ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ-ਹੁਣ ਤੱਕ ਦੀ ਪ੍ਰਗਤੀ

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਤਹਿਤ ਲਗਭਗ 42 ਕਰੋੜ ਗ਼ਰੀਬਾਂ ਨੂੰ 53,248 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ

Posted On: 03 JUN 2020 9:09AM by PIB Chandigarh

1.30 ਲੱਖ ਕਰੋੜ ਰੁਪਏ ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ ਦੇ ਹਿੱਸੇ ਵਜੋਂ, ਸਰਕਾਰ ਨੇ ਮਹਿਲਾਵਾਂ ਅਤੇ ਗ਼ਰੀਬ ਬਜ਼ੁਰਗਾਂ ਅਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਅਤੇ ਨਕਦ ਅਦਾਇਗੀ ਦੇਣ ਦਾ ਐਲਾਨ ਕੀਤਾ ਹੈ। ਪੈਕੇਜ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਲਗਭਗ 42 ਕਰੋੜ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਅਧੀਨ 5,248 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ। ਪੀਐੱਮਜੀਕੇਪੀ ਦੇ ਵੱਖ-ਵੱਖ ਭਾਗਾਂ ਤਹਿਤ ਹੁਣ ਤੱਕ ਹਾਸਲ ਕੀਤੀ ਪ੍ਰਗਤੀ ਇਸ ਪ੍ਰਕਾਰ ਹੈ:

•           8.19 ਕਰੋੜ ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ-ਕਿਸਾਨ ਦੀ ਪਹਿਲੀ ਕਿਸ਼ਤ ਦੀ ਅਦਾਇਗੀ ਲਈ 16394 ਕਰੋੜ ਰੁਪਏ ਦੀ ਅਦਾਇਗੀ ਕੀਤੀ।

•           ਪਹਿਲੀ ਕਿਸ਼ਤ ਦੇ ਰੂਪ ਵਿੱਚ 20.05 ਕਰੋੜ (98.33%) ਮਹਿਲਾ ਜਨ ਧਨ ਖਾਤਾ ਧਾਰਕਾਂ ਦੇ ਖਾਤਿਆਂ ਵਿੱਚ 10029 ਕਰੋੜ ਰੁਪਏ ਜਮਾਂ ਕੀਤੇ ਗਏ। ਪੀਐੱਮਜੇਡੀਵਾਈ ਖਾਤਾ ਧਾਰਕ ਮਹਿਲਾਵਾਂ ਦੇ ਖਾਤਿਆਂ ਵਿੱਚ ਗਾਹਕ ਕੇਂਦ੍ਰਿਤ ਲੈਣਦੇਣ ਰਾਹੀਂ ਪਹਿਲੀ ਕਿਸ਼ਤ ਤਹਿਤ 8.72 ਕਰੋੜ (44%) ਅਤੇ 20.60 ਕਰੋੜ (100%) ਮਹਿਲਾ ਜਨ ਧਨ ਖਾਤਾ ਧਾਰਕਾਂ ਨੂੰ 10,315 ਕਰੋੜ ਰੁਪਏ ਦੂਜੀ ਕਿਸ਼ਤ ਵਜੋਂ ਦਿੱਤੇ ਗਏ। 9.7 ਕਰੋੜ (47%) ਪੀਐੱਮਜੇਡੀਵਾਈ ਖਾਤਾ ਧਾਰਕ ਮਹਿਲਾਵਾਂ ਦੇ ਖਾਤਿਆਂ ਵਿੱਚ ਦੂਜੀ ਕਿਸ਼ਤ ਤਹਿਤ ਗਾਹਕ ਕੇਂਦ੍ਰਿਤ ਲੈਣਦੇਣ ਕੀਤਾ ਗਿਆ ਹੈ।

•           ਦੋ ਕਿਸ਼ਤਾਂ ਵਿੱਚ ਤਕਰੀਬਨ 2.81 ਕਰੋੜ ਬਜ਼ੁਰਗਾਂ, ਵਿਧਵਾਵਾਂ ਅਤੇ ਦਿੱਵਯਾਂਗਾਂ ਨੂੰ ਕੁੱਲ 2814.5 ਕਰੋੜ ਰੁਪਏ ਵੰਡੇ ਗਏ। ਸਾਰੇ 2.81 ਕਰੋੜ ਲਾਭਾਰਥੀਆਂ ਨੂੰ ਦੋ ਕਿਸ਼ਤਾਂ ਵਿੱਚ ਲਾਭ ਟਰਾਂਸਫਰ ਕੀਤੇ ਗਏ ਹਨ।

•           2.3 ਕਰੋੜ ਭਵਨ ਅਤੇ ਨਿਰਮਾਣ ਕਾਮਿਆਂ ਨੂੰ 4312.82 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।

•           ਅਪ੍ਰੈਲ 2020 ਲਈ 101 ਲੱਖ ਮੀਟ੍ਰਿਕ ਟਨ ਅਨਾਜ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਚੁੱਕਿਆ ਗਿਆ। ਅਪ੍ਰੈਲ 2020 ਲਈ 36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 73.86 ਕਰੋੜਲਾਭਾਰਥੀਆਂ ਨੂੰ 36.93 ਲੱਖ ਮੀਟ੍ਰਿਕ ਟਨ ਅਨਾਜ ਵੰਡਿਆ ਗਿਆ। ਮਈ 2020 ਲਈ 32.92 ਲੱਖ ਮੀਟ੍ਰਿਕ ਟਨ ਅਨਾਜ36 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ 65.85 ਕਰੋੜਲਾਭਾਰਥੀਆਂ ਨੂੰ ਵੰਡਿਆ ਗਿਆ। ਜੂਨ 2020 ਲਈ 17 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੁਆਰਾ7.16 ਕਰੋੜਲਾਭਾਰਥੀਆਂ ਨੂੰ ਕਵਰ ਕਰਦੇ ਹੋਏ 3.58 ਲੱਖ  ਮੀਟ੍ਰਿਕ ਟਨ ਅਨਾਜ ਵੰਡਿਆ ਗਿਆ। ਵਿਭਿੰਨ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ 5.06 ਲੱਖ ਮੀਟ੍ਰਿਕ ਟਨ ਦਾਲ਼ਾਂ ਭੇਜੀਆਂ ਗਈਆਂ। ਹੁਣ ਤੱਕ ਅਜਿਹੇ 19.4 ਕਰੋੜਲਾਭਾਰਥੀਆਂ ਵਿੱਚੋਂ 17.9 ਕਰੋੜ ਨੂੰ ਕੁੱਲ 1.91 ਲੱਖ ਮੀਟ੍ਰਿਕ ਟਨ ਦਾਲ਼ਾਂ ਵੰਡੀਆ ਗਈਆਂ ਹਨ।

•           ਹੁਣ ਤੱਕ ਪੀਐੱਮਯੂਵਾਈ ਤਹਿਤ ਕੁੱਲ 9.25 ਕਰੋੜ ਸਿਲੰਡਰ ਬੁੱਕ ਕੀਤੇ ਗਏ ਹਨ ਅਤੇ 8.58 ਕਰੋੜ ਪੀਐੱਮਯੂਵਾਈ ਮੁਫ਼ਤ ਸਿਲੰਡਰ ਪਹਿਲਾਂ ਹੀ ਲਾਭਾਰਥੀਆਂ ਨੂੰ ਵੱਡੇ ਜਾ ਚੁੱਕੇ ਹਨ।

•           ਈਪੀਐੱਫਓ ਦੇ 16.1 ਲੱਖ ਮੈਂਬਰਾਂ ਨੇ ਈਪੀਐੱਫਓ ਖਾਤਿਆਂ ਤੋਂ 4725 ਕਰੋੜ ਦੀ ਨਾਨ-ਰਿਫੰਡੇਬਲ ਰਕਮ ਦੀ ਪੇਸ਼ਗੀ ਔਨਲਾਈਨ ਨਿਕਾਸੀ ਦਾ ਲਾਭ ਲਿਆ ਹੈ।

•           ਮੌਜੂਦਾ ਵਿੱਤੀ ਵਰ੍ਹੇ ਲਈ ਵਾਧੇ ਦੀ ਦਰ ਨੂੰ 01-04-2020 ਤੋਂ ਸੂਚਿਤ ਕੀਤਾ ਗਿਆ ਹੈ, 48.13 ਕਰੋੜ ਵਿਅਕਤੀ ਕਾਰਜ ਦਿਨ ਪੈਦਾ ਹੋਏ।

        ਇਸ ਤੋਂ ਇਲਾਵਾ, ਰਾਜਾਂ ਨੂੰ ਤਨਖ਼ਾਹ ਅਤੇ ਸਮੱਗਰੀ ਦੇ ਬਕਾਏ ਖ਼ਤਮ ਕਰਨ ਲਈ 28,729 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

•           24% ਈਪੀਐੱਫ ਯੋਗਦਾਨ ਲਈ 895.09 ਕਰੋੜ ਰੁਪਏ 59.23 ਲੱਖ ਕਰਮਚਾਰੀਆਂ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਗਏ ਹਨ।

 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ

 

2/06/2020 ਤੱਕ ਕੁੱਲ ਪ੍ਰਤੱਖ ਲਾਭ ਟਰਾਂਸਫਰ

ਸਕੀਮ

ਲਾਭਾਰਥੀਆਂ ਦੀ ਸੰਖਿਆ

ਰਕਮ

ਪੀਅੇੱਮਜੇਡੀਵਾਈ ਖਾਤਾ ਧਾਰਕ ਮਹਿਲਾਵਾਂ ਨੂੰ ਸਹਾਇਤਾ

ਪਹਿਲੀ ਕਿਸ਼ਤ - 20.05 ਕਰੋੜ (98.3%)

ਦੂਜੀ ਕਿਸ਼ਤ –20.63 ਕਰੋੜ

ਪਹਿਲੀ ਕਿਸ਼ਤ - 10029 ਕਰੋੜ

ਦੂਜੀ ਕਿਸ਼ਤ – 10315 ਕਰੋੜ

ਐੱਨਐੱਸਏਪੀ (ਬਜ਼ੁਰਗ ਵਿਧਵਾਵਾਂ, ਦਿੱਵਯਾਂਗ, ਬਜ਼ੁਰਗਾਂ) ਨੂੰ ਸਹਾਇਤਾ

2.81 ਕਰੋੜ (100%)

ਪਹਿਲੀ ਕਿਸ਼ਤ - 1407 ਕਰੋੜ

ਦੂਜੀ ਕਿਸ਼ਤ – 1407 ਕਰੋੜ

ਪ੍ਰਧਾਨ ਮੰਤਰੀ-ਕਿਸਾਨ ਅਧੀਨ ਕਿਸਾਨਾਂ ਨੂੰ ਅਦਾਇਗੀਆਂ

8.19 ਕਰੋੜ

16394 ਕਰੋੜ

ਭਵਨ ਅਤੇ ਹੋਰ ਨਿਰਮਾਣ ਵਰਕਰਾਂ ਦੀ ਸਹਾਇਤਾ

2.3 ਕਰੋੜ

4313 ਕਰੋੜ

ਈਪੀਐੱਫਓ ਵਿੱਚ 24% ਯੋਗਦਾਨ

.59 ਕਰੋੜ

895 ਕਰੋੜ

ਉੱਜਵਲਾ

ਪਹਿਲੀ ਕਿਸ਼ਤ – 7.48

ਦੂਜੀ ਕਿਸ਼ਤ – 4.48

8488 ਕਰੋੜ

ਕੁੱਲ

42 ਕਰੋੜ

53248 ਕਰੋੜ

 

****

 

ਆਰਐੱਮ/ਕੇਐੱਮਐੱਨ



(Release ID: 1629198) Visitor Counter : 251