ਪ੍ਰਧਾਨ ਮੰਤਰੀ ਦਫਤਰ

ਮੁੱਖ ਮੰਤਰੀਆਂ ਨਾਲ ਵਰਚੁਅਲ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੀਆਂ ਸ਼ੁਰੂਆਤੀ ਟਿੱਪਣੀਆਂ

Posted On: 17 JUN 2020 3:58PM by PIB Chandigarh


ਆਪ ਸਭ ਸਾਥੀਆਂ ਦਾ ਬਹੁਤ-ਬਹੁਤ ਅਭਿਨੰਦਨ !!

Unlock-One ਦੇ ਬਾਅਦ ਇਹ ਸਾਡੀ ਪਹਿਲੀ ਮੁਲਾਕਾਤ ਹੈ। ਦੇਸ਼ ਦੇ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ Unlock - One ਦੇ ਅਨੁਭਵਾਂ ’ਤੇ ਕੱਲ੍ਹ ਮੇਰੀ ਵਿਸਤਾਰ ਨਾਲ ਚਰਚਾ ਹੋਈ ਹੈ।   ਇਹ ਹਕੀਕਤ ਹੈ ਕਿ ਕੋਰੋਨਾ ਦਾ ਫੈਲਾਅ ਕੁਝ ਵੱਡੇ ਰਾਜਾਂ, ਵੱਡੇ ਸ਼ਹਿਰਾਂ ਵਿੱਚ ਅਧਿਕ ਹੈ। ਕੁਝ ਸ਼ਹਿਰਾਂ ਵਿੱਚ ਅਧਿਕ ਭੀੜ, ਛੋਟੇ-ਛੋਟੇ ਘਰ, ਗਲੀਆਂ-ਮੁਹੱਲਿਆਂ ਵਿੱਚ ਫਿਜ਼ੀਕਲ ਡਿਸਟੈਂਸਿੰਗ ਦੀ ਕਮੀ, ਹਰ ਰੋਜ਼ ਹਜ਼ਾਰਾਂ ਲੋਕਾਂ ਦੀ ਆਵਾਜਾਈ, ਇਨ੍ਹਾਂ ਗੱਲਾਂ ਨੇ ਕੋਰੋਨਾ ਦੇ ਖ਼ਿਲਾਫ਼ ਲੜਾਈ ਨੂੰ ਹੋਰ ਚੁਣੌਤੀਪੂਰਨ ਬਣਾ ਦਿੱਤਾ ਹੈ।

ਫਿਰ ਵੀ ਹਰ ਦੇਸ਼ਵਾਸੀ ਦੇ ਸੰਜਮ, ਅਨੇਕ ਥਾਵਾਂ ’ਤੇ ਪ੍ਰਸ਼ਾਸਨ ਦੀ ਤਤਪਰਤਾ ਅਤੇ ਸਾਡੇ ਕੋਰੋਨਾ ਜੋਧਿਆਂ ਦੇ ਸਮਰਪਣ ਦੀ ਵਜ੍ਹਾ ਨਾਲ ਅਸੀਂ ਹਾਲਾਤ ਨੂੰ ਨਿਯੰਤ੍ਰਣ ਤੋਂ ਬਾਹਰ ਨਹੀਂ ਜਾਣ ਦਿੱਤਾ ਹੈ।  ਸਮੇਂ ’ਤੇ ਟ੍ਰੇਸਿੰਗ, ਟ੍ਰੀਟਮੈਂਟ ਅਤੇ ਰਿਪੋਰਟਿੰਗ ਦੇ ਕਾਰਨ ਸਾਡੇ ਇੱਥੇ ਸੰਕ੍ਰਮਣ ਤੋਂ Recover ਹੋਣ ਵਾਲਿਆਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਇਹ ਰਾਹਤ ਦੀ ਗੱਲ ਹੈ ਕਿ ICU ਅਤੇ ਵੈਂਟੀਲੇਟਰ ਕੇਅਰ ਦੀ ਜ਼ਰੂਰਤ ਵੀ ਬਹੁਤ ਘੱਟ ਮਰੀਜ਼ਾਂ ਨੂੰ ਪੈ ਰਹੀ ਹੈ।

ਸਮੇਂ ’ਤੇ ਉਠਾਏ ਗਏ ਸਹੀ ਕਦਮਾਂ ਦੇ ਕਾਰਨ ਅਸੀਂ ਸਾਰੇ ਇਸ ਵੱਡੇ ਖਤਰੇ ਦਾ ਮੁਕਾਬਲਾ ਕਰ ਸਕੇ ਹਾਂ।  ਲੌਕਡਾਊਨ ਦੇ ਦੌਰਾਨ ਦੇਸ਼ ਦੀ ਜਨਤਾ ਨੇ ਜੋ ਅਨੁਸ਼ਾਸਨ ਦਿਖਾਇਆ ਹੈ, ਉਸ ਨੇ Virus ਦੀ Exponential Growth ਨੂੰ ਰੋਕਿਆ ਹੈ। ਚਾਹੇ ਇਲਾਜ ਦੀ ਵਿਵਸਥਾ ਹੋਵੇ, ਹੈਲਥ ਇੰਫਰਾਸਟ੍ਰਕਚਰ ਹੋਵੇ ਜਾਂ Trained Manpower ਹੋਵੇ, ਅੱਜ ਅਸੀਂ ਕਿਤੇ ਜ਼ਿਆਦਾ ਸੰਭਲੀ ਹੋਈ ਸਥਿਤੀ ਵਿੱਚ ਹਾਂ।

ਤੁਸੀਂ ਵੀ ਇਸ ਤੋਂ ਵਾਕਫ਼ ਹੋ ਕਿ ਸਿਰਫ਼ ਤਿੰਨ ਮਹੀਨੇ ਪਹਿਲਾਂ PPEs ਦੇ ਲਈ, Diagnostic Kits ਲਈ ਸਿਰਫ਼ ਭਾਰਤ ਵਿੱਚ ਹੀ ਨਹੀਂ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਹਾਹਾਕਾਰ ਮਚਿਆ ਹੋਇਆ ਸੀ ।  ਭਾਰਤ ਵਿੱਚ ਵੀ ਬਹੁਤ ਲਿਮਿਟਿਡ ਸਟਾਕ ਸੀ, ਕਿਉਂਕਿ ਅਸੀਂ ਪੂਰੀ ਤਰ੍ਹਾਂ ਨਾਲ ਇੰਪੋਰਟ ’ਤੇ ਡਿਪੈਂਡੈਂਟ ਸਾਂ। ਅੱਜ ਸਥਿਤੀ ਇਹ ਹੈ ਕਿ ਪੂਰੇ ਦੇਸ਼ ਵਿੱਚ 1 ਕਰੋੜ ਤੋਂ ਜ਼ਿਆਦਾ PPEs ਅਤੇ ਇਤਨੇ ਹੀ N95 ਮਾਸਕ ਰਾਜਾਂ ਤੱਕ ਪਹੁੰਚਾਏ ਜਾ ਚੁੱਕੇ ਹਾਂ। ਸਾਡੇ ਪਾਸ Diagnostic Kits ਦਾ ਕਾਫ਼ੀ ਸਟਾਕ ਹੈ ਅਤੇ ਇਨ੍ਹਾਂ ਦੀ Production Capacity ਵੀ ਬਹੁਤ ਵਧਾਈ ਗਈ ਹੈ। ਹੁਣ ਤਾਂ ਪੀਐੱਮ-ਕੇਅਰਸ ਫੰਡ ਦੇ ਤਹਿਤ ਭਾਰਤ ਵਿੱਚ ਹੀ ਬਣੇ Ventilators ਦੀ ਸਪਲਾਈ ਵੀ ਸ਼ੁਰੂ ਹੋ ਚੁੱਕੀ ਹੈ।

ਅੱਜ ਪੂਰੇ ਦੇਸ਼ ਵਿੱਚ ਕੋਰੋਨਾ ਦੀਆਂ 900 ਤੋਂ ਜ਼ਿਆਦਾ ਟੈਸਟਿੰਗ ਲੈਬਾਂ ਹਨ, ਲੱਖਾਂ ਕੋਵਿਡ ਸਪੈਸ਼ਲ ਬੈੱਡ ਹਨ, ਹਜ਼ਾਰਾਂ ਕੁਆਰੰਟੀਨ ਅਤੇ ਆਈਸੋਲੇਸ਼ਨ ਸੈਂਟਰਸ ਹਨ ਅਤੇ ਪੇਸ਼ੇਂਟਸ ਦੀ ਸੁਵਿਧਾ ਲਈ ਕਾਫ਼ੀ ਆਕਸੀਜਨ ਦੀ ਸਪਲਾਈ ਵੀ ਹੈ। ਲੌਕਡਾਊਨ ਦੇ ਦੌਰਾਨ ਲੱਖਾਂ ਦੀ ਸੰਖਿਆ ਵਿੱਚ ਹਿਊਮੈਨ ਰਿਸੋਰਸ ਨੂੰ Train ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ, ਅੱਜ ਦੇਸ਼ ਦਾ ਹਰ ਨਾਗਰਿਕ ਇਸ ਵਾਇਰਸ  ਪ੍ਰਤੀ ਪਹਿਲਾਂ ਤੋਂ ਜ਼ਿਆਦਾ ਸਚੇਤ ਹੋਇਆ ਹੈ, ਜਾਗਰੂਕ ਹੋਇਆ ਹੈ। ਇਹ ਸਭ ਕੁਝ ਰਾਜ ਸਰਕਾਰਾਂ  ਦੇ ਸਹਿਯੋਗ ਨਾਲ, ਸਥਾਨਕ ਪ੍ਰਸ਼ਾਸਨ ਦੇ ਦਿਨ-ਰਾਤ ਕੰਮ ਕਰਨ ਦੀ ਵਜ੍ਹਾ ਨਾਲ ਹੀ ਸੰਭਵ ਹੋ ਸਕਿਆ ਹੈ।

ਸਾਥੀਓ, 

ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਜਿੱਤ ਦਾ ਵਿਸ਼ਵਾਸ ਦਿਵਾਉਣ ਵਾਲੀਆਂ ਇਨ੍ਹਾਂ ਗੱਲਾਂ ਦਰਮਿਆਨ,  ਸਾਨੂੰ Health Infrastructure, Information Systems, Emotional Support ਅਤੇ Public Participation ’ਤੇ ਇਸੇ ਤਰ੍ਹਾਂ ਨਿਰੰਤਰ ਬਲ ਦੇਣਾ ਹੋਵੇਗਾ।

ਸਾਥੀਓ,  
ਕੋਰੋਨਾ ਦੇ ਵਧਦੇ ਹੋਏ ਮਰੀਜ਼ਾਂ ਦੀ ਸੰਖਿਆ ਨੂੰ ਦੇਖਦੇ ਹੋਏ, Health Infrastructure ਦਾ ਵਿਸਤਾਰ ਕਰਨਾ, ਹਰ ਜੀਵਨ ਨੂੰ ਬਚਾਉਣਾ ਸਾਡੀ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਹ ਤਦ ਹੀ ਹੋਵੇਗਾ ਜਦੋਂ ਕੋਰੋਨਾ ਦੇ ਹਰੇਕ ਮਰੀਜ਼ ਨੂੰ ਉਚਿਤ ਇਲਾਜ ਮਿਲੇਗਾ । ਇਸ ਦੇ ਲਈ ਸਾਨੂੰ Testing ’ਤੇ ਹੋਰ ਅਧਿਕ ਬਲ ਦੇਣਾ ਹੈ, ਤਾਕਿ ਸੰਕ੍ਰਮਿਤ ਵਿਅਕਤੀ ਨੂੰ ਅਸੀਂ ਛੇਤੀ ਤੋਂ ਛੇਤੀ ਟ੍ਰੇਸ ਅਤੇ ਟ੍ਰੈਕ ਅਤੇ ਆਈਸੋਲੇਟ ਕਰ ਸਕੀਏ। ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਸਾਡੀ ਹੁਣ ਦੀ ਜੋ Existing testing Capacity ਹੈ ਉਸ ਦਾ ਪੂਰਾ ਇਸਤੇਮਾਲ ਹੋਵੇ ਅਤੇ ਨਿਰੰਤਰ ਉਸ ਨੂੰ Expand ਵੀ ਕੀਤਾ ਜਾਵੇ ।

ਸਾਥੀਓ,  

ਬੀਤੇ ਦੋ-ਤਿੰਨ ਮਹੀਨਿਆਂ ਵਿੱਚ ਕਾਫ਼ੀ ਸੰਖਿਆ ਵਿੱਚ ਕੁਆਰੰਟੀਨ ਅਤੇ ਆਈਸੋਲੇਸ਼ਨ ਸੈਂਟਰਸ ਦਾ ਨਿਰਮਾਣ ਹੋਇਆ ਹੈ। ਇਸ ਦੀ ਗਤੀ ਸਾਨੂੰ ਹੋਰ ਵਧਾਉਣੀ ਹੋਵੇਗੀ ਤਾਕਿ ਕਿਤੇ ਵੀ ਮਰੀਜ਼ਾਂ ਨੂੰ ਬੈੱਡ ਦੀ ਦਿੱਕਤ ਨਾ ਆਵੇ। ਕੋਰੋਨਾ ਦੇ ਇਸ ਟਾਈਮ ਵਿੱਚ Telemedicine ਦਾ ਮਹੱਤਵ ਵੀ ਬਹੁਤ ਵਧ ਗਿਆ ਹੈ। ਚਾਹੇ ਉਹ Home Quarantine ਜਾਂ ਆਈਸੋਲੇਸ਼ਨ ਵਿੱਚ ਰਹਿ ਰਹੇ ਸਾਥੀ ਹੋਣ, ਜਾਂ ਫਿਰ ਦੂਸਰੀਆਂ ਬਿਮਾਰੀਆਂ ਤੋਂ ਪੀੜਤ ਹੋਣ, ਸਾਰਿਆਂ ਨੂੰ Telemedicine ਦਾ ਵੀ ਲਾਭ ਮਿਲੇ,  ਇਸ ਦੇ ਲਈ ਸਾਨੂੰ ਆਪਣੇ ਪ੍ਰਯਤਨ ਵਧਾਉਣੇ ਹੋਣਗੇ।

ਸਾਥੀਓ, 

ਇਹ ਤੁਸੀਂ ਵੀ ਭਲੀ-ਭਾਂਤ ਜਾਣਦੇ ਹੋ ਕਿ ਕਿਸੇ ਵੀ ਮਹਾਮਾਰੀ ਨਾਲ ਨਿਪਟਣ ਵਿੱਚ ਸਹੀ ਸਮੇਂ ’ਤੇ ਸਹੀ Information ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਲਈ ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਸਾਡੀ help lines Helpful ਹੋਣ, Helpless ਨਹੀਂ। ਜਿਵੇਂ ਸਾਡੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਹੌਸਪੀਟਲ ਵਿੱਚ ਕੋਰੋਨਾ ਨਾਲ ਜੰਗ ਲੜ ਰਹੇ ਹਨ, ਉਸੇ ਤਰ੍ਹਾਂ ਹੀ ਸਾਨੂੰ Senior Doctors ਦੀਆਂ ਵੱਡੀਆਂ ਟੀਮਾਂ ਤਿਆਰ ਕਰਨੀਆਂ ਹੋਣਗੀਆਂ ਜੋ Telemedicine ਦੇ ਮਾਧਿਅਮ ਰਾਹੀਂ ਬਿਮਾਰਾਂ ਨੂੰ Guide ਕਰ ਸਕਣ, ਉਨ੍ਹਾਂ ਨੂੰ ਸਹੀ Information ਦੇ ਸਕਣ। ਇਸ ਦੇ ਇਲਾਵਾ ਸਾਨੂੰ Young Volunteers ਦੀ ਫੌਜ ਵੀ ਜੁਟਾਉਣੀ ਹੋਵੇਗੀ ਜੋ ਪਬਲਿਕ ਲਈ ਪ੍ਰਭਾਵੀ ਰੂਪ ਨਾਲ ਹੈਲਪਲਾਈਨ ਚਲਾ ਸਕਣ।

ਜਿਨ੍ਹਾਂ ਰਾਜਾਂ ਵਿੱਚ ਆਰੋਗਯ ਸੇਤੂ App ਜ਼ਿਆਦਾ ਡਾਊਨਲੋਡ ਹੋਇਆ ਹੈ, ਉੱਥੇ ਬਹੁਤ ਹੀ ਸਕਾਰਾਤਮਕ ਨਤੀਜੇ ਮਿਲੇ ਹਨ। ਸਾਨੂੰ ਲਗਾਤਾਰ ਕੋਸ਼ਿਸ਼ ਕਰਨੀ ਹੈ ਕਿ ਆਰੋਗਯ ਸੇਤੂ App ਦੀ ਰੀਚ ਵਧੇ, ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਡਾਊਨਲੋਡ ਕਰਨ। ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਹੁਣ ਦੇਸ਼ ਵਿੱਚ ਹੌਲ਼ੀ-ਹੌਲ਼ੀ ਮੌਨਸੂਨ ਅੱਗੇ ਵਧ ਰਿਹਾ ਹੈ। ਇਸ ਸੀਜ਼ਨ ਵਿੱਚ ਜੋ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਰਹਿੰਦੀਆਂ ਹਨ, ਉਨ੍ਹਾਂ ਨਾਲ ਨਿਪਟਣਾ ਵੀ ਬਹੁਤ ਜ਼ਰੂਰੀ ਹੈ, ਵਰਨਾ ਉਹ ਬਹੁਤ ਵੱਡੀ ਚੁਣੌਤੀ ਬਣ ਸਕਦੀਆਂ ਹਨ।

ਸਾਥੀਓ ,  

ਕੋਰੋਨਾ ਦੇ ਖ਼ਿਲਾਫ਼ ਇਸ ਲੜਾਈ ਦਾ ਇੱਕ Emotional ਪਹਿਲੂ ਵੀ ਹੈ। ਸੰਕ੍ਰਮਣ ਦੇ ਡਰ ਨਾਲ,  ਇਸ ਤੋਂ ਪੈਦਾ ਹੋਏ Stigma ਤੋਂ ਅਸੀਂ ਆਪਣੇ ਨਾਗਰਿਕਾਂ ਨੂੰ ਕਿਵੇਂ ਬਾਹਰ ਕੱਢੀਏ, ਇਸ ਦੇ ਲਈ ਵੀ ਸਾਨੂੰ ਪ੍ਰਯਤਨ ਕਰਨਾ ਹੈ। ਸਾਨੂੰ ਆਪਣੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਕੋਰੋਨਾ ਨੂੰ ਪਰਾਸਤ ਕਰਨ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੈ ਅਤੇ ਇਹ ਤੇਜ਼ੀ ਨਾਲ ਵਧ ਵੀ ਰਹੀ ਹੈ। ਇਸ ਲਈ ਕਿਸੇ ਨੂੰ ਕੋਰੋਨਾ ਹੋ ਵੀ ਗਿਆ ਹੈ,  ਤਾਂ ਉਹ ਘਬਰਾਵੇ ਨਾ।

ਜੋ ਸਾਡੇ ਕੋਰੋਨਾ ਵਾਰੀਅਰਸ ਹਨ, ਸਾਡੇ ਡਾਕਟਰ ਹਨ, ਦੂਜੇ ਹੈਲਥ ਵਰਕਰਸ ਹਨ, ਉਨ੍ਹਾਂ ਦੇ ਲਈ ਵੀ ਜ਼ਰੂਰੀ ਸੁਵਿਧਾਵਾਂ ਨੂੰ ਸੁਨਿਸ਼ਚਿਤ ਕਰਨਾ ਸਾਡੀ ਪ੍ਰਾਥਮਿਕਤਾ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਦੀ ਹਰ ਪੱਧਰ ’ਤੇ ਦੇਖਰੇਖ ਕਰਨਾ, ਇਹ ਸਾਡੀ ਸਾਰਿਆਂ ਦੀ, ਪੂਰੇ ਰਾਸ਼ਟਰ ਦੀ ਜ਼ਿੰਮੇਵਾਰੀ ਹੈ।

ਸਾਥੀਓ,  
ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਸਮਾਜ ਦੇ ਕਈ ਤਬਕਿਆਂ ਨੇ, ਹਰ ਖੇਤਰ ਨਾਲ ਜੁੜੇ ਲੋਕਾਂ,  ਸਿਵਲ ਸੁਸਾਇਟੀ ਦੇ ਲੋਕਾਂ ਨੂੰ ਵੀ ਅਸੀਂ ਨਿਰੰਤਰ ਪ੍ਰੋਤਸਾਹਿਤ ਕਰਦੇ ਰਹਿਣਾ ਹੈ। ਉਨ੍ਹਾਂ ਦੀ ਇਸ ਪੂਰੀ ਲੜਾਈ ਵਿੱਚ ਪ੍ਰਸ਼ੰਸਾਯੋਗ ਭੂਮਿਕਾ ਰਹੀ ਹੈ। ਸਾਡੇ ਪਬਲਿਕ ਸਪੇਸ ਵਿੱਚ, ਸਾਡੇ ਦਫ਼ਤਰਾਂ ਵਿੱਚ ਮਾਸਕ ਜਾਂ ਫੇਸਕਵਰ, ਫਿਜ਼ੀਕਲ ਡਿਸਟੈਂਸਿੰਗ ਅਤੇ Sanitization ਦੀ ਪ੍ਰਕਿਰਿਆ ਨੂੰ ਵਾਰ-ਵਾਰ ਲੋਕਾਂ ਨੂੰ ਯਾਦ ਦਿਵਾਉਣਾ ਹੈ, ਇਸ ਵਿੱਚ ਕਿਸੇ ਨੂੰ ਲਾਪਰਵਾਹੀ ਨਹੀਂ ਕਰਨ ਦੇਣੀ ਹੈ।

ਸਾਥੀਓ , 

ਅਨੇਕ ਰਾਜ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹਨ।  ਇਨ੍ਹਾਂ ਰਾਜਾਂ ਦੀਆਂ Best Practices ਹਨ, ਜਿਨ੍ਹਾਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ। ਮੈਨੂੰ ਵਿਸ਼ਵਾਸ ਹੈ ਕਿ ਹਰ ਰਾਜ ਆਪਣੇ ਅਨੁਭਵ ਅਤੇ ਆਪਣੇ ਸੁਝਾਅ, ਇੱਥੇ ਖੁੱਲ੍ਹੇ ਮਨ ਨਾਲ ਰੱਖਣਗੇ। ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਇੱਕ ਬਿਹਤਰ ਰਣਨੀਤੀ ਬਣਾਉਣ ਵਿੱਚ ਸਾਨੂੰ ਸਾਰਿਆਂ ਨੂੰ ਮਦਦ ਮਿਲੇਗੀ। ਹੁਣ ਮੈਂ ਗ੍ਰਹਿ ਮੰਤਰੀ ਜੀ ਨੂੰ ਤਾਕੀਦ ਕਰਾਂਗਾ ਕਿ ਇਸ ਚਰਚਾ ਨੂੰ ਅੱਗੇ ਵਧਾਉਣ।

*****
ਵੀਆਰਆਰਕੇ/ਵੀਜੇ


(Release ID: 1632236) Visitor Counter : 208