾਂ ਲਈ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਅਨੇਕ ਅਵਸਰ ਬਣਨਗੇ। ਅਤੇ ਸੈਰ-ਸਪਾਟਾ ਖੇਤਰ ਦੀ ਇੱਕ ਵਿਸ਼ੇਸ਼ਤਾ ਆਪ ਵੀ ਜਾਣਦੇ ਹੋ। ਇਹ ਖੇਤਰਘੱਟ ਤੋਂ ਘੱਟ ਪੂੰਜੀ ਵਿੱਚਅਧਿਕ ਤੋਂ ਅਧਿਕ ਲੋਕਾਂ ਨੂੰ ਰੋਜਗਾਰ ਦਿੰਦਾ ਹੈ।

 

ਸਾਥੀਓ,

 

ਉੱਤਰ ਪ੍ਰਦੇਸ਼ਹਮੇਸ਼ਾ ਤੋਂ ਭਾਰਤ ਦੇ ਪ੍ਰਗਤੀ ਪਥ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਰਿਹਾ ਹੈ।  ਪਿੰਡ-ਗ਼ਰੀਬ ਅਤੇ ਦੇਸ਼ ਨੂੰ ਸਸ਼ਕਤ ਕਰਨ  ਦੇ ਜਿਸ ਮਿਸ਼ਨ ਨੂੰ ਲੈ ਕੇ ਅਸੀਂ ਚਲੇ ਹਾਂਉਸ ਵਿੱਚ ਉੱਤਰ ਪ੍ਰਦੇਸ਼ ਦਾ ਯੋਗਦਾਨ ਇੱਥੇ ਬੀਜੇਪੀ ਦੀ ਸਰਕਾਰ ਆਉਣ  ਦੇ ਬਾਅਦ ਹੁਣ ਲਗਾਤਾਰ ਵਧ ਰਿਹਾ ਹੈ।  ਬੀਤੇ 3 ਸਾਢੇ 3 ਸਾਲਾਂ ਵਿੱਚ ਹਰ ਵੱਡੀ ਯੋਜਨਾ ਤੇ ਉੱਤਰ ਪ੍ਰਦੇਸ਼ ਨੇ ਤੇਜ਼ ਗਤੀ ਨਾਲ ਕੰਮ ਕੀਤਾ ਹੈ।  ਸਿਰਫ ਤਿੰਨ ਸਾਲ ਵਿੱਚ ਯੂਪੀ ਵਿੱਚ ਗ਼ਰੀਬਾਂ ਲਈ 30 ਲੱਖ ਤੋਂ ਜ਼ਿਆਦਾ ਪੱਕੇ ਘਰ ਬਣਾਏ ਗਏ ਹਨ।  ਸਿਰਫ ਤਿੰਨ ਸਾਲ ਦੀ ਮਿਹਨਤ ਨਾਲ ਯੂਪੀ ਨੇ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕੀਤਾ ਹੈ।  ਸਿਰਫ ਤਿੰਨ ਸਾਲ ਵਿੱਚ ਪਾਰਦਰਸ਼ੀ ਤਰੀਕੇ ਨਾਲ ਯੂਪੀ ਨੇ 3 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ।  ਸਿਰਫ ਤਿੰਨ ਸਾਲ  ਦੀਆਂ ਕੋਸ਼ਿਸ਼ਾਂ ਨਾਲ ਯੂਪੀ ਵਿੱਚ ਮਾਤਾ ਮੌਤ ਦਰ ਵਿੱਚ 30 % ਦੀ ਗਿਰਾਵਟ ਆਈ ਹੈ।

 

ਸਾਥੀਓ,

 

ਵਰ੍ਹਿਆਂ ਤੋਂ ਪੂਰਵਾਂਚਲ ਵਿੱਚ ਇੰਸੇਫਿਲਾਈਟਿਸ ਮਹਾਮਾਰੀ ਦੀ ਤਰ੍ਹਾਂ ਕਹਿਰ ਮਚਾਉਂਦੀ ਸੀ। ਅਨੇਕ ਨਵਜਾਤ ਸ਼ਿਸ਼ੂਆਂ ਦੀ ਦੁਖਦ ਮੌਤ ਇਸ ਬਿਮਾਰੀ ਨਾਲ ਹੋ ਜਾਂਦੀ ਸੀ।  ਹੁਣ ਯੂਪੀ ਸਰਕਾਰ  ਦੀਆਂ ਕੋਸ਼ਿਸ਼ਾਂ ਨਾਲਇਸ ਬਿਮਾਰੀ  ਦੇ ਮਰੀਜ਼ਾਂ ਦੀ ਗਿਣਤੀ ਤਾਂ ਘੱਟ ਹੋਈ ਹੀ ਹੈਮੌਤ ਦਰ ਵਿੱਚ ਵੀ 90 % ਤੱਕ ਦੀ ਕਮੀ ਆਈ ਹੈ। ਇਸ ਦੇ ਇਲਾਵਾ ਮੈਡੀਕਲ ਕਾਲਜ ਹੋਣ ਜਾਂ ਫਿਰ ਆਯੁਸ਼ਮਾਨ ਭਾਰਤ ਅਭਿਯਾਨ  ਦੇ ਤਹਿਤ ਦੂਜੀਆਂ ਸੁਵਿਧਾਵਾਂਇਸ ਵਿੱਚ ਵੀ ਯੂਪੀ ਨੇ ਪ੍ਰਸ਼ੰਸਾਯੋਗ ਕੰਮ ਕੀਤਾ ਹੈ।

 

ਬਿਜਲੀਪਾਣੀਸੜਕ ਜਿਹੀਆਂ ਬੁਨਿਆਦੀ ਸੁਵਿਧਾਵਾਂ ਵਿੱਚ ਬੇਮਿਸਾਲ ਸੁਧਾਰ ਹੋਇਆ ਹੈ। ਨਵੀਆਂ ਸੜਕਾਂ ਅਤੇ ਐਕਸਪ੍ਰੈੱਸਵੇ  ਦੇ ਨਿਰਮਾਣ ਵਿੱਚ ਯੂਪੀ ਅੱਗੇ ਚਲ ਰਿਹਾ ਹੈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਉੱਤਰ ਪ੍ਰਦੇਸ਼ ਵਿੱਚ ਸ਼ਾਂਤੀ ਹੈਕਾਨੂੰਨ ਦਾ ਰਾਜ ਕਾਇਮ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਉੱਤਰ ਪ੍ਰਦੇਸ਼ ਤੇ ਪੂਰੀ ਦੁਨੀਆ  ਦੇ ਨਿਵੇਸ਼ਕਾਂ ਦੀ ਨਜ਼ਰ  ਹੈ।  ਸਰਕਾਰ ਦੇਸ਼ੀ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਜੋ ਵੀ ਕਦਮ ਉਠਾ ਰਹੀ ਹੈਉਸ ਦਾ ਬਹੁਤ ਵੱਡਾ ਲਾਭ ਯੂਪੀ ਉਠਾ ਰਿਹਾ ਹੈ।  ਅਤੇ ਦੇਖੋ ਅੱਜ ਵੀਜਦੋਂ ਹੋਰ ਰਾਜ ਕੋਰੋਨਾ ਨਾਲ ਲੜਾਈ ਵਿੱਚ ਜੂਝ ਰਹੇ ਹਨਯੂਪੀ ਨੇ ਆਪਣੇ ਵਿਕਾਸ ਲਈ ਇਤਨੀ ਵੱਡੀ ਯੋਜਨਾ ਸ਼ੁਰੂ ਕਰ ਦਿੱਤੀ ਹੈ। ਇੱਕ ਪ੍ਰਕਾਰ ਨਾਲ ਆਪਦਾ ਤੋਂ ਬਣੇ ਹਰ ਅਵਸਰ ਨੂੰ ਯੂਪੀ ਸਾਕਾਰ ਕਰ ਰਿਹਾ ਹੈ। ਇੱਕ ਵਾਰ ਫਿਰ ਆਪ ਸਾਰਿਆਂ ਨੂੰਰੋਜ਼ਗਾਰ  ਦੇ ਇਨ੍ਹਾਂ ਤਮਾਮ ਅਵਸਰਾਂ ਲਈ ਬਹੁਤ - ਬਹੁਤ ਵਧਾਈ !!

 

ਯਾਦ ਰੱਖੋਅਜੇ ਕੋਰੋਨਾ ਦੇ ਖ਼ਿਲਾਫ਼ ਸਾਡੀ ਲੜਾਈ ਹੁਣ ਜਾਰੀ ਹੈ।  ਕੰਮ ਤੇ ਨਿਕਲੀਏਲੇਕਿਨ ਦੋ ਗਜ਼ ਦੀ ਦੂਰੀਚਿਹਰੇ ਤੇ ਮਾਸਕ ਅਤੇ ਲਗਾਤਾਰ ਸਾਫ਼-ਸਫਾਈਇਹ ਬਹੁਤ ਜ਼ਰੂਰੀ ਹੈ।  ਜੀਵਨ ਅਤੇ ਆਜੀਵਿਕਾਦੋਨਾਂ ਦੀ ਸੁਰੱਖਿਆ ਦੀ ਇਹ ਲੜਾਈ ਉੱਤਰ ਪ੍ਰਦੇਸ਼ ਜਿੱਤੇਗਾ ਅਤੇ ਭਾਰਤ ਵੀ ਜਿੱਤੇਗਾ।

 

ਬਹੁਤ-ਬਹੁਤ ਆਭਾਰ!!

*****

 

ਵੀਆਰਆਰਕੇ/ਐੱਸਐੱਚ/ਬੀਐੱਮ


(Release ID: 1634709) Visitor Counter : 212