ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ– 19 ਬਾਰੇ ਅੱਪਡੇਟਸ
ਕੋਵਿਡ ਤੋਂ ਠੀਕ ਹੋਏ ਰੋਗੀਆਂ ਦੀ ਸੰਖਿਆ ਐਕਟਿਵ ਕੇਸਾਂ ਦੀ ਤੁਲਨਾ ਵਿੱਚ 50 ਹਜ਼ਾਰ ਤੋਂ ਅਧਿਕ ਹੋਈ
ਰਿਕਵਰੀ ਰੇਟ ਸੁਧਰ ਕੇ 55.49% ਤੱਕ ਪਹੁੰਚਿਆ
Posted On:
21 JUN 2020 11:32AM by PIB Chandigarh
ਕੋਵਿਡ-19 ਤੋਂ ਠੀਕ ਹੋਣ ਵਾਲੇ ਰੋਗੀਆਂ ਦੀ ਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ, ਕੁੱਲ 2,27,755 ਰੋਗੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ, ਕੋਵਿਡ-19 ਦੇ 13,925 ਰੋਗੀ ਠੀਕ ਹੋਏ ਹਨ। ਕੋਵਿਡ-19 ਰੋਗੀਆਂ ਦਾ ਰਿਕਵਰੀ ਰੇਟ ਹੋਰ ਵਧਕੇ 55.49% ਹੋ ਗਿਆ ਹੈ।
ਵਰਤਮਾਨ ਵਿੱਚ, 1,69,451 ਐਕਟਿਵ ਕੇਸ ਮੈਡੀਕਲ ਦੇਖ-ਰੇਖ ਵਿੱਚ ਹਨ।
ਅੱਜ, ਕੋਵਿਡ ਤੋਂ ਠੀਕ ਹੋਏ ਰੋਗੀਆਂ ਦੀ ਸੰਖਿਆ ਐਕਟਿਵ ਕੇਸਾਂ ਦੀ ਤੁਲਨਾ ਵਿੱਚ 58,305 ਤੋਂ ਵੱਧ ਹੋ ਗਈ ਹੈ।
ਜਿੱਥੋਂ ਤੱਕ, ਲੈਬਾਂ ਅਤੇ ਟੈਸਟਿੰਗ ਦੇ ਬੁਨਿਆਦੀ ਢਾਂਚੇ ਦੇ ਵਿਸਤਾਰ ਕਰਨ ਲਈ ਨਿਰੰਤਰ ਯਤਨਾਂ ਦਾ ਪ੍ਰਸ਼ਨ ਹੈ ਤਾਂ ਸਰਕਾਰੀ ਲੈਬਾਂ ਦੀ ਸੰਖਿਆ ਵਧ ਕੇ 722 ਹੋ ਗਈ ਹੈ ਅਤੇ ਪ੍ਰਾਈਵੇਟ ਲੈਬਾਂ ਦੀ ਸੰਖਿਆ 259 (ਕੁੱਲ 981) ਹੋ ਗਈ ਹੈ।
ਵੇਰਵਾ ਇਸ ਤਰ੍ਹਾਂ ਹੈ:
ਰੀਅਲ-ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਲੈਬਸ : 547 (ਸਰਕਾਰੀ : 354 + ਪ੍ਰਾਈਵੇਟ : 193)
ਟਰੂ ਐੱਨਏਟੀ ਅਧਾਰਿਤ ਟੈਸਟਿੰਗ ਲੈਬਸ : 358 (ਸਰਕਾਰੀ : 341 + ਪ੍ਰਾਈਵੇਟ : 17 )
ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਲੈਬਸ : 76 ( ਸਰਕਾਰੀ : 27 + ਪ੍ਰਾਈਵੇਟ : 49 )
ਰੋਜ਼ਾਨਾ ਟੈਸਟ ਕੀਤੇ ਜਾਣ ਵਾਲੇ ਸੈਂਪਲਾਂ ਦੀ ਸੰਖਿਆ ਦਾ ਵਧਣਾ ਵੀ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ 1,90,730 ਸੈਂਪਲ ਟੈਸਟ ਕੀਤੇ ਗਏ। ਇਸ ਤਰ੍ਹਾਂ ਹੁਣ ਤੱਕ ਕੁੱਲ 68,07,226 ਸੈਂਪਲਾਂ ਦੇ ਟੈਸਟ ਕੀਤੇ ਗਏ ਹਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ਅਤੇ @MoHFW_INDIA.
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]inਉੱਤੇ ਅਤੇ ਹੋਰ ਸੁਆਲ ncov2019[at]gov[dot]inਅਤੇ ਹੋਰ ਪ੍ਰਸ਼ਨ ncov2019[at]gov[dot]inਅਤੇ @CovidIndiaSevaਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf
****
ਐੱਮਵੀ/ਐੱਸਜੀ
(Release ID: 1633193)
Read this release in:
English
,
Hindi
,
Marathi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Malayalam