PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 20 MAY 2020 6:46PM by PIB Chandigarh

 

 (ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

 

 • ਅੰਤਰਰਾਸ਼ਟਰੀ ਪੈਮਾਨੇ ਦੇ ਮੁਕਾਬਲੇ, ਜਿੱਥੇ ਹਰੇਕ ਇੱਕ ਲੱਖ ਦੀ ਆਬਾਦੀ ਪਿੱਛੇ 62.3 ਕੇਸ ਹਨ, ਭਾਰਤ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਸਿਰਫ਼ 7.9 ਕੇਸ ਹੀ ਹਨ।
 • ਪੁਸ਼ਟੀ ਹੋਏ ਮਾਮਲਿਆਂ ਵਿੱਚੋਂ 39.6% ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ; ਜਿਸ ਨਾਲ ਅੱਜ ਤੱਕ ਕੁੱਲ 42,298 ਮਰੀਜ਼ ਠੀਕ ਹੋ ਚੁੱਕੇ ਹਨ।
 • ਕੇਂਦਰੀ ਮੰਤਰੀ ਮੰਡਲ ਨੇ ਕਰੀਬ 8 ਕਰੋੜ ਪ੍ਰਵਾਸੀਆਂ / ਫਸੇ ਹੋਏ ਪ੍ਰਵਾਸੀਆਂ ਲਈ ਕੇਂਦਰੀ ਭੰਡਾਰ ਤੋਂ ਦੋ ਮਹੀਨੇ  (ਮਈ ਅਤੇ ਜੂਨ, 2020)  ਤੱਕ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਮੁਫਤ ਅਨਾਜ ਦੀ ਵੰਡ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
 • ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ 20 ਦਿਨਾਂ ਵਿੱਚ, 23.5 ਲੱਖ ਤੋਂ ਵੱਧ ਯਾਤਰੀਆਂ ਨੂੰ ਆਪਣੇ ਗ੍ਰਹਿ ਰਾਜਾਂ ਵਿੱਚ ਪਹੁੰਚਾਇਆ ਹੈ
 • ਗ੍ਰਹਿ ਮੰਤਰਾਲੇ ਨੇ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਲੌਕਡਾਊਨ ਉਪਾਵਾਂ ਵਿੱਚ ਛੂਟ ਦਿੱਤੀ

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ : ਪੂਰੀ ਦੁਨੀਆ ਚ ਪ੍ਰਤੀ ਲੱਖ ਆਬਾਦੀ ਪਿੱਛੇ 62.3 ਕੇਸਾਂ ਦੇ ਮੁਕਾਬਲੇ ਭਾਰਤ ਚ ਪ੍ਰਤੀ ਲੱਖ ਆਬਾਦੀ ਪਿੱਛੇ ਸਿਰਫ਼ 7.9 ਕੇਸ, ਸਿਹਤਯਾਬੀ ਦਰ ਸੁਧਰ ਕੇ 39.6% ਹੋਈ

ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਕੋਵਿਡ19 ਦੀ ਰਫ਼ਤਾਰ ਨੂੰ ਘੱਟ ਰੱਖਣ ਦੇ ਯੋਗ ਹੋਇਆ ਹੈ ਅਤੇ ਇਹ ਅਸਰ ਕੋਵਿਡ19 ਨਾਲ ਸਬੰਧਿਤ ਮਾਮਲਿਆਂ ਦੇ ਅੰਕੜਿਆਂ ਚੋਂ ਦੇਖਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਪੈਮਾਨੇ ਦੇ ਮੁਕਾਬਲੇ, ਜਿੱਥੇ ਹਰੇਕ ਇੱਕ ਲੱਖ ਦੀ ਆਬਾਦੀ ਪਿੱਛੇ 62.3 ਕੇਸ ਹਨ, ਭਾਰਤ ਵਿੱਚ ਪ੍ਰਤੀ ਲੱਖ ਆਬਾਦੀ ਪਿੱਛੇ ਸਿਰਫ਼ 7.9 ਕੇਸ ਹੀ ਹਨ। ਇਸੇ ਤਰ੍ਹਾਂ ਹਰੇਕ ਇੱਕ ਲੱਖ ਲੋਕਾਂ ਪਿੱਛੇ ਮੌਤ ਦੀ ਅੰਤਰਰਾਸ਼ਟਰੀ ਔਸਤ ਦਰ 4.2 ਹੈ, ਉੱਥੇ ਭਾਰਤ ਦਾ ਇਹ ਅੰਕੜਾ 0.2 ਉੱਤੇ ਖੜ੍ਹਾ ਹੈ। ਹੋਰ ਦੇਸ਼ਾਂ ਦੇ ਮੁਕਾਬਲੇ ਮੌਤ ਦੇ ਬਹੁਤ ਘੱਟ ਅੰਕੜੇ ਇਹੋ ਦਰਸਾਉਂਦੇ ਹਨ ਕਿ ਭਾਰਤ ਵਿੱਚ ਸਮੇਂਸਿਰ ਕੇਸਾਂ ਦੀ ਸ਼ਨਾਖ਼ਤ ਹੋ ਰਹੀ ਹੈ ਤੇ ਉਨ੍ਹਾਂ ਦਾ ਕਲੀਨਿਕਲ ਪ੍ਰਬੰਧ ਹੋ ਰਿਹਾ ਹੈ। ਕਲੀਨਿਕਲ ਪ੍ਰਬੰਧ ਉੱਤੇ ਧਿਆਨ ਕੇਂਦਰ ਰੱਖਣ ਅਤੇ ਮਰੀਜ਼ਾਂ ਦੇ ਛੇਤੀ ਠੀਕ ਹੋਣ ਕਾਰਨ ਸਿਹਤਯਾਬੀ ਦੀ ਦਰ ਵਿੱਚ ਸੁਧਾਰ ਹੋ ਰਿਹਾ ਹੈ। ਪੁਸ਼ਟੀ ਹੋਏ ਮਾਮਲਿਆਂ ਵਿੱਚੋਂ 39.6% ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ; ਜਿਸ ਨਾਲ ਅੱਜ ਤੱਕ ਕੁੱਲ 42,298 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤੋਂ ਇਹ ਵੀ ਪ੍ਰਮਾਣਿਤ ਹੁੰਦਾ ਹੈ ਕਿ ਇਸ ਰੋਗ ਦਾ ਇਲਾਜ ਹੋ ਸਕਦਾ ਹੈ ਅਤੇ ਭਾਰਾਤ ਵੱਲੋਂ ਕਲੀਨਿਕ ਪ੍ਰਬੰਧ ਲਈ ਅਪਣਾਏ ਗਏ ਪ੍ਰੋਟੋਕੋਲਸ ਪ੍ਰਭਾਵਸ਼ਾਲੀ ਹਨ।

https://pib.gov.in/PressReleseDetail.aspx?PRID=1625321

 

ਡਾ. ਹਰਸ਼ ਵਰਧਨ ਨੇ ਗੁੱਟਨਿਰਲੇਪ ਲਹਿਰ (ਐੱਨਏਐੱਮ – NAM) ਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਚ ਹਿੱਸਾ ਲਿਆ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸ ਰਾਹੀਂ ਗੁੱਟ ਨਿਰਲੇਪ ਲਹਿਰ (ਐੱਨਏਐੱਮ – NAM – ਨਾਨ ਅਲਾਈਂਡ ਮੂਵਮੈਂਟ) ਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੁਲਾਕਾਤ ਕੀਤੀ। ਐੱਨਏਐੱਮ (NAM) ਦਾ ਇਹ ਸਿਖ਼ਰ ਸੰਮੇਲਨ ਅਜਿਹੇ ਵੇਲੇ ਹੋ ਰਿਹਾ ਹੈ, ਜਦੋਂ ਅੰਤਰਰਾਸ਼ਟਰੀ ਭਾਈਚਾਰਾ ਇੱਕ ਅਜਿਹੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੇ ਕਰੋੜਾਂ ਲੋਕਾਂ ਦੇ ਜੀਵਨਾਂ ਤੇ ਉਪਜੀਵਕਾਵਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਐੱਨਏਐੱਮ (NAM) ਨੇ ਕੋਵਿਡ19 ਦੇ ਅੰਤਰਰਾਸ਼ਟਰੀ ਖ਼ਤਰੇ ਪ੍ਰਤੀ ਚਿੰਤਾ ਪ੍ਰਗਟਾਈ ਸੀ ਤੇ ਅਤੇ ਇਸ ਵਾਇਰਸ ਦਾ ਟਾਕਰਾ ਵਾਜਬ ਤਿਆਰੀ, ਰੋਕਥਾਮ, ਸਹਿਣਸ਼ੀਲਤਾਉਸਾਰੀ ਤੇ ਰਾਸ਼ਟਰੀ, ਖੇਤਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਵੱਡੇ ਤਾਲਮੇਲ ਨਾਲ ਕਰਨ ਦਾ ਸੰਕਲਪ ਲਿਆ ਸੀ।

https://pib.gov.in/PressReleseDetail.aspx?PRID=1625462

 

ਮੌਜੂਦਾ "ਆਸ਼ਿੰਕ ਕ੍ਰੈਡਿਟ ਗਰੰਟੀ ਸਕੀਮ (ਪੀਸੀਜੀਐੱਸ)" ਵਿੱਚ ਸੰਸ਼ੋਧਨ ਨੂੰ ਕੈਬਨਿਟ ਦੀ ਪ੍ਰਵਾਨਗੀ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਮੌਜੂਦਾ ਕ੍ਰੈਡਿਟ ਗਰੰਟੀ ਸਕੀਮ ਵਿੱਚ ਸੰਸ਼ੋਧਨ ਨੂੰ ਪ੍ਰਵਾਨਗੀ  ਦੇ ਦਿੱਤੀ ਹੈ।  ਇਸ ਤਹਿਤ ਜਨਤਕ ਖੇਤਰ  ਦੇ ਬੈਂਕਾਂ ਦੁਆਰਾ ਮਾਈਕ੍ਰੋ ਫਾਇਨੈਂਸ ਕੰਪਨੀਆਂਜਨਤਕ ਬੈਂਕਾਂ, ਆਵਾਸ ਵਿੱਤ‍ ਕੰਪਨੀਆਂ ਅਤੇ ਗ਼ੈਰ-ਬੈਕਿੰਗ ਵਿੱਤੀ ਕੰਪਨੀਆਂ ਦੁਆਰਾ ਇੱਕ ਸਾਲ ਤੱਕ ਦੀ ਪਰਿਪੱਕਤਾ ਮਿਆਦ ਵਾਲੇ ਉੱਚ ਰੇਟਿੰਗ ਅਤੇ ਬਿਨਾ ਰੇਟਿੰਗ ਵਾਲੇ ਸਾਖ ਪੱਤਰ ਖਰੀਦਣ ਤੇ ਪਹਿਲੀ ਵਾਰ ਹੋਣ ਵਾਲੇ 20% ਤੱਕ ਦੇ ਨੁਕਸਾਨ ਦੀ ਭਰਪਾਈ ਦੀ ਗਰੰਟੀ ਦੀ ਵਿਵਸਥਾ ਕੀਤੀ ਗਈ ਹੈ ।

https://pib.gov.in/PressReleseDetail.aspx?PRID=1625321

 

ਮੰਤਰੀ ਮੰਡਲ ਨੇ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਰਸਮੀ ਰੂਪ ਦੇਣ ਦੀ ਯੋਜਨਾਨੂੰ ਪ੍ਰਵਾਨਗੀ ਦਿੱਤੀ

ਕੇਂਦਰੀ ਮੰਤਰੀ ਮੰਡਲ ਨੇ 10,000 ਹਜ਼ਾਰ ਕਰੋੜ ਰੁਪਏ  ਦੇ ਖਰਚ ਨਾਲ ਸਰਬ ਭਾਰਤੀ ਪੱਧਰ ਉੱਤੇ ਅਸੰਗਠਿਤ ਖੇਤਰ ਲਈ ਇੱਕ ਨਵੀਂ ਕੇਂਦਰ ਪ੍ਰਾਯੋਜਿਤ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਨੂੰ ਰਸਮੀ ਰੂਪ ਦੇਣ ਦੀ ਯੋਜਨਾ  (ਐੱਫਐੱਮਈ) ਨੂੰ ਪ੍ਰਵਾਨਗੀ  ਦੇ ਦਿੱਤੀ ਹੈ।  ਇਸ ਖ਼ਰਚ ਨੂੰ 60:40  ਦੇ ਅਨਪਾਤ ਵਿੱਚ ਭਾਰਤ ਸਰਕਾਰ ਅਤੇ ਰਾਜਾਂ  ਦੇ ਦੁਆਰਾ ਸਾਂਝਾ ਕੀਤਾ ਜਾਵੇਗਾ ।

 

https://pib.gov.in/PressReleseDetail.aspx?PRID=1625320

 

 

ਕੇਂਦਰੀ ਮੰਤਰੀ ਮੰਡਲ ਨੇ 'ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ' ਦੇ ਵਿਸਤਾਰ ਨੂੰ ਪ੍ਰਵਾਨਗੀ ਦਿੱਤੀ

ਕੇਂਦਰੀ ਮੰਤਰੀ ਮੰਡਲ ਨੇ 31 ਮਾਰਚ 2020 ਤੋਂ ਅਗਲੇ ਤਿੰਨ ਵਰ੍ਹਿਆਂ ਅਰਥਾਤ 31 ਮਾਰਚ 2023 ਤੱਕ ਪ੍ਰਧਾਨ ਮੰਤਰੀ ਵਯ ਵੰਦਨਾ ਯੋਜਨਾ (ਪੀਐੱਮਵੀਵੀਵਾਈ) ਦਾ ਵਿਸਤਾਰ ਦੀ ਪ੍ਰਵਾਨਗੀ ਦੇ ਦਿੱਤੀ ਹੈ ਪੀਐੱਮਵੀਵੀਵਾਈ ਸੀਨੀਅਰ ਸਿਟੀਜ਼ਨਾਂ ਲਈ ਇੱਕ ਸਮਾਜਿਕ ਸੁਰੱਖਿਆ ਯੋਜਨਾ ਹੈ ਜੋ ਖਰੀਦ ਮੁੱਲ/ਸਲਾਨਾ ਯੋਗਦਾਨ 'ਤੇ ਸੁਨਿਸ਼ਚਿਤ ਰਿਟਰਨ ਦੇ ਅਧਾਰ ਤੇ ਉਨ੍ਹਾਂ ਨੂੰ ਨਿਊਨਤਮ ਪੈਨਸ਼ਨ ਸੁਨਿਸ਼ਚਿਤ ਕਰਵਾਉਣ ਦਾ ਇਰਾਦਾ ਰੱਖਦੀ ਹੈ।  ਇਸ ਨੇ ਸ਼ੁਰੂ ਵਿੱਚ 2020-21 ਲਈ ਹਰ ਸਾਲ 7.40 ਪ੍ਰਤੀਸ਼ਤ ਦੀ ਸੁਨਿਸ਼ਚਿਤ ਰਿਟਰਨ ਦਰ ਅਤੇ ਇਸ ਤੋਂ ਬਾਅਦ ਹਰ ਸਾਲ ਦੁਬਾਰਾ ਸਮਾਯੋਜਿਤ ਕੀਤੀ ਜਾਵੇਗੀ।

https://pib.gov.in/PressReleseDetail.aspx?PRID=1625321

 

ਕੇਂਦਰੀ ਮੰਤਰੀ ਮੰਡਲ ਨੇ  ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾਪ੍ਰਵਾਨ ਕੀਤੀ

 

ਕੇਂਦਰੀ ਮੰਤਰੀ ਮੰਡਲ ਨੇ ‘‘ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ – PMMSY) ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਹ ਯੋਜਨਾ ਭਾਰਤ ਵਿੱਚ ਮੱਛੀਪਾਲਣ ਦੇ ਟਿਕਾਊ ਤੇ ਜ਼ਿੰਮੇਵਾਰ ਵਿਕਾਸ ਰਾਹੀਂ ਨੀਲਾ ਇਨਕਲਾਬਲਿਆਉਣ ਬਾਰੇ ਹੈ,’’ ਜਿਸ ਅਧੀਨ ਹੁਣ ਤੱਕ ਦੇ ਸਭ ਤੋਂ ਵੱਡੇ 20,050 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ; ਇਸ ਵਿੱਚ ਕੇਂਦਰ ਦਾ ਹਿੱਸਾ 9,407 ਕਰੋੜ ਰੁਪਏ, ਰਾਜ ਦਾ ਹਿੱਸਾ 4,880 ਕਰੋੜ ਰੁਪਏ ਅਤੇ ਲਾਭਾਰਥੀਆਂ ਦਾ ਅੰਸ਼ਦਾਨ 5,763 ਕਰੋੜ ਰੁਪਏ ਦਾ ਹੋਵੇਗਾ। ਪੀਐੱਮਐੱਮਐੱਸਵਾਈ  (PMMSY) ਨੂੰ ਵਿੱਤੀ ਵਰ੍ਹੇ 2020–21 ਤੋਂ ਵਿੱਤੀ ਵਰ੍ਹੇ 2024–25 ਤੱਕ 5 ਸਾਲਾਂ ਦੇ ਸਮੇਂ ਵਿੱਚ ਲਾਗੂ ਕੀਤਾ ਜਾਵੇਗਾ।

 

https://pib.gov.in/PressReleseDetail.aspx?PRID=1625314

 

ਮੰਤਰੀ ਮੰਡਲ ਨੇ ਪ੍ਰਵਾਸੀਆਂ / ਫਸੇ ਹੋਏ ਪ੍ਰਵਾਸੀਆਂ ਲਈ ਅਨਾਜ ਦੀ ਵੰਡ ਲਈ ਆਤਮਨਿਰਭਰ ਭਾਰਤਪੈਕੇਜ ਨੂੰ ਪ੍ਰਵਾਨਗੀ ਦਿੱਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕਰੀਬ 8 ਕਰੋੜ ਪ੍ਰਵਾਸੀਆਂ / ਫਸੇ ਹੋਏ ਪ੍ਰਵਾਸੀਆਂ ਲਈ ਕੇਂਦਰੀ ਭੰਡਾਰ ਤੋਂ ਦੋ ਮਹੀਨੇ  (ਮਈ ਅਤੇ ਜੂਨ,  2020 )  ਤੱਕ ਪ੍ਰਤੀ ਵਿਅਕਤੀ 5 ਕਿਲੋਗ੍ਰਾਮ ਮੁਫਤ ਅਨਾਜ ਦੀ ਵੰਡ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਕਰੀਬ 2,982.27 ਕਰੋੜ ਰੁਪਏ ਦੀ ਖੁਰਾਕ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।  ਇਸ ਦੇ ਇਲਾਵਾ ਇੰਟਰਾ-ਸਟੇਟ ਟ੍ਰਾਂਸਪੋਰਟ ਅਤੇ ਲਦਾਈ - ਉਤਰਾਈ ਚਾਰਜ ਅਤੇ ਡੀਲਰਾਂ ਦੀ ਅਤਿਰਿਕਤ ਰਕਮ/ ਅਤਿਰਿਕਤ ਡੀਲਰ ਲਾਭ ਲਈ ਦਿੱਤੇ ਜਾਣ ਵਾਲੇ ਕਰੀਬ 127.25 ਕਰੋੜ ਰੁਪਏ ਦਾ ਖਰਚਾ ਪੂਰੀ ਤਰ੍ਹਾਂ ਨਾਲ ਕੇਂਦਰ ਸਰਕਾਰ ਦੇ ਦੁਆਰਾ ਕੀਤਾ ਜਾਵੇਗਾ।  ਇਸ ਸਦਕਾਭਾਰਤ ਸਰਕਾਰ ਤੋਂ ਮਿਲਣ ਵਾਲੀ ਕੁੱਲ ਅਨੁਮਾਨਿਤ ਸਬਸਿਡੀ ਕਰੀਬ 3,109.52 ਕਰੋੜ ਰੁਪਏ ਹੋਵੇਗੀ। ਇਸ ਵੰਡ ਨਾਲ ਕੋਵਿਡ-19 ਦੇ ਕਾਰਨ ਹੋਏ ਆਰਥਿਕ ਵਿਘਨ ਕਰਕੇ ਪ੍ਰਵਾਸੀਆਂ/ਫਸੇ ਹੋਏ ਪ੍ਰਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘੱਟ ਕੀਤਾ ਜਾ ਸਕੇਗਾ।

https://pib.gov.in/PressReleseDetail.aspx?PRID=1625313

 

ਮੰਤਰੀ ਮੰਡਲ ਨੇ ਐੱਨਬੀਐੱਫਸੀ / ਐੱਚਐੱਫਸੀ ਦੀ ਨਕਦੀ ਦੀ ਸਮੱਸਿਆ ਦੇ ਸਮਾਧਾਨ ਲਈ ਸਪੈਸ਼ਲ ਨਕਦੀ ਯੋਜਨਾ ਨੂੰ ਪ੍ਰਵਾਨਗੀ ਦਿੱਤੀ

ਕੇਂਦਰੀ  ਮੰਤਰੀ ਮੰਡਲ ਨੇ ਗ਼ੈਰ - ਬੈਂਕਿੰਗ ਵਿੱਤੀ ਕੰਪਨੀਆਂ ਅਤੇ ਆਵਾਸ ਵਿੱਤ ਕੰਪਨੀਆਂ ਦੀ ਨਕਦੀ ਦੀ ਸਥਿਤੀ ਵਿੱਚ ਸੁਧਾਰ ਲਈ ਵਿੱਤ ਮੰਤਰਾਲੇ  ਦੁਆਰਾ ਉਨ੍ਹਾਂ  ਦੇ  ਵਾਸਤੇ ਇੱਕ ਨਵੀਂ ਸਪੈਸ਼ਲ ਨਕਦੀ ਯੋਜਨਾ ਸ਼ੁਰੂ ਕਰਨ  ਦੇ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ  ਦੇ ਦਿੱਤੀ ਹੈ। ਸਰਕਾਰ ਲਈ ਇਸ ਦਾ ਸਿੱਧਾ ਵਿੱਤੀ ਇਰਾਦਾ 5 ਕਰੋੜ ਰੁਪਏ ਹੈ ਜੋ ਵਿਸ਼ੇਸ਼ ਉਦੇਸ਼ ਵਾਹਨ (ਐੱਸਪੀਡਬਲਿਊਲਈ ਇਕੁਇਟੀ ਯੋਗਦਾਨ ਹੋ ਸਕਦਾ ਹੈ।  ਇਸ ਦੇ ਇਲਾਵਾਸਰਕਾਰ ਲਈ ਇਸ ਵਿੱਚ ਸ਼ਾਮਲ ਗਰੰਟੀ ਸ਼ੁਰੂ ਹੋਣ ਤੱਕ ਕੋਈ ਵਿੱਤੀ ਪ੍ਰਭਾਵ ਨਹੀਂ ਹੈ।  ਹਾਲਾਂਕਿਅਜਿਹਾ ਹੋਣ ਤੇ ਸਰਕਾਰ  ਦੀ ਜ਼ਿੰਮੇਵਾਰੀ ਦੀ ਸੀਮਾ ਡਿਫਾਲਟ ਰਕਮ  ਦੇ ਬਰਾਬਰ ਹੁੰਦੀ ਹੈ ਜੋ ਕਿ ਗਰੰਟੀ ਦੀ ਉੱਚਤਮ ਸੀਮਾ ਤੇ ਨਿਰਭਰ ਕਰਦੀ ਹੈ। ਕੁੱਲ ਗਰੰਟੀ ਦੀ ਉੱਚਤਮ ਸੀਮਾ 30, 000 ਕਰੋੜ ਰੁਪਏ ਤੈਅ ਕੀਤੀ ਗਈ ਹੈ ਜੋ ਜ਼ਰੂਰਤ  ਦੇ ਅਨੁਸਾਰ ਲੋੜੀਂਦੀ ਰਕਮ ਤੱਕ ਵਧਾਈ ਜਾ ਸਕਦੀ ਹੈ।

https://pib.gov.in/PressReleseDetail.aspx?PRID=1625321

 

ਮੰਤਰੀ ਮੰਡਲ ਨੇ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ (ਈਸੀਐੱਲਜੀਐੱਸ) ਦੀ ਸ਼ੁਰੂਆਤ ਕਰਕੇ ਤਿੰਨ ਲੱਖ ਕਰੋੜ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਨੂੰ ਪ੍ਰਵਾਨਗੀ ਦਿੱਤੀ

 

ਮੰਤਰੀ ਮੰਡਲ ਨੇ ਯੋਗ ਐੱਮਐੱਸਐੱਮਈ ਅਤੇ ਇਛੁੱਕ ਮੁਦਰਾ ਕਰਜ਼ਦਾਰਾਂ ਨੂੰ ਤਿੰਨ ਲੱਖ ਕਰੋੜ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਲਈ ਐਮਰਜੈਂਸੀ ਕ੍ਰੈਡਿਟ ਲਾਈਨ ਗਰੰਟੀ ਯੋਜਨਾਦੀ ਪ੍ਰਵਾਨਗੀ ਦਿੱਤੀ। ਯੋਜਨ ਤਹਿਤ, ਰਾਸ਼ਟਰੀ ਕ੍ਰੈਡਿਟ ਗਰੰਟੀ ਟਰੱਸਟੀ ਕੰਪਨੀ ਲਿਮਿਟਿਡ (ਐੱਨਸੀਜੀਟੀਸੀ) ਦੁਆਰਾ ਯੋਗ ਐੱਮਐੱਸਐੱਮਈ ਅਤੇ ਇਛੁੱਕ ਕਰਜ਼ਦਾਰਾਂ ਨੂੰ ਗਰੰਟੀ ਯੁਕਤ ਐਮਰਜੈਂਸੀ ਕ੍ਰੈਡਿਟ ਲਾਈਨ (ਜੀਈਸੀਐੱਲ) ਸੁਵਿਧਾ ਦੇ ਰੂਪ ਵਿੱਚ ਤਿੰਨ ਲੱਖ ਰੁਪਏ ਤੱਕ ਦੀ ਅਤਿਰਿਕਤ ਫੰਡਿੰਗ ਲਈ 100% ਗਰੰਟੀ ਕਰਵੇਜ ਉਪਲੱਬਧ ਕਰਵਾਈ ਜਾਵੇਗੀ।

https://pib.gov.in/PressReleseDetail.aspx?PRID=1625306

 

ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦੀ ‘1 ਕਰੋੜਵੀਂਲਾਭਾਰਥੀ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ ਉੱਤੇ ਪ੍ਰਸੰਨ‍ਤਾ ਪ੍ਰਗਟਾਈ ਕਿ ਆਯੁਸ਼ਮਾਨ ਭਾਰਤਤਹਿਤ ਲਾਭਾਰਥੀਆਂ ਦੀ ਸੰਖਿਆ ਇੱਕ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਪ੍ਰਧਾਨ ਮੰਤਰੀ ਨੇ ਟਵੀਟਾਂ ਦੀ ਇੱਕ ਲੜੀ ਵਿੱਚ ਕਿਹਾ ਹੈ ਕਿ ਹਰ ਭਾਰਤੀ ਇਸ ਉੱਤੇ ਮਾਣ ਮਹਿਸੂਸ ਕਰੇਗਾ ਕਿ ਇਹ ਸੰਖਿਆ 1 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ । ਉਨ੍ਹਾਂ ਨੇ ਕਿਹਾ, "ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਸ ਪਹਿਲ ਦਾ ਅਣਗਿਣਤ ਲੋਕਾਂ ਦੇ ਜੀਵਨ ਉੱਤੇ ਸਕਾਰਾਤਮਕ ਪ੍ਰਭਾਵ ਪਿਆ ਹੈ। ਮੈਂ ਸਾਰੇ ਲਾਭਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ। ਮੈਂ ਉਨ੍ਹਾਂ ਦੀ ਚੰਗੀ ਸਿਹਤ ਦੇ ਲਈ ਮੰਗਲ-ਕਾਮਨਾ ਵੀ ਕਰਦਾ ਹਾਂ।"

https://pib.gov.in/PressReleseDetail.aspx?PRID=1625278

ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ 20 ਦਿਨਾਂ ਵਿੱਚ, 23.5 ਲੱਖ ਤੋਂ ਵੱਧ ਯਾਤਰੀਆਂ ਨੂੰ ਆਪਣੇ ਗ੍ਰਹਿ ਰਾਜਾਂ ਵਿੱਚ ਪਹੁੰਚਾਇਆ ਹੈ

20 ਮਈ 2020 (10.00 ਵਜੇ ਸਵੇਰੇ) ਤੱਕ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਕੁੱਲ 1773 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ ਹਨ। ਇਨ੍ਹਾਂਸ਼੍ਰਮਿਕ ਸਪੈਸ਼ਲਟ੍ਰੇਨਾਂ ਰਾਹੀਂ 23.5 ਲੱਖ ਤੋਂ ਵੱਧ ਯਾਤਰੀ ਆਪਣੇ ਗ੍ਰਹਿ ਰਾਜ ਪਹੁੰਚ ਚੁੱਕੇ ਹਨ। ਕੱਲ੍ਹ ਯਾਨੀ ਕਿ 19 ਮਈ ਨੂੰ 2.5 ਲੱਖ ਤੋਂ ਵੱਧ ਯਾਤਰੀਆਂ ਨਾਲ, ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਰਿਕਾਰਡ ਕੁੱਲ 205 “ਸ਼੍ਰਮਿਕ ਸਪੈਸ਼ਲਟ੍ਰੇਨਾਂ ਚਲਾਈਆਂ ਗਈਆਂ। ਇਹ 1773 ਟ੍ਰੇਨਾਂ ਵੱਖ-ਵੱਖ ਰਾਜਾਂ ਆਂਧਰ ਪ੍ਰਦੇਸ਼, ਬਿਹਾਰ, ਚੰਡੀਗੜ੍ਹ ਯੂਟੀ, ਦਿੱਲੀ, ਗੋਆ, ਗੁਜਰਾਤ, ਹਰਿਆਣਾ, ਜੰਮੂ ਅਤੇ ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੁਦੂਚੇਰੀ ਯੂਟੀ, ਪੰਜਾਬ, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮ ਬੰਗਾਲ ਤੋਂ ਚਲਾਈਆਂ ਗਈਆ ਹਨ।

https://pib.gov.in/PressReleseDetail.aspx?PRID=1625335

ਭਾਰਤੀ ਰੇਲਵੇ 1 ਜੂਨ, 2020 ਤੋਂ 200 ਸਮਾਂ ਸਾਰਣੀ ਦੇ ਨਾਲ ਰੋਜ਼ਾਨਾ ਨਵੀਆਂ ਟ੍ਰੇਨਾਂ ਸ਼ੁਰੂ ਕਰੇਗੀ ; ਸ਼੍ਰਮਿਕ ਟ੍ਰੇਨਾਂ ਦੀ ਸੰਖਿਆ ਦੁੱਗਣੀ ਕਰੇਗੀ।

 

ਭਾਰਤੀ ਰੇਲਵੇ ਨੇ ਪ੍ਰਵਾਸੀਆਂ ਨੂੰ ਹੋਰ ਜ਼ਿਆਦਾ ਰਾਹਤ ਪਹੁੰਚਾਉਣ ਦੇ ਲਈ ਸ਼੍ਰਮਿਕ ਟ੍ਰੇਨਾਂ ਦੀ ਸੰਖਿਆ ਦੁੱਗਣੀ  ਕਰਨ ਦੀ ਯੋਜਨਾ ਬਣਾਈ ਹੈ। ਇਨ੍ਹਾਂ "ਸ਼੍ਰਮਿਕ ਸਪੈਸ਼ਲ" ਟ੍ਰੇਨਾਂ ਤੋਂ ਇਲਾਵਾ, ਭਾਰਤੀ ਰੇਲਵੇ 1 ਜੂਨ 2020 ਤੋਂ ਸਮਾਂ ਸਾਰਣੀ ਦੇ ਨਾਲ 200 ਨਵੀਆਂ ਟ੍ਰੇਨਾਂ ਸ਼ੁਰੂ ਕਰ ਰਹੀ ਹੈ। ਇਨ੍ਹਾਂ ਟ੍ਰੇਨਾਂ ਦੇ ਮਾਰਗ ਅਤੇ ਸਮੇਂ ਦੀ ਜਲਦੀ ਜਾਣਕਾਰੀ ਦਿੱਤੀ ਜਾਵੇਗੀ। ਬੁਕਿੰਗ ਕੇਵਲ ਔਨਲਾਈਨ ਹੋਵੇਗੀ ਅਤੇ ਕੁਝ ਦਿਨਾਂ ਤੱਕ ਸ਼ੁਰੂ ਹੋ ਜਾਵੇਗੀ।

For details: https://pib.gov.in/PressReleseDetail.aspx?PRID=1625228

 

ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਹਿਤਾਂ ਨੂੰ  ਧਿਆਨ ਵਿੱਚ ਰੱਖਦੇ ਹੋਏ, 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਲੌਕਡਾਊਨ ਉਪਾਵਾਂ ਵਿੱਚ ਛੂਟ ਦਿੱਤੀ ਗਈ ਹੈ : ਸ਼੍ਰੀ ਅਮਿਤ ਸ਼ਾਹ

ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਅਕਾਦਮਿਕ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਫੈਸਲਾ ਲਿਆ ਗਿਆ ਹੈ ਕਿ ਲੌਕਡਾਊਨ ਉਪਾਵਾਂ ਤੋਂ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਕਰਵਾਉਣ ਦੀ ਛੂਟ ਦੇ ਦਿੱਤੀ ਜਾਏ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਟਵੀਟ ਕੀਤਾ ਹੈ। ਕਿਉਂਕਿ ਲੌਕਡਾਊਨ ਉਪਾਵਾਂ 'ਤੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਸਕੂਲਾਂ ਨੂੰ ਖੋਲ੍ਹਣ 'ਤੇ ਰੋਕ ਲਗਾ ਦਿੱਤੀ ਸੀ, ਰਾਜ ਸਿੱਖਿਆ ਬੋਰਡ/ਸੀਬੀਐੱਸਈ/ਆਈਸੀਐੱਸਈ ਆਦਿ ਦੁਆਰਾ ਕਰਵਾਈਆਂ ਜਾਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਸਲਾਨਾ ਬੋਰਡ ਪ੍ਰੀਖਿਆਵਾਂ ਨਿਲੰਬਿਤ ਕਰ ਦਿੱਤੀਆਂ ਗਈਆਂ ਸਨ। ਬੋਰਡ ਪ੍ਰੀਖਿਆਵਾਂ ਕਰਵਾਉਣ ਦੇ ਲਈ ਰਾਜ ਸਰਕਾਰਾਂ ਅਤੇ ਸੀਬੀਐੱਸਈ ਤੋਂ ਬੇਨਤੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ 'ਤੇ ਗੌਰ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ ਤਾਕਿ ਪ੍ਰੀਖਿਆਵਾਂ ਕਰਵਾਉਣ ਦੇ ਲਈ ਸ਼ਰਤਾਂ ਦਾ ਪਾਲਣ ਕੀਤਾ ਜਾ ਸਕੇ।

https://pib.gov.in/PressReleseDetail.aspx?PRID=1625371

ਕੋਵਿਡ-19 ਮਹਾਮਾਰੀ ਦੌਰਾਨ ਕਰਮਚਾਰੀਆਂ ਤੇ ਨਿਯੁਕਤੀਕਾਰਾਂ ਦੇ ਹੱਥ ਅਧਿਕ ਨਕਦੀ ਸੁਨਿਸ਼ਚਿਤ ਕਰਨ ਲਈ ਈਪੀਐੱਫਓ ਦੁਆਰਾ ਜਾਰੀ ਅਧਿਸੂਚਨਾ ਨਾਲ ਈਪੀਐੱਫ ਅੰਸ਼ਦਾਨ ਦੀ ਦਰ ਵਿੱਚ ਕਮੀ ਕਰਕੇ 10% ਕੀਤੀ ਗਈ

ਕੇਂਦਰ ਸਰਕਾਰ ਦੁਆਰਾ 13 ਮਈ 2020 ਨੂੰ ਈਪੀਐੱਫ ਐਂਡ ਐੱਮਪੀ ਐਕਟ, 1952 ਅਧੀਨ ਆਉਂਦੇ ਹਰੇਕ ਸ਼੍ਰੇਣੀ ਦੀਆਂ ਸਥਾਪਨਾਵਾਂ ਲਈ ਮਈ 2020, ਜੂਨ 2020 ਅਤੇ ਜੁਲਾਈ 2020 ਦੀਆਂ ਤਨਖ਼ਾਹਾਂ ਲਈ ਯੋਗਦਾਨ ਦੀ ਵਿਧਾਨਕ ਦਰ ਨੂੰ 12 % ਤੋਂ ਘਟਾ ਕੇ 10 % ਕਰਨ ਦਾ ਕੀਤਾ ਐਲਾਨ ਆਤਮਨਿਰਭਰ ਭਾਰਤ ਪੈਕੇਜ ਦਾ ਹਿੱਸਾ ਹੈਯੋਗਦਾਨ ਦੀ ਘਟਾਈ ਹੋਈ ਉਪਰੋਕਤ ਦਰ ਕੇਂਦਰ ਅਤੇ ਰਾਜ ਜਨਤਕ ਖੇਤਰ ਉੱਦਮਾਂ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੁਆਰਾ ਚਲਾਏ ਜਾ ਰਹੇ, ਜਾਂ ਇਨ੍ਹਾਂ ਦੇ ਕੰਟਰੋਲ ਹੇਠ ਚਲ ਰਹੇ ਜਾਂ ਇਨ੍ਹਾਂ ਦੇ ਕੰਟਰੋਲ ਅਧੀਨ ਅਦਾਰਿਆਂ 'ਤੇ ਲਾਗੂ ਨਹੀਂ ਹੋਵੇਗੀ। ਇਹ ਅਦਾਰੇ ਮੂਲ ਤਨਖ਼ਾਹ ਦੀ 12 % ਹਿੱਸੇਦਾਰੀ ਅਤੇ ਮਹਿੰਗਾਈ ਭੱਤਾ ਜਾਰੀ ਰੱਖਣਗੇ।

https://pib.gov.in/PressReleseDetail.aspx?PRID=1625152

 

ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਗਡਕਰੀ ਨੇ ਕੋਵਿਡ ਦੇ ਬਾਅਦ ਦੀ ਸਥਿਤੀ ਨਾਲ ਮੁਕਾਬਲਾ ਕਰਨ ਦੇ ਲਈ ਟੈਕਨੋਲੋਜੀ ਅੱਪਗ੍ਰੇਡੇਸ਼ਨ ਅਤੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ 'ਤੇ ਜ਼ੋਰ ਦਿੱਤਾ

 

ਕੇਂਦਰੀ ਸੂਖਮ,ਲਘੂ ਅਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕੋਵਿਡ ਦੇ ਬਾਅਦ ਦੀ ਸਥਿਤੀ ਵਿੱਚ ਅੱਗੇ ਵਧਣ ਦੇ ਲਈ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਨੂੰ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰਨ ਅਤੇ ਟੈਕਨੋਲੋਜੀ ਅੱਪਗ੍ਰੇਡੇਸ਼ਨ 'ਤੇ ਵਿਚਾਰ ਕਰਨ ਦਾ ਸੱਦਾ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਸੂਖਮ,ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਖੇਤਰ ਦੇ ਲਈ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਰਾਹਤ ਪੈਕੇਜ ਦਾ ਉਪਯੋਗ ਦਰਮਿਆਨੇ ਅਤੇ ਲਘੂ ਉਦਯੋਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਤਾਕਿ ਉਹ ਫਿਰ ਤੋਂ ਆਪਣੀਆਂ ਗਤੀਵਿਧੀਆਂ ਸ਼ੂਰੂ ਕਰ ਸਕਣ। ਅੱਜ ਨਾਗਪੁਰ ਤੋਂ ਦੋ ਅਲੱਗ-ਅਲੱਗ ਵੀਡੀਓ ਕਾਨਫਰੰਸ ਜ਼ਰੀਏ ਕਨਫੈੱਡਰੇਸ਼ਨ ਆਵ੍ ਫਰੀਦਾਬਾਦ ਐਸੋਸੀਏਸ਼ਨ ਅਤੇ ਮਟੀਰੀਅਲ ਰਿਸਾਈਕਲਿੰਗ ਅੇਸੋਸੀਏਸ਼ਨ ਆਵ੍ ਇੰਡੀਆ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਸ਼੍ਰੀ ਗਡਕਰੀ ਨੇ ਕਿਹਾ, ਇਹ ਪੈਕੇਜ ਸਥਾਨਕ ਸਵਦੇਸ਼ੀ ਉਦਯੋਗ ਨੂੰ ਨਵੇਂ ਜੀਵਨ ਦੀ ਊਰਜਾ ਦੇਵੇਗਾ।

https://pib.gov.in/PressReleseDetail.aspx?PRID=1625431

 

15ਵੇਂ ਵਿੱਤ ਕਮਿਸ਼ਨ ਦੀ ਸਿਹਤ ਖੇਤਰ ਨਾਲ ਸਬੰਧਿਤ ਆਪਣੇ ਉੱਚ ਪੱਧਰੀ ਸਮੂਹ ਨਾਲ ਮੀਟਿੰਗ।

 

15ਵੇਂ ਵਿੱਤ ਕਮਿਸ਼ਨ ਦੀ ਸਿਹਤ ਖੇਤਰ ਨਾਲ ਸਬੰਧਤ ਆਪਣੇ ਉੱਚ ਪੱਧਰੀ ਸਮੂਹ(ਐੱਚ ਐੱਲ ਜੀ) ਨਾਲ 21 ਮਈ 2020 ਨੂੰ ਵਰਚੁਅਲ ਕਾਨਫ਼ਰੰਸ ਰਾਹੀਂ ਮੀਟਿੰਗ ਹੋਵੇਗੀ। 15ਵੇਂ ਵਿੱਤ ਕਮਿਸ਼ਨ ਵੱਲੋਂ ਸਿਹਤ ਖੇਤਰ ਨਾਲ ਸਬੰਧਤ ਉੱਚ ਪੱਧਰੀ ਸਮੂਹ ਦਾ ਗਠਨ ਮਈ 2018 ਵਿੱਚ ਏਮਸ ਦੇ ਨਿਦੇਸ਼ਕ ਡਾ. ਰਣਦੀਪ ਗੁਲੇਰੀਆ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ ਸੀ ਅਤੇ ਇਸ ਵਿੱਚ ਸਿਹਤ ਖੇਤਰ ਦੇ ਪ੍ਰਮੁੱਖ  ਕਾਰੋਬਾਰੀ ਸ਼ਾਮਿਲ ਸਨ। ਇਸ ਸਮੂਹ ਨੇ ਅਗਸਤ 2019 ਵਿੱਚ ਆਪਣੀ ਅੰਤ੍ਰਿਮ ਰਿਪੋਰਟ ਪੇਸ਼ ਕਰ ਦਿੱਤੀ ਸੀ ਅਤੇ ਉਸ ਦੀਆਂ ਕੁਝ ਪ੍ਰਮੁੱਖ ਸਿਫਾਰਸ਼ਾਂ ਨੂੰ 15ਵੇਂ ਵਿੱਤ ਕਮਿਸ਼ਨ ਦੀ ਸਾਲ 2020-21 ਦੀ ਪਹਿਲੀ ਰਿਪੋਰਟ ਵਿੱਚ ਸ਼ਾਮਿਲ ਕੀਤਾ ਗਿਆ ਸੀ। 15ਵੇਂ ਵਿੱਤ ਕਮਿਸ਼ਨ ਨੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ ਵਰਤਮਾਨ ਵਿੱਚ ਜਾਰੀ ਕੋਵਿਡ-19 ਸੰਕਟ ਦੇ ਕਾਰਨ ਉਪਜੇ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਸ ਐੱਚ ਐੱਲ ਜੀ ਦੀ ਮੀਟਿੰਗ ਮੁੜ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

https://pib.gov.in/PressReleseDetail.aspx?PRID=1625371

ਕੋਰੋਨਾ ਪ੍ਰਬੰਧਨ ਦਾ ਨੌਰਥ-ਈਸਟ ਮਾਡਲ

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਦੁਆਰਾ ਕੋਰੋਨਾ ਪ੍ਰਬੰਧਨ ਤੇ ਲਿਖਿਆ ਲੇਖ ਹੇਠਾਂ ਦਿੱਤਾ ਗਿਆ ਹੈ।

https://pib.gov.in/PressReleseDetail.aspx?PRID=1625332

 

ਕੌਇਰ ਜੀਓ ਟੈਕਸਟਾਈਲਸ  ਨੂੰ ਗ੍ਰਾਮੀਣ ਸੜਕ ਨਿਰਮਾਣ ਲਈ ਹਰੀ ਝੰਡੀ ਮਿਲੀ

ਕੌਇਰ ਜੀਓ ਟੈਕਸਟਾਈਲ ਜੋ ਕਿ ਇੱਕ ਮੁਸਾਮਦਾਰ ਫੈਬ੍ਰਿਕ, ਕੁਦਰਤੀ, ਮਜ਼ਬੂਤ, ਬਹੁਤ ਹੀ ਟਿਕਾਊ, ਟੁੱਟ-ਭੰਨ੍ਹ, ਮੋੜ ਤੇ ਨਮੀ ਪ੍ਰਤੀਰੋਧੀ ਹੈ ਅਤੇ ਕਿਸੇ ਵੀ ਜੀਵਾਣੂ ਦੇ ਹਮਲੇ ਤੋਂ ਮੁਕਤ ਹੈ, ਨੂੰ ਆਖਿਰਕਾਰ ਗ੍ਰਾਮੀਣ ਸੜਕ ਨਿਰਮਾਣ ਲਈ ਇੱਕ ਚੰਗੀ ਸਮੱਗਰੀ ਦੇ ਤੌਰ ਤੇ ਸਵੀਕਾਰ ਕੀਤਾ ਗਿਆ ਹੈ। ਪੀਐੱਮਜੀਐੱਸਵਾਈ-III ਦੇ ਅਧੀਨ ਗ੍ਰਾਮੀਣ ਸੜਕਾਂ ਦੇ ਨਿਰਮਾਣ ਲਈ ਕੌਇਰ ਜੀਓ ਟੈਕਸਟਾਈਲਸ ਦੀ ਵਰਤੋਂ ਕੀਤੀ ਜਾਵੇਗੀ ਵਿਕਾਸ ਬਾਰੇ ਬੋਲਦਿਆਂ, ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ, ਜਿਨ੍ਹਾਂ ਦਾ ਕਿ ਕੌਇਰ ਫਾਈਬਰ ਦੀ ਵਿਕਲਪਿਕ ਵਰਤੋਂ ਦੀ ਪੜਚੋਲ  ਦੇ ਪਿੱਛੇ ਹੱਥ ਰਿਹਾ ਹੈ,ਨੇ ਕਿਹਾ ਹੈ, “ਇਹ ਬਹੁਤ ਮਹੱਤਵਪੂਰਨ ਵਿਕਾਸ ਹੈ ਕਿਉਂਕਿ ਅਸੀਂ ਹੁਣ ਸੜਕ ਨਿਰਮਾਣ ਵਿੱਚ ਕੋਇਰ ਜੀਓ ਟੈਕਸਟਾਈਲਸ ਇਸਤੇਮਾਲ ਕਰਨ ਵਿੱਚ ਸਫ਼ਲ ਹੋਏ ਹਾਂ।  ਇਸ ਫੈਸਲੇ ਨਾਲ ਕੌਇਰ ਉਦਯੋਗ ਨੂੰ ਖ਼ਾਸ ਕਰਕੇ ਕੋਵਿਡ-19 ਮਹਾਮਾਰੀ ਦੇ ਮੁਸ਼ਕਿਲ ਸਮੇਂ ਵਿੱਚ ਵੱਡਾ ਹੁਲਾਰਾ ਮਿਲੇਗਾ।"

https://pib.gov.in/PressReleseDetail.aspx?PRID=1625286

 

 

ਪੀਆਈਬੀ  ਦਫ਼ਤਰਾਂ ਤੋਂ ਮਿਲੇ ਇਨਪੁਟ

                                          

 • ਪੰਜਾਬ: 200 ਵੀਂ ਟ੍ਰੇਨ 19.05.2020 ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋ ਰਹੀ ਹੈ,ਪੰਜਾਬ ਸਰਕਾਰ ਨੇ ਹੁਣ ਤੱਕ 2,50,000 ਤੋਂ ਵੱਧ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਭੇਜਿਆ ਹੈ।ਸਭ ਤੋਂ ਵੱਧ ਰੇਲਾਂ ਯੂ ਪੀ,ਅਤੇ ਉਸ ਤੋਂ ਬਾਅਦ ਬਿਹਾਰ ਅਤੇ ਝਾਰਖੰਡ ਨੂੰ ਭੇਜੀਆਂ ਗਈਆਂ।ਪੰਜਾਬ ਸਰਕਾਰ ਨੇ ਛੱਤੀਸਗੜ੍ਹ, ਮਣੀਪੁਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੱਛਮ ਬੰਗਾਲ ਅਤੇ ਆਂਧਰ ਪ੍ਰਦੇਸ਼ ਨੂੰ ਵੀ ਟ੍ਰੇਨਾਂ ਭੇਜੀਆਂ ਹਨ।ਮੁੱਖ ਮੰਤਰੀ ਨੇ ਰਾਜ ਵਿੱਚ ਕੱਮ ਕਰਦੇ ਸਾਰੇ ਪ੍ਰਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਸੰਕਟ ਖਤਮ ਹੁੰਦਾ ਹੈ ਤਾਂ ਗ੍ਰਹਿ ਰਾਜਾਂ ਤੱਕ ਜਾਣ ਵਾਲੇ ਹਰੇਕ ਕਾਮੇ ਨੂੰ ਸਹਾਇਤਾ ਤੇ ਸਹਿਯੋਗ ਦਿੱਤਾ ਜਾਵੇਗਾ।

 

 • ਹਰਿਆਣਾ:  ਹਰਿਆਣਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਲੌਕਡਾਊਨ 4.0 ਦੌਰਾਨ ਵਾਹਨਾਂ ਵਿੱਚ ਸਵਾਰੀਆਂ ਦੀ ਸਮਰੱਥਾ ਹੱਦ ਲਈ ਨਿਰਦੇਸ਼ ਜਾਰੀ ਕੀਤੇ ਹਨ। ਸੀਮਿਤ ਜ਼ੋਨਾਂ ਵਿੱਚ ਆਵਾਜਾਈ ਲਈ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ ਅਤੇ ਸਿਰਫ ਐਮਰਜੰਸੀ ਅਤੇ ਜ਼ਰੂਰੀ ਵਸਤਾਂ/ਸੇਵਾਵਾਂ ਨੂੰ ਹੀ ਆਗਿਆ ਦਿੱਤੀ ਗਈ ਹੈ। ਮੂੰਹ ਢਕਣ ਨੂੰ ਲਾਜ਼ਮੀ ਕੀਤਾ ਗਿਆ ਹੈ। ਸਮਾਜਿਕ ਦੂਰੀ ਨੂੰ ਹਰ ਸਮੇਂ ਸਾਰੇ ਲੋਕਾਂ ਵਲੋਂ ਅਪਣਾਇਆ ਜਾਵੇਗਾ।ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਕੋਵਿਡ 19 ਦੇ ਫੈਲਾਅ ਨੂੰ ਰੋਕਣ ਸਬੰਧੀ ਹਿਦਾਇਤਾਂ ਅਨੁਸਾਰ ਹਰਿਆਣਾ ਸਰਕਾਰ ਨੇ ਲੌਕਡਾਊਨ ਦੇ ਚੌਥੇ ਗੇੜ ਤਹਿਤ ਰਾਜ ਅਤੇ ਚੰਡੀਗੜ੍ਹ ਵਿੱਚ ਸਰਕਾਰੀ  ਦਫ਼ਤਰ ਖੋਲ੍ਹਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਗਰੁੱਪ ਏ ਅਤੇ ਬੀ ਦੇ 100 % ਅਤੇ ਗਰੁੱਪ ਸੀ ਅਤੇ ਡੀ ਦੇ 50 % ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ।

 

 • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਉੱਤਰ ਪੂਰਬ ਦੇ ਰਾਜਾਂ ਵਿੱਚ ਫਸੇ ਹਿਮਾਚਲ ਪ੍ਰਦੇਸ਼,ਪੰਜਾਬ ਅਤੇ ਹਰਿਆਣਾ ਦੇ ਪ੍ਰਵਾਸੀ ਕਾਮਿਆਂ ਨੂੰ ਵਾਪਸ ਲਿਆਉਣ ਲਈ ਇੱਕ ਸਾਂਝੀ ਰੇਲਗੱਡੀ ਚਲਾਉਣ ਵਿੱਚ ਤਾਲਮੇਲ ਬਣਾਉਣ ਦੀ ਬੇਨਤੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸੜਕ ਮਾਰਗ ਰਾਹੀਂ ਉੱਤਰ ਪੂਰਬੀ ਰਾਜਾਂ ਤੋਂ ਹਿਮਾਚਲ ਪ੍ਰਦੇਸ਼ ਤੱਕ ਆਵਾਜਾਈ ਸੰਭਵ ਨਹੀਂ ਹੈ ਇਸ ਲਈ ਪ੍ਰਵਾਸੀਆਂ ਨੂੰ ਉਨ੍ਹਾਂ ਰਾਜਾਂ ਵਿੱਚੋਂ ਕੱਢਣ ਲਈ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ।ਇਸ ਲਈ ਉੱਤਰ ਪੂਰਬੀ ਰਾਜਾਂ ਵਿੱਚੋਂ ਪ੍ਰਵਾਸੀਆਂ ਨੂੰ ਕੱਢਣ ਸਬੰਧੀ ਮਾਮਲੇ ਨੂੰ ਸਾਂਝੇ ਤੌਰ ਤੇ ਭਾਰਤੀ ਰੇਲਵੇ ਕੋਲ ਉਠਾਇਆ ਜਾਣਾ ਚਾਹੀਦਾ ਹੈ।

 

 • ਅਰੁਣਾਚਲ ਪ੍ਰਦੇਸ਼:  ਰਾਜ ਸਰਕਾਰ ਕੋਵਿਡ 19 ਦੀ ਟੈਸਟਿੰਗ ਲਈ ਚਾਰ ਹੋਰ ਟਰੂਨੈਟ (TRUENAT) ਮਸ਼ੀਨਾਂ ਖਰੀਦ ਰਹੀ ਹੈ।

 

 • ਅਸਾਮ:  ਮੁੱਖ ਮੰਤਰੀ ਨੇ ਗੁਵਾਹਾਟੀ ਵਿੱਚ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਦ੍ਰਿਸ਼ਟੀਕੋਣ ਤਹਿਤ ਬੈੰਕਿੰਗ ਅਤੇ ਲੈਂਡਿੰਗ ਪ੍ਰਣਾਲੀ ਨੂੰ ਮਜਬੂਤ ਕਰਨ ਲਈ ਬੈਂਕ ਅਧਿਕਾਰੀਆਂ ਨਾਲ ਸਪੈਸ਼ਲ ਰਾਜ ਪੱਧਰੀ ਬੈਂਕਰ ਕਮੇਟੀ ਦੀ ਪ੍ਰਧਾਨਗੀ ਕੀਤੀ।

 

 • ਮਣੀਪੁਰ:  ਰਾਜ ਸਰਕਾਰ ਨੇ ਕੋਵਿਡ 19 ਦੀ ਟੈਸਟਿੰਗ ਦਾ ਦਾਇਰਾ ਕੇਵਲ ਲੱਛਣਾਂ ਵਾਲੇ ਮਰੀਜ਼ਾਂ ਤੱਕ ਨਹੀਂ ਬਲਕਿ ਦੂਜੇ ਰਾਜਾਂ ਤੋਂ ਆਉਣ ਵਾਲਿਆਂ ਤੱਕ ਵਧਾਇਆ ਹੈ।ਹੁਣ ਤੱਕ 2743 ਟੈਸਟ ਕੀਤੇ ਗਏ ਹਨ ਜਿਨ੍ਹਾਂ ਦੀ ਪਾਜ਼ਿਟਿਵ ਦਰ 0.32% ਹੈ

 

 • ਨਾਗਾਲੈਂਡ:  ਰਾਜ ਮੰਤਰੀ ਮੰਡਲ ਨੇ ਦੀਮਾਪੁਰ ਵਿੱਚਲੇ ਉੱਤਰ ਪੂਰਬ ਦੇ ਸਪੈਸ਼ਲ ਆਰਥਿਕ ਜ਼ੋਨ ਨੂੰ ਮੁੱਖ ਇਕਾਂਤਵਾਸ ਕੇਂਦਰ ਵਜੋਂ ਤਿਆਰ ਕੀਤਾ ਹੈ। ਇਸ ਵਿੱਚ 6000 ਤੋਂ ਵੱਧ ਲੋਕਾਂ ਨੂੰ ਰੱਖਿਆ ਜਾ ਸਕਦਾ ਹੈ।

 

 • ਸਿੱਕਮ:  ਪੂਰਬ ਸਿੱਕਮ ਦੇ ਜ਼ਿਲ੍ਹਾ ਕਲੈਕਟਰ ਨੇ ਜ਼ਿਲ੍ਹਾ ਟਾਸਕ ਫੋਰਸ ਦੇ ਅਧਿਕਾਰੀਆਂ ਸਮੇਤ ਰੰਗਪੋ ਗੋਲੀ ਮੈਦਾਨ ਵਿੱਚ ਵਾਪਸ ਆਉਣ ਵਾਲਿਆਂ ਲਈ ਬਣਾਏ ਵਾਧੂ ਸਕ੍ਰੀਨਿੰਗ ਕੇਂਦਰ ਦਾ ਦੌਰਾ ਕੀਤਾ।

 

 • ਤ੍ਰਿਪੁਰਾ:  ਸਪੈਸ਼ਲ ਸ਼੍ਰਮਿਕ ਟ੍ਰੇਨ 1584 ਯਾਤਰੀਆਂ ਨੂੰ ਲੈਕੇ ਅਗਰਤਲਾ ਤੋਂ ਪ੍ਰਯਾਗਰਾਜ ਲਈ ਰਵਾਨਾ ਹੋਈ।ਰੇਲ ਵਿੱਚ ਸਵਾਰ ਹੋਣ ਤੋਂ ਪਹਿਲਾਂ ਸਾਰੇ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਮੁਫ਼ਤ ਭੋਜਨ ਅਤੇ ਪਾਣੀ ਵੀ ਉਪਲਬਧ ਕਰਵਾਇਆ ਗਿਆ।

 

 • ਕੇਰਲ:  ਕੇਂਦਰ ਨੇ ਕੇਰਲ ਨੂੰ ਸਕੂਲ ਪ੍ਰੀਖਿਆਵਾਂ ਲੈਣ ਦੀ ਆਗਿਆ ਦੇ  ਦਿੱਤੀ ਹੈ।ਸੀਮਤ ਜ਼ੋਨਾਂ ਵਿੱਚ ਪ੍ਰੀਖਿਆ ਕੇਂਦਰ ਨਹੀਂ ਹੋਣਗੇ ਅਤੇ ਵਿਦਿਆਰਥੀਆਂ ਨੂੰ ਆਵਾਜਾਈ ਦੀ ਸੁਵਿਧਾ ਦਿੱਤੀ ਜਾਵੇਗੀ।ਰਾਜ ਨੇ ਐੱਸਐੱਸਐੱਲਸੀ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਪਲੱਸ ਟੂ ਦੇ ਇਮਤਿਹਾਨ 26 ਮਈ ਤੋਂ ਸ਼ੁਰੂ ਹੋਣੇ ਸਨ।ਕੇਰਲ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਸਾਰੇ ਐੱਨਆਰਆਈਜ਼ ਦੀ ਕੋਵਿਡ ਟੈਸਟਿੰਗ ਸਬੰਧੀ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਐੱਸਆਰਟੀਸੀ ਨੇ ਸਖ਼ਤ ਸਾਵਧਾਨੀਆਂ ਨਾਲ ਅੰਤਰ ਜ਼ਿਲ੍ਹਾ ਸੇਵਾ ਸ਼ੁਰੂ ਕਰ ਦਿੱਤੀ ਹੈ।ਤਕਰੀਬਨ 2 ਮਹੀਨੇ ਬਾਅਦ ਅੱਜ ਵਾਲ ਕੱਟਣ ਵਾਲੀਆਂ ਦੁਕਾਨਾਂ,ਬਿਊਟੀ ਪਾਰਲਰ,ਡਿਜੀਟਲ ਸਟੂਡੀਓ ਅਤੇ ਗਹਿਣਿਆਂ ਦੀਆਂ ਦੁਕਾਨਾਂ ਖੁਲ੍ਹੀਆਂਖਾੜੀ ਅਤੇ ਰੂਸ ਤੋਂ ਅੱਜ 6 ਉਡਾਣਾਂ ਪੁੱਜੀਆਂ। ਦੋ ਗ਼ੈਰ ਕੇਰਲਾਈ ਵਿਅਕਤੀਆਂ ਦੀ ਕੋਵਿਡ 19 ਨਾਲ ਓਮਾਨ ਵਿੱਚ ਮੌਤ ਹੋਈ।ਰਾਜ ਵਿੱਚ ਕੱਲ੍ਹ 12 ਹੋਰ ਕੇਸ ਮਿਲੇ ਜਿਨ੍ਹਾਂ  ਨੂੰ ਬਾਹਰ ਤੋਂ ਹੀ ਇਨਫੈਕਸ਼ਨ ਹੋਈ ਸੀ।

 

 • ਤਮਿਲ ਨਾਡੂ:  ਤਮਿਲ ਨਾਡੂ ਦੇ ਹੱਥ ਬੁਣਕਰਾਂ ਨੂੰ 2000 ਰੁਪਏ ਦੀ ਲੌਕਡਾਊਨ ਸਹਾਇਤਾ ਦਿੱਤੀ ਗਈ ਜਿਹੜੇ ਕਿ ਭਲਾਈ ਬੋਰਡ ਦੇ ਮੈਂਬਰ ਨਹੀਂ ਸਨ,ਭਲਾਈ ਬੋਰਡ ਦੇ ਮੈਂਬਰ 1,03,343 ਬੁਣਕਰਾਂ 2000 ਰੁਪਏ ਦੀ ਮਾਲੀ ਸਹਾਇਤਾ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।ਮੈਟਰੀਕੂਲੇਸ਼ਨ ਡਾਇਰੈਕਟੋਰੇਟ ਨੇ ਪ੍ਰਾਈਵੇਟ ਸਕੂਲਾਂ ਨੂੰ  ਛੋਟੀਆਂ ਜਮਾਤਾਂ ਦੇ ਇਮਤਿਹਾਨ ਨਾ ਲੈਣ ਦੀ ਚੇਤਾਵਨੀ ਦਿੱਤੀ ਹੈ।ਰਾਜ ਨੇ ਕੋਵਿਡ 19 ਦੇ ਮਰੀਜ਼ਾਂ ਲਈ ਡਿਸਚਾਰਜ ਨੀਤੀ ਤਬਦੀਲ ਕੀਤੀ ਹੈ ਅਤੇ ਮਹਾਮਾਰੀ ਦੇ ਪ੍ਰਬੰਧਨ ਲਈ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੱਲ੍ਹ ਤੱਕ ਕੁੱਲ ਕੇਸ:12,448,ਐਕਟਿਵ ਕੇਸ:7466,ਮੌਤਾਂ:84,ਛੁੱਟੀ ਡਿਸਚਾਰਜ ਕੀਤੇ ਗਏ:4895। ਚੇਨਈ ਵਿੱਚ ਐਕਟਿਵ ਕੇਸ 5691 ਹਨ।

 

 • ਕਰਨਾਟਕ: ਰਾਜ ਵਿੱਚ ਅੱਜ ਦੁਪਹਿਰ 12 ਵਜੇ ਤੱਕ 63 ਨਵੇਂ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਹਸਨ 21, ਬਿਦਰ 10, ਮਾਂਦਯਾ 8, ਕਲਬੁਰਗੀ 7, ਉਡੁਪੀ 6, ਬੰਗਲੁਰੂ ਅਤੇ ਤੁਮਕੁਰ ਵਿੱਚ 4-4 ਅਤੇ ਯਾਦਾਗਿਰੀ,ਉੱਤਰ ਕੰਨੜ ਅਤੇ ਦੱਖਣ ਕੰਨੜ ਵਿੱਚ 1-1 ਕੇਸ ਆਇਆ।ਇਸ ਨਾਲ ਕੁੱਲ ਕੇਸਾਂ ਦੀ ਗਿਣਤੀ 1458 ਹੋ ਗਈ ਹੈ।ਅੱਜ 10 ਰੋਗੀ ਸਿਹਤਯਾਬ ਹੋਏ ਅਤੇ ਡਿਸਚਾਰਜ ਕੀਤੇ ਗਏ, ਜਿਸ ਨਾਲ ਹੁੰ ਤੱਕ ਕੁੱਲ 553 ਸਿਹਤਯਾਬ ਹੋ ਗਏ ਹਨ।ਹੁਣ ਤੱਕ 40 ਮੌਤਾਂ ਹੋ ਚੁੱਕੀਆਂ ਹਨ ।ਐਕਟਿਵ ਕੇਸ 864 ਹਨ।ਮੁੱਖ ਮੰਤਰੀ ਨੇ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਵਿਭਾਗ ਨੂੰ ਪੇਂਡੂ ਖੇਤਰਾਂ ਵਿੱਚ ਮਨਰੇਗਾ ਸਕੀਮ ਅਧੀਨ ਰੋਜ਼ਗਾਰ  ਪੈਦਾ ਕਰਕੇ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਦੇ ਨਿਰਦੇਸ਼ ਦਿੱਤੇ ਹਨ।

 

 • ਆਂਧਰ ਪ੍ਰਦੇਸ਼:  ਅੱਜ ਸਵੇਰੇ ਯੂਕੇ ਤੋਂ 156 ਯਾਤਰੀ ਗੰਨਾਵਰਮ ਹਵਾਈ ਅੱਡੇ ਪਹੁੰਚੇ ਅਤੇ ਕੋਵਿਡ19 ਟੈਸਟ ਮਗਰੋਂ ਉਨ੍ਹਾਂ ਨੂੰ ਸਪੈਸ਼ਲ ਬੱਸਾਂ ਰਾਹੀਂ ਸਬੰਧਿਤ ਜ਼ਿਲਿਆਂ ਤੱਕ ਭੇਜਿਆ ਗਿਆ।ਵੰਦੇ ਭਾਰਤ ਮਿਸ਼ਨ ਤਹਿਤ ਕੁੱਲ 13 ਜਹਾਜ਼ਾਂ ਦੇ ਪੁੱਜਣ ਦੀ ਸੰਭਾਵਨਾ ਹੈ।ਰਾਜ ਨੇ ਕੱਲ੍ਹ ਤੋਂ ਆਰਟੀਐੱਸ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ ਅਤੇ ਔਨਲਾਈਨ ਬੁਕਿੰਗ ਲਈ ਸਪੰਦਨਾ ਪੋਰਟਲ ਤੇ ਪੰਜੀਕਰਨ ਕੀਤਾ ਜਾ ਸਕਦਾ ਹੈ।ਰਾਜ ਨੇ ਆਰਟੀਸੀ ਬੱਸਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ ਅਤੇ ਪਹਿਲੇ ਗੇੜ ਦੌਰਾਨ ਫਸੇ ਸੈਲਾਨੀਆਂ ਨੂੰ ਆਵਾਜਾਈ ਦੀ ਪ੍ਰਵਾਨਗੀ ਦਿੱਤੀ ਹੈ।ਬੀਤੇ 24 ਘੰਟਿਆਂ ਵਿੱਚ 68 ਨਵੇਂ ਕੇਸ, ਇੱਕ ਮੌਤ ਅਤੇ 43 ਮਰੀਜ਼ ਡਿਸਚਾਰਜ ਕੀਤੇ ਗਏ ਹਨ।ਕੁੱਲ ਕੇਸ: 2407,ਐਕਟਿਵ:715,ਸਿਹਤਯਾਬ:1639,ਮੌਤਾਂ:53।ਦੂਜੇ ਰਾਜਾਂ ਤੋਂ ਪਰਤੇ 153 ਪਾਜ਼ਿਟਿਵ ਕੇਸਾਂ ਵਿੱਚੋਂ 128 ਕੇਸ ਐਕਟਿਵ ਹਨ।

 

 • ਤੇਲੰਗਾਨਾ: ਹੈਦਰਾਬਾਦ ਵਿੱਚ ਪਹਿਲੇ ਦਿਨ ਔਡ-ਈਵਨ ਪਲਾਨ ਯੋਜਨਾ ਅਨੁਸਾਰ ਨਹੀਂ ਰਿਹਾ।ਜੀਐੱਚਐੱਮਸੀ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਆਸ ਵਿੱਚ ਅਧਿਕਾਰੀਆਂ ਵਲੋਂ ਲਾਗੂ ਕਰਨ ਵਿੱਚ ਕਮੀ ਦੇ ਚਲਦਿਆਂ ਅੱਧੇ ਸ਼ਹਿਰ ਵਿੱਚ ਦੁਕਾਨਾਂ ਦੀ ਨਿਸ਼ਾਨਦੇਹੀ ਨਹੀਂ ਕਰ ਸਕਿਆ।ਇੱਕ ਦੂਜੇ ਨਾਲ ਲਗਦੀਆਂ ਦੁਕਾਨਾਂ ਖੁਲ੍ਹੀਆਂ ਰਹੀਆਂ ਜਦਕਿ ਸਮਾਜਿਕ ਦੂਰੀ ਨਜ਼ਰ ਨਹੀਂ ਆਈ।7 ਤੋਂ 19 ਮਈ ਦਰਮਿਆਨ ਪੁਲਿਸ ਨੇ ਘਰਾਂ ਵਿੱਚੋਂ ਬਾਹਰ ਨਿਕਲਣ ਸਮੇਂ ਮਾਸਕ ਨਾ ਪਹਿਨਣ ਵਾਲਿਆਂ ਖਿਲਾਫ 16,264 ਕੇਸ ਦਰਜ ਕੀਤੇ।ਕੱਲ੍ਹ ਤੱਕ ਕੁੱਲ 1634 ਪਾਜ਼ਿਟਿਵ ਮਾਮਲੇ ਸਾਹਮਣੇ ਆਏ।

 

 • ਮਹਾਰਾਸ਼ਟਰ: ਤਾਜ਼ਾ ਜਾਣਕਾਰੀ ਅਨੁਸਾਰ ਕੋਵਿਡ ਦੇ 2100 ਨਵੇਂ ਕੇਸਾਂ ਨਾਲ ਕੁੱਲ ਕੇਸਾਂ ਦੀ ਗਿਣਤੀ 37,158 ਹੋ ਗਈ ਹੈ।ਇੱਕਲੇ ਮੁੰਬਈ ਹੌਟਸਪੋਟ ਵਿੱਚ 1411 ਨਵੇਂ ਕੇਸ ਮਿਲੇ ਹਨ ਜਿਸ ਨਾਲ ਮੁੰਬਈ ਵਿੱਚ ਕੁਲ ਕੇਸ ਵਧ ਕੇ 22,563 ਹੋ ਗਏ ਹਨ।ਮਹਾਰਾਸ਼ਟਰ ਪੁਲਿਸ ਨੇ ਦਸਿਆ ਹੈ ਕਿ ਪੁਲਿਸ ਮੁਲਾਜ਼ਮਾਂ ਵਿੱਚ ਕੋਵਿਡ 19 ਦੇ ਪਾਜ਼ਿਟਿਵ ਕੇਸ 1388 ਹਨ।ਵੰਦੇ ਭਾਰਤ ਮਿਸ਼ਨ 1972 ਲੋਕ ਮੁੰਬਈ ਪਰਤੇ ਹਨ ਅਤੇ ਰਾਜ ਸਰਕਾਰ ਨੇ ਉਨ੍ਹਾਂ ਨੂੰ ਇਕਾਂਤਵਾਸ ਵਿੱਚ ਰੱਖਣ ਦੇ ਸਖ਼ਤ ਬੰਦੋਬਸਤ ਕੀਤੇ ਹਨ।ਇਹਨਾਂ ਵਿੱਚੋਂ 822 ਲੋਕ ਮੁੰਬਈ,1025 ਬਾਕੀ ਮਹਾਰਾਸ਼ਟਰ ਅਤੇ 125 ਹੋਰ ਰਾਜਾਂ ਤੋਂ ਹਨ।

 

 • ਗੁਜਰਾਤ:  ਤਾਜ਼ਾ ਰਿਪੋਰਟ ਅਨੁਸਾਰ 21 ਜ਼ਿਲਿਆਂ ਵਿੱਚ 395 ਕੋਵਿਡ ਕੇਸ ਮਿਲੇ ਹਨ, ਜਿਸ ਨਾਲ ਕੁੱਲ ਗਿਣਤੀ 12,141 ਹੋ ਗਈ ਹੈ।ਰਾਜ ਵਿੱਚ ਮੌਤਾਂ ਦੀ ਗਿਣਤੀ ਵਧ ਕੇ 719 ਹੋ ਗਈ ਹੈ।ਰਾਜ ਵਿੱਚ 6,378 ਮਰੀਜ਼ ਕੋਵਿਡ 19 ਤੋਂ ਸਿਹਤਯਾਬ ਹੋ ਚੁੱਕੇ ਹਨ।ਰਾਜ ਸਰਕਾਰ ਨੇ ਕੋਵਿਡ 19 ਦੇ ਇਲਾਜ ਵਿੱਚ ਘੱਟ ਕੀਮਤ ਵਾਲੇ ਧਮਨ 1 ਵੈਂਟੀਲੇਟਰਸ ਦੀ ਮਾੜੀ ਕਾਰਗੁਜ਼ਾਰੀ ਦੇ ਦੋਸ਼ਾਂ ਨੂੰ ਵੀ ਖਾਰਜ ਕੀਤਾ ਹੈ।ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡਾ. ਜਯੰਤੀ ਰਵੀ ਨੇ ਅੱਜ ਸਪਸ਼ਟ ਕੀਤਾ ਕਿ ਘੱਟ ਕੀਮਤ ਵਾਲੇ ਇਹਨਾਂ ਵੈਂਟੀਲੇਟਰਸ ਨੂੰ ਐੱਨਏਬੀਐੱਲ ਦੀ ਪ੍ਰਵਾਨਿਤ ਲੈਬ ਵਿੱਚ ਬਣਾਉਟੀ ਫੇਫੜਿਆਂ ਦੇ ਪ੍ਰੀਖਣ ਵਿੱਚ ਪਾਸ ਕੀਤਾ ਗਿਆ ਹੈ।

 

 • ਰਾਜਸਥਾਨ: ਅੱਜ ਦੁਪਹਿਰ 2ਵਜੇ ਤੱਕ 107 ਨਵੇਂ ਮਾਮਲੇ ਸਾਹਮਣੇ ਆਏ।ਸਭ ਤੋਂ ਜ਼ਿਆਦਾ ਨਵੇਂ ਕੇਸ ਡੂੰਗਰਪੁਰ ਵਿੱਚ ਮਿਲੇ।ਇਸ ਨਾਲ ਰਾਜ ਵਿੱਚ ਕੋਵਿਡ 19 ਮਰੀਜ਼ਾਂ ਦੀ ਗਿਣਤੀ 5952 ਹੋ ਗਈ ਹੈ।ਅੱਜ ਤੱਕ 3373 ਮਰੀਜ਼ ਸਿਹਤਯਾਬ ਹੋ ਚੁੱਕੇ ਹਨ,2939 ਰਾਜ ਦੇ ਹਸਪਤਾਲਾਂ ਵਿੱਚੋਂ ਡਿਸਚਾਰਜ ਕੀਤੇ ਜਾ ਚੁੱਕੇ ਹਨ।

 

 • ਮੱਧ ਪ੍ਰਦੇਸ਼: ਤਾਜ਼ਾ ਜਾਣਕਾਰੀ ਅਨੁਸਾਰ 229 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਕਰੋਨਾ ਵਾਇਰਸ ਕੇਸਾਂ ਦੀ ਗਿਣਤੀ 5465 ਹੋ ਗਈ ਹੈ।72 ਨਵੇਂ ਕੇਸ ਇੰਦੌਰ ਹੌਟਸਪੌਟ ਵਿੱਚ ਮਿਲੇ ਜਦਕਿ ਦੂਜੇ ਸਭ ਤੋਂ 42 ਕੇਸ ਬੁਰਹਾਨਪੁਰ ਜਿਲੇ ਵਿੱਚ ਮਿਲੇ।ਹੁਣ ਤੱਕ 2630 ਮਰੀਜ਼ ਤੰਦਰੁਸਤ ਹੋਏ ਅਤੇ ਰਾਜ ਵਿੱਚ 2577 ਐਕਟਿਵ ਕੇਸ ਹਨ।

 

 • ਛੱਤੀਸਗੜ੍ਹ:  ਰਾਜ ਵਿੱਚ 101 ਪੁਸ਼ਟੀ ਵਾਲੇ ਮਾਮਲੇ ਦਰਜ ਕੀਤੇ ਗਏ ਜਦਕਿ 59 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਅਤੇ ਕੋਵਿਡ 19 ਨਾਲ ਅਜੇ ਤੱਕ ਕੋਈ ਵੀ ਮੌਤ ਨਹੀਂ ਹੋਈ ਹੈ।

 

 • ਗੋਆ:  8 ਨਵੇਂ ਕੇਸਾਂ ਨਾਲ ਗਿਣਤੀ 39 ਤੱਕ ਪਹੁੰਚ ਗਈ ਹੈ।ਜਦਕਿ ਦੂਜੇ ਰਾਜਾਂ ਤੋਂ ਆਏ 109 ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ,373 ਨੂੰ ਸੰਸਥਾਗਤ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।

 

ਪੀਆਈਬੀ ਫੈਕਟ ਚੈੱਕ

 

 

 

 

*****

 

ਵਾਈਬੀ
 (Release ID: 1625624) Visitor Counter : 42