PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਨਾ ਬੁਲੇਟਿਨ

Posted On: 21 MAY 2020 6:32PM by PIB Chandigarh

 

 

http://static.pib.gov.in/WriteReadData/userfiles/image/image0010FBL.pnghttp://static.pib.gov.in/WriteReadData/userfiles/image/image0026028.jpg

 (ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

 

  • ਹੁਣ ਤੱਕ ਕੁੱਲ 45,299 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਸਿਹਤਯਾਬੀ ਦੀ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਇਸ ਵੇਲੇ ਇਹ 40.32% ਹੈ।

  • ਲੌਕਡਾਊਨ ਦੇ ਸਮਾਂ ਦੇਸ਼ ਦਾ ਸਿਹਤ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ ਲਈ ਸਫ਼ਲਤਾਪੂਰਬਕ ਉਪਯੋਗ ਕੀਤਾ ਗਿਆ ਹੈ।

  • 1 ਜੂਨ 2020 ਤੋਂ ਸ਼ੁਰੂ ਹੋ ਰਹੀ ਟ੍ਰੇਨ ਸੇਵਾਵਾਂ ਲਈ ਦਿਸ਼ਾ-ਨਿਰਦੇਸ਼ ਜਾਰੀ।

  • ਗ੍ਰਹਿ ਮੰਤਰਾਲੇ ਨੇ ਭਾਰਤ ਵਿੱਚ ਫਸੇ ਵਿਅਕਤੀਆਂ ਲਈ ਘਰੇਲੂ ਹਵਾਈ ਯਾਤਰਾ ਦੀ ਸੁਵਿਧਾ ਲਈ ਲੌਕਡਾਊਨ ਦਿਸ਼ਾ-ਨਿਰਦੇਸ਼ਾਂ ਨੂੰ ਸੋਧਿਆ।

  • ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਗਰਭਵਤੀ ਮਹਿਲਾ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਦਫ਼ਤਰ ਆਉਣ ਤੋਂ ਛੂਟ ਦਿੱਤੀ।

  • 'ਪੀਐੱਮਯੂਵਾਈ' ਦੇ ਲਾਭਾਰਥੀਆਂ ਨੂੰ ਹੁਣ ਤੱਕ 6.8 ਕਰੋੜ ਮੁਫਤ ਐੱਲਪੀਜੀ ਸਿਲੰਡਰ ਵੰਡੇ ਗਏ ਹਨ।

 

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਹੁਣ ਤੱਕ ਕੁੱਲ 45,299 ਮਰੀਜ਼ ਕੋਵਿਡ–19 ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ–19 ਦੇ ਕੁੱਲ 3,002 ਮਰੀਜ਼ ਠੀਕ ਹੋ ਚੁੱਕੇ ਹਨ। ਸਿਹਤਯਾਬੀ ਦੀ ਦਰ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਇਸ ਵੇਲੇ ਇਹ 40.32% ਹੈ। ਭਾਰਤ ’ਚ ਇਸ ਵੇਲੇ 63,624 ਸਰਗਰਮ ਕੇਸ ਹਨ। ਇਨ੍ਹਾਂ ਉੱਤੇ ਚੌਕਸ ਮੈਡੀਕਲ ਨਿਗਰਾਨੀ ਰੱਖੀ ਜਾ ਰਹੀ ਹੈ। ਸਰਗਰਮ ਮਾਮਲਿਆਂ ਵਿੱਚੋਂ ਸਿਰਫ਼ 2.94% ਕੇਸ ਹੀ ਆਈਸੀਯੂ (ICU) ’ਚ ਹਨ। ਭਾਰਤ ’ਚ ਮਰੀਜ਼ਾਂ ਦੀ ਮੌਤ ਦਰ 3.06% ਹੈ, ਜੋ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਿਤੇ ਘੱਟ ਹੈ, ਜਿਥੇ ਇਹ ਮੌਤ ਦਰ 6.65% ਹੈ।  ਮੌਤਾਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ 64% ਮਰਦ ਅਤੇ 36% ਔਰਤਾਂ ਦੀ ਮੌਤ ਹੋਈ ਹੈ। ਉਮਰ ਵੰਡ ਦੇ ਹਿਸਾਬ ਨਾਲ ਵੇਖੀਏ, ਤਾਂ 0.5% ਮੌਤਾਂ 15 ਸਾਲ ਤੋਂ ਘੱਟ ਉਮਰ ਸਮੂਹ ਵਿੱਚ ਦਰਜ ਹੋਈਆਂ ਹਨ ਤੇ ਇੰਝ ਹੀ 15–30 ਸਾਲ ਉਮਰ ਸਮੂਹ ਵਿੱਚ 2.5%, 30–45 ਸਾਲ ਉਮਰ ਸਮੂਹ ਵਿੱਚ 11.4%, 45–60 ਸਾਲ ਉਮਰ ਸਮੂਹ ਵਿੱਚ 35.1% ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ 50.5% ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ, 73% ਮੌਤਾਂ ਅਜਿਹੇ ਵਿਅਕਤੀਆਂ ਦੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਰੋਗ ਸਨ।

https://pib.gov.in/PressReleseDetail.aspx?PRID=1625744

 

ਕੇਵਿਡ-19 ਬਾਰੇ ਅੱਪਡੇਟ –II

ਲੌਕਡਾਊਨ ਦੇ ਸਮਾਂ ਦੇਸ਼ ਦਾ ਸਿਹਤ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਕਰਨ ਲਈ ਸਫ਼ਲਤਾਪੂਰਬਕ ਉਪਯੋਗ ਕੀਤਾ ਗਿਆ ਹੈ। ਅੱਜ 21 ਮਈ ਤੱਕ 26,15,920 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ਦੌਰਾਨ 555 ਟੈਸਟਿੰਗ ਲੈਬਸ (391 ਸਰਕਾਰੀ ਖੇਤਰ ਵਿੱਚ ਅਤੇ 164 ਨਿਜੀ ਲੈਬਸ) ਵਿੱਚ 1,03,532 ਸੈਂਪਲ ਟੈਸਟ ਕੀਤੇ ਗਏ ਹਨ। ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਭਾਰਤ ਆਪਣੀ ਜਨਤਾ ਵਿੱਚ ਸਾਰਸ–ਕੋਵ–2 (SARS-CoV-2) ਛੂਤ ਫੈਲੇ ਹੋਣ ਦਾ ਸਹੀ ਅਨੁਮਾਨ ਲਈ ਸਮਾਜਿਕ ਭਾਈਚਾਰਿਆਂ ’ਤੇ ਆਧਾਰਤ ਸੇਰੋ–ਸਰਵੇਖਣ ਕਰ ਰਿਹਾ ਹੈ। ਕੇਂਦਰੀ ਅਤੇ ਰਾਜ ਸਰਕਾਰਾਂ ਦੇ ਸਮੂਹਿਕ ਯਤਨਾਂ ਸਦਕਾ 650930  ਕੋਵਿਡ ਕੇਅਰ ਸੈਂਟਰਾਂ ਨਾਲ 3,027 ਸਮਰਪਿਤ ਕੋਵਿਡ ਹਸਪਤਾਲਾਂ ਅਤੇ ਕੋਵਿਡ ਸਿਹਤ ਕੇਂਦਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਸ ਤੋਂ ਇਲਾਵਾ, 2.81 ਲੱਖ ਆਈਸੋਲੇਸ਼ਨ ਬਿਸਤਰਿਆਂ, 31,250 ਆਈਸੀਯੂ (ICU) ਬਿਸਤਰਿਆਂ ਅਤੇ ਆਕਸੀਜਨ ਦੀ ਸੁਵਿਧਾ ਵਾਲੇ 11,387ਬਿਸਤਰਿਆਂ ਦੀ ਸ਼ਨਾਖ਼ਤ ਸਮਰਪਿਤ ਕੋਵਿਡ ਹਸਪਤਾਲਾਂ ਅਤੇ ਕੋਵਿਡ ਸਿਹਤ ਕੇਂਦਰਾਂ ਵਿੱਚ ਕੀਤੀ ਗਈ ਹੈ। ਭਾਰਤ ਸਰਕਾਰ ਨੇ ਰਾਜਾਂ ਨੂੰ ਕੁੱਲ 65.0 ਲੱਖ ਪੀਪੀਈ (PPE) ਦੀ ਸਪਲਾਈ ਕੀਤੀ ਹੈ ਅਤੇ 3 ਲੱਖ ਐੱਨ95 ਮਾਸਕ ਹੁਣ ਹਰ ਰੋਜ਼ ਦੇਸ਼ ਦੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ , ਜਦ ਕਿ ਪਹਿਲਾਂ ਇਹ ਦੇਸ਼ ਵਿੱਚ ਤਿਆਰ ਹੀ ਨਹੀਂ ਹੁੰਦੇ ਸਨ।

https://pib.gov.in/PressReleseDetail.aspx?PRID=1625819

 

ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਤਹਿਤ 1 ਕਰੋੜ ਇਲਾਜ ਮੁਹੱਈਆ ਕਰਵਾਏ ਗਏ

ਭਾਰਤ ਸਰਕਾਰ ਦੀ ਪ੍ਰਮੁੱਖ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਨੇ ਅੱਜ 1 ਕਰੋੜ ਇਲਾਜ ਦਾ ਅੰਕੜਾ ਹਾਸਲ ਕਰ ਲਿਆ ਹੈ। ਇਸ ਪ੍ਰਾਪਤੀ ਦੇ ਮੌਕੇ 'ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵੈਬੀਨਾਰ ਦੀ ਇੱਕ ਲੜੀ ਤੰਦਰੁਸਤ ਧਾਰਾ  ਦੇ ਪਹਿਲੇ ਸੰਸਕਰਨ ਦੀ ਸ਼ੁਰੂਆਤ ਕੀਤੀ, ਜੋ  ਜਨਤਕ  ਸਿਹਤ ਨਾਲ ਜੁੜੇ ਸਮਾਜਿਕ ਮੁੱਦਿਆਂ 'ਤੇ ਵਿਚਾਰ ਕਰਨ ਲਈ ਇੱਕ ਮੁਕਤ ਮੰਚ ਦੀ ਭੂਮਿਕਾ ਨਿਭਾਏਗਾ। ਵੈਬੀਨਾਰ ਦਾ ਸਿਰਲੇਖ “ਆਯੁਸ਼ਮਾਨ ਭਾਰਤ : 1 ਕਰੋੜ ਇਲਾਜ ਅਤੇ ਉਸ ਦੇ ਬਾਅਦ” ਹੈ। ਵੈਬੀਨਾਰ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਮੌਜੂਦ ਰਹੇ। ਉਨ੍ਹਾਂ ਕਿਹਾ, “ਭਾਰਤ ਸਰਕਾਰ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਸਾਰੇ 53 ਕਰੋੜ ਲਾਭਾਰਥੀਆਂ ਨੂੰ ਮੁਫਤ ਕੋਵਿਡ -19 ਦੀ ਸਕ੍ਰੀਨਿੰਗ ਅਤੇ ਇਲਾਜ ਮੁਹੱਈਆ ਕਰਾਉਣ, ਭਾਰਤ ਸਰਕਾਰ ਦੇ ਸਾਰੇ ਲੋਕਾਂ ਲਈ ਸਿਹਤ ਕਵਰੇਜ ਦੇ ਸੰਕਲਪ, ਸੰਭਾਵਨਾ ਅਤੇ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰ ਰਹੀ ਹੈ। ਸਾਰੇ ਸਿਹਤ ਕਰਮਚਾਰੀਆਂ ਅਤੇ ਸਾਰੇ ਹਸਪਤਾਲਾਂ ਦੇ ਸਾਂਝੇ ਯਤਨਾਂ ਨੇ 1 ਕਰੋੜ ਦੇ ਅੰਕੜੇ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ।

https://pib.gov.in/PressReleseDetail.aspx?PRID=1625833

 

ਗ੍ਰਹਿ ਮੰਤਰਾਲੇ ਨੇ ਭਾਰਤ ਵਿੱਚ ਫਸੇ ਵਿਅਕਤੀਆਂ ਲਈ ਘਰੇਲੂ ਹਵਾਈ ਯਾਤਰਾ ਦੀ ਸੁਵਿਧਾ ਲਈ ਲੌਕਡਾਊਨ ਦਿਸ਼ਾ-ਨਿਰਦੇਸ਼ਾਂ ਨੂੰ ਸੋਧਿਆ

ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਰਤ ਵਿੱਚ ਫਸੇ ਵਿਅਕਤੀਆਂ ਲਈ ਘਰੇਲੂ ਹਵਾਈ ਯਾਤਰਾ ਦੀ ਸੁਵਿਧਾ ਵਾਸਤੇ ਕੋਵਿਡ-19 ਖ਼ਿਲਾਫ਼ ਲੜਨ ਲਈ ਲੌਕਡਾਊਨ ਉਪਾਵਾਂ ਬਾਰੇ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਹਵਾਈ ਅੱਡਿਆਂ ਦੇ ਸੰਚਾਲਨ ਅਤੇ ਯਾਤਰੀਆਂ ਦੀ ਹਵਾਈ ਯਾਤਰਾ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

https://pib.gov.in/PressReleseDetail.aspx?PRID=1625578

 

'ਪੀਐੱਮਯੂਵਾਈ' ਦੇ ਲਾਭਾਰਥੀਆਂ ਨੂੰ ਹੁਣ ਤੱਕ 6.8 ਕਰੋੜ ਮੁਫਤ ਐੱਲਪੀਜੀ ਸਿਲੰਡਰ ਵੰਡੇ ਗਏ ਹਨ

 

ਕੋਵਿਡ-19 ਤੋਂ ਉਤਪੰਨ ਸਥਿਤੀ ਦੇ ਨਾਲ ਨਿਪਟਣ ਦੇ ਲਈ ਕੀਤੇ ਗਏ ਆਰਥਿਕ ਉਪਾਵਾਂ ਦੇ ਤਹਿਤ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ) ਦੇ ਨਾਮ ਨਾਲ ਇੱਕ ਗ਼ਰੀਬ-ਅਨੁਕੂਲ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 3 ਮਹੀਨਿਆਂ ਤੱਕ 8 ਕਰੋੜ ਤੋਂ ਜ਼ਿਆਦਾ ਪੀਐੱਮਯੂਵਾਈ (ਪ੍ਰਧਾਨ ਮੰਤਰੀ ਉੱਜਵਲਾ ਯੋਜਨਾ) ਲਾਭਾਰਥੀਆਂ ਨੂੰ ਮੁਫਤ ਐੱਲਪੀਜੀ ਸਿਲੰਡਰ ਪ੍ਰਦਾਨ ਕਰ ਰਿਹਾ ਹੈ, ਜੋ ਕਿ 01 ਅਪਰੈਲ,2020 ਤੋਂ ਪ੍ਰਭਾਵੀ ਹੈ। ਅਪ੍ਰੈਲ 2020 ਦੇ ਦੌਰਾਨ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਨੇ ਪੀਐੱਮਜੀਕੇਪੀ ਦੇ ਤਹਿਤ ਪੀਐੱਮਯੂਵਾਈ ਲਾਭਾਰਥੀਆਂ ਨੂੰ 453.02 ਲੱਖ ਸਿਲੰਡਰ ਵੰਡੇ ਹਨ। ਉਧਰ,20 ਮਈ 2020 ਤੱਕ ਓਐੱਮਸੀ ਨੇ ਇਸ ਪੈਕੇਜ ਦੇ ਤਹਿਤ ਪੀਐੱਮਯੂਵਾਈ ਲਾਭਾਰਥੀਆਂ ਨੂੰ 679.92 ਲੱਖ ਸਿਲੰਡਰ ਵੰਡੇ ਹਨ। ਲਾਭਾਰਥੀਆਂ ਦੇ ਖਾਤੇ ਵਿੱਚ ਪ੍ਰਤੱਖ ਲਾਭ ਤਬਾਦਲੇ (ਡੀਬੀਟੀ) ਜ਼ਰੀਏ ਪੇਸ਼ਗੀ ਰਕਮ ਦੇ ਦਿੱਤੀ ਗਈ ਸੀ, ਤਾਕਿ ਇਸ ਸੁਵਿਧਾ ਦਾ ਲਾਭ ਉਠਾਉਣ ਵਿੱਚ ਕੋਈ ਕਠਿਨਾਈ ਨਾ ਹੋਵੇ।

https://pib.gov.in/PressReleseDetail.aspx?PRID=1625736

 

ਵਿੱਤ ਮੰਤਰੀ ਨੇ ਸੀਆਈਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ 'ਸਰਕਾਰ ਇੰਡਸਟ੍ਰੀ ਤੇ ਪੂਰੀ ਤਰ੍ਹਾਂ ਅਤੇ ਵਿਆਪਕ ਰੂਪ ਵਿੱਚ ਭਰੋਸਾ ਕਰਦੀ ਹੈ'

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਹੈ ਕਿ ਸਰਕਾਰ ਉਦਯੋਗ  ਜਗਤ ਤੇ ਪੂਰਾ ਭਰੋਸਾ ਰੱਖਦੀ ਹੈ ਅਤੇ ਉਸ ਦਾ ਇਹ ਭਰੋਸਾ ਵਿਆਪਕ ਹੈ। ਉਨ੍ਹਾਂ ਉਦਯੋਗ  ਜਗਤ  ਨੂੰ ਕਿਹਾ ਕਿ ਉਹ ਹੁਣ ਹੋਰ ਵੀ ਵਧੇਰੇ ਪੇਸ਼ੇਵਰਾਨਾ ਨਜ਼ਰੀਏ ਨਾਲ ਕਿਰਤੀਆਂ ਨੂੰ ਕੰਮ ‘ਤੇ ਲਗਾਉਣ ਦੀ ਯੋਜਨਾ ਬਣਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਹੁਨਰ ਵਧਾਉਣ ਵਿੱਚ ਰੁੱਝੇ।  ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗ  ਜਗਤ ਵਿੱਚ ਵਿਚਾਰ ਮੰਥਨ ਕਰਨ  ਵਾਲਿਆਂ ਨੂੰ ਇਸ ਤਰ੍ਹਾਂ ਦੇ ਕਿਰਤੀਆਂ ਨੂੰ ਕੰਮ ‘ਤੇ ਲਗਾਉਣ ਦੀ ਅਜਿਹੀ ਮਿਸਾਲ ਪੇਸ਼ ਕਰਨ ਦੀ ਲੋੜ ਹੈ, ਜੋ ਸਾਰਿਆਂ ਨੂੰ ਪ੍ਰਵਾਨ ਹੋਵੇ।  ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸੈਕਟਰ ਦੇ ਸਬੰਧ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇੱਥੋਂ ਤੱਕ ਕਿ ਕੋਵਿਡ -19 ਤੋਂ ਪਹਿਲਾਂ ਵੀ ਗ੍ਰਾਮੀਣ ਇਲਾਕਿਆਂ ਵਿੱਚ ਉੱਦਮਾਂ ਦੀ ਸਹਾਇਤਾ ਲਈ ਐੱਮਐੱਸਐੱਮਈ ਅਤੇ ਐੱਨਬੀਐੱਫਸੀ ਵਾਸਤੇ ਸਪਸ਼ਟ ਰੂਪ ਵਿੱਚ ਮਾਰਗਦਰਸ਼ਨ ਅਰਥਾਤ ਹੈਂਡ ਹੋਲਡਿੰਗ ਦਾ ਐਲਾਨ ਕੀਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਵਾਧੂ ਮਿਆਦ ਦੇ ਕਰਜ਼ੇ ਅਤੇ ਵਰਕਿੰਗ ਕੈਪੀਟਲ ਲਈ ਕਰਜ਼ਾ ਉਪਲਬਧਤਾ ਦਾ ਉੱਦੇਸ਼ ਸਾਰੀਆਂ ਹੀ ਐੱਮਐੱਸਐੱਮਈ ਇਕਾਈਆਂ ਤੱਕ ਪਹੁੰਚਣਾ ਹੈ।  ਇਸ ਲਈ ਸਰਕਾਰ ਨੇ ਕਰਜ਼ਾ ਦੇਣ ਵਿੱਚ ਝਿਜਕ ਜਾਂ ਸੰਕੋਚ ਨੂੰ ਦੂਰ ਕਰਨ ਲਈ ਬੈਂਕਾਂ ਨੂੰ ਗਰੰਟੀ ਦਿੱਤੀ ਹੈ। ਉਨ੍ਹਾਂ  ਕਿਹਾ ਕਿ "ਸਰਕਾਰ ਲੌਕਡਾਊਨ ਦੇ ਬਾਅਦ ਵਿਸ਼ੇਸ਼ ਉਦੇਸ਼ ਕੰਪਨੀ ਨਾਲ ਪੂਰਨ ਤੇ ਅੰਸ਼ਿਕ ਗਰੰਟੀ ਪ੍ਰਦਾਨ ਕਰ ਰਹੀ ਹੈ, ਇਸ ਲਈ ਬੈਂਕਾਂ ਦੀ ਸੰਕੋਚ ਦੂਰ ਕਰ ਦਿੱਤਾ ਗਿਆ ਹੈ।"  

https://pib.gov.in/PressReleseDetail.aspx?PRID=1625500

 

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ  ਸ਼੍ਰੀ ਪ੍ਰਕਾਸ਼ ਜਾਵਡੇਕਰ ਕੱਲ੍ਹ ਦੇਸ਼ ਦੇ ਸਾਰੇ ਕਮਿਊਨਿਟੀ ਰੇਡੀਓਜ਼ ਨਾਲ ਗੱਲਬਾਤ ਕਰਨਗੇ

ਇੱਕ ਵਿਲੱਖਣ ਆਊਟਰੀਚ ਪਹਿਲ  ਦੇ ਤਹਿਤ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ  ਸ਼੍ਰੀ ਪ੍ਰਕਾਸ਼ ਜਾਵਡੇਕਰ ਕੱਲ੍ਹ ਰਾਤ 22 ਮਈ 2020 ਨੂੰ ਸ਼ਾਮ ਸੱਤ ਵਜੇ ਦੇਸ਼ ਭਰ ਦੇ ਕਮਿਊਨਿਟੀ ਰੇਡੀਓ ਨਾਲ ਗੱਲਬਾਤ ਕਰਨਗੇ।  ਇਹ ਗੱਲਬਾਤ  ਦੇ ਦੇਸ਼ ਭਰ  ਦੇ ਸਾਰੇ ਕਮਿਊਨਿਟੀ ਰੇਡੀਓ ਸ‍ਟੇਸ਼ਨਾਂ ‘ਤੇ ਇਕੱਠੇ ਪ੍ਰਸਾਰਿਤ ਕੀਤੀ ਜਾਵੇਗੀ। ਗੱਲਬਾਤ ਦਾ ਪ੍ਰਸਾਰਣ ਦੋ ਹਿੱਸਿਆਂ – ਇੱਕ ਹਿੰਦੀ ਅਤੇ ਇੱਕ ਅੰਗਰੇਜ਼ੀ ਵਿੱਚ ਕੀਤਾ ਜਾਵੇਗਾ।  ਸੁਣਨ ਵਾਲੇ ਇਸ ਗੱਲਬਾਤ ਨੂੰ ਐੱਫਐੱਮ ਗੋਲ‍ਡ (100.1 ਮੈਗਾਹਰਟਜ਼) ‘ਤੇ ਸਮਾਂ 7 : 30 ਹਿੰਦੀ ਅਤੇ 9:10 ਵਜੇ ਅੰਗਰੇਜ਼ੀ ਵਿੱਚ ਸੁਣ ਸਕਦੇ ਹਨ। ਇਹ ਕਦਮ  ਅਜਿਹੇ ਸਮੇਂ ਉਠਾਇਆ ਜਾ ਰਿਹਾ ਹੈ ਜਦੋਂ ਸਰਕਾਰ ਕੋਵਿਡ ਨਾਲ ਸਬੰਧਿਤ ਸੰਚਾਰ ਲਈ ਦੇਸ਼ ਵਿੱਚ ਸਾਰੇ ਵਰਗਾਂ ਤੱਕ ਪਹੁੰਚ ਬਣਾਉਣ ਦੀ ਦਿਸ਼ਾ ਵਿੱਚ ਗੰਭੀਰ ਕੋਸ਼ਿਸ਼ ਕਰ ਰਹੀ ਹੈ।  ਦੇਸ਼ ਵਿੱਚ ਲਗਭਗ 290 ਕਮਿਊਨਿਟੀ ਰੇਡੀਓ ਸਟੇਸ਼ਨ ਹਨ ਅਤੇ ਉਹ ਸਾਰੇ ਮਿਲ ਕੇ ਆਮ ਜਨਤਾ ਤੱਕ ਪਹੁੰਚ ਬਣਾਉਣ ਲਈ ਇੱਕ ਵਿਸ਼ਾਲ ਮੰਚ ਪ੍ਰਦਾਨ ਕਰਦੇ ਹਨ।  ਇਸ ਗੱਲਬਾਤ ਦਾ ਟੀਚਾ ਭਾਰਤ  ਦੇ ਦੂਰ-ਦਰਾਜ ਕੋਨਿਆਂ ਵਿੱਚ ਵਸੇ ਲੋਕਾਂ ਤੱਕ ਪਹੁੰਚ ਕਾਇਮ ਕਰਨ ਲਈ ਉਨ੍ਹਾਂ ਦੀ ਸ਼ਕਤੀ ਦੀ ਵਰਤੋਂ ਕਰਨਾ ਹੈ।

https://pib.gov.in/PressReleseDetail.aspx?PRID=1625761

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਜਵਾਹਰ ਨਵੋਦਯ ਵਿਦਿਆਲਯਾਂ ਵਿੱਚ ਫਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਭਿਜਵਾਉਣ ਦੀ ਵਿਵਸਥਾ ਕੀਤੀ

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੱਸਿਆ ਕਿ ਨਵੋਦਯ ਵਿਦਿਆਲਯ ਸਮਿਤੀ ਨੇ ਲੌਕਡਾਊਨ ਦੀ ਮਿਆਦ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 173 ਜਵਾਹਰ ਨਵੋਦਯ ਵਿਦਿਆਲਯਾਂ ਵਿੱਚ ਮੌਜੂਦ 3000 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭਿਜਵਾਉਣ ਦਾ ਕੰਮ 15 ਮਈ, 2020 ਨੂੰ ਸਫਲਤਾਪੂਰਬਕ ਪੂਰਾ ਕਰ ਲਿਆ। ਜਵਾਹਰ ਨਵੋਦਯ ਵਿਦਿਆਲਯ ਸਹਿ-ਵਿੱਦਿਅਕ ਰਿਹਾਇਸ਼ੀ ਵਿਦਿਆਲਯ ਹੈ।

https://pib.gov.in/PressReleseDetail.aspx?PRID=1625743

 

ਸਵਯੰ 'ਤੇ ਜੁਲਾਈ 2020 ਵਿੱਚ 82 ਅੰਡਰ ਗਰੈਜੂਏਟ ਤੇ 42 ਪੋਸਟ ਗਰੈਜੂਏਟ ਨਾਨ-ਇੰਜੀਨੀਅਰਿੰਗ ਐੱਮਓਓਸੀਜ਼ ਕੱਢੇ ਜਾਣਗੇ

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੱਸਿਆ ਕਿ ਯੂਨੀਵਰਸਿਟੀਆਂ ਅਤੇ ਐਫੀਲੀਏਟਿਡ ਕਾਲਜਾਂ ਨਾਲ ਇਨਰੋਲਡ ਵਿਦਿਆਰਥੀ ਸਵਯੰ ਕੋਰਸ ਸ਼ੁਰੂ ਕਰ ਸਕਦੇ ਹਨ ਤੇ ਇਨ੍ਹਾਂ ਕੋਰਸਾਂ ਨੂੰ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਦੇ ਔਨਲਾਈਨ ਲਰਨਿੰਗ ਕੋਰਸਾਂ ਲਈ ਫਰੇਮਵਰਕ ਦੇ ਮੌਜੂਦਾ ਨਿਯਮਾਂ ਤਹਿਤ ਮੁਕੰਮਲ ਕਰਕੇ ਲਾਭ ਉਠਾ ਸਕਦੇ ਹਨ। ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਣੇ ਹਾਲਾਤ ਵਿੱਚ ਵਿਦਿਆਰਥੀ, ਅਧਿਆਪਕ, ਲੰਬਾ-ਸਮਾਂ ਸਿੱਖਿਆਰਥੀ,  ਸੀਨੀਅਰ ਸਿਟੀਜ਼ਨਸ ਅਤੇ ਹੋਮਮੇਕਰ ਇਨਰੋਲ ਹੋ ਸਕਦੇ ਹਨ ਤੇ ਆਪਣੇ ਸਿੱਖਣ ਦੇ ਦਾਇਰੇ ਨੂੰ ਵਧਾਉਣ ਲਈ ਸਵਯੰ ਕੋਰਸਾਂ ਦਾ ਲਾਭ ਲੈ ਸਕਦੇ ਹਨ

https://pib.gov.in/PressReleseDetail.aspx?PRID=1625826

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵਿਦਿਆਰਥੀਆਂ ਲਈ ਸਾਈਬਰ ਸਕਿਉਰਿਟੀ, 21ਵੀਂ ਸਦੀ ਦੇ ਕੌਸ਼ਲ ਅਤੇ ਪ੍ਰਿੰਸੀਪਲਾਂ ਲਈ ਹੈਂਡਬੁੱਕ ਸਮੇਤ ਸੀਬੀਐੱਸਈ ਦੁਆਰਾ ਤਿਆਰ 3 ਹੈਂਡਬੁੱਕਾਂ ਜਾਰੀ ਕੀਤੀਆਂ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਅੱਜ ਨਵੀਂ ਦਿੱਲੀ ਵਿਖੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੁਆਰਾ ਸਿੱਖਿਆ ਦੀਆਂ ਕਦਰਾਂ-ਕੀਮਤਾਂ 'ਤੇ ਅਧਾਰਿਤ ਆਲਮੀ ਮਿਆਰਾਂ ਨੂੰ ਅਪਣਾਉਣ ਲਈ ਬੋਰਡ ਦੁਆਰਾ ਕੀਤੇ ਗਏ ਉਪਾਵਾਂ ਦੇ ਸਬੰਧ ਵਿੱਚ ਤਿਆਰ ਕੀਤੀਆਂ ਗਈਆਂ ਤਿੰਨ ਹੈਂਡਬੁੱਕਾਂ ਜਾਰੀ ਕੀਤੀਆਂ। ਇਨ੍ਹਾਂ ਤਿੰਨ ਪੁਸਤਿਕਾਵਾਂ ਨੂੰ ਜਾਰੀ ਕਰਦਿਆਂ, ਕੇਂਦਰੀ ਮੰਤਰੀ ਨੇ ਦੱਸਿਆ ਕਿ 'ਸਾਈਬਰ ਸੇਫਟੀ-ਸੈਕੰਡਰੀ ਤੇ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਲਈ ਹੈਂਡਬੁੱਕ' 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਵਿੱਚ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਿਕਾ ਉਨ੍ਹਾਂ ਬੱਚਿਆਂ ਲਈ ਇੱਕ ਸਟੀਕ ਗਾਈਡ ਹੋਵੇਗੀ, ਜਿਹੜੇ ਇੰਟਰਨੈੱਟ ਤੇ ਹੋਰ ਡਿਜੀਟਲ ਪਲੈਟਫਾਰਮ ਇਸਤੇਮਾਲ ਕਰਦੇ ਹਨ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸੁਰੱਖਿਆ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

https://pib.gov.in/PressReleseDetail.aspx?PRID=1625457

 

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ ਨੇ ਗਰਭਵਤੀ ਮਹਿਲਾ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਦਫ਼ਤਰ ਆਉਣ ਤੋਂ ਛੂਟ ਦਿੱਤੀ

ਪਰਸੋਨਲ ਅਤੇ ਟ੍ਰੇਨਿੰਗ  ਵਿਭਾਗ  (ਡੀਓਪੀਟੀ)  ਨੇ  ਗਰਭਵਤੀ  ਮਹਿਲਾ  ਅਧਿਕਾਰੀਆਂ  ਅਤੇ  ਸਟਾਫ  ਮੈਂਬਰਾਂ  ਨੂੰ  ਦਫ਼ਤਰ ਆਉਣ ਤੋਂ ਛੂਟ ਦਿੱਤੀ ਹੈ। ਇਸ ਬਾਰੇ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਦੀਆਂ ਹਿਦਾਇਤਾਂ ਵੱਖ-ਵੱਖ  ਮੰਤਰਾਲਿਆਂ / ਵਿਭਾਗਾਂ ਦੇ ਨਾਲ-ਨਾਲ ਰਾਜ  / ਕੇਂਦਰ  ਸ਼ਾਸਿਤ  ਪ੍ਰਦੇਸ਼ਾਂ  ਦੀਆਂ  ਸਰਕਾਰਾਂ  ਦੁਆਰਾ   ਵੀ  ਜਾਰੀ  ਕੀਤੇ  ਜਾਣ  ਦੀ ਉਮੀਦ ਹੈ । ਗਰਭਵਤੀ  ਮਹਿਲਾ  ਕਰਮਚਾਰੀ  ਜੋ  ਪਹਿਲਾਂ  ਹੀ  ਜਣੇਪਾ  ਛੁੱਟੀ  ‘ਤੇ  ਨਹੀਂ  ਹਨ,  ਨੂੰ  ਵੀ  ਦਫ਼ਤਰ ਵਿੱਚ ਆਉਣ ਤੋਂ ਛੂਟ ਦਿੱਤੀ ਜਾਵੇਗੀ। ਦਿੱਵਯਾਂਗ ਵਿਅਕਤੀਆਂ ਨੂੰ ਦਫ਼ਤਰ ਵਿੱਚ  ਆਉਣ ਲਈ ਇਸੇ ਤਰ੍ਹਾਂ ਦੀ ਛੂਟ ਦਿੱਤੀ ਜਾਵੇਗੀ। ਪਰਸੋਨਲ ਅਤੇ ਟ੍ਰੇਨਿੰਗ  ਵਿਭਾਗ  (ਡੀਓਪੀਟੀ)  ਦੁਆਰਾ  ਜਾਰੀ  ਤਾਜ਼ਾ  ਸਰਕੂਲਰ  ਵਿੱਚ   ਇਹ  ਵੀ  ਕਿਹਾ  ਗਿਆ  ਹੈ ਕਿ ਅਜਿਹਾ ਸਰਕਾਰੀ ਕਰਮਚਾਰੀ, ਜਿਸ ਦੀ ਸਿਹਤ ਖਰਾਬ ਹੋਣ ਕਾਰਨ ਲੌਕਡਾਊਨ ਹੋਣ ਤੋਂ ਪਹਿਲਾਂ ਹੀ ਇਲਾਜ ਚਲ ਰਿਹਾ ਸੀ, ਨੂੰ ਵੀ ਸੀਜੀਐੱਚਐੱਸ / ਸੀਐੱਸ (ਐੱਮਏ) ਨਿਯਮਾਂ ਦੇ ਅਧੀਨ ਕੀਤਾ ਗਿਆ ਸੀ, ਜੋ ਵੀ ਲਾਗੂ ਹੁੰਦਾ ਹੈ , ਦੇ ਅਨੁਸਾਰ, ਇਲਾਜ ਕਰਨ ਵਾਲੇ ਡਾਕਟਰ ਦੀ ਇਲਾਜ ਸਬੰਧੀ ਰਿਪੋਰਟ ਪੇਸ਼ ਕਰਨ ਤੋਂ ਛੂਟ ਦਿੱਤੀ ਜਾਵੇਗੀ।

https://pib.gov.in/PressReleseDetail.aspx?PRID=1625529

 

ਰੱਖਿਆ ਮੰਤਰੀ ਨੇ ਕਿਹਾ ਕਿ ਕੋਵਿਡ-19 ਦੇ ਕਾਰਨ ਰੱਖਿਆ ਨਿਰਮਾਣ 'ਤੇ ਉਲਟ ਪ੍ਰਭਾਵ ਪਿਆ;

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੋਸਾਇਟੀ ਆਵ੍ ਇੰਡੀਅਨ ਡਿਫੈਂਸ ਮੈਨੂਫੈਕਚਰਰਜ਼ (ਐੱਸਆਈਡੀਐੱਮ) ਅਤੇ ਹੋਰ ਸੂਖ਼ਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਦੁਆਰਾ ਗਲੋਬਲ ਕੋਰੋਨਵਾਇਰਸ (ਕੋਵਿਡ -19) ਮਹਾਮਾਰੀ ਵਿਰੁੱਧ ਰਾਸ਼ਟਰ ਦੀ ਲੜਾਈ ਵਿੱਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ।  ਰੱਖਿਆ ਮੰਤਰੀ ਨੇ ਐੱਮਐੱਸਐੱਮਈਜ਼ ਨੂੰ ਭਾਰਤੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਕਰਾਰ ਦਿੱਤਾ ਜੋ ਜੀਡੀਪੀ ਦੇ ਵਾਧੇ ਨੂੰ ਤੇਜ਼ ਕਰਦੇ ਹਨ, ਨਿਰਯਾਤ ਰਾਹੀਂ ਕੀਮਤੀ ਵਿਦੇਸ਼ੀ ਮੁਦਰਾ ਕਮਾਉਂਦੇ ਹਨ ਅਤੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਦੇ ਹਨ। ਐੱਮਐੱਸਐੱਮਈਜ਼ ਨੂੰ ਮਜ਼ਬੂਤ ਰੱਖਣਾ ਸਰਕਾਰ ਦੀਆਂ  ਤਰਜੀਹਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ, “ਇੱਥੇ 8,000 ਤੋਂ ਵੱਧ ਐੱਮਐੱਸਐੱਮਈਜ਼ ਹਨ, ਸਾਡੀਆਂ ਬਹੁਤ ਸਾਰੀਆਂ ਸੰਸਥਾਵਾਂ - ਆਰਡਨੈਂਸ ਫੈਕਟਰੀਆਂ, ਡੀਪੀਐੱਸਯੂ ਅਤੇ ਸੇਵਾ ਸੰਸਥਾਵਾਂ ਦੇ ਬਹੁ-ਪੱਧਰੀ ਸਾਂਝੀਦਾਰ ਹਨ। ਇਨ੍ਹਾਂ ਸੰਸਥਾਵਾਂ ਦੇ ਕੁੱਲ ਉਤਪਾਦਨ ਵਿੱਚ ਉਹ 20 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪਾਉਂਦੇ ਹਨ। ”

https://pib.gov.in/PressReleseDetail.aspx?PRID=1625732

 

ਯੂਪੀਐੱਸਸੀ ਦੁਆਰਾ ਪ੍ਰੀਖਿਆਵਾਂ ਦੇ ਨਵੇਂ ਕੈਲੰਡਰ ਦਾ ਐਲਾਨ 5 ਜੂਨ ਦੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਕੋਵਿਡ-19 ਕਾਰਨ ਰਾਸ਼ਟਰਵਿਆਪੀ ਪਾਬੰਦੀਆਂ ਦੇ ਤੀਜੇ ਪੜਾਅ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਕਈ ਪਾਬੰਦੀਆਂ ਵਧਾਏ ਜਾਣ ਦਾ ਨੋਟਿਸ ਲੈਂਦਿਆਂ, ਕਮਿਸ਼ਨ ਨੇ ਫੈਸਲਾ ਲਿਆ ਕਿ ਮੌਜੂਦਾ ਸਮੇਂ ਲਈ ਪ੍ਰੀਖਿਆਵਾਂ ਅਤੇ ਇੰਟਰਵਿਊ  ਦੁਬਾਰਾ ਸ਼ੁਰੂ ਕਰਨਾ ਸੰਭਵ ਨਹੀਂ ਹੋਵੇਗਾ। ਕਮਿਸ਼ਨ ਨੇ ਹਾਲਾਂਕਿ ਕੇਂਦਰ ਸਰਕਾਰ ਅਤੇ ਵੱਖ-ਵੱਖ ਰਾਜਾਂ ਦੁਆਰਾ ਐਲਾਨੀਆਂ ਜਾ ਰਹੀਆਂ ਪ੍ਰਗਤੀਸ਼ੀਲ ਰਿਆਇਤਾਂ ਦਾ ਨੋਟਿਸ ਲਿਆ ਅਤੇ ਲੌਕਡਾਊਨ ਦੇ ਚੌਥੇ ਦੌਰ ਤੋਂ ਬਾਅਦ ਸਥਿਤੀ ਨੂੰ ਇੱਕ ਵਾਰ ਫਿਰ ਵਿਚਾਰਨ ਦਾ ਫ਼ੈਸਲਾ ਕੀਤਾ ਹੈ। ਪਿਛਲੇ ਦੋ ਮਹੀਨਿਆਂ ਤੋਂ ਮੁਲਤਵੀ ਕੀਤੀਆਂ ਗਈਆਂ ਵੱਖ-ਵੱਖ ਪ੍ਰੀਖਿਆਵਾਂ ਅਤੇ ਇੰਟਰਵਿਊ ਦੇ ਉਮੀਦਵਾਰਾਂ ਨੂੰ ਕੁਝ ਸਪਸ਼ਟਤਾ ਦੇਣ ਦੇ ਮੱਦੇਨਜ਼ਰ, ਕਮਿਸ਼ਨ 5 ਜੂਨ, 2020 ਨੂੰ ਹੋਣ ਵਾਲੀ ਆਪਣੀ ਅਗਲੀ ਬੈਠਕ ਵਿੱਚ ਪ੍ਰੀਖਿਆਵਾਂ ਦੀ ਸੰਸ਼ੋਧਿਤ ਸਮਾਂ-ਸੂਚੀ ਜਾਰੀ ਕਰੇਗਾ।

https://pib.gov.in/PressReleseDetail.aspx?PRID=1625485

 

ਲੋਕਲ ਤੋਂ ਗਲੋਬਲ :  ਖਾਦੀ ਮਾਸਕ ਦੀ ਵਿਦੇਸ਼ੀ ਬਜ਼ਾਰਾਂ ਵਿੱਚ ਦਸਤਕ

ਵਿਆਪਕ ਤੌਰ ‘ਤੇ ਮਕਬੂਲ ਖਾਦੀ ਫੇਸ ਮਾਸਕ "ਗਲੋਬਲ" ਹੋਣ ਲਈ ਤਿਆਰ ਹੈ।  ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ  (ਕੇਵੀਆਈਸੀ)  ਹੁਣ ਵਿਦੇਸ਼ਾਂ ਵਿੱਚ ਖਾਦੀ ਕਾਟਨ ਅਤੇ ਰੇਸ਼ਮੀ ਫੇਸ ਮਾਸਕ ਦੇ ਨਿਰਯਾਤ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ। ਇਹ ਕਦਮ,  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੇ "ਆਤਮਨਿਰਭਰ ਭਾਰਤ ਅਭਿਯਾਨ" ਨੂੰ ਧਿਆਨ ਵਿੱਚ ਰੱਖਦੇ ਹੋਏ "ਲੋਕਲ ਤੋਂ ਗਲੋਬਲ" ਸੱਦੇ ਦੇ ਕੁਝ ਦਿਨਾਂ ਬਾਅਦ ਉਠਾਇਆ ਗਿਆ ਹੈ।  ਕੋਵਿਡ - 19 ਗਲੋਬਲ ਮਹਾਮਾਰੀ  ਦੌਰਾਨ ਫੇਸ ਮਾਸਕ ਦੀ ਵੱਡੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ,  ਕੇਵੀਆਈਸੀ ਨੇ ਕ੍ਰਮਵਾਰ : ਦੋ ਪੱਧਰੀ ਅਤੇ ਤਿੰਨ ਪੱਧਰੀ ਕਾਟਨ  ਦੇ ਨਾਲ - ਨਾਲ ਸਿਲਕ ਫੇਸ ਮਾਸਕ ਨੂੰ ਵਿਕਸਿਤ ਕੀਤਾ ਹੈ । ਹੁਣ ਤੱਕ ਕੇਵੀਆਈਸੀ ਨੂੰ 8 ਲੱਖ ਫੇਸ ਮਾਸਕ ਦੀ ਸਪਲਾਈ ਦੇ ਆਰਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਲੌਕਡਾਊਨ ਮਿਆਦ ਦੌਰਾਨ 6 ਲੱਖ ਤੋਂ ਜ਼ਿਆਦਾ ਫੇਸ ਮਾਸਕ ਦੀ ਸਪਲਾਈ ਕੀਤੀ ਜਾ ਚੁੱਕੀ ਹੈ।  ਫੇਸ ਮਾਸਕ ਦੀ ਵਿਕਰੀ ਕਰਨ ਦੇ ਇਲਾਵਾ,  ਪੂਰੇ ਦੇਸ਼ ਵਿੱਚ ਖਾਦੀ ਸੰਸਥਾਨਾਂ ਦੁਆਰਾ ਜ਼ਿਲ੍ਹਾ ਅਥਾਰਿਟੀਆਂ ਨੂੰ 7.5 ਲੱਖ ਤੋਂ ਜ਼ਿਆਦਾ ਖਾਦੀ  ਦੇ ਫੇਸ ਮਾਸਕ ਮੁਫਤ ਵਿੱਚ ਵੰਡੇ ਗਏ ਹਨ। 

https://pib.gov.in/PressReleseDetail.aspx?PRID=1625755

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

· ਕੇਰਲ: ਰਾਜ ਸਰਕਾਰ ਨੇ ਅੱਜ ਹਾਈ ਕੋਰਟ ਨੂੰ ਦੱਸਿਆ ਕਿ ਉਹ ਕੋਵਿਡ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਲਈ, ਯੂਐਸ ਆਧਾਰਤ ਵੱਡੀ ਡੇਟਾ ਕੰਪਨੀ ਸਪ੍ਰਿੰਕਲਰ ਨਾਲ ਹੋਏ ਵਿਵਾਦਪੂਰਨ ਸੌਦੇ ਤੋਂ ਪਿੱਛੇ ਹੱਟ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਸਾਰਾ ਅੰਕੜਾ ਰਾਜ ਦੀ ਮਲਕੀਅਤ ਵਾਲੇ ਸੈਂਟਰ ਫਾਰ ਡਿਵੈਲਪਮੈਂਟ ਆਫ਼ ਇਮੇਜਿੰਗ ਤਕਨਾਲੋਜੀ (ਸੀ-ਡੀਆਈਟੀ) ਨੂੰ ਭੇਜ ਦਿੱਤਾ ਗਿਆ ਹੈ। ਖਾੜੀ ਖੇਤਰ ਵਿੱਚ ਦੋ ਹੋਰ ਕੇਰਾਲਾਵਾਸੀ ਕੋਵਿਡ-19 ਕਾਰਨ ਦਮ ਤੋੜ ਗਏ; ਉਨ੍ਹਾਂ ਵਿੱਚੋਂ ਇਕ ਸਿਹਤ ਸੁਰੱਖਿਆ ਮਹਿਕਮੇ ਨਾਲ ਸਬੰਧਿਤ ਸੀ। ਮੁੰਬਈ ਵਿੱਚ ਦੋ ਹੋਰ ਮਲਿਆਲੀ ਆਪਣੀ ਜਾਨ ਗੁਆ ਬੈਠੇ ਹਨ। ਵੰਦੇ ਭਾਰਤ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਅੱਜ ਰਾਜ ਲਈ ਤਿੰਨ ਉਡਾਨਾਂ ਨਿਰਧਾਰਤ ਕੀਤੀਆਂ ਗਈਆਂ ਹਨ। ਖਾੜੀ ਮੁਲਕਾਂ ਤੋਂ ਆਏ ਲੋਕਾਂ ਕਰਕੇ ਕੇਰਲ ਦੇ ਕੋਵਿਡ ਦੇ ਮਾਮਲੇ 12 ਦਿਨਾਂ ਵਿੱਚ 10 ਗੁਣਾ ਹੁੰਦਿਆਂ 16 ਤੋਂ 161 ਹੋ ਗਏ ਹਨ।

· ਤਮਿਲ ਨਾਡੂ: ਪ੍ਰਵਾਸੀ ਮਜ਼ਦੂਰ ਘਰਾਂ ਨੂੰ ਰਵਾਨਾ ਹੋਣ 'ਤੇ ਐੱਮਐੱਸਐੱਮਈ ਖੇਤਰ ਅਤੇ ਉਸਾਰੀ ਪ੍ਰੋਜੈਕਟ ਪ੍ਰਭਾਵਿਤ ਹੋਣਗੇ। ਚੇਂਗਲਪੱਟੂ ਪ੍ਰਸ਼ਾਸਨ ਦੇ ਨਕਸ਼ੇ ਵਿੱਚ ਕੋਰੋਨਾਵਾਇਰਸ ਮਰੀਜ਼ਾਂ ਦੇ ਵੇਰਵੇ ਦਰਸਾਏ ਗਏ ਹਨ; ਕੁਲੈਕਟਰ ਦਾ ਕਹਿਣਾ ਹੈ ਕਿ ਪ੍ਰੋਟੋਕੋਲ ਅਨੁਸਾਰ ਸਿਰਫ ਨਾਂਅ ਜ਼ਾਹਰ ਨਹੀਂ ਕਰਨਾ। ਤਮਿਲ ਨਾਡੂ 'ਚ 743 ਨਵੇਂ ਕੇਸ ਦਰਜ ਕੀਤੇ ਗਏ, ਜਿਸ ਨਾਲ ਕੁੱਲ ਮਾਮਲੇ 13,000 ਦੇ ਅੰਕੜੇ ਨੂੰ ਪਾਰ ਕਰ ਗਏ। ਐਕਟਿਵ ਕੇਸ: 7219, ਮੌਤਾਂ: 87, ਤੰਦਰੁਸਤ ਹੋਏ: 5882 20 ਮਈ ਨੂੰ ਚੇਨੰਈ ਵਿੱਚ ਐਕਟਿਵ ਕੇਸ 5345 ਸਨ।

· ਕਰਨਾਟਕ: ਰਾਜ ਵਿੱਚ ਅੱਜ ਦੁਪਹਿਰ 12 ਵਜੇ ਤੱਕ 116 ਨਵੇਂ ਕੇਸ ਤੇ ਇੱਕ ਦੀ ਮੌਤ ਹੋਣ ਦੀ ਖ਼ਬਰ ਹੈ; ਇਸ ਨਾਲ ਕੁੱਲ ਕੇਸਾਂ ਦੀ ਗਿਣਤੀ 1,578 ਹੋ ਗਈ ਹੈ। ਅੱਜ 14 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ ਅਤੇ ਹੁਣ ਤੱਕ 570 ਮਰੀਜ਼ ਠੀਕ ਹੋ ਚੁੱਕੇ ਹਨ। ਹੁਣ ਤੱਕ ਕੁੱਲ ਮੌਤਾਂ ਦੀ ਗਿਣਤੀ 41 ਦਰਜ ਕੀਤੀ ਗਈ ਹੈ। ਇਸ ਸਮੇਂ 966 ਮਾਮਲੇ ਜ਼ੇਰੇ ਇਲਾਜ ਹਨ। ਰਾਜ ਵਿੱਚ ਇਸ ਸਮੇਂ 22 ਯੂਨਿਟ ਹਨ ਜੋ ਪੀਪੀਈ ਕਿੱਟਾਂ ਤਿਆਰ ਕਰਦੇ ਹਨ ਅਤੇ 4 ਕੰਪਨੀਆਂ ਵੈਂਟੀਲੇਟਰ ਬਣਾ ਰਹੀਆਂ ਹਨ। ਜਿਵੇਂ ਕਿ ਚੀਨ ਦੇ ਉਦਯੋਗਪਤੀਆਂ ਨੇ ਦੂਜੇ ਦੇਸ਼ਾਂ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਦਿਖਾਈ ਹੈ ਇਸ ਲਈ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹਫਤਾਵਾਰੀ ਅਧਾਰ 'ਤੇ ਨਵੇਂ ਨਿਵੇਸ਼ਾਂ ਦੀ ਨਿਗਰਾਨੀ ਕਰਨ ਲਈ ਵਿਸ਼ੇਸ਼ ਟਾਸਕ ਫੋਰਸ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਹਨ। 

· ਆਂਧਰ ਪ੍ਰਦੇਸ਼: ਰਾਜ ਵਿੱਚ ਬੱਸ ਸੇਵਾ ਸ਼ੁਰੂ ਹੋ ਗਈ ਹੈ ਅਤੇ ਕੇਂਦਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸ਼ਹਿਰੀ ਖੇਤਰਾਂ ਵਿੱਚ ਦੁਕਾਨਾਂ ਅਤੇ ਅਦਾਰਿਆਂ ਦੇ ਸੰਚਾਲਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇੱਥੇ ਫਸੇ ਹੋਏ ਦੂਜੇ ਰਾਜਾਂ ਨਾਲ ਸਬੰਧਿਤ 61,781 ਲੋਕਾਂ ਨੂੰ ਆਪੋ-ਆਪਣੇ ਘਰ ਵਾਪਸ ਪਰਤਣ ਦੀ ਸੁਵਿਧਾ ਦਿੱਤੀ। ਪਿਛਲੇ 24 ਘੰਟਿਆਂ ਵਿੱਚ 8092 ਨਮੂਨਿਆਂ ਦੀ ਜਾਂਚ ਮਗਰੋਂ 45 ਨਵੇਂ ਕੇਸ, ਇੱਕ ਮੌਤ 41 ਦਰਜ ਕੀਤੀ ਗਈ ਹੈ। ਕੁੱਲ ਕੇਸ: 2452, ਐਕਟਿਵ: 718, ਠੀਕ ਹੋਏ: 1,680, ਮੌਤਾਂ: 54. ਦੂਜੇ ਰਾਜਾਂ ਤੋਂ ਪਰਤਣ ਵਾਲੇ 153 ਪਾਜ਼ਿਟਿਵ ਮਾਮਲਿਆਂ ਵਿੱਚੋਂ ਇਸ ਸਮੇਂ 128 ਸਰਗਰਮ ਹਨ।

ਤੇਲੰਗਾਨਾ: ਦੁਕਾਨਾਂ ਖੋਲ੍ਹਣ ਲਈ ਜੁਸਤ-ਟਾਂਕ ਯੋਜਨਾ ਅਜੇ ਵੀ ਬੁਝਾਰਤ ਬਣੀ ਪਈ ਹੈ; ਹੈਦਰਾਬਾਦ ਵਿੱਚ ਦੁਕਾਨ ਮਾਲਕਾਂ ਲਈ ਵੱਡੀ ਚਿੰਤਾ ਕਿਰਾਇਆ ਹੈ। ਗ੍ਰੇਟਰ ਹੈਦਰਾਬਾਦ ਮਿਊਂਸਪਲ ਕਾਰਪੋਰੇਸ਼ਨ (ਜੀਐੱਚਐੱਮਸੀ) ਨੇ ਸਿਹਤ ਵਿਭਾਗ ਦੇ ਸਹਿਯੋਗ ਨਾਲ 45 ਬਸਤੀ ਦਵਾਖਾਨਿਆਂ ਦੇ ਉਦਘਾਟਨ ਦੀ ਨਿਗਰਾਨੀ ਤੇ ਤਾਲਮੇਲ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ। ਤੇਲੰਗਾਨਾ ਵਿੱਚ 21 ਮਈ ਤੱਕ ਕੁੱਲ 1661 ਮਾਮਲੇ ਪਾਜ਼ਿਟਿਵ ਹਨ। ਬੀਤੇ ਕੱਲ੍ਹ ਤਕ 89 ਪ੍ਰਵਾਸੀਆਂ ਨੂੰ ਪਾਜ਼ਿਟਿਵ ਜਾਂਚਿਆ ਗਿਆ।

· ਚੰਡੀਗੜ੍ਹ: ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਵਪਾਰੀ ਸੰਗਠਨ, ਮਾਰਕੀਟ ਐਸੋਸੀਏਸ਼ਨ ਅਤੇ ਦੁਕਾਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ, ਜਿਨ੍ਹਾਂ ਨੂੰ ਹਾਲ ਹੀ ਵਿੱਚ ਆਪਣੇ ਕਾਰੋਬਾਰ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਗਈ ਹੈ ਉਹ ਇਹ ਯਕੀਨੀ ਬਣਾਉਣ ਕਿ ਗਾਹਕਾਂ ਵੱਲੋਂ ਸਹੀ ਸਮਾਜਿਕ ਦੂਰੀਆਂ ਅਤੇ ਸਫਾਈ ਅਭਿਆਸ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਨੇ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਅੰਤਰਰਾਜੀ ਹੱਦਾਂ ਰਾਹੀਂ ਸੰਭਾਵਿਤ ਤੌਰ 'ਤੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਨੂੰ ਦਾਖ਼ਲ ਹੋਣੋਂ ਰੋਕਣ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।

· ਪੰਜਾਬ: ਵਿਦੇਸ਼ਾਂ ਤੋਂ ਵਿਸ਼ੇਸ਼ ਉਡਾਨਾਂ ਰਾਹੀਂ ਵਾਪਸ ਆਉਣ ਵਾਲੇ ਪੰਜਾਬੀਆਂ ਦੀ ਮਦਦ ਲਈ ਪੰਜਾਬ ਸਰਕਾਰ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਵਿਖੇ ਸੁਵਿਧਾ ਕੇਂਦਰ ਸਥਾਪਿਤ ਕੀਤਾ ਹੈ ਤਾਂ ਜੋ ਉਨ੍ਹਾਂ ਨੂੰ ਰਾਜ ਦੇ ਸਬੰਧਿਤ ਜ਼ਿਲ੍ਹਿਆਂ 'ਚ ਭੇਜਿਆ ਜਾਵੇ, ਜਿੱਥੇ ਉਹ ਸੰਸਥਾਗਤ ਏਕਾਂਤਵਾਸ ਵਿੱਚ ਰਹਿਣਗੇ। ਇਨ੍ਹਾਂ ਲੋਕਾਂ ਨੂੰ ਸਬੰਧਿਤ ਜ਼ਿਲ੍ਹਿਆਂ ਦੇ ਹੋਟਲਾਂ ਵਿੱਚ ਅਲੱਗ ਰੱਖਣ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ, ਅਤੇ ਉਨ੍ਹਾਂ ਵਿਦਿਆਰਥੀਆਂ ਜਾਂ ਪ੍ਰਵਾਸੀਆਂ ਨੂੰ ਮੁਫ਼ਤ ਕੁਆਰੰਟੀਨ ਸੁਵਿਧਾ ਦਿੱਤੀ ਜਾਵੇਗੀ ਜੋ ਹੋਟਲ ਦਾ ਖਰਚਾ ਨਹੀਂ ਕਰਨਾ ਚਾਹੁੰਦੇ। ਐੱਸਏਐੱਸ ਨਗਰ ਜ਼ਿਲ੍ਹਾ ਪ੍ਰਸ਼ਾਸਨ (ਪੰਜਾਬ) ਨੇ ਆਈਐੱਮਏ, ਮੁਹਾਲੀ ਦੇ ਸਹਿਯੋਗ ਨਾਲ ਵੱਖਰੇ ਤੇ ਏਕਾਂਤਵਾਸ ਕੀਤੇ ਲੋਕਾਂ ਨੂੰ ਮਨੋਵਿਗਿਆਨਕ ਸਹਾਇਤਾ ਪ੍ਰਦਾਨ ਕਰਨ ਲਈ ਹੈਲਪਲਾਈਨ ਸ਼ੁਰੂ ਕੀਤੀ ਹੈ। ਪਹਿਲ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਆਪਣੀਆਂ ਭਾਵਨਾਵਾਂ, ਚਿੰਤਾਵਾਂ, ਤਣਾਅ ਤੇ ਉਦਾਸੀ ਜਿਹੀਆਂ ਸਮੱਸਿਆਵਾਂ ਨੂੰ ਯੋਗ ਡਾਕਟਰਾਂ ਅਤੇ ਮਾਹਰਾਂ ਨਾਲ ਸਾਂਝੀਆਂ ਕਰਨ।

· ਹਰਿਆਣਾ: ਹਰਿਆਣਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿੱਚ ਭੇਜਣ ਲਈ ਪ੍ਰਤੀਬੱਧ ਹੈ। ਮੁੱਖ ਮੰਤਰੀ ਨੇ ਹਰੇਕ ਡਿਪਟੀ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਆਪਣੇ ਪਿੱਤਰੀ ਰਾਜਾਂ ਨੂੰ ਪਰਤਣ ਦੀ ਇੱਛਾ ਰੱਖਣ ਵਾਲਾ ਕੋਈ ਵੀ ਪ੍ਰਵਾਸੀ ਮਜ਼ਦੂਰ ਜਾਂ ਕਰਮਚਾਰੀ ਪੈਦਲ ਚੱਲ ਕੇ ਨਾ ਜਾਵੇ। ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੇਲੂ ਰਾਜਾਂ ਵਿੱਚ ਭੇਜਣ ਲਈ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਤੇ ਬੱਸਾਂ ਦਾ ਸਾਰਾ ਖਰਚਾ ਹਰਿਆਣਾ ਸਰਕਾਰ ਚੁੱਕ ਰਹੀ ਹੈ। ਰਾਜ ਸਰਕਾਰ ਵੱਲੋਂ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਰਾਹਤ ਕੈਂਪਾਂ ਵਿੱਚ ਰੱਖਣ ਅਤੇ ਉਨ੍ਹਾਂ ਨੂੰ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ਤੱਕ ਪਹੁੰਚਾਉਣ ਲਈ ਵੀ ਮੁਫਤ ਪ੍ਰਬੰਧ ਕੀਤੇ ਜਾ ਰਹੇ ਹਨ।

· ਹਿਮਾਚਲ ਪ੍ਰਦੇਸ਼: ਲੌਕਡਾਊਨ ਕਾਰਨ ਫਸੇ ਉਨ੍ਹਾਂ ਪ੍ਰਵਾਸੀਆਂ ਨੂੰ ਮਈ ਅਤੇ ਜੂਨ, 2020 ਮਹੀਨਿਆਂ ਦੌਰਾਨ ਭਾਰਤ ਸਰਕਾਰ ਦੀ ਆਤਮਨਿਰਭਰ ਭਾਰਤ ਯੋਜਨਾ ਤਹਿਤ ਪੰਜ ਕਿਲੋਗ੍ਰਾਮ ਚਾਵਲ ਅਤੇ ਕਾਲੇ ਚਾਣੇ ਦੀ ਦਾਲ ਮੁਹੱਈਆ ਕਰਵਾਈ ਜਾਏਗੀ, ਜਿਨ੍ਹਾਂ ਕੋਲ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਜਾਂ ਰਾਜ ਦੀਆਂ ਯੋਜਨਾਵਾਂ ਤਹਿਤ ਕੋਈ ਰਾਸ਼ਨ ਕਾਰਡ ਨਹੀਂ ਹੈ। ਉਨ੍ਹਾਂ ਨੂੰ ਪੰਚਾਇਤੀ ਰਾਜ ਅਦਾਰਿਆਂ ਦੇ ਨੁਮਾਇੰਦਿਆਂ, ਮੇਅਰ, ਡਿਪਟੀ ਮੇਅਰ, ਕੌਂਸਲਰ ਜਾਂ ਗਜ਼ਟਿਡ ਅਧਿਕਾਰੀ ਦੁਆਰਾ ਦਸਤਖਤ ਕੀਤਾ ਪ੍ਰੋਫਾਰਮਾ ਦੁਕਾਨਦਾਰ ਨੂੰ ਦੇਣਾ ਹੋਵੇਗਾ। ਪ੍ਰੋਫੋਰਮਾ ਜ਼ਿਲ੍ਹਾ ਕੰਟਰੋਲਰ ਜਾਂ ਇੰਸਪੈਕਟਰ ਫੂਡ ਸਪਲਾਈ ਦੇ ਦਫ਼ਤਰ ਜਾਂ ਵਾਜ਼ਬ ਮੁੱਲ ਦੀਆਂ ਦੁਕਾਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

· ਅਰੁਣਾਚਲ ਪ੍ਰਦੇਸ਼: ਕਰਨਾਟਕ ਵਿੱਚ ਫਸੇ 209 ਅਰੁਣਾਚਲੀ ਵਿਦਿਆਰਥੀ ਗੁਵਾਹਾਟੀ ਪਹੁੰਚ ਗਏ। ਉਨ੍ਹਾਂ ਨੂੰ ਸੜਕ ਰਾਹੀਂ ਇਟਾਨਗਰ ਲਿਜਾਇਆ ਜਾਵੇਗਾ।

· ਅਸਾਮ: ਛੇ ਮਰੀਜ਼ਾਂ ਦਾ ਦੂਜੀ ਵਾਰ ਕੋਵਿਡ 19 ਟੈਸਟ ਨੈਗੇਟਿਵ ਆਉਣ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਕਰੀਬ 130 ਸਰਗਰਮ ਕੇਸ ਹਨ।

· ਮਣੀਪੁਰ: ਮਣੀਪੁਰ ਵਿੱਚ, ਵਾਪਸ ਪਰਤਣ ਵਾਲਿਆਂ ਦੇ ਨਮੂਨੇ ਇਕੱਠੇ ਕਰਨੇ ਯੋਜਨਾਬੱਧ ਤਰੀਕੇ ਨਾਲ ਜਾਰੀ ਹਨ। ਉਖਰੂਲ ਵਿਖੇ ਕੁੱਲ 139 ਨਮੂਨੇ ਜਾਂਚ ਲਈ ਭੇਜੇ ਗਏ ਹਨ। ਸਰਕਾਰੀ ਆਦਰਸ਼ ਬਲਾਇੰਡ ਸਕੂਲ, ਤੇਕਿਅਲਪਤ ਵਿਖੇ ਟ੍ਰਾਂਸਜੈਂਡਰ ਇਕਾਂਤਵਾਸ ਕੇਂਦਰ ਖੋਲ੍ਹਿਆ ਗਿਾ ਹੈ, ਜੋ ਹੁਣ ਹੋਰਨਾਂ ਸੂਬਿਆਂ ਤੋਂ ਪਰਤ ਰਹੇ ਟ੍ਰਾਂਸਜੈਂਡਰਜ਼ ਦੀ ਆਮਦ ਲਈ ਤਿਆਰ ਹੈ।

· ਮੇਘਾਲਿਆ: ਕੋਵਿਡ 19 ਲਈ ਹੁਣ ਤੱਕ ਦੇ ਰਾਹਤ ਉਪਾਵਾਂ 'ਤੇ 69 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਪਿਛਲੇ ਦੋ ਮਹੀਨਿਆਂ ਵਿੱਚ ਸਿਹਤ ਢਾਂਚੇ ਅਤੇ ਸੁਵਿਧਾਵਾਂ ਵਿੱਚ ਸੁਧਾਰ ਲਈ 46 ਕਰੋੜ ਰੁਪਏ ਖਰਚ ਕੀਤੇ ਗਏ ਹਨ: ਮੁੱਖ ਮੰਤਰੀ, ਮੇਘਾਲਿਆ

· ਮਿਜ਼ੋਰਮ: ਮਿਜ਼ੋਰਮ ਦੇ ਸਿਆਹਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੇ ਘਰਾਂ ਵਿੱਚ ਉਗਾਈਆਂ ਸਬਜ਼ੀਆਂ ਅਤੇ ਮੁਸ਼ਕਿਲ ਨਾਲ ਖਰੀਦੇ ਜੰਗਲੀ ਪਦਾਰਥਾਂ ਨੂੰ ਸਿਆਹਾ ਕਸਬੇ ਦੇ ਏਕਾਂਤਵਾਸ ਕੇਂਦਰਾਂ ਲਈ ਰਸੋਈ ਪ੍ਰਬੰਧਨ ਕਮੇਟੀ ਨੂੰ ਦਾਨ ਕੀਤਾ ਹੈ।

· ਨਾਗਾਲੈਂਡ: ਪੱਛਮੀ ਸੁਮੀ ਸੰਗਠਨਾਂ ਨੇ ਥੈਬੇਕੂ ਪਿੰਡ ਵਿੱਚ ਬਾਹਰੋਂ ਆਉਣ ਵਾਲੇ 200 ਵਿਅਕਤੀਆਂ ਲਈ ਸਥਾਪਿਤ ਕੀਤੇ ਜਾਣ ਵਾਲੇ ਏਕਾਂਤਵਾਸ ਕੇਂਦਰ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ।

· ਮਹਾਰਾਸ਼ਟਰ: 2,250 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਾਜ ਵਿੱਚ ਕੋਵਿਡ-19 ਦੀ ਲਾਗ ਨਾਲ ਪੀੜਤ ਕੇਸ 39,297 ਹੋ ਗਏ ਹਨ। ਹਾਲਾਂਕਿ, ਤਾਜ਼ਾ ਰਿਪੋਰਟ ਅਨੁਸਾਰ ਰਾਜ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 27,581 ਹੈ। ਹੌਟਸਪੋਟ ਮੁੰਬਈ ਵਿੱਚ 1,372 ਨਵੇਂ ਕੇਸ ਸਾਹਮਣੇ ਆਏ ਹਨ ਜਿਸ ਨਾਲ ਕੁੱਲ ਦਰਜ ਕੀਤੇ ਕੇਸਾਂ ਦੀ ਗਿਣਤੀ 23,935 ਹੋ ਗਈ ਹੈ। ਮੁੰਬਈ ਵਿੱਚ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ, ਬੀਐੱਮਸੀ ਨੇ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮੁੰਬਈ ਦੇ ਸਾਰੇ 24 ਵਾਰਡਾਂ ਅੰਦਰ ਸਥਿਤ ਨਿੱਜੀ ਨਰਸਿੰਗ ਹੋਮ ਅਤੇ ਛੋਟੇ ਹਸਪਤਾਲਾਂ ਦੇ 10 ਆਈਸੀਯੂ ਸਮੇਤ ਘੱਟੋ-ਘੱਟ 100 ਬਿਸਤਰਿਆਂ ਨੂੰ ਅਖ਼ਤਿਆਰ ਕਰ ਲੈਣ।

· ਗੁਜਰਾਤ: 398 ਨਵੇਂ ਕੇਸ ਤੇ 30 ਮੌਤਾਂ ਦੀ ਰਿਪੋਰਟ ਦੇ ਨਾਲ, ਰਾਜ ਵਿੱਚ ਕੋਵਿਡ-19 ਮਾਮਲਿਆਂ ਦੀ ਕੁੱਲ ਸੰਖਿਆ 12,539 ਹੋ ਗਈ ਹੈ। ਇਸ ਵੇਲੇ ਰਾਜ ਭਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਕੋਵਿਡ-19 ਦਾ 6,571 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ 47 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁੱਖ ਮੰਤਰੀ ਵਿਜੇ ਰੁਪਾਨੀ ਨੇ ‘ਮੈਂ ਵੀ ਕੋਰੋਨਾ ਵਾਰੀਅਰ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੋਵਿਡ-19 ਵਿਰੁੱਧ ਲੜਾਈ ਵਿੱਚ ਜਨਤਾ ਦੇ ਸਹਿਯੋਗ ਦੀ ਮੰਗ ਕੀਤੀ ਹੈ। ਹਫ਼ਤਾ ਭਰ ਚੱਲਣ ਵਾਲੀ ਮੁਹਿੰਮ ਜਿਸ ਦਾ ਉਦੇਸ਼ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਲੜਨ ਲਈ ਤਿੰਨ ਬੁਨਿਆਦੀ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ, ਜਿਵੇਂ ਕਿ ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ, ਬਿਨਾ ਕਿਸੇ ਮਾਸਕ ਤੋਂ ਬਾਹਰ ਨਹੀਂ ਨਿੱਕਲਣਾ ਅਤੇ ਸਮਾਜਿਕ ਦੂਰੀਆਂ ਕਾਇਮ ਰੱਖਣਾ ਹੈ।

· ਰਾਜਸਥਾਨ: ਰਾਜ ਵਿੱਚ ਅੱਜ 83 ਵਿਅਕਤੀਆਂ ਦੇ ਕੋਵਿਡ-19 ਪਾਜ਼ਿਟਿਵ ਪਾਏ ਗਏ, ਜਿਸ ਨਾਲ ਪ੍ਰਭਾਵਿਤ ਲੋਕਾਂ ਦੀ ਕੁੱਲ ਗਿਣਤੀ 6,098 ਹੋ ਗਈ। 3,421 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਇਲਾਜ ਅਧੀਨ ਲੋਕਾਂ ਦੀ ਗਿਣਤੀ 2,527 ਹੈ।

· ਮੱਧ ਪ੍ਰਦੇਸ਼: 227 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ 5,875 ਹੋ ਗਈ ਹੈ। ਸਭ ਤੋਂ ਵੱਧ ਇੰਦੌਰ ਜ਼ਿਲ੍ਹੇ ਵਿੱਚ 2,774 ਕੇਸ ਸਾਹਮਣੇ ਆਏ ਹਨ। ਮੱਧ ਪ੍ਰਦੇਸ਼ ਵਿੱਚ ਕੋਵਿਡ-19 ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੀ 267 ਹੋ ਗਈ ਹੈ। ਇੰਦੌਰ ਵਿੱਚ ਸਭ ਤੋਂ ਵੱਧ 107 ਮਰੀਜ਼ਾਂ ਦੀ ਮੌਤ ਹੋਈ ਹੈ।

· ਛੱਤੀਸਗੜ੍ਹ: ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੀ ਕੁੱਲ ਮਾਮਲੇ 115 ਤੱਕ ਅੱਪੜ ਗਏ ਹਨ। · ਗੋਆ: ਕੋਵਿਡ-19 ਦੇ ਚਾਰ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਇਨ੍ਹਾਂ ਮਰੀਜ਼ਾਂ ਵਿੱਚੋਂ ਦੋ ਰਾਜਧਾਨੀ ਐਕਸਪ੍ਰੈੱਸ ਰਾਹੀਂ ਐਤਵਾਰ ਨੂੰ ਪੁੱਜੇ, ਤੀਜਾ ਵਿਅਕਤੀ ਪੁਣੇ ਤੋਂ ਬੱਸ ਵਿੱਚ ਅਤੇ ਚੌਥਾ ਮਰੀਜ਼ ਤੱਟ ਰੱਖਿਅਕ ਕਰਮਚਾਰੀ ਹੈ, ਜੋ ਸਮੁੰਦਰੀ ਜਹਾਜ਼ ਰਾਹੀਂ ਪਹੁੰਚਿਆ ਹੈ। 

 

********

 

ਵਾਈਬੀ



(Release ID: 1625972) Visitor Counter : 201