ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸ਼ਹਿਰੀ ਵਣ ਯੋਜਨਾ ਅਗਲੇ 5 ਸਾਲਾਂ ਵਿੱਚ ਦੇਸ਼ ਵਿੱਚ 200 ' ਨਗਰ ਵਣ' ਵਿਕਸਿਤ ਕਰੇਗੀ
ਸ਼ਹਿਰੀ ਵਣ ਸ਼ਹਿਰਾਂ ਵਿੱਚ ਗ੍ਰਾਮੀਣ ਵਣ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਬਹਾਲ ਕਰਨਗੇ - ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
05 JUN 2020 1:27PM by PIB Chandigarh
ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਉੱਤੇ ਸਰਕਾਰ ਨੇ ਨਗਰ ਵਣ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਕਿ ਦੇਸ਼ ਭਰ ਵਿੱਚ 200 ਸ਼ਹਿਰੀ ਵਣ ਅਗਲੇ ਪੰਜ ਸਾਲਾਂ ਵਿੱਚ ਪੂਰੇ ਧਿਆਨ ਨਾਲ ਲੋਕਾਂ ਦੀ ਸ਼ਮੂਲੀਅਤ ਅਤੇ ਵਣ ਵਿਭਾਗ, ਮਿਊਂਸਪਲ ਸੰਸਥਾਵਾਂ, ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼), ਕਾਰਪੋਰੇਟਸ ਅਤੇ ਸਥਾਨਕ ਸ਼ਹਿਰੀਆਂ ਦੀ ਮਦਦ ਨਾਲ ਵਿਕਸਿਤ ਕੀਤੇ ਜਾ ਸਕਣ। ਵਿਸ਼ਵ ਵਾਤਾਵਰਣ ਦਿਵਸ (ਡਬਲਿਊਈਡੀ) ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਬਾਰੇ ਮੰਤਰਾਲਾ ਦੁਆਰਾ ਡਬਲਿਊਈਡੀ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਉੱਤੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਦੁਆਰਾ ਐਲਾਨੇ ਵਿਸ਼ੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਅਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਸ ਸਾਲ ਦਾ ਵਿਸ਼ਾ 'ਜੈਵ ਵਿਭਿੰਨਤਾ' ਹੈ। ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨੂੰ ਦੇਖਦੇ ਹੋਏ ਮੰਤਰਾਲਾ ਨੇ ਵਿਸ਼ਵ ਵਾਤਾਵਰਣ ਦਿਵਸ ਉੱਤੇ ਵਰਚੁਅਲ ਸਮਾਰੋਹਾਂ ਦ ਪ੍ਰਬੰਧ ਕੀਤਾ ਅਤੇ ਪੂਰਾ ਧਿਆਨ ਨਗਰ ਵਣ (ਸ਼ਹਿਰੀ ਵਣ) ਉੱਤੇ ਦਿੱਤਾ ਗਿਆ।
ਸ਼ਹਿਰੀ ਵਣ ਦੇ ਸਭ ਤੋਂ ਵਧੀਆ ਅਭਿਆਸਾਂ ਉੱਤੇ ਅਧਾਰਿਤ ਇੱਕ ਬਰੋਸ਼ਰ ਜਾਰੀ ਕਰਦੇ ਹੋਏ ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇਹ ਵਣ ਸ਼ਹਿਰ ਦੇ ਫੇਫੜਿਆਂ ਵਜੋਂ ਕੰਮ ਕਰਨਗੇ ਅਤੇ ਮੁਢਲੇ ਤੌਰ ‘ਤੇ ਸ਼ਹਿਰ ਵਿੱਚ ਜੰਗਲਾਂ ਦੀ ਜ਼ਮੀਨ ਉੱਤੇ ਜਾਂ ਕਿਸੇ ਹੋਰ ਖਾਲੀ ਜ਼ਮੀਨ ਉੱਤੇ, ਜੋ ਕਿ ਸਥਾਨਕ ਸ਼ਹਿਰੀ ਸੰਸਥਾਵਾਂ ਦੁਆਰਾ ਭੇਂਟ ਜਾਵੇਗੀ, ਸਥਾਪਿਤ ਕੀਤੇ ਜਾਣਗੇ। ਇਸ ਸਾਲ ਦੇ ਵਿਸ਼ੇ ਭਾਵ "ਕੁਦਰਤ ਲਈ ਸਮਾਂ" ਉੱਤੇ ਵਿਸ਼ੇਸ਼ ਜ਼ੋਰ ਦੇਂਦੇ ਹੋਏ ਸ਼੍ਰੀ ਜਾਵਡੇਕਰ ਨੇ ਕਿਹਾ, "ਆਮ ਨਿਯਮ ਇਹ ਹੈ ਕਿ ਜੇ ਅਸੀਂ ਕੁਦਰਤ ਦੀ ਰਾਖੀ ਕਰਾਂਗੇ ਤਾਂ ਕੁਦਰਤ ਸਾਡੀ ਰਾਖੀ ਕਰੇਗੀ।"
https://twitter.com/PrakashJavdekar/status/1268808470976843778
ਵਾਤਾਵਰਣ ਦਿਵਸ ਸਮਾਰੋਹਾਂ ਦੇ ਮੌਕੇ ਉੱਤੇ ਇੱਕ ਫਿਲਮ ਵਿਖਾਈ ਗਈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਜ਼ਾ ਦੇਣ ਵਾਲਿਆਂ ਦੀਆਂ ਵਣ ਵਿਭਾਗ ਅਤੇ ਸਥਾਨਕ ਸੰਸਥਾਵਾਂ ਨਾਲ ਮਿਲ ਕੇ ਕੀਤੀਆਂ ਪਹਿਲਾਂ ਕਾਰਨ 16.8 ਹੈਕਟੇਅਰ ਬੰਜਰ ਜ਼ਮੀਨ ਨੂੰ ਹਰੇ ਜੰਗਲਾਂ ਵਿੱਚ ਬਦਲ ਦਿੱਤਾ ਗਿਆ ਹੈ। ਅੱਜ ਇਹ ਵਣ ਜੈਵ ਵਿਭਿੰਨਤਾ ਵਿੱਚ ਕਾਫੀ ਅਮੀਰ ਹੋਏ ਪਏ ਹਨ ਅਤੇ ਇੱਥੇ 23 ਕਿਸਮ ਦੇ ਪੌਦੇ ਅਤੇ 29 ਕਿਸਮਾਂ ਦੇ ਪੰਛੀ, 15 ਕਿਸਮਾਂ ਦੀਆਂ ਤਿਤਲੀਆਂ, 10 ਕਿਸਮ ਦੇ ਰੇਂਗਣ ਵਾਲੇ ਜਾਨਵਰ ਅਤੇ 3 ਕਿਸਮ ਦੇ ਦੁੱਧ ਦੇਣ ਵਾਲੇ ਪਸ਼ੂ ਰੱਖੇ ਹੋਏ ਹਨ। ਵਣ ਪ੍ਰੋਜੈਕਟ ਹੁਣ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਣ ਵਿੱਚ ਮਦਦ ਕਰ ਰਿਹਾ ਹੈ। ਉਹ ਵਾਤਾਵਰਣ ਅਤੇ ਸਮਾਜਿਕ ਜ਼ਰੂਰਤਾਂ ਪੂਰੀਆਂ ਕਰਨ ਦਾ ਕੰਮ ਕਰ ਰਿਹਾ ਹੈ। ਵਾਰਜੇ ਸ਼ਹਿਰੀ ਵਣ ਹੁਣ ਬਾਕੀ ਦੇਸ਼ ਲਈ ਇੱਕ ਰੋਲ ਮਾਡਲ ਬਣ ਚੁੱਕੇ ਹਨ।
ਇਸ ਸਾਲ ਦੇ ਜੈਵ-ਵਿਭਿੰਨਤਾ ਦੇ ਵਿਸ਼ੇ ਉੱਤੇ ਜ਼ੋਰ ਦੇਂਦੇ ਹੋਏ ਵਾਤਾਵਰਣ ਮੰਤਰੀ ਨੇ ਕਿਹਾ, "ਭਾਰਤ ਵਿੱਚ ਦੁਨੀਆ ਦੀ 8 % ਜੈਵ-ਵਿਭਿੰਨਤਾ ਹੈ ਭਾਵੇਂ ਕਿ ਇੱਥੇ ਬਹੁਤ ਸਾਰੀਆਂ ਰੁਕਾਵਟਾਂ ਹਨ ਜਿਵੇਂ ਕਿ ਦੁਨੀਆ ਦਾ 2.5 % ਜ਼ਮੀਨੀ ਟੁਕੜਾ ਹੈ ਪਰ ਇੱਥੇ 16 % ਮਨੁੱਖੀ ਅਤੇ ਪਸ਼ੂਆਂ ਦੀ ਆਬਾਦੀ ਵਾਸ ਕਰਦੀ ਹੈ। ਪਰ ਤਾਜ਼ੇ ਪਾਣੀ ਦੇ ਸਿਰਫ 4 % ਸੋਮੇ ਮੌਜੂਦ ਹਨ। ਇਹ ਵਿਸ਼ਾਲ ਜੈਵ ਵਿਭਿੰਨਤਾ ਜੋ ਕਿ ਸਾਡੇ ਕੋਲ ਮੌਜੂਦ ਹੈ ਉਹ ਭਾਰਤੀ ਲੋਕਾਚਾਰ ਦੇ ਨਤੀਜੇ ਵਜੋਂ ਹੈ ਅਤੇ ਇਨ੍ਹਾਂ ਨੂੰ ਕੁਦਰਤ ਨਾਲ ਜੋੜਨਾ ਪਵੇਗਾ।"
https://twitter.com/PrakashJavdekar/status/1268807207996407808
ਭਾਰਤੀ ਸੱਭਿਆਚਾਰ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਜਾਵਡੇਕਰ ਨੇ ਕਿਹਾ, "ਭਾਰਤ ਸ਼ਾਇਦ ਇਕੋ ਇਕ ਦੇਸ਼ ਹੈ ਜਿੱਥੇ ਦਰਖਤਾਂ ਦੀ ਪੂਜਾ ਹੁੰਦੀ ਹੈ, ਜਿੱਥੇ ਪਸ਼ੂਆਂ, ਪੰਛੀਆਂ ਅਤੇ ਸੱਪਾਂ ਦੀ ਵੀ ਪੂਜਾ ਹੁੰਦੀ ਹੈ ਅਤੇ ਇਕ ਸਨਮਾਨ ਭਾਰਤੀ ਸਮਾਜ ਵਿੱਚ ਵਾਤਾਵਰਣ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਸਾਡੇ ਪਿੰਡਾਂ ਵਿੱਚ ਇਕ ਅਹਿਮ ਪੁਰਾਣੀ ਵਣ ਰਵਾਇਤ ਹੈ ਜਿਸ ਉੱਤੇ ਸਦੀਆਂ ਤੋਂ ਅਮਲ ਹੋ ਰਿਹਾ ਹੈ, ਹੁਣ ਇਸ ਸਕੀਮ ਨੂੰ ਸ਼ਹਿਰੀ ਜੰਗਲਾਂ ਦਾ ਨਾਂ ਦਿੱਤਾ ਗਿਆ ਹੈ ਅਤੇ ਇਸ ਨਾਲ ਸ਼ਹਿਰੀ ਖੇਤਰਾਂ ਦੇ ਪਾੜੇ ਨੂੰ ਪੂਰਿਆ ਜਾਵੇਗਾ ਜਿੱਥੇ ਕਿ ਬਾਗ਼ ਤਾਂ ਬਹੁਤ ਹਨ ਪਰ ਵਣ ਬਹੁਤ ਘੱਟ ਹਨ। ਇਸ ਸਰਗਰਮੀ ਨਾਲ ਸ਼ਹਿਰੀ ਵਣ ਦੁਆਰਾ ਵਾਧੂ ਕਾਰਬਨ ਸਿੰਕ ਪੈਦਾ ਕੀਤਾ ਜਾਵੇਗਾ।"
ਇਸ ਮੌਕੇ ਤੇ ਮੌਜੂਦ ਕੇਂਦਰੀ ਰਾਜ ਮੰਤਰੀ ਸ਼੍ਰੀ ਬਾਬੁਲ ਸੁਪ੍ਰਿਓ ਨੇ ਦਰਖਤ ਲਗਾਉਣ ਅਤੇ ਮਿੱਟੀ ਦੀ ਸਿਲ੍ਹ ਨੂੰ ਸੰਭਾਲ਼ਣ ਦੇ ਕੰਮ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਾਂ ਹੀ ਦੇਸ਼ ਵਿੱਚ ਜੈਵ-ਵਿਭਿੰਨਤਾ ਦੀ ਰਾਖੀ ਹੋ ਸਕਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਿੱਟੀ ਦੇ ਖਰਾਬ ਹੋਣ, ਇਸ ਦੇ ਰੇਤਲੀ ਹੋਣ ਅਤੇ ਦਰਿਆਈ ਕੰਢਿਆਂ ਉੱਤੇ ਇਸ ਵਿਚੋਂ ਪਾਣੀ ਦੇ ਘੱਟ ਹੋਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਨੂੰ ਸਭ ਨੂੰ ਸਮੂਹਕ ਤੌਰ ‘ਤੇ ਕੰਮ ਕਰਨਾ ਚਾਹੀਦਾ ਹੈ।
ਇਸ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਕਨਵੈਨਸ਼ਨ ਟੂ ਕੰਬੈਟ ਡਿਜ਼ਰਟੀਫਿਕੇਸ਼ਨ (ਯੂਐੱਨਸੀਸੀਡੀ) ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼੍ਰੀ ਇਬਰਾਹਿਮ ਥਾਅ ਅਤੇ ਯੂਨਾਈਟਿਡ ਨੇਸ਼ਨਜ਼ ਇਨਵਾਇਰਮੈਂਟ ਪ੍ਰੋਗਰਾਮ (ਯੂਐੱਨਈਪੀ) ਦੀ ਐਗਜ਼ੀਕਿਊਟਿਵ ਡਾਇਰੈਕਟਰ ਕੁਮਾਰੀ ਇੰਗਰ ਐਂਡਰਸਨ ਨੇ ਵਰਚੁਅਲ ਤੌਰ ‘ਤੇ ਹਿੱਸਾ ਲਿਆ।
ਯੂਐੱਨਸੀਸੀਡੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਸ਼੍ਰੀ ਥਾਅ ਨੇ ਕਿਹਾ, "ਕੀ ਇਹ ਉਹ ਸਮਾਂ ਨਹੀਂ ਜਦੋਂ ਅਸੀਂ ਮਹਿਸੂਸ ਕਰੀਏ ਕਿ ਸਾਨੂੰ ਕੁਦਰਤ ਦੀ ਉਸ ਤੋਂ ਵਧੇਰੇ ਲੋੜ ਹੈ ਜਿੰਨੀ ਕਿ ਕੁਦਰਤ ਨੂੰ ਸਾਡੀ ਹੈ। ਕੀ ਇਹ ਉਹ ਸਮਾਂ ਨਹੀਂ ਕਿ ਸਾਡੇ ਵਿੱਚ ਉਹ ਨਿਮਰਤਾ ਹੋਵੇ ਕਿ ਅਸੀਂ ਆਪਣੇ ਕੁਦਰਤ ਨਾਲ ਸਬੰਧਾਂ ਬਾਰੇ ਮੁੜ ਵਿਚਾਰ ਕਰੀਏ ਅਤੇ ਉਨ੍ਹਾਂ ਨੂੰ ਮੁੜ ਪਰਿਭਾਸ਼ਤ ਕਰੀਏ। ਸ਼ਾਇਦ ਮਨੁੱਖਤਾ ਲਈ ਇਹ ਉਹ ਸਮਾਂ ਹੈ ਕਿ ਕੁਦਰਤ ਨਾਲ ਇੱਕ ਨਵਾਂ ਸਮਾਜਿਕ ਸਮਝੌਤਾ ਕਰੀਏ।"
ਵਰ੍ਹੇ ਦੇ ਥੀਮ ਉੱਤੇ ਜ਼ੋਰ ਦਿੰਦੇ ਹੋਏ ਹੋਏ ਕੁਮਾਰੀ ਐਂਡਰਸਨ ਨੇ ਕਿਹਾ ਕਿ ਕੁਦਰਤ ਪ੍ਰਤੀ ਕਾਰਜਾਂ ਦਾ ਭਾਵ ਭਵਿੱਖ ਦੀਆਂ ਮਹਾਮਾਰੀਆਂ ਦਾ ਖਤਰਾ ਬਹੁਤ ਘੱਟ ਹੋਣਾ ਹੈ ਅਤੇ ਇਸ ਨਾਲ ਟਿਕਾਊ ਵਿਕਾਸ ਦੇ ਟੀਚੇ ਹਾਸਲ ਹੋ ਸਕਣਗੇ, ਸਿਹਤਮੰਦ ਜੀਵਨ ਗੁਜ਼ਾਰਿਆ ਜਾ ਸਕੇਗਾ, ਅਰਥਵਿਵਸਥਾ ਵਧੀਆ ਹੋਵੇਗੀ, ਉਸ ਸੁਪਨੇ ਦੀ ਪੂਰਤੀ ਹੋ ਸਕੇਗੀ ਜਿਸ ਵਿੱਚ ਸਾਫ ਸੁਥਰੀ ਹਵਾ ਹਾਸਲ ਹੋ ਸਕੇਗੀ ਜਾਂ ਜੰਗਲਾਂ ਵਿੱਚ ਘੁੰਮਣ ਨਾਲ ਜੀਵਨ ਦੀ ਰਾਖੀ ਹੋਵੇਗੀ। ਕੋਵਿਡ ਤੋਂ ਬਾਅਦ ਦੀ ਦੁਨੀਆ ਵਿੱਚ ਸਾਨੂੰ ਪਿਛੋਕੜ ਵਧੀਆ ਬਣਾਉਣਾ ਪਵੇਗਾ, ਸਾਨੂੰ ਗ੍ਰਿਹਾਂ ਦੀ ਰਾਖੀ ਕਰਨੀ ਪਵੇਗੀ ਤਾਕਿ ਸਾਡੀ ਆਪਣੀ ਰਾਖੀ ਹੋ ਸਕੇ।
ਮਹਾਰਾਸ਼ਟਰ ਸਰਕਾਰ ਦੇ ਮੰਤਰੀ (ਵਣ) ਸ਼੍ਰੀ ਸੰਜੇ ਰਾਠੋੜ, ਜੋ ਕਿ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਦੇ ਸਕੱਤਰ ਨਿਯੁਕਤ ਕੀਤੇ ਗਏ ਹਨ, ਸ਼੍ਰੀ ਆਰ ਪੀ ਗੁਪਤਾ ਡੀਜੀ ਵਣ ਅਤੇ ਵਿਸ਼ੇਸ਼ ਸਕੱਤਰ ਸ਼੍ਰੀ ਸੰਜੇ ਕੁਮਾਰ, ਮੌਜੂਦਾ ਸਿਸਟਮ ਦੇ ਸ਼੍ਰੀ ਆਨੰਦ ਦੇਸ਼ਪਾਂਡੇ ਅਤੇ ਡਾ. ਵਿਨੀਤਾ ਆਪਟੇ, ਡਾਇਰੈਕਟਰ ਟੈਰੇ ਪਾਲਸੀ ਸੈਂਟਰ, ਪੁਣੇ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਆਪਣੇ ਵਿਚਾਰ ਰੱਖੇ।
ਭਾਰਤ ਅਮੀਰ ਜੈਵ-ਵਿਭਿੰਨਤਾ ਨਾਲ ਭਰਪੂਰ ਹੈ ਜਿਸ ਵਿੱਚ ਪਸ਼ੂਆਂ ਅਤੇ ਪੌਦਿਆਂ ਦੀਆਂ ਕਈ ਕਿਸਮਾਂ ਮੌਜੂਦ ਹਨ। ਇੱਥੇ 35 ਵਿਸ਼ਵ ਜੈਵ ਵਿਭਿੰਨ ਹੌਟਸਪੌਟਾਂ ਵਿਚੋਂ 4 ਮੌਜੂਦ ਹਨ ਜਿਨ੍ਹਾਂ ਵਿੱਚ ਕਈ ਮਹਾਮਾਰੀ ਵਾਲੀਆਂ ਕਿਸਮਾਂ ਮੌਜੂਦ ਹਨ ਪਰ ਵਧ ਰਹੀ ਆਬਾਦੀ, ਜੰਗਲਾਂ ਦੀ ਕਟਾਈ, ਸ਼ਹਿਰੀਕਰਨ ਅਤੇ ਉਦਯੋਗੀਕਰਨ ਨੇ ਸਾਡੇ ਕੁਦਰਤੀ ਸੰਸਾਧਨਾਂ ਨੂੰ ਗੰਭੀਰ ਦਬਾਅ ਹੇਠ ਲਿਆ ਦਿੱਤਾ ਹੈ ਜਿਸ ਨਾਲ ਜੈਵ-ਵਿਭਿੰਨਤਾ ਦਾ ਨੁਕਸਾਨ ਹੋ ਰਿਹਾ ਹੈ। ਜੈਵ-ਵਿਭਿੰਨਤਾ ਇਸ ਗ੍ਰਹਿ ਉੱਤੇ ਸਭ ਤਰ੍ਹਾਂ ਦਾ ਜੀਵਨ ਦੇ ਬਚਾਅ ਲਈ ਅਹਿਮ ਹੈ ਅਤੇ ਇਹ ਵੱਖ-ਵੱਖ ਵਾਤਾਵਰਣਿਕ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਰੂਰੀ ਹੈ। ਜੈਵ-ਵਿਭਿੰਨਤਾ ਦੀ ਸੰਭਾਲ਼ ਬਾਰੇ ਜੋ ਰਵਾਇਤੀ ਤੌਰ ਤੇ ਵਿਚਾਰ ਹੁੰਦੀ ਹੈ ਉਹ ਸਿਰਫ ਦੂਰ-ਦੁਰਾਡੇ ਦੇ ਵਣ ਖੇਤਰਾਂ ਤੱਕ ਹੀ ਸੀਮਿਤ ਰਹਿ ਜਾਂਦੀ ਹੈ ਉਸ ਵਿੱਚ ਸ਼ਹਿਰੀਕਰਨ ਬਾਰੇ ਵਿਚਾਰ ਵਧਾਉਣ ਦੀ ਲੋੜ ਹੈ ਤਾਕਿ ਸ਼ਹਿਰੀ ਖੇਤਰਾਂ ਵਿੱਚ ਵੀ ਜੈਵ-ਵਿਭਿੰਨਤਾ ਲਿਆਂਦੀ ਜਾ ਸਕੇ। ਸ਼ਹਿਰੀ ਵਣ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਬਾਰੇ ਮੰਤਰਾਲਾ ਨੇ ਇਸ ਲਈ ਢੁਕਵੀਂ ਤਰ੍ਹਾਂ ਨਗਰ ਵਣ ਸਕੀਮ ਨੂੰ 2020 ਦੇ ਸਮਾਰੋਹਾਂ ਵਿੱਚ ਇਕ ਵਿਸ਼ੇ ਵਜੋਂ ਅਪਣਾਇਆ ਹੈ ਤਾਕਿ ਸ਼ਹਿਰੀ ਖੇਤਰਾਂ ਵਿੱਚ ਜੈਵ-ਵਿਭਿੰਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਸ ਦੀ ਰਾਖੀ ਕੀਤੀ ਜਾ ਸਕੇ।
To view the brochure on Urban Forest through People Participation Click here.
****
ਜੀਕੇ
(Release ID: 1629787)
Visitor Counter : 570
Read this release in:
Marathi
,
Bengali
,
English
,
Urdu
,
Hindi
,
Manipuri
,
Assamese
,
Gujarati
,
Odia
,
Tamil
,
Telugu
,
Malayalam