ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ ‘ਤੇ ਰਾਸ਼ਟਰ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਕਿਹਾ- ਯੋਗ ਦਿਵਸ ਇਕਜੁੱਟਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਦਾ ਦਿਨ ਹੈ

ਯੋਗ ਪਰਿਵਾਰਿਕ ਬੰਧਨ ਨੂੰ ਪ੍ਰੋਤਸਾਹਿਤ ਕਰਦਾ ਹੈ: ਪ੍ਰਧਾਨ ਮੰਤਰੀ

ਯੋਗ ਕੋਵਿਡ 19 ਵਾਇਰਸ ਖ਼ਿਲਾਫ਼ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ: ਪ੍ਰਧਾਨ ਮੰਤਰੀ

Posted On: 21 JUN 2020 9:43AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਅੰਤਰਰਾਸ਼ਟਰੀ ਯੋਗ ਦਿਵਸ  ਦੇ ਅਵਸਰ ਤੇ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ ਇਕਜੁੱਟਤਾ ਦਾ ਦਿਨ ਹੈ।  ਇਹ ਵਿਸ਼ਵਵਿਆਪੀ ਭਾਈਚਾਰੇ ਦਾ ਦਿਨ ਹੈ।  ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਗਲੋਬਲ ਹੈਲਥ ਐਮਰਜੈਂਸੀ ਦੇ ਕਾਰਨ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੰਚ ਜ਼ਰੀਏ ਮਨਾਇਆ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਘਰਾਂ ਵਿੱਚ ਯੋਗ ਦਾ ਅਭਿਆਸ ਕਰ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ ਯੋਗ ਸਾਨੂੰ ਲੋਕਾਂ ਨੂੰ ਇਕੱਠੇ ਲਿਆਇਆ ਹੈ।

 

ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਮਾਈ ਲਾਈਫ-ਮਾਈ ਯੋਗਵੀਡੀਓ ਬਲੌਗਿੰਗ ਮੁਕਾਬਲੇ ਵਿੱਚ ਲੋਕਾਂ ਦੀ ਭਾਰੀ ਭਾਗੀਦਾਰੀ ਯੋਗ ਦੀ ਵਧਦੀ ਮਕਬੂਲੀਅਤ ਨੂੰ ਦਰਸਾਉਂਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਸਾਰਿਆਂ ਨੂੰ ਵੱਡੇ ਆਯੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੂਰੇ ਪਰਿਵਾਰ  ਦੇ ਨਾਲ ਘਰ ਵਿੱਚ ਹੀ ਯੋਗ ਦਾ ਅਭਿਆਸ ਕਰਨਾ ਚਾਹੀਦਾ ਹੈ।  ਅੰਤਰਰਾਸ਼ਟਰੀ ਯੋਗ ਦਿਵਸ ਦਾ ਇਸ ਸਾਲ ਦਾ ਥੀਮ ਯੋਗ ਐਟ ਹੋਮ, ਯੋਗ ਵਿਦ ਫੈਮਿਲੀਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਪਰਿਵਾਰਿਕ ਬੰਧਨ ਨੂੰ ਮਜ਼ਬੂਤ ਕਰਦਾ ਹੈ ਕਿਉਂਕਿ ਪਰਿਵਾਰ ਵਿੱਚ ਬੱਚੇਜਵਾਨਬਜ਼ੁਰਗ ਯੋਗ ਦਾ ਅਭਿਆਸ ਕਰਨ ਲਈ ਇਕੱਠੇ ਹੁੰਦੇ ਹਨ ਅਤੇ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ।  ਯੋਗ ਭਾਵਨਾਤਮਕ ਸਥਿਰਤਾ ਨੂੰ ਵੀ ਹੁਲਾਰਾ ਦਿੰਦਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ।  ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪ੍ਰਾਣਾਯਾਮ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।  ਪ੍ਰਾਣਾਯਾਮ ਯੋਗ ਜਾਂ ਸਾਹ ਸਬੰਧੀ ਕਸਰਤ ਸਾਡੀ ਸਾਹ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ।  ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਜ਼ਿਆਦਾ ਪ੍ਰਾਸੰਗਿਕ ਦਾ ਹੈ ਕਿਉਂਕਿ ਸਰੀਰ ਦੀ ਸਾਹ ਪ੍ਰਣਾਲੀ ਹੀ ਹੈ ਜੋ ਕੋਵਿਡ-19 ਵਾਇਰਸ ਨਾਲ ਕਾਫ਼ੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਏਕਤਾ ਦੀ ਸ਼ਕਤੀ  ਦੇ ਰੂਪ ਵਿੱਚ ਉੱਭਰਿਆ ਹੈ।  ਇਹ ਮਾਨਵ ਸਬੰਧਾਂ ਨੂੰ ਗਹਿਰਾ ਕਰਦਾ ਹੈ ਕਿਉਂਕਿ ਇਹ ਕਿਸੇ ਨਾਲ ਕੋਈ ਭੇਦਭਾਵ ਨਹੀਂ ਕਰਦਾ ਹੈ।  ਇਹ ਜਾਤਰੰਗਲਿੰਗਵਿਸ਼ਵਾਸ ਅਤੇ ਰਾਸ਼ਟਰ ਤੋਂ ਪਰੇ ਹੁੰਦਾ ਹੈ। ਕੋਈ ਵੀ ਯੋਗ ਨੂੰ ਅਪਣਾ ਸਕਦਾ ਹੈ।  ਉਨ੍ਹਾਂ ਨੇ ਕਿਹਾ ਕਿ ਅਗਰ ਅਸੀਂ ਆਪਣੀ ਸਿਹਤ ਅਤੇ ਭਰੋਸੇ  ਦੀਆਂ ਤਾਰਾਂ ਠੀਕ ਕਰ ਸਕਦੇ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੁਨੀਆ ਤੰਦਰੁਸਤ ਅਤੇ ਖੁਸ਼ਹਾਲ ਮਾਨਵਤਾ ਦੀ ਸਫਲਤਾ ਦੀ ਗਵਾਹ ਬਣੇਗੀ।  ਅਜਿਹਾ ਕਰਨ ਵਿੱਚ ਯੋਗ ਨਿਸ਼ਚਿਤ ਰੂਪ ਨਾਲ ਸਾਡੀ ਮਦਦ ਕਰ ਸਕਦਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਾਗਰੂਕ ਨਾਗਰਿਕ  ਦੇ ਰੂਪ ਵਿੱਚ ਅਸੀਂ ਇੱਕ ਪਰਿਵਾਰ ਅਤੇ ਇੱਕ ਸਮਾਜ  ਦੇ ਰੂਪ ਵਿੱਚ ਇਕਜੁੱਟ ਹੋਕੇ ਅੱਗੇ ਵਧਾਂਗੇ।  ਅਸੀਂ ਯੋਗ ਐਟ ਹੋਮ, ਯੋਗ ਵਿਦ ਫੈਮਿਲੀ’’ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰਾਂਗੇ।  ਉਨ੍ਹਾਂ ਨੇ ਕਿਹਾ ਕਿ ਅਸੀਂ ਨਿਸ਼ਚਿਤ ਰੂਪ ਨਾਲ ਸਫਲ ਹੋਵਾਂਗੇਅਸੀਂ ਨਿਸ਼ਚਿਤ ਰੂਪ ਨਾਲ ਜਿੱਤਾਂਗੇ।

 

******

 

ਵੀਆਰਆਰਕੇ/ਵੀਜੇ



(Release ID: 1633194) Visitor Counter : 194