ਪ੍ਰਧਾਨ ਮੰਤਰੀ ਦਫਤਰ

ਇੰਡੀਆ-ਆਸਟ੍ਰੇਲੀਆ ਲੀਡਰਸ ਵਰਚੁਅਲ ਸਮਿਟ

ਇੰਡੀਆ-ਆਸਟ੍ਰੇਲੀਆ ਲੀਡਰਸ ਵਰਚੁਅਲ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

Posted On: 04 JUN 2020 12:21PM by PIB Chandigarh

Excellency, ਨਮਸਕਾਰ!

 

ਸਭ ਤੋਂ ਪਹਿਲਾਂ ਮੈਂ ਆਪਣੀ ਤਰਫੋਂ ਅਤੇ ਪੂਰੇ ਭਾਰਤ ਦੀ ਤਰਫੋਂ ਆਸਟ੍ਰੇਲੀਆ ਵਿੱਚ COVID-19 ਤੋਂ ਪ੍ਰਭਾਵਿਤ ਸਾਰੇ ਲੋਕਾਂ ਅਤੇ ਪਰਿਵਾਰਾਂ ਪ੍ਰਤੀ ਹਾਰਦਿਕ ਸੰਵੇਦਨਾ ਪ੍ਰਗਟ ਕਰਨਾ ਚਾਹਾਂਗਾ। ਇਸ ਆਲਮੀ  ਮਹਾਮਾਰੀ ਨੇ ਵਿਸ਼ਵ ਵਿੱਚ ਹਰ ਪ੍ਰਕਾਰ ਦੀ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਅਤੇ ਸਾਡੇ summit  ਦਾ ਇਹ ਡਿਜੀਟਲ ਸਰੂਪ ਇਸੇ ਪ੍ਰਕਾਰ ਦੇ ਪ੍ਰਭਾਵਾਂ ਦਾ ਇੱਕ ਉਦਾਹਰਣ ਹੈ।

 

Excellency,  ਤੁਹਾਨੂੰ ਇਸ ਡਿਜੀਟਲ ਮਾਧਿਅਮ ਜ਼ਰੀਏ ਮਿਲ ਕੇ ਮੈਨੂੰ ਖੁਸ਼ੀ ਤਾਂ ਹੈ ਹੀ, ਲੇਕਿਨ ਥੋੜੀ ਨਿਰਾਸ਼ਾ ਵੀ ਹੈ, ਕਿਉਂਕਿ ਸਾਨੂੰ ਭਾਰਤ ਵਿੱਚ ਤੁਹਾਡਾ ਗਰਮਜੋਸ਼ੀ ਨਾਲ ਸੁਆਗਤ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਪਹਿਲਾਂ ਜਨਵਰੀ ਵਿੱਚ ਅਤੇ ਫਿਰ ਪਿਛਲੇ ਮਹੀਨੇ ਅਸੀਂ ਤੁਹਾਡੀ ਭਾਰਤ ਯਾਤਰਾ ਦੀ ਉਡੀਕ ਕਰ ਰਹੇ ਸਾਂ, ਪਰ ਬਦਕਿਸਮਤੀ ਨਾਲ ਦੋਨੋਂ ਹੀ ਵਾਰ ਯਾਤਰਾ ਮੁਲਤਵੀ ਕਰਨੀ ਪਈ। ਸਾਡੀ ਅੱਜ ਦੀ ਮੁਲਾਕਾਤ ਤੁਹਾਡੀ ਭਾਰਤ ਯਾਤਰਾ ਦਾ ਸਥਾਨ ਨਹੀਂ ਲੈ ਸਕਦੀ। ਇੱਕ ਮਿੱਤਰ ਦੇ ਨਾਤੇ, ਮੇਰੀ ਤੁਹਾਨੂੰ ਤਾਕੀਦ ਹੈ ਕਿ ਸਥਿਤੀ ਸੁਧਰਨ ਦੇ ਬਾਅਦ ਤੁਸੀਂ ਛੇਤੀ ਸਪਰਿਵਾਰ ਭਾਰਤ ਯਾਤਰਾ ਪਲਾਨ ਕਰੋ ਅਤੇ ਸਾਡੀ ਪ੍ਰਾਹੁਣਚਾਰੀ ਨੂੰ ਸਵੀਕਾਰ ਕਰੋ।

 

Excellency,  ਭਾਰਤ-ਆਸਟ੍ਰੇਲੀਆ ਸਬੰਧ ਵਿਸਤ੍ਰਿਤ ਹੋਣ ਦੇ ਨਾਲ-ਨਾਲ ਗਹਿਰੇ ਵੀ ਹਨ। ਅਤੇ ਇਹ ਗਹਿਰਾਈ ਆਉਂਦੀ ਹੈ ਸਾਡੇ shared values, shared interests, shared geography  ਅਤੇ shared objectives ਨਾਲ। ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਸਹਿਯੋਗ ਅਤੇ ਤਾਲਮੇਲ ਵਿੱਚ ਚੰਗੀ ਗਤੀ ਆਈ ਹੈ। ਇਹ ਸੁਭਾਗ ਦੀ ਗੱਲ ਹੈ ਕਿ ਸਾਡੇ ਸਬੰਧਾਂ ਦੀ ਵਾਗਡੋਰ ਦਾ ਇੱਕ ਹਿੱਸਾ ਤੁਹਾਡੇ ਜਿਹੇ ਮਜ਼ਬੂਤ ਅਤੇ visionary  ਨੇਤਾ ਦੇ ਹੱਥ ਵਿੱਚ ਹੈ। ਮੇਰਾ ਮੰਨਣਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਹ  perfect ਸਮਾਂ ਹੈ, perfect ਮੌਕਾ ਹੈ।

 

ਆਪਣੀ ਦੋਸਤੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸਾਡੇ ਪਾਸ ਅਨੰਤ ਸੰਭਾਵਨਾਵਾਂ ਹਨ। ਇਹ ਸੰਭਾਵਨਾਵਾਂ ਆਪਣੇ ਨਾਲ challenges ਵੀ ਲਿਆਉਂਦੀਆਂ ਹਨ। Challenges ਕਿ ਕਿਸ ਤਰ੍ਹਾਂ ਇਸ potential  ਨੂੰ ਵਾਸਤਵਿਕਤਾ ਵਿੱਚ translate  ਕੀਤਾ ਜਾਵੇ, ਤਾਕਿ ਦੋਹਾਂ ਦੇਸ਼ਾਂ ਦੇ ਨਾਗਰਿਕਾਂ, businesses, academics, researchers, ਆਦਿ ਦਰਮਿਆਨ links ਮਜ਼ਬੂਤ ਬਣਨ। ਕਿਵੇਂ ਸਾਡੇ ਸਬੰਧ ਆਪਣੇ ਖੇਤਰ ਲਈ ਅਤੇ ਵਿਸ਼ਵ ਲਈ ਇੱਕ factor of stability ਬਣਨ, ਕਿਵੇਂ ਅਸੀਂ ਮਿਲ ਕੇ global good ਲਈ ਕਾਰਜ ਕਰੀਏ, ਇਨ੍ਹਾਂ ਸਾਰੇ ਪਹਿਲੂਆਂ 'ਤੇ ਵਿਚਾਰ ਦੀ ਜ਼ਰੂਰਤ ਹੈ।

 

Excellency,  ਸਮਕਾਲੀਨ ਵਿਸ਼ਵ ਵਿੱਚ ਦੇਸ਼ਾਂ ਦੀਆਂ ਇੱਕ ਦੂਜੇ ਤੋਂ ਉਮੀਦਾਂ, ਅਤੇ ਸਾਡੇ ਨਾਗਰਿਕਾਂ ਦੀਆਂ ਸਾਡੇ ਤੋਂ ਉਮੀਦਾਂ ਵਧ ਗਈਆਂ ਹਨ। Democratic values ਨੂੰ ਸਾਂਝਾ ਕਰਨ ਦੇ ਨਾਤੇ, ਸਾਡਾ ਦੋਹਾਂ ਦੇਸ਼ਾਂ ਦਾ ਕਰਤੱਵ ਬਣਦਾ ਹੈ ਕਿ ਅਸੀਂ ਇਨ੍ਹਾਂ ਉਮੀਦਾਂ 'ਤੇ ਖਰੇ ਉਤਰੀਏ। ਇਸ ਲਈ, ਆਲਮੀ ਭਲਾਈ ਦੀਆਂ ਕਦਰਾਂ-ਕੀਮਤਾਂ, ਜਿਵੇਂ ਲੋਕਤੰਤਰ, Rule of Law, Freedom, Mutual Respect, International Institutions  ਦਾ ਸਤਿਕਾਰ, ਅਤੇ ਪਾਰਦਰਸ਼ਤਾ ਆਦਿ ਨੂੰ uphold ਕਰਨਾ, ਅਤੇ  protect ਕਰਨਾ ਸਾਡੀ sacred responsibility ਹੈ। ਇਹ ਇੱਕ ਤਰ੍ਹਾਂ ਨਾਲ ਭਵਿੱਖ ਲਈ ਸਾਡੀ ਧਰੋਹਰ ਹੈ। ਅੱਜ ਜਦੋਂ ਅਲੱਗ-ਅਲੱਗ ਪ੍ਰਕਾਰ ਨਾਲ ਇਨ੍ਹਾਂ values  ਨੂੰ challenge  ਕੀਤਾ ਜਾ ਰਿਹਾ ਹੈ, ਤਾਂ ਅਸੀਂ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਕੇ ਇਨ੍ਹਾਂ ਨੂੰ ਮਜ਼ਬੂਤ ਕਰ ਸਕਦੇ ਹਾਂ।

 

Excellency, ਭਾਰਤ ਆਸਟ੍ਰੇਲੀਆ ਦੇ ਨਾਲ ਆਪਣੇ ਸਬੰਧਾਂ ਨੂੰ ਵਿਆਪਕ ਤੌਰ ਤੇ ਤੇਜ਼ ਗਤੀ ਨਾਲ ਵਧਾਉਣ ਲਈ ਪ੍ਰਤੀਬੱਧ ਹੈ। ਇਹ ਨਾ ਸਿਰਫ ਸਾਡੇ ਦੋਹਾਂ ਦੇਸ਼ਾਂ ਲਈ ਮਹੱਤਵਪੂਰਨ ਹੈ, ਬਲਕਿ Indo-Pacific ਖੇਤਰ ਅਤੇ ਵਿਸ਼ਵ ਲਈ ਵੀ ਜ਼ਰੂਰੀ ਹੈ। ਮੈਨੂੰ ਪ੍ਰਸੰਨਤਾ ਹੈ ਕਿ ਸਾਡੇ ਵਿਭਿੰਨ institutional dialogues ਸਾਡੇ ਸਬੰਧਾਂ ਨੂੰ ਹੋਰ substance ਪ੍ਰਦਾਨ ਕਰ ਰਹੇ ਹਨ।  ਦੋਹਾਂ ਦੇਸ਼ਾਂ ਦਰਮਿਆਨ ਨਿਰੰਤਰ ਉੱਚ-ਪੱਧਰੀ exchanges ਵੀ ਹੋ ਰਹੇ ਹਨ। ਵਪਾਰ ਅਤੇ ਨਿਵੇਸ਼ ਵੀ ਵਧ ਰਿਹਾ ਹੈ।ਲੇਕਿਨ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਇਸ ਗਤੀ ਨਾਲ, ਇਸ ਵਿਸਤਾਰ ਨਾਲ ਸੰਤੁਸ਼ਟ ਹਾਂ। ਜਦੋਂ ਤੁਹਾਡੇ ਜਿਹਾ ਲੀਡਰ ਸਾਡੇ ਮਿੱਤਰ ਦੇਸ਼ ਦੀ ਅਗਵਾਈ ਕਰ ਰਿਹਾ ਹੋਵੇ, ਤਾਂ ਸਾਡੇ ਸਬੰਧਾਂ ਵਿੱਚ ਵਿਕਾਸ ਦੀ ਗਤੀ ਦਾ ਮਾਪਦੰਡ ਵੀ ambitious ਹੋਣਾ ਚਾਹੀਦਾ ਹੈ। ਮੈਨੂੰ ਬਹੁਤ ਪ੍ਰਸੰਨਤਾ ਹੈ ਕਿ ਅੱਜ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ Comprehensive Strategic Partnership ਦੇ ਰੂਪ ਵਿੱਚ  upgrade ਕਰ ਰਹੇ ਹਾਂ।

 

ਆਲਮੀ ਮਹਾਮਾਰੀ ਦੇ ਇਸ ਕਾਲ ਵਿੱਚ ਸਾਡੀ Comprehensive Strategic Partnership  ਦੀ ਭੂਮਿਕਾ ਹੋਰ ਮਹੱਤਵਪੂਰਨ ਰਹੇਗੀ। ਵਿਸ਼ਵ ਨੂੰ ਇਸ ਮਹਾਮਾਰੀ ਦੇ ਆਰਥਿਕ ਅਤੇ ਸਮਾਜਿਕ ਦੁਸ਼ਪ੍ਰਭਾਵਾਂ ਤੋਂ ਜਲਦੀ ਨਿਕਲਣ ਲਈ ਇੱਕ coordinated ਅਤੇ collaborative approach ਦੀ ਜ਼ਰੂਰਤ ਹੈ।

 

ਸਾਡੀ ਸਰਕਾਰ ਨੇ ਇਸ Crisis ਨੂੰ ਇੱਕ Opportunity ਦੀ ਤਰ੍ਹਾਂ ਦੇਖਣ ਦਾ ਫੈਸਲਾ ਲਿਆ ਹੈ। ਭਾਰਤ ਵਿੱਚ ਲਗਭਗ ਸਾਰੇ ਖੇਤਰਾਂ ਵਿੱਚ ਵਿਆਪਕ reforms ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਬਹੁਤ ਜਲਦੀ ਹੀ ਗ੍ਰਾਊਂਡ ਲੈਵਲ 'ਤੇ ਇਸ ਦੇ ਨਤੀਜੇ ਦੇਖਣ ਨੂੰ ਮਿਲਣਗੇ।  ਇਸ ਕਠਿਨ ਸਮੇਂ ਵਿੱਚ ਆਪਣੇ ਆਸਟ੍ਰੇਲੀਆ ਵਿੱਚ ਭਾਰਤੀ ਸਮੁਦਾਇ ਦਾ, ਅਤੇ ਖਾਸ ਤੌਰ 'ਤੇ ਭਾਰਤੀ ਵਿਦਿਆਰਥੀਆਂ ਦਾ, ਜਿਸ ਤਰ੍ਹਾਂ ਧਿਆਨ ਰੱਖਿਆ ਹੈ, ਉਸ ਲਈ ਮੈਂ ਵਿਸ਼ੇਸ਼ ਤੌਰ ਤੇ ਆਭਾਰੀ ਹਾਂ।

 

                                                        ***

 

ਵੀਆਰਆਰਕੇ/ਐੱਸਐੱਚ



(Release ID: 1629424) Visitor Counter : 236