ਪ੍ਰਧਾਨ ਮੰਤਰੀ ਦਫਤਰ
ਕਮਰਸ਼ੀਅਲ ਮਾਈਨਿੰਗ ਲਈ ਕੋਲੇ ਦੀਆਂ 41 ਖਾਣਾਂ ਦੀ ਨਿਲਾਮੀ ਦੀ ਲਾਂਚਿੰਗ ਸਮੇਂ 18 ਜੂਨ, 2020 ਨੂੰ ਪ੍ਰਧਾਨ ਮੰਤਰੀ ਸੰਬੋਧਨ ਕਰਨਗੇ
Posted On:
17 JUN 2020 7:16PM by PIB Chandigarh
1. ਕੋਲਾ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨ ਲਈ, ਕੋਲਾ ਮੰਤਰਾਲੇ ਨੇ ਫਿੱਕੀ (FICCI) ਦੇ ਸਹਿਯੋਗ ਨਾਲ ਸੀਐੱਮ (ਅੱਸਪੀ) ਕਾਨੂੰਨ ਅਤੇ ਐੱਮਐੱਮਡੀਆਰ ਕਾਨੂੰਨ ਦੀ ਵਿਵਸਥਾਵਾਂ ਅਧੀਨ ਕੋਲੇ ਦੀਆਂ 41 ਖਾਣਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਇਸ ਨਿਲਾਮੀ ਪ੍ਰਕਿਰਿਆ ਨਾਲ ਭਾਰਤੀ ਕੋਲਾ ਖੇਤਰ ਨੂੰ ਕਮਰਸ਼ੀਅਲ ਮਾਈਨਿੰਗ ਲਈ ਖੋਲ੍ਹਣ ਦੀ ਸ਼ੁਰੂਆਤ ਹੋ ਜਾਵੇਗੀ। ਇਸ ਨਾਲ ਦੇਸ਼ ਊਰਜਾ ਜ਼ਰੂਰਤਾਂ ਪੂਰੀਆਂ ਕਰਨ ਲਈ ਆਤਮਨਿਰਭਰਤਾ ਹਾਸਲ ਕਰਨ ਅਤੇ ਉਦਯੋਗਿਕ ਵਿਕਾਸ ਵਿੱਚ ਵਾਧਾ ਕਰਨ ਯੋਗ ਹੋਵੇਗਾ। ਕੋਲੇ ਦੀ ਵਿਕਰੀ ਲਈ ਕੋਲੇ ਦੀਆਂ ਖਾਣਾਂ ਦੀ ਨਿਲਾਮੀ ਦੀ ਪ੍ਰਕਿਰਿਆ ਦੀ ਇਹ ਸ਼ੁਰੂਆਤ ਆਤਮਨਿਰਭਰ ਭਾਰਤ ਅਭਿਯਾਨ ਅਧੀਨ ਭਾਰਤ ਸਰਕਾਰ ਵੱਲੋਂ ਕੀਤੇ ਐਲਾਨਾਂ ਦੀ ਲੜੀ ਦਾ ਹਿੱਸਾ ਹੈ। ਇਹ ਸਮਾਰੋਹ ਵਰਚੁਅਲੀ 18 ਜੂਨ, 2020 ਨੂੰ ਸਵੇਰੇ 11 ਵਜੇ ਹੋਵੇਗਾ। ਐੱਨਆਈਸੀ (NIC), NeGD of MEiTY ਅਤੇ ਫਿੱਕੀ (FICCI) ਦੀ ਮੇਜ਼ਬਾਨੀ ਵਿੱਚ ਵਿਭਿੰਨ ਨੈੱਟਵਰਕਸ ਰਾਹੀਂ ਵਰਚੁਅਲੀ ਹੋ ਰਹੇ ਇਸ ਸਮਾਰੋਹ ਵਿੱਚ ਸਾਰੇ ਭਾਗ ਲੈ ਸਕਦੇ ਹਨ।
ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ
2. ਮਾਣਯੋਗ ਪ੍ਰਧਾਨ ਮੰਤਰੀ ਇਸ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਦੌਰਾਨ ਆਪਣੇ ਇੱਕ ਸੰਬੋਧਨ ਰਾਹੀਂ ਇਸ ਮੌਕੇ ਦੀ ਸ਼ੋਭਾ ਵਧਾਉਣਗੇ ਤੇ ਮਾਈਨਿੰਗ ਸੈਕਟਰ ਵਿੱਚ ਆਤਮਨਿਰਭਰਤਾ ਹਾਸਲ ਕਰਨ ਲਈ ਆਪਣੀ ਦੂਰ–ਦ੍ਰਿਸ਼ਟੀ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ; ਇਹ ਖੇਤਰ ਬਿਜਲੀ, ਸਟੀਲ, ਅਲਮੀਨੀਅਮ, ਸਪੌਂਜ ਲੋਹਾ ਆਦਿ ਜਿਹੇ ਬਹੁਤ ਸਾਰੇ ਬੁਨਿਆਦੀ ਉਦਯੋਗਾਂ ਲਈ ਇਨਪੁਟ ਦਾ ਮੁੱਖ ਵਸੀਲਾ ਹੈ। ਕੋਲਾ, ਖਾਣਾਂ ਤੇ ਸੰਸਦੀ ਮਾਮਲੇ ਮੰਤਰੀ ਇਸ ਮੌਕੇ ਮੌਜੂਦ ਰਹਿਣਗੇ।
3. ਇਸ ਅਹਿਮ ਕਦਮ ਨਾਲ ਨਿਜੀ ਖੇਤਰ ਦੀ ਸ਼ਮੂਲੀਅਤ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਉਤਪਾਦਨ ਵਧੇਗਾ, ਮੁਕਾਬਲਾ ਭਖੇਗਾ, ਵਧੇਰੇ ਨਿਵੇਸ਼ਾਂ ਰਾਹੀਂ ਨਵੀਨਤਮ ਉਪਕਰਣਾਂ, ਟੈਕਨੋਲੋਜੀ ਤੇ ਸੇਵਾਵਾਂ ਦੀ ਵਰਤੋਂ ਵਧੇਗੀ ਅਤੇ ਇੰਝ ਟਿਕਾਊ ਮਾਈਨਿੰਗ ਲਈ ਰਾਹ ਪੱਧਰਾ ਹੋਵੇਗਾ ਅਤੇ ਦੇਸ਼ ਦੇ ਪਿਛੜੇ ਖੇਤਰਾਂ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣ ਦੇ ਰਾਹ ਖੁੱਲ੍ਹਣਗੇ। ਕਮਰਸ਼ੀਅਲ ਮਾਈਨਿੰਗ ਦੀ ਸ਼ੁਰੂਆਤ ਹੋਣ ਨਾਲ ਭਾਰਤ ਨੇ ਕੋਲਾ ਖੇਤਰ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ ਅਤੇ ਹੁਣ ਨਿਵੇਸ਼ਕਾਂ ਲਈ ਮਾਈਨਿੰਗ, ਬਿਜਲੀ ਤੇ ਸਵੱਛ ਕੋਲਾ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਹੋਣਗੇ।
4. ਫਿੱਕੀ (FICCI) ਦੇ ਪ੍ਰਧਾਨ ਸ਼੍ਰੀ ਡਾ. ਸੰਗੀਤਾ ਰੈੱਡੀ, ਵੇਦਾਂਤਾ ਗਰੁੱਪ ਦੇ ਚੇਅਰਮੈਨ ਸ਼੍ਰੀ ਅਨਿਲ ਅਗਰਵਾਲ ਅਤੇ ਟਾਟਾ ਸੰਨਜ਼ ਦੇ ਚੇਅਰਮੈਨ ਸ਼੍ਰੀ ਐੱਨ. ਚੰਦਰਸੇਖਰਨ ਵੀ ਇਸ ਮੌਕੇ ਸੰਬੋਧਨ ਕਰਨਗੇ।
5. ਇਸ ਸਮਾਰੋਹ ਦਾ ਵੈੱਬ ਉੱਤੇ ਸਿਧਾ ਪ੍ਰਸਾਰਣ ਹੋਵੇਗਾ ਤੇ ਇਸ ਵਿੱਚ ਉੱਘੇ ਉਦਯੋਗਪਤੀਆਂ, ਵਪਾਰੀਆਂ, ਬੈਂਕਿੰਗ ਪ੍ਰੋਫ਼ੈਸ਼ਨਲਾਂ, ਮਾਈਨਿੰਗ ਉਦਯੋਗ ਦੇ ਉੱਦਮੀਆਂ, ਕੂਟਨੀਤਕਾਂ, ਵਿਦੇਸ਼ੀ ਵਫ਼ਦਾਂ ਆਦਿ ਦੇ ਭਾਗ ਲੈਣ ਦੀ ਸੰਭਾਵਨਾ ਹੈ।
ਨਿਲਾਮੀ ਪ੍ਰਕਿਰਿਆ ਦੀਆਂ ਮੁੱਖ ਸ਼ਰਤਾਂ
6. ਕੋਲਾ ਖਾਣਾਂ ਦੀ ਵੰਡ ਲਈ ਦੋ–ਪੜਾਵੀ ਇਲੈਕਟ੍ਰੌਨਿਕ ਨਿਲਾਮੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ। ਆਦਰਸ਼ ਸਮਝੌਤੇ ਨਾਲ ਬੋਲੀ ਦੇ ਦਸਤਾਵੇਜ਼ਾਂ, ਨਿਲਾਮੀ ਪ੍ਰਕਿਰਿਆ ਦੀਆਂ ਵਿਸਤ੍ਰਿਤ ਸਮਾਂ–ਸਾਰਣੀਆਂ, ਸਮੇਤ ਨਿਲਾਮੀ ਪ੍ਰਕਿਰਿਆ, ਪੇਸ਼ਕਸ਼ ਉੱਤੇ ਕੋਲਾ ਖਾਣਾਂ ਦੇ ਵੇਰਵਿਆਂ ਤੱਕ http://cma.mstcauction.com/auctionhome/coalblock/index.jsp ਉੱਤੇ ਪਹੁੰਚ ਕੀਤੀ ਜਾ ਸਕਦੀ ਹੈ, ਜਿਸ ਦੀ ਮੇਜ਼ਬਾਨੀ ਨਿਲਾਮੀ ਪਲੈਟਫ਼ਾਰਮ ਪ੍ਰੋਵਾਈਡਰ ਐੱਮਐੱਸਟੀਸੀ (MSTC) ਲਿਮਿਟਿਡ ਵੱਲੋਂ ਕੀਤੀ ਜਾ ਰਹੀ ਹੈ।
7. ਦੇਸ਼ ਨੂੰ ਫ਼ਾਇਦੇ:
• 225 ਮੀਟ੍ਰਿਕ ਟਨ ਉਤਪਾਦਨ ਦੀ ਸਿਖ਼ਰਲੀ ਦਰਜਾਬੰਦ ਸਮਰੱਥਾ ਦੀ ਪ੍ਰਾਪਤੀ ਉਪਰੰਤ, ਇਹ ਖਾਣਾਂ 2025–26 ’ਚ ਦੇਸ਼ ਦੇ ਕੁੱਲ ਅਨੁਮਾਨਿਤ ਕੋਲਾ ਉਤਪਾਦਨ ਵਿੱਚ ਲਗਭਗ 15% ਦਾ ਯੋਗਦਾਨ ਪਾਉਣਗੇ।
• 2.8 ਲੱਖ ਤੋਂ ਵੱਧ ਲੋਕਾਂ ਲਈ ਰੋਜ਼ਗਾਰ ਦੇ ਮੌਕੇ: ਲਗਭਗ 70,000 ਲੋਕਾਂ ਨੂੰ ਸਿੱਧਾ ਰੋਜ਼ਗਾਰ ਅਤੇ ਲਗਭਗ 2,10,000 ਲੋਕਾਂ ਨੂੰ ਅਸਿੱਧਾ ਰੋਜ਼ਗਾਰ।
• ਦੇਸ਼ ਵਿੱਚ ਅਗਲੇ 5–7 ਸਾਲਾਂ ਦੌਰਾਨ ਲਗਭਗ 33,000 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਹੋਣ ਦੀ ਸੰਭਾਵਨਾ।
• ਇਨ੍ਹਾਂ ਖਾਣਾਂ ਵੱਲੋਂ ਰਾਜ ਸਰਕਾਰਾਂ ਨੁੰ ਸਲਾਨਾ 20,000 ਕਰੋੜ ਰੁਪਏ ਦੀ ਆਮਦਨ ਦਾ ਯੋਗਦਾਨ ਪਾਉਣਗੀਆਂ।
• 100 ਪ੍ਰਤੀਸ਼ਤ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ਼ਡੀਆਈ – FDI) ਨਾਲ ਕੌਮਾਂਤਰੀ ਅਭਿਆਸਾਂ, ਨਵੀਨਤਮ ਟੈਕਨੋਲੋਜੀਆਂ ਆਉਣ ਤੇ ਮਾਈਨਿੰਗ ਅਪਰੇਸ਼ਨਸ ਵਿੱਚ ਮਸ਼ੀਨੀਕਰਣ ਹੋਣ ਦੀ ਸੰਭਾਵਨਾ।
• ਸੁਤੰਤਰ ਤਾਪ ਬਿਜਲੀ ਪਲਾਂਟਾਂ ਤੇ ਕੈਪਟਿਵ ਬਿਜਲੀ ਪਲਾਂਟਾਂ ਨਾਲ ਦਰਾਮਦਾਂ ਦਾ ਬਦਲ ਆਤਮਨਿਰਭਰਤਾ ਨਾਲ ਹੋਵੇਗਾ ਤੇ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ।
• ਵਧੇਰੇ ਨਿਰਭਰਤਾ ਨਾਲ ਉਦਯੋਗਾਂ ਲਈ ਕੋਲੇ ਦੇ ਵੱਡੇ ਭੰਡਾਰ ਯਕੀਨੀ ਹੋਣਗੇ, ਜਿਸ ਨਾਲ ਰੈਗੂਲੇਟਡ ਅਤੇ ਨੌਨ–ਰੈਗੂਲੇਟਡ ਖੇਤਰ ਵਿੱਚ ਵਾਧਾ ਹੋਵੇਗਾ।
• ਰਾਸ਼ਟਰੀ ਕੋਲਾ ਸੂਚਕ–ਅੰਕ ਲਾਗੂ ਕਰਨ ਨਾਲ ਇੱਕ ਸੁਤੰਤਰ ਬਾਜ਼ਾਰ ਢਾਂਚੇ ਵੱਲ ਅੱਗੇ ਵਧਿਆ ਜਾਵੇਗਾ।
• ਕੋਲ ਗੈਸੀਫ਼ਿਕੇਸ਼ਨ ਤੇ ਲਿਕੁਈਫ਼ੈਕਸ਼ਨ ਰਾਹੀਂ ਸਵੱਛ ਊਰਜਾ ਦੀ ਕਾਰਜਕੁਸ਼ਲ ਵਰਤੋਂ ਦਾ ਅਭਿਆਸ ਪ੍ਰੋਤਸਾਹਿਤ ਹੋਵੇਗਾ ਤੇ ਵਾਤਾਵਰਣਕ ਪ੍ਰਦੂਸ਼ਣ ਦਾ ਡਰ ਘਟੇਗਾ।
******
ਵੀਆਰਆਰਕੇ/ਵੀਜੇ
(Release ID: 1632251)
Visitor Counter : 288
Read this release in:
Bengali
,
Assamese
,
Telugu
,
Kannada
,
Tamil
,
English
,
Urdu
,
Marathi
,
Hindi
,
Manipuri
,
Gujarati
,
Odia
,
Malayalam