ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਮਹਿੰਦਾ ਰਾਜਪਕਸ਼ੇ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ

प्रविष्टि तिथि: 27 MAY 2020 8:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਮਹਿੰਦਾ ਰਾਜਪਕਸ਼ੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ੍ਰੀਲੰਕਾ ਦੀ ਸੰਸਦ ਵਿੱਚ ਪ੍ਰਵੇਸ਼ ਕਰਨ ਦੇ ਬਾਅਦ 50 ਸਾਲ ਪੂਰੇ ਕਰਨ ਤੇ ਵਧਾਈ ਦਿੱਤੀ।

 

ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਵਿਕਾਸ ਵਿੱਚ ਆਪਣੇ ਲੰ‍ਬੇ ਰਾਜਨੀਤਕ ਕਰੀਅਰ ਵਿੱਚ ਸ਼੍ਰੀ ਰਾਜਪਕਸ਼ੇ  ਦੇ ਯੋਗਦਾਨ ਨੂੰ ਯਾਦ ਕਰਦੇ ਹੋਏ, ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

 

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਸ੍ਰੀਲੰਕਾ ਵਿੱਚ ਭਾਰਤੀ ਮੂਲ ਦੇ ਤਮਿਲਾਂ ਦੇ ਇੱਕ ਪ੍ਰਮੁੱਖ ਨੇਤਾ, ਸ਼੍ਰੀ ਅਰੁਮੁਗਨ ਥੋਂਡਾਮਨ (Mr. ArumuganThondaman) ਦੇ ਕੱਲ੍ਹ ਅਚਾਨਕ ਅਕਾਲ ਚਲਾਣੇ ਤੇ ਸੋਗ ਪ੍ਰਗਟਾਇਆ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਵਿਕਾਸ ਸਾਂਝੇਦਾਰੀ ਨੂੰ ਅੱਗੇ ਵਧਾਉਣ ਵਿੱਚ ਸ਼੍ਰੀ ਥੋਂਡਾਮਨ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਯਾਦ ਕੀਤਾ।

 

ਦੋਹਾਂ ਨੇਤਾਵਾਂ ਨੇ ਵਰਤਮਾਨ ਕੋਵਿਡ-19 ਮਹਾਮਾਰੀ ਦੇ ਸਿਹਤ ਅਤੇ ਅਰਥਵਿਵਸਥਾ ਤੇ ਪੈਣ ਵਾਲੇ ਪ੍ਰਭਾਵ ਅਤੇ ਦੋਹਾਂ ਦੇਸ਼ਾਂ ਵਿੱਚ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਉਪਾਵਾਂ ਤੇ ਚਰਚਾ ਕੀਤੀ।  ਪ੍ਰਧਾਨ ਮੰਤਰੀ  ਨੇ ਰਾਜਪਕਸ਼ੇ ਨੂੰ ਵਿਸ਼ਵਾਸ ਦਿਵਾਇਆ ਕਿ ਭਾਰਤ ਇਸ ਚੁਣੌਤੀਪੂਰਨ ਸਮੇਂ ਦੇ ਦੌਰਾਨ ਸ੍ਰੀਲੰਕਾ ਨੂੰ ਹਰ ਸੰਭਵ ਸਮਰਥਨ ਦੇਣ ਲਈ ਤਿਆਰ ਹੈ।

 

*****

 

ਵੀਆਰਆਰਕੇ/ਐੱਸਐੱਚ


(रिलीज़ आईडी: 1627328) आगंतुक पटल : 323
इस विज्ञप्ति को इन भाषाओं में पढ़ें: Urdu , English , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam