ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ-19 ਬਾਰੇ ਅੱਪਡੇਟਸ


ਡਾ. ਹਰਸ਼ ਵਰਧਨ ਨੇ ਭਾਰਤ ਦੀ ਪਹਿਲੀ ਮੋਬਾਈਲ ਆਈ-ਲੈਬ (ਸੰਕ੍ਰਾਮਕ ਰੋਗ ਡਾਇਗਨੌਸਟਿਕ ਪ੍ਰਯੋਗਸ਼ਾਲਾ) ਲਾਂਚ ਕੀਤੀ

ਰਿਕਵਰੀ ਰੇਟ ਸੁਧਰ ਕੇ 52.96% ਹੋਇਆ

प्रविष्टि तिथि: 18 JUN 2020 4:10PM by PIB Chandigarh


ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੋਵਿਡ -19 ਦੀ ਟੈਸਟਿੰਗ ਸੁਵਿਧਾ ਹਰੇਕ ਵਿਅਕਤੀ ਤੱਕ ਪਹੁੰਚਾਉਣ ਲਈ ਭਾਰਤ ਦੀ ਪਹਿਲੀ ਮੋਬਾਈਲ ਆਈ-ਲੈਬ (ਸੰਕ੍ਰਾਮਕ ਰੋਗ ਡਾਇਗਨੌਸਟਿਕ ਪ੍ਰਯੋਗਸ਼ਾਲਾ) ਲਾਂਚ ਕੀਤੀ। ਇਸ ਨੂੰ ਦੇਸ਼ ਦੇ ਦੂਰ-ਦਰਾਜ, ਅੰਦਰੂਨੀ ਅਤੇ ਦੁਰਗਮ ਹਿੱਸਿਆਂ ਵਿੱਚ ਤੈਨਾਤ ਕੀਤਾ ਜਾਵੇਗਾ ਅਤੇ ਇਸ ਦੀ ਸਮਰੱਥਾ ਸੀਜੀਐੱਚਐੱਸ ਰੇਟਾਂ 'ਤੇ ਰੋਜ਼ਾਨਾ 25 ਕੋਵਿਡ-19 ਆਰਟੀ-ਪੀਸੀਆਰ ਟੈਸਟ, 300 ਐਲਿਜ਼ਾ ਟੈਸਟ/ਰੋਜ਼ਾਨਾ, ਟੀਬੀ, ਐੱਚਆਈਵੀ ਆਦਿ ਲਈ ਐਡੀਸ਼ਨਲ ਟੈਸਟਾਂ ਦੀ ਹੋਵੇਗੀ। ਸੰਕ੍ਰਾਮਕ ਰੋਗ ਡਾਇਗਨੌਸਟਿਕ ਪ੍ਰਯੋਗਸ਼ਾਲਾ (ਆਈ-ਲੈਬ) ਕੋਵਿਡ ਕਮਾਂਡ ਰਣਨੀਤੀ ਤਹਿਤ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਦੁਆਰਾ ਸਮਰਥਿਤ ਹੈ।

ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 7390 ਰੋਗੀ ਠੀਕ ਹੋਏ। ਹੁਣ ਤੱਕ ਕੁੱਲ 1,94,324 ਰੋਗੀ ਕੋਵਿਡ-19 ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ ਵਧਕੇ 52.96% ਤੱਕ ਪਹੁੰਚ ਗਿਆ ਹੈ। ਵਰਤਮਾਨ ਵਿੱਚ, ਕੋਵਿਡ-19 ਦੇ ਕੁੱਲ 1,60,384 ਐਕਟਿਵ ਕੇਸ ਮੈਡੀਕਲ ਨਿਗਰਾਨੀ ਵਿੱਚ ਹਨ।

ਸਰਕਾਰੀ ਪ੍ਰਯੋਗਸ਼ਾਲਾਵਾਂ ਦੀ ਸੰਖਿਆ 699 ਅਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਸੰਖਿਆ 254 (ਕੁੱਲ 953) ਤੱਕ ਵਧਾ ਦਿੱਤੀ ਗਈ ਹੈ। ਬ੍ਰੇਕ-ਅੱਪ ਨਿਮਨਲਿਖਿਤ ਹੈ;

ਰੀਅਲ ਟਾਈਮ ਆਰਟੀ ਪੀਸੀਆਰ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ: 540 (ਸਰਕਾਰੀ: 349  +  ਪ੍ਰਾਈਵੇਟ : 191)
ਟਰੂਨੈਟ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ : 340  (ਸਰਕਾਰੀ : 325  +  ਪ੍ਰਾਈਵੇਟ : 15)
ਸੀਬੀਐੱਨਏਏਟੀ ਅਧਾਰਿਤ ਟੈਸਟਿੰਗ ਪ੍ਰਯੋਗਸ਼ਾਲਾਵਾਂ : 73 (ਸਰਕਾਰੀ : 25 + ਪ੍ਰਾਈਵੇਟ : 48) 

ਪਿਛਲੇ 24 ਘੰਟਿਆਂ ਵਿੱਚ, 1,65,412 ਸੈਂਪਲ ਟੈਸਟ ਕੀਤੇ ਗਏ ਸਨ। ਹੁਣ ਤੱਕ ਟੈਸਟ ਕੀਤੇ ਸੈਂਪਲਾਂ ਦੀ ਸੰਖਿਆ 62,49,668 ਹੈ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/  ਅਤੇ @MoHFW_INDIA.
 
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
 
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf  
  
****
ਐੱਮਵੀ/ਐੱਸਜੀ


(रिलीज़ आईडी: 1632404) आगंतुक पटल : 231
इस विज्ञप्ति को इन भाषाओं में पढ़ें: English , Urdu , हिन्दी , Marathi , Assamese , Manipuri , Bengali , Gujarati , Odia , Tamil , Telugu , Kannada , Malayalam