ਪ੍ਰਧਾਨ ਮੰਤਰੀ ਦਫਤਰ

ਓਡੀਸ਼ਾ ਦੇ ਹਵਾਈ ਸਰਵੇਖਣ ਦੇ ਬਾਅਦ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 22 MAY 2020 7:52PM by PIB Chandigarh

ਪੂਰੀ ਦੁਨੀਆ ਇੱਕ ਪਾਸੇ ਕੋਰੋਨਾ ਵਾਇਰਸ ਦੇ ਕਾਰਨ ਜੋ ਸਮੱਸਿਆ ਪੈਦਾ ਹੋਈ ਹੈ, ਜ਼ਿੰਦਗੀਆਂ ਬਚਾਉਣ ਲਈ ਦੁਨੀਆ ਜੰਗ ਲੜ ਰਹੀ ਹੈ। ਅਜਿਹੀ ਸੰਕਟ ਦੀ ਘੜੀ ਵਿੱਚ ਹਿੰਦੁਸ‍ਤਾਨ ਲਈ ਕੇਂਦਰ ਸਰਕਾਰ ਹੋਵੇ ਜਾਂ ਰਾਜ‍ ਸਰਕਾਰਾਂ ਹੋਣ, ਸਾਰੇ ਡਿਪਾਰਟਮੈਂਟ ਅਤੇ ਇੱਕ ਤਰ੍ਹਾਂ ਨਾਲ ਸਾਰੇ ਨਾਗਰਿਕ, ਇਹ ਕੋਰੋਨਾ ਵਾਇਰਸ ਦੀ ਲੜਾਈ ਵਿੱਚ ਪਿਛਲੇ ਦੋ-ਢਾਈ ਮਹੀਨੇ ਤੋਂ ਲੱਗੇ ਹੋਏ ਹਨ।

 

ਅਜਿਹੇ ਸਮੇਂ ਸਾਇਕ‍ਲੋਨ ਦਾ ਇੰਨਾ ਵੱਡਾ ਸੰਕਟ ਅਤੇ ਉਹ ਵੀ ਸੁਪਰ-ਸਾਇਕਲੋਨ, ਬਹੁਤ ਹੀ ਚਿੰਤਾ ਦਾ ਵਿਸ਼ਾ ਸੀ। ਬੰਗਾਲ ਜਾਂਦੇ-ਜਾਂਦੇ ਉਹ ਓਡੀਸ਼ਾ ਨੂੰ ਵੀ ਕਿੰਨਾ ਨੁਕਸਾਨ ਕਰ ਪਾਵੇਗਾ, ਇਹ ਹਮੇਸ਼ਾ ਚਿੰਤਾ ਦਾ ਵਿਸ਼ਾ ਬਣਿਆ ਰਿਹਾ। ਲੇਕਿਨ ਜਿਸ ਤਰ੍ਹਾਂ ਨਾਲ ਇੱਥੇ ਵਿਵਸ‍ਥਾਵਾਂ institutionalize ਹੋਈਆਂ ਹਨ, ਪਿੰਡ ਤੱਕ ਨਾਗਰਿਕਾਂ ਨੂੰ ਕੀ ਕਰਨਾ ਹੈ ਅਜਿਹੇ ਸੰਕਟ ਦੇ ਸਮੇਂ, ਇਸ ਦੀ ਭਲੀ-ਭਾਂਤੀ ਜਾਣਕਾਰੀ ਹੋਣ ਦੇ ਕਾਰਨ ਇੱਥੇ ਜੀਵਨ ਬਚਾਉਣ ਵਿੱਚ ਬਹੁਤ ਵੱਡੀ ਸਫ਼ਲਤਾ ਮਿਲੀ ਹੈ। ਅਤੇ ਇਸਦੇ ਲਈ ਓਡੀਸ਼ਾ ਦੇ ਨਾਗਰਿਕ, ਓਡੀਸ਼ਾ ਦਾ ਪ੍ਰਸ਼ਾਸਨ ਅਤੇ ਓਡੀਸ਼ਾ ਦੇ ਮੁੱਖ‍ ਮੰਤਰੀ ਸ਼੍ਰੀਮਾਨ ਨਵੀਨ ਬਾਬੂ ਉਨ੍ਹਾਂ ਦੀ ਪੂਰੀ ਟੀਮ ਅਭਿਨੰਦਨ  ਦੇ ਅਧਿਕਾਰੀ ਹਨ।

 

ਲੇਕਿਨ ਜਦੋਂ ਇੰਨੀ ਵੱਡੀ ਕੁਦਰਤੀ ਆਪਦਾ ਆਉਂਦੀ ਹੈ, ਤਦ ਸੰਪਤੀ ਦਾ ਨੁਕਸਾਨ ਤਾਂ ਹੁੰਦਾ ਹੀ ਹੈ।  ਪੱਛਮ ਬੰਗਾਲ ਦੀ ਤੁਲਨਾ ਵਿੱਚ ਓਡੀਸ਼ਾ ਵਿੱਚ ਓਨਾ ਨੁਕਸਾਨ ਨਹੀਂ ਹੋਇਆ ਹੈ, ਲੇਕਿਨ ਜਾਂਦੇ - ਜਾਂਦੇ ਵੀ ਉਹ ਪੂੰਛ ਪਟਕ ਕੇ ਤਾਂ ਜਾਂਦਾ ਹੀ ਹੈ, ਅਜਿਹੇ ਪ੍ਰਕਾਰ ਦਾ ਸੰਕਟ। ਅਤੇ ਇਸ ਲਈ ਹਾਊਸਿੰਗ ਵਿੱਚਐਗਰੀਕਲ‍ਚਰ ਵਿੱਚ, ਪਾਵਰ ਵਿੱਚ, ਕਮਿਊਨੀਕੇਸ਼ਨ ਵਿੱਚ, ਇੰਫਰਾਸ‍ਟਰਕ‍ਚਰ ਵਿੱਚ ਜੋ ਨੁਕਸਾਨ ਹੋਇਆ ਹੈ ਤਾਂ ਮੈਂ ਅੱਜ ਪੂਰਾ‍ detail review ਲਿਆ ਹੈ। ਰਾਜ‍ ਸਰਕਾਰ ਨੇ ਵੀ ਵਿਸ‍ਤਾਰ ਨਾਲ ਮੇਰੇ ਸਾਹਮਣੇ ਸਾਰੀਆਂ ਗੱਲਾਂ ਰੱਖੀਆਂ ਹਨ।

 

ਇੱਥੋਂ ਦੀ ਸਰਕਾਰ ਦੀ ਵਿਵਸਥਾ ਦੀ ਤਰਫੋਂ ਬਹੁਤ ਹੀ ਜਲ‍ਦੀ ਉਸ ਦਾ ਆਕਲਨ ਕਰਕੇ ਰਿਪੋਰਟ ਭਾਰਤ ਸਰਕਾਰ ਨੂੰ ਮਿਲੇਗੀ। ਭਾਰਤ ਸਰਕਾਰ ਦੀ ਟੀਮ ਵੀ ਤਤ‍ਕਾਲ ਇੱਥੇ ਪੁੱਜੇਗੀ ਅਤੇ ਪੂਰੀ ਪਰਿਸਥਿਤੀ ਦਾ review ਕਰ ਕੇ ਲੰਬੇ ਸਮੇਂ ਲਈ relief ਹੋਵੇ, restore ਕਰਨ ਦੀ ਗੱਲ ਹੋਵੇ, rehabilitation ਦੀ ਗੱਲ ਹੋਵੇ; ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਕੰਮ ਅੱਗੇ ਵਧਾਇਆ ਜਾਵੇਗਾ ।

 

ਲੇਕਿਨ ਤਤ‍ਕਾਲ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਦੀ ਤਰਫੋਂ 500 ਕਰੋੜ ਰੁਪਏ ਅਡਵਾਂਸ ਵਿਵਸਥਾ ਦੇ ਰੂਪ ਵਿੱਚ ਦੇਣ ਦਾ ਅਸੀਂ ਫ਼ੈਸਲਾ ਕੀਤਾ ਹੈ। ਅਤੇ ਬਾਕੀ ਜ਼ਰੂਰਤਾਂ ਇੱਕ ਵਾਰ complete survey ਹੋਣ ਦੇ ਬਾਅਦ, rehabilitation ਦੀ ਪੂਰੀ ਯੋਜਨਾ ਬਣਨ ਦੇ ਬਾਅਦ ਭਾਰਤ ਸਰਕਾਰ ਵੀ ਮੋਢੇ ਨਾਲ ਮੋਢਾ ਮਿਲਾ ਕੇ ਉੜੀਸਾ ਦੇ ਵਿਕਾਸ ਦੀ ਯਾਤਰਾ ਵਿੱਚ ਅਤੇ ਇਸ ਸੰਕਟ ਦੀ ਘੜੀ ਤੋਂ ਬਾਹਰ ਨਿਕਲਣ ਦੇ ਕੰਮ ਵਿੱਚ ਪੂਰੀ ਤਰ੍ਹਾਂ ਮਦਦ ਕਰੇਗੀ।

 

ਬਹੁਤ-ਬਹੁਤ ਧੰਨਵਾਦ।

 

https://youtu.be/ZCMP60aELro

 

*****

 

ਵੀਆਰਆਰਕੇ/ਐੱਸਐੱਚ/ਆਈਜੀ/ਐੱਮਜੀ/ਏਕੇ



(Release ID: 1626273) Visitor Counter : 131