PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 24 JUN 2020 6:27PM by PIB Chandigarh

 

Coat of arms of India PNG images free downloadhttps://static.pib.gov.in/WriteReadData/userfiles/image/image0010XMQ.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

https://static.pib.gov.in/WriteReadData/userfiles/image/image005MFLZ.jpg

https://static.pib.gov.in/WriteReadData/userfiles/image/image006V5RJ.jpg

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ: ਕੋਵਿਡ- 19 ਦੀ ਟੈਸਟ ਸਮਰੱਥਾ ਰੋਜ਼ਾਨਾ 2 ਲੱਖ ਤੋਂ ਪਾਰ ਪਹੁੰਚੀ; ਕੋਵਿਡ-19 ਦੀ ਲੈਬ ਸਮਰੱਥਾ 1,000 ਤੱਕ ਪਹੁੰਚੀ

ਪੂਰੇ ਦੇਸ਼ ਵਿੱਚ ਟੈਸਟਿੰਗ ਸੁਵਿਧਾਵਾਂ ਵਿੱਚ ਮਹੱਤਵਪੂਰਨ ਵਾਧੇ ਦੇ ਰੂਪ ਵਿੱਚ,  ਪਿਛਲੇ 24 ਘੰਟਿਆਂ ਵਿੱਚ 2 ਲੱਖ ਤੋਂ ਜ਼ਿਆਦਾ ਸੈਂਪਲ ਟੈਸਟ ਕੀਤੇ ਗਏ,  ਜੋ ਹੁਣ ਤੱਕ ਸਭ ਤੋਂ ਜ਼ਿਆਦਾ ਹਨ। ਕੱਲ੍ਹ 2,15,195 ਸੈਂਪਲਾਂ ਦੇ ਟੈਸਟ ਕੀਤੇ ਗਏ ਇਸ ਦੇ ਨਾਲ ਹੀ ਹੁਣ ਤੱਕ ਟੈਸਟ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 73,52,911 ਹੋ ਗਈ ਹੈ।  ਜਿੱਥੇ ਸਰਕਾਰੀ ਲੈਬਸ ਵਿੱਚ 1,71,587 ਸੈਂਪਲਾਂ ਦੇ ਟੈਸਟ ਕੀਤੇ ਗਏ,  ਉੱਥੇ ਹੀ ਪ੍ਰਾਈਵੇਟ ਲੈਬਸ ਵਿੱਚ 43,608 ਸੈਂਪਲਾਂ ਦੇ ਟੈਸਟ ਕੀਤੇ ਗਏ। ਪ੍ਰਾਈਵੇਟ ਲੈਬਸ ਵੀ ਇਸ ਸੰਖਿਆ ਨਾਲ ਰੋਜ਼ਾਨਾ ਸਭ ਤੋਂ ਜ਼ਿਆਦਾ ਸੈਂਪਲਿੰਗ ਵਾਲੇ ਪੱਧਰ ‘ਤੇ ਪਹੁੰਚ ਗਈਆਂ ਹਨ। ਭਾਰਤ ਵਿੱਚ ਹੁਣ ਪੂਰੇ ਦੇਸ਼ ਵਿੱਚ 1,000 ਲੈਬਾਂ ਹਨ।  ਇਸ ਵਿੱਚ ਸਰਕਾਰੀ ਖੇਤਰ ਦੇ 730 ਅਤੇ 270 ਪ੍ਰਾਈਵੇਟ ਲੈਬਾਂ ਸ਼ਾਮਲ ਹਨ।

 

ਠੀਕ ਹੋਣ ਵਾਲੇ ਕੋਵਿਡ-19 ਰੋਗੀਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ।  ਪਿਛਲੇ 24 ਘੰਟਿਆਂ ਦੌਰਾਨ,  ਕੁੱਲ 10,495 ਕੋਵਿਡ-19 ਰੋਗੀਆਂ ਨੂੰ ਠੀਕ ਕੀਤਾ ਗਿਆ ਹੈ।  ਹੁਣ ਤੱਕ ਕੁੱਲ 2,58,684 ਮਰੀਜ਼ ਠੀਕ ਹੋ ਚੁੱਕੇ ਹਨ।  ਕੋਵਿਡ-19 ਰੋਗੀਆਂ ਵਿੱਚ ਰਿਕਵਰੀ ਦਰ 56.71%  ਹੈ।  ਵਰਤਮਾਨ ਵਿੱਚ,  ਕੋਵਿਡ-19  ਦੇ 1,83,022 ਸਰਗਰਮ ਮਾਮਲੇ ਹਨ ਅਤੇ ਸਾਰੇ ਸਰਗਰਮ ਮਾਮਲੇ ਮੈਡੀਕਲ ਦੇਖ-ਰੇਖ ਤਹਿਤ ਹਨ ।

https://www.pib.gov.in/PressReleseDetail.aspx?PRID=1633884

 

ਕਈ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੈਬਨਿਟ ਦੁਆਰਾ ਲਏ ਗਏ ਇਤਿਹਾਸਿਕ ਫੈਸਲੇ
 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਵਿੱਚ 24 ਜੂਨ 2020 ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਕਈ ਇਤਿਹਾਸਿਕ ਫ਼ੈਸਲਾ ਲਏ ਗਏ,  ਜੋ ਕਿ ਕਈ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਲੰਬਾ ਸਫਰ ਤੈਅ ਕਰਨਗੇ,  ਜੋ ਮਹਾਮਾਰੀ  ਦੇ ਸਮੇਂ ਵਿੱਚ ਮਹੱਤਵਪੂਰਨ ਹੈ। ਇਨ੍ਹਾਂ ਵਿੱਚ ਸ਼ਾਮਿਲ ਹਨ  ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਦੀ ਸਥਾਪਨਾ; ਯੂਪੀ ਦਾ ਕੁਸ਼ੀਨਗਰ ਹਵਾਈ ਅੱਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੂਪ ਵਿੱਚ ਐਲਾਨਿਆ ਮਿਆਂਮਾਰ ਵਿੱਚ ਸ਼ਵੇ (Shwe) ਤੇਲ ਅਤੇ ਗੈਸ ਪ੍ਰੋਜੈਕਟ ਦੇ ਅੱਗੇ ਦੇ ਵਿਕਾਸ ਲਈ ਓਵੀਐੱਲ ਦੁਆਰਾ ਹੋਰ ਨਿਵੇਸ਼ ਨੂੰ ਪ੍ਰਵਾਨਗੀ।

https://www.pib.gov.in/PressReleseDetail.aspx?PRID=1633893

 

ਕੈਬਨਿਟ ਨੇ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਦੇ ਗਠਨ ਨੂੰ ਪ੍ਰਵਾਨਗੀ ਦਿੱਤੀ

ਵੱਖ-ਵੱਖ ਖੇਤਰਾਂ ਵਿੱਚ ਵਾਧਾ ਸੁਨਿਸ਼ਚਿਤ ਕਰਨ ਲਈ ਹਾਲ ਵਿੱਚ ਐਲਾਨੇ ਆਤਮਨਿਰਭਰ ਭਾਰਤ ਅਭਿਯਾਨ ਪ੍ਰੋਤਸਾਹਨ ਪੈਕੇਜ  ਦੇ ਅਨੁਕੂਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 15,000 ਕਰੋੜ ਰੁਪਏ  ਦੇ ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ)  ਦੀ ਸਥਾਪਨਾ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਯੋਗ ਲਾਭਾਰਥੀਆਂ ਨੂੰ ਮੂਲ ਕਰਜ਼ਾ ਲਈ ਦੋ ਸਾਲ ਦੀ ਮੁਹਲਤ ਨਾਲ ਕਰਜ਼ਾ ਉਪਲੱਬਧ ਕਰਵਾਇਆ ਜਾਵੇਗਾ ਅਤੇ ਕਰਜ਼ੇ ਦੀ ਪੁਨਰਭੁਗਤਾਨ ਮਿਆਦ 6 ਸਾਲ ਹੋਵੇਗੀ।

https://www.pib.gov.in/PressReleseDetail.aspx?PRID=1633918

 

ਕੈਬਨਿਟ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ‘ਸ਼ਿਸ਼ੂ ਲੋਨਾਂ’ ਦੀ ਤੇਜ਼ ਅਦਾਇਗੀ ‘ਤੇ 12 ਮਹੀਨੇ ਦੀ ਮਿਆਦ ਲਈ 2% ਵਿਆਜ ਅਨੁਦਾਨ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਪਾਤਰ ਕਰਜ਼ਦਾਰਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐੱਮਐੱਮਵਾਈ) ਦੇ ਤਹਿਤ ਸਾਰੇ ਸ਼ਿਸ਼ੂ ਲੋਨ ਖਾਤਿਆਂ ‘ਤੇ 12 ਮਹੀਨੇ ਦੀ ਮਿਆਦ ਲਈ 2% ਦਾ ਵਿਆਜ ਅਨੁਦਾਨ ਦੇਣ ਦੀ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ। ਇਹ ਯੋਜਨਾ ਐੱਮਐੱਸਐੱਮਈ ਨਾਲ ਸਬੰਧਿਤ ਕਈ ਉਪਾਵਾਂ ਵਿੱਚੋਂ ਇੱਕ ਉਪਾਅ ਨੂੰ ਲਾਗੂ ਕਰਨ ਲਈ ਹੈ, ਜਿਨ੍ਹਾਂ ਦਾ ਐਲਾਨ ‘ਆਤਮੀਨਿਰਭਰ ਭਾਰਤ’ ਅਭਿਯਾਨ ਦੇ ਤਹਿਤ ਕੀਤਾ ਗਿਆ ਹੈ। ਇਸ ਯੋਜਨਾ ਨੂੰ ਬੇਮਿਸਾਲ ਪਰਿਸਥਿਤੀਆਂ ਨਾਲ ਨਿਪਟਣ ਲਈ ਇੱਕ ਵਿਸ਼ੇਸ਼ ਕਦਮ ਜਾਂ ਉਪਾਅ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਉਦੇਸ਼ ਲੋਨ ਦੀ ਲਾਗਤ ਨੂੰ ਘੱਟ ਕਰਕੇ ‘ਪਿਰਾਮਿਡ  ਦੇ ਹੇਠਲੇ ਭਾਗ’ ਵਾਲੇ ਕਰਜ਼ਦਾਰਾਂ ਦੀਆਂ ਵਿੱਤੀ ਮੁਸ਼ਕਿਲਾਂ ਨੂੰ ਘੱਟ ਕਰਨਾ ਹੈ। ਯੋਜਨਾ ਤੋਂ ਇਸ ਸੈਕਟਭਰ ਨੂੰ ਅਤਿ ਜ਼ਰੂਰੀ ਰਾਹਤ ਮਿਲਣ ਦੀ ਉਮੀਦ ਹੈ,  ਜਿਸ ਨਾਲ ਛੋਟੇ ਕਾਰੋਬਾਰੀਆਂ ਨੂੰ ਪੈਸੇ ਦੀ ਕਮੀ ਦੇ ਕਾਰਨ ਕਰਮਚਾਰੀਆਂ ਦੀ ਛਾਂਟੀ ਕੀਤੇ ਬਿਨਾ ਹੀ ਆਪਣਾ ਕੰਮਕਾਜ ਨਿਰੰਤਰ ਜਾਰੀ ਰੱਖਣ ਵਿੱਚ ਮਦਦ ਮਿਲੇਗੀ। ਸੰਕਟ ਦੀ ਇਸ ਘੜੀ ਵਿੱਚ ਆਪਣਾ ਕੰਮਕਾਜ ਨਿਰੰਤਨ ਜਾਰੀ ਰੱਖਣ ਲਈ ਐੱਮਐੱਸਐੱਮਈ ਨੂੰ ਜ਼ਰੂਰੀ ਸਹਾਇਤਾ ਦੇਣ ਨਾਲ ਇਸ ਯੋਜਨਾ ਦਾ ਅਰਥਵਿਵਸਥਾ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਣ ਅਤੇ ਇਸ ਦੇ ਨਾਲ ਹੀ ਆਰਥਿਕ ਪੁਨਰ-ਉੱਥਾਨ ਨੂੰ ਬਲ ਮਿਲਣ ਦੀ ਉਮੀਦ ਹੈ, ਜੋ ਭਵਿੱਖ ਵਿੱਚ ਰੋਜ਼ਗਾਰ ਸਿਰਜਣ ਲਈ ਅਤਿਅੰਤ ਜ਼ਰੂਰੀ ਹੈ।

https://www.pib.gov.in/PressReleseDetail.aspx?PRID=1633895

 

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐੱਮਐੱਸਐੱਮਈ) ਨੇ ਸੰਕਟਗ੍ਰਸਤ ਐੱਮਐੱਸਐੱਮਈ ਖੇਤਰ ਦੀ ਸਹਾਇਤਾ ਲਈ ਇੱਕ ਹੋਰ ਵਿੱਤ - ਪੋਸ਼ਣ ਯੋਜਨਾ ਸ਼ੁਰੂ ਕੀਤੀ

ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉਪ - ਕਰਜ਼ੇ ਲਈ ਕ੍ਰੈਡਿਟ ਗਰੰਟੀ ਸਕੀਮ  ( ਸੀਜੀਐੱਸਐੱਸਡੀ )  ਲਾਂਚ ਕੀਤੀ ,  ਜਿਸ ਨੂੰ “ਐੱਮਐੱਸਐੱਮਈ ਲਈ ਸੰਕਟਗ੍ਰਸਤ  ਅਸਾਸੇ ਫੰਡ - ਉਪ - ਕਰਜ਼” ਵੀ ਕਿਹਾ ਜਾਂਦਾ ਹੈ। ਯੋਜਨਾ ਅਨੁਸਾਰ,  ਉਨ੍ਹਾਂ ਪ੍ਰਮੋਟਰਾਂ ਨੂੰ 20,000 ਕਰੋੜ ਰੁਪਏ ਦਾ ਗਰੰਟੀ ਕਵਰ ਉਪਲੱਬਧ ਕਰਵਾਇਆ ਜਾਵੇਗਾ,  ਜੋ ਇਕੁਇਟੀ ਦੇ ਰੂਪ ਵਿੱਚ ਆਪਣੇ ਸੰਕਟਗ੍ਰਸਤ ਐੱਮਐੱਸਐੱਮਈ ਵਿੱਚ ਅੱਗੇ ਨਿਵੇਸ਼ ਕਰਨ ਲਈ ਬੈਂਕਾਂ ਤੋਂ ਕਰਜ਼ੇ ਲੈਣਾ ਚਾਹੁੰਦੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਯੋਜਨਾ ਲਗਭਗ 2 ਲੱਖ ਐੱਮਐੱਸਐੱਮਈ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸ ਨਾਲ ਐੱਮਐੱਸਐੱਮਈ ਖੇਤਰ ਵਿੱਚ ਅਤੇ ਇਸ ਖੇਤਰ  ਜ਼ਰੀਏ ਹੋਰ ਖੇਤਰਾਂ ਵਿੱਚ ਆਰਥਿਕ ਗਤੀਵਿਧੀ ਨੂੰ ਪੁਨਰਜੀਵਿਤ ਕਰਨ ਵਿੱਚ ਮਦਦ ਮਿਲੇਗੀ।  ਇਹ ਯੋਜਨਾ ਉਨ੍ਹਾਂ ਲੱਖਾਂ ਲੋਕਾਂ ਦੀ ਆਜੀਵਿਕਾ ਅਤੇ ਨੌਕਰੀਆਂ ਦੀ ਰੱਖਿਆ ਕਰਨ ਵਿੱਚ ਵੀ ਮਦਦ ਕਰੇਗੀ ,  ਜੋ ਇਨ੍ਹਾਂ ਉੱਤੇ ਨਿਰਭਰ ਹਨ।  ਯੋਗਤਾ ਮਾਪਦੰਡ ਨੂੰ ਪੂਰਾ ਕਰਨ ਵਾਲੇ ਐੱਮਐੱਸਐੱਮਈ ਪ੍ਰਮੋਟਰ ਯੋਜਨਾ ਦੇ ਤਹਿਤ ਲਾਭ ਲੈਣ ਲਈ ਕਿਸੇ ਵੀ ਅਨੁਸੂਚਿਤ ਕਮਰਸ਼ੀਅਲ ਬੈਂਕ ਨਾਲ ਸੰਪਰਕ ਕਰ ਸਕਦੇ ਹਨ।

https://www.pib.gov.in/PressReleseDetail.aspx?PRID=1633907

 

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ "ਰਾਸ਼ਟਰੀ ਰਾਜਧਾਨੀ ਵਿੱਚ ਅਗਲੇ ਹਫ਼ਤੇ ਤੱਕ 250 ਆਈਸੀਯੂ ਸਹਿਤ ਕੋਵਿਡ ਮਰੀਜ਼ਾਂ ਲਈ ਕਰੀਬ 20,000 ਬੈੱਡ ਜੋੜੇ ਜਾਣਗੇ"

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ "ਦਿੱਲੀ ਸਥਿਤ ਰਾਧਾ ਸੁਆਮੀ  ਸਤਿਸੰਗ ਬਿਆਸ ਵਿੱਚ 26 ਜੂਨ ਤੱਕ 10,000 ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ।  ਉਨ੍ਹਾਂ ਨੇ ਕਿਹਾ ਕਿ ਕੇਅਰ ਸੈਂਟਰ ਦਾ ਕੰਮ ਜ਼ੋਰਾਂ ਉੱਤੇ ਹੈ ਅਤੇ ਇਸ ਦਾ ਬਹੁਤ ਵੱਡਾ ਹਿੱਸਾ ਸ਼ੁੱਕਰਵਾਰ ਤੋਂ ਸੰਚਾਲਿਤ ਹੋ ਜਾਵੇਗਾ।" ਸਮਾਚਾਰ ਏਜੰਸੀ ਏਐੱਨਆਈ  (ਏਐੱਨਆਈ)  ਦੁਆਰਾ ਟਵੀਟ ਵਿੱਚ ਦਿੱਲੀ  ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਦੇ ਕੇਂਦਰੀ ਗ੍ਰਹਿ ਮੰਤਰੀ  ਨੂੰ ਛੱਤਰਪੁਰ ਵਿੱਚ ਰਾਧਾ ਸੁਆਮੀ  ਸਤਿਸੰਗ ਬਿਆਸ ਪਰਿਸਰ ਸਥਿਤ ਕੋਵਿਡ ਕੇਅਰ ਸੈਂਟਰ ਦਾ ਨਿਰੀਖਣ ਕਰਨ ਅਤੇ ਸੈਂਟਰ ਵਿੱਚ ਭਾਰਤ ਤਿੱਬਤ ਸੀਮਾ ਪੁਲਿਸ ਬਲ  (ਆਈਟੀਬੀਪੀ)   ਦੇ ਡਾਕਟਰ ਅਤੇ ਨਰਸਾਂ ਤੈਨਾਤ ਕਰਨ ਦੀ ਬੇਨਤੀ ਦੀ ਖਬਰ  ਦੇ ਜਵਾਬ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਇਹ ਗੱਲ ਕਹੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਹੋਈ ਸਾਡੀ ਬੈਠਕ ਵਿੱਚ ਇਸ ਬਾਰੇ ਫੈਸਲਾ ਲਿਆ ਗਿਆ ਸੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ  ਨੇ ਰਾਧਾ ਸੁਆਮੀ  ਸਤਿਸੰਗ ਕੇਅਰ ਸੈਂਟਰ  ਦੇ ਸੰਚਾਲਨ ਦਾ ਕੰਮ ਭਾਰਤ ਤਿੱਬਤ ਸੀਮਾ ਪੁਲਿਸ ਬਲ ਨੂੰ ਸੌਂਪ ਦਿੱਤਾ ਹੈ। ਉਨ੍ਹਾਂ  ਨੇ ਇਹ ਵੀ ਕਿਹਾ ਕਿ "ਦਿੱਲੀ ਵਿੱਚ ਕੋਵਿਡ ਮਰੀਜ਼ਾਂ ਲਈ 250 ਆਈਸੀਯੂ ਸਹਿਤ ਸਾਰੇ ਸੁਵਿਧਾਯੁਕਤ 1,000 ਬੈੱਡ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ। 

https://pib.gov.in/PressReleasePage.aspx?PRID=1633751

ਰੇਲਵੇ 31 ਅਕਤੂਬਰ, 2020 ਤੱਕ ਅਗਲੇ 125 ਦਿਨਾਂ ਵਿੱਚ 1800 ਕਰੋੜ ਰੁਪਏ ਦੀ ਲਾਗਤ ਵਾਲੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਅਤੇ ਹੋਰਾਂ ਲਈ 8 ਲੱਖ ਮਾਨਵ ਦਿਵਸ ਰੋਜਗਾਰ ਦੇ ਮੌਕਿਆਂ ਦੀ ਸਿਰਜਣਾ ਕਰੇਗਾ

ਰੇਲਵੇ ਮੰਤਰਾਲੇ ਨੇ 6 ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਲਾਗੂ ਕੀਤੀ ਜਾ ਰਹੀ ‘ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਰੇਲਵੇ ਜ਼ੋਨਾਂ ਅਤੇ ਰੇਲ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਨੇ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਦੀ ਪ੍ਰਗਤੀ ਬਾਰੇ ਸਮੀਖਿਆ ਬੈਠਕ ਵਿੱਚ ਭਾਗ ਲਿਆ। ਰੇਲਵੇ ਸਾਰੇ 116 ਜ਼ਿਲ੍ਹਿਆਂ ਵਿੱਚ ਅਤੇ ਰਾਜ ਪੱਧਰ ’ਤੇ ਨੋਡਲ ਅਧਿਕਾਰੀ ਨਿਯੁਕਤ ਕਰੇਗਾ। 125 ਦਿਨਾਂ ਦਾ ਇਹ ਅਭਿਯਾਨ ਮਿਸ਼ਨ ਦੀ ਤਰ੍ਹਾਂ ਕੰਮ ਕਰੇਗਾ, ਜਿਸ ਵਿੱਚ 116 ਜ਼ਿਲ੍ਹਿਆਂ ਵਿੱਚ ਵਿਭਿੰਨ ਸ਼੍ਰੇਣੀ ਦੇ ਕਾਰਜਾਂ/ਗਤੀਵਿਧੀਆਂ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਜਿਸ ਵਿੱਚ 6 ਰਾਜਾਂ ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਅਤੇ ਓਡੀਸ਼ਾ ਵਿੱਚ ਪਰਤੇ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਸੰਖਿਆ ਹੈ। ਲਗਭਗ 160 ਬੁਨਿਆਦੀ ਢਾਂਚੇ ਦੇ ਕਾਰਜਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ।

https://pib.gov.in/PressReleasePage.aspx?PRID=1633963

 

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੂਸ ਦੇ ਉਪ ਪ੍ਰਧਾਨ ਮੰਤਰੀ ਨਾਲ ਭਾਰਤ-ਰੂਸ ਰੱਖਿਆ ਸਹਿਯੋਗ ਦੀ ਸਮੀਖਿਆ ਕੀਤੀ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਮਾਸਕੋ ਵਿੱਚ ਰੂਸੀ ਸੰਘ ਦੇ ਉਪ ਪ੍ਰਧਾਨ ਮੰਤਰੀ ਸ਼੍ਰੀ ਯੂਰੀ ਬੋਰਿਸੋਵ (Mr. Yury Borisov) ਦੇ ਨਾਲ ਭਾਰਤ-ਰੂਸ ਰੱਖਿਆ ਸਹਿਯੋਗ ਦੀ ਸਮੀਖਿਆ ਕੀਤੀ। ਸ਼੍ਰੀ ਬੋਰਿਸੋਵ ਵਪਾਰ ਅਤੇ ਆਰਥਿਕ ਅਤੇ ਵਿਗਿਆਨਿਕ ਸਹਿਯੋਗ ‘ਤੇ ਭਾਰਤ ਦੇ ਨਾਲ ਅੰਤਰ-ਸਰਕਾਰੀ ਕਮਿਸ਼ਨ ਦੇ ਸਹਿ- ਪ੍ਰਧਾਨ ਹਨ। ਦੁਵੱਲੇ ਸਹਿਯੋਗ ਅਤੇ ਖੇਤਰੀ ਮੁੱਦਿਆਂ ‘ਤੇ ਉਨ੍ਹਾਂ ਦੇ ਨਾਲ ਚਰਚਾ ਬਹੁਤ ਸਕਾਰਾਤਮਕ ਅਤੇ ਉਤਪਾਦਕ ਰਹੀ। ਰੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੀਆਂ ਸਾਰੀਆਂ ਕਠਿਨਾਈਆਂ ਦੇ ਬਾਵਜੂਦ, ਭਾਰਤ - ਰੂਸ ਦੁਵੱਲੇ ਸਬੰਧ ਵਿਭਿੰਨ ਪੱਧਰਾਂ ‘ਤੇ ਚੰਗੇ ਸੰਪਰਕ ਬਣਾਏ ਹੋਏ ਹਨ।

https://pib.gov.in/PressReleasePage.aspx?PRID=1633801

 

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇਸੇਵਾ ਨਿਰਯਾਤਕਾਂਨਾਲ ਮੁਲਾਕਾਤ ਕੀਤੀ
ਉਨ੍ਹਾਂ ਨੂੰ ਮੁਕਾਬਲੇਬਾਜ਼ੀ ਦਾ ਫਾਇਦਾ ਹਾਸਲ ਕਰਨ, ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਨਵੇਂ ਖੇਤਰਾਂ ਅਤੇ ਸੇਵਾਵਾਂ ਦਾ ਪਤਾ ਲਗਾਉਣ ਲਈ ਉਤਸ਼ਾਹਿਤ ਕੀਤਾ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੱਲ੍ਹ ਵੀਡਿਓ ਕਾਨਫਰੰਸਿੰਗ ਜ਼ਰੀਏ ਸਰਵਿਸ ਐਕਸਪੋਰਟ ਪ੍ਰਮੋਸ਼ਨ ਕੌਂਸਲ (ਐੱਸਈਪੀਸੀ) ਦੇ ਪਦ ਅਧਿਕਾਰੀਆਂ ਅਤੇ ਵਿਭਿੰਨ ਸਰਵਿਸ ਸੈਕਟਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਹਿਤਧਾਰਕਾਂ ਨਾਲ ਮੀਟਿੰਗ ਕੀਤੀ। ਵਿਭਿੰਨ ਸੁਝਾਵਾਂ ਦਾ ਜਵਾਬ ਦਿੰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਵਿਸ ਸੈਕਟਰ ਵਿੱਚ ਵੱਡੀ ਸਮਰੱਥਾ ਹੈ, ਪਰ ਪੂਰੀ ਤਰ੍ਹਾਂ ਨਾਲ ਇਸਦਾ ਉਪਯੋਗ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਜੋ ਸੇਵਾਵਾਂ ਵਿੱਚ ਸਭ ਤੋਂ ਜ਼ਿਆਦਾ ਸਫਲ ਰਿਹਾ ਹੈ, ਉਹ ਹੈ ਆਈਟੀ ਅਤੇ ਸਬੰਧਿਤ ਸੇਵਾਵਾਂ ਅਤੇ ਇਹ ਸਰਕਾਰ ਦੇ ਸਮਰਥਨ ਦੀ ਮੰਗ ਕੀਤੇ ਬਿਨਾ ਆਪਣੀਆਂ ਸਮਰੱਥਾਵਾਂ ਕਾਰਨ ਫਲਦਾ-ਫੁਲਦਾ ਹੈ ਜੋ ਜ਼ਿਆਦਾਤਰ ਨੌਕਰਸ਼ਾਹੀ ਦੇ ਕੰਟਰੋਲ ਅਧੀਨ ਆਉਂਦਾ ਹੈ। ਉਨ੍ਹਾਂ ਨੇ ਉਦਯੋਗ ਨੂੰ ਮੁਕਾਬਲੇਬਾਜ਼ੀ ਦਾ ਫਾਇਦਾ ਹਾਸਲ ਕਰਨ, ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਨਵੇਂ ਸਥਾਨਾਂ ਅਤੇ ਸੇਵਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ।

 https://pib.gov.in/PressReleasePage.aspx?PRID=1633729

 

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਭਾਰਤ ਦੇ ਪ੍ਰਮੁੱਖ ਆਯੁਸ਼ ਮਾਹਿਰਾਂ ਦੀ ਵਰਚੁਅਲ ਬੈਠਕ ਨੂੰ ਸੰਬੋਧਨ ਕੀਤਾ

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਫਿਰ ਤੋਂ ਏਕੀਕ੍ਰਿਤ ਸਿਹਤ ਪ੍ਰਬੰਧਨ ਦੀਆਂ ਵਿਸ਼ੇਸ਼ਤਾਵਾਂ ਨੂੰ ਯਾਦ ਦਿਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਲਾਜ ਦੇ ਨਾਲ-ਨਾਲ ਜ਼ਿਆਦਾ ਪ੍ਰਭਾਵੀ ਚਿਕਿਤਸਾ ਰੋਗ-ਨਿਰੋਧ (ਪ੍ਰੋਫਿਲੈਕਸੀ) ਦੇ ਇਸ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਹੋਏ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੋਵੇਗੀ। ਕੱਲ੍ਹ ਭਾਰਤ  ਦੇ ਆਯੁਸ਼ ਵਿੱਚ ਪ੍ਰਮੁੱਖ ਮਾਹਿਰਾਂ ਦੇ ਨਾਲ ਵਰਚੁਅਲ ਬੈਠਕ ਨੂੰ ਸੰਬੋਧਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਯਾਦ ਦਿਵਾਇਆ ਕਿ ਭਲੇ ਹੀ ਗ਼ੈਰ ਸੰਕ੍ਰਾਮਕ ਰੋਗਾਂ, ਸ਼ੂਗਰ ਦੇ ਮਾਮਲੇ ਵਿੱਚ ਏਕੀਕ੍ਰਿਤ ਜਾਂ ਸਮੱਗਰ ਪ੍ਰਬੰਧਨ ਦੀਆਂ ਖੂਬੀਆਂ ਨੂੰ ਮਹਿਸੂਸ ਕੀਤਾ ਗਿਆ ਹੈ, ਲੇਕਿਨ ਇਸ ਪਹਿਲੂ ‘ਤੇ ਓਨਾ ਧਿਆਨ ਨਹੀਂ ਦਿੱਤਾ ਗਿਆ ਜਿੰਨ੍ਹੀ ਜ਼ਰੂਰਤ ਸੀ। ਕੋਵਿਡ ਦੇ ਸੰਦਰਭ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਇੱਕ ਵਿਸ਼ਾਣੂ ਜਨਿਤ ਬਿਮਾਰੀ ਹੈ, ਜਿੱਥੇ ਬਿਮਾਰੀ ਦਾ ਇਲਾਜ ਰੋਗੀ ਦੀ ਪ੍ਰਤੀਰੋਧਕ ਸਮਰੱਥਾ ‘ਤੇ ਨਿਰਭਰ ਕਰਦਾ ਹੈ ਅਤੇ ਇਸ ਲਈ, ਪ੍ਰਤੀਰੋਧਕ ਸਮਰੱਖਾ ਵਧਾਉਣਾ ਕਾਫ਼ੀ ਮਹਤੱਵਪੂਰਨ ਹੋ ਜਾਂਦਾ ਹੈ। ਪ੍ਰਤੀਰੋਧਕ ਸਮਰੱਥਾ ਵਧਾਉਣ ਲਈ ਹੋਮਿਓਪੈਥੀ ਅਤੇ ਹੋਰ ਦਵਾਈਆਂ ਦੀ ਵਿਆਪਕ ਵਰਤੋਂ ਨਾਲ ਦਵਾਈਆਂ ਦੀਆਂ ਵੈਕਲਪਿਕ ਪ੍ਰਣਾਲੀਆਂ ਵਿੱਚ ਖਾਸੀ ਦਿਲਚਸਪੀ ਪੈਦਾ ਹੋਈ ਹੈ।

https://pib.gov.in/PressReleasePage.aspx?PRID=1633749

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ’ਚ ਉੱਚ ਸਿੱਖਿਆ ਸੰਸਥਾਨਾਂ ਲਈ ‘ਯੁਕਤੀ 2.0’ ਪਲੈਟਫ਼ਾਰਮ ਵਰਚੁਅਲੀ ਲਾਂਚ ਕੀਤਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ‘ਯੁਕਤੀ 2.0’ (YUKTI 2.0) ਨਾਂਅ ਦੀ ਇੱਕ ਪਹਿਲ ਦੀ ਕੱਲ੍ਹ ਸ਼ੁਰੂਆਤ ਕੀਤੀ, ਜਿਸ ਰਾਹੀਂ ਸਾਡੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਪੁੰਗਰ ਰਹੀਆਂ ਨਵੀਂਆਂ ਸਟਾਰਟ–ਅੱਪ ਕੰਪਨੀਆਂ ਦੀਆਂ ਵਪਾਰਕ ਸੰਭਾਵਨਾਵਾਂ ਤੇ ਉਨ੍ਹਾਂ ਬਾਰੇ ਜਾਣਕਾਰੀ ਵਾਲੀਆਂ ਟੈਕਨੋਲੋਜੀਆਂ ਪ੍ਰਣਾਲੀਬੱਧ ਤਰੀਕੇ ਨਾਲ ਇਕੱਠੀਆਂ ਕਰਨ ਵਿੱਚ ਮਦਦ ਮਿਲੇਗੀ। ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ, ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਯੁਕਤੀ 2.0 (YUKTI 2.0) ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਪਹਿਲ ‘ਯੁਕਤੀ’ ਦੇ ਪਿਛਲੇ ਸੰਸਕਰਣ ਦਾ ਤਰਕਪੂਰਨ ਵਿਸਥਾਰ ਹੈ, ਜਿਸ ਰਾਹੀਂ ਕੋਵਿਡ ਮਹਾਮਾਰੀ ਨਾਲ ਸਬੰਧਿਤ ਵਾਜਬ ਵਿਚਾਰਾਂ ਦੀ ਸ਼ਨਾਖ਼ਤ ਹੋਵੇਗੀ। ਉਨ੍ਹਾਂ ਇਹ ਵੀ ਸੂਚਿਤ ਕੀਤਾ ਕਿ ‘ਯੁਕਤੀ’ ਦੇ ਪਿਛਲੇ ਸੰਸਕਰਣ ਦੇ ਸਾਰੇ ਨਤੀਜੇ ਛੇਤੀ ਜਾਰੀ ਕੀਤੇ ਜਾਣਗੇ। ਮੰਤਰੀ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਆਤਮਨਿਰਭਰ ਬਣਾਉਣ ਦਾ ਮਿਸ਼ਨ ਦਿੱਤਾ ਹੈ ਅਤੇ ਯੁਕਤੀ 2.0 ਪਹਿਲ ਇਸ ਦਿਸ਼ਾ ਵਿੱਚ ਇੱਕ ਬਹੁਤ ਅਹਿਮ ਕਦਮ ਹੈ।

https://www.pib.gov.in/PressReleseDetail.aspx?PRID=1633700

 

ਅਪ੍ਰੇਸ਼ਨ ਸਮੁਦਰ ਸੇਤੂ- ਆਈਐੱਨਐੱਸ ਐਰਾਵਤ 198 ਭਾਰਤੀ ਨਾਗਰਿਕਾਂ ਨੂੰ ਮਾਲਦੀਵ ਤੋਂ ਵਾਪਸ ਲੈ ਕੇ ਆਇਆ

ਭਾਰਤੀ ਜਲ ਸੈਨਾ ਦੁਆਰਾ 'ਅਪ੍ਰੇਸ਼ਨ ਸਮੁਦਰ ਸੇਤੂ' ਲਈ ਤੈਨਾਤ ਕੀਤਾ ਗਿਆ ਆਈਐੱਨਐੱਸ ਐਰਾਵਤ 198 ਭਾਰਤੀ ਨਾਗਰਿਕਾਂ ਨੂੰ ਮਾਲਦੀਵ ਦੀ ਬੰਦਰਗਾਹ ਮਾਲੇ ਤੋਂ ਲੈ ਕੇ ਅੱਜ ਸਵੇਰੇ 23 ਜੂਨ 2020 ਨੂੰ ਤੜਕੇ ਤੂਤੀਕੋਰਿਨ ਬੰਦਰਗਾਹ ਵਿੱਚ ਪ੍ਰਵੇਸ਼ ਕਰ ਗਿਆ।  ਇਸ ਤਰ੍ਹਾਂ ਭਾਰਤੀ ਜਲ ਸੈਨਾ ਹੁਣ ਤੱਕ 2386 ਭਾਰਤੀ ਨਾਗਰਿਕਾਂ ਨੂੰ ਮਾਲਦੀਵ ਤੋਂ ਭਾਰਤ ਵਾਪਸ ਲਿਆ ਚੁੱਕੀ ਹੈ। ਭਾਰਤੀ ਨਾਗਰਿਕਾਂ ਨੂੰ ਜਹਾਜ਼ ਵਿੱਚ ਚੜ੍ਹਾਉਣ ਦੇ ਕੰਮ ਵਿੱਚ ਮਾਲਦੀਵ ਵਿਖੇ ਸਥਿਤ ਭਾਰਤੀ ਮਿਸ਼ਨ ਨੇ ਸਹਾਇਤਾ ਕੀਤੀ। ਇਨਾਂ ਨਾਗਰਿਕਾਂ ਦੀ ਵਾਪਸੀ ਨਾਲ ਭਾਰਤੀ ਜਲ ਸੈਨਾ ਵਿਸ਼ਵ ਵਿੱਚ ਚਲ ਰਹੀ ਮਹਾਮਾਰੀ ਦੌਰਾਨ ਹੁਣ ਤੱਕ 3305 ਭਾਰਤੀ ਨਾਗਰਿਕਾਂ ਨੂੰ ਮਾਲਦੀਵ, ਸ੍ਰੀ ਲੰਕਾ ਅਤੇ ਇਰਾਨ ਤੋਂ ਵਾਪਸ ਲਿਆ ਚੁੱਕੀ ਹੈ। 

https://www.pib.gov.in/PressReleseDetail.aspx?PRID=1633847

 

ਨੋਵੇਲ ਕੋਰੋਨਾਵਾਇਰਸ (ਕੋਵਿਡ–19) ਕਾਰਨ ਜੀਪੀਆਰਏ (ਜਨਰਲ ਪੂਲ ਰੈਜ਼ੀਡੈਂਸ਼ਲ ਅਕਾਮੋਡੇਸ਼ਨ) ਦੇ ਅਲਾਟੀਆਂ ਨੂੰ ਇੱਕ–ਵਾਰ ਲਈ ਛੂਟ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਜੀਪੀਆਰਏ ਦੇ ਅਲਾਟੀਆਂ ਨੂੰ ਸਰਕਾਰੀ ਰਿਹਾਇਸ਼ਾਂ ਆਪਣੇ ਕੋਲ ਰੱਖਣ ਦੀ ਮਿਆਦ ਵਿੱਚ 15 ਹੋਰ ਦਿਨਾਂ, ਭਾਵ 15 ਜੁਲਾਈ, 2020 ਤੱਕ ਦਾ ਵਾਧਾ ਕਰ ਦਿੱਤਾ ਹੈ। ਮੰਤਰਾਲੇ ਨੇ ਪਹਿਲਾਂ ਇਹ ਰਿਹਾਇਸ਼ਾਂ ਆਪਣੇ ਕੋਲ ਰੱਖਣ ਦੀ ਮਿਆਦ ਵਿੱਚ 30 ਜੂਨ, 2020 ਤੱਕ ਦਾ ਵਾਧਾ ਕੀਤਾ ਸੀ। ਕੋਵਿਡ–19 ਕੇਸਾਂ ਵਿੱਚ ਵਾਧੇ ਕਾਰਨ ਰਿਹਾਇਸ਼ਾਂ ਛੱਡਣ ਜਾਂ ਤਬਦੀਲ ਕਰਨ ਲਈ ਵੈਕਲਪਿਕ ਕਿਰਾਏ ਉੱਤੇ ਰਿਹਾਇਸ਼ਾਂ ਲੈਣ ਤੇ ਮਜ਼ਦੂਰਾਂ ਦਾ ਇੰਤਜ਼ਾਮ ਕਰਨ ਦੇ ਰਾਹ ਵਿੱਚ ਅਲਾਟੀਆਂ ਨੂੰ ਪੇਸ਼ ਆ ਰਹੀਆਂ ਔਕੜਾਂ ਬਾਰੇ ਪ੍ਰਾਪਤ ਵਿਭਿੰਨ ਬਿਨੈ–ਪੱਤਰਾਂ ਨੂੰ ਦੇਖਦਿਆਂ ਮੰਤਰਾਲੇ ਨੇ ਇਹ ਫ਼ੈਸਲਾ ਲਿਆ ਹੈ। ਮੰਤਰਾਲੇ ਨੇ ਸਬੰਧਿਤ ਅਲਾਟੀਜ਼ ਨੂੰ ਸਲਾਹ ਦਿੱਤੀ ਹੈ ਕਿ ਉਹ 15 ਜੁਲਾਈ, 2020 ਨੂੰ ਜਾਂ ਉਸ ਤੋਂ ਪਹਿਲਾਂ ਰਿਹਾਇਸ਼ਾਂ ਖ਼ਾਲੀ ਕਰ ਦੇਣ, ਨਹੀਂ ਤਾਂ ਹਰਜਾਨੇ ਦੇ ਚਾਰਜ/ਬਜ਼ਾਰੀ ਦਰ ਉੱਤੇ ਕਿਰਾਇਆ ਵਸੂਲ ਕੀਤਾ ਜਾਵੇਗਾ।

https://www.pib.gov.in/PressReleseDetail.aspx?PRID=1633847

 

ਸੀਐੱਸਆਈਆਰ-ਨੀਰੀ ਵਿੱਚ 3000 ਤੋਂ ਅਧਿਕ ਕੋਵਿਡ-19 ਸੈਂਪਲਾਂ ਦਾ ਟੈਸਟ ਕੀਤਾ ਗਿਆ

ਸੀਐੱਸਆਈਆਰ - ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਖੋਜ ਸੰਸਥਾਨ (ਸੀਐੱਸਆਈਆਰ-ਨੀਰੀ)  ਵਿੱਚ ਅਪ੍ਰੈਲ 2020 ਤੋਂ ਕੋਵਿਡ-19 ਟੈਸਟਿੰਗ ਸੁਵਿਧਾ ਦਾ ਸੰਚਾਲਨ ਕੀਤਾ ਜਾ ਰਿਹਾ ਹੈ।  ਹੁਣ ਤੱਕ ਕੋਵਿਡ-19 ਦੇ 3,000 ਤੋਂ ਅਧਿਕ ਸੈਂਪਲਾਂ ਦਾ ਟੈਸਟ ਕੀਤਾ ਜਾ ਚੁੱਕਿਆ ਹੈ। ਰੋਜ਼ਾਨਾ 50 ਸੈਂਪਲਾਂ ਦੀ ਟੈਸਟਿੰਗ ਸਮਰੱਥਾ ਦੇ ਨਾਲ,  ਸੀਐੱਸਆਈਆਰ-ਨੀਰੀ ਕੋਲ ਕੋਵਿਡ-19 ਸੈਂਪਲਾਂ ਦੀ ਟੈਸਟਿੰਗ ਕਰਨ ਅਤੇ ਟੈਸਟਿੰਗ ਤੋਂ ਪਹਿਲਾਂ ਉਪਯੁਕਤ ਜੈਵ-ਸੁਰੱਖਿਆ ਅਤੇ ਸਾਵਧਾਨੀ ਵਰਤਣ ਲਈ ਜ਼ਰੂਰੀ ਬੁਨਿਆਦੀ ਢਾਂਚਾ ਮੌਜੂਦ ਹੈ।  ਸੀਐੱਸਆਈਆਰ-ਨੀਰੀ  ਦੇ ਵਿਗਿਆਨੀ ਡਾ. ਪ੍ਰਕਾਸ਼ ਕੁੰਭਾਰੇ ਨੇ ਕਿਹਾ,  “ਇਹ ਸੁਵਿਧਾ ਨਾਗਪੁਰ ਅਤੇ ਵਿਦਰਭ  ਦੇ ਆਸ-ਪਾਸ  ਦੇ ਖੇਤਰਾਂ ਦੇ ਕੋਵਿਡ-19 ਸੈਂਪਲ  ਦੇ ਟੈਸਟਿੰਗ ਲਈ ਖੁੱਲੀ ਹੈ। 

https://www.pib.gov.in/PressReleseDetail.aspx?PRID=1633846

 

ਜੇਐੱਨਸੀਏਐੱਸਆਰ ਨੇ ਕੋਵਿਡ-19 ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸੰਕ੍ਰਾਮਕ ਰੋਗਾਂ ਦੇ ਆਣਵਿਕ ਨਿਦਾਨ ਲਈ ਕ੍ਰੈਸ਼ ਕੋਰਸ ਸ਼ੁਰੂ ਕੀਤਾ ਹੈ

ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ),   ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਤਹਿਤ ਆਉਣ ਵਾਲੇ ਨੇ ਆਪਣੇ ਜਾਕੁਰ ਪਰਿਸਰ ਵਿੱਚ ਇੱਕ ਅਤਿਆਧੁਨਿਕ ਕੋਵਿਡ ਡਾਇਗਨੌਸਟਿਕ ਟ੍ਰੇਨਿੰਗ ਸੈਂਟਰ ਦੀ ਸਥਾਪਨਾ ਕੀਤੀ ਹੈ ਜਿਸ ਨਾਲ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਰਾਸ਼ਟਰੀ ਲੜਾਈ ਲਈ ਸਮਰੱਥਾ ਨਿਰਮਾਣ ਕਰਨ ਵਿੱਚ ਮਦਦ ਮਿਲ ਸਕੇ । ਆਣਵਿਕ ਨੈਦਾਨਿਕ ਤਕਨੀਕਾਂ, ਜਿਵੇਂ ਕਿ ਰੀਅਲ-ਟਾਈਮ ਪੀਸੀਆਰ, ਕੋਵਿਡ-19 ਸਮੇਤ ਮਹਾਮਾਰੀਆਂ ਦੇ ਨਿਦਾਨ ਅਤੇ ਟ੍ਰੈਕਿੰਗ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਰਾਸ਼ਟਰ ਦੀਆਂ ਮਹੱਤਵਪੂਰਨ ਅਤੇ ਅਪੂਰਨ ਜ਼ਰੂਰਤਾਂ ਨੂੰ ਸਮਝਦੇ ਹੋਏ ਜੇਐੱਨਸੀਏਐੱਸਆਰ ਨੇ ਕੋਵਿਡ-19 ਲਈ ਰੀਅਲ-ਟਾਈਮ ਪੀਸੀਆਰ ਵਿੱਚ ਕਰਮੀਆਂ ਨੂੰ ਟ੍ਰੇਨਿੰਗ ਦੇਣ ਲਈ ਇੱਕ ਅਤਿਆਧੁਨਿਕ ਨੈਦਾਨਿਕ ਟ੍ਰੇਨਿੰਗ ਸੁਵਿਧਾ ਦੀ ਸਥਾਪਨਾ ਕਰਕੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

https://www.pib.gov.in/PressReleseDetail.aspx?PRID=1633847

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ

 

  • ਕੇਰਲ: ਰਾਜ ਸਰਕਾਰ ਨੇ ਮੂਲ ਵਸਨੀਕਾਂ ਦੇ ਵਾਪਸ ਪਰਤਣ ਲਈ ਲਾਜ਼ਮੀ ਕੀਤੇ ਕੋਵਿਡ ਸਰਟੀਫਿਕੇਟ ਦੇ ਮਾਪਦੰਡ ਸੁਖਾਲੇ ਕਰਨ ਦਾ ਫੈਸਲਾ ਕੀਤਾ ਹੈ। ਅਜਿਹੇ ਦੇਸ਼, ਜਿੱਥੇ ਕੋਵਿਡ ਟੈਸਟ ਨਹੀਂ ਕੀਤਾ ਜਾ ਸਕਦਾ, ਤੋਂ ਪਰਤਣ ਵਾਲਿਆਂ ਨੂੰ ਪੀਪੀਈ ਕਿੱਟਾਂ ਪਹਿਨ ਕੇ ਸਫਰ ਕਰਨ ਦੀ ਆਗਿਆ ਹੋਵੇਗੀ ਅਤੇ ਉਡਾਣ ਕੰਪਨੀਆਂ ਪੀਪੀਈ ਕਿੱਟਾਂ ਦੀ ਸੁਵਿਧਾਵਾਂ ਦੇਣਗੀਆਂ। ਸਰਕਾਰ ਕੋਵਿਡ ਨੈਗੇਟਿਵ ਪ੍ਰਮਾਣ ਪੱਤਰ ਨੂੰ ਅਮਲ ਵਿੱਚ ਲਿਆਉਣ ਲਈ ਸਮਾਂ ਵਧਾਉਣ ਬਾਰੇ ਵੀ ਵਿਚਾਰ ਕਰ ਰਹੀ ਹੈ। ਇਸੇ ਦੌਰਾਨ ਬੱਚਿਆਂ ਦਾ ਟੀਕਾਕਰਣ ਕਰਨ ਵਾਲੀ ਇੱਕ ਨਰਸ ਦੇ ਪਾਜ਼ਿਟਿਵ ਪਾਏ ਜਾਣ ਮਗਰੋਂ ਕੋਚੀ ਦੇ ਏਕਾਂਤਵਾਸ ਕੇਂਦਰ ਵਿੱਚ ਤਕਰੀਬਨ 40 ਬੱਚਿਆਂ ਨੂੰ ਭਰਤੀ ਕਰਵਾਇਆ ਗਿਆ ਹੈ। ਅੱਠ ਹੋਰ ਕੇਰਲ ਵਾਸੀ ਰਾਜ ਤੋਂ ਬਾਹਰ ਵਾਇਰਸ ਦਾ ਸ਼ਿਕਾਰ ਹੋ ਗਏ। ਰਾਜ ਵਿੱਚ ਕੱਲ੍ਹ 141 ਨਵੇਂ ਕੋਰੋਨਾਵਾਇਰਸ ਪਾਜ਼ਿਟਿਵ ਕੇਸ ਦਰਜ ਹੋਏ ਅਤੇ ਇੱਕ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਰਾਜ ਭਰ ਵਿੱਚ ਅਜੇ ਵੀ 1,620 ਮਰੀਜ਼ ਇਲਾਜ ਅਧੀਨ ਹਨ।

  • ਤਮਿਲ ਨਾਡੂ: ਪੁਦੂਚੇਰੀ ਵਿੱਚ 24 ਘੰਟਿਆਂ ਦੌਰਾਨ 59 ਕੇਸਾਂ ਨਾਲ ਸਭ ਤੋਂ ਵੱਡਾ ਕੋਵਿਡ-19 ਵਾਧਾ ਦਰਜ ਹੋਇਆ, ਜਿਸ ਨਾਲ ਕੁੱਲ ਕੇਸ ਵੱਧ ਕੇ 461 'ਤੇ ਪਹੁੰਚ ਗਏ ਹਨ। 108 ਐਂਬੂਲੈਂਸ ਦਾ 22 ਸਾਲਾ ਕਰਮਚਾਰੀ ਤਿਰੂਪੁਰ ਦਾ ਪਹਿਲਾ ਕੋਵਿਡ-19 ਪੀੜਤ ਹੈ। 108 ਐਂਬੂਲੈਂਸ ਅਮਲੇ ਦਾ 22 ਸਾਲਾ ਮੈਂਬਰ ਤਿਰੂਪੁਰ ਦਾ ਪਹਿਲਾ ਕੋਵਿਡ-19 ਪੀੜਤ ਹੈ। ਰਾਜ ਵਿੱਚ ਕੇਸਾਂ ਦੀ ਗਿਣਤੀ 'ਚ 2,516 ਦਾ ਵਾਧਾ ਹੋਇਆ; ਕੱਲ੍ਹ 39 ਹੋਰ ਮੌਤਾਂ ਨਾਲ ਕੁੱਲ 833 ਲੋਕਾਂ ਦੀ ਮੌਤ ਹੋ ਗਈ। ਚੇਨਈ ਵਿੱਚ ਬੀਤੇ ਕੱਲ੍ਹ 1380 ਕੇਸ ਪਾਏ ਗਏ। ਕੁੱਲ ਕੇਸ: 64603, ਸਰਗਰਮ ਕੇਸ: 28428, ਮੌਤਾਂ: 833, ਹਸਪਤਾਲੋਂ ਛੁੱਟੀ ਮਿਲੀ: 35339, ਚੇਨਈ ਵਿੱਚ ਸਰਗਰਮ ਕੇਸ: 18889 ਹਨ।

  • ਕਰਨਾਟਕ: ਕੋਵਿਡ-19 ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟੋਰੇਟ ਨੇ ਨਿਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਬੁਖਾਰ ਦੇ ਕਲੀਨਿਕਾਂ ਅਤੇ ਸਵੈਬ ਕਲੈਕਸ਼ਨ ਸੈਂਟਰ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਸਿਹਤ ਮੰਤਰੀ ਨੇ ਕਿਹਾ ਕਿ ਮਾਹਰ ਕਮੇਟੀ ਦੀ ਸਿਫਾਰਸ਼ ਦੇ ਆਧਾਰ 'ਤੇ ਰਾਜ ਫਿਰ ਲੌਕਡਾਊਨ ਲਗਾਉਣ 'ਤੇ ਫੈਸਲਾ ਕਰੇਗਾ। ਲਗਪਗ 8.5 ਲੱਖ ਵਿਦਿਆਰਥੀ ਐੱਸਐੱਸਐੱਲਸੀ (10ਵੀਂ ਜਮਾਤ) ਦੇਣਗੇ ਜੋ ਕਿ ਸਾਰੀਆਂ ਸਾਵਧਾਨੀਆਂ ਤੋਂ ਬਾਅਦ ਕੱਲ੍ਹ ਤੋਂ ਸਾਰੇ ਰਾਜ ਵਿੱਚ ਸ਼ੁਰੂ ਹੋਣਗੇ। ਇਸ ਦੌਰਾਨ ਕੇਐੱਸਆਰਟੀਸੀ 25 ਜੂਨ ਤੋਂ ਪੜਾਅਵਾਰ ਏ.ਸੀ. ਬੱਸਾਂ ਦੇ ਸੰਚਾਲਨ ਦੀ ਸ਼ੁਰੂਆਤ ਕਰੇਗੀ। ਕੱਲ੍ਹ 322 ਨਵੇਂ ਕੇਸ, 274 ਨੂੰ ਛੁੱਟੀ ਮਿਲੀ ਅਤੇ ਅੱਠ ਮੌਤਾਂ ਦਰਜਹੋਈਆਂ। ਹੁਣ ਤੱਕ ਕੁੱਲ ਪਾਜ਼ਿਟਿਵ ਕੇਸ: 9721, ਸਰਗਰਮ ਕੇਸ: 3563, ਮੌਤਾਂ: 150 ਹਨ।

  • ਆਂਧਰ ਪ੍ਰਦੇਸ਼: ਰਾਜ ਸਰਕਾਰ ਨੇ ਆਪਣੇ ਐਲਾਨ ਦੇ ਇੱਕ ਘੰਟੇ ਦੇ ਅੰਦਰ ਅੰਦਰ ਵਿਜੈਵਾੜਾ ਵਿੱਚ ਲੌਕਡਾਊਨ ਦੇ ਆਦੇਸ਼ ਵਾਪਸ ਲੈ ਲਏ ਜਾਣ ਤੋਂ ਬਾਅਦ ਭੰਬਲਭੂਸਾ ਪੈ ਗਿਆ। ਮੰਗਲਵਾਰ ਦੀ ਰਾਤ ਨੂੰ ਕ੍ਰਿਸ਼ਣਾ ਦੇ ਜ਼ਿਲ੍ਹਾ ਕਲੈਕਟਰ ਨੇ ਕੋਰੋਨਾ ਵਾਇਰਸ ਕੇਸਾਂ ਦੇ ਵਧਣ ਕਾਰਨ 26 ਜੂਨ ਤੋਂ ਵਿਜੇਵਾੜਾ ਵਿੱਚ ਸੱਤ ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰਦਿਆਂ ਆਦੇਸ਼ ਪਾਸ ਕਰ ਦਿੱਤਾ ਹੈ। ਕੁੱਲ ਮਾਮਲਿਆਂ ਵਿੱਚ, ਕੁਰਨੂਲ ਜ਼ਿਲ੍ਹਾ 1483 ਮਾਮਲਿਆਂ ਨਾਲ ਪਹਿਲੇ ਨੰਬਰ 'ਤੇ ਰਿਹਾ, ਕ੍ਰਿਸ਼ਨਾ ਜ਼ਿਲ੍ਹੇ ਵਿੱਚ 1132, ਅਨੰਤਪੁਰ ਵਿੱਚ 1028 ਕੇਸ ਹਨ। ਪਿਛਲੇ 24 ਘੰਟਿਆਂ ਦੌਰਾਨ 36,047 ਨਮੂਨਿਆਂ ਦੀ ਜਾਂਚ ਮਗਰੋਂ 497 ਨਵੇਂ ਕੇਸ, 146 ਨੂੰ ਛੁੱਟੀ ਮਿਲੀ ਅਤੇ ਦਸ ਮੌਤਾਂ ਦਰਜ ਹੋਈਆਂ; 497 ਨਵੇਂ ਮਾਮਲਿਆਂ ਵਿੱਚੋਂ 37 ਅੰਤਰ-ਰਾਜ ਅਤੇ ਵਿਦੇਸ਼ ਤੋਂ 12 ਕੇਸ ਹਨ। ਕੁੱਲ ਕੇਸ: 10,331, ਐਕਟਿਵ ਕੇਸ: 5423, ਛੁੱਟੀ ਮਿਲੀ: 4779, ਮੌਤਾਂ: 129 ਹਨ।

  • ਤੇਲੰਗਾਨਾ: ਪ੍ਰਾਈਵੇਟ ਹਸਪਤਾਲਾਂ ਨੇ ਬਿਸਤਰਿਆਂ ਦੀ ਘਾਟ ਦਾ ਹਵਾਲਾ ਦਿੰਦਿਆਂ, ਬਿਨਾਂ ਲੱਛਣਾਂ ਅਤੇ ਹਲਕੇ ਲੱਛਣਾਂ ਵਾਲੇ ਕੋਵਿਡ-19 ਮਰੀਜ਼ਾਂ ਨੂੰ ਘਰ ਰੱਖਣ ਦੀ ਅਪੀਲ ਕੀਤੀ ਹੈ। ਤੇਲੰਗਾਨਾ ਵਿੱਚ ਤਿੰਨ ਮੌਤਾਂ ਅਤੇ 879 ਨਵੇਂ ਕੇਸ ਸਾਹਮਣੇ ਆਏ ਹਨ ਜੋ ਇੱਕ ਦਿਨ ਵਿੱਚ ਦਰਜ ਹੋਏ ਕੋਰੋਨਾਵਾਇਰਸ ਕੇਸਾਂ ਦੇ ਸਭ ਤੋਂ ਵੱਧ ਕੇਸ ਹਨ। ਕੁੱਲ ਕੇਸ 9553, ਸਰਗਰਮ ਕੇਸ: 5109, ਮੌਤਾਂ: 220, ਸਿਹਤਯਾਬ ਹੋਏ: 4224, ਨਮੂਨੇ ਜਾਂਚੇ ਗਏ: 63,249।

  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ ਕੋਵਿਡ-19 ਮਾਮਲਿਆਂ ਵਿੱਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਰਾਜ ਵਿੱਚ ਪਿਛਲੇ 24 ਘੰਟਿਆਂ ਵਿੱਚ 3,214 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਨਾਲ ਕੋਵਿਡ ਦੇ ਕੇਸਾਂ ਦੀ ਕੁੱਲ ਗਿਣਤੀ 1,39,010 ਹੋ ਗਈ। ਮੰਗਲਵਾਰ ਨੂੰ 75 ਹੋਰ ਮੌਤਾਂ ਦੇ ਨਾਲ ਮੌਤ ਦੀ ਦਰ 4.70 ਨੂੰ ਪਾਰ ਕਰ ਗਈ। ਕਈ ਹਫ਼ਤਿਆਂ ਬਾਅਦ ਮੁੰਬਈ ਵਿੱਚ 1000 ਤੋਂ ਘੱਟ ਯਾਨੀ ਕਿ 824 ਕੇਸ ਦਰਜ ਕੀਤੇ ਗਏ ਹਨ। ਸ਼ਹਿਰ ਵਿੱਚ ਕੋਵਿਡ ਲਾਗ ਦੀ ਹੁਣ ਤੱਕ ਕੁੱਲ ਗਿਣਤੀ 68,481 ਹੈ। ਬ੍ਰਹਿਨਮੁੰਬਈ ਮਿਊਂਸਪਲ ਕਾਰਪੋਰੇਸ਼ਨ ਨੇ ਮਿਸ਼ਨ ਯੂਨੀਵਰਸਲ ਟੈਸਟਿੰਗ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਉਹ ਆਈਸੀਐੱਮਆਰ ਦੁਆਰਾ ਮਨਜ਼ੂਰਸ਼ੁਦਾ ਐਂਟੀਜਨ ਟੈਸਟਿੰਗ ਕਿੱਟਾਂ ਦੀ ਵਰਤੋਂ ਕਰੇਗੀ, ਜੋ 15 ਤੋਂ 30 ਮਿੰਟ ਦੇ ਅੰਦਰ-ਅੰਦਰ ਨਤੀਜੇ ਪ੍ਰਦਾਨ ਕਰ ਸਕਦੀ ਹੈ। ਬੀ.ਐੱਮ.ਸੀ. ਨੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਸਬੰਧੀ ਤੇਜ਼ ਨਤੀਜੇ ਨੂੰ ਯਕੀਨੀ ਬਣਾਉਣ ਲਈ 1 ਲੱਖ ਐਂਟੀਜਨ ਟੈਸਟਿੰਗ ਕਿੱਟਾਂ ਖਰੀਦਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦੀ ਵਰਤੋਂ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨ ਅਤੇ ਸਮੇਂ ਸਿਰ ਇਲਾਜ ਨੂੰ ਯਕੀਨੀ ਬਣਾਉਣ ਲਈ ਸਾਰੇ ਨਾਗਰਿਕ, ਰਾਜ-ਸੰਚਾਲਿਤ ਹਸਪਤਾਲਾਂ ਅਤੇ ਕੋਵਿਡ-19 ਦਾ ਇਲਾਜ ਕਰਨ ਵਾਲੇ ਹਰ ਥਾਂ 'ਤੇ ਵਰਤੀ ਜਾਏਗੀ।

  • ਗੁਜਰਾਤ: ਮੰਗਲਵਾਰ ਨੂੰ 549 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੋਵਿਡ-19 ਮਾਮਲਿਆਂ ਦੀ ਗਿਣਤੀ 28,429 ਹੋ ਗਈ ਹੈ। ਇਸ ਦੇ ਨਾਲ ਹੀ ਰਾਜ ਵਿੱਚ ਮੰਗਲਵਾਰ ਨੂੰ 26 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ, ਜਿਨ੍ਹਾਂ ਕਾਰਨ ਕੁੱਲ ਮੌਤਾਂ 1,711 ਹੋ ਗਈਆਂ ਹਨ। ਇਸ ਦੌਰਾਨ, 604 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਰਾਜ ਦੇ ਕੋਵਿਡ-19 ਤੋਂ ਮੁਕਤ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 20,521 ਤੱਕ ਪਹੁੰਚ ਗਈ ਹੈ। ਵੱਧ ਤੋਂ ਵੱਧ ਨਵੇਂ ਕੇਸ- 230 ਕੇਸ ਅਹਿਮਦਾਬਾਦ ਤੋਂ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 152 ਨਵੇਂ ਕੇਸ ਸੂਰਤ ਤੋਂ ਹਨ, ਜਦਕਿ 38 ਕੇਸ ਵਡੋਦਰਾ ਤੋਂ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ ਤਿੰਨ ਲੱਖ 34 ਹਜ਼ਾਰ ਤੋਂ ਵੱਧ ਕੋਵਿਡ-19 ਟੈਸਟ ਕੀਤੇ ਗਏ ਹਨ।

  • ਰਾਜਸਥਾਨ: ਅੱਜ ਸਵੇਰੇ 182 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਅਤੇ 7 ਮੌਤਾਂ ਹੋਈਆਂ ਹਨ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੀ ਗਿਣਤੀ 15,809 ਹੋ ਗਈ ਹੈ। ਜਦੋਂਕਿ 12,424 ਮਰੀਜ਼ ਠੀਕ ਹੋ ਚੁੱਕੇ ਹਨ, ਹੁਣ ਤੱਕ 372 ਮੌਤਾਂ ਹੋ ਚੁੱਕੀਆਂ ਹਨ। ਰਾਜ ਵਿੱਚ ਇਸ ਸਮੇਂ 3,013 ਕੇਸ ਸਰਗਰਮ ਹਨ। ਪਾਜ਼ਿਟਿਵ ਕੇਸਾਂ ਦੀ ਵੱਧ ਤੋਂ ਵੱਧ ਗਿਣਤੀ, 63 ਕੇਸ ਧੌਲਪੁਰ ਤੋਂ, ਉਸ ਤੋਂ ਬਾਅਦ ਜੈਪੁਰ ਦੇ 53 ਕੇਸ ਅਤੇ ਭਰਤਪੁਰ ਤੋਂ 23 ਕੇਸ ਸਾਹਮਣੇ ਆਏ ਹਨ। ਆਬਕਾਰੀ ਕਮਿਸ਼ਨਰ, ਰਾਜਸਥਾਨ ਨੇ ਰਾਜ ਵਿੱਚ ਹੋਟਲ ਅਤੇ ਰੈਸਟੋਰੈਂਟ ਦੁਬਾਰਾ ਖੋਲ੍ਹਣ ਅਤੇ ਸ਼ਰਾਬ ਦੀ ਵਿਕਰੀ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

  • ਮੱਧ ਪ੍ਰਦੇਸ਼: ਰਾਜ ਵਿੱਚ 183 ਨਵੇਂ ਕੇਸ ਸਾਹਮਣੇ ਆਉਣ ਨਾਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 12,261 ਹੋ ਗਈ ਹੈ। ਇਸ ਵਿੱਚੋਂ 2401 ਕੇਸ ਪਾਜ਼ਿਟਿਵ ਹਨ, ਜਦਕਿ 9335 ਮਰੀਜ਼ ਠੀਕ ਹੋਏ ਹਨ ਅਤੇ 525 ਮੌਤਾਂ ਹੋ ਚੁੱਕੀਆਂ ਹਨ। ਮੱਧ ਪ੍ਰਦੇਸ਼ ਵਿੱਚ, ਰਾਜ ਸਰਕਾਰ ਨੇ ਸਾਰੇ ਕਾਲਜ ਵਿਦਿਆਰਥੀਆਂ ਨੂੰ ਪਾਸ ਕਰ ਅਗਲੀ ਜਮਾਤ ਵਿੱਚ ਭੇਜਣ ਦਾ ਫੈਸਲਾ ਕੀਤਾ ਹੈ। ਹੌਟਸਪੌਟ ਇੰਦੌਰ ਵਿੱਚ 54 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਸ਼ਹਿਰ ਵਿੱਚ ਹੁਣ ਤੱਕ ਦਰਜ ਕੁੱਲ ਕੇਸ 4427 ਹੋ ਗਏ ਹਨ। ਮੰਗਲਵਾਰ ਨੂੰ ਭੋਪਾਲ ਵਿੱਚ 29 ਨਵੇਂ ਅਤੇ ਮੋਰੈਨਾ ਜ਼ਿਲ੍ਹੇ ਵਿੱਚ 23 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ ਭੋਪਾਲ ਵਿੱਚ ਕੁੱਲ ਪਾਜ਼ਿਟਿਵ ਮਰੀਜ਼ 2,556 ਹਨ।

  • ਛੱਤੀਸਗੜ੍ਹ: ਮੰਗਲਵਾਰ ਨੂੰ 83 ਨਵੇਂ ਕੋਵਿਡ-19 ਪਾਜ਼ਿਟਿਵ ਕੇਸ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਲਾਗ ਮਾਮਲਿਆਂ ਦੀ ਗਿਣਤੀ 2385 ਹੋ ਗਈ ਹੈ। ਇਨ੍ਹਾਂ ਵਿੱਚੋਂ 846 ਸਰਗਰਮ ਕੇਸ ਹਨ। ਰਾਜ ਦੇ ਵੱਖ-ਵੱਖ ਹਸਪਤਾਲਾਂ ਤੋਂ ਮੰਗਲਵਾਰ ਨੂੰ 40 ਮਰੀਜ਼ਾਂ ਨੂੰ ਤੰਦਰੁਸਤ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਸੰਖਿਆ 1527 ਹੋ ਗਈ ਹੈ। ਰਾਜ ਵਿੱਚ ਕੋਰਬਾ ਜ਼ਿਲ੍ਹੇ ਅੰਦਰ ਸਭ ਤੋਂ ਵੱਧ ਕੋਵਿਡ-19 ਕੇਸ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਰਾਏਪੁਰ ਅਤੇ ਫਿਰ ਬਲੋਦਾਬਜ਼ਾਰ ਅਤੇ ਜੰਜਗੀਰ-ਚੰਪਾ ਜ਼ਿਲ੍ਹੇ ਹਨ।

  • ਗੋਆ: ਮੰਗਲਵਾਰ ਨੂੰ 45 ਨਵੇਂ ਕੋਵਿਡ-19 ਲਾਗਾਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 909 ਹੋ ਗਈ ਹੈ। ਇਸ ਵਿੱਚੋਂ 702 ਕੇਸ ਸਰਗਰਮ ਹਨ। ਇਸ ਤੋਂ ਇਲਾਵਾ ਮੰਗਲਵਾਰ ਨੂੰ 53 ਮਰੀਜ਼ ਤੰਦਰੁਸਤ ਹੋ ਗਏ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 205 ਹੋ ਗਈ।

  • ਚੰਡੀਗੜ੍ਹ: ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਯੂਟੀ ਦੇ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਵਸਨੀਕਾਂ, ਜਿਨ੍ਹਾਂ ਨੂੰ ਏਕਾਂਤਵਾਸ ਕੇਂਦਰਾਂ ਵਿੱਚ ਰੱਖਿਆ ਗਿਆ ਹੈ, ਦੀ ਸਹੀ ਤਰ੍ਹਾਂ ਦੇਖ-ਭਾਲ ਕੀਤੀ ਜਾਵੇ। ਨਿਯਮਿਤ ਨਿਗਰਾਨੀ ਦੁਆਰਾ ਸਹੀ ਭੋਜਨ, ਪਾਣੀ ਅਤੇ ਸਾਫ ਸੁਥਰੇ ਪਖਾਨਿਆਂ ਦੀਆਂ ਮੁਢਲੀਆਂ ਸੁਵਿਧਾਵਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

  • ਪੰਜਾਬ: ਵਿਸ਼ੇਸ਼ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਇੱਕ ਸਖ਼ਤ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਹੁਣ ਤੱਕ 8 ਜ਼ਿਲ੍ਹਿਆਂ ਵਿੱਚ 19 ਕੰਟਮੈਂਟ ਜ਼ੋਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 25,000 ਆਬਾਦੀ ਵੱਸਦੀ ਹੈ। ਕੰਟੇਨਮੈਂਟ ਜ਼ੋਨ ਦੇ ਨਾਲ-ਨਾਲ ਮਾਈਕਰੋ ਕੰਟੇਨਮੈਂਟ ਜ਼ੋਨ ਇੱਕ ਖੇਤਰ ਵਿੱਚ ਕੋਵਿਡ-19 ਮਾਮਲਿਆਂ ਦੀ ਕੁੱਲ ਸੰਖਿਆ 'ਤੇ ਨਿਰਧਾਰਤ ਹੋਣਗੇ ਤਾਂ ਜੋ ਸਾਰੇ ਉੱਚ ਜੋਖ਼ਮ ਵਾਲੇ ਸੰਪਰਕਾਂ ਦੀ ਨਿਰਖ-ਪਰਖ, ਪੈੜ ਨੱਪਣੀ, ਜਾਂਚ ਅਤੇ ਕਾਊਂਸਲਿੰਗ ਵਰਗੀਆਂ ਗਤੀਵਿਧੀਆਂ ਕਰਨ ਲਈ ਮੁਲਾਜ਼ਮਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਇਆ ਜਾ ਸਕੇ।

  • ਹਰਿਆਣਾ: ਰਾਜ ਵਿੱਚ ਸਿਹਤ ਸੰਭਾਲ਼ ਸੁਵਿਧਾਵਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਇੱਕ ਹੋਰ ਕਦਮ ਚੁੱਕਦਿਆਂ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ, ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜ ਦੇ ਸਾਰੇ 22 ਜ਼ਿਲ੍ਹਾ ਸਿਵਲ ਹਸਪਤਾਲਾਂ ਵਿੱਚ ਫਰਮਾਸਿਸਟ ਦੇ 110 ਤਕਨੀਕੀ ਸਿਖਿਆਰਥੀਆਂ ਨੂੰ ਸ਼ਾਮਲ ਕਰਨ ਲਈ ਪ੍ਰਬੰਧਕੀ ਮਨਜ਼ੂਰੀ ਦੇ ਦਿੱਤੀ ਹੈ। ਪ੍ਰਤੀ ਜ਼ਿਲ੍ਹਾ ਹਸਪਤਾਲ ਵਿੱਚ ਪੰਜ ਤਕਨੀਕੀ ਸਿਖਿਆਰਥੀਆਂ ਨੂੰ ਫਾਰਮੇਸੀ ਨੈਸ਼ਨਲ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਪ੍ਰੋਗਰਾਮ ਤੋਂ ਅਪ੍ਰੈਂਟਿਸ ਐਕਟ 1961 ਅਧੀਨ ਸ਼ਾਮਲ ਕੀਤਾ ਜਾਵੇਗਾ।

  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਨੇ ਰਾਜ ਦੇ ਸਮੂਹ ਆਸ਼ਾ ਵਰਕਰਾਂ ਨੂੰ ਜੂਨ ਅਤੇ ਜੁਲਾਈ ਲਈ ਦੋ ਹਜ਼ਾਰ ਪ੍ਰਤੀ ਮਹੀਨਾ ਭੱਤਾ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਮੈਡੀਕਲ ਖੇਤਰ ਦੀ ਸਾਰੀ ਤਿਆਰੀ ਧਰੀ-ਧਰਾਈ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਨੇ ਇਸ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ ਹੈ ਅਤੇ ਰਾਜ ਦੇ ਆਸ਼ਾ ਵਰਕਰਾਂ ਨੇ ਇਸ ਵਾਇਰਸ ਨੂੰ ਕਾਬੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੇ ਨਾ ਸਿਰਫ ਆਈਐੱਲਆਈ ਦੇ ਲੱਛਣਾਂ ਵਾਲੇ ਲੋਕਾਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਕੀਤੀ, ਬਲਕਿ ਏਕਾਂਤਵਾਸ ਨਿਯਮਾਂ ਦੀ ਸਖ਼ਤੀ ਨਾਲ ਪਾਲਣ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਵਿੱਚ ਵੀ ਮਦਦ ਕੀਤੀ ਹੈ। 

 

ਫੈਕਟਚੈੱਕ

https://static.pib.gov.in/WriteReadData/userfiles/image/image007E03T.jpg

https://static.pib.gov.in/WriteReadData/userfiles/image/image008ICER.jpg

https://static.pib.gov.in/WriteReadData/userfiles/image/image009L09O.jpg

 

***

ਵਾਈਬੀ



(Release ID: 1634186) Visitor Counter : 266