ਗ੍ਰਹਿ ਮੰਤਰਾਲਾ

ਐੱਨਸੀਐੱਮਸੀ ਨੇ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਚੱਕਰਵਾਤੀ ਤੂਫ਼ਾਨ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ

Posted On: 21 MAY 2020 12:24PM by PIB Chandigarh

ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ  ਨੇ ਅੱਜ ਰਾਸ਼ਟਰੀ ਸੰਕਟ ਪ੍ਰਬੰਧਨ ਕਮੇਟੀ (ਐੱਨਸੀਐੱਮਸੀ)  ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਚੱਕਰਵਾਤੀ ਤੂਫ਼ਾਨ ਅੰਫਾਨਦੁਆਰਾ ਤਬਾਹੀ ਮਚਾਉਣ ਦੇ ਬਾਅਦ ਸਬੰਧਿਤ ਰਾਜਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੇ ਨਾਲ ਓਡੀਸ਼ਾ ਅਤੇ ਪੱਛਮ ਬੰਗਾਲ ਦੇ ਤੂਫ਼ਾਨ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ ।

 

ਓਡੀਸ਼ਾ ਅਤੇ ਪੱਛਮ ਬੰਗਾਲ ਦੇ ਮੁੱਖ ਸਕੱਤਰਾਂ ਨੇ ਦੱਸਿਆ ਕਿ ਆਈਐੱਮਡੀ ਦਾ ਪੂਰਵ ਅਨੁਮਾਨ ਠੀਕ ਸਮੇਂ ਤੇ ਅਤੇ ਸਟੀਕ ਸਾਬਤ ਹੋਣ ਅਤੇ ਐੱਨਡੀਆਰਐੱਫ ਦੀ ਪਹਿਲਾਂ ਹੀ ਤੈਨਾਤੀ ਨਾਲ ਪੱਛਮ ਬੰਗਾਲ ਵਿੱਚ ਲਗਭਗ 5 ਲੱਖ ਲੋਕਾਂ ਅਤੇ ਓਡੀਸ਼ਾ ਵਿੱਚ ਲਗਭਗ 2 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਿਨਾਂ ਤੇ ਲਿਜਾਣ ਵਿੱਚ ਕਾਫ਼ੀ ਅਸਾਨੀ ਹੋਈ । ਇਸ ਦੀ ਬਦੌਲਤ ਲੋਕਾਂ ਦੀ ਮੌਤ ਦੇ ਅੰਕੜੇ ਨੂੰ ਅਤਿਅੰਤ ਸੀਮਿਤ ਰੱਖਣਾ ਸੰਭਵ ਹੋਇਆ ਹੈ। ਜ਼ਿਕਰਯੋਗ ਹੈ ਕਿ ਸਾਲ 1999 ਵਿੱਚ ਓਡੀਸ਼ਾ ਵਿੱਚ ਭਾਰੀ ਤਬਾਹੀ ਮਚਾਉਣ ਵਾਲੇ ਸੁਪਰ ਚੱਕਰਵਾਤੀ ਤੂਫ਼ਾਨ ਦੇ ਬਾਅਦ ਤੂਫ਼ਾਨ ਅੰਫਾਨਹੀ ਸਭ ਤੋਂ ਅਧਿਕ ਭਿਆਨਕ ਅਤੇ ਉਗ੍ਰ ਸੀ।

 

ਐੱਨਡੀਆਰਐੱਫ ਵੱਲੋਂ ਪੱਛਮ ਬੰਗਾਲ ਵਿੱਚ ਅਤਿਰਿਕਤ ਟੀਮਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ, ਤਾਕਿ ਖਾਸ ਕਰਕੇ ਕੋਲਕਾਤਾ ਵਿੱਚ ਜ਼ਰੂਰੀ ਸੇਵਾਵਾਂ ਦੀ ਬਹਾਲੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਇਸ ਦੇ ਨਾਲ ਹੀ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਵੀ ਪੱਛਮ ਬੰਗਾਲ ਵਿੱਚ ਅਨਾਜ, ਖਾਸ ਤੌਰ 'ਤੇ ਚਾਵਲ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕਰੇਗੀ, ਜਿਸ ਨਾਲ ਕਿ ਤੂਫ਼ਾਨ ਦੇ ਕਾਰਨ ਫਸੇ ਲੋਕਾਂ ਨੂੰ ਤਤਕਾਲ ਜ਼ਰੂਰੀ ਮਦਦ ਪ੍ਰਦਾਨ ਕੀਤੀ ਜਾ ਸਕੇ

 

ਬਿਜਈ ਮੰਤਰਾਲਾ  ਅਤੇ ਦੂਰਸੰਚਾਰ ਵਿਭਾਗ ਵੀ ਦੋਹਾਂ ਰਾਜਾਂ ਵਿੱਚ ਸੇਵਾਵਾਂ ਦੀ ਜਲਦੀ ਬਹਾਲੀ ਵਿੱਚ ਮਦਦ ਕਰਨਗੇ। ਇਸੇ ਤਰ੍ਹਾਂ ਰੇਲਵੇ, ਜਿਸ ਨੂੰ ਆਪਣੀ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਵਿੱਚ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਵੀ ਜਲਦੀ ਤੋਂ ਜਲਦੀ ਆਪਣਾ ਪਰਿਚਾਲਨ ਫਿਰ ਤੋਂ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ।

 

 

ਪੱਛਮ ਬੰਗਾਲ ਨੇ ਇਹ ਜਾਣਕਾਰੀ ਦਿੱਤੀ ਕਿ ਚੱਕਰਵਾਤੀ ਤੂਫ਼ਾਨ ਪ੍ਰਭਾਵਿਤ ਖੇਤਰਾਂ ਵਿੱਚ ਖੇਤੀਬਾੜੀਬਿਜਲੀ ਅਤੇ ਦੂਰਸੰਚਾਰ ਸੁਵਿਧਾਵਾਂ ਨੂੰ ਵਿਆਪਕ ਨੁਕਸਾਨ ਹੋਇਆ ਹੈ। ਉੱਧਰ, ਓਡੀਸ਼ਾ ਨੇ ਦੱਸਿਆ ਕਿ ਉਸ ਦੇ ਇੱਥੇ ਨੁਕਸਾਨ ਮੁੱਖ ਰੂਪ ਨਾਲ ਖੇਤੀਬਾੜੀ ਖੇਤਰ ਤੱਕ ਹੀ ਸੀਮਿਤ ਰਿਹਾ ਹੈ।

 

ਕੈਬਨਿਟ ਸਕੱਤਰ ਨੇ ਬਚਾਅ ਅਤੇ ਜ਼ਰੂਰੀ ਸੇਵਾਵਾਂ ਦੀ ਬਹਾਲੀ ਲਈ ਕੀਤੇ ਜਾ ਰਹੇ ਪ੍ਰਯਤਨਾਂ ਦੀ ਸਮੀਖਿਆ ਕਰਦੇ ਹੋਏ ਇਹ ਨਿਰਦੇਸ਼ ਦਿੱਤਾ ਕਿ ਕੇਂਦਰੀ ਮੰਤਰਾਲਿਆਂ/ਏਜੰਸੀਆਂ  ਦੇ ਅਧਿਕਾਰੀਆਂ ਨੂੰ ਓਡੀਸ਼ਾ ਅਤੇ ਪੱਛਮ ਬੰਗਾਲ ਦੀਆਂ ਰਾਜ ਸਰਕਾਰਾਂ ਦੇ ਨਾਲ ਨਜ਼ਦੀਕ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਾਰੀ ਜ਼ਰੂਰੀ ਸਹਾਇਤਾ ਜਲਦੀ -ਤੋਂ-ਜਲਦੀਰ ਪ੍ਰਦਾਨ ਕਰਨੀ ਚਾਹੀਦੀ ਹੈ। ਗ੍ਰਹਿ ਮੰਤਰਾਲਾ ਤੂਫ਼ਾਨ ਨਾਲ ਹੋਏ ਨੁਕਸਾਨ ਦਾ ਛੇਤੀ ਮੁੱਲਾਂਕਣ ਕਰਨ ਅਤੇ ਇਸ ਬਾਰੇ ਇੱਕ ਰਿਪੋਰਟ ਪੇਸ਼ ਕਰਨ ਲਈ ਟੀਮਾਂ ਨੂੰ ਉੱਥੇ ਭੇਜੇਗਾ।

 

ਪੱਛਮ ਬੰਗਾਲ ਅਤੇ ਓਡੀਸ਼ਾ ਦੇ ਮੁੱਖ ਸਕੱਤਰਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਐੱਨਸੀਐੱਮਸੀ ਦੀ ਬੈਠਕ ਵਿੱਚ ਹਿੱਸਾ ਲਿਆ। ਗ੍ਰਹਿ, ਰੱਖਿਆ, ਸ਼ਿਪਿੰਗ, ਸ਼ਹਿਰੀ ਹਵਾਬਾਜ਼ੀ, ਰੇਲਵੇਪੈਟਰੋਲੀਅਮ ਅਤੇ ਕੁਦਰਤੀ ਗੈਸ, ਬਿਜਲੀ, ਦੂਰਸੰਚਾਰ, ਇਸਪਾਤ, ਪੇਅਜਲ ਤੇ ਸਵੱਛਤਾ ਅਤੇ ਸਿਹਤ ਮੰਤਰਾਲਿਆਂ ਅਤੇ ਆਈਐੱਮਡੀ, ਐੱਨਡੀਐੱਮਏ ਅਤੇ ਐੱਨਡੀਆਰਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਬੈਠਕ ਵਿੱਚ ਹਿੱਸਾ ਲਿਆ।

 

******

ਵੀਜੀ/ਐੱਸਐੱਨਸੀ/ਵੀਐੱਮ



(Release ID: 1625970) Visitor Counter : 148