PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 22 MAY 2020 6:49PM by PIB Chandigarh

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

 

 

 

  • ਹੁਣ ਤੱਕ ਕੋਵਿਡ-19 ਦੇ 1,18,447 ਮਾਮਲਿਆਂ ਵਿੱਚੋਂ ਹੁਣ ਤੱਕ 48,533 ਸਿਹਤਮੰਦ ਹੋ ਚੁੱਕੇ ਹਨ, ਇਸ ਤਰ੍ਹਾਂ ਸੁਧਾਰ ਦੀ ਦਰ 40.98 ਪ੍ਰਤੀਸ਼ਤ ਦੇ ਪੱਧਰ ਉੱਤੇ ਪਹੁੰਚ ਗਈ ਹੈ।
  • ਕੱਲ੍ਹ ਤੋਂ, ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ 6,088 ਦਾ ਵਾਧਾ ਦਰਜ ਕੀਤਾ ਗਿਆ ਹੈ।
  • ਗ੍ਰਹਿ ਮੰਤਰਾਲੇ ਨੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਹੈ।
  • ਭਾਰਤੀ ਰਿਜ਼ਰਵ ਬੈਂਕ ਨੇ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਲਈ ਨੌਂ ਹੋਰ ਉਪਾਵਾਂ ਦਾ ਐਲਾਨ ਕੀਤਾ; ਵਿਆਜ ਦਰਾਂ ਵਿੱਚ ਕਮੀ ਕੀਤੀ।
  • ਸੀਬੀਡੀਟੀ ਨੇ 1 ਅਪ੍ਰੈਲ ਤੋਂ 21 ਮਈ, 2020 ਤੱਕ 16.8 ਲੱਖ ਕਰਦਾਤਿਆਂ ਨੂੰ 26,242 ਕਰੋੜ ਰੁਪਏ ਦੇ ਟੈਕਸ ਰਿਫੰਡ ਜਾਰੀ ਕੀਤੇ।
  • ਭਾਰਤੀ ਰੇਲਵੇ ਰਿਜ਼ਰਵਡ ਟਿਕਟਾਂ ਦੀ ਬੁਕਿੰਗ ਲਈ ਰਿਜ਼ਰਵੇਸ਼ਨ ਕਾਊਂਟਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ।
  • ਪੈਟਰੋਲੀਅਮ ਮੰਤਰੀ ਨੇ ਪਾਈਪਲਾਈਨ ਪ੍ਰੋਜੈਕਟਾਂ ਦੇ ਨਿਰਮਾਣ ਵਿਚ ਆਤਮਨਿਰਭਰ ਭਾਰਤ ਨੂੰ ਹੁਲਾਰਾ ਦੇਣ 'ਤੇ ਜ਼ੋਰ ਦਿੱਤਾ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ; ਸਿਹਤਯਾਬੀ ਦੀ ਦਰ ਸੁਧਰ ਕੇ 40.98% ਹੋਈ

ਕੱਲ੍ਹ ਤੋਂ ਭਾਰਤ ਚ ਕੋਵਿਡ–19 ਦੇ ਪੁਸ਼ਟੀ ਹੋਏ ਕੇਸਾਂ ਦੀ ਗਿਣਤੀ ਵਿੱਚ 6,088 ਦਾ ਵਾਧਾ ਦਰਜ ਕੀਤਾ ਗਿਆ ਹੈ। ਪੁਸ਼ਟੀ ਹੋਏ ਕੁੱਲ ਮਾਮਲਿਆਂ ਦੀ ਗਿਣਤੀ ਹੁਣ 1,18,447 ਹੈ। ਇਸ ਵੇਲੇ ਸਰਗਰਮ ਮੈਡੀਕਲ ਨਿਗਰਾਨੀ ਅਧੀਨ ਕੇਸਾਂ ਦੀ ਗਿਣਤੀ 66,330 ਹੈ। ਹੁਣ ਤੱਕ ਕੁੱਲ 48,533 ਵਿਅਕਤੀ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, 3324 ਮਰੀਜ਼ ਠੀਕ ਹੋਏ ਪਾਏ ਗਏ। ਇਸ ਨਾਲ ਸਾਡੀ ਸਿਹਤਯਾਬੀ ਦੀ ਕੁੱਲ ਦਰ 40.98% ਹੋ ਗਈ ਹੈ।

https://pib.gov.in/PressReleseDetail.aspx?PRID=1626139

 

ਦੇਸ਼ ਵਿੱਚ ਕਈ ਸਥਾਨਾਂ ‘ਤੇ ਹੋ ਰਿਹਾ ਗ੍ਰਹਿ ਮੰਤਰਾਲਾ  ਦੇ ਦਿਸ਼ਾ - ਨਿਰਦੇਸ਼ਾਂ ਦਾ ਉਲੰਘਣ

ਕੋਵਿਡ 19 ਦੇ ਫੈਲਾਅ ਤੇ ਰੋਕਥਾਮ ਕਰਨ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ ਸਾਰੇ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਜ਼ਰੂਰੀ ਹੈ। ਹਾਲਾਂਕਿ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੋਂ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ। ਇਸ ਤੇ ਵਿਚਾਰ ਕਰਦੇ ਹੋਏ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖੇ ਅਤੇ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਜ਼ੋਰ ਦਿੱਤਾ, ਨਾਲ ਹੀ ਕਿਹਾ ਕਿ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨਾ ਨਿਸ਼ਚਿਤ ਕਰਨ ਲਈ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਖ਼ਤ ਕਦਮ ਉਠਾਉਣੇ ਚਾਹੀਦੇ ਹਨ।

https://pib.gov.in/PressReleseDetail.aspx?PRID=1625864

 

ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਢਿੱਲ ਦਿੱਤੀ, ਵਿਦੇਸ਼ ਵਿੱਚ ਫਸੇ ਕੁਝ ਸ਼੍ਰੇਣੀਆਂ ਦੇ ਓਸੀਆਈ ਕਾਰਡਧਾਰਕਾਂ ਨੂੰ ਭਾਰਤ ਵਾਪਸ ਆਉਣ ਦੀ ਆਗਿਆ ਦਿੱਤੀ

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਵੀਜ਼ਾ ਅਤੇ ਯਾਤਰਾ ਪਾਬੰਦੀਆਂ ਵਿੱਚ ਢਿੱਲ ਦਿੰਦੇ ਹੋਏ ਵਿਦੇਸ਼ ਵਿੱਚ ਫਸੇ ਕੁਝ ਸ਼੍ਰੇਣੀਆਂ ਦੇ ਓਸੀਆਈ (ਭਾਰਤ ਦੇ ਪ੍ਰਵਾਸੀ ਨਾਗਰਿਕ) ਕਾਰਡਧਾਰਕਾਂ ਨੂੰ ਭਾਰਤ ਵਾਪਸ ਆਉਣ ਦੀ ਆਗਿਆ ਦੇ ਦਿੱਤੀ ਹੈ। ਵਿਦੇਸ਼ ਵਿੱਚ ਫਸੇ ਨਿਮਨ‍ਲਿਖਿਤ ਸ਼੍ਰੇਣੀਆਂ ਦੇ ਓਸੀਆਈ ਕਾਰਡਧਾਰਕਾਂ ਨੂੰ ਭਾਰਤ ਆਉਣ ਦੀ ਆਗਿਆ ਦਿੱਤੀ ਗਈ ਹੈ : ਅਜਿਹੇ ਛੋਟੇ ਬੱਚੇ, ਜਿਨ੍ਹਾਂ ਦਾ ਜਨਮ ਵਿਦੇਸ਼ ਵਿੱਚ ਭਾਰਤੀ ਨਾਗਰਿਕਾਂ ਦੇ ਘਰ ਹੋਇਆ ਹੈ ਅਤੇ ਜੋ ਓਸੀਆਈ ਕਾਰਡਧਾਰਕ ਹਨ। ਅਜਿਹੇ ਓਸੀਆਈ ਕਾਰਡਧਾਰਕ ਜੋ ਪਰਿਵਾਰ ਵਿੱਚ ਮੌਤ ਜਿਹੀਆਂ ਐਮਰਜੈਂਸੀ ਸਥਿਤੀਆਂ ਦੇ ਕਾਰਨ ਭਾਰਤ ਆਉਣਾ ਚਾਹੁੰਦੇ ਹਨ। ਅਜਿਹੇ ਜੋੜੇ ਜਿਨ੍ਹਾਂ ਵਿਚੋਂ ਇੱਕ ਯਾਨੀ ਪਤੀ ਜਾਂ ਪਤਨੀ ਓਸੀਆਈ ਕਾਰਡਧਾਰਕ ਹੈ ਅਤੇ ਦੂਜਾ ਭਾਰਤੀ ਨਾਗਰਿਕ ਹੈ ਅਤੇ ਉਨ੍ਹਾਂ ਦਾ ਭਾਰਤ ਵਿੱਚ ਇੱਕ ਸਥਾਈ ਨਿਵਾਸ ਹੈ ਯੂਨੀਵਰਸਿਟੀਆਂ ਦੇ ਅਜਿਹੇ ਵਿਦਿਆਰਥੀ ਜੋ ਓਸੀਆਈ ਕਾਰਡਧਾਰਕ ਹਨ ( ਕਾਨੂੰਨੀ ਰੂਪ ਤੋਂ ਨਾਬਾਲਗ ਨਹੀਂ ਹਨ), ਲੇਕਿਨ ਜਿਨ੍ਹਾਂ ਦੇ ਮਾਤਾ - ਪਿਤਾ ਭਾਰਤ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕ ਹਨ ।

https://pib.gov.in/PressReleseDetail.aspx?PRID=1625864

 

ਭਾਰਤੀ ਰਿਜ਼ਰਵ ਬੈਂਕ ਨੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਨੌਂ ਹੋਰ ਉਪਾਵਾਂ ਦਾ ਐਲਾਨ ਕੀਤਾ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰਾਸ਼ਟਰ ਪਿਤਾ ਦੇ 1929 ਦੇ ਬਿਆਨ ਤੋਂ ਸ਼ੁਰੂਆਤੀ ਉਮੀਦ ਅਤੇ ਪ੍ਰੇਰਣਾ ਲਈ, ਇਨ੍ਹਾਂ ਲਾਈਨਾਂ ਨਾਲ ਉਨ੍ਹਾਂ ਨੇ ਕੋਵਿਡ - 19 ਦੁਆਰਾ ਸ਼ੁਰੂ ਕੀਤੇ ਗਏ ਤਬਾਹੀ ਭਰੇ ਅਤੇ ਅਨਿਸ਼ਚਿਤ ਸਮੇਂ ਵਿੱਚ ਵਿੱਤ ਦੇ ਪ੍ਰਵਾਹ ਨੂੰ ਪੱਧਰਾ ਕਰਨ ਅਤੇ ਵਿੱਤੀ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਨੌਂ ਹੋਰ ਉਪਾਵਾਂ ਦਾ ਐਲਾਨ ਕੀਤਾ। ਇਹ ਭਾਰਤੀ ਰਿਜ਼ਰਵ ਬੈਂਕ ਦੁਆਰਾ 17 ਅਪ੍ਰੈਲ 2020 ਅਤੇ 27 ਮਾਰਚ, 2020 ਨੂੰ ਐਲਾਨੇ ਗਏ ਉਪਾਵਾਂ ਦੇ ਪਹਿਲੇ ਦੇ ਸੈੱਟਾਂ ਦੇ ਨਾਲ ਮੇਲ ਖਾਂਦੇ ਉਪਾਅ ਹਨ।

https://pib.gov.in/PressReleseDetail.aspx?PRID=1626058

 

1 ਅਪ੍ਰੈਲ, 2020 ਤੋਂ ਲੈ ਕੇ 26,242 ਕਰੋੜ ਰੁਪਏ ਦੇ ਰੀਫ਼ੰਡ ਜਾਰੀ ਕੀਤੇ

ਸੈਂਟਰਲ ਬੋਰਡ ਆਵ੍ ਡਾਇਰੈਕਟ ਟੈਕਸ (ਸੀਬੀਡੀਟੀ) ਨੇ 1 ਅਪ੍ਰੈਲ, 2020 ਤੋਂ 21 ਮਈ, 2020 ਤੱਕ 16,84,298 ਟੈਕਸ ਦੇਣ ਵਾਲਿਆਂ ਦੇ 26,242 ਕਰੋੜ ਰੁਪਏ ਦੇ ਟੈਕਸ ਰਿਫੰਡ ਕੀਤੇ ਹਨ। ਇਸ ਸਮੇਂ ਦੌਰਾਨ 15,81,906 ਟੈਕਸ ਦੇਣ ਵਾਲਿਆਂ ਦੇ 14,632 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ 1,02,392 ਕਾਰਪੋਰੇਟ ਟੈਕਸ ਦੇਣ ਵਾਲਿਆਂ ਦੇ 11,610 ਕਰੋੜ ਰੁਪਏ ਵੀ ਜਾਰੀ ਕੀਤੇ ਗਏ ਹਨ।

https://pib.gov.in/PressReleseDetail.aspx?PRID=16269051

ਭਾਰਤੀ ਰੇਲਵੇ ਵੱਲੋਂ ਰਿਜ਼ਰਵੇਸ਼ਨ ਕਾਊਂਟਰ ਤੇ ਬੁਕਿੰਗ ਨੂੰ ਕੌਮਨ ਸਰਵਿਸ ਸੈਂਟਰਾਂ (ਸੀਐੱਸਸੀਜ਼ – CSCS) ਰਾਹੀਂ ਮੁੜ ਖੋਲ੍ਹਣ ਨੂੰ ਹਰੀ ਝੰਡੀ

ਜ਼ੋਨਲ ਰੇਲਵੇ ਨੂੰ ਭਲਕੇ ਤੋਂ ਪੜਾਅਵਾਰ ਢੰਗ ਨਾਲ ਰਿਜ਼ਰਵੇਸ਼ਨ ਕਾਊਂਟਰ ਖੋਲ੍ਹਣ ਬਾਰੇ ਫ਼ੈਸਲਾ ਲੈਣ ਤੇ ਅਧਿਸੂਚਿਤ ਕਰਨ ਅਤੇ ਨਾਲ ਹੀ ਸਥਾਨਕ ਲੋੜਾਂ ਤੇ ਸਥਿਤੀਆਂ ਅਨੁਸਾਰ ਆਪਣੇ ਸਥਾਨ ਤੇ ਸਮੇਂ ਬਾਰੇ ਜਾਣਕਾਰੀ ਦੱਸਣ ਦੀ ਹਦਾਇਤ ਦਿੱਤੀ ਗਈਬੁਕਿੰਗ ਸੈਂਟਰਾਂ ਦਾ ਖੋਲ੍ਹਣਾ ਯਾਤਰੀ ਰੇਲ ਸੇਵਾਵਾਂ ਦੀ ਦਰਜਾਬੰਦ ਬਹਾਲੀ ਵਿੱਚ ਇੱਕ ਅਹਿਮ ਕਦਮ ਹੋਵੇਗਾਭਾਰਤੀ ਰੇਲਵੇ ਰਿਜ਼ਰਵ ਟਿਕਟਾਂ ਦੀ ਬੁਕਿੰਗ ਲਈ ਰਿਜ਼ਰਵੇਸ਼ਨ ਕਾਊਂਟਰ ਪੜਾਅਵਾਰ ਢੰਗ ਨਾਲ ਖੋਲ੍ਹਣ ਜਾ ਰਿਹਾ ਹੈ। ਜ਼ੋਨਲ ਰੇਲਵੇ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਸਥਾਨਕ ਫ਼ੈਸਲੇ ਤੇ ਸਥਿਤੀਆਂ ਅਨੁਸਾਰ ਰਿਜ਼ਰਵੇਸ਼ਨ ਕਾਊਂਟਰਸ ਖੋਲ੍ਹਣ ਬਾਰੇ ਫ਼ੈਸਲਾ ਲੈਣ ਤੇ ਉਸ ਬਾਰੇ ਅਧਿਸੂਚਨਾ ਜਾਰੀ ਕਰਨ। ਇਹ ਰਿਜ਼ਰਵੇਸ਼ਨ ਕਾਊਂਟਰ ਸ਼ੁੱਕਰਵਾਰ ਤੋਂ ਇੱਕ ਪੜਾਅਵਾਰ ਢੰਗ ਨਾਲ ਖੋਲ੍ਹਣੇ ਜਾਣਗੇ ਤੇ ਨਾਲ ਹੀ ਸਥਾਨ ਜ਼ਰੂਰਤਾਂ ਤੇ ਸਥਿਤੀਆਂ ਅਨੁਸਾਰ ਆਪਣੀਆਂ ਸਬੰਧਿਤ ਥਾਵਾਂ ਤੇ ਸਮੇਂ ਬਾਰੇ ਜਾਣਕਾਰੀ ਦਾ ਪ੍ਰਚਾਰ ਤੇ ਪਸਾਰ ਵੀ ਕਰਨਾ ਹੈ।

https://pib.gov.in/PressReleseDetail.aspx?PRID=1625892

 

ਆਰਪੀਐੱਫ ਨੇ ਦਲਾਲਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਰਾਸ਼ਟਰਵਿਆਪੀ ਅਭਿਆਨ ਸ਼ੁਰੂ ਕੀਤਾ

ਭਾਰਤੀ ਰੇਲਵੇ ਨੇ ਜਿਸ ਤਰ੍ਹਾਂ ਹੀ 12 ਮਈ,2020 ਨੂੰ 15 ਏਸੀ ਸਪੈਸ਼ਲ ਟ੍ਰੇਨਾਂ ਦੀ ਆਵਾਜਾਈ ਸ਼ੁਰੂ ਕੀਤੀ ਅਤੇ 01 ਜੂਨ 2020 ਤੋਂ 100 ਜੋੜੇ ਵਾਧੂ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ, ਈ-ਟਿਕਟਾਂ ਦੀ ਦਲਾਲੀ ਦੇ ਸਬੰਧ ਵਿੱਚ ਸ਼ਿਕਾਇਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਜਿਨ੍ਹਾਂ ਵਿੱਚ ਅਨੇਕ ਵਿਅਕਤੀਗਤ ਆਈਡੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਸਪੈਸ਼ਲ ਟ੍ਰੇਨਾਂ ਵਿੱਚ ਰਿਜ਼ਰਵਡ ਬਰਥਾਂ 'ਤੇ ਅਧਿਕਾਰ ਜਮਾਇਆ ਜਾ ਰਿਹਾ ਹੈ। ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਵਿੱਚ 100 ਜੋੜੇ ਟ੍ਰੇਨਾਂ ਦੇ ਲਈ 21.05.2020 ਨੂੰ ਰਿਜ਼ਰਵੇਸ਼ਨ ਸ਼ੁਰੂ ਹੋ ਜਾਣ ਤੋਂ ਬਾਅਦ,ਇਨ੍ਹਾਂ ਦਲਾਲਾਂ ਦੀਆਂ ਗਤੀਵਿਧੀਆਂ ਆਮ ਆਦਮੀ ਨੂੰ ਕਨਫਰਮ ਟ੍ਰੇਨ ਰਿਜ਼ਰਵੇਸ਼ਨ ਉਪਲੱਬਧ ਕਰਾਉਣ 'ਤੇ ਮਾੜਾ ਪ੍ਰਭਾਵ ਪਾਉਣਗੀਆਂ। ਉਪਰੋਕਤ ਦੇ ਮੱਦੇਨਜ਼ਰ, ਆਰਪੀਐੱਫ ਨੇ ਇਨ੍ਹਾਂ ਦਲਾਲਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਰਾਸ਼ਟਰਵਿਆਪੀ ਵਿਆਪਕ ਯਤਨ ਸ਼ੁਰੁ ਕੀਤੇ ਹਨ।ਜ਼ਮੀਨੀ ਖੁਫੀਆ ਜਾਣਕਾਰੀ ਦੇ ਨਾਲ ਜੋੜ ਕੇ ਪ੍ਰਬਲ (PRABAL) ਮੌਡਿਊਲ ਦੇ ਜ਼ਰੀਏ ਪੀਆਰਐੱਸ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਜਿਸ ਦਾ ਇਸਤੇਮਾਲ ਉਨ੍ਹਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲਈ ਉਪਯੋਗ ਕੀਤਾ ਜਾ ਰਿਹਾ ਹੈ।

https://pib.gov.in/PressReleseDetail.aspx?PRID=1625862

 

ਪਾਈਪਲਾਈਨ ਪ੍ਰੋਜੈਕਟਾਂ ਵਿੱਚ ਭਾਰਤ ਨੂੰ ਆਤਮਨਿਰਭਰ ਬਣਾਉਣਾ ਮਹੱਤਵਪੂਰਨ: ਸ਼੍ਰੀ ਧਰਮੇਂਦਰ ਪ੍ਰਧਾਨ
ਨੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਲਗਭਗ 8000 ਕਰੋੜ ਰੁਪਏ ਦੇ ਪਾਈਪਲਾਈਨ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਤੇਲ ਅਤੇ ਗੈਸ ਕੰਪਨੀਆਂ ਦੇ ਇਹ ਪ੍ਰੋਜੈਕਟ ਲਾਗੂਕਰਨ ਦੇ ਵੱਖ-ਵੱਖ ਪੜਾਵਾਂ ਵਿੱਚ ਹਨ। ਆਤਮਨਿਰਭਰ ਭਾਰਤ ਤੇ ਜ਼ੋਰ ਦਿੰਦੇ ਹੋਏ ਮੰਤਰੀ ਸ਼੍ਰੀ ਪ੍ਰਧਾਨ ਨੇ ਇਨ੍ਹਾਂ ਪ੍ਰੋਜੈਕਟਾਂ ਦੇ ਪੂਰਨ ਸਵਦੇਸ਼ੀਕਰਨ ਦਾ ਸੱਦਾ ਦਿੱਤਾ।

https://pib.gov.in/PressReleseDetail.aspx?PRID=1626031

 

ਅੰਫਾਨ ਚੱਕਰਵਾਤ ਦੇ ਮੱਦੇਨਜ਼ਰ ਸਥਿਤੀ ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

https://pib.gov.in/PressReleseDetail.aspx?PRID=1626042

 

ਜੈਵਿਕ-ਭਿੰਨਤਾ ਦੀ ਸੰਭਾਲ਼ ਲਈ ਭਾਰਤ ਆਪਣੀਆਂ ਬਿਹਤਰੀਨ ਪਿਰਤਾਂ ਅਤੇ ਅਨੁਭਵਾਂ ਨੂੰ ਵਿਸ਼ਵ ਦੇ ਬਾਕੀ ਲੋਕਾਂ ਨਾਲ ਸਾਂਝਾ ਕਰੇਗਾ: ਕੇਂਦਰੀ ਵਾਤਾਵਰਣ ਮੰਤਰੀ

ਜੈਵਿਕ-ਭਿੰਨਤਾ ਲਈ ਅੰਤਰਰਾਸ਼ਟਰੀ ਦਿਵਸ 2020 ਦੇ ਇੱਕ ਵਰਚੁਅਲ ਆਯੋਜਨ ਵਿੱਚ, ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਜੈਵਿਕ-ਭਿੰਨਤਾ ਦੀ ਸੰਭਾਲ਼ ਲਈ ਪੰਜ ਅਹਿਮ ਪਹਿਲਾਂ ਲਾਂਚ ਕੀਤੀਆਂ। ਇਸ ਸਾਲ ਦੀ ਥੀਮ 'ਤੇ ਜ਼ੋਰ ਦਿੰਦਿਆਂ, ਸ਼੍ਰੀ ਜਾਵਡੇਕਰ ਨੇ ਜ਼ੋਰ ਦੇ ਕੇ ਕਿਹਾ ਕਿ "ਸਾਡੇ ਸਮਾਧਾਨ ਕੁਦਰਤ ਵਿੱਚ ਹਨ" ਅਤੇ ਇਸ ਲਈ ਆਪਣੀ ਕੁਦਰਤ ਦੀ ਸੰਭਾਲ਼ ਕਰਨਾ ਖਾਸ ਤੌਰ 'ਤੇ ਕੌਵਿਡ-19 ਦੇ ਮੌਜੂਦਾ ਸੰਦਰਭ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਸਾਨੂੰ ਜ਼ੂਨੋਟਿਕ ਰੋਗਾਂ ਸਮੇਤ ਕਈ ਪ੍ਰਕਾਰ ਦੇ ਵਿਨਾਸ਼ ਤੋਂ ਬਚਾਉਂਦੀ ਹੈ। ਵਾਤਾਵਰਣ ਮੰਤਰੀ ਨੇ ਸਾਡੇ ਉਪਭੋਗਾਂ ਨੂੰ ਸੀਮਤ ਕਰਨ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ।

https://pib.gov.in/PressReleseDetail.aspx?PRID=1626054

 

ਡਾ. ਹਰਸ਼ ਵਰਧਨ ਵਿਸ਼ਵ ਸਿਹਤ ਸੰਗਠਨ ਦੇ ਐਗਜ਼ੀਕਿਊਟਿਵ ਬੋਰਡ ਦੇ ਪ੍ਰਧਾਨ ਚੁਣੇ ਗਏ

 

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੂੰ ਅੱਜ 2020-21 ਦੇ ਵਰ੍ਹੇ ਲਈ ਵਿਸ਼ਵ ਸਿਹਤ ਸੰਗਠਨ ਦੇ ਐਗਜ਼ੀਕਿਊਟਿਵ ਬੋਰਡ ਦਾ ਪ੍ਰਧਾਨ ਚੁਣ ਲਿਆ ਗਿਆ ਹੈ।  ਐਗਜ਼ੀਕਿਊਟਿਵ ਬੋਰਡ ਦੇ ਪ੍ਰਧਾਨ  ਦਾ ਅਹੁਦਾ ਸਵੀਕਾਰ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਉਨ੍ਹਾਂ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਕੋਵਿਡ -19 ਮਹਾਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ।  ਉਨ੍ਹਾਂ ਨੇ ਇਸ ਮੌਕੇ ਹਾਜ਼ਿਰ  ਸਾਰੇ ਹੀ ਪਤਵੰਤੇ ਸੱਜਨਾਂ ਨੂੰ ਬੇਨਤੀ ਕੀਤੀ ਕਿ ਉਹ ਫ਼ਰੰਟ ਲਾਈਨ ਹੈਲਥ ਵਰਕਰਾਂ ਅਤੇ ਕੋਵਿਡ ਜੋਧਿਆਂ ਦਾ ਖੜ੍ਹੇ ਹੋ  ਸਨਮਾਨ ਕਰਨ ਤੇ ਉਨ੍ਹਾਂ ਦੀ ਸਮਰਪਣ ਭਾਵਨਾ, ਜ਼ਜਬੇ ਅਤੇ ਨਿਸ਼ਚੈ ਨੂੰ ਸਲਾਮ ਕਰਨ। 

https://pib.gov.in/PressReleseDetail.aspx?PRID=1626111

ਆਰਥਿਕ ਵਿਵਹਾਰਕਤਾ ਉਚੇਰੀ ਸਿੱਖਿਆ ਸੰਸਥਾਵਾਂ ਲਈ ਅਤਿ ਮਹੱਤਵਪੂਰਨ-ਸ਼੍ਰੀ ਨਿਤਿਨ ਗਡਕਰੀ

ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਆਰਥਿਕ ਵਿਵਹਾਰਕਤਾ ਉਚੇਰੀ ਸਿੱਖਿਆ ਸੰਸਥਾਵਾਂ ਲਈ ਅਤਿ ਮਹੱਤਵਪੂਰਨ ਹਨ। ਇਨ੍ਹਾਂ ਸੰਸਥਾਵਾਂ ਨੂੰ ਮਿਆਰ ਨਾਲ ਸਮਝੌਤਾ ਕੀਤੇ ਬਿਨਾ ਆਪਣੀ ਅਪਰੇਟਿੰਗ ਲਾਗਤ ਘਟਾਉਣ ਦੀ ਲੋੜ ਹੈ। ਉਹ ਐੱਮਆਈਟੀ ਏਡੀਟੀ ਯੁਨੀਵਰਸਿਟੀ ਦੇ ਪ੍ਰਤੀਨਿਧੀਆਂ ਨੂੰ ਉਚੇਰੀ ਸਿੱਖਿਆ ਦੇ ਭਵਿੱਖ ਉੱਤੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਮੰਤਰੀ ਨੇ ਕਿਹਾ ਕਿ ਯੂਨੀਵਰਸਿਟੀਆਂ ਦੀ ਅੱਪਗ੍ਰੇਡੇਸ਼ਨ ਲੋੜੀਂਦੀ ਹੈ ਅਤੇ ਕਦਰਾਂ-ਕੀਮਤਾਂ ਅਧਾਰਿਤ ਸਿੱਖਿਆ ਹੀ ਸਮਾਜ ਦੀ ਸ਼ਕਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਆਪਣੀ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ, ਉਨ੍ਹਾਂ ਲਈ ਮੌਕਿਆਂ ਵਿੱਚ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਨੌਜਵਾਨਾਂ ਦੀ ਸਮਰੱਥਾ ਨੂੰ ਵਧਾਉਣਾ ਦੇਸ਼ ਲਈ ਅਤਿ ਜ਼ਰੂਰੀ ਹੈ। ਸ਼੍ਰੀ ਗਡਕਰੀ ਨੇ ਹਿਤਧਾਰਕਾਂ ਵਿੱਚ ਸਮੁੱਚੀ ਸੋਚ, ਪ੍ਰਭਾਵੀ ਤਾਲਮੇਲ ਅਤੇ ਟੀਮ ਭਾਵਨਾ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇੱਸ ਚੁਣੌਤੀਪੂਰਨ ਦੌਰ ਵਿੱਚ ਉਦਯੋਗ ਨੂੰ ਆਤਮ ਵਿਸ਼ਵਾਸੀ ਤੇ ਸਕਾਰਾਤਮਕ ਰਵੱਈਆ ਅਖਤਿਆਰ ਕਰਨਾ ਚਾਹੀਦਾ ਹੈ।

https://pib.gov.in/PressReleseDetail.aspx?PRID=1625827

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੋਰੋਨਾ ਸੈਂਪਲ ਟੈਸਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਕਦਮਾਂ ਤੇ ਚਰਚਾ ਕੀਤੀ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੋਰੋਨਾ ਸੈਂਪਲ ਟੈਸਟਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਕਦਮਾਂ ਤੇ ਚਰਚਾ ਕੀਤੀ। ਇੱਕ ਘੰਟਾ 30 ਮਿੰਟ ਜੰਮੂ ਕਸ਼ਮੀਰ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਸਣੇ ਸਰਕਾਰੀ ਮੈਡੀਕਲ ਕਾਲਜ ਅਤੇ ਐੱਸਕੇਆਈਐੱਮਐੱਸ ਦੇ ਮੁਖੀ ਅਤੇ ਫੈਕਲਟੀ ਮੈਂਬਰਾਂ ਨਾਲ ਚਲੀ ਮੀਟਿੰਗ ਵਿੱਚ ਡਾ. ਜਿਤੇਂਦਰ ਸਿੰਘ ਨੇ ਕੋਰੋਨਾ ਨਮੂਨਾ ਜਾਂਚ ਨੂੰ ਮੰਗ ਮੁਤਾਬਿਕ ਹੋਰ ਸਮਾਂਬੱਧ ਢੰਗ ਨਾਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਨਮੂਨੇ ਪੇਸ਼ ਕਰਨ ਵਾਲੇ ਲੋਕਾਂ ਨੂੰ ਭਰੋਸਾ ਦੇਣਾ ਕਿ ਉਹ ਕਿਸੇ ਵੀ ਅਣ ਉਚਿਤ ਦੇਰੀ ਅਤੇ ਅਸੁਵਿਧਾ ਦੇ ਅਧੀਨ ਨਹੀਂ ਹੋਣਗੇ। ਉਨ੍ਹਾਂ ਆਮ ਲੋਕਾਂ ਨੂੰ ਫਾਰਮ ਵਿੱਚ ਨਾਮ, ਮੋਬਾਇਲ ਨੰਬਰ ਆਦਿ ਦੀ ਸਹੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਤਾਂ ਜੋ ਟੈਸਟ ਦੀ ਰਿਪੋਰਟ ਵਿੱਚ ਗ਼ਲਤ ਜਾਣਕਾਰੀ ਕਾਰਨ ਦੇਰੀ ਨਾ ਹੋਵੇ।

https://pib.gov.in/PressReleseDetail.aspx?PRID=1625854

 

ਜਪਾਨੀ ਕੰਪਨੀਆਂ ਨੂੰ ਭਾਰਤੀ ਫਾਰਮਾਸਿਊਟੀਕਲ ਅਤੇ ਮੈਡੀਕਲ ਉਪਕਰਣ ਉਦਯੋਗ 'ਚ ਨਿਵੇਸ਼ ਦਾ ਸੱਦਾ

ਕੋਵਿਡ-19 ਸੰਕਟ ਉਪਰੰਤ ਭਾਰਤ ਤੇ ਜਪਾਨ 'ਚ ਕਾਰੋਬਾਰ ਤੇ ਵਪਾਰ ਦੀ ਸਾਂਝੇਦਾਰੀ ਲਈ ਅੱਜ 22 ਮਈ 2020 ਨੂੰ ਸਵੇਰੇ 11.30 ਵਜੇ 'ਮੈਡੀਕਲ ਡਿਵਾਈਸੇਜ਼ ਐਂਡ ਏਪੀਆਈ ਸੈਕਟਰ: ਇਮਰਜਿੰਗ ਆਪਰਚੁਨੀਟੀਜ਼ 'ਤੇ ਵੈਬੀਨਾਰ ਕਰਵਾਇਆ ਗਿਆ। ਇਹ ਵੈਬੀਨਾਰ ਭਾਰਤ ਦੀ ਟੋਕੀਓ 'ਚ ਅੰਬੈਸੀ ਵੱਲੋਂ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੇ ਫਾਰਮਾਸੀਊਟੀਕਲ ਵਿਭਾਗ ਦੇ ਨਾਲ ਮਿਲ ਕੇ ਕਰਵਾਇਆ ਗਿਆ।

https://pib.gov.in/PressReleseDetail.aspx?PRID=1626121

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

·        ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ 2,345 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਕੋਵਿਡ-19 ਪਾਜ਼ੇਟਿਵ ਮਾਮਲਿਆਂ ਦੀ ਰਾਜ ਦੀ ਸੰਖਿਆ 41,642 ਹੋ ਗਈ ਹੈ। ਰਾਜ ਵਿੱਚ 28,454 ਐਕਟਿਵ ਮਾਮਲੇ ਮੌਜੂਦ ਹਨ, ਉੱਥੇ 11,726 ਰਿਕਵਰ ਵੀ ਹੋਏ ਹਨ। ਹੌਟਸਪਾਟ ਮੁੰਬਈ ਤੋਂ 1382 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਸ਼ਹਿਰ ਵਿੱਚ ਕੁੱਲ ਮਾਮਲਿਆਂ ਨੂੰ 25,500 ਤੱਕ ਲੈ ਗਏ ਹਨ। ਮਹਾਰਾਸ਼ਟਰ ਸਰਕਾਰ ਨਿਜੀ ਅਤੇ ਚੈਰੀਟੇਬਲ ਹਸਪਤਾਲਾਂ ਵਿੱਚ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਰੋਜ਼ਾਨਾ ਤਿੰਨ ਸਲੈਬਾਂ ਨਾਲ ਆਈ ਹੈ ਅਤੇ ਇਨ੍ਹਾਂ ਮੈਡੀਕਲ ਸੁਵਿਧਾਵਾਂ ਵਿੱਚ ਸੰਚਾਲਨ ਬੈੱਡ ਸਮਰੱਥਾ ਦੇ 80 ਪ੍ਰਤੀਸ਼ਤ ਲਈ ਦਰਾਂ ਨੂੰ ਨਿਯੰਤਰਿਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਰਾਜ ਸਰਕਾਰ ਵੱਲੋਂ ਅੱਜ ਜਾਰੀ ਤਾਜ਼ਾ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਨਿਜੀ ਅਤੇ ਚੈਰੀਟੇਬਲ ਹਸਪਤਾਲਾਂ ਵਿੱਚ ਆਇਸੋਲੇਸ਼ਨ ਅਤੇ ਨਾਨ ਆਇਸੋਲੇਸ਼ਨ ਬੈੱਡ ਦੋਵਾਂ ਤੇ ਚਾਰਜ ਨਿਯੰਤਰਣ ਦਾ ਫੈਸਲਾ ਲਾਗੂ ਹੁੰਦਾ ਹੈ।

 

·        ਗੁਜਰਾਤ : 371 ਨਵੇਂ ਸੰਕਰਮਣ ਦੀ ਸੂਚਨਾ ਨਾਲ ਕੋਵਿਡ-19 ਮਾਮਲਿਆਂ ਦੀ ਕੁੱਲ ਸੰਖਿਆ ਵਧ ਕੇ 12,910 ਹੋ ਗਈ ਹੈ। ਰਾਜ ਵਿੱਚ ਮੌਤ ਦਾ ਅੰਕੜਾ ਵੀ ਵਧ ਕੇ 773 ਹੋ ਗਿਆ ਹੈ। ਅਹਿਮਦਾਬਾਦ ਵਿੱਚ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਜਾਰੀ ਹੈ। ਸ਼ਹਿਰ ਵਿੱਚ ਹੁਣ ਤੱਕ 9,449 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਇਹ ਮੁੰਬਈ ਦੇ ਬਾਅਦ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

 

·        ਰਾਜਸਥਾਨ : ਦੁਪਹਿਰ 2 ਵਜੇ ਤੱਕ ਕੋਵਿਡ-19 ਸੰਕਰਮਣ ਦੇ 150 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਪਾਜ਼ੇਟਿਵ ਮਾਮਲਿਆਂ ਦੀ ਸੰਖਿਆ 6,377 ਤੱਕ ਪਹੁੰਚ ਗਈ ਹੈ। ਜਦੋਂ ਕਿ 3526 ਮਰੀਜ਼ਾਂ ਨੇ ਰਿਕਵਰ ਕੀਤਾ ਹੈ, ਉਨ੍ਹਾਂ ਵਿੱਚੋਂ 3187 ਨੂੰ ਰਾਜ ਭਾਰ ਦੇ ਵਿਭਿੰਨ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ 2 ਮਹੀਨੇ ਦੇ ਅੰਤਰਾਲ ਤੋਂ ਬਾਅਦ ਚੋਣਵੇਂ 55 ਮਾਰਗਾਂ ਤੇ ਕੱਲ੍ਹ ਤੋਂ ਸ਼ੁਰੂ ਹੋਣਗੀਆਂ।

 

·        ਮੱਧ ਪ੍ਰਦੇਸ਼ : ਕੋਵਿਡ-19 ਦੇ 249 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਨਾਲ ਰਾਜ ਦੀ ਕੁੱਲ ਸੰਖਿਆ 5,981 ’ਤੇ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ 59 ਸੰਕਰਮਣ ਦੇ ਮਾਮਲੇ ਹੌਟਸਪਾਟ ਇੰਦੌਰ ਦੇ ਹਨ, ਜਦੋਂਕਿ ਉਜੈਨ ਤੋਂ 61 ਮਾਮਲੇ ਸਾਹਮਣੇ ਆਏ ਹਨ। 1 ਅਪ੍ਰੈਲ ਤੋਂ ਕੋਰੋਨਾ ਸੰਕਟ ਦੌਰਾਨ 35.45 ਲੱਖ ਤੋਂ ਜ਼ਿਆਦਾ ਮਜ਼ਦੂਰਾਂ ਨੂੰ ਮਨਰੇਗਾ ਤਹਿਤ ਰੁਜ਼ਗਾਰ ਪ੍ਰਦਾਨ ਕੀਤਾ ਗਿਆ ਹੈ। ਇਸ ਵਿੱਚ 42.2 ਫੀਸਦੀ ਔਰਤਾਂ ਹਨ।

 

·        ਛੱਤੀਸਗੜ੍ਹ : 17 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪਾਜ਼ੇਟਿਵ ਮਾਮਲਿਆਂ ਦੀ ਕੁੱਲ ਸੰਖਿਆ ਵਧ ਕੇ 132 ਹੋ ਗਈ ਹੈ। ਲੌਕਡਾਊਨ ਕਾਰਨ ਦੂਜੇ ਰਾਜਾਂ ਵਿੱਚ ਫਸੇ ਪ੍ਰਵਾਸੀ ਕਾਮੇ ਹੁਣ ਛੱਤੀਸਗੜ੍ਹ ਪਰਤ ਰਹੇ ਹਨ। ਵਿਭਿੰਨ ਜ਼ਿਲ੍ਹਿਆਂ ਦੀਆਂ ਗ੍ਰਾਮ ਪੰਚਾਇਤਾਂ ਵਿੱਚ ਸਥਾਪਿਤ ਕੇਂਦਰਾਂ ਤੇ ਇਨ੍ਹਾਂ ਪ੍ਰਵਾਸੀਆਂ ਨੂੰ 14 ਦਿਨਾਂ ਲਈ ਕੁਆਰੰਟੀਨ ਵਿੱਚ ਰਹਿਣਾ ਪੈਂਦਾ ਹੈ।

 

·        ਚੰਡੀਗੜ੍ਹ : ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੰਟੇਨਮੈਂਟ ਜ਼ੋਨ ਵਿੱਚ ਸੀਮਤ ਲੋਕਾਂ ਨੂੰ ਲਾਜ਼ਮੀ ਸਮਾਨ ਉਪਲੱਬਧ ਕਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਜ਼ਿਕਰ ਕੀਤਾ ਕਿ ਸ਼ਹਿਰ ਦੇ ਵਿਭਿੰਨ ਹਿੱਸਿਆਂ ਵਿੱਚ ਬੇਸਹਾਰਾ ਅਤੇ ਲੋੜਵੰਦ ਵਿਅਕਤੀਆਂ ਵਿਚਕਾਰ 69,088 ਪੱਕੇ ਹੋਏ ਭੋਜਨ ਦੇ ਪੈਕਟ ਵੰਡੇ ਗਏ ਹਨ ਅਤੇ 2,94,592 ਵਿਅਕਤੀਆਂ ਨੇ ਯੂਟੀ, ਚੰਡੀਗੜ੍ਹ ਵਿੱਚ ਅਰੋਗਿਆ ਸੇਤੂ ਐਪ ਡਾਊਨਲੋਡ ਕੀਤਾ ਹੈ।

 

·        ਪੰਜਾਬ : ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਵਿੱਚ ਅਗਲੇ ਪੜਾਅ ਲਈ ਤਿਆਰ ਪੰਜਾਬ ਸਰਕਾਰ ਨੇ ਲਗਭਗ 22000 ਕਰਮਚਾਰੀਆਂ ਨੂੰ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਆਈਗੌਟ (iGOT ਪਲੈਟਫਾਰਮ ਵਿਭਿੰਨ ਭੂਮਿਕਾ ਵਿਸ਼ੇਸ਼ ਸਿਖਲਾਈ ਮੌਡਿਊਲ ਨਾਲ ਲੈਸ ਕੀਤਾ ਹੈ। ਰਜਿਸਟਰ ਕਰਨ ਅਤੇ ਔਨਲਾਈਨ ਟਰੇਨਿੰਗ ਮੌਡਿਊਲ ਤੱਕ ਪਹੁੰਚ ਸਬੰਧੀ ਕੋਰਸ ਦੇ ਵੇਰਵੇ ਅਤੇ ਹਦਾਇਤਾਂ ਰਾਜ ਦੇ ਸਾਰੇ ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਮੈਨੇਜਿੰਗ ਡਾਇਰੈਕਟਰਾਂ ਨੂੰ ਪ੍ਰਸਾਰਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਰਾਜ ਦੇ ਸਮੂਹ ਸਰਕਾਰੀ ਕਰਮਚਾਰੀਆਂ ਨੂੰ ਭੂਮਿਕਾ ਸਬੰਧੀ ਆਈਗੌਟ https://igot.gov.in/igot/,  ’ਤੇ ਸਿਖਲਾਈ ਕੇਂਦਰੀ ਅਮਲਾ ਮੰਤਰਾਲੇ ਵੱਲੋਂ ਕੀਤੀ ਗਈ ਇੱਕ ਪਹਿਲ ਹੈ।

 

·        ਹਰਿਆਣਾ: ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦਾ ਟੀਚਾ ਹੈ ਕਿ 82 ਬਾਲ ਸੰਭਾਲ਼ ਸੰਸਥਾਨਾਂ ਵਿੱਚ ਰਹਿਣ ਵਾਲੇ 2375 ਬੱਚਿਆਂ ਵਿੱਚ ਕੋਵਿਡ-19 ਮਹਾਮਾਰੀ ਸਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਇਸ ਸਮੇਂ ਦੌਰਾਨ ਰਚਨਾਤਮਕ ਕਾਰਜਾਂ ਵਿੱਚ ਸ਼ਾਮਲ ਕਰਨਾ ਹੈ। ਸੇਫ ਰਹੋਨਾ-ਫਾਈਟ ਕੋਰੋਨਾਸਿਰਲੇਖ ਤਹਿਤ ਵਿਭਿੰਨ ਔਨਲਾਈਨ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਾਰੇ ਜ਼ਿਲ੍ਹਾ ਬਾਲ ਸੰਭਾਲ਼ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਮਾਜਿਕ ਸੁਰੱਖਿਆ ਮਿਆਰਾਂ ਦਾ ਪਾਲਣ ਕਰਨ ਲਈ ਵਿਸ਼ੇਸ਼ ਧਿਆਨ ਰੱਖਣ, ਮਾਸਕ ਪਹਿਨਣ, ਸਾਬਣ ਜਾਂ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਬਾਰ-ਬਾਰ ਸਾਫ਼ ਕਰਨ ਤਾਂ ਕਿ ਕੋਵਿਡ-19 ਨੂੰ ਰੋਕਿਆ ਜਾ ਸਕੇ ਅਤੇ ਬੱਚਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

 

·        ਕੇਰਲ : ਕਿਉਂਕਿ ਰਾਜ ਵਿੱਚ ਕੋਵਿਡ ਮਰੀਜ਼ਾਂ ਦੀ ਸੰਖਿਆ ਪ੍ਰਭਾਵਿਤ ਰਾਜਾਂ ਤੋਂ ਵਾਪਸ ਆਉਣ ਵਾਲੇ ਨਵੇਂ ਮਾਮਲਿਆਂ ਨਾਲ ਵਧ ਰਹੀ ਹੈ, ਇਸ ਲਈ ਕੇਰਲ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਦੀ ਨਿਗਰਾਨੀ ਤਹਿਤ ਉਨ੍ਹਾਂ ਲੋਕਾਂ ਦੀ ਨਿਗਰਾਨੀ ਪ੍ਰਣਾਲੀ ਨੂੰ ਸਖ਼ਤ ਬਣਾਇਆ ਜਾਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਜੋ ਲੋਕ ਘਰੇਲੂ ਉਡਾਨਾਂ ਵਿੱਚ ਆ ਰਹੇ ਹਨ, ਉਨ੍ਹਾਂ ਨੂੰ ਵੀ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ। ਅੱਜ ਰਾਜ ਵਿੱਚ ਕਈ ਹਿੱਸਿਆਂ ਵਿੱਚ ਹੋਮ ਕੁਆਰੰਟੀਨ ਅਤੇ ਸਮਾਜਿਕ ਦੂਰੀ ਕਾਇਮ ਕਰਨ ਦੇ ਮਿਆਰਾਂ ਦੀ ਵਿਆਪਕ ਉਲੰਘਣਾ ਹੋਈ ਹੈ ਜਿਸ ਨਾਲ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਹੈਦਰਾਬਾਦ ਦੇ ਕਾਇਮਕੁਲਮ ਦੇ ਇੱਕ ਮੂਲ ਨਿਵਾਸੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਵਾਲੇ ਪੰਜ ਕੇਰਲ ਵਾਸੀਆਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਖਾੜੀ ਤੋਂ ਤਿੰਨ ਉਡਾਨਾਂ ਅੱਜ ਦੇਰ ਤੱਕ ਆਉਣ ਵਾਲੀਆਂ ਹਨ। ਕੱਲ੍ਹ ਰਾਜ ਵਿੱਚ ਇੱਕ ਮੌਤ ਅਤੇ 24 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ।

 

·        ਤਮਿਲ ਨਾਡੂ ਅਤੇ ਪੁੱਡੂਚੇਰੀ  : ਦੋ ਹੋਰ ਔਰਤਾਂ ਦੇ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁੱਡੂਚੇਰੀ ਵਿੱਚ ਕੋਵਿਡ ਦੇ ਮਾਮਲੇ 19 ਹੋ ਗਏ ਹਨ। ਚੇਨਈ ਅਤੇ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ 23 ਮਈ ਤੋਂ ਪੂਰੇ ਤਮਿਲ ਨਾਡੂ ਵਿੱਚ ਆਟੋ ਰਿਕਸ਼ੇ ਚਲਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਰਾਜ ਸਰਕਾਰ ਮਹਾਮਾਰੀ ਦੇ ਕਾਰਨ ਮਾਲੀਆ ਪ੍ਰਾਪਤੀਆਂ ਵਿੱਚ ਭਾਰੀ ਕਮੀ ਕਾਰਨ ਭਾਰੀ ਲਾਗਤ ਵਿੱਚ ਕਟੌਤੀ ਦੇ ਉਪਾਅ ਕੀਤੇ ਗਏ ਹਨ। ਕੱਲ੍ਹ ਦੇ 776 ਨਵੇਂ ਪਾਜ਼ੇਟਿਵ ਮਾਮਲਿਆਂ ਨਾਲ ਤਮਿਲ ਨਾਡੂ ਵਿੱਚ ਕੁੱਲ ਸੰਖਿਆ 13,967 ਤੱਕ ਪਹੁੰਚ ਗਈ। ਐਕਟਿਵ ਮਾਮਲੇ : 7588, ਮੌਤਾਂ : 94, ਡਿਸਚਾਰਜ : 6282, ਚੇਨਈ ਵਿੱਚ ਐਕਟਿਵ ਕੇਸ 5681 ਹਨ।

 

·        ਕਰਨਾਟਕ : ਰਾਜ ਵਿੱਚ 105 ਨਵੇਂ ਮਾਮਲੇ ਅਤੇ ਅੱਜ ਦੁਪਹਿਰ 12 ਵਜੇ ਤੱਕ 17 ਡਿਸਚਾਰਜ ਕੀਤੇ ਗਏ, ਇਸਦੇ ਨਾਲ ਹੀ ਕੁੱਲ ਮਾਮਲਿਆਂ ਦੀ ਸੰਖਿਆ 1710 ਹੋ ਗਈ ਹੈ। ਰਾਜ ਵਿੱਚ ਹੁਣ ਐਕਟਿਵ ਮਾਮਲੇ 1080 ਹਨ ਅਤੇ 588 ਰਿਕਵਰ ਹੋ ਚੁੱਕੇ ਹਨ। ਹੁਣ ਤੱਕ ਕੁੱਲ ਮੌਤਾਂ ਦਾ ਅੰਕੜਾ 41 ਹੈ। ਮੁੱਖ ਮੰਤਰੀ ਨੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੀ ਸਮੀਖਿਆ ਮੀਟਿੰਗ ਕੀਤੀ ਅਤੇ ਆਗਾਮੀ 10ਵੀਂ ਕਲਾਸ (ਐੱਸਐੱਸਐੱਲਸੀ) ਪ੍ਰੀਖਿਆਵਾਂ ਜੋ 25 ਜੂਨ, 2020 ਤੋਂ ਸ਼ੁਰੂ ਹੋਣ ਵਾਲੀਆਂ ਹਨ, ਦੌਰਾਨ ਸਾਰੇ ਇਹਤਿਆਤੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

 

·        ਆਂਧਰ ਪ੍ਰਦੇਸ਼ : ਵੰਦੇ ਮਾਤਰਮ ਮਿਸ਼ਨ ਅਧੀਨ ਅੱਜ ਕੁਵੈਤ ਤੋਂ ਤਿਰੂਪਤੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ 147 ਯਾਤਰੀ ਅਤੇ ਇੱਕ ਨਵਜਾਤ ਪੁੱਜਿਆ ਹੈ। ਦੱਖਣੀ ਮੱਧ ਰੇਲਵੇ ਨੇ 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਟਰੇਨ ਸੇਵਾਵਾਂ ਲਈ ਏਪੀ ਵਿੱਚ ਟਿਕਟ ਜਾਰੀ ਕਰਨ ਲਈ 44 ਔਨਲਾਈਨ ਰਿਜਰਵੇਸ਼ਨ ਕੇਂਦਰ ਸਥਾਪਿਤ ਕੀਤੇ ਹਨ। ਰੀਸਟਾਰਡ ਪੈਕੇਜ ਦੇ ਹਿੱਸੇ ਦੇ ਰੂਪ ਵਿੱਚ ਐੱਮਐੱਸਐੱਮਈਜ਼ ਨੂੰ 1110 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ 62 ਨਵੇਂ ਮਾਮਲੇ, ਇੱਕ ਮੌਤ ਅਤੇ 51 ਮਰੀਜ਼ਾਂ ਨੂੰ ਛੁੱਟੀ ਦੇਣ ਦੀ ਸੂਚਨਾ ਹੈ। ਕੁੱਲ ਮਾਮਲੇ : 2514, ਐਕਟਿਵ : 728, ਰਿਕਵਰਡ : 1731, ਮੌਤਾਂ : 55, ਦੂਜੇ ਰਾਜਾਂ ਤੋਂ ਪਰਤੇ ਲੋਕਾਂ ਵਿੱਚ 153 ਪਾਜ਼ੇਟਿਵ ਮਾਮਲੇ ਹਨ ਅਤੇ 128 ਐਕਟਿਵ ਹਨ।

 

·        ਤੇਲੰਗਾਨਾ : ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਵਾਰੰਗਲ ਸ਼ਹਿਰ ਕੋਲ ਇੱਕ ਖੂਹ ਵਿੱਚੋਂ ਅੱਠ ਪ੍ਰਵਾਸੀਆਂ ਸਮੇਤ ਨੌਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਵਿੱਚ ਪੱਛਮੀ ਬੰਗਾਲ ਤੋਂ ਇੱਕ ਪ੍ਰਵਾਸੀ ਪਰਿਵਾਰ ਦੇ ਛੇ ਮੈਂਬਰ, ਬਿਹਾਰ ਦੇ ਦੋ ਮਜ਼ਦੂਰ ਅਤੇ ਇੱਕ ਸਥਾਨਕ ਨਿਵਾਸੀ ਸ਼ਾਮਲ ਹੈ। 3 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੇ ਤੇਲੰਗਾਨਾ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਔਨਲਾਈਨ ਅਰਜ਼ੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਮੂਲ ਰਾਜਾਂ ਨੂੰ ਵਾਪਸ ਜਾਣ ਦੀ ਆਗਿਆ ਦਿੱਤੀ ਗਈ ਹੈ। 22 ਮਈ ਨੂੰ ਤੇਲੰਗਾਨਾ ਵਿੱਚ ਕੁੱਲ ਪਾਜ਼ੇਟਿਵ ਮਾਮਲੇ 1699 ਹਨ। ਕੱਲ੍ਹ ਤੱਕ ਟੈਸਟ ਕੀਤੇ ਪ੍ਰਵਾਸੀਆਂ ਵਿੱਚ 99 ਪਾਜ਼ੇਟਿਵ ਹਨ।

 

·        ਅਰੁਣਾਚਲ ਪ੍ਰਦੇਸ਼: ਅਰੁਣਾਚਲ ਪ੍ਰਦੇਸ਼ ਵਿੱਚ ਅਪ੍ਰੈਲ 2020 ਤੋਂ ਇੰਡੀਅਨ ਔਇਲ ਕਾਰਪੋਰੇਸ਼ਨ ਲਿਮਿਟਿਡ ਨੇ ਰਾਜ ਵਿੱਚ ਕੁੱਲ 44209 ਮੁਫ਼ਤ ਐੱਲਪੀਜੀ ਸਿਲੰਡਰ ਜਾਰੀ ਕੀਤੇ ਹਨ। ਅਰੁਣਾਚਲ ਰਾਜ ਆਵਾਜਾਈ ਵਿਭਾਗ ਨੇ ਸਾਰੇ ਕਰਮਚਾਰੀਆਂ (ਡਰਾਈਵਰਾਂ ਅਤੇ ਕੰਡਕਟਰਾਂ) ਨੂੰ ਐਲਾਨੇ ਗਏ ਚੈੱਕ ਪੁਆਇੰਟਾਂ ਤੋਂ ਲੈ ਕੇ ਕੁਆਰੰਟੀਨ ਕੇਂਦਰਾਂ ਤੱਕ ਰਿਟਰਨਿੰਗ ਵਿੱਚ ਲੱਗੇ ਹੋਇਆ ਨੂੰ ਕੋਵਿਡ-19 ਫਰੰਟਲਾਈਨ ਵਰਕਰਜ਼ ਐਲਾਨਿਆ ਹੈ।

 

·        ਅਸਮ : ਅਸਮ ਵਿੱਚ ਤੇਜ਼ੁਪਰ ਕੁਆਰੰਟੀਨ ਕੇਂਦਰ ਦੇ ਛੇ ਵਿਅਕਤੀਆਂ ਦਾ ਕੋਵਿਡ-19 ਦਾ ਟੈਸਟ ਕੀਤਾ ਗਿਆ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਕੁੱਲ ਪਾਜ਼ੇਟਿਵ ਮਾਮਲੇ ਹੁਣ 222 ਹੋ ਗਏ ਹਨ।

 

·        ਮਣੀਪੁਰ : ਮਣੀਪੁਰ ਵਿੱਚ ਇੱਕ ਹੋਰ ਵਿਅਕਤੀ ਪਾਜ਼ੇਟਿਵ ਮਿਲਿਆ ਹੈ ਜੋ ਸੜਕ ਮਾਰਗ ਰਾਹੀਂ ਦਿੱਲੀ ਤੋਂ ਪਰਤਿਆ ਸੀ। ਰਾਜ ਵਿੱਚ ਕੁੱਲ ਐਕਟਿਵ ਮਾਮਲੇ ਹੁਣ 24 ਹਨ। ਮਣੀਪੁਰ ਰਾਜ ਸਿਹਤ ਵਿਭਾਗ ਨੇ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਸਥਿਤ ਇਕੱਲੇ ਸੈਂਪਲ ਕੁਲੈਕਸ਼ਨ ਤੇ ਨਿਰਭਰਤਾ ਨੂੰ ਦੂਰ ਕਰਨ ਲਈ ਕੁਆਰੰਟੀਨ ਕੇਂਦਰਾਂ ਤੋਂ ਨਮੂਨੇ ਲੈਣੇ ਸ਼ੁਰੂ ਕੀਤੇ ਹਨ।

 

·        ਮਿਜ਼ੋਰਮ : ਕੋਵਿਡ-19 ਖਿਲਾਫ਼ ਲੜਨ ਲਈ ਸਪਲਾਈ ਅਤੇ ਉਪਕਰਨ ਅੱਜ ਆਈਜੋਲ ਅਤੇ ਲੇਂਗਪੁਈ ਹਵਾਈ ਅੱਡੇ ਤੇ ਪਹੁੰਚੇ।

 

·        ਨਾਗਾਲੈਂਡ : ਨਾਗਾਲੈਂਡ ਤੋਂ ਬਾਹਰ ਫਸੇ ਲਗਭਗ 100 ਵਿਅਕਤੀ ਰਾਜ ਵਿੱਚ ਪਹੁੰਚੇ। ਸਾਰਿਆਂ ਨੂੰ ਕੁਆਰੰਟੀਨ ਕੇਂਦਰਾਂ ਤੇ ਭੇਜਿਆ ਗਿਆ। ਨਾਗਾਲੈਂਡ ਦੇ ਯੋਜਨਾ ਮੰਤਰੀ ਨੇ ਲੋਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਰੁਕਾਵਟਾਂ ਪੈਦਾ ਕਰਨ ਵਾਲਿਆਂ ਖਿਲਾਫ਼ ਅਪਰਾਧਕ ਕਾਰਵਾਈ ਕੀਤੀ ਜਾ ਸਕਦੀ ਹੈ।

 

·        ਸਿੱਕਮ : ਰਾਜ ਦੇ ਸਿੱਖਿਆ ਵਿਭਾਗ ਨੇ ਸਿੱਕਮ ਵਿੱਚ ਰਾਜ ਦੇ ਬਾਹਰ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਪ੍ਰੀਖਿਆ ਆਯੋਜਿਤ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਸੀਬੀਐੱਸਈ 1 ਜੁਲਾਈ, 2020 ਤੋਂ ਬਾਰ੍ਹਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਦਾ ਐਲਾਨ ਕਰ ਚੁੱਕਾ ਹੈ। ਲਗਭਗ 3000 ਫਸੇ ਹੋਏ ਸਿੱਕਮ ਵਾਸੀਆਂ ਦੇ 3-4 ਦਿਨਾਂ ਵਿੱਚ ਪਰਤਣ ਦੇ ਮੱਦੇਨਜ਼ਰ ਸਿੱਕਮ ਦੇ ਅਧਿਕਾਰੀਆਂ ਨੇ ਕੁਆਰੰਟੀਨ ਕੇਂਦਰਾਂ ਅਤੇ ਸਕ੍ਰੀਨਿੰਗ ਸੁਵਿਧਾਵਾਂ ਨੂੰ ਵਧਾ ਦਿੱਤਾ ਹੈ।

 

ਪੀਆਈਬੀ ਫੈਕਟਚੈੱਕ

 

https://static.pib.gov.in/WriteReadData/userfiles/image/image004HEZN.jpg

 

https://static.pib.gov.in/WriteReadData/userfiles/image/image005RXTB.jpg

 

********

 

ਵਾਈਬੀ
 



(Release ID: 1626477) Visitor Counter : 319