ਘੱਟ ਗਿਣਤੀ ਮਾਮਲੇ ਮੰਤਰਾਲਾ

ਹੱਜ 2020 ਲਈ ਭਾਰਤੀ ਮੁਸਲਿਮ ਸਾਊਦੀ ਅਰਬ ਨਹੀਂ ਜਾਣਗੇ


ਅਰਬ ਸਰਕਾਰ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ, ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ-ਸਲਾਮਤੀ ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਇਹ ਫੈਸਲਾ ਕੀਤਾ ਗਿਆ ਹੈ


ਸ਼੍ਰੀ ਮੁਖਤਾਰ ਅੱਬਾਸ ਨਕਵੀ : “2 ਲੱਖ 13 ਹਜ਼ਾਰ ਬਿਨੈਕਾਰਾਂ ਦੁਆਰਾ ਜਮ੍ਹਾਂ ਕਰਵਾਇਆ ਗਿਆ ਪੂਰਾ ਪੈਸਾ ਬਿਨਾ ਕਿਸੇ ਕਟੌਤੀ ਦੇ ਤਤਕਾਲ ਵਾਪਸ ਕੀਤੇ ਜਾਣ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪੈਸਾ ਔਨਲਾਈਨ ਡੀਬੀਟੀ ਦੇ ਜ਼ਰੀਏ ਬਿਨੈਕਾਰਾਂ ਦੇ ਖਾਤਿਆਂ ਵਿੱਚ ਰਿਫੰਡ ਕੀਤਾ ਜਾਵੇਗਾ"


“2300 ਤੋਂ ਅਧਿਕ ਮੁਸਲਿਮ ਮਹਿਲਾਵਾਂ ਨੇ ਬਿਨਾ "ਮਹਿਰਮ" ਦੇ ਹੱਜ ‘ਤੇ ਜਾਣ ਲਈ ਅਪਲਾਈ ਕੀਤਾ ਸੀ, ਇਨ੍ਹਾਂ ਮਹਿਲਾਵਾਂ ਨੂੰ ਹੱਜ 2021 ਵਿੱਚ ਇਨ੍ਹਾਂ ਹੀ ਅਰਜ਼ੀਆਂ ਦੇ ਅਧਾਰ ‘ਤੇ ਹੱਜ ਯਾਤਰਾ ਉੱਤੇ ਭੇਜਿਆ ਜਾਵੇਗਾ” : ਸ਼੍ਰੀ ਮੁਖਤਾਰ ਅੱਬਾਸ ਨਕਵੀ


“ਨਾਲ ਹੀ ਅਗਲੇ ਸਾਲ ਵੀ ਜੋ ਮਹਿਲਾਵਾਂ ਬਿਨਾ ਮਹਿਰਮ ਹੱਜ ਯਾਤਰਾ ਲਈ ਨਵੀਆਂ ਅਰਜ਼ੀਆਂ ਦੇਣਗੀਆਂ ਉਨ੍ਹਾਂ ਸਭ ਨੂੰ ਵੀ ਹੱਜ ਯਾਤਰਾ ‘ਤੇ ਭੇਜਿਆ ਜਾਵੇਗਾ": ਸ਼੍ਰੀ ਮੁਖਤਾਰ ਅੱਬਾਸ ਨਕਵੀ

Posted On: 23 JUN 2020 1:28PM by PIB Chandigarh

 

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਦੱਸਿਆ ਕਿ ਸਾਊਦੀ ਅਰਬ ਸਰਕਾਰ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ,  ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ-ਸਲਾਮਤੀ ਨੂੰ ਪ੍ਰਾਥਮਿਕਤਾ ਦਿੰਦੇ ਹੋਏ,  ਇਹ ਫੈਸਲਾ ਕੀਤਾ ਗਿਆ ਹੈ ਕਿ ਹੱਜ  (1441 H/2020 AD) ਲਈ ਭਾਰਤੀ ਮੁਸਲਿਮ ਸਾਊਦੀ ਅਰਬ ਨਹੀਂ ਜਾਣਗੇ।

 


ਸ਼੍ਰੀ ਨਕਵੀ ਨੇ ਕਿਹਾ ਕਿ ਕੱਲ੍ਹ ਸਾਊਦੀ ਅਰਬ ਦੇ ਹੱਜ ਅਤੇ ਉਮਰਾਹ ਮੰਤਰੀ, ਡਾ.  ਮੁਹੰਮਦ  ਸਾਲੇਹ ਬਿਨ ਤਾਹੇਰ ਬੇਂਤੇਨ (Dr. Mohammad Saleh bin Taher Benten) ਦਾ ਫੋਨ ਆਇਆ ਸੀ, ਉਨ੍ਹਾਂ ਨੇ ਕੋਰੋਨਾ ਮਹਾਮਾਰੀ  ਦੇ ਚਲਦੇ ਇਸ ਵਾਰ ਹੱਜ  ( 1441 H/2020 AD )  ਵਿੱਚ ਭਾਰਤ ਤੋਂ ਜਾਣ ਵਾਲੇ ਹੱਜ ਯਾਤਰੀਆਂ ਨੂੰ ਨਾ ਭੇਜਣ ਦਾ ਸੁਝਾਅ ਦਿੱਤਾ ਹੈ। ਸ਼੍ਰੀ ਨਕਵੀ ਨੇ ਕਿਹਾ ਕਿ ਕਿਉਂਕਿ ਕੋਰੋਨਾ ਦੀਆਂ ਗੰਭੀਰ ਚੁਣੌਤੀਆਂ ਤੋਂ ਪੂਰੀ ਦੁਨੀਆ ਪ੍ਰਭਾਵਿਤ ਹੈ,  ਸਾਊਦੀ ਅਰਬ ਵਿੱਚ ਵੀ ਇਸ ਦਾ ਅਸਰ ਦੇਖਿਆ ਜਾ ਰਿਹਾ ਹੈ।  

ਸ਼੍ਰੀ ਨਕਵੀ ਨੇ ਕਿਹਾ ਕਿ ਹੁਣ ਤੱਕ ਹੱਜ 2020 ਲਈ 2 ਲੱਖ 13 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਸਾਰੇ ਬਿਨੈਕਾਰਾਂ ਦੁਆਰਾ ਜਮ੍ਹਾਂ ਕਰਵਾਇਆ ਗਿਆ ਪੂਰਾ ਪੈਸਾ ਬਿਨਾ ਕਿਸੇ ਕਟੌਤੀ ਦੇ ਤਤਕਾਲ ਵਾਪਸ ਕੀਤੇ ਜਾਣ ਦੀ ਪ੍ਰਕਿਰਿਆ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ।  ਇਹ ਪੈਸਾ ਔਨਲਾਈਨ ਡੀਬੀਟੀ ਦੇ ਜ਼ਰੀਏ ਬਿਨੈਕਾਰਾਂ  ਦੇ ਖਾਤਿਆਂ ਵਿੱਚ ਰਿਫੰਡ ਕੀਤਾ ਜਾਵੇਗਾ। 

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਨੇ ਕਿਹਾ ਕਿ ਇਸ ਸਾਲ ਵੀ 2300 ਤੋਂ ਅਧਿਕ ਮੁਸਲਿਮ ਮਹਿਲਾਵਾਂ ਨੇ ਬਿਨਾ "ਮਹਿਰਮ ਦੇ ਹੱਜ ਉੱਤੇ ਜਾਣ ਲਈ ਅਪਲਾਈ ਕੀਤਾ ਸੀ,  ਇਨ੍ਹਾਂ ਮਹਿਲਾਵਾਂ ਨੂੰ ਹੱਜ 2021 ਵਿੱਚ ਇਨ੍ਹਾਂ ਹੀ ਅਰਜ਼ੀਆਂ ਦੇ ਅਧਾਰ ਉੱਤੇ ਹੱਜ ਯਾਤਰਾ ਉੱਤੇ ਭੇਜਿਆ ਜਾਵੇਗਾ,  ਨਾਲ ਹੀ ਅਗਲੇ ਸਾਲ ਵੀ ਜੋ ਮਹਿਲਾਵਾਂ ਬਿਨਾ ਮਹਿਰਮ ਹੱਜ ਯਾਤਰਾ ਲਈ ਨਵੀਆਂ ਅਰਜ਼ੀਆਂ ਦੇਣਗੀਆਂ ਉਨ੍ਹਾਂ ਸਭ ਨੂੰ ਵੀ ਹੱਜ ਯਾਤਰਾ ਉੱਤੇ ਭੇਜਿਆ ਜਾਵੇਗਾ। 

ਸ਼੍ਰੀ ਨਕਵੀ ਨੇ ਕਿਹਾ ਕਿ 2019 ਵਿੱਚ 2 ਲੱਖ ਭਾਰਤੀ ਮੁਸਲਿਮ ਹੱਜ ਯਾਤਰਾ ਉੱਤੇ ਗਏ ਸਨ।  ਜਿਨ੍ਹਾਂ ਵਿੱਚ 50% ਮਹਿਲਾਵਾਂ ਸ਼ਾਮਲ ਸਨ,  ਇਸ ਦੇ ਇਲਾਵਾ ਸਰਕਾਰ ਤਹਿਤ 2018 ਵਿੱਚ ਸ਼ੁਰੂ ਕੀਤੀ ਗਈ ਬਿਨਾ ਮਹਿਰਮ ਮਹਿਲਾਵਾਂ ਨੂੰ ਹੱਜ ਉੱਤੇ ਜਾਣ ਦੀ ਪ੍ਰਕਿਰਿਆ ਤਹਿਤ ਹੁਣ ਤੱਕ ਬਿਨਾ ਮਹਿਰਮ ਦੇ ਹੱਜ ਉੱਤੇ ਜਾਣ ਵਾਲੀਆਂ ਮਹਿਲਾਵਾਂ ਦੀ ਸੰਖਿਆ 3,040 ਹੋ ਚੁੱਕੀ ਹੈ। 

ਕੱਲ੍ਹ ਦੇਰ ਰਾਤ ਸਾਊਦੀ ਅਰਬ ਹੱਜ ਅਤੇ ਉਮਰਾਹ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ “ਕੋਰੋਨਾ ਮਹਾਮਾਰੀ ਦੇ ਚਲਦੇ ਧਾਰਮਿਕ ਸਥਾਨਾਂ ‘ਤੇ ਭੀੜ ਵਾਲੇ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।  ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਈ ਦੇਸ਼ਾਂ ਦੇ ਜੋ ਲੋਕ ਇਸ ਸਮੇਂ ਸਾਊਦੀ ਅਰਬ ਵਿੱਚ ਰਹਿ ਰਹੇ ਹਨ ਉਨ੍ਹਾਂ ਦੁਆਰਾ ਬਹੁਤ ਸੀਮਿਤ ਸੰਖਿਆ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਹੱਜ ਕੀਤਾ ਜਾਵੇਗਾ।" 
 
*****
ਐੱਨਬੀ/ਕੇਜੀਐੱਸ



(Release ID: 1633662) Visitor Counter : 163