ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ਾਨਦਾਰ ਏਸ਼ਿਆਈ ਸ਼ੇਰਾਂ ਦੀ ਵਧਦੀ ਸੰਖਿਆ ‘ਤੇ ਪ੍ਰਸੰਨਤਾ ਪ੍ਰਗਟਾਈ
Posted On:
10 JUN 2020 8:05PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਗਿਰ ਜੰਗਲ ਵਿੱਚ ਰਹਿਣ ਵਾਲੇ ਸ਼ਾਨਦਾਰ ਏਸ਼ਿਆਈ ਸ਼ੇਰਾਂ ਦੀ ਵਧਦੀ ਸੰਖਿਆ ‘ਤੇ ਪ੍ਰਸੰਨਤਾ ਪ੍ਰਗਟਾਈ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ, "ਦੋ ਬਹੁਤ ਚੰਗੇ ਸਮਾਚਾਰ ਹਨ : ਗੁਜਰਾਤ ਦੇ ਗਿਰ ਜੰਗਲ ਵਿੱਚ ਰਹਿਣ ਵਾਲੇ ਸ਼ਾਨਦਾਰ ਏਸ਼ਿਆਈ ਸ਼ੇਰਾਂ ਦੀ ਸੰਖਿਆ ਵਿੱਚ ਲਗਭਗ 29% ਵਾਧਾ ਹੋਇਆ ਹੈ ।
ਭੂਗੋਲਿਕ ਤੌਰ ‘ਤੇ, ਵੰਡ ਖੇਤਰ 36% ਤੱਕ ਵਧ ਗਿਆ ਹੈ।
ਗੁਜਰਾਤ ਦੀ ਜਨਤਾ ਅਤੇ ਉਹ ਸਾਰੇ ਪ੍ਰਸ਼ੰਸਾ ਦੇ ਪਾਤਰ ਹਨ, ਜਿਨ੍ਹਾਂ ਦੇ ਯਤਨਾਂ ਦੀ ਬਦੌਲਤ ਇਹ ਸ਼ਾਨਦਾਰ ਕਾਰਜ ਸੰਭਵ ਹੋਇਆ।
ਪਿਛਲੇ ਕਈ ਵਰ੍ਹਿਆਂ ਤੋਂ ਗੁਜਰਾਤ ਵਿੱਚ ਸ਼ੇਰਾਂ ਦੀ ਸੰਖਿਆ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਇਸ ਨੂੰ ਭਾਈਚਾਰਕ ਭਾਗੀਦਾਰੀ, ਟੈਕਨੋਲੋਜੀ ਉੱਤੇ ਜ਼ੋਰ, ਵਣ ਜੀਵ ਸਿਹਤ ਸੇਵਾ, ਉਚਿਤ ਨਿਵਾਸ ਪ੍ਰਬੰਧਨ ਅਤੇ ਮਾਨਵ - ਸ਼ੇਰ ਟਕਰਾਅ ਨੂੰ ਘੱਟ ਕਰਨ ਲਈ ਉਠਾਏ ਗਏ ਕਦਮਾਂ ਨਾਲ ਬਲ ਮਿਲਿਆ ਹੈ। ਆਸ਼ਾ ਹੈ ਕਿ ਇਹ ਸਕਾਰਾਤਮਕ ਪ੍ਰਚਲਨ ਜਾਰੀ ਰਹੇਗਾ।”
https://twitter.com/narendramodi/status/1270687817862004736
https://twitter.com/narendramodi/status/1270687993452355585
***
ਵੀਆਰਆਰਕੇ/ਐੱਸਐੱਚ
(Release ID: 1630846)
Visitor Counter : 171
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam