ਪ੍ਰਧਾਨ ਮੰਤਰੀ ਦਫਤਰ

ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟ੍ਰੀ ਦੇ ਸਲਾਨਾ ਸੈਸ਼ਨ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 JUN 2020 6:35PM by PIB Chandigarh

ਨਮਸਤੇਸਭ ਤੋਂ ਪਹਿਲਾਂ ਤਾਂ CII ਨੂੰ 125 ਸਾਲ ਸਫਲਤਾਪੂਰਵਕ ਪੂਰਨ ਕਰਨ ਲਈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ,  Congratulations.  ਇਸ 125 ਸਾਲ ਦੀ ਯਾਤਰਾ ਬਹੁਤ ਲੰਬੀ ਹੁੰਦੀ ਹੈ।  ਅਨੇਕ ਪੜਾਅ ਆਏ ਹੋਣਗੇਅਨੇਕ ਉਤਾਰ - ਚੜ੍ਹਾਏ ਆਏ ਹੋਣੇਗੇਲੇਕਿਨ ਸਵਾ ਸੌ ਸਾਲ ਤੱਕ ਇੱਕ ਸੰਗਠਨ ਨੂੰ ਚਲਾਉਣਾਇਹ ਆਪਣੇ - ਆਪ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ।  ਉਸ ਵਿੱਚ ਸਮੇਂ ਅਨੁਕੂਲ ਪਰਿਵਰਤਨ ਆਏ ਹਨ, ਵਿਵਸਥਾ-ਵਾਂ ਬਦਲੀਆਂ ਹਨ, ਅਤੇ ਪਹਿਲਾਂ ਤਾਂ ਮੈਂ ਇਨ੍ਹਾਂ 125 ਸਾਲ ਵਿੱਚ ਸੀਆਈਆਈ ਨੂੰ ਮਜ਼ਬੂਤੀ ਦੇਣ ਵਿੱਚ  ਜਿਨ੍ਹਾਂ - ਜਿਨ੍ਹਾਂ ਲੋਕਾਂ ਨੇ ਯੋਗਦਾਨ ਦਿੱਤਾ ਹੈਵੈਸੇ ਸਾਰੇ ਪੂਰਵ ਦੇ ਤੁਹਾਡੇ ਮਹਾਨੁਭਾਵਾਂ ਨੂੰ ਵੀ ਇਸ ਸਮੇਂ ਵਧਾਈ ਦੇਵਾਂਗਾ।  ਜੋ ਸਾਡੇ ਦਰਮਿਆਨ ਨਹੀਂ ਹੋਣਗੇਉਨ੍ਹਾਂ ਨੂੰ ਆਦਰਪੂਰਵਕ ਨਮਨ ਕਰਾਂਗਾਅਤੇ ਭਵਿੱਖ ਵਿੱਚ ਜੋ ਇਸ ਨੂੰ ਸੰਭਾਲਣ ਵਾਲੇ ਹਨ ਉਨ੍ਹਾਂ ਨੂੰ ਅਨੇਕ - ਅਨੇਕ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ।

 

ਕੋਰੋਨਾ  ਦੇ ਇਸ Time Period ਵਿੱਚ ਇਸ ਤਰ੍ਹਾਂ  ਦੇ Online Events ਹੀ new normal ਬਣਦੇ ਜਾ ਰਹੇ ਹਨ। ਲੇਕਿਨ ਇਹ ਵੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਕਿ ਉਹ ਹਰ ਮੁਸ਼ਕਿਲ ਤੋਂ ਬਾਹਰ ਨਿਕਲਣ ਦਾ ਰਸਤਾ ਬਣਾ ਹੀ ਲੈਂਦਾ ਹੈ।   ਅੱਜ ਵੀ ਸਾਨੂੰ ਜਿੱਥੇ ਇੱਕ ਪਾਸੇ ਇਸ Virus ਨਾਲ ਲੜਨ ਲਈ ਸਖ਼ਤ ਕਦਮ   ਉਠਾਉਣੇ ਹਨ ਉੱਥੇ ਹੀ ਦੂਜੇ ਪਾਸੇ economy ਦਾ ਵੀ ਧਿਆਨ ਰੱਖਣਾ ਹੈ।   ਅਸੀਂ ਇੱਕ ਪਾਸੇ ਦੇਸ਼ਵਾਸੀਆਂ ਦਾ ਜੀਵਨ ਵੀ ਬਚਾਉਣਾ ਹੈ ਤਾਂ ਦੂਜੇ ਪਾਸੇ ਦੇਸ਼ ਦੀ ਅਰਥਵਿਵਸਥਾ ਨੂੰ ਵੀ stabilize ਕਰਨਾ ਹੈ ,  speed up ਕਰਨਾ ਹੈ ।   ਇਸ situation ਵਿੱਚ ਤੁਸੀਂ Getting Growth Back ਦੀ ਗੱਲ ਸ਼ੁਰੂ ਕੀਤੀ ਹੈ ਅਤੇ ਨਿਸ਼ਚਿਤ ਤੌਰ ਉੱਤੇ ਇਸ ਲਈ ਤੁਸੀਂ ਸਾਰੇ ਭਾਰਤੀ ਉਦਯੋਗ ਜਗਤ  ਦੇ ਲੋਕ ਵਧਾਈ  ਦੇ ਪਾਤਰ ਹੋ।   ਬਲਕਿ ਮੈਂ ਤਾਂ Getting Growth Back ਤੋਂ ਅੱਗੇ ਵਧ ਕੇ ਇਹ ਵੀ ਕਹਾਂਗਾ ਕਿ   Yes , we will definitely get our growth back .   ਤੁਹਾਡੇ ਲੋਕਾਂ ਵਿੱਚੋਂ ਕੁਝ ਲੋਕ ਸੋਚ ਸਕਦੇ ਹਨ ਕਿ ਸੰਕਟ ਦੀ ਇਸ ਘੜੀ ਵਿੱਚਮੈਂ ਇਤਨੇ confidence ਨਾਲ ਇਹ ਕਿਵੇਂ ਬੋਲ ਸਕਦਾ ਹਾਂ ?

 

ਮੇਰੇ ਇਸ confidence  ਦੇ ਕਈ ਕਾਰਨ ਹਨ।   ਮੈਨੂੰ ਭਾਰਤ ਦੀਆਂ Capabilities ਅਤੇ Crisis Management ਉੱਤੇ ਭਰੋਸਾ ਹੈ।   ਮੈਨੂੰ ਭਾਰਤ  ਦੇ Talent ਅਤੇ Technology ਉੱਤੇ ਭਰੋਸਾ ਹੈ।   ਮੈਨੂੰ ਭਾਰਤ  ਦੇ Innovation ਅਤੇ Intellect ਉੱਤੇ ਭਰੋਸਾ ਹੈ।   ਮੈਨੂੰ ਭਾਰਤ  ਦੇ Farmers ,    MSME's,  Entrepreneurs ਉੱਤੇ ਭਰੋਸਾ ਹੈ।   ਅਤੇਮੈਨੂੰ ਭਰੋਸਾ ਹੈ Industry  ਦੇ Leaders ਉੱਤੇ ਤੁਹਾਡੇ ਸਾਰਿਆਂ ਉੱਤੇ ।   ਇਸ ਲਈ ਮੈਂ ਕਹਿ ਰਿਹਾ ਹਾਂ -    Yes ! We will get our growth back.    India will get it’s growth back. 

 

 

ਸਾਥੀਓ ਕੋਰੋਨਾ ਨੇ ਸਾਡੀ Speed ਜਿੰਨੀ ਵੀ ਧੀਮੀ ਕੀਤੀ ਹੋਵੇਲੇਕਿਨ ਅੱਜ ਦੇਸ਼ ਦੀ ਸਭ ਤੋਂ ਵੱਡੀ ਸਚਾਈ ਇਹੀ ਹੈ ਕਿ ਭਾਰਤਲੌਕਡਾਊਨ ਨੂੰ ਪਿੱਛੇ ਛੱਡ ਕੇ Unlock Phase one ਵਿੱਚ enter ਕਰ ਚੁੱਕਿਆ ਹੈ।    Unlock Phase one ਵਿੱਚ economy ਦਾ ਬਹੁਤ ਵੱਡਾ ਹਿੱਸਾ ਖੁੱਲ੍ਹ ਚੁੱਕਿਆ ਹੈ।    ਕਾਫ਼ੀ ਹਿੱਸਾ ਅਜੇ 8 ਜੂਨ  ਦੇ ਬਾਅਦ ਹੋਰ ਖੁੱਲ੍ਹਣ ਜਾ ਰਿਹਾ ਹੈ।   ਯਾਨੀ Getting Growth Back ਦੀ ਸ਼ੁਰੂਆਤ ਤਾਂ ਹੋ ਚੁੱਕੀ ਹੈ । 

 

ਅੱਜ ਇਹ ਸਭ ਅਸੀਂ ਇਸ ਲਈ ਕਰ ਸਕੇ ਹਾਂਕਿਉਂਕਿ ਜਦੋਂ ਦੁਨੀਆ ਵਿੱਚ ਕੋਰੋਨਾ ਵਾਇਰਸ ਪੈਰ ਫੈਲਾ ਰਿਹਾ ਸੀਤਾਂ ਭਾਰਤ ਨੇ ਸਹੀ ਸਮੇਂ ਉੱਤੇਸਹੀ ਤਰੀਕੇ ਨਾਲ ਸਹੀ ਕਦਮ  ਉਠਾਏ।    ਦੁਨੀਆ  ਦੇ ਤਮਾਮ ਦੇਸ਼ਾਂ ਨਾਲ ਤੁਲਨਾ ਕਰੀਏ ਤਾਂ ਅੱਜ ਸਾਨੂੰ ਪਤਾ ਚਲਦਾ ਹੈ ਕਿ ਭਾਰਤ ਵਿੱਚ lockdown ਦਾ ਕਿਤਨਾ ਵਿਆਪਕ ਪ੍ਰਭਾਵ ਰਿਹਾ ਹੈ।   ਇਸ ਲੌਕਡਾਊਨ ਵਿੱਚ ਭਾਰਤ ਨੇ ਕੋਰੋਨਾ ਨਾਲ ਲੜਾਈ ਲਈ physical resources ਨੂੰ ਤਾਂ ਤਿਆਰ ਕੀਤਾ ਹੀ , ਆਪਣੇ human resource ਨੂੰ ਵੀ ਬਚਾਇਆ ਹੈ।  ਅਜਿਹੇ ਵਿੱਚ ਹੁਣ ਸਵਾਲ ਇਹ ਕਿ ਇਸ ਦੇ ਅੱਗੇ ਕੀ? Industry leaders ਦੇ ਨਾਤੇ, ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਹੋਵੇਗਾ ਕਿ ਹੁਣ ਸਰਕਾਰ ਕੀ ਕਰਨ ਜਾ ਰਹੀ ਹੈ? ਆਤਮਨਿਰਭਰ ਭਾਰਤ ਅਭਿਯਾਨ  ਬਾਰੇ ਵੀ ਤੁਹਾਡੇ ਕੁਝ ਸਵਾਲ ਹੋਣਗੇ।   ਇਹ ਬਹੁਤ ਸੁਭਾਵਿਕ ਹੈ, obvious ਹੈ।

 

ਸਾਥੀਓਕੋਰੋਨਾ  ਦੇ ਖ਼ਿਲਾਫ਼ economy ਨੂੰ ਫਿਰ ਤੋਂ ਮਜ਼ਬੂਤ ਕਰਨਾਸਾਡੀਆਂ highest priorities ਵਿੱਚੋਂ ਇੱਕ ਹੈ।   ਇਸ ਦੇ ਲਈ ਸਰਕਾਰ ਜੋ decisions ਹੁਣੇ ਤੁਰੰਤ ਲਏ ਜਾਣੇ ਜ਼ਰੂਰੀ ਹਨਉਹ ਲੈ ਰਹੀ ਹੈ।  ਅਤੇ ਨਾਲ ਹੀ ਅਜਿਹੇ ਵੀ ਫੈਸਲੇ ਲਏ ਗਏ ਹਨ ਜੋ long run ਵਿੱਚ ਦੇਸ਼ ਦੀ ਮਦਦ ਕਰਨਗੇ। 

 

ਸਾਥੀਓ, ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੇ ਗ਼ਰੀਬਾਂ ਨੂੰ ਤੁਰੰਤ ਲਾਭ ਦੇਣ ਵਿੱਚ ਬਹੁਤ ਮਦਦ ਕੀਤੀ ਹੈ।  ਇਸ ਯੋਜਨਾ  ਤਹਿਤ ਕਰੀਬ 74 ਕਰੋੜ Beneficiaries ਤੱਕ ਰਾਸ਼ਨ ਪਹੁੰਚਾਇਆ ਜਾ ਚੁੱਕਿਆ ਹੈ।    ਪ੍ਰਵਾਸੀ ਮਜਦੂਰਾਂ ਲਈ ਵੀ ਫ੍ਰੀ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।   ਇਸ ਦੇ ਇਲਾਵਾਅਜੇ ਤੱਕ ਗ਼ਰੀਬ ਪਰਿਵਾਰਾਂ  ਨੂੰ Fifty Three Thousand Crore Rupees ਤੋਂ ਜ਼ਿਆਦਾ ਦੀ financial assistance ਦਿੱਤੀ ਜਾ ਚੁੱਕੀ ਹੈ।   ਮਹਿਲਾਵਾਂ ਹੋਣਦਿੱਵਯਾਂਗ ਹੋਣਬਜ਼ੁਰਗ ਹੋਣਮਜ਼ਦੂਰ ਹੋਣਹਰ ਕਿਸੇ ਨੂੰ ਇਸ ਤੋਂ ਲਾਭ ਮਿਲਿਆ ਹੈ।    ਲੌਕਡਾਊਨ  ਦੌਰਾਨ ਸਰਕਾਰ ਨੇ ਗ਼ਰੀਬਾਂ ਨੂੰ 8 ਕਰੋੜ ਤੋਂ ਜ਼ਿਆਦਾ ਗੈਸ ਸਿਲੰਡਰ ਡਿਲਿਵਰ ਕੀਤੇ ਹਨ -  ਉਹ ਵੀ ਮੁਫ਼ਤ।   ਇਤਨਾ ਹੀ ਨਹੀਂਪ੍ਰਾਈਵੇਟ ਸੈਕਟਰਸ  ਦੇ ਕਰੀਬ 50 ਲੱਖ Employees  ਦੇ ਖਾਤੇ ਵਿੱਚ 24 ਪਰਸੈਂਟ EPF ਕੰਟਰੀਬਿਊਸ਼ਨ ਵੀ ਸਰਕਾਰ ਨੇ ਕੀਤੀ ਹੈ।    ਇਨ੍ਹਾਂ ਦੇ ਖਾਤੇ ਵਿੱਚ ਕਰੀਬ 800 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਹਨ।

 

ਸਾਥੀਓਭਾਰਤ ਨੂੰ ਫਿਰ ਤੋਂ ਤੇਜ਼ ਵਿਕਾਸ  ਦੇ ਰਸਤੇ ਉੱਤੇ ਲਿਆਉਣ  ਦੇ ਲਈਆਤਮਨਿਰਭਰ ਭਾਰਤ ਬਣਾਉਣ ਲਈ 5 ਚੀਜਾਂ ਬਹੁਤ ਜ਼ਰੂਰੀ ਹਨ।   Intent,  Inclusion,  Investment,  Infrastructure ਅਤੇ Innovation.    ਹਾਲ ਵਿੱਚ ਜੋ bold ਫੈਸਲੇ ਲਏ ਗਏ ਹਨਉਨ੍ਹਾਂ ਵਿੱਚ ਵੀ ਤੁਹਾਨੂੰ ਇਸ ਸਾਰੇ ਦੀ ਝਲਕ ਮਿਲ ਜਾਵੇਗੀ।   ਇਨ੍ਹਾਂ ਫੈਸਲਿਆਂ  ਦੇ ਨਾਲ ਅਸੀਂ ਤਮਾਮ ਸੈਕਟਰਸ ਨੂੰ Future ready ਕੀਤਾ ਹੈ।    ਇਸ ਵਜ੍ਹਾ ਨਾਲ ਅੱਜ ਭਾਰਤ ਇੱਕ ਨਵੇਂ growth - oriented future ਦੀ ਦਿਸ਼ਾ ਵਿੱਚ ਵੱਡੀ ਉਡਾਣ ਲਈ ਤਿਆਰ ਹੈ।    ਸਾਥੀਓਸਾਡੇ ਲਈ reforms ਕੋਈ random ਜਾਂ scattered decisions ਨਹੀਂ ਹਨ।   ਸਾਡੇ ਲਈ reforms   systemic,  planned,  integrated,  inter-connected ਅਤੇ   futuristic process ਹਨ।

 

ਸਾਡੇ ਲਈ reforms ਦਾ ਮਤਲਬ ਹੈ ਫੈਸਲੇ ਲੈਣ ਦਾ ਸਾਹਸ ਕਰਨਾ, ਅਤੇ ਉਨ੍ਹਾਂ ਨੂੰ logical conclusion ਤੱਕ ਲੈ ਜਾਣਾ। IBC ਹੋਵੇ, ਬੈਂਕ ਮਰਜਰ ਹੋਵੇ, GST ਹੋਵੇ, Faceless Income tax Assessment ਦੀ ਵਿਵਸਥਾ ਹੋਵੇ, ਅਸੀਂ ਹਮੇਸ਼ਾ ਵਿਵਸਥਾਵਾਂ ਵਿੱਚ ਸਰਕਾਰ ਦੇ ਦਖਲ ਨੂੰ ਘੱਟ ਕਰਨ,   private enterprise ਲਈ encouraging eco-system ਖੜ੍ਹਾ ਕਰਨ ਤੇ ਬਲ ਦਿੱਤਾ ਹੈ। ਇਸ ਵਜ੍ਹਾ ਨਾਲ ਸਰਕਾਰ ਅੱਜ ਅਜਿਹੇ ਪਾਲਿਸੀ reforms ਵੀ ਕਰ ਰਹੀ ਹੈ ਜਿਨ੍ਹਾਂ ਦੀ ਦੇਸ਼ ਨੇ ਉਮੀਦ ਵੀ ਛੱਡ ਦਿੱਤੀ ਸੀ ।

 

ਅਗਰ ਮੈਂ ਐਗਰੀਕਲਚਰ ਸੈਕਟਰ ਦੀ ਗੱਲ ਕਰਾਂ ਤਾਂ ਸਾਡੇ ਇੱਥੇ ਅਜ਼ਾਦੀ ਦੇ ਬਾਅਦ ਜੋ ਨਿਯਮ - ਕਾਇਦੇ ਬਣੇ, ਉਨ੍ਹਾਂ ਵਿੱਚ ਕਿਸਾਨਾਂ ਨੂੰ ਵਿਚੋਲਿਆਂ ਦੇ ਹੱਥਾਂ ਵਿੱਚ ਛੱਡ ਦਿੱਤਾ ਗਿਆ ਸੀ ।ਕਿਸਾਨ ਕਿੱਥੇ ਫਸਲ ਵੇਚ ਸਕਦਾ ਹੈ, ਕਿੱਥੇ ਨਹੀਂ, ਨਿਯਮ ਬਹੁਤ ਸਖ਼ਤ ਸਨ। ਕਿਸਾਨਾਂ ਦੇ ਨਾਲ ਦਹਾਕਿਆਂ ਤੋਂ ਹੋ ਰਹੀ ਬੇਇਨਸਾਫ਼ੀ ਨੂੰ ਦੂਰ ਕਰਨ ਦੀ ਇੱਛਾਸ਼ਕਤੀ ਸਾਡੀ ਸਰਕਾਰ ਨੇ ਦਿਖਾਈ।

 

APMC ਐਕਟ ਵਿੱਚ ਬਦਲਾਅ ਦੇ ਬਾਅਦ ਹੁਣ ਕਿਸਾਨਾਂ ਨੂੰ ਵੀ ਉਨ੍ਹਾਂ ਦੇ ਅਧਿਕਾਰ ਹਾਸਲ ਹੋਣਗੇ।   ਕਿਸਾਨ ਹੁਣ ਜਿਸ ਨੂੰ ਚਾਹੇ, ਜਿੱਥੇ ਚਾਹੇ ਅਤੇ ਜਦੋਂ ਚਾਹੇ ਆਪਣੀ ਫਸਲ ਵੇਚ ਸਕਦੇ ਹਨ । ਹੁਣ ਕੋਈ ਕਿਸਾਨ ਆਪਣੀ ਫਸਲ ਦੇਸ਼ ਦੇ ਕਿਸੇ ਵੀ ਰਾਜ ਵਿੱਚ ਲਿਜਾ ਕੇ ਵੇਚ ਸਕਦਾ ਹੈ। ਨਾਲ ਹੀ ਵੇਅਰਹਾਊਸ ਵਿੱਚ ਰੱਖੇ ਅਨਾਜ ਜਾਂ agriculture products ਹੁਣ ਇਲੈਕਟ੍ਰੌਨਿਕ ਟ੍ਰੇਡਿੰਗ ਦੇ ਜ਼ਰੀਏ ਵੀ ਵੇਚੇ ਜਾ ਸਕਦੇ ਹਨ। ਤੁਸੀਂ ਕਲਪਨਾ ਕਰ ਸਕਦੇ ਹੋ, ਇਸ ਨਾਲ agri-business ਲਈ ਕਿੰਨੇ ਨਵੇਂ ਰਸਤੇ ਖੁੱਲ੍ਹਣ ਜਾ ਰਹੇ ਹਨ।  ਸਾਥੀਓ, ਇਸ ਤਰ੍ਹਾਂ, ਸਾਡੇ ਮਜ਼ਦੂਰਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏਰੋਜ਼ਗਾਰ ਦੇ ਅਵਸਰਾਂ ਨੂੰ ਵਧਾਉਣ ਲਈ labour reforms ਵੀ ਕੀਤੇ ਜਾ ਰਹੇ ਹਨ।

 

ਜਿਨ੍ਹਾਂ non-strategic sectors ਵਿੱਚ ਪ੍ਰਾਈਵੇਟ ਸੈਕਟਰ ਨੂੰ ਇਜਾਜ਼ਤ ਹੀ ਨਹੀਂ ਸੀ, ਉਨ੍ਹਾਂ ਨੂੰ ਵੀ ਖੋਲ੍ਹਿਆ ਗਿਆ ਹੈ।  ਤੁਹਾਡਾ ਧਿਆਨ ਇਸ ਤੇ ਵੀ ਗਿਆ ਹੋਵੇਗਾ ਕਿ ਸਬਕਾ ਸਾਥ- ਸਬਕਾ ਵਿਕਾਸ - ਸਬਕਾ ਵਿਸ਼ਵਾਸ ਦੇ ਰਸਤੇ ਤੇ ਚਲਦੇ ਹੋਏ ਅਸੀਂ ਉਹ ਫੈਸਲੇ ਵੀ ਲੈ ਰਹੇ ਹਾਂ, ਜਿਨ੍ਹਾਂ ਦੀ ਮੰਗ ਵਰ੍ਹਿਆਂ ਤੋਂ ਹੋ ਰਹੀ ਸੀ।

 

ਸਾਥੀਓ, ਦੁਨੀਆ ਦਾ ਤੀਜਾ ਵੱਡਾ ਦੇਸ਼, ਜਿਸ ਦੇ ਪਾਸ ਕੋਲੇ ਦਾ ਭੰਡਾਰ ਹੋਵੇ - Coal Reserve ਹੋਵੇ,    ਜਿਸ ਦੇ ਪਾਸ ਤੁਹਾਡੇ ਜਿਹੇ ਸਾਹਸੀ ਅਤੇ ਉੱਦਮੀਵਪਾਰ ਜਗਤ ਦੇ Leaders ਹੋਣ, ਲੇਕਿਨ ਫਿਰ ਵੀ,    ਉਸ ਦੇਸ਼ ਵਿੱਚ ਬਾਹਰ ਤੋਂ ਕੋਲਾ ਆਵੇ, Coal Import ਹੋਵੇਤਾਂ ਉਸਦਾ ਕਾਰਨ ਕੀ ਹੈਕਦੇ ਸਰਕਾਰ ਰੁਕਾਵਟ ਬਣੀ ਰਹੀ, ਕਦੇ ਨੀਤੀਆਂ ਰੁਕਾਵਟ ਬਣੀਆਂ ਰਹੀਆਂ । ਲੇਕਿਨ ਹੁਣ Coal ਸੈਕਟਰ ਨੂੰ ਇਨ੍ਹਾਂ ਬੰਧਨਾਂ ਤੋਂ ਅਜ਼ਾਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।

 

ਹੁਣ Coal ਸੈਕਟਰ ਵਿੱਚ commercial mining ਨੂੰ permit ਕਰ ਦਿੱਤਾ ਗਿਆ ਹੈ। Partially  explored blocks ਦਾ ਵੀ allotment ਕਰਨ ਦੀ permission ਦਿੱਤੀ ਗਈ ਹੈ। ਇਸੇ ਤਰ੍ਹਾਂ,  mineral mining ਵਿੱਚ ਵੀ ਹੁਣ ਕੰਪਨੀਆਂ exploration ਦੇ ਨਾਲ-ਨਾਲ mining ਦਾ ਕੰਮ ਇਕੱਠੇ ਕਰ ਸਕਦੀਆਂ ਹਨ। ਇਨ੍ਹਾਂ ਫੈਸਲਿਆਂ ਦੇ ਕਿਤਨੇ ਦੂਰਗਾਮੀ ਨਤੀਜੇ ਹੋਣ ਵਾਲੇ ਹਨ, ਇਹ ਇਸ ਸੈਕਟਰ ਤੋਂ ਵਾਕਫ਼ ਲੋਕ ਚੰਗੀ ਤਰ੍ਹਾਂ ਜਾਣਦੇ ਹਨ ।

 

ਸਾਥੀਓ, ਸਰਕਾਰ ਜਿਸ ਦਿਸ਼ਾ ਵਿੱਚ ਵਧ ਰਹੀ ਹੈ, ਉਸ ਤੋਂ ਸਾਡਾ mining sector ਹੋਵੇ, energy sector ਹੋਵੇ, ਜਾਂ research ਅਤੇ technology ਹੋਵੇ, ਹਰ ਖੇਤਰ ਵਿੱਚ ਇੰਡਸਟ੍ਰੀ ਨੂੰ ਵੀ ਅਵਸਰ ਮਿਲਣਗੇ, ਅਤੇ youth ਲਈ ਵੀ ਨਵੀਆਂ opportunities ਖੁੱਲ੍ਹਣਗੀਆਂ। ਇਸ ਸਭ ਤੋਂ ਵੀ ਅੱਗੇ ਵਧਕੇ, ਹੁਣ ਦੇਸ਼ ਦੇ strategic sectors ਵਿੱਚ ਵੀ private players ਦੀ ਭਾਗੀਦਾਰੀ ਇੱਕ reality ਬਣ ਰਹੀ ਹੈ। ਤੁਸੀਂ ਚਾਹੇ space sector ਵਿੱਚ ਨਿਵੇਸ਼ ਕਰਨਾ ਚਾਹੋ, atomic energy ਵਿੱਚ ਨਵੀਆਂ opportunities ਨੂੰ ਤਲਾਸ਼ਣਾ ਚਾਹੋ, possibilities ਤੁਹਾਡੇ ਲਈ ਪੂਰੀ ਤਰ੍ਹਾਂ ਨਾਲ ਖੁੱਲ੍ਹੀਆਂ ਹੋਈਆਂ ਹਨ।

 

ਸਾਥੀਓ, ਤੁਸੀਂ ਇਹ ਭਲੀ-ਭਾਂਤ ਜਾਣਦੇ ਹੋ ਕਿ MSME sector ਦੀਆਂ ਲੱਖਾਂ units ਸਾਡੇ ਦੇਸ਼ ਲਈ economic engines ਦੀ ਤਰ੍ਹਾਂ ਹਨ। ਇਨ੍ਹਾਂ ਦਾ ਦੇਸ਼ ਦੀ GDP ਵਿੱਚ ਬਹੁਤ ਵੱਡਾ contribution ਹੈ, ਇਹ contribution ਕਰੀਬ-ਕਰੀਬ 30% ਦਾ ਹੈ। MSMEs ਦੀ definition ਸਪਸ਼ਟ ਕਰਨ ਦੀ ਮੰਗ ਲੰਬੇ ਸਮੇਂ ਤੋਂ ਉਦਯੋਗ ਜਗਤ ਕਰ ਰਿਹਾ ਸੀ, ਉਹ ਪੂਰੀ ਹੋ ਚੁੱਕੀ ਹੈ।

 

ਇਸ ਨਾਲ MSMEs ਬਿਨਾ ਕਿਸੇ ਚਿੰਤਾ ਦੇ grow ਕਰ ਸਕਣਗੇ ਅਤੇ ਉਨ੍ਹਾਂ ਨੂੰ MSMEs ਦਾ ਸਟੇਟਸ ਬਣਾਈ ਰੱਖਣ ਲਈ ਦੂਜੇ ਰਸਤਿਆਂ ਤੇ ਚਲਣ ਦੀ ਜ਼ਰੂਰਤ ਨਹੀਂ ਰਹੇਗੀ। ਦੇਸ਼ ਦੇ MSMEs ਵਿੱਚ ਕੰਮ ਕਰਨ ਵਾਲੇ ਕਰੋੜਾਂ ਸਾਥੀਆਂ ਨੂੰ ਵੀ ਲਾਭ ਹੋਵੇ, ਇਸ ਦੇ ਲਈ 200 ਕਰੋੜ ਰੁਪਏ ਤੱਕ ਦੀ ਸਰਕਾਰੀ ਖਰੀਦ ਵਿੱਚ ਗਲੋਬਲ ਟੈਂਡਰਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਨਾਲ ਸਾਡੇ ਛੋਟੇ ਉਦਯੋਗਾਂ ਨੂੰ ਜ਼ਿਆਦਾ ਅਵਸਰ ਮਿਲ ਸਕਣਗੇ। ਇੱਕ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਪੈਕੇਜ MSME sector  ਦੇ engine ਲਈ fuel ਦਾ ਕੰਮ ਕਰਨ ਵਾਲਾ ਹੈ ।

 

 

ਸਾਥੀਓ, ਇਹ ਜੋ ਫੈਸਲੇ ਹਨ, ਉਨ੍ਹਾਂ ਦੀ Relevance  ਸਮਝਣ ਲਈ ਅੱਜ ਦੀ global situations ਨੂੰ ਦੇਖਣਾ ਅਤੇ ਸਮਝਣਾ ਵੀ ਬਹੁਤ ਜ਼ਰੂਰੀ ਹੈ। ਅੱਜ ਵਿਸ਼ਵ ਦੇ ਤਮਾਮ ਦੇਸ਼, ਪਹਿਲਾਂ ਦੀ ਤੁਲਨਾ ਵਿੱਚ ਇੱਕ ਦੂਜੇ ਦਾ ਸਾਥ ਹੋਰ ਅਧਿਕ ਚਾਹੁੰਦੇ ਹਨ। ਦੇਸ਼ਾਂ ਵਿੱਚ ਇੱਕ ਦੂਜੇ ਦੀ ਜ਼ਰੂਰਤ ਹੋਰ ਜ਼ਿਆਦਾ ਪੈਦਾ ਹੋਈ ਹੈ। ਲੇਕਿਨ ਇਸੇ ਦੇ ਨਾਲ ਇਹ ਚਿੰਤਨ ਵੀ ਚਲ ਰਿਹਾ ਹੈ ਕਿ ਪੁਰਾਣੀ ਸੋਚ, ਪੁਰਾਣੇ ਰੀਤੀ-ਰਿਵਾਜ, ਪੁਰਾਣੀਆਂ policies ਕਿਤਨੀਆਂ ਕਾਰਗਰ ਹੋਣਗੀਆਂ। ਸੁਭਾਵਕ ਹੈ ਕਿ ਇਸ ਸਮੇਂ ਨਵੇਂ ਸਿਰੇ ਤੋਂ ਮੰਥਨ ਚਲ ਰਿਹਾ ਹੈ। ਅਤੇ ਅਜਿਹੇ ਸਮੇਂ ਵਿੱਚ, ਭਾਰਤ ਤੋਂ ਦੁਨੀਆ ਦੀਆਂ ਆਸਾਂ, expectations ਹੋਰ ਵਧੀਆਂ ਹਨ।

 

ਅੱਜ ਦੁਨੀਆ ਦਾ ਭਾਰਤ ਤੇ ਵਿਸ਼ਵਾਸ ਵੀ ਵਧਿਆ ਹੈ ਅਤੇ ਨਵੀਂ ਆਸ ਦਾ ਸੰਚਾਰ ਵੀ ਹੋਇਆ ਹੈ। ਹੁਣੇ ਤੁਸੀਂ ਵੀ ਦੇਖਿਆ ਹੈ ਕਿ ਕੋਰੋਨਾ ਦੇ ਇਸ ਸੰਕਟ ਵਿੱਚ ਜਦੋਂ ਕਿਸੇ ਦੇਸ਼ ਲਈ ਦੂਜੇ ਦੀ ਮਦਦ ਕਰਨਾ ਮੁਸ਼ਕਿਲ ਹੋ ਰਿਹਾ ਸੀ, ਤਾਂ ਭਾਰਤ ਨੇ 150 ਤੋਂ ਜ਼ਿਆਦਾ ਦੇਸ਼ਾਂ ਨੂੰ medical supplies ਭੇਜ ਕੇ ਉਨ੍ਹਾਂ ਦੀ ਮਦਦ ਕੀਤੀ ਹੈ। ਸਾਥੀਓ, World is looking for a trusted, reliable partner  ਭਾਰਤ ਵਿੱਚ potential ਹੈ, strength ਹੈ, ability ਹੈ।

 

ਅੱਜ ਪੂਰੇ ਵਿਸ਼ਵ ਵਿੱਚ ਭਾਰਤ  ਦੇ ਪ੍ਰਤੀ ਜੋ  trust develop ਹੋਇਆ ਹੈਉਸ ਦਾ ਤੁਹਾਨੂੰ ਸਭ ਨੂੰਭਾਰਤ ਦੀ Industry ਨੂੰ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ।  ਇਹ ਤੁਹਾਡੀ ਸਭ ਦੀ ਜ਼ਿੰਮੇਦਾਰੀ ਹੈ,  CII ਜਿਹੇ ਸੰਗਠਨਾਂ ਦੀ ਜ਼ਿੰਮੇਦਾਰੀ ਹੈ ਕਿ Manufactured In India  ਦੇ ਨਾਲ,  trust,  quality,  competitiveness ਤਿੰਨੋਂ ਜੁੜੇ ਹੋਣ। ਤੁਸੀਂ ਦੋ ਕਦਮ  ਅੱਗੇ ਵਧੋਗੇਸਰਕਾਰ ਚਾਰ ਕਦਮ  ਅੱਗੇ ਵਧਕੇ ਤੁਹਾਡਾ ਸਾਥ ਦੇਵੇਗੀ। ਪ੍ਰਧਾਨ ਮੰਤਰੀ  ਦੇ ਤੌਰ ਤੇ ਮੈਂ ਤੁਹਾਨੂੰ ਭਰੋਸਾ ਦੇ ਰਿਹਾ ਹਾਂ ਕਿ ਮੈਂ ਤੁਹਾਡੇ ਨਾਲ ਖੜ੍ਹਾ ਹਾਂ। ਭਾਰਤੀ ਉਦਯੋਗ ਜਗਤ ਲਈ ਇਹ Rise to the Occasion ਦੀ ਤਰ੍ਹਾਂ ਹੈ। Trust me,  Getting growth Back,  ਇੰਨਾ ਮੁਸ਼ਕਿਲ ਵੀ ਨਹੀਂ ਹੈ। ਅਤੇ ਸਭ ਤੋਂ ਵੱਡੀ ਗੱਲ ਕਿ ਹੁਣ ਤੁਹਾਡੇ ਪਾਸ,  Indian Industries  ਦੇ ਪਾਸ ਇੱਕ clear path ਹੈ। ਆਤਮਨਿਰਭਰ ਭਾਰਤ ਦਾ ਰਸਤਾ।   Self Reliant India ਦਾ path.  ਆਤਮਨਿਰਭਰ ਭਾਰਤ ਦਾ ਮਤਲਬ ਹੈ ਕਿ ਅਸੀਂ ਹੋਰ ਜ਼ਿਆਦਾ strong ਹੋਕੇ ਦੁਨੀਆ ਨੂੰ embrace ਕਰਾਂਗੇ।

 

ਆਤਮਨਿਰਭਰ ਭਾਰਤ world economy  ਦੇ ਨਾਲ ਪੂਰੀ ਤਰ੍ਹਾਂ integrated ਵੀ ਹੋਵੇਗਾ ਅਤੇ supportive ਵੀ।    ਲੇਕਿਨ ਧਿਆਨ ਰੱਖਿਓਆਤਮਨਿਰਭਰ ਭਾਰਤ ਦਾ ਮਤਲਬ ਇਹ ਵੀ ਹੈ ਕਿ ਅਸੀਂ strategic ਖੇਤਰਾਂ ਵਿੱਚ ਕਿਸੇ ਤੇ ਨਿਰਭਰ ਨਹੀਂ ਰਹਾਂਗੇ।   It is about creating strong enterprises In India.  Enterprises that can become global forces.  It is about generating employment.  It is about empowering our people to come out and create solutions that can define the future of our country.   ਸਾਨੂੰ ਹੁਣ ਇੱਕ ਅਜਿਹੀ robust local  supply chain  ਦੇ ਨਿਰਮਾਣ ਵਿੱਚ invest ਕਰਨਾ ਹੈਜੋ global supply chain ਵਿੱਚ ਭਾਰਤ ਦੀ ਹਿੱਸੇਦਾਰੀ ਨੂੰ strengthen ਕਰੇ।    ਇਸ ਅਭਿਯਾਨ ਵਿੱਚ,  CII  ਜਿਹੀ ਦਿੱਗਜ ਸੰਸਥਾ ਨੂੰ ਵੀ ਨਵੀਂ ਭੂਮਿਕਾ ਵਿੱਚ ਅੱਗੇ ਆਉਣਾ ਹੋਵੇਗਾ।   ਹੁਣ ਤੁਹਾਨੂੰ Champions of Indigenous Inspirations ਬਣਕੇ ਅੱਗੇ ਆਉਣਾ ਹੈ।    ਤੁਹਾਨੂੰ domestic industries ਦੀ ਰਿਕਵਰੀ ਨੂੰ facilitate ਕਰਨਾ ਹੈ,    next level growth ਨੂੰ assist ਕਰਨਾ ਹੈ,   ਸਪੋਰਟ ਕਰਨਾ ਹੈ,    ਤੁਹਾਨੂੰ  industry ਨੂੰ,    ਆਪਣੇ ਮਾਰਕਿਟ ਨੂੰ globally expand ਕਰਨ ਵਿੱਚ ਮਦਦ ਕਰਨੀ ਹੈ।

 

ਸਾਥੀਓਹੁਣ ਜ਼ਰੂਰਤ ਹੈ ਕਿ ਦੇਸ਼ ਵਿੱਚ ਅਜਿਹੇ products ਬਣਨ ਜੋ Made in India ਹੋਣ ,    Made for the World ਹੋਣ।    ਕਿਵੇਂ ਅਸੀਂ ਦੇਸ਼ ਦਾ ਆਯਾਤ ਘੱਟ ਤੋਂ ਘੱਟ ਕਰੀਏਇਸ ਨੂੰ ਲੈ ਕੇ ਕੀ ਨਵੇਂ ਟੀਚੇ ਤੈਅ ਕੀਤੇ ਜਾ ਸਕਦੇ ਹਨ?   ਸਾਨੂੰ ਤਮਾਮ ਸੈਕਟਰਸ ਵਿੱਚ productivity ਵਧਾਉਣ ਲਈ ਆਪਣੇ ਟਾਰਗੈਟ ਤੈਅ ਕਰਨੇ ਹੀ ਹੋਣਗੇ। ਇਹੀ ਸੰਦੇਸ਼ ਮੈਂ ਅੱਜ ਇੰਡਸਟ੍ਰੀ ਨੂੰ ਦੇਣਾ ਚਾਹੁੰਦਾ ਹਾਂਅਤੇ ਦੇਸ਼ ਇਹੀ ਆਸ਼ਾ ਵੀ ਤੁਹਾਡੇ ਤੋਂ ਰੱਖਦਾ ਹੈ।

 

ਸਾਥੀਓਦੇਸ਼ ਵਿੱਚ manufacturing ਨੂੰ, Make in India ਨੂੰ,    ਰੋਜ਼ਗਾਰ ਦਾ ਬੜਾ ਮਾਧਿਅਮ ਬਣਾਉਣ ਲਈ ਆਪ ਜਿਹੇ ਤਮਾਮ ਇੰਡਸਟ੍ਰੀ  ਦੇ ਸੰਗਠਨਾਂ ਨਾਲ ਚਰਚਾ ਕਰਕੇ ਹੀ ਕਈ priority sectors ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ furniture,  air conditioner,  leather and Footwear,   ਇਨ੍ਹਾਂ ਤਿੰਨ ਸੈਕਟਰਸ ਤੇ ਕੰਮ ਸ਼ੁਰੂ ਵੀ ਹੋ ਚੁੱਕਿਆ ਹੈ।  ਸਿਰਫ ਏਅਰ ਕੰਡੀਸ਼ਨਰ ਨੂੰ ਲੈ ਕੇ ਹੀ ਅਸੀਂ ਆਪਣੀ ਡਿਮਾਂਡ ਦਾ 30 % ਤੋਂ ਅਧਿਕ ਇੰਪੋਰਟ ਕਰਦੇ ਹਾਂ।   ਇਸ ਨੂੰ ਸਾਨੂੰ ਤੇਜ਼ੀ ਨਾਲ ਘੱਟ ਕਰਨਾ ਹੈ।  ਇਸੇ ਤਰ੍ਹਾਂ ਦੁਨੀਆ ਦਾ ਦੂਜਾ ਸਭ ਤੋਂ ਵੱਡਾ leather producer ਹੋਣ  ਦੇ ਬਾਵਜੂਦ,  global export ਵਿੱਚ ਸਾਡਾ ਸ਼ੇਅਰ ਬਹੁਤ ਘੱਟ ਹੈ।

 

ਸਾਥੀਓਕਿੰਨੇ ਹੀ ਸੈਕਟਰਸ ਹਨਜਿਨ੍ਹਾਂ ਵਿੱਚ ਅਸੀਂ ਬਹੁਤ ਚੰਗਾ ਕਰ ਸਕਦੇ ਹਾਂ।  ਬੀਤੇ ਸਾਲਾਂ ਵਿੱਚ ਆਪ ਸਭ ਸਾਥੀਆਂ  ਦੇ ਸਹਿਯੋਗ ਨਾਲ ਹੀ ਦੇਸ਼ ਵਿੱਚ ਵੰਦੇਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਬਣੀਆਂ ਹਨ।  ਦੇਸ਼ ਅੱਜ ਮੈਟਰੋ  ਦੇ ਕੋਚ ਨਿਰਯਾਤ ਕਰ ਰਿਹਾ ਹੈ।   ਇਸੇ ਤਰ੍ਹਾਂ ਮੋਬਾਈਲ ਫੋਨ ਮੈਨੂਫੈਕਚਰਿੰਗ ਹੋਵੇ,    ਡਿਫੈਂਸ ਮੈਨੂਫੈਕਚਰਿੰਗ ਹੋਵੇਅਨੇਕ ਖੇਤਰਾਂ ਵਿੱਚ ਇੰਪੋਰਟ ਤੇ ਸਾਡੀ ਡਿਪੈਂਡੈਂਸ ਨੂੰ ਘੱਟ ਕਰਨ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ।   ਅਤੇ ਮੈਂ ਬਹੁਤ ਗਰਵ (ਮਾਣ) ਨਾਲ ਕਹਾਂਗਾ ਕਿ ਸਿਰਫ 3 ਮਹੀਨੇ ਦੇ ਅੰਦਰ ਹੀ Personal Protective Equipment  -  PPE ਦੀਆਂ ਸੈਕੜੇ ਕਰੋੜਾਂ ਦੀ ਇੰਡਸਟ੍ਰੀ ਤੁਸੀਂ ਹੀ ਖੜ੍ਹੀ ਕੀਤੀ ਹੈ।   ਤਿੰਨ ਮਹੀਨੇ ਪਹਿਲਾਂ ਤੱਕ ਭਾਰਤ ਵਿੱਚ ਇੱਕ ਵੀ PPE ਨਹੀਂ ਬਣਦੀ ਸੀ।  ਅੱਜ ਭਾਰਤ ਇੱਕ ਦਿਨ ਵਿੱਚ 3 ਲੱਖ PPE ਕਿੱਟਾਂ ਬਣਾ ਰਿਹਾ ਹੈ ਤਾਂ ਇਹ ਸਾਡੇ ਉਦਯੋਗ ਜਗਤ ਦੀ ਹੀ ਤਾਕਤ ਹੈ।   ਤੁਹਾਨੂੰ ਇਸ ਤਾਕਤ ਦਾ ਇਸਤੇਮਾਲ ਹਰ ਸੈਕਟਰ ਵਿੱਚ ਵਧਾਉਣਾ ਹੈ।   ਮੇਰੀ ਤਾਂ CII  ਦੇ ਤਮਾਮ ਸਾਥੀਆਂ ਨੂੰ ਇਹ ਵੀ ਤਾਕੀਦ ਹੈਕਿ rural economy ਵਿੱਚ investment ਅਤੇ ਕਿਸਾਨਾਂ  ਦੇ ਨਾਲ partnership ਦਾ ਰਸਤਾ ਖੁੱਲ੍ਹਣ ਦਾ ਵੀ ਪੂਰਾ ਲਾਭ ਉਠਾਓ।   ਹੁਣ ਤਾਂ ਪਿੰਡ  ਦੇ ਪਾਸ ਹੀ ਲੋਕਲ ਐਗਰੋ ਪ੍ਰੋਡਕਟਸ  ਦੇ ਕਲਸਟਰਸ ਲਈ ਜ਼ਰੂਰੀ ਇੰਫ੍ਰਾਸਟ੍ਰਕਚਰ ਤਿਆਰ ਕੀਤਾ ਜਾ ਰਿਹਾ ਹੈ।  ਇਸ ਵਿੱਚ CII  ਦੇ ਤਮਾਮ ਮੈਂਬਰਸ ਦੇ ਲਈ ਬਹੁਤ opportunities ਹਨ।

 

ਸਾਥੀਓ,  farm ਹੋਵੇ,   fisheries ਹੋਵੇ,  food processing ਹੋਵੇ,   footwear ਹੋਵੇ ,    pharma ਹੋਵੇ ਅਨੇਕ ਸੈਕਟਰਸ ਵਿੱਚ ਨਵੀਆਂ opportunities  ਦੇ gate ਤੁਹਾਡੇ ਲਈ ਖੁੱਲ੍ਹੇ ਹਨ।   ਸਰਕਾਰ ਨੇ ਸ਼ਹਿਰਾਂ ਵਿੱਚ ਪ੍ਰਵਾਸੀਆਂ ਲਈ ਆਵਾਸ ਉਪਲੱਬਧ ਕਰਵਾਉਣ ਲਈ ਜਿਸ ਰੈਂਟਲ ਸਕੀਮ ਦਾ ਐਲਾਨ ਕੀਤਾ ਹੈਉਸ ਵਿੱਚ ਵੀ ਆਪ ਸਭ ਸਾਥੀਆਂ ਨੂੰ ਮੈਂ ਸਰਗਰਮ ਭਾਗੀਦਾਰੀ ਲਈ ਸੱਦਾ ਦਿੰਦਾ ਹਾਂ।

 

ਸਾਥੀਆਂਸਾਡੀ ਸਰਕਾਰ ਪ੍ਰਾਇਵੇਟ ਸੈਕਟਰ ਨੂੰ ਦੇਸ਼ ਦੀ ਵਿਕਾਸਯਾਤਰਾ ਦਾ partner ਮੰਨਦੀ ਹੈ।  ਆਤਮਨਿਰਭਰ ਭਾਰਤ ਅਭਿਆਨ ਨਾਲ ਜੁੜੀ ਤੁਹਾਡੀ ਹਰ ਜ਼ਰੂਰਤ ਦਾ ਧਿਆਨ ਰੱਖਿਆ ਜਾਵੇਗਾ।   ਤੁਹਾਡੇ ਨਾਲਸਾਰੇ ਸਟੇਕਹੋਲਡਰਸ ਨਾਲ ਮੈਂ ਲਗਾਤਾਰ ਸੰਵਾਦ ਕਰਦਾ ਹਾਂ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।   I request you to come up with a detailed study of every sector .  Build consensus .    develop concepts ,  think big .   We will together take up more structural reforms that will change the course of our country .  

We will together build ਆਤਮਨਿਰਭਰ ਭਾਰਤ.   ਸਾਥੀਓਆਓਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਸੰਕਲਪ ਲਈਏ।   ਇਸ ਸੰਕਲਪ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦੇਈਏ।   ਸਰਕਾਰ ਤੁਹਾਡੇ ਨਾਲ ਖੜ੍ਹੀ ਹੈ ਤੁਸੀ ਦੇਸ਼  ਦੇ ਟੀਚਿਆਂ  ਦੇ ਨਾਲ ਖੜ੍ਹੇ ਹੋਵੋ।   ਤੁਸੀਂ ਸਫਲ ਹੋਵੋਗੇਅਸੀਂ ਸਫਲ ਹੋਵਾਂਗੇਤਾਂ ਦੇਸ਼ ਨਵੀਂ ਉਚਾਈ ਤੇ ਪਹੁੰਚੇਗਾਆਤਮਨਿਰਭਰ ਬਣੇਗਾ।   ਇੱਕ ਵਾਰ ਫਿਰ CII ਨੂੰ 125 ਸਾਲ ਪੂਰਾ ਹੋਣ ਤੇ ਮੈਂ ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।   ਬਹੁਤ - ਬਹੁਤ ਧੰਨਵਾਦ  !!

 

 *****

 

ਵੀਆਰਆਰਕੇ/ਵੀਜੇ


(Release ID: 1628731) Visitor Counter : 188