PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ

Posted On: 19 MAY 2020 6:34PM by PIB Chandigarh

 

http://164.100.117.97/WriteReadData/userfiles/image/image0010FBL.pnghttp://164.100.117.97/WriteReadData/userfiles/image/image0026028.jpg

(ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਨਾਲ ਸਬੰਧਿਤ ਜਾਰੀ ਪ੍ਰੈੱਸ ਰਿਲੀਜ਼ਾਂ, ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ ਅਤੇ ਪੀਆਈਬੀ ਦੁਆਰਾ ਜਾਂਚੇ ਗਏ ਤੱਥ ਸ਼ਾਮਲ ਹਨ)

 • ਹੁਣ ਤੱਕ ਕੋਵਿਡ-19 ਦੇ ਕੁੱਲ 39,174 ਮਰੀਜ਼ ਠੀਕ ਕੀਤੇ ਜਾ ਚੁੱਕੇ ਹਨ। ਇਸ ਦਾ ਅਰਥ ਹੈ ਕੋਵਿਡ -19 ਮਰੀਜ਼ਾਂ ਦੀ ਰਿਕਵਰੀ ਦਰ 38.73% ਹੈ। ਇਹ ਰਿਕਵਰੀ ਦਰ ਨਿਰੰਤਰ ਸੁਧਰ ਰਹੀ ਹੈ।
 • ਭਾਰਤ ਵਿੱਚ ਇਸ ਵੇਲੇ 58,802 ਐਕਟਿਵ ਕੇਸ ਹਨ।
 • ਭਾਰਤ ਵਿੱਚ ਤਕਰੀਬਨ 0.2 ਮੌਤਾਂ/ਪ੍ਰਤੀ ਲੱਖ ਹੋਈਆਂ ਹਨ, ਜਦੋਂ ਕਿ ਸਮੁੱਚੇ ਵਿਸ਼ਵ ਵਿੱਚ 4.1 ਮੌਤਾਂ ਪ੍ਰਤੀ ਲੱਖ ਆਬਾਦੀ ਪਿੱਛੇ ਹੋਈਆਂ ਹਨ।
 • ਗ੍ਰਹਿ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਕਿਹਾ: ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰੋ- ਅਧਿਕ ਬੱਸਾਂ ਚਲਾਓ, ਸਾਰੇ ਰਾਜਾਂ ਵਿੱਚ ਅਤੇ ਇੰਟਰ-ਸਟੇਟ ਸੀਮਾਵਾਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਸੁਚਾਰੂ ਆਵਾਗਮਨ ਸੁਨਿਸ਼ਚਿਤ ਕਰੋ
 • ਗ੍ਰਹਿ ਮੰਤਰਾਲੇ ਨੇ ਫਸੇ ਹੋਏ ਮਜ਼ਦੂਰਾਂ ਦੀ ਟ੍ਰੇਨਾਂ ਦੁਆਰਾ ਆਵਾਜਾਈ ਬਾਰੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ।

 

ਪੂਰੀ ਦੁਨੀਆ ਵਿੱਚ 4.1 ਮੌਤਾਂ ਪ੍ਰਤੀ ਲੱਖ ਅਬਾਦੀ ਦੀ ਤੁਲਨਾ ਵਿੱਚ ਭਾਰਤ ਵਿੱਚ ਲਗਭਗ 0.2 ਮੌਤਾਂ ਪ੍ਰਤੀ ਲੱਖ ਅਬਾਦੀ ਹੋਈਆਂ ਹਨ; ਹੁਣ ਤੱਕ 24 ਲੱਖ ਤੋਂ ਵੱਧ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ

ਪਿਛਲੇ 24 ਘੰਟਿਆਂ ਦੌਰਾਨ, ਕੋਵਿਡ -19 ਦੇ ਕੁੱਲ 2,350 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਤਰ੍ਹਾਂ, ਹੁਣ ਤੱਕ ਕੋਵਿਡ-19 ਦੇ ਕੁੱਲ 39,174 ਮਰੀਜ਼ ਠੀਕ ਕੀਤੇ ਜਾ ਚੁੱਕੇ ਹਨ। ਇਸ ਦਾ ਅਰਥ ਹੈ ਕੋਵਿਡ -19 ਮਰੀਜ਼ਾਂ ਦੀ ਰਿਕਵਰੀ ਦਰ 38.73% ਹੈ। ਇਹ ਰਿਕਵਰੀ ਦਰ ਨਿਰੰਤਰ ਸੁਧਰ ਰਹੀ ਹੈ। ਭਾਰਤ ਵਿੱਚ ਇਸ ਵੇਲੇ 58,802 ਐਕਟਿਵ ਕੇਸ ਹਨ। ਇਹ ਸਾਰੇ ਸਰਗਰਮ ਡਾਕਟਰੀ ਨਿਗਰਾਨੀ ਅਧੀਨ ਹਨ। ਐਕਟਿਵ ਕੇਸਾਂ ਵਿੱਚੋਂ ਸਿਰਫ ਲਗਭਗ. 2.9% ਕੇਸ ਆਈਸੀਯੂ ਵਿੱਚ ਹਨ। ਪ੍ਰਤੀ ਲੱਖ ਅਬਾਦੀ ਦੇ ਹਿਸਾਬ ਨਾਲ, ਭਾਰਤ ਵਿੱਚ ਤਕਰੀਬਨ 0.2 ਮੌਤਾਂ/ਪ੍ਰਤੀ ਲੱਖ ਹੋਈਆਂ ਹਨ, ਜਦੋਂ ਕਿ ਸਮੁੱਚੇ ਵਿਸ਼ਵ ਵਿੱਚ 4.1 ਮੌਤਾਂ ਪ੍ਰਤੀ ਲੱਖ ਆਬਾਦੀ ਪਿੱਛੇ ਹੋਈਆਂ ਹਨ।

ਦੇਸ਼ ਵਿੱਚ ਕੱਲ੍ਹ ਰਿਕਾਰਡ ਨੰਬਰ-1,08,233 ਨਮੂਨਿਆਂ ਦੀ ਜਾਂਚ ਕੀਤੀ ਗਈ। ਹੁਣ ਤੱਕ ਕੁੱਲ 24,25,742 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਜਨਵਰੀ ਵਿੱਚ ਕੋਵਿਡ -19 ਟੈਸਟ ਕਰਵਾਉਣ ਵਾਲੀ ਸਿਰਫ ਇੱਕ ਲੈਬਾਰਟਰੀ ਤੋਂ ਸ਼ੁਰੂ ਕਰਕੇ, ਭਾਰਤ ਨੇ ਦੇਸ਼ ਵਿੱਚ ਟੈਸਟਿੰਗ ਲਈ 385 ਸਰਕਾਰੀ ਪ੍ਰਯੋਗਸ਼ਾਲਾਵਾਂ ਅਤੇ 158 ਨਿਜੀ ਪ੍ਰਯੋਗਸ਼ਾਲਾਵਾਂ ਜੋੜ ਕੇ ਆਪਣੀ ਜਾਂਚ ਸਮਰੱਥਾ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਕੀਤਾ ਹੈ। ਸਾਰੀਆਂ ਕੇਂਦਰ ਸਰਕਾਰ ਦੀਆਂ ਲੈਬਾਂ, ਰਾਜਾਂ ਦੇ ਮੈਡੀਕਲ ਕਾਲਜਾਂ, ਨਿਜੀ ਮੈਡੀਕਲ ਕਾਲਜਾਂ ਅਤੇ ਨਿਜੀ ਖੇਤਰ ਦੇ ਨਾਲ ਨਿਯਮਿਤ ਰੂਪ ਵਿੱਚ ਸਾਂਝੇਦਾਰੀ ਕਰਨ ਨਾਲ ਦੇਸ਼ ਵਿੱਚ ਟੈਸਟਿੰਗ ਸਮਰੱਥਾ ਦਾ ਵਿਸਤਾਰ ਕੀਤਾ ਗਿਆ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ -19 ਲਈ ਸੰਸ਼ੋਧਿਤ ਟੈਸਟਿੰਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪਹਿਲੇ ਮਾਪਦੰਡਾਂ ਤੋਂ ਇਲਾਵਾ, ਟੈਸਟਿੰਗ ਰਣਨੀਤੀ ਨੂੰ ਵਿਆਪਕ ਕਰ ਦਿੱਤਾ ਗਿਆ ਹੈ ਤਾਕਿ ਕੋਵਿਡ-19 ਦੀ ਰੋਕਥਾਮ ਅਤੇ ਨਿਰੀਖਣ ਵਿੱਚ ਜੁਟੇ ਫਰੰਟਲਾਈਨ ਕਰਮਚਾਰੀਆਂ, ਪ੍ਰਵਾਸੀਆਂ, ਬਾਹਰੋਂ ਵਾਪਸ ਆਏ, ਸਾਰੇ ਹਸਪਤਾਲ ਵਿੱਚ ਦਾਖ਼ਲ ਮਰੀਜਾਂ ਜੋ ਆਈਐੱਲਆਈ ਦੇ ਲੱਛਣਾਂ ਨੂੰ ਵਿਕਸਤ ਕਰਦੇ ਹਨ, ਨੂੰ ਬਿਮਾਰੀ ਦੇ 7 ਦਿਨਾਂ ਦੇ ਅੰਦਰ ਟੈਸਟ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾ ਸਕੇ। ਇਸ ਨੇ ਵਰਕਪਲੇਸ ਸੈਟਿੰਗਜ਼ ਵਿੱਚ ਕੋਵਿਡ-19 ਦੇ ਸ਼ੱਕੀ ਜਾਂ ਪੁਸ਼ਟੀ ਕੀਤੇ  ਕੇਸ ਦਾ ਪਤਾ ਲੱਗਣ 'ਤੇ ਇਨ੍ਹਾਂ ਸੈਟਿੰਗਜ਼ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰੋਕਥਾਮ ਉਪਾਵਾਂ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਕੋਵਿਡ-19 ਮਹਾਂਮਾਰੀ ਦੀ ਸਥਿਤੀ ਵਿੱਚ ਦੰਦਾਂ ਦੇ ਪੇਸ਼ੇਵਰਾਂ ਲਈ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿਉਂਕਿ ਦੰਦਾਂ ਦੇ ਡਾਕਟਰ, ਸਹਾਇਕ ਅਤੇ ਨਾਲ ਹੀ ਮਰੀਜ਼ਾਂ ਨੂੰ ਕਰਾਸ-ਇਨਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ।

https://pib.gov.in/PressReleseDetail.aspx?PRID=1625096

 

ਪ੍ਰਵਾਸੀ ਮਜ਼ਦੂਰਾਂ ਦੀ ਨਿਰਵਿਘਨ ਆਵਾਜਾਈ ਲਈ ਕਈ ਹੋਰ ਟ੍ਰੇਨਾਂ ਚਲਾਉਣ ਲਈ ਰਾਜਾਂ ਤੇ ਰੇਲਵੇ ਦਰਮਿਆਨ ਸਰਗਰਮ ਤਾਲਮੇਲ ਜ਼ਰੂਰੀ; ਜ਼ਿਲ੍ਹਾ ਅਧਿਕਾਰੀ ਆਪਣੀਆਂ ਜ਼ਰੂਰਤਾਂ ਬਾਰੇ ਰੇਲਵੇ ਨੂੰ ਜ਼ਰੂਰ ਜਾਣੂ ਕਰਵਾਉਣ

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਭੇਜੇ ਪੱਤਰ ਵਿੱਚ ਇਹ ਗੱਲ ਰੇਖਾਂਕਿਤ ਕੀਤੀ ਹੈ ਕਿ ਮੁੱਖ ਤੌਰਤੇ ਕੋਵਿਡ -19 ਦੇ ਸੰਕ੍ਰਮਣ ਦੇ ਭੈ ਅਤੇ ਆਜੀਵਿਕਾ ਖੁਸਣ ਦੇ ਖਦਸ਼ੇ ਕਾਰਨ ਹੀ ਵੱਖ-ਵੱਖ ਥਾਵਾਂ ਤੇ ਫਸੇ ਵਰਕਰ ਆਪਣੇ-ਆਪਣੇ ਘਰਾਂ ਨੂੰ ਜਾਣ ਲਈ ਕਾਹਲੇ ਹਨ। ਪ੍ਰਵਾਸੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ, ਇਸ ਪੱਤਰ ਵਿੱਚ ਉਨ੍ਹਾਂ ਉਪਾਵਾਂ ਜਾਂ ਕਦਮਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਰਾਜ ਸਰਕਾਰਾਂ ਨੂੰ ਕੇਂਦਰ ਦੇ ਨਾਲ ਸਰਗਰਮ ਤਾਲਮੇਲ ਕਰਕੇ ਉਠਾਉਣਾ ਚਾਹੀਦਾ ਹੈਇਨ੍ਹਾਂ ਵਿੱਚ ਸ਼ਾਮਲ ਹਨ ਅਧਿਕ ਬੱਸਾਂ ਚਲਾਓ, ਸਾਰੇ ਰਾਜਾਂ ਵਿੱਚ ਅਤੇ ਇੰਟਰ-ਸਟੇਟ ਸੀਮਾਵਾਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਸੁਚਾਰੂ ਆਵਾਗਮਨ ਸੁਨਿਸ਼ਚਿਤ ਕਰੋ; ਪੈਦਲ ਹੀ ਆਪਣੇ ਘਰਾਂ ਨੂੰ ਜਾ ਰਹੇ ਲੋਕਾਂ ਲਈ ਰਸਤੇ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਨਾਲ ਵਿਸ਼ਰਾਮ ਸਥਲਾਂ ਦੀ ਵਿਵਸਥਾ ਉਦੋਂ ਤੱਕ ਕਰੋ ਜਦੋਂ ਤੱਕ ਉਹ ਬੱਸ / ਰੇਲਵੇ ਸਟੇਸ਼ਨਾਂ ਦੇ ਵੱਲ ਨਹੀਂ ਜਾਂਦੇ; ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਕਿਹਾ, 'ਅਫਵਾਹਾਂ ਤੋਂ ਲੋਕਾਂ ਨੂੰ ਦੂਰ ਰੱਖੋ, ਟ੍ਰੇਨ/ਬੱਸ ਦੀ ਰਵਾਨਗੀ ਬਾਰੇ ਸਹੀ ਸਥਿਤੀ ਤੋਂ ਜਾਣੂ ਕਰਵਾਓ'

 

https://pib.gov.in/PressReleseDetail.aspx?PRID=1625046

 

 

ਫਸੇ ਹੋਏ ਮਜ਼ਦੂਰਾਂ ਦੀ ਟ੍ਰੇਨਾਂ ਦੁਆਰਾ ਆਵਾਜਾਈ ਬਾਰੇ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ)

ਲੌਕਡਾਊਨ ਉਪਾਵਾਂ ਬਾਰੇ ਸੰਸ਼ੋਧਿਤ ਸੰਚਿਤ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ ਮਿਤੀ 17.05.2020 ਨੂੰ ਫਸੇ ਹੋਏ ਮਜ਼ਦੂਰਾਂ ਦੀ ਟ੍ਰੇਨਾਂ ਦੁਆਰਾ ਆਵਾਜਾਈ ਬਾਰੇ ਸੰਸ਼ੋਧਿਤ ਮਿਆਰੀ ਸੰਚਾਲਨ ਪ੍ਰਕਿਰਿਆ ( ਐੱਸਓਪੀ) ਜਾਰੀ ਕੀਤੀ ਹੈ।

https://pib.gov.in/PressReleseDetail.aspx?PRID=1625069

 

ਡਾ ਹਰਸ਼ ਵਰਧਨ ਨੇ ਵੀਡੀਓ ਕਾਨਫਰੰਸ ਜ਼ਰੀਏ 73ਵੇਂ ਉਹ ਵਿਸ਼ਵ ਸਿਹਤ ਸਭਾ ਵਿੱਚ ਹਿੱਸਾ ਲਿਆ

ਕੋਵਿਡ-19 ਪ੍ਰਬੰਧਨ ਦੇ ਲਈ ਭਾਰਤ ਦੁਆਰਾ ਚੁੱਕੇ ਗਏ ਸਮਾਂਬੱਧ, ਸ਼੍ਰੇਣੀਬੱਧ ਅਤੇ ਸਰਗਰਮ ਉਪਾਵਾਂ ਨੂੰ ਰੇਖਾਂਕਿਤ ਕੀਤਾ> ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਨੇ ਸਮੇਂ 'ਤੇ ਸਾਰੇ ਜ਼ਰੂਰੀ ਕਦਮ ਚੁੱਕੇ, ਜਿਨ੍ਹਾਂ ਵਿੱਚ ਸ਼ਾਮਲ ਹਨ- ਪ੍ਰਵੇਸ਼ ਦੇ ਬਿੰਦੂਆਂ 'ਤੇ ਨਿਗਰਾਨੀ,ਵਿਦੇਸ਼ਾਂ ਵਿੱਚ ਫਸੇ ਨਾਗਰਿਕਾਂ ਨੂੰ ਵਾਪਸ ਲਿਆਉਣਾ,ਮਜ਼ਬੂਤ ਰੋਗ ਨਿਗਰਾਨੀ ਨੈੱਟਵਰਕ ਜ਼ਰੀਏ ਵੱਡੇ ਪੈਮਾਨੇ 'ਤੇ ਕਮਿਊਨਿਟੀ ਨਿਗਰਾਨੀ,ਸਿਹਤ ਸੰਰਚਨਾ ਨੂੰ ਮਜ਼ਬੂਤ ਕਰਨਾ, ਮੂਹਰਲੀ ਕਤਾਰ ਦੇ ਲਈ 20 ਲੱਖ ਤੋਂ ਜ਼ਿਆਦਾ ਲੋਕਾਂ ਦੀ ਤਾਇਨਾਤੀ/ਸਮਰੱਥਾ ਨਿਰਮਾਣ, ਜੋਖਿਮ ਦੀ ਜਾਣਕਾਰੀ ਦੇਣਾ ਅਤੇ ਕਮਿਊਨਿਟੀ ਦੀ ਭਾਗੀਦਾਰੀ ਆਦਿ। ਮੈਨੂੰ ਲੱਗਦਾ ਹੈ ਕਿ ਅਸੀਂ ਸਰਬੋਤਮ ਯਤਨ ਕੀਤੇ ਅਤੇ ਅਸੀਂ ਚੰਗਾ ਪ੍ਰਦਰਸ਼ਨ ਕੀਤਾ। ਅਸੀਂ ਸਿੱਖ ਰਹੇ ਹਾਂ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਬਿਹਤਰ ਕਰਨ ਦੇ ਲਈ ਭਰੋਸਾ ਹੈ।

https://pib.gov.in/PressReleseDetail.aspx?PRID=1624956

 

 

ਮਾਨਵ ਸੰਸਾਧਨ ਵਿਕਾਸ ਮੰਤਰੀ ਦੀ ਇੱਕ ਸਲਾਹ 'ਤੇ ਐੱਨਟੀਏ ਨੇ ਜੇਈਈ (ਮੇਨ) 2020 ਦੇ ਲਈ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦਾ ਇੱਕ ਅੰਤਿਮ ਮੌਕਾ ਦਿੱਤਾ

ਵੱਖ-ਵੱਖ ਭਾਰਤੀ ਵਿਦਿਆਰਥੀਆਂ ਤੋਂ ਪ੍ਰਾਪਤ ਨਿਵੇਦਨਾਂ ਦੇ ਮੱਦੇਨਜ਼ਰ, ਜਿਹੜੇ ਵਿਦੇਸ਼ਾਂ ਵਿੱਚ ਕਾਲਜਾਂ ਜੁਆਇਨ ਕਰਨ ਵਾਲੇ ਸਨ ਪਰ ਹੁਣ ਕੋਵਿਡ-19 ਤੋਂ ਪੈਦਾ ਹੋਏ ਬਦਲੇ ਹਾਲਾਤ ਕਾਰਨ ਦੇਸ਼ ਵਿੱਚ ਹੀ ਪੜ੍ਹਾਈ ਕਰਨ ਦੇ ਇਛੁੱਕ ਹਨ ਅਤੇ ਜੇਈਈ (ਮੇਨ) 2020 ਵਿੱਚ ਅਪੀਅਰ ਹੋਣਾ ਚਾਹੁੰਦੇ ਹਨ, ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਐੱਨਟੀਏ ਨੂੰ ਜੇਈਈ (ਮੇਨ) 2020 ਦੇ ਲਈ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰਨ ਦਾ ਇੱਕ ਅੰਤਿਮ ਮੌਕਾ ਦਿੱਤੇ ਜਾਣ ਦੀ ਸਲਾਹ ਦਿੱਤੀ ਸੀ। ਇਹ ਉਨ੍ਹਾਂ ਹੋਰ ਵਿਦਿਆਰਥੀਆਂ 'ਤੇ ਵੀ ਲਾਗੂ ਹੋਵੇਗਾ ਜੋ ਕਿਸੇ ਕਾਰਨ ਜੇਈਈ (ਮੇਨ) 2020 ਲਈ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਨਹੀਂ ਕਰ ਸਕੇ ਜਾਂ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਨਹੀਂ ਕਰ ਸਕੇ।

https://pib.gov.in/PressReleseDetail.aspx?PRID=1625132

 

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਉੱਤਰ ਪੂਰਬ ਅਤੇ ਜੰਮੂ ਕਸ਼ਮੀਰ ਵਿੱਚ ਫ਼ੌਜ ਵੱਲੋਂ ਕੋਵਿਡ ਨਾਲ ਸਬੰਧਿਤ ਮੈਡੀਕਲ ਸਹਾਇਤਾ ਦੀ ਸ਼ਲਾਘਾ ਕੀਤੀ

ਕੇਂਦਰੀ ਉੱਤਰ ਪੂਰਬ ਖੇਤਰ ਵਿਕਾਸ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਨੇ ਉੱਤਰ ਪੂਰਬ ਅਤੇ ਜੰਮੂ ਕਸ਼ਮੀਰ ਲਈ ਫ਼ੌਜ ਵੱਲੋਂ ਕੋਵਿਡ ਲਈ ਮੈਡੀਕਲ ਸਹਾਇਤਾ ਦੀ ਸ਼ਲਾਘਾ ਕੀਤੀ ਹੈ ਅਤੇ ਤਿਆਰੀਆਂ ਦੇ ਸ਼ੁਰੂਆਤੀ ਪੜ੍ਹਾਅ ਵਿੱਚ ਡਾਇਗਨੌਸਟਿਕ ਅਤੇ ਇਲਾਜ ਦੀਆਂ ਸੁਵਿਧਾਵਾਂ ਦੀ ਪੂਰਤੀ ਲਈ ਮਹਾਮਾਰੀ ਦੇ ਸ਼ੁਰੂ ਵਿੱਚ ਕਦਮ ਵਧਾਉਣ ਲਈ ਪ੍ਰਤੀਕਿਰਿਆ ਦੇਣ ਤੇ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ (ਏਐੱਫਐੱਮਐੱਸ) ਦੀ ਪ੍ਰਸ਼ੰਸਾ ਕੀਤੀ।

https://pib.gov.in/PressReleseDetail.aspx?PRID=1624975

 

 

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਕੂੜਾ ਮੁਕਤ ਸ਼ਹਿਰਾਂ ਦੀ ਸਟਾਰ ਰੇਟਿੰਗ ਦੇ ਨਤੀਜੇ ਐਲਾਨੇ

ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਦਿੱਤੀ ਕਿ ਮੁੱਲਾਂਕਣ ਸਾਲ 2019 - 2020 ਲਈ ਕੁੱਲ ਛੇ ਸ਼ਹਿਰਾਂ (ਅੰਬਿਕਾਪੁਰ, ਰਾਜਕੋਟ, ਸੂਰਤ, ਮੈਸੂਰ, ਇੰਦੌਰ ਅਤੇ ਨਵੀਂ ਮੁੰਬਈ) ਨੂੰ 5-ਸਟਾਰ, 65 ਸ਼ਹਿਰਾਂ ਨੂੰ 3-ਸਟਾਰ ਅਤੇ 70 ਸ਼ਹਿਰਾਂ ਨੂੰ 1-ਸਟਾਰ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ, ਕੋਵਿਡ - 19 ਯਾਨੀ ਕਿ ਕਰੋਨਾ ਸੰਕਟ ਦੇ ਮੱਦੇਨਜ਼ਰ, ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਸ਼ਹਿਰਾਂ ਨੂੰ ਜਨਤਕ ਥਾਵਾਂ ਦੀ ਖ਼ਾਸ ਸਫ਼ਾਈ ਅਤੇ ਵੱਖ-ਵੱਖ ਸ਼ਹਿਰਾਂ ਤੋਂ ਬਾਇਓ - ਮੈਡੀਕਲ ਰਹਿੰਦ - ਖੂੰਹਦ ਨੂੰ ਇੱਕਠਾ ਕਰਨ ਅਤੇ ਨਿਪਟਾਰੇ ਬਾਰੇ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ, ਇਸ ਦੇ ਬਹੁਤ ਹੀ ਪ੍ਰਚੱਲਿਤ ਨਾਗਰਿਕ ਸ਼ਿਕਾਇਤ ਨਿਵਾਰਣ ਪਲੇਟਫਾਰਮ, ਸਵੱਛਤਾ ਐਪ ਨੂੰ ਵੀ ਸੋਧਿਆ ਤਾਂ ਜੋ ਨਾਗਰਿਕਾਂ ਨੂੰ ਉਨ੍ਹਾਂ ਦੇ ਕੋਵਿਡ -19 ਨਾਲ ਸੰਬੰਧਤ ਮੁੱਦਿਆਂ ਨੂੰ ਉਨ੍ਹਾਂ ਦੇ ਸੰਬੰਧਤ ਯੂਐੱਲਬੀ ਦੁਆਰਾ ਹੱਲ ਕੀਤਾ ਜਾ ਸਕੇ।

https://pib.gov.in/PressReleseDetail.aspx?PRID=1625076

 

ਲੌਕਡਾਊਨ ਦਰਮਿਆਨ ਵਿਦਰਭ ਅਤੇ ਮਰਾਠਵਾੜਾ ਖੇਤਰ ਵਿੱਚ ਡੇਅਰੀ ਸਪਲਾਈ ਚੇਨ ਨੂੰ ਬਣਾਈ ਰੱਖਣ ਵਿੱਚ ਮਦਰ ਡੇਅਰੀ ਦਾ ਯੋਗਦਾਨ

ਕੋਵਿਡ-19 ਮਹਾਮਾਰੀ ਨਾਲ ਜੂਝਦੇ ਹੋਏ ਲੌਕਡਾਊਨ ਦੇ ਤਹਿਤ ਦੇਸ਼ ਵਿੱਚ ਭੋਜਨ ਅਤੇ ਸਿਹਤ ਸੇਵਾਵਾਂ ਜਿਹੀਆਂ ਜ਼ਰੂਰੀ ਚੀਜ਼ਾਂ ਦੀ ਉਪਲੱਬਧਤਾ ਬਣਾਈ ਰੱਖਣਾ ਬੇਹੱਦ ਮਹੱਤਵਪੂਰਨ ਹੈ। ਪਾਬੰਦੀਆਂ ਦਰਮਿਆਨ ਇੱਕ ਪਾਸੇ ਜਿੱਥੇ ਉਪਭੋਗਤਾਵਾਂ ਲਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਬਣੀ ਰਹਿਣਾ ਜ਼ਰੂਰੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਲਈ ਉਨ੍ਹਾਂ ਦੇ ਉਤਪਾ ਦ ਬਜ਼ਾਰ ਤੱਕ ਪਹੁੰਚ ਸਕਣ ਇਸ ਦੇ ਲਈ ਸਪਲਾਈ ਲੜੀ ਦਾ ਬਣੇ ਰਹਿਣਾ ਵੀ ਜ਼ਰੂਰੀ ਹੈ। ਇਸ ਸੰਦਰਭ ਵਿੱਚ ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਮਦਰ ਡੇਅਰੀ ਨੇ ਪਹਿਲ ਕਰਦੇ ਹੋਏ,ਵਿਦਰਭ ਅਤੇ ਮਰਾਠਵਾੜਾ ਖੇਤਰ ਵਿੱਚ ਲੌਕਡਾਊਨ ਦਰਮਿਆਨ ਡੇਅਰੀ ਸਪਲਾਈ ਲੜੀ ਨੂੰ ਬਣਾਈ ਰੱਖਣ ਵਿੱਚ ਬਹੁਤ ਯੋਗਦਾਨ ਦਿੱਤਾ ਹੈ।

https://pib.gov.in/PressReleseDetail.aspx?PRID=1625040

 

ਅਜਾਇਬ ਘਰਾਂ ਦੇ ਵਿਕਾਸ ਅਤੇ ਸੱਭਿਆਚਾਰਕ ਥਾਵਾਂ ਬਾਰੇ ਸੱਭਿਆਚਾਰਕ ਮੰਤਰਾਲੇ ਨੇ ਅੱਜ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਮੌਕੇ ‘‘ਅਜਾਇਬ ਘਰ ਅਤੇ ਸੱਭਿਆਚਾਰਕ ਥਾਂਵਾਂ ਦੀ ਮੁੜ-ਸੁਰਜੀਤੀ’’ ‘ਤੇ ਇੱਕ ਵੈਬੀਨਾਰ ਦੀ ਮੇਜ਼ਬਾਨੀ ਕੀਤੀ

ਕੋਵਿਡ -19 ਮਹਾਮਾਰੀ ਦਾ ਸੱਭਿਆਚਾਰਕ ਅਤੇ ਸਿਰਜਣਾਤਮਕ ਉਦਯੋਗਾਂ ਲਈ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਪ੍ਰਭਾਵ ਹੋਵੇਗਾ ਪ੍ਰਮੁੱਖ ਭਾਰਤੀ ਅਤੇ ਗਲੋਬਲ ਸੱਭਿਆਚਾਰਕ ਸੰਸਥਾਵਾਂ, ਸਿਰਜਣਾਤਮਕ ਕਾਰੋਬਾਰਾਂ, ਸਟਾਰਟਅੱਪਸ, ਨੀਤੀ ਨਿਰਮਾਤਾਵਾਂ ਅਤੇ ਮੀਡੀਆ ਲਈ ਆਯੋਜਿਤ ਵੈਬੀਨਾਰ ਦੇ ਮਾਹਿਰਾਂ ਨੇ ਸੱਭਿਆਚਾਰ ਅਤੇ ਸਿਰਜਣਾਤਮਕ ਉਦਯੋਗ ਲਈ ਅੱਗੇ ਜਾਣ ਦੇ ਰਸਤੇ 'ਤੇ ਵਿਚਾਰ-ਵਟਾਂਦਰੇ ਕੀਤੇ

https://pib.gov.in/PressReleseDetail.aspx?PRID=1624975

 

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

 • ਚੰਡੀਗੜ੍ਹ: ਲੌਕਡਾਊਨ ਕਾਰਨ ਕੁਝ ਮਜ਼ਦੂਰ, ਤੀਰਥਯਾਤਰੀ, ਸੈਲਾਨੀ,ਵਿਦਿਆਰਥੀ ਅਤੇ ਹੋਰ ਲੋਕ ਲੋਕ ਚੰਡੀਗੜ੍ਹ ਵਿੱਚ ਫਸੇ ਹੋਏ ਹਨ।ਇਨ੍ਹਾਂ ਵਿਅਕਤੀਆਂ ਦੀ ਸੁਖਾਲੀ ਆਵਾਜਾਈ ਲਈ, ਚੰਡੀਗੜ੍ਹ ਪ੍ਰਸ਼ਾਸਨ ਨੇ ਫਸੇ ਹੋਏ ਲੋਕਾਂ ਦੀ ਆਰਾਮਦਾਇਕ ਅਤੇ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ਲਈ ਵਿਆਪਕ ਵਿਵਸਥਾ ਕੀਤੀ ਹੈ।18.05.2020 ਨੂੰ ਚੰਡੀਗੜ੍ਹ ਵਿੱਚ ਫਸੇ ਹੇਠ ਲਿਖੇ ਲੋਕਾਂ ਨੂੰ ਭੇਜਿਆ ਗਿਆ: (1) ਸਪੈਸ਼ਲ ਸ਼੍ਰਮਿਕ ਟ੍ਰੇਨ 1296 ਵਿਅਕਤੀਆਂ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਅਮੇਠੀ ਲਈ ਸ਼ਾਮ 5 ਵਜੇ। (2) ਪੰਜਾਬ ਦੇ ਸਰਹਿੰਦ ਤੋਂ 10 ਵਿਅਕਤੀਆਂ ਵਿਸ਼ੇਸ਼ ਸ਼੍ਰਮਿਕ ਰੇਲ ਰਾਹੀਂ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਲਈ।ਚੰਡੀਗੜ੍ਹ ਤੋਂ ਸਰਹਿੰਦ, ਪੰਜਾਬ ਤੱਕ ਉਹਨਾਂ ਦੀ ਯਾਤਰਾ ਦਾ ਪ੍ਰਬੰਧ ਸੀ ਟੀ ਯੂ ਦੀ ਵਿਸ਼ੇਸ਼ ਬੱਸ ਰਾਹੀਂ ਕੀਤਾ ਗਿਆ।
 • ਪੰਜਾਬ: ਮੁੱਖ ਮੰਤਰੀ ਨੇ ਟੈਲੀਮੈਡੀਸਿਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਹੜਾ ਕਿ ਕ੍ਰਿਸਚੀਅਨ ਮੈਡੀਕਲ ਕਾਲਜ ਲੁਧਿਆਣਾ ਅਤੇ ਆਈ ਏ ਐੱਮ ਐੱਸ ਹੈਲਥਕੇਅਰ ਪ੍ਰਾਈਵੇਟ ਲਿਮਿਟੇਡ ਦੀ ਸਾਂਝੇਦਾਰੀ ਹੈ, ਜੋ ਕਿ ਭਾਰਤ ਵਿੱਚ ਕਲੀਵਲੈਂਡ ਕਲੀਨਿਕ(ਯੂਐੱਸਏ) ਕੋਵਿਡ ਸਣੇ ਮੈਡੀਕਲ ਸਮੱਸਿਆਵਾਂ ਲਈ ਵੀਡੀਓ ਰਾਹੀਂ ਡਾਕਟਰੀ ਸਲਾਹਾਂ ਮੁਹਈਆ ਕਰਾਉਣ ਵਾਲਾ ਹਿੱਸੇਦਾਰ ਹੈ।ਪੰਜਾਬ ਸਰਕਾਰ ਨੇ ਰਾਜ ਵਿੱਚ ਜਨਤਕ ਟਰਾਂਸਪੋਰਟ ਦੀਆਂ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।ਬੁੱਧਵਾਰ ਤੋਂ ਰਾਜ ਟ੍ਰਾਂਸਪੋਰਟ ਦੀਆਂ ਬੱਸਾਂ ਨੂੰ 50 ਫ਼ੀਸਦ ਸਮਰੱਥਾ ਨਾਲ ਪ੍ਰਮੁੱਖ ਸ਼ਹਿਰਾਂ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ  ਵਿਚਾਲੇ ਚੁਣੇ ਹੋਏ ਰੂਟਾਂ ਤੇ ਚਲਣ ਦੀ ਆਗਿਆ ਦਿੱਤੀ ਜਾਵੇਗੀ।ਇਹ ਬੱਸਾਂ ਬੱਸ ਅੱਡੇ ਤੋਂ ਚਲਣਗੀਆਂ,ਜਿੱਥੇ ਸਾਰੇ ਯਾਤਰੀਆਂ ਨੂੰ ਬੱਸਾਂ ਵਿੱਚ ਚੜਾਉਣ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਯਾਤਰੀ ਜਨਤਕ ਆਵਾਜਾਈ ਵਿੱਚ ਸਮਾਜਿਕ ਦੂਰੀ ਕਾਇਮ ਰੱਖਣ, ਮਾਸਕ ਪਹਿਨਣ ਅਤੇ ਡਰਾਈਵਰਾਂ ਵੱਲੋਂ ਦਿੱਤੇ ਗਏ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕੀਤੇ ਜਾਣ।
 • ਹਰਿਆਣਾ: ਰਾਜ ਸਰਕਾਰ ਨੇ ਸਰਕਾਰੀ ਰੇਟਾਂ ਤੇ ਲੋੜ ਅਨੁਸਾਰ ਉੱਚ ਗੁਣਵੱਤਾ ਵਾਲੀਆਂ ਪੀਪੀਈ ਕਿੱਟਾਂ,ਐਨ 95 ਮਾਸਕ ਅਤੇ ਪ੍ਰਾਈਵੇਟ ਡਾਕਟਰਾਂ ਲਈ ਹੈਂਡ ਸੈਨੀਟਾਈਜ਼ਰ ਉਪਲਬਧ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਡਾਕਟਰ ਕੋਵਿਡ 19 ਤੋਂ ਸੰਕ੍ਰਮਿਤ ਹੁੰਦਾ ਹੈ ਤਾਂ ਉਸਦਾ ਇਲਾਜ ਸਰਕਾਰੀ ਖ਼ਰਚੇ ਤੇ ਕੀਤਾ ਜਾਵੇਗਾ।ਕਰੋਨਾ ਤੋਂ ਬਾਅਦ ਰਾਜ ਵਿੱਚ ਸਿਹਤ ਸੇਵਾਵਾਂ, ਜਨਤਕ ਸਿਹਤ,ਬਿਮਾਰੀ ਸਬੰਧੀ ਖੋਜ ਆਦਿ ਵਿੱਚ ਨਿਵੇਸ਼ ਵਧਾਇਆ ਗਿਆ ਹੈ।ਹਰਿਆਣਾ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਆਪਣੇ ਪ੍ਰਸ਼ਾਸ਼ਕੀ ਦਫ਼ਤਰਾਂ ਨੂੰ ਜਰੂਰੀ ਅਤੇ ਦਫ਼ਤਰੀ ਕੰਮਾਂ ਲਈ ਖੋਲ੍ਹਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ,ਜਿਸ ਦੌਰਾਨ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੋਵਿਡ 19 ਦੇ ਸੀਮਤ ਜ਼ੋਨਾਂ ਲਈ ਜਾਰੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਹ ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਸੂਬੇ ਦੇ ਨਿੱਜੀ ਸਕੂਲਾਂ ਨੂੰ ਆਪਣੇ ਪ੍ਰਬੰਧਕੀ ਦਫ਼ਤਰ ਖੋਲ੍ਹਣ ਦੀ ਪਹਿਲਾਂ ਹੀ ਆਗਿਆ ਦੇ ਦਿੱਤੀ ਸੀ
 • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਡਰੱਗ ਪਾਰਕ ਸਥਾਪਿਤ ਕਰਨ ਲਈ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਡੀ ਵੀ ਸਦਾਨੰਦ ਗੌੜਾ ਨੂੰ ਬੇਨਤੀ ਕੀਤੀ ਹੈ।ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਵਿੱਚ ਕੀ ਸਟਾਰਟਿੰਗ ਮਟੀਰੀਅਲ/ਡਰੱਗ ਇੰਟਰਮੀਡੀਏਟਸ ਅਤੇ ਐਕਟਿਵ ਫਾਰਮਾਸੂਟੀਕਲ ਇੰਗਰੀਡੈਂਟਸ (ਏਪੀਆਈਐੱਸ) ਦੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਲਾਭਕਾਰੀ ਯੋਜਨਾ ਐਲਾਨੀ ਹੈ।
 • ਕੇਰਲ: ਕੇਐੱਸਆਰਟੀਸੀ ਕੱਲ੍ਹ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਸੇਵਾਵਾਂ ਸ਼ੁਰੂ ਕਰੇਗਾ। ਕੰਨੂਰ ਵਿੱਚ ਪੁਲੀਸ ਨੇ 100 ਦੇ ਕਰੀਬ ਪ੍ਰਵਾਸੀਆਂ ਨੂੰ ਰੇਲਵੇ ਟ੍ਰੈਕ ਰਾਹੀਂ ਉੱਤਰ ਪ੍ਰਦੇਸ਼ ਜਾਣ ਤੋਂ ਰੋਕਿਆ।ਪੈਰਾਮਬਰਾ ਵਿੱਚ, ਪ੍ਰਦਰਸ਼ਨ ਕਰ ਰਹੇ ਪਰਵਾਸੀ ਮਜਦੂਰਾਂ ਅਤੇ ਪੁਲਿਸ ਵਿਚਾਲੇ ਕੋਜ਼ੀਕੋਡ ਵਿੱਚ ਝੜਪ ਹੋ ਗਈ।ਖਾੜੀ ਤੋਂ ਬੀਤੀ ਰਾਤ ਕੇਰਲ ਪਹੁੰਚੇ ਕੋਵਿਡ ਦੇ ਲੱਛਣਾਂ ਵਾਲੇ 7 ਪਰਵਾਸੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਚਾਰ ਹੋਰ ਉਡਾਣਾਂ ਖਾੜੀ ਦੇਸ਼ਾਂ ਵਿੱਚ ਫਸੇ 700 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਉਣਗੀਆਂ। ਵਿਦੇਸ਼ੀ ਅਤੇ ਗ਼ੈਰ ਕੇਰਲ ਵਾਸੀਆਂ ਸਣੇ ਵਾਪਸ ਆਏ ਲੋਕਾਂ ਵਿੱਚੋਂ ਕੱਲ੍ਹ ਤੱਕ 29 ਕੇਸਾਂ ਦੀ ਪੁਸ਼ਟੀ ਹੋਈ ਹੈ।
 • ਤਮਿਲ ਨਾਡੂ: ਪੁਡੂਚੇਰੀ ਨੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ, ਸ਼ਰਾਬ ਖਰੀਦਣ ਲਈ ਅਧਾਰ ਕਾਰਡ ਲਾਜ਼ਮੀ ਕੀਤਾ ਗਿਆ ਹੈ।ਮਹਾਰਾਸ਼ਟਰ ਤੋਂ ਵੱਡੀ ਗਿਣਤੀ ਵਿੱਚ ਪਰਤ ਰਹੇ ਤਮਿਲ ਨਾਡੂ ਦੇ ਪਰਵਾਸੀ ਮਜਦੂਰਾਂ ਦੇ ਕੋਵਿਡ ਟੈਸਟ ਪੋਜ਼ਿਟਿਵ ਪਾਏ ਗਏ ਹਨ। ਤਮਿਲ ਨਾਡੂ ਦੇ ਗ੍ਰਾਮੀਣ ਖੇਤਰਾਂ ਵਿੱਚ ਹੇਅਰ ਸਲੂਨ ਨੂੰ ਅੱਜ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।ਤਮਿਲ ਨਾਡੂ ਵਿੱਚ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਸਮਾਂ ਸਾਰਣੀ ਤਬਦੀਲ ਕੀਤੀ ਗਈ ਹੈ ਜਿਸ ਅਨੁਸਾਰ ਪ੍ਰੀਖਿਆਵਾਂ 15 ਜੂਨ ਤੋਂ 25 ਜੂਨ ਤੱਕ ਕਾਰਵਾਈਆਂ ਜਾਣਗੀਆਂ।ਕੱਲ੍ਹ ਤੱਕ ਕੁੱਲ ਕੇਸ:11,760,ਐਕਟਿਵ ਕੇਸ: 7270, ਮੌਤਾਂ:81,ਚੇਨਈ ਵਿੱਚ ਐਕਟਿਵ ਕੇਸ: 5460
 • ਕਰਨਾਟਕ: ਕਰਨਾਟਕ ਵਿੱਚ ਰੋਜ਼ਾਨਾ ਦੇ ਸਭ ਤੋਂ ਵੱਧ 127 ਮਾਮਲੇ ਸਾਹਮਣੇ ਆਏ ਅਤੇ ਤਿੰਨ ਮੌਤਾਂ ਹੋਈਆਂ।ਹੁਣ ਤੱਕ ਕੁੱਲ ਕੇਸ:1373,ਐਕਟਿਵ : 802,ਸਿਹਤਯਾਬ:530, ਮੌਤਾਂ: 40. ਗ਼ੈਰ ਨਿਵਾਸੀ ਕੰਨਡੀਗਾਂ ਦੇ ਗੁੱਸੇ ਮਗਰੋਂ ਤਮਿਲ ਨਾਡੂ, ਮਹਾਰਾਸ਼ਟਰ, ਗੁਜਰਾਤ ਤੋਂ ਆਉਣ ਵਾਲੇ ਲੋਕਾਂ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ ,ਦੂਸਰੇ ਰਾਜਾਂ ਤੋਂ ਵਾਪਸ ਆਉਣ ਵਾਲਿਆਂ ਵਿੱਚੋਂ 50ਫ਼ੀਸਦ ਕੇਸ ਸਾਹਮਣੇ ਆਏ ਹਨ। ਕਰਨਾਟਕ ਕੇਂਦਰ ਸਰਕਾਰ ਤੋਂ ਇੰਟਰ ਸਿਟੀ ਰੇਲਾਂ ਲਈ ਮਨਜ਼ੂਰੀ ਚਾਹੁੰਦਾ ਹੈ।
 • ਆਂਧਰ ਪ੍ਰਦੇਸ਼: ਮੁੱਖ ਮੰਤਰੀ ਨੇ ਕਿਹਾ ਕਿ ਰਾਜ ਕੋਵਿਡ 19 ਦੇ ਨਿਵਾਰਕ ਉਪਾਵਾਂ ਤੋਂ ਬਿਨਾਂ ਧਿਆਨ ਹਟਾਏ ਅਰਥ ਵਿਵਸਥਾ ਨੂੰ ਮੁੜ ਸ਼ੁਰੂ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।ਰਾਜ ਵਿੱਚ ਸਭ ਤੋਂ ਵੱਧ 53.44 % ਰਿਕਵਰੀ ਦਰ ਹੈ ਜਿਹੜੀ ਕੌਮੀ ਔਸਤ 32.9 ਤੋਂ ਵੀ ਵੱਧ ਹੈ।ਪਿਛਲੇ 24 ਘੰਟਿਆਂ ਦੌਰਾਨ 9739 ਸੈਪਲਾਂ ਦੀ ਟੈਸਟਿੰਗ ਤੋਂ ਬਾਅਦ 57 ਨਵੇਂ ਕੇਸ,2 ਮੌਤਾਂ ਅਤੇ 69 ਮਰੀਜਾਂ ਨੂੰ ਛੁੱਟੀ ਦਿੱਤੀ ਗਈ ਹੈ, ਇਨ੍ਹਾਂ ਵਿੱਚੋਂ 50 ਹੋਰਨਾਂ ਰਾਜਾਂ ਤੋਂ ਆਏ ਸਨ।ਕੁੱਲ ਕੇਸ:2339,ਐਕਟਿਵ:691,ਸਿਹਤਯਾਬ:1596,ਮੌਤਾਂ:52
 • ਤੇਲੰਗਾਨਾ: ਤੇਲੰਗਾਨਾ ਵਿੱਚ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਢਿੱਲ ਦੇ ਨਾਲ,ਆਰ ਟੀ ਸੀ ਦੀਆਂ ਬੱਸਾਂ ਨੇ ਅੱਜ ਤੋਂ ਸਿਕੰਦਰਾਬਾਦ ਤੋਂ ਵੱਖ ਵੱਖ ਜ਼ਿਲ੍ਹਿਆਂ ਲਈ ਯਾਤਰਾ ਸ਼ੁਰੂ ਕਰ ਦਿੱਤੀ ਹੈ। ਰਾਜ ਨੇ ਜੀਐੱਚਐੱਮਸੀ ਸੀਮਾਵਾਂ ਸਮੇਤ ਸਾਰੇ ਜ਼ੋਨਾਂ ਵਿੱਚ ਘਰੇਲੂ ਸਹਾਇਤਾ ਸੇਵਾਵਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਕੱਲ੍ਹ ਤੱਕ ਕੁੱਲ ਕੇਸ:1592,ਹੈਦਰਾਬਾਦ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਕੱਲ੍ਹ 26 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।ਰਾਜ ਵਿੱਚ ਕੋਵਿਡ ਲਈ 5,000 ਹਸਪਤਾਲ ਬੈੱਡਾਂ ਨੂੰ ਤਿਆਰ ਕੀਤਾ ਗਿਆ ਹੈ।
 • ਅਸਾਮ: ਸਿਹਤ ਮੰਤਰੀ ਨੇ ਖੇਤਰੀ ਸਕ੍ਰੀਨਿੰਗ ਸੈਂਟਰ ਅਤੇ ਕੋਵਿਡ19 ਦੀ ਟੈਸਟਿੰਗ ਅਤੇ ਮਰੀਜਾਂ ਦੀ ਦੇਖਭਾਲ਼ ਲਈ ਬਾਰਪੇਟਾ ਵਿੱਚ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਸ ਨਾਲ ਵਿਚਾਰ ਚਰਚਾ ਕੀਤੀ।
 • ਮਣੀਪੁਰ: ਮਣੀਪੁਰ ਵਿੱਚ ਨਵੀਂ ਦਿੱਲੀ ਤੋਂ ਪਰਤੀ 64 ਸਾਲਾ ਮਹਿਲਾ ਅਤੇ 23 ਸਾਲਾ ਲੜਕੀ ਕੋਵਿਡ 19 ਤੋਂ ਪੋਜ਼ਿਟਿਵ ਪਏ ਗਏ। ਰਾਜ ਵਿੱਚ ਕੁੱਲ 9 ਕੇਸ ਸਾਹਮਣੇ ਆਏ ਜਿੰਨਾ ਵਿੱਚੋਂ 2 ਸਿਹਤਯਾਬ ਹੋਏ ਅਤੇ ਬਾਕੀਆਂ ਦਾ ਇਲਾਜ ਚਲ ਰਿਹਾ ਹੈ।
 • ਮਿਜ਼ੋਰਮ: ਮਿਜ਼ੋਰਮ ਦੇ ਸਰਕਾਰੀ ਕੋਲਸੀਬ ਕਾਲਜ ਦੇ ਐੱਨਐੱਸਐੱਸ ਵਲੰਟੀਅਰਾਂ ਨੇ ਕੋਲਸੀਬ ਵਿੱਚ ਸਬਜ਼ੀਆਂ ਵੇਚਣ ਵਾਲਿਆਂ ਅਤੇ ਪੁਲਿਸ ਨੂੰ ਮਾਸਕ ਵੰਡੇ। ਆਈਜੋਲ ਪੁਲਿਸ ਨੇ ਇੱਕ ਵਿਅਕਤੀ ਨੂੰ ਸੋਸ਼ਲ ਮੀਡੀਆ ਤੇ ਝੂਠੀ ਜਾਣਕਾਰੀ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
 • ਨਾਗਾਲੈਂਡ: ਨਾਗਾਲੈਂਡ ਦੇ ਮੁਸਲਮਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਘਰਾਂ ਵਿੱਚ ਮਨਾ ਰਹੇ ਹਨ ਅਤੇ ਲੌਕਡਾਊਨ ਕਾਰਨ ਘਰਾਂ ਵਿੱਚ ਈਦ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ।ਦੀਮਪੁਰ ਪਿੰਡ ਦੀਆਂ ਸਭਾਵਾਂ ਆਪਣੇ ਇਲਾਕੇ ਵਿੱਚ ਸਰਕਾਰ ਵੱਲੋਂ ਪਛਾਣੇ ਗਏ ਇਕਾਂਤਵਾਸ ਕੇਂਦਰਾਂ ਦੀ ਵਰਤੋਂ ਲਈ ਸਹਿਮਤ ਹੋ ਗਏ ਹਨ।
 • ਸਿੱਕਮ: ਸਿੱਕਮ ਸਰਕਾਰ ਨੇ ਕਰਨਾਟਕ ਸਰਕਾਰ ਨਾਲ ਤਾਲਮੇਲ ਬਣਾ ਕੇ ਤਕਰੀਬਨ 1054 ਸਿੱਕਮੀਆਂ ਨੂੰ ਬੰਗਲੁਰੂ ਤੋਂ ਲਿਆਂਦਾ ਗਿਆ ਹੈ।
 • ਮਹਾਰਾਸ਼ਟਰ: ਰਾਜ ਵਿੱਚ ਕੋਵਿਡ19 ਦੇ 2033 ਨਵੇਂ ਕੇਸ ਸਾਹਮਣੇ ਆਏ ਹਨ,ਜਿਸ ਨਾਲ ਪੋਜ਼ਿਟਿਵ ਕੇਸਾਂ ਦੀ ਗਿਣਤੀ 35,058 ਹੋ ਗਈ ਹੈ।ਇਸ ਵੇਲੇ ਰਾਜ ਵਿੱਚ 25,392 ਐਕਟਿਵ ਕੇਸ ਹਨ,ਤਾਜ਼ਾ ਜਾਣਕਾਰੀ ਅਨੁਸਾਰ 8437 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ।ਮਹਾਰਾਸ਼ਟਰ ਸਰਕਾਰ ਨੇ ਗਰੀਬੀ ਰੇਖਾ ਤੋਂ ਹੇਠਾਂ ਸੰਤਰੀ ਕਾਰਡ ਧਾਰਕਾਂ ਨੂੰ ਮਈ ਅਤੇ ਜੂਨ ਮਹੀਨੇ ਲਈ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 3.08 ਕਰੋੜ ਨੂੰ ਖ਼ੁਰਾਕੀ ਅਨਾਜ ਦੇਣ ਦਾ ਫੈਸਲਾ ਕੀਤਾ ਗਿਆ। ਕੋਵਿਡ 19 ਮਹਾਮਾਰੀ ਦੀ ਮੌਜੂਦਾ ਸਥਿਤੀ ਦਰਮਿਆਨ ਰਾਜ ਸਰਕਾਰ ਨੇ 52,422 ਰਾਸ਼ਨ ਦੁਕਾਨਾਂ ਤੋਂ ਅਨਾਜ ਦੀ ਵੰਡ ਸ਼ੁਰੂ ਕਰ ਦਿੱਤੀ ਹੈ।
 • ਗੁਜਰਾਤ: ਰਾਜ ਵਿੱਚ 366 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ 35 ਮੌਤਾਂ ਹੋਈਆਂ ਹਨ ਅਤੇ ਕੁੱਲ ਮਾਮਲੇ 11,746 ਹੋ ਗਏ ਹਨ। ਇਨ੍ਹਾਂ ਵਿੱਚੋਂ 4804 ਮਰੀਜ ਠੀਕ ਹੋ ਚੁੱਕੇ ਹਨ। ਰਾਜ ਵਿੱਚ ਹੁਣ 6248 ਐਕਟਿਵ ਕੇਸ ਹਨ ਜਿਨ੍ਹਾਂ ਵਿੱਚੋਂ 38 ਵੈਂਟੀਲੇਟਰਸ ਤੇ ਹਨ। ਇਸ ਦੌਰਾਨ ਓਡ-ਈਵਨ ਦੇ ਆਧਾਰ ਤੇ 50 ਦਿਨਾਂ ਤੋਂ ਬਾਅਦ ਦੁਕਾਨਾਂ,ਦਫ਼ਤਰ,ਆਵਾਜਾਈ ਅਤੇ ਬਜ਼ਾਰ ਦੁਬਾਰਾ ਖੋਲ੍ਹੇ ਗਏ ਹਨ।
 • ਰਾਜਸਥਾਨ: ਅੱਜ ਬਾਅਦ ਦੁਪਹਿਰ 2 ਵਜੇ ਤੱਕ ਕੋਵਿਡ 19 ਦੇ 250 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ  ਪੋਜ਼ਿਟਿਵ ਮਰੀਜਾਂ ਦੀ ਕੁੱਲ ਗਿਣਤੀ 5757 ਹੋ ਗਈ ਹੈ।ਅੱਜ ਤੱਕ 3232 ਮਰੀਜ ਸਿਹਤਯਾਬ ਹੋ ਚੁੱਕੇ ਹਨ।
 • ਮੱਧ ਪ੍ਰਦੇਸ਼: ਰਾਜ ਵਿੱਚ ਕੋਵਿਡ 19 ਦੇ 259 ਨਵੇਂ ਕੇਸਾਂ ਨਾਲ ਕੁੱਲ ਗਿਣਤੀ 5326 ਹੋ ਗਈ ਹੈ। ਤਾਜ਼ਾ ਰਿਪੋਰਟ ਅਨੁਸਾਰ 2549 ਐਕਟਿਵ ਕੇਸ ਹਨ।
 • ਗੋਆ: ਕੋਵਿਡ 19 ਦੇ 9 ਨਵੇਂ ਕੇਸ ਮਿਲੇ ਹਨ ਜਿਸ ਨਾਲ ਕਰੋਨਾ ਵਾਇਰਸ ਤੋਂ ਪੀੜਤ ਕੁੱਲ ਮਰੀਜ਼ 31 ਹੋ ਗਏ ਹਨ।

 

ਪੀਆਈਬੀ ਫੈਕਟਚੈੱਕ

 

http://164.100.117.97/WriteReadData/userfiles/image/image004AR0J.jpg

 

https://static.pib.gov.in/WriteReadData/userfiles/image/image005RXTB.jpg

 

*******

ਵਾਈਬੀ(Release ID: 1625255) Visitor Counter : 20