ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਜਾਗਰੂਕਤਾ ਫੈਲਾਉਣ ਲਈ ਸੂਚਨਾ ਪੁਸਤਿਕਾ 'ਕੋਵਿਡ-19 ਦੇ ਸਮੇਂ ਸੁਰੱਖਿਅਤ ਔਨਲਾਈਨ ਲਰਨਿੰਗ' ਜਾਰੀ ਕੀਤੀ

ਰਾਸ਼ਟਰੀ ਸਿੱਖਿਆ ਖ਼ੋਜ ਅਤੇ ਸਿਖਲਾਈ ਪਰਿਸ਼ਦ (ਐੱਨਸੀਈਆਰਟੀ) ਅਤੇ ਯੂਨੈਸਕੋ ਦੇ ਨਵੀਂ ਦਿੱਲੀ, ਦਫ਼ਤਰ ਨੇ ਸੁਰੱਖਿਅਤ ਰਹਿੰਦੇ ਹੋਏ ਔਨਲਾਈਨ ਸਿੱਖਿਆ ਨੂੰ ਲੈ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਰਮਿਆਨ ਜਾਗਰੂਕਤਾ ਦਾ ਪ੍ਰਸਾਰ ਕਰਨ ਲਈ ਇਹ ਪੁਸਤਿਕਾ ਤਿਆਰ ਕੀਤੀ

Posted On: 05 JUN 2020 3:51PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਅੱਜ ਨਵੀਂ ਦਿੱਲੀ ਵਿੱਚ ਸੂਚਨਾ ਪੁਸਤਿਕਾ "ਕੋਵਿਡ-19 ਦੇ ਸਮੇਂ ਸੁਰੱਖਿਅਤ ਔਨਲਾਈਨ ਲਰਨਿੰਗ" ਨੂੰ ਡਿਜੀਟਲ ਤਰੀਕੇ ਨਾਲ ਲਾਂਚ ਕੀਤਾ, ਜਿਸ ਨਾਲ ਕਿ ਸੁਰੱਖਿਅਤ ਰਹਿੰਦੇ ਹੋਏ ਔਨਲਾਈਨ ਸਿੱਖਿਆ ਨੂੰ ਲੈ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਜਾਗਰੂਕਤਾ ਦਾ ਪਸਾਰ ਹੋ ਸਕੇ। ਰਾਸ਼ਟਰੀ ਸਿੱਖਿਆ ਖ਼ੋਜ ਅਤੇ ਸਿਖਲਾਈ ਪਰਿਸ਼ਦ ਅਤੇ ਯੂਨੈਸਕੋ ਦੇ ਨਵੀਂ ਦਿੱਲੀ ਦਫ਼ਤਰ ਨੇ ਇਹ ਪੁਸਤਿਕਾ ਤਿਆਰ ਕੀਤੀ। ਇਹ ਪੁਸਤਿਕਾ  ਮੂਲ ਰੂਪ ਨਾਲ ਕੀ ਕਰੀਏ ਅਤੇ ਕੀ ਨਾ ਕਰੀਏ ਜ਼ਰੀਏ ਬੱਚਿਆਂ, ਨੌਜਵਾਨਾਂ ਦਾ ਨੂੰ ਔਨਲਾਈਨ ਤਰੀਕੇ ਨਾਲ ਸੁਰੱਖਿਅਤ ਰੱਖਣ ਵਿੱਚ ਮਦਦਗਾਰ ਹੋਵੇਗੀ,ਜਿਸ ਨਾਲ ਮਾਤਾ ਪਿਤਾ ਅਤੇ ਅਧਿਆਪਕ ਆਪਣੇ ਬੱਚਿਆਂ ਨੂੰ ਸੁਰੱਖਿਅਤ ਢੰਗ ਨਾਲ ਇੰਟਰਨੈੱਟ ਦਾ ਉਪਯੋਗ ਕਰਨਾ ਸਿਖਾਉਣਗੇ।

 

ਪੁਸਤਿਕਾ ਨੂੰ ਜਾਰੀ ਕਰਨ ਤੋਂ ਬਾਅਦ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕਿਹਾ,"ਕੋਰੋਨਾ ਦੀ ਸਥਿਤੀ ਵਿੱਚ ਔਨਲਾਈਨ ਅਤੇ ਡਿਸਟੈਂਸ ਸਿੱਖਿਆ ਵਿੱਚ ਭਾਰੀ ਵਾਧਾ ਹੋਇਆ ਹੈ, ਬਹੁਤ ਸਾਰੇ ਬੱਚੇ ਅਤੇ ਅਧਿਆਪਕ ਔਨਲਾਈਨ ਪਲੈਟਫਾਰਮ ਦੀ ਵਰਤੋਂ ਕਰਕੇ ਇੱਕ ਦੂਜੇ ਨਾਲ ਜੁੜੇ ਰਹਿਕੇ ਸਿੱਖ ਰਹੇ ਹਨ। ਭਾਰਤ ਸਰਕਾਰ ਦਾ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਅਤੇ ਐੱਨਸੀਈਆਰਟੀ ਬੱਚਿਆਂ ਅਤੇ ਅਧਿਆਪਕਾਂ ਲਈ ਇੱਕ ਸੁਰੱਖਿਅਤ ਔਨਲਾਈਨ ਮਾਹੌਲ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਘਰ ਵਿੱਚ ਔਨਲਾਈਨ ਰਹਿਣਾ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ। ਅਸੀਂ ਸਾਈਬਰ ਜ਼ੁਰਮ ਤੋਂ ਪੀੜਤ ਸਾਰੇ ਲੋਕਾਂ ਨੂੰ ਰਿਪੋਰਟ ਕਰਨ ਅਤੇ ਸਹਾਇਤਾ ਮੰਗਣ ਦੀ ਅਪੀਲ ਕਰਦੇ ਹਾਂ। ਮੈਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਐੱਨਸੀਈਆਰਟੀ ਅਤੇ ਯੂਨੈਸਕੋ ਨੇ ਸਾਂਝੇ ਤੌਰ ਤੇ ਇਸ ਪੁਸਤਿਕਾ ਨੂੰ ਬਣਾਇਆ ਹੈ, ਜੋ ਸਾਡੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਾਈਬਰ ਜ਼ੁਰਮਾਂ ਤੇ ਕਾਰਵਾਈ ਕਰਨ ਨੂੰ ਸੁਖਾਲ਼ਾ ਬਣਾਏਗਾ।'

 

 

Banner English.jpg

 

 

ਕੋਵਿਡ ਮਹਾਮਾਰੀ ਦੇ ਵਧੇਰੇ ਫੈਲਾਅ ਨੂੰ ਰੋਕਣ ਲਈ ਦੇਸ਼ ਭਰ ਵਿੱਚ 20 ਮਾਰਚ,2020 ਤੋਂ ਸਕੂਲਾਂ, ਯੂਨੀਵਰਸਿਟੀਆਂ, ਸਿਖਲਾਈ ਕੇਂਦਰਾਂ ਅਤੇ ਹੋਰ ਸਿੱਖਿਆ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ। ਇਸ ਨਾਲ ਸਿੱਖਿਆ ਵਿੱਚ ਰੁਕਾਵਟ ਆਈ ਅਤੇ 90 ਪ੍ਰਤੀਸ਼ਤ ਤੋਂ ਵਧੇਰੇ ਸਕੂਲੀ ਆਬਾਦੀ ਪ੍ਰਭਾਵਿਤ ਹੋਈ। ਮਾਨਵ ਸੰਸਾਧਨ ਵਿਕਾਸ ਮੰਤਰਾਲੇ ਅਤੇ ਰਾਜ ਸਰਕਾਰਾਂ ਦੇ ਸਿੱਖਿਆ ਵਿਭਾਗਾਂ ਨੇ ਵੱਖ-ਵੱਖ ਡਿਜੀਟਲ ਪਲੈਟਫਾਰਮਾਂ ਜ਼ਰੀਏ ਸਿੱਖਿਆ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ। ਕਿਸ਼ੋਰਾਂ ਨੂੰ ਡਿਜੀਟਲ ਪਲੈਟਫਾਰਮ ਦਾ ਅਨੁਭਵ ਮਿਲਣ ਨਾਲ ਉਨ੍ਹਾਂ ਵਿੱਚ ਸਾਈਬਰ ਜ਼ੁਰਮਾਂ ਪ੍ਰਤੀ ਸੰਵੇਦਨਸ਼ੀਲਤਾ ਵਧੀ ਹੈ।

 

ਭਾਰਤ ਵਿੱਚ 5-11 ਸਾਲ ਦੀ ਉਮਰ ਦੇ ਲੱਗਭੱਗ 71 ਮਿਲੀਅਨ ਬੱਚੇ ਆਪਣੇ ਪਰਿਵਾਰ ਦੇ ਮੈਬਰਾਂ ਦੇ ਡਿਵਾਈਸ ਤੇ ਇੰਟਰਨੈੱਟ ਅਕਸੇਸ ਕਰਦੇ ਹਨ ਜੋ ਕਿ ਦੇਸ਼ ਦੇ 500 ਮਿਲੀਅਨ ਕਿਰਿਆਸ਼ੀਲ ਇੰਟਰਨੈੱਟ ਵਰਤੋਂਕਾਰਾਂ ਦਾ ਤਕਰੀਬਨ 14 ਪ੍ਰਤੀਸ਼ਤ ਹਨ।ਭਾਰਤ ਵਿੱਚ ਦੋ ਤਿਹਾਈ ਇੰਟਰਨੈੱਟ ਵਰਤੋਂਕਾਰ 12 ਤੋਂ 29 ਸਾਲ ਦੀ ਉਮਰ ਵਰਗ ਦੇ (ਇੰਟਰਨੈੱਟ ਅਤੇ ਏਐੱਮਪੀ,ਮੋਬਾਇਲ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਸਾਂਝਾ ਕੀਤੇ ਗਿਆ ਡਾਟਾ)ਹਨ।ਡਾਟਾ ਅਤੇ ਅੰਕੜਿਆਂ ਅਨੁਸਾਰ ਲੌਕਡਾਊਨ ਦੇ ਬਾਅਦ ਇੰਟਰਨੈੱਟ ਨੇ ਬੱਚਿਆਂ ਅਤੇ ਨੌਜਵਾਨਾਂ ਲਈ ਔਨਲਾਈਨ ਭੇਦਭਾਵ ਸਮੇਤ ਸਾਈਬਰ ਜ਼ੁਰਮਾਂ ਦੇ ਖ਼ਤਰੇ ਨੂੰ ਵਧਾ ਦਿੱਤਾ ਹੈ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਐੱਨਸੀਈਆਰਟੀ ਅਤੇ ਯੂਨੈਸਕੋ ਨੇ ਇਹ ਪੁਸਤਿਕਾ ਤਿਆਰ ਕੀਤੀ ਹੈ।

 

ਨਿਦੇਸ਼ਕ ਅਤੇ ਯੂਨੈਸਕੋ ਦੇ ਨਵੀਂ ਦਿੱਲੀ ਦਫ਼ਤਰ ਦੇ ਨੁਮਾਇੰਦੇ ਸ਼੍ਰੀ ਏਰਿਕ ਫਾਲਟ ਨੇ ਕਿਹਾ ਕਿ ਯੂਨੈਸਕੋ ਸਾਰੇ ਬੱਚਿਆਂ ਲਈ ਸੁਰੱਖਿਅਤ, ਸਮਾਵੇਸ਼ੀ ਅਤੇ ਸਿਹਤ ਨੂੰ ਵਧਾਉਣ ਵਾਲੇ ਸਿਖਿਅਕ ਮਾਹੌਲ ਨੂੰ ਨੂੰ ਸਿਰਜਣ ਲਈ ਪ੍ਰਤੀਬੱਧ ਹੈ। ਇਹ ਵੀ ਜਰੂਰੀ ਹੈ ਕਿ ਜੇਕਰ ਬੱਚਿਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨੀ ਹੈ ਤਾਂ ਵੈਬਸਾਈਟ ਅਤੇ ਸੋਸ਼ਲ ਮੀਡੀਆ ਪਲੈਟਫਾਰਮ ਸਾਈਬਰ ਜ਼ੁਰਮਾਂ ਤੋਂ ਮੁਕਤ ਕਰਨੇ ਹੋਣਗੇ। ਸੂਚਨਾ ਪੁਸਤਿਕਾ"ਕੋਵਿਡ-19 ਦੇ ਸਮੇਂ ਸੁਰੱਖਿਅਤ ਔਨਲਾਈਨ ਲਰਨਿੰਗ" ਸਾਈਬਰ ਜੁਰਮ ਦੇ ਨਾਕਾਰਾਤਮਕ ਨਤੀਜਿਆਂ ਅਤੇ ਉਨ੍ਹਾਂ ਤੋਂ ਬਚਣ ਅਤੇ ਉਨ੍ਹਾਂ ਨੂੰ ਖ਼ਤਮ ਕਰਨ ਦੇ ਤਰੀਕਿਆਂ ਨੂੰ ਸੂਚੀਬੱਧ ਕਰਦੀ ਹੈ। ਯੂਨੈਸਕੋ ਅਤੇ ਐੱਨਸੀਈਆਰਟੀ ਇਹ ਪੁਸਤਿਕਾ ਤਿਆਰ ਕਰਕੇ ਪ੍ਰਸੰਨ ਹਨ ਅਤੇ ਉਮੀਦ ਕਰਦੇ ਨੇ ਕਿ ਇਹ ਇੱਕ ਸੁਰੱਖਿਅਤ ਔਨਲਾਈਨ ਵਾਤਾਵਰਣ ਸਿਰਜਣ ਵਿੱਚ ਕੀਮਤੀ ਯੋਗਦਾਨ ਦੇਵੇਗੀ।

 

ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਦੇ ਨਿਦੇਸ਼ਕ ਪ੍ਰੋ.ਰਿਸ਼ੀਕੇਸ਼ ਸੈਨਾਪਤੀ ਨੇ ਕਿਹਾ," ਸਿੱਖਿਆ ਪ੍ਰਣਾਲੀ ਵਿੱਚ ਸਾਡਾ ਨਿਵੇਸ਼ ਉਦੋਂ ਤੱਕ ਗੈਰ ਪ੍ਰਭਾਵੀ ਰਹੇਗਾ ਜਦੋਂ ਤੱਕ ਅਸੀਂ ਔਨਲਾਈਨ ਸੁਰੱਖਿਆ ਅਤੇ ਸਾਈਬਰ ਜ਼ੁਰਮ ਦੀ ਰੋਕਥਾਮ ਦੇ ਮੁੱਦਿਆਂ ਦਾ ਹੱਲ ਨਹੀਂ ਕਰਦੇ। ਅਸੁਰੱਖਿਅਤ ਸਿੱਖਿਆ ਮਾਹੌਲ ਸਾਡੇ ਵਿਦਿਆਰਥੀਆਂ ਲਈ ਸਿੱਖਿਆ ਦੀ ਗੁਣਵੱਤਾ ਨੂੰ ਘੱਟ ਕਰ ਸਕਦਾ ਹੈ ਕਿਉਂਕਿ ਇਹ ਪ੍ਰਤੀਕੂਲ ਢੰਗ ਨਾਲ ਸਿੱਖਿਆ ਉਪਲਬਧੀ ਅਤੇ ਭਵਿੱਖ ਦੀ ਸਿੱਖਿਆ ਅਤੇ ਵਿਦਿਆਰਥੀਆਂ ਦੇ ਰੁਜ਼ਗਾਰ ਦੀ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਚਿੰਤਾ,ਡਰ ਅਤੇ ਅਸੁਰੱਖਿਅਤ ਮਾਹੌਲ ਸਿੱਖਿਆ ਲਈ ਢੁਕਵਾਂ ਨਹੀਂ ਹੈ ਅਤੇ ਐੱਨਸੀਈਆਰਟੀ ਨੌਜਵਾਨਾਂ ਦੀ ਸਿਹਤ ਅਤੇ ਭਲਾਈ ਅਤੇ ਸਾਈਬਰ ਜ਼ੁਰਮਾਂ ਤੋਂ ਰੱਖਿਆ ਲਈ ਪ੍ਰਤੀਬੱਧ ਹੈ।'

 

ਅੰਗਰੇਜ਼ੀ ਵਿੱਚ ਸੇਫ ਟੂ ਲਰਨ ਤੇ ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ।

 

ਹਿੰਦੀ ਵਿੱਚ ਸੇਫ ਟੂ ਲਰਨ ਤੇ ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ।

 

                                                                       

                                                                         ****

 

ਐੱਨਬੀ/ਏਕੇਜੇ/ਏਕੇ/ਓਏ


(Release ID: 1629971) Visitor Counter : 243