PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 08 JUN 2020 6:18PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

http://164.100.117.97/WriteReadData/userfiles/image/image003KAY8.png

 

 • ਕੱਲ੍ਹ 5,137 ਲੋਕਾਂ ਦੇ ਠੀਕ ਹੋਣ ਨਾਲ, ਕੋਵਿਡ -19 ਦੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 1,24,430 ਦੇ ਪੱਧਰ `ਤੇ ਪਹੁੰਚ ਗਈ ਹੈ ਅਤੇ ਸੁਧਾਰ ਦੀ ਦਰ 48.49 ਪ੍ਰਤੀਸ਼ਤ ਤੱਕ ਹੋ ਗਈ ਹੈ।

 • ਹੁਣ ਸਰਗਰਮ ਮਾਮਲਿਆਂ ਦੀ ਕੁੱਲ ਸੰਖਿਆ 1,24,981 ਹੈ।

 • ਸਿਹਤ ਸਕੱਤਰ ਨੇ ਕੋਵਿਡ–19 ਦੇ ਵਧਦੇ ਜਾ ਰਹੇ ਮਾਮਲਿਆਂ ਵਾਲੇ ਚੋਣਵੇਂ ਜ਼ਿਲ੍ਹਿਆਂ ਦੇ ਡੀਐੱਮਜ਼, ਮਿਊਂਸਪਲ ਕਮਿਸ਼ਨਰਾਂ, ਚੀਫ਼ ਮੈਡੀਕਲ ਅਫ਼ਸਰਾਂ ਨਾਲ ਗੱਲਬਾਤ ਕੀਤੀ ਕੋਵਿਡ–19 ਨੂੰ ਰੋਕਣ ਤੇ ਉਸ ਦੇ ਪ੍ਰਬੰਧ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ

 • ਭਾਰਤੀ ਜਲ ਸੈਨਾ ਨੇ ਇਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦਾ ਸ਼ੁਰੂ ਕਰ ਦਿੱਤਾ ਹੈ।

 • ਡੀਐੱਸਟੀ ਨੇ ਕੋਵਿਡ-19 ’ਤੇ ਕੇਂਦ੍ਰਿਤ ਕਰਦਿਆਂ ਸਿਹਤ ਅਤੇ ਜੋਖਮ ਸੰਚਾਰ ਪ੍ਰੋਗਰਾਮ ਬਾਰੇ ਸੂਚਨਾ ਕਿਤਾਬਚਾ ਜਾਰੀ ਕੀਤਾ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਸਿਹਤ ਸਕੱਤਰ ਨੇ ਕੋਵਿਡ–19 ਦੇ ਵਧਦੇ ਜਾ ਰਹੇ ਮਾਮਲਿਆਂ ਵਾਲੇ ਚੋਣਵੇਂ ਜ਼ਿਲ੍ਹਿਆਂ ਦੇ ਡੀਐੱਮਜ਼, ਮਿਊਂਸਪਲ ਕਮਿਸ਼ਨਰਾਂ, ਚੀਫ਼ ਮੈਡੀਕਲ ਅਫ਼ਸਰਾਂ ਨਾਲ ਗੱਲਬਾਤ ਕੀਤੀ ਕੋਵਿਡ–19 ਨੂੰ ਰੋਕਣ ਤੇ ਉਸ ਦੇ ਪ੍ਰਬੰਧ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ

 

 

http://164.100.117.97/WriteReadData/userfiles/image/image004ECV5.jpg

 

ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ ਨੇ 10 ਰਾਜਾਂ ਦੇ 38 ਜ਼ਿਲ੍ਹਿਆਂ ਦੇ ਜ਼ਿਲ੍ਹਾ ਕਲੈਕਟਰਾਂ, ਮਿਊਂਸਪਲ ਕਮਿਸ਼ਨਰਾਂ, ਚੀਫ਼ ਮੈਡੀਕਲ ਅਫ਼ਸਰਾਂ, ਜ਼ਿਲ੍ਹਾ ਹਸਪਤਾਲਾਂ ਦੇ ਸੁਪਰਇੰਟੈਂਡੈਂਟਸ ਅਤੇ 45 ਨਗਰ ਕੌਂਸਲਾਂ / ਨਗਰ ਨਿਗਮਾਂ ਦੇ ਮੈਡੀਕਲ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਉੱਚ–ਪੱਧਰੀ ਸਮੀਖਿਆ ਮੀਟਿੰਗ ਕੀਤੀ (ਵੀਡੀਓ ਕਾਨਫ਼ਰੰਸ ਰਾਹੀਂ), ਜਿੱਥੇ ਕੋਵਿਡ–19 ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਹ ਜ਼ਿਲ੍ਹੇ ਨਿਮਨਲਿਖਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਨ: ਮਹਾਰਾਸ਼ਟਰ, ਤੇਲੰਗਾਨਾ, ਤਮਿਲ  ਨਾਡੂ, ਰਾਜਸਥਾਨ, ਹਰਿਆਣਾ, ਗੁਜਰਾਤ, ਜੰਮੂ ਤੇ ਕਸ਼ਮੀਰ, ਕਰਨਾਟਕ, ਉੱਤਰਾਖੰਡ ਅਤੇ ਮੱਧ ਪ੍ਰਦੇਸ਼। ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ, ਸਾਂਝੀਆਂ ਜਨਤਕ ਸੁਵਿਧਾਵਾਂ ਵਾਲੇ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਫੈਲਦੀ ਜਾ ਰਹੀ ਲਾਗ; ਘਰੋਂ–ਘਰੀਂ ਜਾ ਕੇ ਕੀਤੇ ਜਾਣ ਵਾਲੇ ਸਰਵੇਖਣਾਂ ਦੇ ਮਹੱਤਵ; ਤੁਰੰਤ ਟੈਸਟਿੰਗ ਤੋਂ ਬਾਅਦ ਤੁਰੰਤ ਆਈਸੋਲੇਸ਼ਨ (ਏਕਾਂਤਵਾਸ) ਅਤੇ ਕੇਸਾਂ ’ਤੇ ਲਾਗੂ ਕੀਤੇ ਜਾਣ ਵਾਲੇ ਕਲੀਨਿਕਲ ਪ੍ਰਬੰਧ ਤੇ ਕੰਟੇਨਮੈਂਟ ਨੀਤੀ ਜਿਹੇ ਮੁੱਖ ਮੁੱਦਿਆਂ ਉੱਤੇ ਵਿਚਾਰ–ਚਰਚਾ ਹੋਈ।

ਜਿਹੜੇ ਖੇਤਰਾਂ ਵਿੱਚ ਨਿਰੰਤਰ ਧਿਆਨ ਦੇਣ ਦੀ ਜ਼ਰੂਰਤ ਹੈ, ਉਨ੍ਹਾਂ ਵਿੱਚ ਇਹ ਸ਼ਾਮਲ ਹਨ; ਸਮੇਂ ਸਿਰ ਕੋਰੋਨਾ ਮਰੀਜ਼ਾਂ ਦਾ ਪਤਾ ਲਾਉਣ ਲਈ ਸਰਗਰਮੀ ਨਾਲ ਘਰੋਂ–ਘਰੀਂ ਜਾ ਕੇ ਸਰਵੇਖਣ ਕੀਤਾ ਜਾਵੇ; ਸਰਵੇਖਣ ਟੀਮਾਂ ਵਿੱਚ ਵਾਧਾ ਕੀਤਾ ਜਾਵੇ; ਐਂਬੂਲੈਂਸ ਦਾ ਪ੍ਰਬੰਧ ਪੂਰੀ ਤਰ੍ਹਾਂ ਕਾਰਜਕੁਸ਼ਲ ਹੋਵੇ; ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਅਤੇ ਬਿਸਤਰਿਆਂ ਦੇ ਪ੍ਰਬੰਧ; ਮੌਤ ਦਰਾਂ ਘਟਾਉਣਾ ਯਕੀਨੀ ਬਣਾਉਣ ਲਈ 24X7 ਰੋਟੇਸ਼ਨਲ ਟੀਮਾਂ ਰਾਹੀਂ ਹਸਪਤਾਲਾਂ ਵਿੱਚ ਦਾਖ਼ਲ ਮਰੀਜ਼ਾਂ ਦੇ ਕਲੀਨਿਕਲ ਪ੍ਰਬੰਧ ਦੀ ਕਾਰਜਕੁਸ਼ਲ ਵਿਵਸਥਾ ਹੋਵੇ। ਉਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਕਿ ਟੈਸਟਿੰਗ ਨਤੀਜੇ ਸਮੇਂ ਸਿਰ ਪ੍ਰਯੋਗਸ਼ਾਲਾਵਾਂ ਤੋਂ ਵਾਪਸ ਆਉਣ, ਤਾਂ ਜੋ ਮਰੀਜ਼ਾਂ ਦੀ ਛੇਤੀ ਸ਼ਨਾਖ਼ਤ ਤੇ ਸਮੇਂ ਸਿਰ ਇਲਾਜ ਸੁਨਿਸ਼ਚਤ ਹੋ ਸਕੇ।  ਹੁਣ ਤੱਕ ਕੁੱਲ 1,24,430 ਲੋਕਾਂ ਦਾ ਇਲਾਜ ਹੋ ਚੁੱਕਾ ਹੈ। ਪਿਛਲੇ 24 ਘੰਟਿਆਂ ਦੌਰਾਨ 5,137 ਮਰੀਜ਼ਾਂ ਦਾ ਇਲਾਜ ਹੋਇਆ ਹੈ। ਇਸ ਤਰ੍ਹਾਂ ਹੁਣ ਕੁੱਲ ਸਿਹਤਯਾਬੀ ਦਰ 48.49% ਹੋ ਗਈ ਹੈ। ਹੁਣ ਸਰਗਰਮ ਕੇਸਾਂ ਦੀ ਕੁੱਲ ਗਿਣਤੀ 1,24,981 ਹੈ।

 

http://164.100.117.97/WriteReadData/userfiles/image/image005A9MR.jpg

https://pib.gov.in/PressReleasePage.aspx?PRID=1630201

 

ਲੌਕਡਾਊਨ ਦੌਰਾਨ 3965 ਰੇਲ ਰੇਕਾਂ ਰਾਹੀਂ ਲਗਭਗ 111.02 ਲੱਖ ਮੀਟ੍ਰਿਕ ਟਨ ਅਨਾਜ ਉਠਾਇਆ ਗਿਆ

24 ਮਾਰਚ, 2020 ਨੂੰ ਲੌਕਡਾਊਨ ਦਾ ਐਲਾਨ ਹੋਣ ਦੇ ਬਾਅਦ ਤੋਂ 3,965 ਰੇਲ ਰੇਕਾਂ ਰਾਹੀਂ ਲਗਭਗ 111.02 ਲੱਖ ਮੀਟ੍ਰਿਕ ਟਨ ਅਨਾਜ ਉਠਾਇਆ ਤੇ ਉਸ ਨੂੰ ਇੱਧਰ–ਉੱਧਰ ਪਹੁੰਚਾਇਆ ਗਿਆ ਹੈ। ਰੇਲ–ਰੂਟਾਂ ਤੋਂ ਇਲਾਵਾ ਸੜਕਾਂ ਅਤੇ ਜਲ–ਮਾਰਗਾਂ ਰਾਹੀਂ ਵੀ ਆਵਾਜਾਈ ਕੀਤੀ ਗਈ ਹੈ। ਕੁੱਲ 234.51 ਲੱਖ ਮੀਟ੍ਰਿਕ ਟਨ ਦੀ ਆਵਾਜਾਈ ਕੀਤੀ ਗਈ ਹੈ।  13 ਸਮੁੰਦਰੀ ਜਹਾਜ਼ਾਂ ਰਾਹੀਂ 15,500 ਮੀਟ੍ਰਿਕ ਟਨ ਅਨਾਜ ਭੇਜਿਆ ਗਿਆ ਸੀ। ਉੱਤਰ–ਪੂਰਬੀ ਰਾਜਾਂ ਨੂੰ ਕੁੱਲ 11.30 ਲੱਖ ਮੀਟ੍ਰਿਕ ਟਨ ਅਨਾਜ ਦੀ ਆਵਾਜਾਈ ਕੀਤੀ ਗਈ ਹੈ। ਆਤਮਨਿਰਭਰ ਭਾਰਤ ਪੈਕੇਜ ਤਹਿਤ, ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ 8 ਕਰੋੜ ਅਜਿਹੇ ਪ੍ਰਵਾਸੀ ਮਜ਼ਦੂਰਾਂ, ਫਸੇ ਤੇ ਲੋੜਵੰਦ ਪਰਿਵਾਰਾਂ ਨੂੰ 8 ਲੱਖ ਮੀਟ੍ਰਿਕ ਟਨ ਅਨਾਜ ਮੁਹੱਈਆ ਕਰਵਾਈਆ ਜਾਵੇਗਾ, ਜੋ ਐੱਨਐੱਫ਼ਐੱਸਏ (NFSA) ਜਾਂ ਰਾਜਾਂ ਦੀ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਕਾਰਡਾਂ ਦੀ ਯੋਜਨਾ ਦੇ ਘੇਰੇ ਤਹਿਤ ਨਹੀਂ ਆਉਂਦੇ। ਸਾਰੇ ਪ੍ਰਵਾਸੀਆਂ ਨੂੰ ਮਈ ਤੇ ਜੂਨ ਦੇ ਮਹੀਨਿਆਂ ਲਈ 5 ਕਿਲੋਗ੍ਰਾਮ ਅਨਾਜ ਪ੍ਰਤੀ ਵਿਅਕਤੀ ਮੁਫ਼ਤ ਵੰਡਿਆ ਜਾ ਰਿਹਾ ਹੈ। ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ 4.42 ਲੱਖ ਮੀਟ੍ਰਿਕ ਟਨ ਅਨਾਜ ਉਠਾਇਆ ਹੈ ਤੇ 20.26 ਲੱਖ ਲਾਭਪਾਤਰੀਆਂ ਨੂੰ 10,131 ਮੀਟ੍ਰਿਕ ਟਨ ਅਨਾਜ ਵੰਡਿਆ ਗਿਆ ਹੈ। ਭਾਰਤ ਸਰਕਾਰ ਨੇ 1.96 ਕਰੋੜ ਪ੍ਰਵਾਸੀ ਪਰਿਵਾਰਾਂ ਲਈ 39,000 ਮੀਟ੍ਰਿਕ ਟਨ ਦਾਲ਼ਾਂ ਵੀ ਪ੍ਰਵਾਨ ਕੀਤੀਆਂ ਹਨ।

https://pib.gov.in/PressReleseDetail.aspx?PRID=1630075

 

ਸਮੁਦਰ ਸੇਤੂ - ਭਾਰਤੀ ਜਲ ਸੈਨਾ, ਇਰਾਨ ਇਸਲਾਮੀ ਗਣਤੰਤਰ ਤੋਂ ਨਾਗਰਿਕਾਂ ਨੂੰ ਸਵਦੇਸ਼ ਲਿਆਵੇਗੀ

 

ਭਾਰਤੀ ਜਲ ਸੈਨਾ ਨੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ 08 ਮਈ, 2020 ਨੂੰ ਅਪਰੇਸ਼ਨ ਸਮੁਦਰ ਸੇਤੂ ਸ਼ੁਰੂ ਕੀਤਾ ਸੀ।  ਭਾਰਤੀ ਜਲ ਸੈਨਾ  ਦੇ ਜਹਾਜ਼ਾਂ, ਜਲਅਸ਼ਵ ਅਤੇ ਮਗਰ ਨੇ ਪਹਿਲਾਂ ਹੀ ਮਾਲਦੀਵ ਅਤੇ ਸ੍ਰੀ ਲੰਕਾ ਤੋਂ 2874 ਨਾਗਰਿਕਾਂ ਨੂੰ ਕੋਚੀ ਅਤੇ ਤੂਤੀਕੋਰਿਨ ਬੰਦਰਗਾਹਾਂ ਤੱਕ ਪਹੁੰਚਾਇਆ ਹੈ। ਸਮੁਦਰ ਸੇਤੂ  ਦੇ ਅਗਲੇ ਪੜਾਅ ਵਿੱਚ,  ਭਾਰਤੀ ਜਲ ਸੈਨਾ ਦਾ ਜਹਾਜ਼ ਸ਼ਾਰਦੁਲ 08 ਜੂਨ 2020 ਨੂੰ ਇਰਾਨ ਇਸਲਾਮੀ ਗਣਤੰਤਰ  ਦੇ ਬੰਦਰ ਅੱਬਾਸ ਬੰਦਰਗਾਹ ਤੋਂ ਭਾਰਤੀ ਨਾਗਰਿਕਾਂ ਨੂੰ ਲੈ ਕੇ ਪੋਰਬੰਦਰ,  ਗੁਜਰਾਤ ਲਈ ਰਵਾਨਾ ਹੋਵੇਗਾ। ਇਰਾਨ ਇਸਲਾਮੀ ਗਣਤੰਤਰ ਸਥਿਤ  ਭਾਰਤੀ ਮਿਸ਼ਨ,  ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ।  ਜਿਨ੍ਹਾਂ ਨੂੰ ਜ਼ਰੂਰੀ ਮੈਡੀਕਲ ਸਕ੍ਰੀਨਿੰਗ  ਦੇ ਬਾਅਦ ਯਾਤਰਾ ਦੀ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।

 

https://pib.gov.in/PressReleseDetail.aspx?PRID=1630162

ਮਿਸ਼ਨ ਸਾਗਰ-ਆਈਐੱਨਐੱਸ ਕੇਸਰੀ ਪੋਰਟ ਵਿਕਟੋਰੀਆ ਸੇਸ਼ੇਲਸ ਪਹੁੰਚਿਆ

ਮਿਸ਼ਨ ਸਾਗਰ ਦੇ ਤਹਿਤ ਭਾਰਤੀ ਜਲ ਸੈਨਾ ਦਾ ਜਹਾਜ਼ ਕੇਸਰੀ 07 ਜੂਨ 2020 ਨੂੰ ਪੋਰਟ ਵਿਕਟੋਰੀਆ,ਸੇਸ਼ੇਲਸ ਪਹੁੰਚਿਆ। ਇਸ ਕਠਿਨ ਸਮੇਂ ਵਿੱਚ ਭਾਰਤ ਸਰਕਾਰ ਦੁਆਰਾ ਕੋਵਿਡ-19 ਮਹਾਮਾਰੀ ਦੇ ਨਾਲ ਨਜਿੱਠਣ ਲਈ ਮਿੱਤਰ ਦੇਸ਼ਾਂ ਨੂੰ ਸਹਾਇਤਾ ਪ੍ਰਦਾਨ ਕਰਨ ਰਹੀ ਹੈ। ਇਸ ਦੇ ਤਹਿਤ ਆਈਐੱਨਐੱਸ ਕੇਸਰੀ ਪੋਰਟ ਸੇਸ਼ੇਲਸ ਦੇ ਲੋਕਾਂ ਦੇ ਲਈ ਕੋਵਿਡ ਨਾਲ ਸਬੰਧਿਤ ਜ਼ਰੂਰੀ ਦਵਾਈਆ ਦੀ ਖੇਪ ਲੈ ਕੇ ਪਹੁੰਚਿਆ ਹੈ।

https://pib.gov.in/PressReleseDetail.aspx?PRID=1630101

 

ਅਪ੍ਰੇਸ਼ਨ ਸਮੁਦਰ ਸੇਤੂ -ਆਈਐੱਨਐੱਸ ਜਲਅਸ਼ਵ 700 ਭਾਰਤੀ ਨਾਗਰਿਕਾਂ ਨੂੰ ਲੈ ਕੇ ਮਾਲਦੀਵ ਤੋਂ ਤੂਤੀਕੋਰਿਨ ਪਹੁੰਚਿਆ

ਭਾਰਤੀ ਜਲ ਸੈਨਾ ਦੁਆਰਾ "ਅਪ੍ਰੇਸ਼ਨ ਸਮੁਦਰ  ਸੇਤੂ" ਲਈ ਤੈਨਾਤ ਕੀਤਾ ਗਿਆ  ਆਈਐੱਨਐੱਸ ਜਲਅਸ਼ਵ ਮਾਲਦੀਵਾ ਦੇ ਮਾਲੇ ਤੋਂ 700 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਲੈ ਕੇ 07 ਜੂਨ 2020 ਨੂੰ ਤੂਤੀਕੋਰਿਨ ਬੰਦਰਗਾਹ ਪਹੁੰਚ ਗਿਆ।  ਵੰਦੇ ਭਾਰਤ ਮਿਸ਼ਨ ਦੇ ਤਹਿਤ ਹੁਣ ਤੱਕ ਆਈਐੱਨਐੱਸ ਜਲਅਸ਼ਵ ਮਾਲਦੀਵ ਅਤੇ ਸ੍ਰੀਲੰਕਾ ਤੋਂ 2672 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲਿਆ ਚੁੱਕਿਆ ਹੈ। 

https://pib.gov.in/PressReleseDetail.aspx?PRID=1630084

 

ਡੀਐੱਸਟੀ ਨੇ ਕੋਵਿਡ-19 ’ਤੇ ਕੇਂਦ੍ਰਿਤ ਕਰਦਿਆਂ ਸਿਹਤ ਅਤੇ ਜੋਖਮ ਸੰਚਾਰ ਪ੍ਰੋਗਰਾਮ ਬਾਰੇ ਸੂਚਨਾ ਕਿਤਾਬਚਾ ਜਾਰੀ ਕੀਤਾ

ਨੈਸ਼ਨਲ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨ (ਐੱਨਸੀਐੱਸਟੀਸੀ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਸਿਹਤ ਅਤੇ ਜੋਖਮ ਸੰਚਾਰ ਬਾਰੇ ਹਾਲ ਹੀ ਵਿੱਚ ਲਾਂਚ ਕੀਤੇ ਗਏ ਪ੍ਰੋਗਰਾਮ ਲਈ ਇੱਕ ਸੂਚਨਾ ਕਿਤਾਬਚਾ ਜਾਰੀ ਕੀਤਾ ਹੈ। ਪ੍ਰੋਗਰਾਮ ‘ਸਾਇੰਸ ਅਤੇ ਸਿਹਤ ਉੱਤੇ ਜਾਗਰੂਕਤਾ ਦਾ ਸਾਲ (ਵਾਈਏਐੱਸਐੱਚ, ਯਸ਼)’ ਕੋਵਿਡ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ। ਕਿਤਾਬਚਾ ਦੇਸ਼ ਵਿੱਚ ਖ਼ਾਸਕਰ ਕੋਵਿਡ -19 ਮਹਾਂਮਾਰੀ ਦੁਆਰਾ ਪੈਦਾ ਕੀਤੇ ਗਏ ਜੋਖਮਾਂ, ਸੰਕਟਾਂ, ਤਬਾਹੀਆਂ ਅਤੇ ਅਨਿਸ਼ਚਿਤਤਾਵਾਂ ਦੇ ਮੁੱਦਿਆਂ ਨੂੰ ਸੰਬੋਧਨ ਕਰਨ ਲਈ ਇੱਕ ਵੱਡੇ ਪ੍ਰੋਗਰਾਮ ਦੀ ਉਤਪਤੀ ਅਤੇ ਲੋੜ ਬਾਰੇ ਸੂਚਨਾ ਦਿੰਦਾ ਹੈ। ਪ੍ਰੋਗਰਾਮ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਬਿਹਤਰ ਤਿਆਰੀ ਲਈ ਵਿਗਿਆਨ ਅਤੇ ਸਿਹਤ ਪ੍ਰਤੀ ਲੋਕਾਂ ਦੀ ਸਮਝ ਅਤੇ ਜਾਗਰੂਕਤਾ ਨੂੰ ਵਧਾਉਣ ’ਤੇ ਕੇਂਦ੍ਰਿਤ ਹੈ।

https://pib.gov.in/PressReleseDetail.aspx?PRID=1630192

 

ਭਾਰਤੀ ਵਾਯੂ ਸੈਨਾ ਨੇ ਆਈਸੋਲੇਟਡ ਟ੍ਰਾਂਸਪੋਰਟੇਸ਼ਨ ਲਈ ਸਵਦੇਸ਼ੀ ਏਅਰਬੋਰਨ ਰੇਸਕਿਊ ਪੋਡ (ARPIT) ਨੂੰ ਸ਼ਾਮਲ ਕੀਤਾ

ਭਾਰਤੀ ਵਾਯੂ ਸੈਨਾ ਨੇ ਆਈਸੋਲੇਟਡ ਟ੍ਰਾਂਸਪੋਰਟੇਸ਼ਨ ਲਈ ਇੱਕ ਏਅਰਬੋਰਨ ਰੇਸਕਿਊ ਪੋਡ ਦਾ ਡਿਜ਼ਾਇਨ, ਵਿਕਾਸ ਅਤੇ ਨਿਰਮਾਣ ਕੀਤਾ ਹੈ। ਇਸ ਦੀ ਵਰਤੋਂ ਉਚਾਈ ਵਾਲੇ ਖੇਤਰਾਂ ,ਵੱਖ ਵੱਖ ਥਾਵਾਂ ਅਤੇ ਦੂਰ ਦੇ ਖੇਤਰਾਂ ਤੋਂ ਕੋਵਿਡ 19 ਸਮੇਤ  ਗੰਭੀਰ ਸੰਕ੍ਰਮਕ ਮਰੀਜ਼ਾਂ ਨੂੰ ਕੱਢਣ ਲਈ ਕੀਤਾ ਜਾਵੇਗਾ।

 

ਦਰਅਸਲ ਕੋਵਿਡ 19 ਨੂੰ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਵਾਯੂ ਯਾਤਰਾ ਦੌਰਾਨ ਦੇ ਮਰੀਜ਼ਾਂ ਤੋਂ ਸੰਕ੍ਰਮਣ ਫੈਲਣ ਦੇ ਖਤਰੇ ਨਾਲ ਨਜਿੱਠਣ ਲਈ ਅਲੱਗ ਕਿਸਮ ਦੀ ਨਿਕਾਸੀ ਵਿਵਸਥਾ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਸਭ ਤੋਂ ਪਹਿਲਾਂ ਪ੍ਰੋਟੋਟਾਈਪ ਨੂੰ ਵਿਕਸਿਤ ਕੀਤਾ ਗਿਆ, ਜਿਸ ਵਿੱਚ ਬਾਅਦ ਵਿੱਚ ਕਈ ਬਦਲਾਅ ਕੀਤੇ ਗਏ। ਪ੍ਰਧਾਨ ਮੰਤਰੀ ਦੇ 'ਆਤਮਨਿਰਭਰ ਭਾਰਤ' ਅਭਿਯਾਨ ਦਾ ਸਮਰਥਨ ਕਰਦੇ ਹੋਏ ਇਸ ਏਅਰਬੋਰਨ ਰੇਸਕਿਊ ਪੋਡ ਨੂੰ ਬਣਾਉਣ ਵਿੱਚ ਕੇਵਲ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਵਿਕਸਿਤ ਕਰਨ ਵਿੱਚ ਸਿਰਫ਼ ਸੱਠ ਹਜ਼ਾਰ ਰੁਪਏ ਦੀ ਲਾਗਤ ਆਈ ਹੈ, ਜੋ ਸੱਠ ਲੱਖ ਰੁਪਏ ਤੱਕ ਦੀ ਲਾਗਤ ਵਾਲੀ ਆਯਾਤ ਪ੍ਰਣਾਲੀਆਂ ਦੀ ਤੁਲਨਾ ਵਿੱਚ ਬਹੁਤ ਘੱਟ ਹੈ।

https://pib.gov.in/PressReleseDetail.aspx?PRID=1630227

 

ਕੋਵਿਡ -19 ਦੇ ਫੈਲਾਅ ʼਤੇ ਨਿਯੰਤਰਣ ਕਰਨ ਲਈ ਵੱਡੇ ਪੱਧਰ 'ਤੇ ਉਦਯੋਗਿਕ ਗ੍ਰੇਡ ਨਿਰਮਾਣ ਅਤੇ 3ਡੀ ਐਂਟੀਮਾਈਕ੍ਰੋਬਾਇਅਲ ਫੇਸ-ਸ਼ੀਲਡਸ ਦੇ ਵਣਜੀਕਰਨ ਲਈ ਨਾਈਪਰ ਗੁਵਾਹਾਟੀ ਅਤੇ ਹਿੰਦੁਸਤਾਨ ਐਂਟੀਬਾਇਓਟਿਕਸ ਲਿਮਿਟਿਡ ਦੇ ਦਰਮਿਆਨ ਸਹਿਮਤੀ ਪੱਤਰ ਹੋਇਆ

ਇਸ ਨੇ ਹਿੰਦੁਸਤਾਨ ਐਂਟੀਬਾਇਓਟਿਕ ਲਿਮਿਟਿਡ (ਐੱਚਏਐਲ ਜੋ ਕਿ ਭਾਰਤ ਸਰਕਾਰ ਦੇ ਫਰਮਾਸਿਊਟੀਕਲ ਵਿਭਾਗ ਦੇ ਤਹਿਤ ਇੱਕ ਪੀਐੱਸਯੂ ਹੈ), ਪਿੰਪਰੀ, ਪੁਣੇ ਨਾਲ ਵੱਡੇ ਪੱਧਰ 'ਤੇ ਉਦਯੋਗਿਕ-ਗ੍ਰੇਡਨਿਰਮਾਣ ਅਤੇ ਉਨ੍ਹਾਂ ਦੇ 3 ਡੀ ਪ੍ਰਿੰਟਿਡ ਐਂਟੀਮਾਈਕ੍ਰੋਬਾਇਅਲ ਫੇਸ ਸ਼ੀਲਡਾਂ ਦੇ ਵਣਜੀਕਰਨ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ।  ਨਾਈਪਰ-ਗੁਵਾਹਾਟੀ ਨੇ ਆਪਣੀਆਂ 3ਡੀ ਪ੍ਰਿੰਟਿਡ ਐਂਟੀਮਾਈਕ੍ਰੋਬਾਇਅਲ ਫੇਸ-ਸ਼ੀਲਡਾਂ 'ਤੇ ਇੰਡੀਅਨ ਪੇਟੈਂਟ ਔਫਿਸ, ਨਵੀਂ ਦਿੱਲੀ ਵਿਖੇ ਦੋਵੇਂ-ਇੰਡੀਅਨ ਡਿਜ਼ਾਈਨ ਪੇਟੈਂਟ ਅਤੇ ਪ੍ਰੋਵੀਜ਼ਨਲ ਪੇਟੈਂਟ ਵੀ ਦਾਇਰ ਕੀਤੇ ਹਨ। ਨੈਸ਼ਨਲ ਇੰਸਟੀਟਿਊਟ ਆਵ੍ ਫਰਮਾਸਿਊਟੀਕਲਸ ਐਜੂਕੇਸ਼ਨ ਐਂਡ ਰਿਸਰਚ (ਨਾਈਪਰ)-ਗੁਵਾਹਾਟੀ, ਫਰਮਾਸਿਊਟੀਕਲ ਵਿਭਾਗ ਦੇ ਤਹਿਤ ਕੋਵਿਡ -19 ਦੇ ਸੰਕ੍ਰਮਣ ਦੇ ਘਾਤਕ ਫੈਲਾਅ ਨੂੰ ਰੋਕਣ ਲਈ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈਜ਼) ਵਿਕਸਿਤ ਕਰਨ ਦੇ ਮਾਮਲੇ ਵਿੱਚ ਲਾਭਦਾਇਕ ਯੋਗਦਾਨ ਤੇ ਸਮਾਧਾਨ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

https://pib.gov.in/PressReleseDetail.aspx?PRID=1630215

 

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਸੀਰੀਜ਼ ਅਧੀਨ 29ਵੇਂ ਵੈਬੀਨਾਰ ਜ਼ਰੀਏ ਮੱਧ ਪ੍ਰਦੇਸ਼ ਦੇ ਵਾਈਲਡ ਵੰਡਰਸ ਦੀ ਵਰਚੁਅਲ ਸਫਾਰੀ ਪੇਸ਼ ਕੀਤੀ

 

ਵੈਬੀਨਾਰ ਵਿੱਚ ਵਿਭਿੰਨਤਾ ਵਾਲੇ ਦੁਨੀਆ ਦੇ ਸਭ ਤੋਂ ਅਮੀਰ ਹਾਟਸਪਾਟਸ ਵਾਲੀ ਵਰਚੁਅਲ ਸਫਾਰੀ : ਦ ਸਟੇਟ ਆਵ੍ ਮੱਧ ਪ੍ਰਦੇਸ਼ ਪੇਸ਼ ਕੀਤੀ ਗਈ ਜੋ ਕਿ ਹੈਰਾਨਕੁੰਨ ਭਾਰਤ ਦਾ ਦਿਲ ਵੀ ਕਹਾਉਂਦੀ ਹੈ। ਟੂਰਿਜ਼ਮ ਉੱਤੇ ਕੋਵਿਡ-19 ਦੇ ਪੈ ਰਹੇ ਪ੍ਰਭਾਵਾਂ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਟੂਰਿਜ਼ਮ ਵਿਭਾਗ ਨੇ ਕਿਰਾਏ ਉੱਤੇ ਕਾਰਵਾਂ ਗੱਡੀਆਂ ਦੀ ਧਾਰਨਾ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਸਾਰੀਆਂ ਸੁਵਿਧਾਵਾਂ ਜਿਵੇਂ ਕਿ ਬੈੱਡ, ਰੈਫਰੀਜਿਰੇਟਰ ਅਤੇ ਹੋਰ ਲੋੜੀਂਦੀਆਂ ਵਸਤਾਂ ਦਾ ਪ੍ਰਬੰਧ ਹੈ ਅਤੇ ਇਸੇ ਕਾਰਨ ਹੀ ਲੋਕਾਂ ਨੂੰ ਆਪਣੇ ਦੌਰੇ ਦੌਰਾਨ ਹੋਟਲਾਂ ਵਿੱਚ ਰਹਿਣ ਦੀ ਲੋੜ ਨਹੀਂ ਰਹਿੰਦੀ ਅਤੇ ਉਹ ਅਜਿਹੀਆਂ ਗੱਡੀਆਂ ਕਿਰਾਏ ਤੇ ਲੈ ਕੇ ਟੂਰਿਜ਼ਮ ਦਾ ਆਨੰਦ ਮਾਣਦੇ ਹਨ।

https://pib.gov.in/PressReleseDetail.aspx?PRID=1630243

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

 • ਕੇਰਲ: ਥ੍ਰੀਸਰ ਮੈਡੀਕਲ ਕਾਲਜ ਵਿੱਚ ਇਲਾਜ ਅਧੀਨ 43 ਸਾਲਾ ਔਰਤ ਦੀ ਅੱਜ ਬਾਅਦ ਦੁਪਹਿਰ ਮੌਤ ਹੋ ਜਾਣ ਕਾਰਨ ਕੋਵਿਡ-19 ਕਾਰਨ ਕੇਰਲ ਵਿੱਚ 17ਵੀਂ ਮੌਤ ਦਰਜ ਕੀਤੀ ਗਈ। ਇਸ ਦੌਰਾਨ ਰਾਜ ਦੇ ਸਿਹਤ ਮੰਤਰੀ ਕੇ.ਸ਼ੈਲਜਾ ਨੇ ਕਿਹਾ ਕਿ ਕੋਵਿਡ-19 ਨੂੰ ਕਮਿਊਨਿਟੀ ਪੱਧਰ 'ਤੇ ਫੈਲਣ ਤੋਂ ਰੋਕਣਾ ਹੀ ਸਰਕਾਰ ਦੀ ਪਹਿਲੀ ਤਰਜੀਹ ਹੈ। ਇਸ ਯਤਨ ਵਿੱਚ ਲੋਕਾਂ ਦਾ ਸਹਿਯੋਗ ਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਰਾਜ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਇਸ ਬਿਮਾਰੀ ਦਾ ਫੈਲਾਅ 10 ਤੋਂ 15 ਪ੍ਰਤੀਸ਼ਤ ਦਰਮਿਆਨ ਹੈ। ਕੋਜ਼ੀਕੋਡ ਤੇ ਪਠਾਣਾਮਿਥਿੱਟਾ ਵਿੱਚ ਏਕਾਂਤਵਾਸ ਕੀਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕੋਵਿਡ ਟੈਸਟ ਲਈ ਉਨ੍ਹਾਂ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਦੁਬਈ ਪਹੁੰਚੇ ਇੱਕ ਕੇਰਲ ਵਾਸੀ ਨੇ ਅੱਜ ਯੂਏਈ ਵਿੱਚ ਇਸ ਵਾਇਰਸ ਕਾਰਨ ਦਮ ਤੋੜ ਦਿੱਤਾ ਹੈ। ਰਾਜ ਵਿੱਚ ਬੀਤੇ ਕੱਲ੍ਹ ਕੋਵਿਡ ਕਾਰਨ ਇੱਕ ਮੌਤ ਅਤੇ 107 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। 1,095 ਮਰੀਜ਼ ਅਜੇ ਵੀ ਇਲਾਜ ਅਧੀਨ ਹਨ।

 • ਤਮਿਲ ਨਾਡੂ: ਮੁੱਖ ਮੰਤਰੀ ਨੇ ਕਿਹਾ ‘ਭਾਰਤ ਵਿੱਚ ਸਭ ਤੋਂ ਵੱਧ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਅਤੇ ਪੂਰੀ ਦੁਨੀਆ ਵਿੱਚ ਸਭ ਤੋਂ ਘੱਟ ਮੌਤਾਂ ਤਮਿਲ ਨਾਡੂ ਵਿੱਚ ਹਨ’। ਕੋਵਿਡ-19 ਕੇਸ ਵਧਣ ਕਾਰਨ ਤਮਿਲ ਨਾਡੂ ਦੇ ਮੰਦਰ ਬੰਦ ਰਹੇ। ਰਾਜ ਨੇ ਨਿਜੀ ਖੇਤਰ ਵੱਲੋਂ ਜਾਂਚ ਫੀਸ ਨੂੰ ਕਾਬੂ ਕਰਦਿਆਂ 3,000 ਰੁਪਏ ਤੈਅ ਕੀਤੇ ਹਨ ਅਤੇ ਘਰ ਆਉਣ ਲਈ ਵਾਧੂ 500 ਰੁਪਏ ਵਸੂਲਣ ਦੀ ਆਗਿਆ ਵੀ ਦਿੱਤੀ ਹੈ। ਪ੍ਰਯੋਗਸ਼ਾਲਾਵਾਂ ਦੀ ਗੁਣਵੱਤਾ ਜਾਂਚੀ ਜਾਵੇਗੀ। ਚੇਨਈ ਦੇ ਆਸ-ਪਾਸ ਦੇ ਤਿੰਨ ਜ਼ਿਲ੍ਹਿਆਂ ਲਈ ਨਵੀਂ ਰੋਕਥਾਮ ਰਣਨੀਤੀ ਘੜੀ ਗਈ ਹੈ; ਯੋਜਨਾ ਵਿੱਚ ਸ਼ਹਿਰੀ, ਗ੍ਰਾਮੀਣ ਖੇਤਰਾਂ ਵਿੱਚ ਮਾਮਲਿਆਂ ਦਾ ਸੂਖਮ ਪ੍ਰਬੰਧਨ ਵੀ ਸ਼ਾਮਲ ਹੈ। ਤਮਿਲ ਨਾਡੂ ਵਿੱਚ ਰਿਪੋਰਟ ਕੀਤੇ ਗਏ 70% ਕੇਸ ਚੇਨਈ ਤੋਂ ਹਨ। ਕੱਲ੍ਹ 1515 ਨਵੇਂ ਕੇਸ, 604 ਠੀਕ ਹੋਏ ਅਤੇ 18 ਮੌਤਾਂ ਹੋਈਆਂ ਹਨ। ਚੇਨਈ ਤੋਂ 1155 ਕੇਸ ਹਨ। ਕੁੱਲ ਕੇਸ: 31667, ਮੌਜੂਦਾ ਕੇਸ: 14396, ਮੌਤਾਂ: 269, ਛੁੱਟੀ ਦਿੱਤੀ: 16999. ਚੇਨਈ ਵਿੱਚ 10982 ਕੇਸ ਸਰਗਰਮ ਹਨ।

 • ਕਰਨਾਟਕ: ਅੱਜ ਤੋਂ, ਮੰਦਰ, ਮਸਜਿਦ ਤੇ ਚਰਚ ਦਰਸ਼ਨਾਂ ਲਈ ਖੋਲ੍ਹੇ, ਪਰ ਸਰਕਾਰ ਵੱਡੇ ਇਕੱਠ ਹੋਣ ਤੋਂ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਬਾਜ਼ਾਰ, ਮਾਲ, ਹੋਟਲ ਵੀ ਖੁੱਲ੍ਹ ਗਏ। ਇਸ ਦੌਰਾਨ ਬੀਬੀਐੱਮਪੀ ਨੇ ਘਰੇਲੂ ਏਕਾਂਤਵਾਸ ਲਈ ਐੱਸਓਪੀ ਜਾਰੀ ਕੀਤੇ ਹਨ, ਘਰੇਲੂ ਏਕਾਂਤਵਾਸ ਲਈ ਨਿਰਦੇਸ਼ਿਤ ਕੀਤੇ ਲੋਕਾਂ 'ਤੇ ਤਿੱਖੀ ਨਜ਼ਰ ਰੱਖਣ ਲਈ 460 ਟੀਮਾਂ ਦਾ ਗਠਨ ਕੀਤਾ ਹੈ। ਕੱਲ੍ਹ 239 ਨਵੇਂ ਕੇਸ, 143 ਨੂੰ ਛੁੱਟੀ ਮਿਲੀ ਅਤੇ ਦੋ ਮੌਤਾਂ ਦਰਜ ਹੋਈਆਂ ਹਨ। ਕੁੱਲ ਪਾਜ਼ਿਟਿਵ ਕੇਸ: 5452, ਮੌਜੂਦਾ ਕੇਸ: 3257, ਮੌਤਾਂ: 61 ਤੰਦਰੁਸਤ ਹੋਏ: 2132

 • ਆਂਧਰ ਪ੍ਰਦੇਸ਼: 80 ਦਿਨਾਂ ਦੇ ਵਕਫੇ ਮਗਰੋਂ ਤਿਰੂਮਾਲਾ ਮੰਦਰ ਦੇ ਦਰਸ਼ਨ ਪੱਕੇ ਤੌਰ 'ਤੇ ਖੋਲ੍ਹਣ ਤੋਂ ਪਹਿਲਾਂ ਅਜ਼ਮਾਇਸ਼ ਦੇ ਅਧਾਰ 'ਤੇ ਸ਼ਰਧਾਲੂਆਂ ਲਈ ਮੁੜ ਸ਼ੁਰੂ ਕੀਤਾ ਗਿਆ। ਸਾਉਣੀ ਦੇ ਮੌਸਮ ਵਿੱਚ ਸਾਰੀਆਂ ਫਸਲਾਂ ਦੀ ਕਾਸ਼ਤ ਦਾ ਟੀਚਾ 39.59 ਲੱਖ ਹੈਕਟੇਅਰ ਨਿਰਧਾਰਿਤ ਕੀਤਾ ਗਿਆ ਹੈ ਜਦੋਂਕਿ ਆਮ ਤੌਰ 'ਤੇ ਇਹ ਰਕਬਾ 37.54 ਲੱਖ ਹੈਕਟੇਅਰ ਹੁੰਦਾ ਹੈ। ‘ਹੁਨਰ ਦੀ ਘਾਟ’ ਜਾਣਨ ਲਈ ਜ਼ਿਲ੍ਹਾ ਪੱਧਰੀ ਪ੍ਰੀ-ਸਰਵੇਖਣ ਦੀ ਪ੍ਰਕਿਰਿਆ ਦੇ ਮੱਧ ਜੂਨ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਤਾਂ ਜੋ ਵੱਡੇ ਪੱਧਰ 'ਤੇ ਹੁਨਰਮੰਦ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਕਰ ਜਾਣ ਕਾਰਨ ਤੰਗੀ ਵਿੱਚ ਆਈ ਸਨਅਤੀ ਲੋੜਾਂ ਦਾ ਪਤਾ ਲੱਗ ਸਕੇ ਅਤੇ ਲੋੜ ਮੁਤਾਬਕ ਹੁਨਰਮੰਦਰ ਕਰਮਚਾਰੀਆਂ ਦੀ ਭਾਲ ਹੋ ਸਕੇ। 14,246 ਨਮੂਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ 24 ਘੰਟਿਆਂ ਦੌਰਾਨ 125 ਨਵੇਂ ਕੇਸ, 34 ਨੂੰ ਛੁੱਟੀ ਦੇਣ ਦੇ ਨਾਲ ਕਿਸੇ ਵੀ ਮੌਤ ਦੀ ਖ਼ਬਰ ਨਹੀਂ ਹੈ। ਕੁੱਲ ਕੇਸ: 3843, ਮੌਜੂਦਾ: 1381, ਠੀਕ ਹੋਏ: 2387, ਮੌਤਾਂ: 75

 • ਤੇਲੰਗਾਨਾ: ਅੱਜ ਤੋਂ ਮੰਦਰਾਂ ਨੇ ਸ਼ਰਧਾਲੂਆਂ ਲਈ ਆਪਣੇ ਦਰਵਾਜ਼ੇ ਖੋਲ੍ਹੇ। ਰਾਜ ਭਰ ਦੇ ਮੰਦਰਾਂ ਵਿੱਚ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਤੇਲੰਗਾਨਾ ਦੀ ਰਾਜਪਾਲ ਤਮਿਲ ਸਾਈ ਸੁੰਦਰਾਰਾਜਨ ਨੇ ਆਪਣੀਆਂ ਡਿਊਟੀਆਂ ਦੌਰਾਨ ਕੋਵਿਡ-19 ਨਾਲ ਪੀੜਤ ਹੋਣ ਵਾਲੇ ਸਿਹਤ ਕਰਮਚਾਰੀਆਂ ਦੀ ਹੌਸਲਾ ਅਫਜ਼ਾਈ ਲਈ ਸੋਮਵਾਰ ਨੂੰ ਨਿਜ਼ਾਮ ਦੇ ਮੈਡੀਕਲ ਸਾਇੰਸਜ਼ ਇੰਸਟੀਚਿਊਟ (ਐੱਨਆਈਐੱਮਐੱਸ) ਦਾ ਦੌਰਾ ਕੀਤਾ।  ਜੂਨ ਤੱਕ ਕੁੱਲ ਕੇਸ 3650 ਹਨ। ਅੱਜ ਪ੍ਰਵਾਸੀ ਅਤੇ ਵਿਦੇਸ਼ਾਂ ਤੋਂ ਪਰਤੇ 448 ਵਿਅਕਤੀਆਂ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ।

 • ਮਹਾਰਾਸ਼ਟਰ: ਕੋਵਿਡ-19 ਦੇ 3,077 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 85,975 ਹੋ ਗਈ ਹੈ, ਜਿਨ੍ਹਾਂ ਵਿੱਚੋਂ 43,591 ਮਾਮਲੇ ਸਰਗਰਮ ਹਨ। ਹੌਟਸਪੌਟ ਮੁੰਬਈ ਵਿੱਚ ਐਤਵਾਰ ਨੂੰ 1,421 ਨਵੇਂ ਲਾਗ ਦੇ ਮਾਮਲਿਆਂ ਦੀ ਰਿਪੋਰਟ ਮਿਲੀ ਜਿਸ ਨਾਲ ਸ਼ਹਿਰ ਵਿੱਚ ਕੁੱਲ ਕੇਸਾਂ ਦਾ ਅੰਕੜਾ 48,549 ‘ਤੇ ਪਹੁੰਚ ਗਿਆ। ਮਹਾਰਾਸ਼ਟਰ ਵਿੱਚ ਪ੍ਰਾਈਵੇਟ ਦਫ਼ਤਰਾਂ ਨੇ ਜ਼ਰੂਰਤ ਅਨੁਸਾਰ 10% ਮੁਲਾਜ਼ਮਾਂ ਨਾਲ ਕੰਮ ਮੁੜ ਤੋਂ ਸ਼ੁਰੂ ਕਰ ਦਿੱਤਾ ਹੈ, ਜਦਕਿ ਬਾਕੀ ਵਿਅਕਤੀ ਘਰ ਤੋਂ ਹੀ ਕੰਮ ਕਰ ਰਹੇ ਹਨ। ਲਾਕਡਾਊਨ 5.0 ਵਿੱਚ, ਰਾਜ ਸਰਕਾਰ ਨੇ ਕੰਟੇਨਮੈਂਟ ਤੇ ਗ਼ੈਰ-ਕੰਟੇਨਮੈਂਟ ਜ਼ੋਨਾਂ ਲਈ ਸਪੱਸ਼ਟ ਸੀਮਾਵਾਂ ਦੇ ਅਧਾਰ 'ਤੇ ਲੌਕਡਾਊਨ ਨੂੰ ਪੜਾਅਵਾਰ ਸੁਖਾਲਾ ਕਰਨ ਦਾ ਐਲਾਨ ਕੀਤਾ ਹੈ।

 • ਗੁਜਰਾਤ: ਕੋਵਿਡ-19 ਦੇ 480 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ ਨੂੰ 20,070 'ਤੇ ਲੈ ਗਏ ਹਨ, ਜਿਨ੍ਹਾਂ ਵਿੱਚੋਂ 5,186 ਮੌਜੂਦਾ ਮਾਮਲੇ ਹਨ। ਪਿਛਲੇ 24 ਘੰਟਿਆਂ ਦੌਰਾਨ 30 ਮਰੀਜ਼ਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 1,249 ਹੋ ਗਈ ਹੈ। ਗੁਜਰਾਤ ਵਿੱਚ ਭਗਵਾਨ ਦਵਾਰਕਾਧੀਸ਼ ਤੇ ਸ੍ਰੀ ਸੋਮਨਾਥ ਮੰਦਰ ਅੱਜ ਦਰਸ਼ਨ ਲਈ ਮੁੜ ਤੋਂ ਖੋਲ੍ਹੇ ਗੇ। ਹਾਲਾਂਕਿ, ਸ਼ਰਧਾਲੂਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 12 ਜੂਨ ਤੋਂ ਬਾਅਦ ਉਪਲਬਧ ਸਥਾਨਾਂ 'ਤੇ ਆਨਲਾਈਨ ਬੁਕਿੰਗ ਰਾਹੀਂ ਹੀ ਸੋਮਨਾਥ ਮੰਦਰ ਦੇ ਦਰਸ਼ਨ ਕਰਨ। ਅਪ੍ਰੇਸ਼ਨ ਸਮੁਦਰ ਸੇਤੂ ਦੇ ਹਿੱਸੇ ਵਜੋਂ, ਆਈਐੱਨਐੱਸ ਸ਼ਾਰਦੁਲ ਅੱਜ ਇਰਾਨ ਦੇ ਬੰਦਰ ਅੱਬਾਸ ਬੰਦਰਗਾਹ ਤੋਂ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਗੁਜਰਾਤ ਦੇ ਪੋਰਬੰਦਰ ਲਈ ਚਲੇਗਾ। ਇਰਾਨ ਵਿੱਚ ਭਾਰਤੀ ਮਿਸ਼ਨ, ਬਾਹਰ ਕੱਢੇ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਅਤੇ ਲੋੜੀਂਦੀ ਮੈਡੀਕਲ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਬੇੜੇ ਵਿੱਚ ਸਵਾਰ ਕੀਤਾ ਜਾਵੇਗਾ।

 • ਰਾਜਸਥਾਨ: ਹੁਣ ਤੱਕ ਕੋਵਿਡ-19 ਦੇ 97 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਕਿ ਰਾਜ ਦੀ ਪਾਜ਼ਿਟਿਵ ਕੇਸਾਂ ਦੀ ਗਿਣਤੀ ਨੂੰ 10,696 ਤੱਕ ਪਹੁੰਚਾ ਚੁੱਕੇ ਹਨ, ਇਨ੍ਹਾਂ ਵਿੱਚੋਂ 7,814 ਮਰੀਜ਼ ਠੀਕ ਹੋ ਚੁੱਕੇ ਹਨ। ਰਾਜਸਥਾਨ ਵਿੱਚ ਅੱਜ ਹੋਟਲ, ਰੈਸਟੋਰੈਂਟ, ਕਲੱਬ, ਸ਼ਾਪਿੰਗ ਮਾਲ ਤੇ ਜੰਗਲੀ ਜੀਵ ਰੱਖਾਂ ਖੁੱਲ੍ਹ ਗਈਆਂ ਹਨ। ਏਐੱਸਆਈ ਅਧੀਨ ਇਤਿਹਾਸਿਕ ਸਥਾਨ ਵੀ ਅੱਜ ਸੈਲਾਨੀਆਂ ਲਈ ਖੁੱਲ੍ਹ ਗਏ।

 • ਮੱਧ ਪ੍ਰਦੇਸ਼: ਰਾਜ ਵਿੱਚ ਕੋਰੋਨਾਵਾਇਰਸ ਪਾਜ਼ਿਟਿਵ ਕੇਸਾਂ ਦੀ ਗਿਣਤੀ 9,401 ਹੋ ਗਈ ਹੈ, ਜਿਨ੍ਹਾਂ ਵਿੱਚੋਂ 2658 ਸਰਗਰਮ ਮਾਮਲੇ ਹਨ। ਬਹੁਤੇ ਨਵੇਂ ਕੇਸ ਫਿਰ ਤੋਂ ਭੋਪਾਲ ਵਿੱਚ ਦਰਜ ਕੀਤੇ ਗਏ ਹਨ ਅਤੇ ਫਿਰ ਇੰਦੌਰ ਦੀ ਵਾਰੀ ਹੈ।

 • ਛੱਤੀਸਗੜ੍ਹ: ਐਤਵਾਰ ਨੂੰ 76 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ ਤੇ ਅੱਜ ਸਵੇਰ ਤੱਕ 31 ਹੋਰ ਮਾਮਲੇ ਪਾਜ਼ਿਟਿਵ ਪਾਏ ਗਏ, ਜਿਸ ਨਾਲ ਰਾਜ ਵਿੱਚ ਕੋਰੋਨਾਵਾਇਰਸ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 1,073 ਹੋ ਗਈ ਹੈ, ਜਦੋਂ ਕਿ ਸਰਗਰਮ ਕੇਸਾਂ ਦੀ ਗਿਣਤੀ 834 ਹੈ। ਅੱਜ ਤੋਂ ਰਾਜ ਵਿੱਚ ਧਾਰਮਿਕ ਸਥਾਨ ਖੁੱਲ੍ਹ ਗਏ ਹਨ।

 • ਗੋਆ: ਐਤਵਾਰ ਨੂੰ ਕੋਵਿਡ-19 ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਪਾਜ਼ਿਟਿਵ ਕੇਸਾਂ ਦੀ ਗਿਣਤੀ 300 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ 235 ਮਾਮਲੇ ਸਰਗਰਮ ਹਨ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਰਾਜ ਨੇ ਕੇਂਦਰ ਤੋਂ 200 ਵੈਂਟੀਲੇਟਰਾਂ ਦੀ ਮੰਗ ਕੀਤੀ ਹੈ, ਜਿਨ੍ਹਾਂ ਵਿੱਚੋਂ 100 ਦੇ ਭਲਕ ਤੱਕ ਪਹੁੰਚ ਜਾਣ ਦੀ ਉਮੀਦ ਹੈ।

 • ਮਣੀਪੁਰ: ਮਣੀਪੁਰ ਵਿੱਚ 37 ਹੋਰ ਲੋਕਾਂ ਨੂੰ ਕੋਵਿਡ-19 ਨਾਲ ਪਾਜ਼ਿਟਿਵ ਪਾਇਆ ਗਿਆ। ਇਨ੍ਹਾਂ ਨੂੰ ਇੰਫਾਲ ਵਿੱਚ ਕੋਵਿਡ ਕੇਅਰ ਫੈਸਿਲਿਟੀ ਵਿੱਤ ਭਰਤੀ ਕੀਤਾ ਜਾ ਚੁੱਕਾ ਹੈ। 157 ਸਰਗਰਮ ਕੇਸਾਂ ਸਮੇਤ ਕੁੱਲ ਮਾਮਲੇ 209 ਹਨ।

 • ਮਿਜ਼ੋਰਮ: ਮੁੱਖ ਮੰਤਰੀ ਨੇ ਕੋਵਿਡ-19 ਸਬੰਧੀ ਵਿਧਾਇਕਾਂ, ਸਰਕਾਰੀ ਅਧਿਕਾਰੀਆਂ, ਗ਼ੈਰ-ਸਰਕਾਰੀ ਹਸਪਤਾਲ ਐਸੋਸੀਏਸ਼ਨ, ਚਰਚ ਲੀਡਰ, ਪਿੰਡ ਤੇ ਸਥਾਨਕ ਕੌਂਸਲਾਂ ਮੈਂਬਰ, ਟਾਸਕ ਫੋਰਸ ਤੇ ਐੱਨਜੀਓਜ਼ ਨਾਲ ਬੈਠਕ ਕਰ ਰਾਜ ਨੂੰ ਅੱਗੇ ਵਧਾਉਣ ਲਈ ਵਿਚਾਰ ਚਰਚਾ ਕੀਤੀ। ਮਿਜ਼ੋਰਮ ਵਿੱਚ ਅੱਜ ਅੱਧੀ ਰਾਤ ਤੋਂ ਲੌਕਡਾਊਨ ਨੂੰ 21 ਹੋਰ ਦਿਨਾਂ ਲਈ ਵਧਾ ਦਿੱਤਾ ਹੈ। ਮੁੱਖ ਮੰਤਰੀ ਜ਼ੋਰਮਥੰਗਾ ਨੇ ਕਿਹਾ ਕਿ ਘਰੇਲੂ ਏਕਾਂਤਵਾਸ ਵਿਕਲਪ ਸਿਰਫ ਅਤਿ ਦਰਜੇ ਦੇ ਨਾ ਟਾਲਣਯੋਗ ਹਾਲਤਾਂ ਤੱਕ ਸੀਮਿਤ ਰਹੇਗਾ।

 • ਨਾਗਾਲੈਂਡ: ਰਾਜ ਸਰਕਾਰ ਨੇ ਦੂਜੇ ਰਾਜਾਂ ਵਿੱਚ ਫਸੇ ਨਾਗਰਿਕਾਂ ਨੂੰ ਹੁਣ ਤੱਕ 24 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਵੰਡ ਦਿੱਤੀ ਹੈ। 13 ਹਜ਼ਾਰ ਬਿਸਤਰਿਆਂ ਦੀ ਸਮਰੱਥਾ ਵਾਲੇ 238 ਏਕਾਂਤਵਾਸ ਕੇਂਦਰ ਪੂਰੇ ਨਾਗਾਲੈਂਡ ਵਿੱਚ ਤਿਆਰ ਹਨ। ਸਖ਼ਤ ਏਕਾਂਤਵਾਸ ਨੇਮਾਂ ਵਿੱਚ ਰਾਜ ਦੇਸ਼ ਵਿੱਚੋਂ ਪੰਜਵੇਂ ਸਥਾਨ 'ਤੇ ਹੈ। 

 

http://static.pib.gov.in/WriteReadData/userfiles/image/image013L87U.jpg

 

******

ਵਾਈਬੀ(Release ID: 1630367) Visitor Counter : 12