ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ–19 ਬਾਰੇ ਅੱਪਡੇਟ

Posted On: 26 MAY 2020 5:26PM by PIB Chandigarh

ਭਾਰਤ ਸਰਕਾਰ ਦੇਸ਼ ਚ ਕੋਵਿਡ19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੀ ਦਰਜਾਬੰਦ ਕਾਰਵਾਈ ਨੀਤੀ ਦੇ ਹਿੱਸੇ ਵਜੋਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਇਨ੍ਹਾਂ ਦੀ ਨਿਯਮਿਤ ਤੌਰ ਤੇ ਉੱਚਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।

 

ਪ੍ਰਸ਼ਾਸਨ ਦਾ ਧਿਆਨ ਲਗਾਤਾਰ ਮਹਾਮਾਰੀ ਫੈਲਣ ਤੋਂ ਰੋਕਥਾਮ ਕਰਨ ਤੇ ਉਸ ਨੂੰ ਰੋਕਣ ਦੇ ਉਪਾਵਾਂ ਉੱਤੇ ਕੇਂਦ੍ਰਿਤ ਹੈ, ਤਾ ਜੋ ਇਸ ਛੂਤ ਦਾ ਫੈਲਣਾ ਸੀਮਤ ਕੀਤਾ ਜਾ ਸਕੇ। ਇਸ ਛੂਤ ਦੀ ਲਾਗ ਤੋਂ ਬਚਣ ਲਈ ਹੱਥਾਂ ਦੀ ਲੋੜੀਂਦੀ ਸਫ਼ਾਈ, ਸਾਹ ਦੀ ਸਵੱਛਤਾ ਅਤੇ ਵਧੇਰੇ ਤੇ ਵਾਰਵਾਰ ਹੱਥ ਲੱਗਣ ਵਾਲੀਆਂ ਸਤਹਾਂ ਦੀ ਸਫ਼ਾਈ ਬਹੁਤ ਅਹਿਮ ਹੈ। ਇਸ ਸੰਕਟ ਚੋਂ ਬਾਹਰ ਨਿੱਕਲਣ ਤੇ ਕੋਵਿਡ ਦਾ ਟਾਕਰਾ ਕਰਨ ਲਈ ਵਾਜਬ ਵਿਵਹਾਰ ਯਕੀਨੀ ਬਣਾਉਣ ਦੀ ਜ਼ਰੂਰਤ ਹੈ। ਇਸ ਵਿੱਚ ਮਾਸਕਾਂ / ਫ਼ੇਸ ਕਵਰਸ ਦੀ ਨਿਯਮਿਤ ਵਰਤੋਂ ਕਰਨਾ ਅਤੇ ਇਸ ਦੇ ਨਾਲ ਹੀ ਬਜ਼ੁਰਗਾਂ ਤੇ ਅਸੁਰੱਖਿਅਤ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਨਾ ਵੀ ਸ਼ਾਮਲ ਹਨ। ਆਮ ਜਨਤਾ ਵਿੱਚ ਜਾਣ ਸਮੇਂ ਸਰੀਰਕ ਦੂਰੀ ਬਣਾ ਕੇ ਰੱਖਣਾ ਹੀ ਇਸ ਵੇਲੇ ਕੋਰੋਨਾ ਵਾਇਰਸ ਵਿਰੁੱਧ ਸਮੁੱਚੇ ਵਿਸ਼ਵ ਕੋਲ ਇੱਕੋਇੱਕ ਸਮਾਜਿਕ ਵੈਕਸੀਨ ਹੈ।

 

ਭਾਰਤ ਨੇ ਆਪਣੀ ਟੈਸਟਿੰਗ ਸਮਰੱਥਾ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ ਅਤੇ ਹੁਣ ਦੇਸ਼ ਤੇਜ਼ੀ ਨਾਲ ਉੱਭਰਦੀਆਂ ਜਾ ਰਹੀਆਂ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ। ਭਾਰਤ ਵਿੱਚ ਹੁਣ ਰੋਜ਼ਾਨਾ ਲਗਭਗ 1.1 ਲੱਖ ਸੈਂਪਲ ਟੈਸਟ ਕੀਤੇ ਜਾ ਰਹੇ ਹਨ। ਇਸ ਸਮਰੱਥਾ ਵਿੱਚ ਇਹ ਵਾਧਾ ਲੈਬਸ, ਸ਼ਿਫ਼ਟਾਂ, ਆਰਟੀਪੀਸੀਆਰ ਮਸ਼ੀਨਾਂ ਅਤੇ ਮਾਨਵਸ਼ਕਤੀ ਦੀ ਗਿਣਤੀ ਵਧਾ ਕੇ ਹੋਇਆ ਹੈ। ਇਸ ਵੇਲੇ ਕੋਵਿਡ19 ਦੀ ਛੂਤ ਲਈ ਜਨਤਾ ਦੇ ਟੈਸਟ ਕਰਨ ਵਾਸਤੇ ਭਾਰਤ ਕੋਲ ਕੁੱਲ 612 ਲੈਬਸ ਹਨ; ਜਿਨ੍ਹਾਂ ਵਿੱਚੋਂ 430 ਦਾ ਸੰਚਾਲਨ ਆਈਸੀਐੱਮਆਰ (ICMR) ਵੱਲੋਂ ਕੀਤਾ ਜਾਂਦਾ ਹੈ ਤੇ 182 ਨਿਜੀ ਖੇਤਰ ਨਾਲ ਸਬੰਧਿਤ ਹਨ। ਜਿਹੜੇ ਪ੍ਰਵਾਸੀ ਮਜ਼ਦੂਰਾਂ ਵਿੱਚ ਲੱਛਣ ਉਜਾਗਰ ਹੋ ਰਹੇ ਹਨ, ਉਨ੍ਹਾਂ ਦੇ ਤੁਰੰਤ ਟੈਸਟ ਕਰਨ ਤੇ ਜਿਨ੍ਹਾਂ ਦੇ ਕੋਈ ਲੱਛਣ ਵਿਖਾਈ ਨਹੀਂ ਦਿੰਦੇ ਘਰ ਵਿੱਚ ਹੀ ਕੁਆਰੰਟੀਨ ਕਰਨ ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿਸ਼ਾਨਿਰਦੇਸ਼ ਜਾਰੀ ਕੀਤੇ ਗਏ ਹਨ। ਬਹੁਤੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਕੋਵਿਡ19 ਦੀ ਟੈਸਟਿੰਗ ਹਿਤ ਟਰੂਨੈਟ’ (TrueNAT) ਮਸ਼ੀਨਾਂ ਸਥਾਪਤ ਕਰਨ ਲਈ ਨੈਸ਼ਨਲ ਟਿਊਬਰਕਿਊਲੋਸਿਸ ਐਲਿਮੀਨੇਸ਼ਨ ਪ੍ਰੋਗਰਾਮ’ (ਐੱਨਟੀਈਪੀ – ‘ਤਪੇਦਿਕ ਦੇ ਖਾਤਮੇ ਵਾਸਤੇ ਕੌਮੀ ਪ੍ਰੋਗਰਾਮ’) ਨਾਲ ਕੰਮ ਕਰ ਰਹੇ ਹਨ। ਆਰਟੀਪੀਸੀਆਰਕਿਟਸ, ਵੀਟੀਐੱਮ (VTM), ਸਵੈਬਸ ਅਤੇ ਆਰਐੱਨਏ (RNA) ਐਕਸਟ੍ਰੈਕਸ਼ਨ ਕਿਟਸ ਦੇ ਦੇਸ਼ ਵਿੱਚ ਨਿਰਮਾਣ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਪਿਛਲੇ ਕੁਝ ਮਹੀਨਿਆਂ ਚ ਉਨ੍ਹਾਂ ਦੇ ਉਤਪਾਦਨ ਦੀ ਸੁਵਿਧਾ ਕੀਤੀ ਗਈ ਹੈ।

 

ਦੇਸ਼ ਵਿੱਚ ਸਿਹਤਯਾਬੀ ਦੀ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਤੇ ਇਸ ਵੇਲੇ ਇਹ 41.61% ਹੈ। ਹੁਣ ਤੱਕ 60,490 ਮਰੀਜ਼ ਕੋਵਿਡ19 ਤੋਂ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੇਸ ਮੌਤ ਦਰ ਵੀ ਘਟਦੇ ਰੁਝਾਨ ਤੇ ਹੈ; ਇਹ ਦਰ (ਬੀਤੀ 15 ਅਪ੍ਰੈਲ ਨੂੰ) 3.30% ਸੀ, ਉਹ ਹੁਣ ਘਟ ਕੇ 2.87% ਉੱਤੇ ਆ ਗਈ ਹੈ, ਜੋ ਵਿਸ਼ਵ ਵਿੱਚ ਸਭ ਤੋਂ ਘੱਟ ਮੌਤਦਰਾਂ ਚੋਂ ਇੱਕ ਹੈ। ਵਿਸ਼ਵ ਦੀ ਕੇਸ ਮੌਤਦਰ ਇਸ ਵੇਲੇ 6.45% ਹੈ।

 

ਪ੍ਰਤੀ ਲੱਖ ਆਬਾਦੀ ਪਿੱਛੇ ਕੇਸ ਮੌਤਦਰ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਭਾਰਤ ਚ ਪ੍ਰਤੀ ਲੱਖ ਆਬਾਦੀ ਪਿੱਛੇ ਲਗਭਗ 0.3 ਮੌਤਾਂ ਹੋ ਰਹੀਆਂ ਹਨ, ਜੋ ਕਿ ਵਿਸ਼ਵ ਦੇ ਪ੍ਰਤੀ ਲੱਖ ਆਬਾਦੀ ਪਿੱਛੇ 4.4 ਮੌਤਾਂ ਦੇ ਅੰਕੜੇ ਦੇ ਸਾਹਮਣੇ ਸਭ ਤੋਂ ਘੱਟ ਦਰਾਂ ਵਿੱਚੋਂ ਇੱਕ ਹੈ। ਪ੍ਰਤੀ ਲੱਖ ਆਬਾਦੀ ਪਿੱਛੇ ਮੌਤਦਰ ਅਤੇ ਕੇਸ ਮੌਤ ਦਰ ਦੋਵੇਂ ਮੱਦਾਂ ਵਿੱਚ ਮੌਤ ਦੇ ਮੁਕਾਬਲਤਨ ਘੱਟ ਅੰਕੜੇ ਇਹੋ ਦਰਸਾਉਂਦੇ ਹਨ ਕਿ ਸਮੇਂ ਸਿਰ ਕੇਸਾਂ ਦੀ ਸ਼ਨਾਖ਼ਤ ਹੋ ਰਹੀ ਹੈ ਤੇ ਕੇਸਾਂ ਦਾ ਕਲੀਨਿਕਲ ਪ੍ਰਬੰਧ ਹੋ ਰਿਹਾ ਹੈ।

 

ਕੋਵਿਡ19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਤੇ ਹਰ ਤਰ੍ਹਾਂ ਦੀ ਸਹੀ ਤੇ ਅਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

 

ਕੋਵਿਡ19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

 

ਕੋਵਿਡ19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲਫ਼੍ਰੀ) ਜਾਂ 1075 (ਟੋਲਫ਼੍ਰੀ) ਉੱਤੇ ਕਾਲ ਕਰੋ। ਕੋਵਿਡ19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲਬਧ ਹੈ https://www.mohfw.gov.in/pdf/coronvavirushelplinenumber.pdf

 

****

ਐੱਮਵੀ / ਐੱਸਜੀ



(Release ID: 1627014) Visitor Counter : 289