ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸ਼ਹਿਰੀ ਆਵਾਜਾਈ ਸੇਵਾਵਾਂ ਮੁਹੱਈਆ ਕਰਵਾਉਣ ਲਈ,ਕੋਵਿਡ-19 ਦੇ ਮੱਦੇਨਜ਼ਰ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸਾਂ / ਸ਼ਹਿਰਾਂ / ਮੈਟਰੋ ਰੇਲ ਕੰਪਨੀਆਂ ਦੁਆਰਾ ਕੀਤੇ ਜਾਣ ਵਾਲੇ ਉਪਰਾਲੇ

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਅਡਵਾਈਜ਼ਰੀ (ਸਲਾਹ) ਜਾਰੀ ਕੀਤੀ

Posted On: 12 JUN 2020 11:44AM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸ਼ਹਿਰਾਂ ਅਤੇ ਮੈਟਰੋ ਰੇਲ ਕੰਪਨੀਆਂ ਨੂੰ ਜਾਰੀ ਇੱਕ ਅਡਵਾਈਜ਼ਰੀ (ਸਲਾਹ) ਵਿੱਚ ਇੱਕ ਤਿੰਨ-ਪੱਖੀ ਰਣਨੀਤੀ ਦਾ ਸੁਝਾਅ ਦਿੱਤਾ ਹੈ ਜਿਸ ਨੂੰ  ਪੜਾਅ-ਵਾਰ ਅਪਣਾਇਆ ਜਾ ਸਕਦਾ ਹੈ [ਅਲਪ (6 ਮਹੀਨਿਆਂ ਦੇ ਅੰਦਰ), ਦਰਮਿਆਨੀ (1 ਸਾਲ ਦੇ ਅੰਦਰ) ਅਤੇ ਦੀਰਘ-ਕਾਲੀ (1-3 ਸਾਲ)]। ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ  ਦੁਆਰਾ ਭੇਜੀ ਗਈ ਅਡਵਾਈਜ਼ਰੀ ਨਿਮਨ ਲਿਖਿਤ ਸੁਝਾਅ ਦਿੰਦੀ ਹੈ: -

 

i. ਨੌਨ-ਮੋਟਰਾਈਜ਼ਡ ਟ੍ਰਾਂਸਪੋਰਟ (ਐੱਨਐੱਮਟੀ) ਨੂੰ ਉਤਸ਼ਾਹਿਤ ਅਤੇ ਪੁਨਰ ਪ੍ਰਚਲਿਤ ਕਰੋ - ਕਿਉਂਕਿ ਜ਼ਿਆਦਾਤਰ ਸ਼ਹਿਰੀ ਟ੍ਰਿਪਸ ਪੰਜ ਕਿਲੋਮੀਟਰ ਦੇ ਦਾਇਰੇ ਤੋਂ ਘੱਟ ਹੀ ਹੁੰਦੇ ਹਨ। ਕੋਵਿਡ-19 ਸੰਕਟ ਦਾ ਇਹ ਸਮਾਂ ਐੱਨਐੱਮਟੀ ਦੇ ਲਾਗੂਕਰਨ ਲਈ ਸਹੀ ਮੌਕਾ ਹੈ ਕਿਉਂਕਿ ਇਸ ਦੇ ਲਈ ਘੱਟ ਲਾਗਤ, ਘੱਟ ਮਾਨਵ ਸੰਸਾਧਨ, ਅਸਾਨ ਅਤੇ ਤੁਰੰਤ ਲਾਗੂਕਰਨ ਦੀ ਜ਼ਰੂਰਤ ਹੈ ਅਤੇ ਇਹ ਸਕੇਲੇਬਲ ਅਤੇ ਵਾਤਾਵਰਣ ਅਨੁਕੂਲ ਹੈ।

 

ii. ਯਾਤਰੀਆਂ ਦੇ ਵਧੇਰੇ  ਭਰੋਸੇ ਨਾਲ ਪਬਲਿਕ ਟ੍ਰਾਂਸਪੋਰਟ ਨੂੰ ਮੁੜ-ਸ਼ੁਰੂ ਕਰਨਾ- ਸ਼ਹਿਰੀ ਖੇਤਰਾਂ ਵਿੱਚ ਖਾਸ ਕਰਕੇ ਘੱਟ / ਦਰਮਿਆਨੀ ਆਮਦਨੀ ਵਾਲੇ ਯਾਤਰੀਆਂ ਲਈ ਪਬਲਿਕ ਟ੍ਰਾਂਸਪੋਰਟ  ਰੀੜ੍ਹ ਦੀ ਹੱਡੀ ਹੈ ਜਿਸ ਕਾਰਨ ਇਹ ਸੇਵਾਵਾਂ ਉਨ੍ਹਾਂ ਦੀ ਰੋਜ਼ਾਨਾ ਆਵਾਜਾਈ ਦੀਆਂ ਜਰੂਰਤਾਂ ਦਾ ਮੁੱਖ ਅਧਾਰ ਹਨ। ਹਾਲਾਂਕਿ, ਇਸ ਪੜਾਅ 'ਤੇ ਇਹ ਲਾਜ਼ਮੀ ਹੈ ਕਿ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਦੁਆਰਾ ਸੰਕ੍ਰਮਣ ਦੇ ਸੰਚਾਰ ਨੂੰ ਸਹੀ ਸੈਨੀਟਾਈਜ਼ੇਸ਼ਨ, ਕੰਟੇਨਮੈਂਟ ਅਤੇ ਸਮਾਜਿਕ ਦੂਰੀ ਦੇ ਉਪਾਵਾਂ ਨੂੰ ਅਪਣਾ ਕੇ ਰੋਕਿਆ ਜਾਵੇ।

iii. ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਟੈਕਨੋਲੋਜੀ ਦੀ ਸਰਗਰਮ ਵਰਤੋਂ- ਇੰਟੈਲੀਜੈਂਟ ਟ੍ਰਾਂਸਪੋਰਟੇਸ਼ਨ ਸਿਸਟਮ (ਆਈਟੀਐੱਸ), ਸਵਦੇਸ਼ੀ ਨਕਦੀ ਰਹਿਤ ਅਤੇ ਸਪਰਸ਼ ਰਹਿਤ ਪ੍ਰਣਾਲੀ, ਜਿਵੇਂ ਕਿ ਭੀਮ, ਫੋਨਪੇ, ਗੂਗਲ ਪੇ, ਪੇਟੀਐੱਮ ਆਦਿ ਅਤੇ ਨੈਸ਼ਨਲ ਕੌਮਨ ਮੋਬਿਲਿਟੀ ਕਾਰਡ (ਐੱਨਸੀਐੱਮਸੀ) ਜਿਹੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਨਾਲ ਪਬਲਿਕ ਟ੍ਰਾਂਜ਼ਿਟ ਪ੍ਰਣਾਲੀਆਂ ਦੇ ਸੰਚਾਲਨ ਵਿੱਚ ਮਾਨਵੀ ਪਰਸਪਰ ਪ੍ਰਭਾਵ ਘਟੇਗਾ।

ਇਹ ਅਡਵਾਈਜ਼ਰੀ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ ਜਿਸਨੇ ਅਚਾਨਕ ਸਾਡੇ ਜੀਣ ਦੇ ਢੰਗ ਅਤੇ ਸਾਡੇ ਸਥਾਨਕ, ਖੇਤਰੀ ਅਤੇ ਗਲੋਬਲ ਟ੍ਰਾਂਸਪੋਰਟ ਸਿਸਟਮ ਨੂੰ ਪ੍ਰਭਾਵਿਤ ਕੀਤਾ ਹੈ

1. ਪ੍ਰਮਾਣ ਦਰਸਾਉਂਦਾ ਹੈ ਕਿ ਪਬਲਿਕ ਟ੍ਰਾਂਸਪੋਰਟ ਸਵਾਰੀਆਂ ਦੀ ਗਿਣਤੀ ਵਿੱਚ 90% ਦੀ ਭਾਰੀ ਗਿਰਾਵਟ ਆਈ ਹੈ। ਨਾਲ ਹੀ, ਇਹ ਵੀ ਦੇਖਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਵਿੱਚ 60% ਦੀ ਕਮੀ ਆਈ ਹੈ। ਸ਼ਹਿਰਾਂ ਲਈ ਪਹਿਲਾਂ ਦੇ ਪੱਧਰ ਦੀ ਪਬਲਿਕ ਟ੍ਰਾਂਸਪੋਰਟ ਫਿਰ ਤੋਂ ਸਥਾਪਿਤ ਕਰਨਾ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਲੋਕ ਸ਼ਾਇਦ ਹੋਰ ਵਿਕਲਪਾਂ ਦੀ ਭਾਲ ਕਰ ਰਹੇ ਹੋਣ ਖਾਸ ਕਰਕੇ ਨਿਜੀ ਸਾਧਨ, ਜਿਨ੍ਹਾਂ ਦੁਆਰਾ ਲੌਕਡਾਊਨ ਤੋਂ ਬਾਅਦ ਦੀ ਸਥਿਤੀ ਵਿੱਚ ਵਧੇਰੇ ਸੁਰੱਖਿਅਤ ਯਾਤਰਾ ਕੀਤੀ ਜਾ ਸਕਦੀ ਹੈ।

2. ਕਾਰ ਅਤੇ ਹੋਰ ਨਿਜੀ ਵਾਹਨਾਂ ਦੀ ਵਰਤੋਂ ਤੋਂ ਬਚਣ ਲਈ, ਦੁਨੀਆ ਭਰ ਦੇ ਬਹੁਤ ਸਾਰੇ ਸ਼ਹਿਰਾਂ ਨੇ ਈ-ਟਿਕਟਿੰਗ, ਡਿਜੀਟਲ ਭੁਗਤਾਨਾਂ ਅਤੇ ਸਟ੍ਰੀਟ ਨੂੰ ਬੰਦ ਕਰਨ ਦੇ ਜ਼ਰੀਏ ਸਾਈਕਲਿੰਗ ਅਤੇ ਪੈਦਲ ਚਲਣ ਵਾਲਿਆਂ ਲਈ ਸਟ੍ਰੀਟ ਸਪੇਸ ਨੂੰ ਮੁੜ ਨਿਰਧਾਰਤ ਕਰਨ, ਨੌਨ-ਮੋਟਰਾਈਜ਼ਡ ਟ੍ਰਾਂਸਪੋਰਟ (ਐੱਨਐੱਮਟੀ) ਤਰਜੀਹ ਜ਼ੋਨ ਬਣਾਉਣ, ਪੌਪ-ਅੱਪ ਸਾਈਕਲ ਲੇਨਜ਼ ਐਂਡ ਸਾਈਡਵਾਕਸ, ਸਾਈਕਲਿੰਗ ਨੂੰ ਵਧੇਰੇ ਸੁਗਮ ਬਣਾਉਣ ਲਈ ਪਾਰਕਿੰਗ ਤੇ ਚਾਰਜਿੰਗ ਉਪਕਰਨ ਅਤੇ ਵਿੱਤ ਵਿਕਲਪ ਪ੍ਰਦਾਨ ਕਰਨ ਨੂੰ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਸ਼ਹਿਰਾਂ ਦੁਆਰਾ ਕੋਵਿਡ-19 ਦੇ ਮੱਦੇਨਜ਼ਰ ਐੱਨਐੱਮਟੀ ਨੂੰ ਉਤਸ਼ਾਹਿਤ ਕਰਨ ਲਈ  ਹਾਲ ਹੀ ਵਿੱਚ ਕੀਤੇ ਗਏ ਕੁਝ ਮਹੱਤਵਪੂਰਨ ਉਪਰਾਲੇ ਹੇਠ ਲਿਖੇ ਅਨੁਸਾਰ ਹਨ:

ਨਿਊ ਯਾਰਕ ਨੇ ਸਾਈਕਲਿਸਟਸ ਦੇ ਸਮਰਥਨ ਲਈ 40 ਮੀਲ, ਹੋਰ ਨਵੀਂਆਂ ਐੱਨਐੱਮਟੀ ਲੇਨਜ਼ ਬਣਾਈਆਂ ਹਨ;

ਓਕਲੈਂਡ, ਯੂਐੱਸਏ ਨੇ ਆਪਣੀਆਂ 10% ਗਲੀਆਂ ਨੂੰ ਮੋਟਰ ਵਾਹਨਾਂ ਲਈ ਬੰਦ ਕਰ ਦਿੱਤਾ ਹੈ;

ਬੋਗੋਟਾ, ਕੋਲੰਬੀਆ ਨੇ ਰਾਤੋ ਰਾਤ 76 ਕਿਲੋਮੀਟਰ ਦਾਹੋਰ ਸਾਈਕਲ-ਪਥ ਜੋੜਿਆ;

ਇਟਲੀ ਦੇ ਮਿਲਾਨ ਵਿੱਚ, 22ਮੀਲ ਦੀਆਂ ਗਲੀਆਂ ਸਾਈਕਲਿੰਗ ਲੇਨਜ਼ ਵਿੱਚ ਤਬਦੀਲ ਹੋ ਗਈਆਂ ਹਨ

ਔਕਲੈਂਡ, ਨਿਊਜ਼ੀਲੈਂਡ ਨੇ ਔਨ-ਸਟ੍ਰੀਟ ਕਾਰ ਪਾਰਕਿੰਗ ਨੂੰ ਹਟਾ ਦਿੱਤਾ ਹੈ ਅਤੇ ਮੌਜੂਦਾ ਸਾਈਕਲ ਅਤੇ ਫੁਟ ਪਾਥਸ ਚੌੜੇ ਕਰਨ ਦੇ ਨਾਲ-ਨਾਲ 17 ਕਿਲੋਮੀਟਰ ਦੀਆਂ ਅਸਥਾਈ ਸਾਈਕਲ ਲੇਨਜ਼ ਵੀ ਬਣਾਈਆਂ ਹਨ। ਇਸ ਤੋਂ ਇਲਾਵਾ, ਸ਼ਹਿਰ ਨੇ ਪੌਪ-ਅਪ ਸਾਈਕਲ ਲੇਨਜ਼ ਨੂੰ ਫੰਡ ਦੇਣ ਲਈ ਇਕ ਪ੍ਰੋਗਰਾਮ ਵਿਕਸਿਤ ਕੀਤਾ ਹੈ;

ਚੀਨ ਵਿੱਚ ਸਾਈਕਲ ਸ਼ੇਅਰਿੰਗ ਨੂੰ ਉਤਸ਼ਾਹਿਤ ਕਰਨ ਨਾਲ ਲੌਕਡਾਊਨ ਦੌਰਾਨ ਰਾਸ਼ਟਰ ਵਿਆਪੀ ਟ੍ਰਿਪਸ ਵਿੱਚ 150% ਵਾਧਾ ਹੋਇਆ ਹੈ; ਅਤੇ

ਯੂਕੇ ਵਿੱਚ, ਸਥਾਨਕ ਕਾਰੋਬਾਰੀਆਂ ਨੇ ਪੈਦਲ ਚਲਣ ਵਾਲਿਆਂ ਲਈ ਸੜਕ ਦੀ ਜਗ੍ਹਾ ਨੂੰ ਰੀਲੋਕੇਟ ਕੀਤਾ ਤਾਂ ਜੋ ਵਸਨੀਕਾਂ ਨੂੰ  ਦੁਕਾਨਾਂ ਦੇ ਬਾਹਰ ਕਤਾਰਾਂ ਲਗਾਉਣ ਸਮੇਂ ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦਿੱਤਾ ਜਾ ਸਕੇ ।

3. ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਕਰਵਾਏ ਗਏ ਵੱਖ-ਵੱਖ ਅਧਿਐਨ ਦਰਸਾਉਂਦੇ ਹਨ ਕਿ ਦੇਸ਼ ਵਿੱਚ ਲਗਭਗ 16-57% ਸ਼ਹਿਰੀ ਕਮਿਊਟਰਜ਼, ਪੈਦਲ ਯਾਤਰੀ ਹਨ ਅਤੇ ਲਗਭਗ 30-40% ਸਾਈਕਲ ਦੀ ਵਰਤੋਂ ਕਰਦੇ ਹਨ ਅਤੇ ਇਹ ਸ਼ਹਿਰ ਦੇ ਅਕਾਰ ʼਤੇਨਿਰਭਰ ਕਰਦਾ ਹੈ। ਇਸ ਨੂੰ ਇੱਕ ਸੁਅਵਸਰ ਮੰਨਦਿਆਂ, ਇਸ ਪਹਿਲ ਨੂੰ  ਪਰੀਖਿਆ ਦੀਇਸ ਘੜੀ ਵਿੱਚ ਪ੍ਰੋਤਸਾਹਿਤ ਕਰਨਾ ਯਾਤਰੀਆਂ ਨੂੰ ਇਕ ਹੋਰ ਨਿਜੀ ਵਾਹਨ ਵਿਕਲਪ ਦਿੰਦਾ ਹੈ, ਜੋ ਕਿ ਸਾਫ਼, ਸੇਫ, ਸੁਰੱਖਿਅਤ ਹੈ, ਖ਼ਾਸਕਰਕੇ ਜੇਕਰ ਇਹ ਹੋਰ ਮੋਡਜ਼ ਨਾਲ ਏਕੀਕ੍ਰਿਤ ਅਤੇ ਸਾਰਿਆਂ ਲਈ ਕਿਫਾਇਤੀ ਹੋਵੇ। ਇਹ ਖੇਤਰ ਰਾਸ਼ਟਰੀ ਸ਼ਹਿਰੀ ਟ੍ਰਾਂਸਪੋਰਟ ਨੀਤੀ -2006 [ਐੱਨਯੂਟੀਪੀ -2006] ਦੇ ਮਹੱਤਵਪੂਰਨ ਖੇਤਰਾਂ ਵਿੱਚੋਂ ਇੱਕ ਹੈ ਅਤੇ ਇਹ ਐੱਨਐੱਮਟੀ ਉਦਯੋਗ ਵਿੱਚ ਕਾਰਜ ਬਲ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰੇਗਾ।

 

4. ਭਾਰਤ ਦੇ  18 ਵੱਡੇ ਸ਼ਹਿਰਾਂ ਵਿੱਚ ਜ਼ਬਰਦਸਤ 700 ਕਿਲੋਮੀਟਰ ਚਲਣ ਵਾਲੀ ਮੈਟਰੋ ਰੇਲ ਹੈ  ਅਤੇ ਦੇਸ਼ ਭਰ ਦੇ11 ਸ਼ਹਿਰਾਂ ਵਿੱਚ ਤਕਰੀਬਨ 450 ਕਿਲੋਮੀਟਰ ਅਪ੍ਰੇਸ਼ਨਲ, ਇੱਕ ਬੀਆਰਟੀ ਨੈੱਟਵਰਕ ਰੋਜ਼ਾਨਾ 10 ਮਿਲੀਅਨ ਯਾਤਰੀ ਲੈ ਕੇ ਜਾਂਦਾ ਹੈ। ਪਰ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਨ ਦੇ ਕਾਰਨ, ਉਹਨਾਂ ਦੀਆਂ ਸਮਰੱਥਾਵਾਂ ਦਾ ਉਪਯੋਗ, ਕੋਰੋਨਾ ਵਾਇਰਸ ਤੋਂ ਪਹਿਲਾਂ ਦੇ ਮੁਕਾਬਲੇ 25 ਤੋਂ 50 ਪ੍ਰਤੀਸ਼ਤ  ਪੱਧਰ ʼਤੇ ਹੀ ਕੀਤਾ ਜਾਏਗਾ। ਮੰਗ ਅਤੇ ਸਪਲਾਈ ਵਿੱਚ ਅਜਿਹੀਆਂ ਨਾਟਕੀ ਅਤੇ ਗਤੀਸ਼ੀਲ ਤਬਦੀਲੀਆਂ ਲਈ ਇਹਨਾਂ ਪਬਲਿਕ ਟ੍ਰਾਂਸਪੋਰਟ ਪ੍ਰਣਾਲੀਆਂ ਨੂੰ ਪਰਿਵਰਤਨ ਦੇ ਵਿਕਲਪਿਕ ਟ੍ਰਾਂਜ਼ਿਟ ਮੋਡਜ਼ ਦੀ ਜ਼ਰੂਰਤ ਹੋਵੇਗੀ।

 

5. ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਵਿਸ਼ਾ ਮਾਹਰਾਂ, ਉਦਯੋਗ ਮਾਹਰਾਂ, ਅਪਰੇਟਰਾਂ, ਵਿਸ਼ਵ ਬੈਂਕ ਅਤੇ ਦੇਸ਼ ਤੇ ਵਿਸ਼ਵ ਦੇ ਹੋਰਨਾਂ ਹਿੱਸਿਆਂ ਦੇ ਹੋਰ ਉੱਘੇ ਸ਼ਹਿਰੀ ਟ੍ਰਾਂਸਪੋਰਟ ਮਾਹਰਾਂ ਨਾਲ ਕਈ ਦੌਰਾਂ ਵਿੱਚ ਵਿਚਾਰ ਵਟਾਂਦਰੇ ਕੀਤੇ ਹਨ, ਜਿਨ੍ਹਾਂ ਤੋਂ ਇਹ  ਸਪੱਸ਼ਟ  ਹੈ ਕਿ ਕੋਵਿਡ-19 ਤੋਂ ਬਾਅਦ ਸ਼ਹਿਰੀ ਗਤੀਸ਼ੀਲਤਾ ਦੇ ਲੱਛਣਾਂ  ਵਿੱਚ ਤਬਦੀਲੀ ਆਵੇਗੀ। ਇਸ ਅਜਮਾਇਸ਼ ਦੇ  ਸਮੇਂ ਦੌਰਾਨ ਪਬਲਿਕ ਟ੍ਰਾਂਸਪੋਰਟ ਜ਼ਰੀਏ ਯਾਤਰਾ ਕਰਨ ਨਾਲ ਲੋਕਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੋਣ ਕਰਕੇ, ਹਰ ਸੰਭਾਵਨਾ ਵਿੱਚ, ਸੜਕ 'ਤੇ ਅਜਿਹੇ ਪ੍ਰਾਈਵੇਟ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ, ਜੋ ਨਾ ਸਿਰਫ ਪ੍ਰਦੂਸ਼ਣ ਪੈਦਾ ਕਰਨਗੇ ਬਲਕਿ ਸੜਕ ਸੁਰੱਖਿਆ ʼਤੇਮਾੜਾ ਅਸਰ ਪਾਉਣ, ਪ੍ਰਦੂਸ਼ਣ ਪੱਧਰ ਵਧਾਉਣ ਅਤੇ ਸੜਕਾਂ ʼਤੇ ਵੱਡੀ ਭੀੜ ਕਰਨ ਦੇ ਨਾਲ-ਨਾਲ ਪਬਲਿਕ ਟ੍ਰਾਂਸਪੋਰਟ ਸਾਧਨਾਂ ਦੀ ਜਗ੍ਹਾ ਵੀ ਮੱਲ ਲੈਣਗੇ।

 

6. ਫਿਰ ਵੀ ਭਾਰਤ ਵਿੱਚ ਜਿੱਥੇ ਨਿਜੀ ਵਾਹਨਾਂ ਦੀ ਮਲਕੀਅਤ ਅਜੇ ਵੀ ਮੁਕਾਬਲਤਨ ਘੱਟ ਪੱਧਰ 'ਤੇ ਹੈ ਅਤੇ ਪਬਲਿਕ ਟ੍ਰਾਂਸਪੋਰਟ ਉਪਭੋਗਤਾਵਾਂ ਦੀ  ਵੱਡੀ ਗਿਣਤੀ, ਸੀਮਿਤ ਆਵਾਜਾਈ ਵਿਕਲਪਾਂ ਵਾਲੇ ਯੂਜ਼ਰਜ਼ ਦੀ ਹੈ, ਇੱਥੇ ਸੁਰੱਖਿਅਤ ਅਤੇ ਭਰੋਸੇਮੰਦ ਗਤੀਸ਼ੀਲਤਾ ਦੇ ਵਿਕਲਪ ਪ੍ਰਦਾਨ ਕਰਨਾ ਸ਼ਹਿਰਾਂ ਦੀ ਤਰਜੀਹ ਹੋਵੇਗੀ। ਖ਼ਾਸ ਕਰਕੇ ਉਨ੍ਹਾਂ ਲਈ ਜਿਨ੍ਹਾਂ ਦੇ ਵਾਹਨਾਂ ਦੀਆਂ ਹੁਣ ਸਮਾਜਿਕ ਦੂਰੀ ਰੱਖਣ ਕਾਰਨ ਸਮਰੱਥਾ ਸੀਮਾਵਾਂ ਘਟ ਗਈਆਂ ਹਨ। ਪਬਲਿਕ ਟ੍ਰਾਂਸਪੋਰਟ- ਬੱਸਾਂ ਅਤੇ ਮੈਟਰੋ ਦੋਵੇਂ ਹੀ ਬਹੁਤ ਸਾਰੇ ਸ਼ਹਿਰਾਂ ਦੀ ਰੀੜ ਦੀ ਹੱਡੀ ਬਣਦੀਆਂ ਹਨ, ਅਤੇ ਇਨ੍ਹਾਂ ਦੀ ਸਮਰੱਥਾ ਨੂੰ ਅੱਧੀ ਤੋਂ ਵੀ ਘੱਟ ਕਰ ਦੇਣ ਨਾਲ ਸ਼ਹਿਰਾਂ ਲਈ ਅਰਥਵਿਵਸਥਾ ਦੇ ਮੁੜ ਚਾਲੂ ਹੋਣ ʼਤੇ ਬਦਲਵੇਂ ਗਤੀਸ਼ੀਲਤਾ ਵਿਕਲਪ  ਸੁਨਿਸ਼ਚਿਤ ਕਰਨ ਦੀ ਜ਼ਰੂਰਤ ਪਵੇਗੀ ਤਾਕਿ ਸ਼ਹਿਰਾਂ  ਚਲਦੇ ਰਹਿਣ।

 

ਕੋਵਿਡ -19 ਨੇ ਸਾਨੂੰ ਵੱਖ-ਵੱਖ ਪਬਲਿਕ ਟ੍ਰਾਂਸਪੋਰਟ ਵਿਕਲਪਾਂ ਬਾਰੇ ਵਿਚਾਰ  ਕਰਨ ਅਤੇ ਅਜਿਹੇ ਹੱਲ ਕੱਢਣ ਦਾ ਮੌਕਾ ਦਿੱਤਾ ਹੈ, ਜੋ ਹਰੇ, ਪ੍ਰਦੂਸ਼ਣ ਰਹਿਤ, ਸੁਵਿਧਾਜਨਕ ਅਤੇ ਟਿਕਾਊ ਹਨ। ਅਜਿਹੀ ਰਣਨੀਤੀ ਲਈ ਨੌਨ-ਮੋਟਰਾਈਜ਼ਡ ਵਾਹਨਾਂ ਅਤੇ ਪਬਲਿਕ ਟ੍ਰਾਂਸਪੋਰਟ ʼਤੇ ਵਿਸ਼ੇਸ਼ ਫੋਕਸ ਕਰਨਾ ਪਵੇਗਾ। ਟਰਾਂਜ਼ਿਟ ਤੋਂ ਪਹਿਲਾਂ ਜਾਂ ਇਸ ਦੇ ਦੌਰਾਨ ਹਰ ਤਰ੍ਹਾਂ ਦੀਆਂ ਅਦਾਇਗੀਆਂ ਕਰਨ ਅਤੇ ਯਾਤਰੀਆਂ ਨੂੰ ਸੂਚਨਾ ਪ੍ਰਣਾਲੀ ਪ੍ਰਦਾਨ ਕਰਨ ਲਈ ਵੱਡੇ ਪੱਧਰ ʼਤੇ ਟੈਕਨੋਲੋਜੀ ਦੀ ਵਰਤੋਂ ਕਰਨੀ ਪਵੇਗੀਇੱਥੋਂ ਤੱਕ ਕਿ ਖਰੀਦਾਰੀ ਖੇਤਰਾਂ ਵਿੱਚ ਭੀੜ ਘਟਾਉਣ ਲਈ  ਹੌਲ਼ੀ- ਹੌਲ਼ੀ ਉਨ੍ਹਾਂ ਨੂੰ ਵਾਹਨ-ਮੁਕਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਆਨੰਦਮਈ ਅਤੇ ਸੁਰੱਖਿਅਤ ਅਨੁਭਵ ਲਈ ਜਨਤਾ ਵਾਸਤੇ ਹੋਰ ਵੀ ਪਹੁੰਚਯੋਗ ਬਣਾਇਆ ਜਾ ਸਕੇ।

 

****

 

ਆਰਜੇ / ਐੱਨਜੀ



(Release ID: 1631267) Visitor Counter : 214