ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕਮਿਊਨਿਟੀ ਰੇਡੀਓਜ਼ ਉੱਤੇ ਵਿਗਿਆਪਨ ਪ੍ਰਸਾਰਣ ਦਾ ਸਮਾਂ ਵਧਾ ਕੇ 12 ਮਿੰਟ ਪ੍ਰਤੀ ਘੰਟਾ ਕਰਨ ਲਈ ਸਲਾਹ–ਮਸ਼ਵਰਾ ਜਾਰੀ: ਸ਼੍ਰੀ ਪ੍ਰਕਾਸ਼ ਜਾਵਡੇਕਰ
ਕਮਿਊਨਿਟੀ ਰੇਡੀਓ ’ਤੇ ਖ਼ਬਰਾਂ ਦੇ ਬੁਲੇਟਿਨ ਲਈ ਪ੍ਰਸਤਾਵ ਉੱਤੇ ਵਿਚਾਰ ਕਰਾਂਗੇ; ਕਮਿਊਨਿਟੀ ਰੇਡੀਓਜ਼ ਦੀ ਗਿਣਤੀ ਵਧਾਉਣ ਦੀ ਯੋਜਨਾ ਛੇਤੀ: ਸ਼੍ਰੀ ਜਾਵਡੇਕਰ
Posted On:
22 MAY 2020 7:44PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਕਿਹਾ ਹੈ ਕਿ ਉਹ ਕਮਿਊਨਿਟੀ ਰੇਡੀਓਜ਼ ’ਤੇ ਵਿਗਿਆਪਨਾਂ ਲਈ ਪ੍ਰਸਾਰਣ ਦਾ ਸਮਾਂ 7 ਮਿੰਟ ਤੋਂ ਵਧਾ ਕੇ ਟੀਵੀ ਚੈਨਲਾਂ ਦੇ ਬਰਾਬਰ ਭਾਵ 12 ਮਿੰਟ ਪ੍ਰਤੀ ਘੰਟਾ ਕਰਨ ਦੇ ਚਾਹਵਾਨ ਹਨ। ਮਾਣਯੋਗ ਮੰਤਰੀ ਨਾਲੋ–ਨਾਲ ਪ੍ਰਸਾਰਣ ਦੇ ਤਰੀਕੇ ਰਾਹੀਂ ਇੱਕ ਵਿਲੱਖਣ ਪਹਿਲ ਵਜੋਂ ਸਾਰੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਦੇ ਸਰੋਤਿਆਂ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰਸਾਰਣ ਅੱਜ ਸਾਮੀਂ 7 ਵਜੇ ਤੋਂ ਲੈ ਕੇ 7:30 ਦੇ ਵਿਚਕਾਰ ਦੋ ਸਮਾਨ ਸਲੌਟਸ ਵਿੱਚ ਹੋਵੇਗਾ।
ਸ਼੍ਰੀ ਜਾਵਡੇਕਰ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕਰਨ ਦੌਰਾਨ 75% ਖ਼ਰਚਾ ਮੰਤਰਾਲੇ ਵੱਲੋਂ ਝੱਲਿਆ ਜਾਂਦਾ ਹੈ ਅਤੇ ਇਸ ਵਿੱਚ ਪ੍ਰਮੁੱਖ ਖ਼ਰਚਾ ਰੋਜ਼ ਦੇ ਪ੍ਰਸਾਰਣਾਂ (ਆਪਰੇਸ਼ਨਜ਼) ਉੱਤੇ ਹੁੰਦਾ ਹੈ, ਜੋ ਸਟੇਸ਼ਨ ਵੱਲੋਂ ਅਦਾ ਕੀਤਾ ਜਾਂਦਾ ਹੈ। ਮੰਤਰੀ ਨੇ ਦੱਸਿਆ ਕਿ ਇਸ ਵੇਲੇ ਕਮਿਊਨਿਟੀ ਰੇਡੀਓ ਸਟੇਸ਼ਨਾਂ ਨੂੰ ਵਿਗਿਆਪਨਾਂ ਲਈ ਪ੍ਰਤੀ ਘੰਟਾ 7 ਮਿੰਟ ਦੇ ਪ੍ਰਸਾਰਣ ਸਮੇਂ ਦੀ ਇਜਾਜ਼ਤ ਹੈ, ਜਦ ਕਿ ਟੀਵੀ ਚੈਨਲਾਂ ਨੂੰ ਅਜਿਹਾ ਪ੍ਰਸਾਰਣ 12 ਮਿੰਟ ਕਰਨ ਦੀ ਇਜਾਜ਼ਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਾਰੇ ਰੇਡੀਓ ਸਟੇਸ਼ਨਾਂ ਨੂੰ ਇੱਕ ਸਮਾਨ ਸਮਾਂ ਦੇਣ ਦੇ ਚਾਹਵਾਨ ਹਨ, ਤਾਂ ਜੋ ਉਨ੍ਹਾਂ ਨੂੰ ਫ਼ੰਡ ਲੈਣ ਦੀ ਲੋੜ ਨਾ ਪਵੇ ਅਤੇ ਸਥਾਨਕ ਵਿਗਿਆਪਨਾਂ ਦਾ ਕਮਿਊਨਿਟੀ ਸਟੇਸ਼ਨਾਂ ਉੱਤੇ ਵਧੇਰੇ ਪ੍ਰਸਾਰਣ ਹੋ ਸਕੇ।
ਆਪਣੇ ਸ਼ੁਰੂਆਤੀ ਸੰਬੋਧਨ ਵਿੱਚ, ਮੰਤਰੀ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਆਪਣੇ–ਆਪ ਵਿੱਚ ਇੱਕ ਭਾਈਚਾਰਾ ਹੈ। ਉਨ੍ਹਾਂ ਨੂੰ ‘ਪਰਿਵਰਤਨ ਦੇ ਵਾਹਕ’ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸਟੇਸ਼ਨ ਰੋਜ਼ਾਨਾ ਕਰੋੜਾਂ ਲੋਕਾਂ ਤੱਕ ਪੁੱਜਦੇ ਹਨ ਅਤੇ ਮੰਤਰਾਲਾ ਛੇਤੀ ਹੀ ਅਜਿਹੇ ਸਟੇਸ਼ਨਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਇੱਕ ਯੋਜਨਾ ਲਿਆਵੇਗਾ।
ਆਮ ਲੋਕਾਂ ਨੂੰ ਕੋਰੋਨਾ–ਵਾਇਰਸ ਵਿਰੁੱਧ ਆਪਣੀ ਜੰਗ ਜਾਰੀ ਰੱਖਣ ਦੀ ਸਲਾਹ ਉੱਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਅਸੀਂ ਇਸ ਨੂੰ ਉਵੇਂ ਹੀ ਭਜਾ ਦੇਵਾਂਗੇ, ਜਿਵੇਂ ਪਹਿਲਾਂ ਹੋਰ ਰੋਗਾਂ ਨੂੰ ਭਜਾ ਚੁੱਕੇ ਹਾਂ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਹੁਣ ਇੱਕ ਨਵੀਂ ਆਮ ਗੱਲ 4 ਕਦਮਾਂ ਉੱਤੇ ਆਧਾਰਤ ਹੈ; ਵੱਧ ਤੋਂ ਵੱਧ ਸੰਭਵ ਹੱਦ ਤੱਕ ਘਰ ’ਚ ਹੀ ਰਹਿਣਾ, ਹੱਥਾਂ ਨੂੰ ਲਗਾਤਾਰ ਧੋਣਾ, ਬਾਹਰ ਜਾਂਦੇ ਸਮੇਂ ਚਿਹਰੇ ਨੂੰ ਮਾਸਕ ਨਾਲ ਢਕਣਾ ਤੇ ਸਮਾਜਿਕ–ਦੂਰੀ ਬਣਾ ਕੇ ਰੱਖਣਾ।
ਸਮਾਜਿਕ–ਦੂਰੀ ਅਤੇ ਆਰਥਿਕ ਗਤੀਵਿਧੀ ਦੀਆਂ ਚੁਣੌਤੀਆਂ ਵਿਚਲੀ ਦੋਚਿੱਤੀ ਬਾਰੇ ਗੱਲ ਕਰਦਿਆਂ ਮੰਤਰੀ ਨੇ ‘ਜਾਨ ਭੀ ਜਹਾਨ ਭੀ’ ਦੇ ਮੰਤਰ ਦੁਹਰਾਇਆ ਅਤੇ ਕਿਹਾ ਕਿ ਕੰਟੇਨਮੈਂਟ ਜ਼ੋਨਜ਼ ਵਿੱਚ ਪਾਬੰਦੀਆਂ ਜਾਰੀ ਹਨ ਪਰ ਗ੍ਰੀਨ ਜ਼ੋਨਜ਼ ਵਿੱਚ ਅਰਥਿਕ ਗਤੀਵਿਧੀਆਂ ਹੁਣ ਸ਼ੁਰੂ ਹੋ ਰਹੀਆਂ ਹਨ।
ਮੰਤਰੀ ਨੇ ਕਮਿਊਨਿਟੀ ਰੇਡੀਓ ਦੀ ਉਸ ਪ੍ਰਮੁੱਖ ਮੰਗ ਨੂੰ ਵੀ ਛੋਹਿਆ, ਜਿਸ ਵਿੱਚ ਇਹ ਰੇਡੀਓ ਆਪਣੇ ਚੈਨਲਾਂ ਉੱਤੇ ਖ਼ਬਰਾਂ ਦਾ ਪ੍ਰਸਾਰਣ ਕਰਨਾ ਚਾਹੁੰਦੇ ਹਨ। ਉਨ੍ਹਾਂ ਯਕੀਨ ਦਿਵਾਇਆ ਕਿ ਉਹ ਕਮਿਊਨਿਟੀ ਰੇਡੀਓ ਉੱਤੇ ਖ਼ਬਰਾਂ ਦੇ ਪ੍ਰਸਾਰਣ ਦੀ ਬਿਲਕੁਲ ਉਵੇਂ ਹੀ ਇਜਾਜ਼ਤ ਦੇਣ ਬਾਰੇ ਵਿਚਾਰ ਕਰਨਗੇ, ਜਿਵੇਂ ਕਿ ਐੱਫ਼ਐੱਮ (FM) ਚੈਨਲਾਂ ਉੱਤੇ ਦਿੱਤੀ ਗਈ ਹੈ। ਉਨ੍ਹਾਂ ਅਜਿਹੇ ਸਟੇਸ਼ਨਾਂ ਨੂੰ ਜਾਅਲੀ ਖ਼ਬਰਾਂ ਦੀ ਸਮੱਸਿਆ ਦਾ ਟਾਕਰਾ ਕਰਨ ਲਈ ਅਹਿਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਥਾਨਕ ਵਸੀਲਿਆਂ ਰਾਹੀਂ ਪਹਿਲਾਂ ਅਜਿਹੀਆਂ ਖ਼ਬਰਾਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਤੇ ਫਿਰ ਹੀ ਉਸ ’ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਸਟੇਸ਼ਨਾਂ ਨੂੰ ਸੱਦਾ ਦਿੱਤਾ ਕਿ ਉਹ ਹਿਹ ਸਭ ‘ਆਕਾਸ਼ਵਾਣੀ’ (ਆਲ ਇੰਡੀਆ ਰੇਡੀਓ) ਨਾਲ ਵੀ ਸਾਂਝੀ ਕਰਿਆ ਕਰਨ, ਤਾਂ ਜੋ ਸੱਚ ਦੀ ਹੋਰ ਵਿਸਥਾਰ ਨਾਲ ਵਿਆਖਿਆ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮੰਤਰੀ ਨੇ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਅਧੀਨ ਇੱਕ ‘ਫ਼ੈਕਟ ਚੈੱਕ ਸੈੱਲ’ (ਤੱਥ–ਪੜਤਾਲ ਸੈੱਲ) ਕਾਇਮ ਕੀਤਾ ਹੈ ਅਤੇ ਕਮਿਊਨਿਟੀ ਰੇਡੀਓ ਇਸ ਸੈੱਲ ਦੀ ਭੂਮਿਕਾ ਵਿੱਚ ਸਹਾਇਤਾ ਕਰ ਸਕਦਾ ਹੈ।
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਵੱਲੋਂ ਪਿੱਛੇ ਜਿਹੇ ਐਲਾਨੇ ‘ਆਤਮਨਿਰਭਰ ਭਾਰਤ ਪੈਕੇਜ’ ਬਾਰੇ ਬੋਲਦਿਆਂ ਸ਼੍ਰੀ ਜਾਵਡੇਕਰ ਨੇ ਕਿਹਾ ਕਿ ਇਹ ਇੱਕ ਵਿਆਪਕ ਪੈਕੇਜ ਹੈ, ਜਿਸ ਵਿੱਚ ਖੇਤੀਬਾੜੀ ਤੇ ਉਦਯੋਗ ਸਮੇਤ ਵਿਭਿੰਨ ਖੇਤਰਾਂ ਲਈ ਸੁਧਾਰ ਸ਼ਾਮਲ ਹਨ ਅਤੇ ਇਸ ਪੈਕੇਜ ਦਾ ਉਦੇਸ਼ ਦਰਾਮਦਾਂ ਘਟਾਉਣਾ ਤੇ ਬਰਾਮਦਾਂ ਵਧਾਉਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪੈਕੇਜ ਦਾ ਬਹੁਤ ਵਧੀਆ ਤਰੀਕੇ ਨਾਲ ਸੁਆਗਤ ਹੋਇਆ ਹੈ ਅਤੇ ਲੋਕ ਇਸ ਪ੍ਰੋਤਸਾਹਨ ਤੋਂ ਖ਼ੁਸ਼ ਹਨ।
ਪਿਛੋਕੜ:
- ਸਰਕਾਰੀ ਰੇਡੀਓ (ਆਕਾਸ਼ਵਾਣੀ – ਆਲ ਇੰਡੀਆ ਰੇਡੀਓ) ਅਤੇ ਨਿਜੀ ਰੇਡੀਓ ਪ੍ਰਸਾਰਣ (ਐੱਫ਼ਐੱਮ) ਦੇ ਨਾਲ ‘ਕਮਿਊਨਿਟੀ ਰੇਡੀਓ’ ਦਰਅਸਲ ਰੇਡੀਓ ਪ੍ਰਸਾਰਣ ਦੀ ਤੀਜੀ ਪਰਤ ਹੈ। ਇਹ ਇੱਕ ਘੱਟ ਸ਼ਕਤੀ ਵਾਲਾ ਐੱਫ਼ਐੱਮ ਰੇਡੀਓ ਸਟੇਸ਼ਨ ਹੁੰਦਾ ਹੈ, ਜੋ 10–15 ਕਿਲੋਮੀਟਰ ਦੇ ਘੇਰੇ ਅੰਦਰ ਸਮੁੱਚੇ ਭਾਈਚਾਰੇ ਦੇ ਲਾਭ ਲਈ ਸਥਾਨਕ ਮੁੱਦਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ ਤੇ ਉਹ ਸਬੰਧਿਤ ਭਾਈਚਾਰਾ ਹੀ ਉਸ ਦਾ ਮਾਲਕ ਹੁੰਦਾ ਹੈ ਤੇ ਉਹੀ ਇਸ ਦਾ ਸਾਰਾ ਪ੍ਰਬੰਧ ਦੇਖਦਾ ਹੈ।
- ਭਾਰਤ ਵਿੱਚ ਕਮਿਊਨਿਟੀ ਰੇਡੀਓ ਸਾਲ 2002 ਵਿੱਚ ਸ਼ੁਰੂ ਹੋਏ ਸਨ, ਜਦੋਂ ਕਮਿਊਨਿਟੀ ਰੇਡੀਓਜ਼ ਲਈ ਪਹਿਲੀ ਨੀਤੀ ਅਧੁਸੂਚਿਤ (ਨੋਟੀਫ਼ਾਈ) ਕੀਤੀ ਗਈ ਸੀ। ਇਸ ਨੀਤੀ ਨੇ ਅਜਿਹੇ ਕਮਿਊਨਿਟੀ ਰੇਡੀਓਜ਼ ਸਥਾਪਿਤ ਕਰਨ ਲਈ ਸਿਰਫ਼ ਵਿੱਦਿਅਕ ਸੰਸਥਾਨਾਂ ਨੂੰ ਇਜਾਜ਼ਤ ਦਿੱਤੀ ਸੀ। ਸਾਲ 2006 ’ਚ ਇਸ ਨੀਤੀ ਦਾ ਅਧਾਰ ਵਿਆਪਕ ਕੀਤਾ ਗਿਆ ਸੀ, ਜਦੋਂ ਆਮ ਲੋਕਾਂ ਨਾਲ ਜੁੜੇ ਸੰਗਠਨ ਜਿਵੇਂ ਗ਼ੈਰ–ਸਰਕਾਰੀ ਸੰਗਠਨ (ਐੱਨਜੀਓ), ਕ੍ਰਿਸ਼ੀ ਵਿਕਾਸ ਕੇਂਦਰ (ਕੇਵੀਕੇ) ਅਤੇ ਹੋਰ ਗ਼ੈਰ–ਮੁਨਾਫ਼ਾਕਾਰੀ ਸੰਗਠਨਾਂ ਨੂੰ ਵੀ ਭਾਰਤ ’ਚ ਆਪਣੇ ਕਮਿਊਨਿਟੀ ਰੇਡੀਓਜ਼ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਅੱਜ, ਭਾਰਤ ਵਿੱਚ 290 ਕਮਿਊਨਿਟੀ ਰੇਡੀਓ ਸਟੇਸ਼ਨ ਕੰਮ ਕਰ ਰਹੇ ਹਨ। ਇਹ ਕਮਿਊਨਿਟੀ ਰੇਡੀਓ ਸਟੇਸ਼ਨ ਦੇਸ਼ ਦੇ ਲਗਭਗ 9 ਕਰੋੜ ਲੋਕਾਂ ਨੂੰ ਕਵਰ ਕਰਦੇ ਹਨ, ਜਿੱਥੇ ਹੋਰ ਮੀਡੀਆ ਦੀ ਮੌਜੂਦਗੀ ਬਹੁਤ ਸੀਮਤ ਹੈ। ਇਨ੍ਹਾਂ ਕਮਿਊਨਿਟੀ ਰੇਡੀਓ ਸਟੇਸ਼ਨਾਂ ਵੱਲੋਂ ਕੀਤੇ ਜਾਦੇ ਪ੍ਰਸਾਰਣ ਸਥਾਨਕ ਭਾਸ਼ਾ ਤੇ ਉਪ–ਭਾਸ਼ਾ ਵਿੱਚ ਹੁੰਦੇ ਹਨ, ਤਾਂ ਸਥਾਨਕ ਭਾਈਚਾਰੇ ਉੱਤੇ ਉਸ ਦਾ ਵੱਧ ਅਸਰ ਪੈ ਸਕੇ।
- ਸੰਗਠਨ ਕ੍ਰਮ ਅਨੁਸਾਰ ਵੇਰਵੇ ਨਿਮਨਲਿਖਤ ਹਨ:–
ਲੜੀ ਨੰਬਰ
|
ਸੰਗਠਨ ਦੀ ਕਿਸਮ
|
ਕਮਿਊਨਿਟੀ ਰੇਡੀਓਜ਼ ਦੀ ਗਿਣਤੀ
|
1
|
ਵਿੱਦਿਅਕ ਸੰਸਥਾਨ
|
130
|
2
|
ਗ਼ੈਰ–ਸਰਕਾਰੀ ਸੰਗਠਨ (ਐੱਨਜੀਓ)
|
143
|
3
|
ਕ੍ਰਿਸ਼ੀ ਵਿਕਾਸ ਕੇਂਦਰ (ਕੇਵੀਕੇਜ਼)
|
17
|
|
ਕੁੱਲ ਜੋੜ
|
290
|
ਕਮਿਊਨਿਟੀ ਰੇਡੀਓ ਦੀ ਮਦਦ ਲਈ ਭਾਰਤ ਸਰਕਾਰ ਨੇ 25 ਕਰੋੜ ਰੁਪਏ ਦੇ ਫ਼ੰਡ ਨਾਲ ‘ਸਪੋਰਟਿੰਗ ਕਮਿਊਨਿਟੀ ਰੇਡੀਓ ਮੂਵਮੈਂਟ ਇਨ ਇੰਡੀਆ’ (ਭਾਰਤ ਵਿੱਚ ਕਮਿਊਨਿਟੀ ਰੇਡੀਓ ਲਹਿਰ ਦੀ ਮਦਦ ਕਰਦਿਆਂ) ਨਾਂਅ ਦੀ ਇੱਕ ਨਿਰੰਤਰ ਚੱਲਦੀ ਯੋਜਨਾ ਲਾਗੂ ਕੀਤੀ ਹੈ। ਚਾਲੂ ਵਰ੍ਹੇ ਲਈ ਇਸ ਯੋਜਨਾ ਵਾਸਤੇ 4.50 ਕਰੋੜ ਰੁਪਏ ਰੱਖੇ ਗਏ ਹਨ।
*****
ਸੌਰਭ ਸਿੰਘ
(Release ID: 1626232)
Visitor Counter : 191
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Tamil
,
Telugu
,
Kannada
,
Malayalam