ਰੇਲ ਮੰਤਰਾਲਾ

ਭਾਰਤੀ ਰੇਲਵੇ ਅਗਲੇ 10 ਦਿਨਾਂ ਵਿੱਚ 2600 ਹੋਰ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਵੇਗਾ

ਇਸ ਫੈਸਲੇ ਨਾਲ ਫਸੇ ਹੋਏ ਲਗਭਗ 36 ਲੱਖ ਪ੍ਰਵਾਸੀਆਂ ਨੂੰ ਲਾਭ ਹੋਵੇਗਾ

ਭਾਰਤੀ ਰੇਲਵੇ ਨੇ ਪਿਛਲੇ 23 ਦਿਨਾਂ ਵਿੱਚ 2600 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਈਆਂ ਹਨ

ਹੁਣ ਤੱਕ ਫਸੇ ਹੋਏ ਲਗਭਗ 36 ਲੱਖ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਪਹੁੰਚਾਇਆ ਜਾ ਚੁੱਕਿਆ ਹੈ

Posted On: 23 MAY 2020 4:35PM by PIB Chandigarh

ਜਦੋਂ ਕਿ ਇੱਕ ਪਾਸੇ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਭਾਰਤੀ ਰੇਲਵੇ ਇਸ ਮਹੱਤਵਪੂਰਨ ਸਮੇਂ ਵਿਚ ਗੰਭੀਰ ਰੂਪ ਨਾਲ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ। ਇਨ੍ਹਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਤੱਕ ਪਹੁੰਚਾ ਕੇ ਰਾਹਤ ਪ੍ਰਦਾਨ ਕਰਨ ਦੇ ਨਿਰੰਤਰ ਯਤਨਾਂ ਦੇ ਤਹਿਤ ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਰੇਲਵੇ ਮੰਤਰਾਲੇ ਨੇ ਅਗਲੇ ਦਸ ਦਿਨਾਂ ਵਿੱਚ ਦੇਸ਼ ਭਰ ਵਿੱਚ ਰਾਜ ਸਰਕਾਰਾਂ ਦੀ ਜ਼ਰੂਰਤਾਂ ਦੇ ਅਨੁਸਾਰ 2600 ਹੋਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕਰਨ ਦਾ ਫੈਸਲਾ ਕੀਤਾ ਹੈ। ਇਸ ਪਹਿਲ ਨਾਲ ਦੇਸ਼ ਭਰ ਵਿੱਚ ਫਸੇ 36 ਲੱਖ ਯਾਤਰੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।

ਵਰਨਣਯੋਗ ਹੈ ਕਿ ਭਾਰਤੀ ਰੇਲਵੇ ਨੇ ਲੌਕਡਾਊਨ ਦੇ ਕਾਰਣ ਵੱਖ-ਵੱਖ ਸਥਾਨਾਂ 'ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ 01 ਮਈ ,2020 ਤੋੰ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ। ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨੂੰ ਅਜਿਹੇ ਫਸੇ ਹੋਏ ਵਿਅਕਤੀਆਂ ਨੂੰ ਭੇਜਣ ਅਤੇ ਰਿਸੀਵ ਕਰਨ ਦੇ ਲਈ ਮਾਣਕ ਪ੍ਰੋਟੋਕੋਲ ਦੇ ਅਨੁਸਾਰ ਦੋਵੇਂ ਸਬੰਧਿਤ ਰਾਜਾਂ ਦੀ ਬੇਨਤੀ 'ਤੇ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਚਲਾਇਆ ਜਾ ਰਿਹਾ ਹੈ। ਇਨ੍ਹਾਂ 'ਸ਼੍ਰਮਿਕ ਸਪੈਸ਼ਲ' ਦੇ ਲਈ ਤਾਲਮੇਲ ਅਤੇ ਨਿਰਵਿਘਨ ਸੰਚਾਲਨ ਦੇ ਲਈ ਰੇਲਵੇ ਅਤੇ ਰਾਜ ਸਰਕਾਰਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ।

 

ਭਾਰਤੀ ਰੇਲਵੇ ਨੇ ਪਿਛਲੇ 23 ਦਿਨਾਂ ਵਿੱਚ 2600 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਸੰਚਾਲਨ ਕੀਤਾ ਹੈ।

 

ਹੁਣ ਤੱਕ ਲਗਭਗ 36 ਲੱਖ ਫਸੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪਹੁੰਚਾਇਆ ਗਿਆ।

 

ਜ਼ਿਕਰਯੋਗ ਹੈ ਕਿ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਤੋਂ ਇਲਾਵਾ, ਰੇਲਵੇ ਮੰਤਰਾਲੇ ਨੇ 12 ਮਈ 2020 ਤੋਂ 15 ਜੋੜੇ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਹੈ ਅਤੇ 01 ਜੂਨ, 2020 ਤੋਂ 200 ਟ੍ਰੇਨ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। 

 

                                                           ****

ਡੀਜੇਐੱਨ/ਅੇੱਮਕੇਵੀ


(Release ID: 1626525) Visitor Counter : 319