ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟਸ

ਕੋਵਿਡ- 19 ਦੀ ਟੈਸਟ ਸਮਰੱਥਾ ਰੋਜ਼ਾਨਾ 2 ਲੱਖ ਤੋਂ ਪਾਰ ਪਹੁੰਚੀ

ਕੋਵਿਡ-19 ਦੀ ਲੈਬ ਸਮਰੱਥਾ 1,000 ਤੱਕ ਪਹੁੰਚੀ

Posted On: 24 JUN 2020 3:05PM by PIB Chandigarh

ਪੂਰੇ ਦੇਸ਼ ਵਿੱਚ ਟੈਸਟਿੰਗ ਸੁਵਿਧਾਵਾਂ ਵਿੱਚ ਮਹੱਤਵਪੂਰਨ ਵਾਧੇ ਦੇ ਰੂਪ ਵਿੱਚਪਿਛਲੇ 24 ਘੰਟਿਆਂ ਵਿੱਚ 2 ਲੱਖ ਤੋਂ ਜ਼ਿਆਦਾ ਸੈਂਪਲ ਟੈਸਟ ਕੀਤੇ ਗਏਜੋ ਹੁਣ ਤੱਕ ਸਭ ਤੋਂ ਜ਼ਿਆਦਾ ਹਨ।

 

ਕੱਲ੍ਹ 2,15,195 ਸੈਂਪਲਾਂ ਦੇ ਟੈਸਟ ਕੀਤੇ ਗਏ ਇਸ ਦੇ ਨਾਲ ਹੀ ਹੁਣ ਤੱਕ ਟੈਸਟ ਕੀਤੇ ਗਏ ਸੈਂਪਲਾਂ ਦੀ ਕੁੱਲ ਸੰਖਿਆ 73,52,911 ਹੋ ਗਈ ਹੈ।  ਜਿੱਥੇ ਸਰਕਾਰੀ ਲੈਬਸ ਵਿੱਚ 1,71,587 ਸੈਂਪਲਾਂ ਦੇ ਟੈਸਟ ਕੀਤੇ ਗਏਉੱਥੇ ਹੀ ਪ੍ਰਾਈਵੇਟ ਲੈਬਸ ਵਿੱਚ 43,608 ਸੈਂਪਲਾਂ ਦੇ ਟੈਸਟ ਕੀਤੇ ਗਏ। ਪ੍ਰਾਈਵੇਟ ਲੈਬਸ ਵੀ ਇਸ ਸੰਖਿਆ ਨਾਲ ਰੋਜ਼ਾਨਾ ਸਭ ਤੋਂ ਜ਼ਿਆਦਾ ਸੈਂਪਲਿੰਗ ਵਾਲੇ ਪੱਧਰ ਤੇ ਪਹੁੰਚ ਗਈਆਂ ਹਨ।

 

ਕੋਵਿਡ-19 ਦੀ ਟੈਸਟਿੰਗ ਕਰਨ ਲਈ ਡਾਇਗਨੌਸਟਿਕ ਲੈਬਸ ਦੇ ਵਧਦੇ ਨੈੱਟਵਰਕ  ਦੇ ਪ੍ਰਮਾਣ  ਦੇ ਰੂਪ ਵਿੱਚਭਾਰਤ ਵਿੱਚ ਹੁਣ ਪੂਰੇ ਦੇਸ਼ ਵਿੱਚ 1,000 ਲੈਬਾਂ ਹਨ।  ਇਸ ਵਿੱਚ ਸਰਕਾਰੀ ਖੇਤਰ ਦੇ 730 ਅਤੇ 270 ਪ੍ਰਾਈਵੇਟ ਲੈਬਾਂ ਸ਼ਾਮਲ ਹਨ।

 

ਅਲੱਗ-ਅਲੱਗ ਅੰਕੜਿਆ ਇਸ ਪ੍ਰਕਾਰ ਹਨ:

 

•          ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਾਂ  :  557  ( ਸਰਕਾਰੀ :  359  +  ਪ੍ਰਾਈਵੇਟ : 198 )

•          ਟਰੂਨੈਟ ਅਧਾਰਿਤ ਟੈਸਟ ਲੈਬਾਂ :  363  ( ਸਰਕਾਰ :  343  +  ਪ੍ਰਾਈਵੇਟ :  20 )

•          ਸੀਬੀਐੱਨਏਏਟੀ ਅਧਾਰਿਤ ਟੈਸਟ ਲੈਬਾਂ:  80  ( ਸਰਕਾਰੀ :  28  +  ਪ੍ਰਾਈਵੇਟ :  52 )

 

ਠੀਕ ਹੋਣ ਵਾਲੇ ਕੋਵਿਡ-19 ਰੋਗੀਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ।  ਪਿਛਲੇ 24 ਘੰਟਿਆਂ ਦੌਰਾਨਕੁੱਲ 10,495 ਕੋਵਿਡ-19 ਰੋਗੀਆਂ ਨੂੰ ਠੀਕ ਕੀਤਾ ਗਿਆ ਹੈ।  ਹੁਣ ਤੱਕ ਕੁੱਲ 2,58,684 ਮਰੀਜ਼ ਠੀਕ ਹੋ ਚੁੱਕੇ ਹਨ।  ਕੋਵਿਡ-19 ਰੋਗੀਆਂ ਵਿੱਚ ਰਿਕਵਰੀ ਦਰ 56.71%  ਹੈ।

 

ਵਰਤਮਾਨ ਵਿੱਚਕੋਵਿਡ-19  ਦੇ 1,83,022 ਸਰਗਰਮ ਮਾਮਲੇ ਹਨ ਅਤੇ ਸਾਰੇ ਸਰਗਰਮ ਮਾਮਲੇ ਮੈਡੀਕਲ ਦੇਖ-ਰੇਖ ਤਹਿਤ ਹਨ ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹ-ਮਸ਼ਵਰੇ ਬਾਰੇ ਸਾਰੇ ਪ੍ਰਮਾਣਿਕ ਅਤੇ ਅੱਪਡੇਟਡ ਜਾਣਕਾਰੀ ਲਈ, ਕਿਰਪਾ ਕਰਕੇ ਨਿਯਮਿਤ ਰੂਪ ਨਾਲ https://www.mohfw.gov.in/ ਅਤੇ @MoHFW_INDIA ਦੇਖੋ ।

 

ਕੋਵਿਡ-19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ਉੱਤੇ ਅਤੇ ਹੋਰ ਪ੍ਰਸ਼ਨਾਂ ਨੂੰ ncov2019[at]gov[dot]in ਤੇ ਈਮੇਲ ਅਤੇ  @CovidIndiaSeva ‘ਤੇ ਟਵੀਟ ਕੀਤੀ ਜਾ ਸਕਦਾ ਹੈ।

 

ਕੋਵਿਡ - 19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ : + 91 - 11 - 23978046 ਜਾਂ 1075  ( ਟੋਲ - ਫ੍ਰੀ) ਤੇ ਕਾਲ ਕਰੋ।  ਕੋਵਿਡ - 19 ਬਾਰੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ https://www.mohfw.gov.in/pdf/coronvavirushelplinenumber.pdf  ‘ਤੇ ਉਪਲੱਬਧ ਹੈ।

 

 

****

ਐੱਮੀਵੀ/ਐੱਸਜੀ



(Release ID: 1634116) Visitor Counter : 175