ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਤਨਜ਼ਾਨੀਆ ਦੇ ਰਾਸ਼ਟਲਰਪਤੀ ਮਹਾਮਹਿਮ ਡਾ. ਜਾਨ੍ਹ ਪੌਂਬੇ ਜੋਸੇਫ ਮੈਗੁਫੂਲੀ (H.E. Dr. John Pombe Joseph Magufuli) ਦਰਮਿਆਨ ਟੈਲੀਫੋਨ ‘ਤੇ ਗੱਲਬਾਤ ਹੋਈ

Posted On: 12 JUN 2020 8:29PM by PIB Chandigarh

 
ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਤਨਜ਼ਾਨੀਆ ਦੇ ਰਾਸ਼ਟeਰਪਤੀ ਮਹਾਮਹਿਮ ਡਾ. ਜਾਨ੍ਹ ਪੌਂਬੇ ਜੋਸੇਫ ਮੈਗੁਫੂਲੀ (H.E. Dr. John Pombe Joseph Magufuli) ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ । 

ਪ੍ਰਧਾਨ ਮੰਤਰੀ  ਨੇ ਜੁਲਾਈ 2016 ਵਿੱਚ ਦਾਰ-ਏ-ਸਲਾoਮ ਦੀ ਆਪਣੀ ਯਾਤਰਾ ਨੂੰ ਸਨੇ ਹਪੂਰਵਕ ਯਾਦ ਕੀਤਾ ਅਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਤਨਜ਼ਾਨੀਆ ਨਾਲ ਆਪਣੇ ਪਰੰ‍ਪਰਾਗਤ ਮਿੱਤਰਤਾਪੂਰਨ ਸਬੰਧਾਂ ਨੂੰ ਮਹੱਤ‍ਵ ਦਿੰਦਾ ਹੈ।  ਉਨ੍ਹਾਂ ਨੇ ਤਨਜ਼ਾਨੀਆ ਦੀ ਸਰਕਾਰ ਅਤੇ ਲੋਕਾਂ ਦੀਆਂ ਆਕਾਂਖਿਆਵਾਂ ਅਤੇ ਜ਼ਰੂਰਤਾਂ ਅਨੁਸਾਰ ਤਨਜ਼ਾਨੀਆ ਦੀ ਵਿਕਾਸ ਯਾਤਰਾ ਵਿੱਚ ,  ਉਸ ਦੇ ਨਾਲ ਸਹਿਭਾਗੀ ਬਣਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। 

ਪ੍ਰਧਾਨ ਮੰਤਰੀ  ਨੇ ਕੋਵਿਡ-19  ਦੇ ਮੱਦੇਨਜ਼ਰ ਤਨਜ਼ਾਨੀਆ ਤੋਂ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਤਨਜ਼ਾਨਿਆਈ ਅਧਿਕਾਰੀਆਂ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਲਈ ਰਾਸ਼ਟਰਪਤੀ ਡਾ. ਮੈਗੁਫੂਲੀ ਦਾ ਧੰਨਵਾਦ ਕੀਤਾ। 

ਦੋਹਾਂ ਨੇਤਾਵਾਂ ਨੇ ਸਮੁੱਚੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ।  ਉਨ੍ਹਾਂ ਨੇ ਭਾਰਤ ਅਤੇ ਤਨਜ਼ਾਨੀਆ  ਦਰਮਿਆਨ ਵਧਦੀ ਵਿਕਾਸ ਸਾਂਝੇਦਾਰੀ,  ਵਿੱਦਿਅਕ ਸੰਪਰਕ ਅਤੇ ਵਪਾਰ ਤੇ ਨਿਵੇਸ਼ ਪ੍ਰਵਾਹ ਉੱਤੇ ਤਸੱਲੀ ਪ੍ਰਗਟਾਈ ਅਤੇ ਇਸ ਪ੍ਰਵਿਰਤੀ ਵਿੱਚ ਹੋਰ ਤੇਜ਼ੀ ਲਿਆਉਣ ਦੀਆਂ ਸੰਭਾਵਨਾਵਾਂ ਉੱਤੇ ਚਰਚਾ ਕੀਤੀ। 

ਪ੍ਰਧਾਨ ਮੰਤਰੀ  ਨੇ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਅਗਲੀਆਂ ਰਾਸ਼ਟਰਪਤੀ ਅਤੇ ਸੰਸਦੀ ਚੋਣਾਂ ਲਈ ਮਹਾਮਹਿਮ ਰਾਸ਼ਟਰਪਤੀ ਮੈਗੁਫੂਲੀ ਅਤੇ ਤਨਜ਼ਾਨੀਆ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।


 
**** 
ਵੀਆਰਆਰਕੇ/ਕੇਪੀ



(Release ID: 1631319) Visitor Counter : 197