ਪ੍ਰਧਾਨ ਮੰਤਰੀ ਦਫਤਰ

ਅੰਤਰਰਾਸ਼ਟਰੀ ਯੋਗ ਦਿਵਸ ਦੇ ਅਵਸਰ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 21 JUN 2020 7:48AM by PIB Chandigarh

ਨਮਸਕਾਰ  !!

ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ।  ਅੰਤਰਰਾਸ਼ਟਰੀ ਯੋਗ ਦਿਵਸ ਦਾ ਇਹ ਦਿਨ ਇਕਜੁੱਟਤਾ ਦਾ ਦਿਨ ਹੈ।  ਇਹ ਵਿਸ਼ਵ ਬੰਧੁਤਵ (ਭਾਈਚਾਰੇ) ਦੇ ਸੰਦੇਸ਼ ਦਾ ਦਿਨ ਹੈ।  ਇਹ oneness of humanness ਦਾ ਦਿਨ ਹੈ।  ਜੋ ਸਾਨੂੰ ਜੋੜੇਸਾਥ ਲਿਆਵੇ ਉਹੀ ਤਾਂ ਯੋਗ ਹੈ।  ਜੋ ਦੂਰੀਆਂ ਨੂੰ ਖਤਮ ਕਰੇਉਹੀ ਤਾਂ ਯੋਗ ਹੈ।

 

ਕੋਰੋਨਾ ਦੇ ਇਸ ਸੰਕਟ ਦੌਰਾਨ ਦੁਨੀਆ ਭਰ ਦੇ ਲੋਕਾਂ ਦਾ My Life - My Yoga ਵੀਡੀਓ ਬਲੌਗਿੰਗ ਕੰਪੀਟੀਸ਼ਨ ਵਿੱਚ ਹਿੱਸਾ ਲੈਣਾਦਿਖਾਉਂਦਾ ਹੈ ਕਿ ਯੋਗ  ਪ੍ਰਤੀ ਉਤਸ਼ਾਹ ਕਿਤਨਾ ਵਧ ਰਿਹਾ ਹੈਕਿਤਨਾ ਵਿਆਪਕ ਹੈ।

 

ਸਾਥੀਓਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਦਾ theme Yoga at home and Yoga with family ਰੱਖਿਆ ਗਿਆ ਹੈ।  ਅੱਜ ਅਸੀਂ ਸਭ ਸਾਮੂਹਿਕ ਪ੍ਰੋਗਰਾਮਾਂ ਤੋਂ ਦੂਰ ਰਹਿ ਕੇਘਰ ਵਿੱਚ ਹੀ ਆਪਣੇ ਪਰਿਵਾਰ ਨਾਲ ਮਿਲ ਕੇ ਯੋਗ ਕਰ ਰਹੇ ਹਾਂ।  ਬੱਚੇ ਹੋਣਵੱਡੇ ਹੋਣਜਵਾਨ ਹੋਣਪਰਿਵਾਰ  ਦੇ ਬਜ਼ੁਰਗ ਹੋਣਸਾਰੇ ਜਦੋਂ ਇਕੱਠੇ ਯੋਗ  ਦੇ ਮਾਧਿਅਮ ਨਾਲ ਜੁੜਦੇ ਹਨਤਾਂ ਪੂਰੇ ਘਰ ਵਿੱਚ ਇੱਕ ਊਰਜਾ ਦਾ ਸੰਚਾਰ ਹੁੰਦਾ ਹੈ।  ਇਸ ਲਈਇਸ ਵਾਰ ਦਾ ਯੋਗ ਦਿਵਸਅਗਰ ਮੈਂ ਦੂਸਰੇ ਸ਼ਬਦਾਂ ਵਿੱਚ ਕਹਾਂ ਭਾਵਨਾਤਮਕ ਯੋਗ ਦਾ ਵੀ ਦਿਨ ਹੈਸਾਡੀ Family Bonding ਨੂੰ ਵੀ ਵਧਾਉਣ ਦਾ ਦਿਨ ਹੈ।

 

ਸਾਥੀਓ,

 

ਕੋਰੋਨਾ pandemic ਕਾਰਨ ਅੱਜ ਦੁਨੀਆ ਯੋਗ ਦੀ ਜ਼ਰੂਰਤ ਨੂੰ ਪਹਿਲਾਂ ਤੋਂ ਵੀ ਅਧਿਕ ਗੰਭੀਰਤਾ ਨਾਲ ਮਹਿਸੂਸ ਕਰ ਰਹੀ ਹੈ। ਅਗਰ ਸਾਡੀ immunity strong ਹੋਵੇ ਤਾਂ ਸਾਨੂੰ ਇਸ ਬਿਮਾਰੀ ਨੂੰ ਹਰਾਉਣ ਵਿੱਚ ਬਹੁਤ ਮਦਦ ਮਿਲਦੀ ਹੈ।  Immunity ਨੂੰ ਵਧਾਉਣ ਲਈ ਯੋਗ ਦੀਆਂ ਅਨੇਕ  ਵਿਧੀਆਂ ਹਨਅਨੇਕ ਪ੍ਰਕਾਰ  ਦੇ ਆਸਣ ਹਨ।  ਉਹ ਆਸਣ ਅਜਿਹੇ ਹਨ ਜੋ ਸਾਡੇ ਸਰੀਰ ਦੀ strength ਨੂੰ ਵਧਾਉਂਦੇ ਹਨਸਾਡੇ metabolism ਨੂੰ ਸ਼ਕਤੀਸ਼ਾਲੀ ਕਰਦੇ ਹਨ। 

 

ਲੇਕਿਨ Covid19 ਵਾਇਰਸ ਖਾਸ ਤੌਰ ਤੇ ਸਾਡੀ ਸਾਹ ਪ੍ਰਣਾਲੀਯਾਨੀ ਕਿ respiratory system ਉੱਤੇ attack ਕਰਦਾ ਹੈ।  ਸਾਡੇ Respiratory system ਨੂੰ strong ਕਰਨ ਵਿੱਚ ਜਿਸ ਤੋਂ ਸਭ ਤੋਂ ਜ਼ਿਆਦਾ ਮਦਦ ਮਿਲਦੀ ਹੈ ਉਹ ਹੈ ਪ੍ਰਾਣਾਯਾਮਯਾਨੀ ਕਿ breathing exercise.  ਸਧਾਰਨ ਤੌਰ ਤੇ ਅਨੁਲੋਮ ਵਿਲੋਮ ਪ੍ਰਾਣਾਯਾਮ ਹੀ ਜ਼ਿਆਦਾ popular ਹੈ।  ਇਹ ਕਾਫ਼ੀ ਪ੍ਰਭਾਵੀ ਵੀ ਹੈ।  ਲੇਕਿਨ ਪ੍ਰਾਣਾਯਾਮ ਦੇ ਅਨੇਕ ਪ੍ਰਕਾਰ ਹਨ।  ਇਸ ਵਿੱਚਸ਼ੀਤਲੀਕਪਾਲਭਾਤੀਭ੍ਰਾਮਰੀਭਸਤ੍ਰਿਕਾਇਹ ਸਭ ਵੀ ਹੁੰਦੇ ਹਨ,   ਬਹੁਤ ਹਨ ਅਣਗਿਣਤ ਹਨ।

 

 

ਯੋਗ ਦੀਆਂ ਇਹ ਸਾਰੀਆਂ ਵਿਧਾਵਾਂ (ਸ਼ੈਲੀਆਂ)ਇਹ ਤਕਨੀਕਸਾਡੇ respiratory system ਅਤੇ immune system ਦੋਹਾਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਦਦ ਕਰਦੀਆਂ ਹਨ।  ਇਸ ਲਈ ਤੁਹਾਨੂੰ ਮੇਰੀ ਵਿਸ਼ੇਸ਼ ਤਾਕੀਦ ਹੈ  ਤੁਸੀਂ ਪ੍ਰਾਣਾਯਾਮ ਨੂੰ ਆਪਣੇ daily ਅਭਿਆਸ ਵਿੱਚ ਜ਼ਰੂਰ ਸ਼ਾਮਲ ਕਰੋ, ਅਤੇ ਅਨੁਲੋਮ-ਵਿਲੋਮ ਦੇ ਨਾਲ ਹੀ ਅਨੇਕ ਜੋ ਪ੍ਰਾਣਾਯਾਮ  techniques ਨੂੰ ਵੀ ਸਿੱਖੋਉਸ ਨੂੰ ਸਿੱਧ ਕਰੋ। ਯੋਗ ਦੀਆਂ ਇਨ੍ਹਾਂ ਪੱਧਤੀਆਂ ਦਾ ਲਾਭ ਵੱਡੀ ਸੰਖਿਆ ਵਿੱਚ ਅੱਜ ਪੂਰੀ ਦੁਨੀਆ ਵਿੱਚ Covid19 patients ਲੈ ਵੀ ਰਹੇ ਹਨ।  ਯੋਗ ਦੀ ਤਾਕਤ ਨਾਲ ਉਨ੍ਹਾਂ ਨੂੰ ਇਸ ਬਿਮਾਰੀ ਨੂੰ ਹਰਾਉਣ ਵਿੱਚ ਮਦਦ ਮਿਲ ਰਹੀ ਹੈ।

 

ਸਾਥੀਓ

 

ਯੋਗ ਤੋਂ ਸਾਨੂੰ ਉਹ ‍ਆਤਮਵਿਸ਼ਵਾਸ ਅਤੇ ਮਨੋਬਲ ਵੀ ਮਿਲਦਾ ਹੈ ਜਿਸ ਨਾਲ ਅਸੀਂ ਸੰਕਟਾਂ ਨਾਲ ਜੂਝ ਸਕੀਏਜਿੱਤ ਸਕੀਏ।  ਯੋਗ ਨਾਲ ਸਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈਸੰਜਮ ਅਤੇ ਸਹਿਣਸ਼ਕਤੀ ਵੀ ਮਿਲਦੀ ਹੈ।  ਸੁਆਮੀ ਵਿਵੇਕਾਨੰਦ ਕਹਿੰਦੇ ਸਨ- ਇੱਕ ਆਦਰਸ਼ ਵਿਅਕਤੀ ਉਹ ਹੈ ਜੋ ਨਿਤਾਂਤ ਨਿਰਜਨ ਵਿੱਚ ਵੀ ਕਿਰਿਆਸ਼ੀਲ ਰਹਿੰਦਾ ਹੈਅਤੇ ਅਤਿਅਧਿਕ ਗਤੀਸ਼ੀਲਤਾ ਵਿੱਚ ਵੀ ਸੰਪੂਰਨ ਸ਼ਾਂਤੀ ਦਾ ਅਨੁਭਵ ਕਰਦਾ ਹੈ

 

ਕਿਸੇ ਵੀ ਵਿਅਕਤੀ ਲਈ ਇਹ ਇੱਕ ਬਹੁਤ ਵੱਡੀ ਸਮਰੱਥਾ ਹੁੰਦੀ ਹੈ।  ਜਦੋਂ ਬਹੁਤ ਜ਼ਿਆਦਾ ਵਿਪਰੀਤ ਪਰਿਸਥਿਤੀ ਹੋਵੇਉੱਦੋਂ ਵੀ Active ਰਹਿਣਾਥੱਕ ਕੇ ਹਾਰ ਨਾ ਮੰਨਣਾ,  Balanced ਰਹਿਣਾਇਹ ਸਾਰੀਆਂ ਚੀਜ਼ਾਂ ਯੋਗ  ਦੇ ਮਾਧਿਅਮ ਨਾਲ ਸਾਡੇ ਜੀਵਨ ਵਿੱਚ ਸਥਾਨ ਪ੍ਰਾਪਤ ਕਰਦੀਆਂ ਹਨਸਾਡੇ ਜੀਵਨ ਨੂੰ ਤਾਕਤ ਦਿੰਦੀਆਂ ਹਨ।  ਇਸੇ ਲਈਤੁਸੀਂ ਵੀ ਦੇਖਿਆ ਹੋਵੇਗਾਮਹਿਸੂਸ ਕੀਤਾ ਹੋਵੇਗਾਯੋਗ ਦਾ ਸਾਧਕ ਕਦੇ ਸੰਕਟ ਵਿੱਚ ਧੀਰਜ ਨਹੀਂ ਖੋਂਦਾ ਹੈ।

 

ਯੋਗ ਦਾ ਅਰਥ ਹੀ ਹੈ- ਸਮਤਵਮ੍ ਯੋਗ ਉਚਯਤੇਅਰਥਾਤਅਨੁਕੂਲਤਾ-ਪ੍ਰਤੀਕੂਲਤਾਸਫਲਤਾ-ਵਿਫਲਤਾਸੁਖ-ਸੰਕਟਹਰ ਪਰਿਸਥਿਤੀ ਵਿੱਚ ਸਮਾਨ ਰਹਿਣਅਡਿੱਗ ਰਹਿਣ ਦਾ ਨਾਮ ਹੀ ਯੋਗ ਹੈ।

 

Friends,

 

Yoga enhances our quest for a healthier planet. It has emerged as a force for unity and deepens the bonds of humanity. It does not discriminate. It goes beyond race, colour, gender, faith and nations.

Anybody can embrace Yoga. All you need is some part of your time and empty space. Yoga is giving us not only the physical strength, but also mental balance and emotional stability to confidently negotiate the challenges before us.

Friends,

If we can fine tune our chords of health and hope, the day is not far away when world will witness the success of healthy and happy humanity. Yoga can definitely help us make this happen

 

ਸਾਥੀਓ,

 

ਜਦੋਂ ਅਸੀਂ ਯੋਗ  ਦੇ ਮਾਧਿਅਮ ਨਾਲ ਸਮੱਸਿਆਵਾਂ  ਦੇ ਸਮਾਧਾਨ ਦੀ ਗੱਲ ਕਰ ਰਹੇ ਹਾਂਦੁਨੀਆ  ਦੇ ਕਲਿਆਣ ਦੀ ਗੱਲ ਕਰ ਰਹੇ ਹਾਂਤਾਂ ਮੈਂ ਯੋਗੇਸ਼ਵਰ ਕ੍ਰਿਸ਼ਣ  ਦੇ ਕਰਮਯੋਗ ਦੀ ਵੀ ਤੁਹਾਨੂੰ ਫਿਰ ਤੋਂ ਯਾਦ ਕਰਵਾਉਣਾ ਚਾਹੁੰਦਾ ਹਾਂ।  ਗੀਤਾ ਵਿੱਚ ਭਗਵਾਨ ਕ੍ਰਿਸ਼ਣ ਨੇ ਯੋਗ ਦੀ ਵਿਆਖਿਆ ਕਰਦੇ ਹੋਏ ਕਿਹਾ ਹੈ- ਯੋਗ: ਕਰਮਸੁ ਕੌਸ਼ਲਮ੍ਅਰਥਾਤਕਰਮ ਦੀ ਕੁਸ਼ਲਤਾ ਹੀ ਯੋਗ ਹੈ।  Efficiency in Action is Yoga.  ਇਹ ਮੰਤਰ ਸਦਾ ਸਾਨੂੰ  ਸਿਖਾਉਂਦਾ ਹੈ ਕਿ ਯੋਗ  ਦੇ ਦੁਆਰਾ ਜੀਵਨ ਵਿੱਚ ਅਧਿਕ ਯੋਗ ਬਣਨ ਦੀ ਸਮਰੱਥਾ ਪੈਦਾ ਹੁੰਦੀ ਹੈ।  ਅਗਰ ਅਸੀਂ ਆਪਣਾ ਕੰਮ ਅਨੁਸ਼ਾਸਨ ਨਾਲ ਕਰਦੇ ਹਾਂਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਾਂ ਤਾਂ ਵੀ ਇਹ ਇੱਕ ਤਰ੍ਹਾਂ ਦਾ ਯੋਗ ਹੀ ਹੈ।

ਸਾਥੀਓ,

ਕਰਮਯੋਗ ਦਾ ਇੱਕ ਵਿਸਤਾਰ ਹੋਰ ਹੈ।  ਸਾਡੇ ਇੱਥੇ ਕਿਹਾ ਗਿਆ ਹੈ-

ਯੁਕਤ ਆਹਾਰ ਵਿਹਾਰਸਯਯੁਕਤ ਚੇਸ਼ਟਸਯ ਕਰਮਸੁ।

ਯੁਕਤ ਸਵਪਨਾ-ਵ-ਬੋਧਸਯਯੋਗੋ ਭਵਤਿ ਦੁ:ਖਹਾ।।

( युक्त आहार विहारस्य, युक्त चेष्टस्य कर्मसु।

युक्त स्वप्ना-व-बोधस्य, योगो भवति दु:खहा।।  )

 

ਅਰਥਾਤਸਹੀ ਖਾਨ-ਪਾਨਸਹੀ ਢੰਗ ਨਾਲ ਖੇਡ-ਕੁੱਦਸੌਣ-ਜਾਗਣ ਦੀਆਂ ਸਹੀ ਆਦਤਾਂਅਤੇ ਆਪਣੇ ਕੰਮਆਪਣੀਆਂ duties ਨੂੰ ਸਹੀ ਢੰਗ ਨਾਲ ਕਰਨਾ ਹੀ ਯੋਗ ਹੈ।  ਇਸ ਕਰਮਯੋਗ ਨਾਲ ਸਾਨੂੰ ਸਾਰੀਆਂ ਤਕਲੀਫ਼ਾਂ ਅਤੇ ਸਮੱਸਿਆਵਾਂ ਦਾ ਸਮਾਧਾਨ ਮਿਲਦਾ ਹੈ।  ਇਤਨਾ ਹੀ ਨਹੀਂਸਾਡੇ ਇੱਥੇ ਨਿਸ਼ਕਾਮ ਕਰਮ ਨੂੰਬਿਨਾ ਕਿਸੇ ਸੁਆਰਥ  ਦੇ ਸਭ ਦਾ ਉਪਕਾਰ ਕਰਨ ਦੀ ਭਾਵਨਾ  ਨੂੰ ਵੀ ਕਰਮਯੋਗ ਕਿਹਾ ਗਿਆ ਹੈ।  ਕਰਮਯੋਗ ਦੀ ਇਹ ਭਾਵਨਾ ਭਾਰਤ ਦੀ ਰਗ-ਰਗ ਵਿੱਚ ਰਚੀ-ਵਸੀ ਹੈ।  ਜਦੋਂ ਵੀ ਜ਼ਰੂਰਤ ਪਈਭਾਰਤ  ਦੇ ਇਸ ਨਿਰਸੁਆਰਥ ਭਾਵ ਨੂੰ ਪੂਰੀ ਦੁਨੀਆ ਨੇ ਅਨੁਭਵ ਕੀਤਾ ਹੈ।

 

ਸਾਥੀਓ,

 

ਜਦੋਂ ਅਸੀਂ ਯੋਗ ਨਾਲ ਚਲਦੇ ਹਾਂਕਰਮਯੋਗ ਦੀ ਭਾਵਨਾ  ਨਾਲ ਚਲਦੇ ਹਾਂਤਾਂ ਵਿਅਕਤੀ  ਦੇ ਤੌਰ ਤੇਸਮਾਜ  ਦੇ ਤੌਰ ਉੱਤੇਦੇਸ਼  ਦੇ ਤੌਰ ਉੱਤੇ ਸਾਡੀ ਸ਼ਕਤੀ ਵੀ ਕਈ ਗੁਣਾ ਵਧ ਜਾਂਦੀ ਹੈ।  ਅੱਜ ਸਾਨੂੰ ਇਸ ਭਾਵਨਾ  ਨਾਲ ਸੰਕਲਪ ਲੈਣਾ ਹੈ- ਅਸੀਂ ਆਪਣੀ ਸਿਹਤ  ਲਈਆਪਣਿਆਂ  ਦੀ ਸਿਹਤ ਲਈ ਹਰ ਸੰਭਵ ਯਤਨ ਕਰਾਂਗੇ।  ਇੱਕ ਜਾਗਰੂਕ ਨਾਗਰਿਕ  ਦੇ ਰੂਪ ਵਿੱਚ ਅਸੀਂ ਪਰਿਵਾਰ  ਅਤੇ ਸਮਾਜ  ਦੇ ਰੂਪ ਵਿੱਚ ਇਕਜੁੱਟ ਹੋ ਕੇ ਅੱਗੇ ਵਧਾਂਗੇ।

 

ਅਸੀਂ ਪ੍ਰਯਤਨ ਕਰਾਂਗੇ ਕਿ Yoga at home and Yoga with family ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ।  ਅਗਰ ਅਸੀਂ ਇਹ ਕਰਾਂਗੇ ਤਾਂ ਅਸੀਂ ਜ਼ਰੂਰ ਸਫਲ ਹੋਵਾਂਗੇਅਸੀਂ ਜ਼ਰੂਰ ਵਿਜਈ ਹੋਵਾਂਗੇ।  ਇਸੇ ਵਿਸ਼ਵਾਸ ਦੇ ਨਾਲਆਪ ਸਭ ਨੂੰ ਫਿਰ ਤੋਂ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ।

 

ਲੋਕਾ: ਸਮਸਤਾ: ਸੁਖਿਨੋ ਭਵੰਤੁ॥

( लोकाः समस्ताः सुखिनो भवन्तु॥ )

 

ਓਮ !!

*****

ਵੀਆਰਆਰਕੇ/ਕੇਪੀ


(Release ID: 1633189) Visitor Counter : 441