PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਨਾ ਬੁਲੇਟਿਨ

Posted On: 18 MAY 2020 6:33PM by PIB Chandigarh

 

(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ਾਂ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)

 

  • ਭਾਰਤ ਚ ਇਸ ਵੇਲੇ 56,316 ਸਰਗਰਮ ਕੇਸ ਹਨ। ਹੁਣ ਤੱਕ ਕੁੱਲ 36,824 ਵਿਅਕਤੀ ਕੋਵਿਡ19 ਦਾ ਇਲਾਜ ਕਰਵਾ ਕੇ ਠੀਕ ਹੋ ਚੁੱਕੇ ਹਨ। ਇਸ ਵੇਲੇ ਸਾਡੀ ਸਿਹਤਯਾਬੀ ਦੀ ਦਰ 38.29% ਹੈ।
  • ਸਿਹਤ ਮੰਤਰਾਲੇ ਨੇ ਰੈੱਡ/ਆਰੈਂਜ/ਗ੍ਰੀਨ ਜ਼ੋਨਾਂ ਦੇ ਵਰਗੀਕਰਨ ਲਈ ਰਾਜਾਂ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨਰਾਜਾਂ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸਾਂਝਾ ਮਾਪਦੰਡਾਂ 'ਤੇ ਕੀਤੇ ਗਏ ਬਹੁ-ਪੱਖੀ ਵਿਸ਼ਲੇਸ਼ਣ 'ਤੇ ਅਧਾਰਿਤ ਉਨ੍ਹਾਂ ਦੇ ਖੇਤਰੀ ਮੁੱਲਾਂਕਣ ਦੇ ਤਹਿਤ ਜ਼ਿਲ੍ਹਿਆਂ/ਮਿਉਂਸਿਪਲ ਕਾਰਪੋਰੇਸ਼ਨਾਂ, ਜਾਂ ਕਿਸੇ ਹੋਰ ਪ੍ਰਸ਼ਾਸਕੀ ਇਕਾਈ ਦਾ ਰੈੱਡ/ਆਰੈਂਜ/ਗ੍ਰੀਨ ਜ਼ੋਨ ਦੇ ਰੂਪ 'ਚ ਵਰਗੀਕ੍ਰਿਤ ਕਰਨ ਲਈ ਕਿਹਾ ਗਿਆ ਹੈ
  • ਲੌਕਡਾਊਨ 31 ਮਈ, 2020 ਤੱਕ ਅੱਗੇ ਵਧਾਇਆ; ਵਿਭਿੰਨ ਜ਼ੋਨਾਂ ਤੇ ਇਨ੍ਹਾਂ ਜ਼ੋਨਾਂ ਚ ਪ੍ਰਵਾਨਗੀ ਦਿੱਤੀਆਂ ਜਾ ਸਕਣ ਵਾਲੀਆਂ ਗਤੀਵਿਧੀਆਂ ਬਾਰੇ ਰਾਜ ਫ਼ੈਸਲਾ ਕਰਨਗੇ; ਕੁਝ ਖਾਸ ਗਤੀਵਿਧੀਆਂ ਤੇ ਪੂਰੇ ਦੇਸ਼ ਵਿੱਚ ਪਾਬੰਦੀ ਰਹੇਗੀ
  • ਗ੍ਰਹਿ ਮੰਤਰਾਲੇ ਦਾ ਰਾਜਾਂ ਨੂੰ ਨਿਰਦੇਸ਼: ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਲਾਗੂ ਪਾਬੰਦੀਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਨਰਮੀ ਨਹੀਂ ਕੀਤੀ ਜਾ ਸਕਦੀ।
  • ਸੀਬੀਐੱਸਈ ਦੀ ਦਸਵੀਂ ਅਤੇ ਬਾਹਰਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਦੀਆਂ ਮਿਤੀਆਂ ਦਾ ਐਲਾਨ ਕੀਤਾ ਗਿਆ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਕੋਵਿਡ-19 ਬਾਰੇ ਮਿਲੀ ਜਾਣਕਾਰੀ

ਭਾਰਤ ਚ ਇਸ ਵੇਲੇ 56,316 ਸਰਗਰਮ ਕੇਸ ਹਨ। ਹੁਣ ਤੱਕ ਕੁੱਲ 36,824 ਵਿਅਕਤੀ ਕੋਵਿਡ–19 ਦਾ ਇਲਾਜ ਕਰਵਾ ਕੇ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ 2,715 ਮਰੀਜ਼ ਠੀਕ ਹੋਏ ਹਨ। ਇਸ ਵੇਲੇ ਸਾਡੀ ਸਿਹਤਯਾਬੀ ਦੀ ਦਰ 38.29% ਹੈ। ਪੁਸ਼ਟੀ ਹੋਏ ਕੇਸਾਂ ਦੀਆਂ ਮੱਦਾਂ ਚ ਭਾਰਤ ਵਿੱਚ ਹੁਣ ਤੱਕ ਪ੍ਰਤੀ ਲੱਖ ਆਬਾਦੀ ਪਿੱਛੇ 7.1 ਕੇਸ ਸਾਹਮਣੇ ਆਏ ਹਨ, ਜਦ ਕਿ ਇਸ ਦੇ ਮੁਕਾਬਲੇ ਸਮੁੱਚੇ ਵਿਸ਼ਵ ਚ ਪ੍ਰਤੀ ਲੱਖ ਆਬਾਦੀ ਪਿੱਛੇ 60 ਕੇਸ ਸਾਹਮਣੇ ਆਏ ਹਨ।

ਕੇਂਦਰੀ ਸਿਹਤ ਮੰਤਰੀ ਨੇ 17 ਮਈ, 2020 ਨੂੰ ਰੈੱਡ / ਆਰੈਂਜ / ਗ੍ਰੀਨ ਜ਼ੋਨਾਂ ਦੇ ਵਰਗੀਕਰਣ ਲਈ ਰਾਜਾਂ ਨਵੇਂ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾਨਿਰਦੇਸ਼ਾਂ ਅਨੁਸਾਰ ਰਾਜਾਂ ਨੂੰ ਜ਼ਿਲ੍ਹਿਆਂ / ਨਗਰ ਨਿਗਮਾਂ ਜਾਂ ਜੇ ਵਾਜਬ ਹੋਵੇ ਤਾਂ ਸਬਡਿਵੀਜ਼ਨ / ਵਾਰਡ ਜਾਂ ਕਿਸੇ ਹੋਰ ਪ੍ਰਸ਼ਾਸਕੀ ਇਕਾਈ ਨੂੰ ਆਪਣੇ ਖੇਤਰੀ ਮੁੱਲਾਂਕਣ ਅਨੁਸਾਰ ਰੈੱਡ / ਆਰੈਂਜ / ਗ੍ਰੀਨ ਜ਼ੋਨ ਵਿੱਚ ਵੰਡਣ ਲਈ ਕਿਹਾ ਗਿਆ ਹੈ। ਅਜਿਹਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਮਾਪਦੰਡਾਂ; ਜਿਵੇਂ ਕੁੱਲ ਸਰਗਰਮ ਕੇਸਾਂ, ਪ੍ਰਤੀ ਲੱਖ ਆਬਾਦੀ ਪਿੱਛੇ ਸਰਗਰਮ ਕੇਸ, ਡਬਲਿੰਗ ਦਰ (ਜਿਸ ਦੀ ਗਿਣਤੀ 7 ਦਿਨਾਂ ਦੇ ਸਮੇਂ ਪਿੱਛੋਂ ਕੀਤੀ ਜਾਂਦੀ ਹੈ), ਕੇਸ ਮੌਤ ਦਰ, ਟੈਸਟਿੰਗ ਅਨੁਪਾਤ ਅਤੇ ਟੈਸ ਪੁਸ਼ਟੀ ਦਰ ਦੇ ਸੁਮੇਲ ਅਨੁਸਾਰ ਕੀਤੇ ਗਏ ਬਹੁਤੱਤਵੀ ਮੁੱਲਾਂਕਣ ਦੇ ਆਧਾਰ ਤੇ ਕੀਤਾ ਜਾਵੇਗਾ। ਖੇਤਰੀ ਕਾਰਵਾਈ ਦੀਆਂ ਮੱਦਾਂ ਵਿੱਚ, ਰਾਜਾਂ ਨੂੰ ਬਹੁਤ ਧਿਆਨ ਨਾਲ ਕੰਟੇਨਮੈਂਟ ਅਤੇ ਬਫ਼ਰ ਜ਼ੋਨਾਂ ਦੀ ਹੱਦਬੰਦੀ ਕਰਨ ਲਈ ਆਖਿਆ ਗਿਆ ਹੈ। ਰਾਜਾਂ ਨੂੰ ਇਨ੍ਹਾਂ ਕੰਟੇਨਮੈਂਟ ਜ਼ੋਨਾਂ ਵਿੱਚ ਕੰਟੇਨਮੈਂਟ ਦੀਆਂ ਯੋਜਨਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਹਰੇਕ ਕੰਟੇਨਮੈਂਟ ਜੋਨ ਦੇ ਨਾਲ ਲੱਗਦੇ ਇਲਾਕੇ ਦੀ ਹੱਦਬੰਦੀ ਇੱਕ ਬਫ਼ਰ ਜ਼ੋਨ ਵਜੋਂ ਕੀਤੀ ਜਾਂਦੀ ਹੈ, ਤਾਂ ਜੋ ਲਾਗਲੇ ਇਲਾਕਿਆਂ ਵਿੱਚ ਛੂਤ ਨਾ ਫੈਲੇ। ਬਫ਼ਰ ਜ਼ੋਨਾਂ ਵਿੱਚ, ਸਿਹਤ ਸੁਵਿਧਾਵਾਂ ਚ ਆਈਐੱਲਆਈ/ਐੱਸਏਆਰਆਈ (ILI/SARI) ਮਾਮਲਿਆਂ ਦੀ ਨਿਗਰਾਨੀ ਰਾਹੀਂ ਕੇਸਾਂ ਦੀ ਵਿਆਪਕ ਚੌਕਸਨਿਗਰਾਨੀ ਲਈ ਤਾਲਮੇਲ ਕਰਨਾ ਹੋਵੇਗਾ।

https://pib.gov.in/PressReleseDetail.aspx?PRID=1624890

 

ਲੌਕਡਾਊਨ 31 ਮਈ, 2020 ਤੱਕ ਅੱਗੇ ਵਧਾਇਆ; ਵਿਭਿੰਨ ਜ਼ੋਨਾਂ ਤੇ ਇਨ੍ਹਾਂ ਜ਼ੋਨਾਂ ਚ ਪ੍ਰਵਾਨਗੀ ਦਿੱਤੀਆਂ ਜਾ ਸਕਣ ਵਾਲੀਆਂ ਗਤੀਵਿਧੀਆਂ ਬਾਰੇ ਰਾਜ ਫ਼ੈਸਲਾ ਕਰਨਗੇ; ਕੁਝ ਖਾਸ ਗਤੀਵਿਧੀਆਂ ਤੇ ਪੂਰੇ ਦੇਸ਼ ਵਿੱਚ ਪਾਬੰਦੀ ਰਹੇਗੀ

24 ਮਾਰਚ, 2020 ਤੋਂ ਲਾਗੂ ਲੌਕਡਾਊਨ ਉਪਾਵਾਂ ਨੇ ਕੋਵਿਡ–19 ਦੇ ਫੈਲਣ ਤੋਂ ਰੋਕਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ। ਇਸੇ ਲਈ ਹੁਣ ਲੌਕਡਾਊਨ ਨੂੰ 31 ਮਈ, 2020 ਤੱਕ ਹੋਰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਨਵੇਂ ਦਿਸ਼ਾਨਿਰਦੇਸ਼ਾਂ ਅਧੀਨ, ਰੈੱਡ, ਗ੍ਰੀਨ ਤੇ ਆਰੈਂਜ ਜ਼ੋਨਾਂ ਦੀ ਹੱਦਬੰਦੀ ਹੁਣ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀਜ਼) ਖੁਦ ਕਰਨਗੇ ਤੇ ਇਸ ਲਈ ਉਹ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤੈਅ ਮਾਪਦੰਡਾਂ ਦਾ ਪੂਰਾ ਖ਼ਿਆਲ ਰੱਖਣਗੇ। ਇਹ ਜ਼ੋਨਾਂ ਕੋਈ ਇੱਕ ਜ਼ਿਲ੍ਹਾ ਜਾਂ ਇੱਕ ਨਗਰ ਨਿਗਮ / ਮਿਉਂਸਪੈਲਿਟੀ ਜਾਂ ਇਸ ਤੋਂ ਵੀ ਛੋਟੀ ਕੋਈ ਪ੍ਰਸ਼ਾਸਕੀ ਇਕਾਈ ਜਿਵੇਂ ਸਬਡਿਵੀਜ਼ਨਾਂ ਆਦਿ ਹੋ ਸਕਦੇ ਹਨ, ਇਸ ਬਾਰੇ ਫ਼ੈਸਲਾ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੀ ਲੈਣਾ ਹੋਵੇਗਾ। ਸਥਾਨਕ ਅਧਿਕਾਰੀਆਂ ਵੱਲੋਂ ਰੈੱਡ ਅਤੇ ਆਰੈਂਜ ਜ਼ੋਨਾਂ ਦੇ ਅੰਦਰ ਅੱਗੇ ਕੰਟੇਨਮੈਂਟ ਅਤੇ ਬਫ਼ਰ ਜ਼ੋਨਾਂ ਦੀ ਹੱਦਬੰਦੀ ਕੀਤੀ ਜਾਵੇਗੀ ਤੇ ਇਸ ਲਈ ਵੀ ਉਹ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾਨਿਰਦੇਸ਼ਾਂ ਨੂੰ ਵਿਚਾਰਗੋਚਰੇ ਰੱਖਣਗੇ। ਕੰਟੇਨਮੈਂਟ ਜ਼ੋਨਾਂ ਦੇ ਅੰਦਰ, ਸਿਰਫ਼ ਜ਼ਰੂਰੀ ਗਤੀਵਿਧੀਆਂ ਦੀ ਹੀ ਇਜਾਜ਼ਤ ਦਿੱਤੀ ਜਾਵੇਗੀ। ਕੁਝ ਸੀਮਤ ਗਿਣਤੀ ਚ ਗਤੀਵਿਧੀਆਂ ਉੱਤੇ ਪੂਰੇ ਦੇਸ਼ ਵਿੱਚ ਪਾਬੰਦੀ ਜਾਰੀ ਰਹੇਗੀ। ਵਿਅਕਤੀਆਂ, ਸਾਰੀਆਂ ਗ਼ੈਰਜ਼ਰੂਰੀ ਗਤੀਵਿਧੀਆਂ ਲਈ ਸ਼ਾਮੀਂ 7 ਵਜੇ ਤੋਂ ਸਵੇਰੇ 7 ਵਜੇ ਤੱਕ ਆਵਾਜਾਈ ਉੱਤੇ ਰੋਕ ਲਈ ਰਾਤ ਦਾ ਕਰਫ਼ਿਊ ਜਾਰੀ ਰਹੇਗਾ।

https://pib.gov.in/PressReleseDetail.aspx?PRID=1624763

 

 

ਲੌਕਡਾਊਨ 4.0 -  ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਗ੍ਰਹਿ ਮੰਤਰਾਲੇ  ਦੇ ਦਿਸ਼ਾ - ਨਿਰਦੇਸ਼ਾਂ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਨਹੀਂ ਦੇ ਸਕਦੇ ਹਨਉਹ ਕੇਵਲ ਉਨ੍ਹਾਂ ਨੂੰ ਹੋਰ ਵੀ ਅਧਿਕ ਸਖ਼ਤ ਬਣਾ ਸਕਦੇ ਹਨ :  ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ - 19 ਨੂੰ ਫੈਲਣ ਤੋਂ ਰੋਕਣ ਲਈ 17.05.2020 ਨੂੰ ਲੌਕਡਾਊਨ ਪਾਬੰਦੀਆਂ  ਬਾਰੇ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ।  ਹਾਲਾਂਕਿ ਲੌਕਡਾਊਨ ਨੂੰ 31.05.2020 ਤੱਕ ਵਧਾ ਦਿੱਤਾ ਗਿਆਪਰੰਤੂ ਪਾਬੰਦੀਆਂ ਵਿੱਚ ਵਿਆਪਕ ਛੂਟਾਂ ਦਿੱਤੀਆਂ ਗਈਆਂ ਹਨ।  ਗ੍ਰਹਿ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫਿਰ ਇਹ ਹਿਦਾਇਤ ਦਿੱਤੀ ਹੈ ਕਿ ਸੰਸ਼ੋਧਿਤ ਦਿਸ਼ਾ - ਨਿਰਦੇਸ਼ਾਂ ਤਹਿਤ ਲੌਕਡਾਊਨ ਪਾਬੰਦੀਆਂ ਵਿੱਚ ਵਿਆਪਕ ਛੂਟ ਦਿੱਤੇ ਜਾਣ ਦੇ ਬਾਵਜੂਦ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਗ੍ਰਹਿ ਮੰਤਰਾਲੇ ਦੇ ਦਿਸ਼ਾ - ਨਿਰਦੇਸ਼ਾਂ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਨਹੀਂ  ਦੇ ਸਕਦੇ ਹਨ।  ਇਹੀ ਨਹੀਂਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਰਤਮਾਨ ਸਥਿਤੀ ਦੇ ਜ਼ਮੀਨੀ ਪੱਧਰ ਦੇ ਵਿਸ਼ਲੇਸ਼ਣ ਦੇ ਅਧਾਰ ਤੇ ਜ਼ਰੂਰੀ ਸਮਝਣ ਉੱਤੇ ਕੁਝ ਹੋਰ ਗਤੀਵਿਧੀਆਂ ਜਾਂ ਕਾਰਜਾਂ ਨੂੰ ਵਰਜਿਤ ਕਰ ਸਕਦੇ ਹਨ ਜਾਂ ਪਾਬੰਦੀਆਂ ਲਗਾ ਸਕਦੇ ਹਨ।

https://pib.gov.in/PressReleseDetail.aspx?PRID=1624848

 

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਦਸਵੀਂ ਅਤੇ ਬਾਹਰਵੀਂ ਜਮਾਤ ਦੀਆਂ ਬਾਕੀ ਪ੍ਰੀਖਿਆਵਾਂ ਦੀਆਂ ਮਿਤੀਆਂ ਦਾ ਐਲਾਨ ਕੀਤਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਨਵੀਂ ਦਿੱਲੀ ਵਿੱਚ ਸੀਬੀਆਈ ਦੀ ਦਸਵੀਂ ਅਤੇ ਬਾਹਰਵੀਂ ਜਮਾਤ ਦੀਆ ਬਾਕੀ ਪ੍ਰੀਖਿਆਵਾਂ ਦੀਆਂ ਮਿਤੀਆਂ ਦਾ ਐਲਾਨ ਕੀਤਾ। ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਕੇਵਲ ਉੱਤਰ ਪੂਰਬੀ ਦਿੱਲੀ ਦੇ ਵਿਦਿਆਰਥੀਆਂ ਦੇ ਲਈ ਆਯੋਜਿਤ ਕੀਤੀਆਂ ਜਾਣਗੀਆਂ, ਜਦਕਿ ਬਾਹਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਉੱਤਰ-ਪੂਰਬੀ ਦਿੱਲੀ ਸਹਿਤ ਦੇਸ਼ ਭਰ ਦੇ ਵਿਦਿਆਰਥੀਆਂ ਦੇ ਲਈ ਆਯੋਜਿਤ ਕੀਤੀਆਂ ਜਾਣਗੀਆਂ। ਸਾਰੀਆਂ ਪ੍ਰੀਖਿਆਵਾਂ ਸਵੇਰੇ 10.30 ਤੋਂ ਦੁਪਹਿਰ 1.30 ਵਜੇ ਦੇ ਵਿਚਕਾਰ ਹੋਣਗੀਆਂ।

 

https://pib.gov.in/PressReleseDetail.aspx?PRID=1624881

 

ਇੱਕ ਰਾਸ਼ਟਰ, ਇੱਕ ਡਿਜੀਟਲ ਪਲੈਟਫਾਰਮਅਤੇ ਇੱਕ ਕਲਾਸ ਇੱਕ ਚੈਨਲਦੇਸ਼ ਦੇ ਕੋਨੇ-ਕੋਨੇ ਤੱਕ ਮਿਆਰੀ ਸਿੱਖਿਆ ਦੀ ਪਹੁੰਚ ਨੂੰ ਸੁਨਿਸ਼ਚਿਤ ਕਰੇਗਾ: ਮਾਨਵ ਸੰਸਾਧਨ ਵਿਕਾਸ ਮੰਤਰੀ

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 17 ਮਈ ਨੂੰ ਨਵੀਂ ਦਿੱਲੀ ਵਿਖੇ ਸਿੱਖਿਆ ਦੇ ਖੇਤਰ ਨੂੰ ਹੁਲਾਰਾ ਦੇਣ  ਲਈ ਕਈ ਪਹਿਲਾਂ ਦਾ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਮਾਨਵ ਪੂੰਜੀ ਵਿੱਚ ਨਿਵੇਸ਼ ਕਰਨਾ ਦੇਸ਼ ਦੀ ਉਤਪਾਦਕਤਾ ਅਤੇ ਖੁਸ਼ਹਾਲੀ ਵਿੱਚ ਨਿਵੇਸ਼ ਕਰਨ ਦੇ ਬਰਾਬਰ ਹੈ। ਮੌਜੂਦਾ ਮਹਾਮਾਰੀ ਨੇ ਸਾਡੀ ਸਿੱਖਿਆ ਪ੍ਰਣਾਲੀ ਲਈ ਨਵੀਆਂ ਚੁਣੌਤੀਆਂ ਅਤੇ ਕਈ ਅਵਸਰ ਪ੍ਰਦਾਨ  ਕੀਤੇ ਹਨ। ਮੰਤਰੀ ਨੇ ਉਜਾਗਰ ਕੀਤਾ ਕਿ ਸਿੱਖਿਆ ਖੇਤਰ ਨੇ ਕਈ ਗਤੀਵਿਧੀਆਂ, ਖਾਸ ਕਰਕੇ ਇਨੋਵੇਟਿਵ ਪਾਠਕ੍ਰਮ ਅਤੇ ਅਧਿਐਨ ਵਿਧੀਆਂ ਨੂੰ ਅਪਣਾਉਣ ਦੇ ਖੇਤਰ ਵਿੱਚ ਗੈਪ ਖੇਤਰਾਂ ʼਤੇ ਊਰਜਾ ਕੇਂਦ੍ਰਿਤ ਕਰਨ, ਹਰ ਪੜਾਅ 'ਤੇ ਵਧੇਰੇ ਸਮਾਵੇਸ਼ੀ ਬਣਨ ਅਤੇ ਟੈਕਨੋਲੋਜੀ ਨੂੰ ਏਕੀਕ੍ਰਿਤ ਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਇਸ ਅਵਸਰ ਦੀ ਵਰਤੋਂ ਕੀਤੀ  ਹੈ।

https://pib.gov.in/PressReleseDetail.aspx?PRID=1624868

 

ਨਵੇਂ ਆਰਥਿਕ ਸੁਧਾਰਾਂ ਨਾਲ ਭਾਰਤ ਨੂੰ ਆਪਣੀ ਪੁਲਾੜ ਤੇ ਪ੍ਰਮਾਣੂ ਸਮਰੱਥਾ ਦੀ ਪੂਰੀ ਵਰਤੋਂ ਕਰਨ ਦਾ ਵਿਲੱਖਣ ਮੌਕਾ ਮਿਲਿਆ: ਡਾ. ਜਿਤੇਂਦਰ ਸਿੰਘ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਕੋਵਿਡ ਮਹਾਮਾਰੀ ਕਾਰਨ ਐਲਾਨੇ ਗਏ 20 ਲੱਖ ਕਰੋੜ ਰੁਪਏ ਦਾ ਪੈਕੇਜ ਹੋਰ ਚੀਜ਼ਾਂ ਦੇ ਨਾਲ ਹੀ ਮੈਡੀਕਲ ਆਈਸੋਟੋਪ ਇਸਤੇਮਾਲ ਦੀ ਵਰਤੋਂ ਨਾਲ ਕੈਂਸਰ ਦੇ ਕਿਫਾਇਤੀ ਇਲਾਜ ਨੂੰ ਪ੍ਰਮੋਟ ਕਰੇਗਾ ਤੇ ਅਤੇ ਪ੍ਰਮਾਣੂ ਊਰਜਾ ਵਿਭਾਗ ਦੀ ਅਗਵਾਈ ਹੇਠ ਪਬਲਿਕ-ਪ੍ਰਾਈਵੇਟ ਭਾਗੀਦਾਰੀ (ਪੀਪੀਪੀ) ਨਾਲ ਨਿਵੇਕਲਾ ਰੀਐਕਟਰ ਵੀ ਸਥਾਪਿਤ ਕਰੇਗਾ।

https://pib.gov.in/PressReleseDetail.aspx?PRID=1624746

 

ਉਪ ਰਾਸ਼ਟਰਪਤੀ ਨੇ ਕੋਰੋਨਾ ਅਨੁਭਵ ਤੋਂ ਮਿਲੀ ਸਿੱਖਿਆ ਦੇ ਨਾਲ ਨਵੀਂ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ

ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ ਵੈੱਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਨਵੀਂ ਜੀਵਨ ਸ਼ੈਲੀ ਅਪਣਾਉਣ ਦੀ ਤਾਕੀਦ ਕੀਤੀ ਅਤੇ ਕੋਰੋਨਾ ਸੰਕ੍ਰਮਣ ਦੇ ਹੁਣ ਤੱਕ ਦੇ ਅਨੁਭਵਾਂ ਤੋਂ ਸਿੱਖਿਆ ਲੈਂਦੇ ਹੋਏ, ਇਸ ਵਾਇਰਸ ਦਾ ਸਾਹਮਣਾ ਕਰਨ ਲਈ 12 ਸੂਤਰੀ ਨਵ ਨਾਰਮਲ ਦੱਸੇ। ਇਸ ਸੰਦੇਹ ਦਰਮਿਆਨ ਕਿ ਸਾਨੂੰ ਇਸ ਵਾਇਰਸ  ਦੇ ਨਾਲ ਉਮੀਦ ਤੋਂ ਜ਼ਿਆਦਾ ਸਮੇਂ ਤੱਕ ਰਹਿਣਾ ਪੈ ਸਕਦਾ ਹੈ, ਉਨ੍ਹਾਂ ਨੇ ਜੀਵਨ ਅਤੇ ਮਾਨਵਤਾ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਵਿਕਸਿਤ ਕਰਨ ਤੇ ਬਲ ਦਿੱਤਾ।

https://pib.gov.in/PressReleseDetail.aspx?PRID=1624851

 

ਟੂਰਿਜ਼ਮ ਮੰਤਰਾਲੇ  ਨੇ "ਦੇਖੋ ਅਪਨਾ ਦੇਸ਼" ਵੈਬੀਨਾਰ ਲੜੀ  ਦੇ ਤਹਿਤ "ਉੱਤਰਾਖੰਡ  ਇੱਕ ਸਵਰਗ" ਸਿਰਲੇਖ ਨਾਲ 20ਵੇਂ ਵੈਬੀਨਾਰ ਦਾ ਆਯੋਜਨ ਕੀਤਾ

https://pib.gov.in/PressReleseDetail.aspx?PRID=1624849

 

ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁਟ

 

  • ਪੰਜਾਬ: ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਨੂੰ ਸਲਾਹ ਦਿੱਤੀ ਹੈ ਕਿ ਉਹ 2020-21 ਵਿੱਚ ਕਿਸੇ ਵੀ ਸਕੂਲ ਫੀਸ ਵਿੱਚ ਵਾਧਾ ਨਾ ਕਰਨ ਜੋ ਕਿ 2019-20 ਵਿੱਚ ਲਈ ਜਾਂਦੀ ਸੀ। ਇਸ ਸਬੰਧੀ, ਰਾਜ ਦੇ ਸਾਰੇ ਪ੍ਰਾਈਵੇਟ ਅਨ-ਏਡਿਡ ਸਕੂਲਾਂ ਦੇ ਪ੍ਰਬੰਧਕਾਂ/ਪ੍ਰਿੰਸੀਪਲਾਂ ਨੂੰ ਪੱਤਰ ਲਿਖਿਆ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ ਵਿੱਚ ਕਮੀ ਦੇ ਮੱਦੇਨਜ਼ਰ, ਪੰਜਾਬ ਦੇ ਮੁੱਖ ਮੰਤਰੀ ਨੇ ਰਾਜ ਵਿੱਚ ਜਾਰੀ ਸਖ਼ਤ ਕਰਫਿਊ ਨੂੰ 31 ਮਈ ਤੱਕ ਲੌਕਡਾਊਨ ਨਾਲ ਬਦਲਣ ਦਾ ਐਲਾਨ ਕੀਤਾ ਹੈ, ਜਦਕਿ 18 ਮਈ ਤੋਂ ਗੈਰ-ਕੰਟੇਨਮੈਂਟ ਜ਼ੋਨਾਂ ਵਿੱਚ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਸੀਮਤ ਤਰੀਕੇ ਨਾਲ ਮੁੜ ਤੋਂ ਚਾਲੂ ਕਰਨ ਅਤੇ ਵੱਧ ਤੋਂ ਵੱਧ ਸੰਭਾਵੀ ਢਿੱਲ ਦੇਣ ਦੇ ਸੰਕੇਤ ਦਿੱਤੇ ਹਨ।
  • ਹਰਿਆਣਾ: ਹਰਿਆਣਾ ਦੇ ਮੁੱਖ ਮੰਤਰੀ ਨੇ ਕੇਂਦਰ ਵੱਲੋਂ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ, ਜਿਸ ਦਾ ਐਲਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੀਤਾ, ਦੀ ਆਖ਼ਰੀ ਕਿਸ਼ਤ ਦਾ ਸੁਆਗਤ ਕਰਦਿਆਂ 2020-21 ਦੌਰਾਨ ਰਾਜਾਂ ਵੱਲੋਂ ਕਰਜ਼ ਲੈਣ ਦੀ ਸੀਮਾ ਨੂੰ ਰਾਜ ਦੀ ਕੁੱਲ ਘਰੇਲੂ ਉਤਪਾਦਨ ਦੇ 3 % ਤੋਂ ਵਧਾ ਕੇ 5 % ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਇਸ ਤਰ੍ਹਾਂ ਸੂਬਾ ਸਰਕਾਰ ਨੂੰ ਵਾਧੂ ਵਸੀਲੇ ਮਿਲ ਸਕਣਗੇ। ਇਹ ਫ਼ੈਸਲਾ ਨਿਸ਼ਚਿਤ ਤੌਰ 'ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਨੂੰ ਵੱਡਾ ਹੁਲਾਰਾ ਦੇਵੇਗਾ ਅਤੇ ਕੋਵਿਡ-19 ਕਾਰਨ ਪ੍ਰਭਾਵਤ ਹੋਏ ਵੱਖ-ਵੱਖ ਖੇਤਰਾਂ ਲਈ ਮਿੱਥੇ ਟੀਚਿਆਂ ਵੱਲ ਤੇਜ਼ੀ ਨਾਲ ਵਧਣ ਵਿੱਚ ਮਦਦ ਕਰੇਗਾ।
  • ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਆਤਮ-ਨਿਰਭਾਰ ਭਾਰਤ ਪੈਕੇਜ ਦੇ ਟ੍ਰੈਂਚ ਫਾਈਵ ਤਹਿਤ ਕੀਤੇ ਗਏ ਐਲਾਨਾਂ ਦੀ ਸ਼ਲਾਘਾ ਕੀਤੀ। ਸਾਲ 2020-21 ਲਈ ਮਨਰੇਗਾ ਅਧੀਨ 61,000 ਕਰੋੜ ਰੁਪਏ ਦੇ ਮੌਜੂਦਾ ਪ੍ਰਬੰਧਨ ਵਿੱਚ 40,000 ਕਰੋੜ ਰੁਪਏ ਦੇ ਬਜਟ ਅਲਾਟਮੈਂਟ ਵਧਾਉਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦਿਹਾਤੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਲੋਕਾਂ ਨੂੰ ਵਧੇਰੇ ਯਕੀਨੀ ਰੁਜ਼ਗਾਰ ਮੁਹੱਈਆ ਕਰਵਾਏਗਾ। ਮੁੱਖ ਮੰਤਰੀ ਨੇ ਰਾਜਾਂ ਦੀ ਕਰਜ਼ਿਆਂ ਦੀ ਸੀਮਾ ਨੂੰ ਮੌਜੂਦਾ ਜੀਐੱਸਡੀਪੀ ਦੇ 3 ਪ੍ਰਤੀਸ਼ਤ ਤੋਂ ਵਧਾ ਕੇ 5 ਪ੍ਰਤੀਸ਼ਤ ਕਰਨ ਲਈ ਕੇਂਦਰ ਸਰਕਾਰ ਦੇ ਫੈਸਲੇ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜਾਂ ਨੂੰ ਆਪਣੇ ਸਰੋਤ ਬਣਾਉਣ ਵਿੱਚ ਸਹਾਇਤਾ ਮਿਲੇਗੀ।
  • ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਇੱਕੋ ਦਿਨ ਸਭ ਤੋਂ ਵੱਧ 2,347 ਕੋਵਿਡ-19 ਪਾਜ਼ਿਟਿਵ ਕੇਸ ਦਰਜ ਕੀਤੇ ਗਏ, ਜਿਸ ਨਾਲ ਰਾਜ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 33,053 ਹੋ ਗਈ। ਰਾਜ ਵਿੱਚ ਇਸ ਵੇਲੇ 24,161 ਐਕਟਿਵ ਕੇਸ ਹਨ, ਤਾਜ਼ਾ ਰਿਪੋਰਟ ਅਨੁਸਾਰ 7,688 ਮਰੀਜ਼ ਵੀ ਹੁਣ ਤੱਕ ਠੀਕ ਹੋ ਗਏ ਹਨ। ਬੈਸਟ ਕਰਮਚਾਰੀ ਐਕਸ਼ਨ ਕਮੇਟੀ ਆਪਣੇ ਡਰਾਈਵਰਾਂ ਲਈ ਲੋੜੀਂਦੀਆਂ ਸਹੂਲਤਾਂ ਦੀ ਕਮੀ ਖ਼ਿਲਾਫ਼ ਰੋਸ ਵਜੋਂ ਅੰਦੋਲਨ 'ਤੇ ਚਲੀ ਗਈ ਹੈ ਜੋ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾ ਰਹੇ ਸਨ। ਬੈਸਟ ਪ੍ਰਸ਼ਾਸਨ ਨੇ ਦਾਅਵਾ ਕੀਤਾ ਹੈ ਕਿ ਇਸ ਅੰਦੋਲਨ ਨਾਲ ਸੜਕੀ ਆਵਾਜਾਈ ਪ੍ਰਭਾਵਤ ਨਹੀਂ ਹੋਏਗੀ ਕਿਉਂਕਿ ਰਾਜ ਦੀ ਟ੍ਰਾਂਸਪੋਰਟ ਦੀਆਂ ਬੱਸਾਂ ਅਜੇ ਵੀ ਚੱਲ ਰਹੀਆਂ ਹਨ। ਇਸੇ ਦੌਰਾਨ, ਨਵੀਂ ਮੁੰਬਈ ਦਾ ਏਪੀਐਮਸੀ ਬਾਜ਼ਾਰ ਅੱਜ ਫਿਰ ਖੋਲ੍ਹਿਆ ਗਿਆ, ਜਿਸ ਨੂੰ ਪਿਛਲੇ ਸੋਮਵਾਰ ਕੋਵਿਡ-19 ਨਾਲ ਪਾਜ਼ਿਟਿਵ ਮਾਮਲਿਆਂ ਵਿੱਚ ਯਕਦਮ ਵਾਧਾ ਹੋਣ ਕਾਰਨ ਪਿਛਲੇ ਸੋਮਵਾਰ ਬੰਦ ਕਰਨਾ ਪਿਆ ਸੀ।
  • ਗੁਜਰਾਤ: 391 ਨਵੇਂ ਕੋਵਿਡ-19 ਕੇਸਾਂ ਨਾਲ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 11,379 ਤੱਕ ਪਹੁੰਚ ਜਾਣ ਦੀ ਖ਼ਬਰ ਮਿਲੀ ਹੈ। ਹੁਣ ਤੱਕ ਤੰਦਰੁਸਤ ਹੋ ਚੁੱਕੇ ਮਰੀਜ਼ਾਂ ਦੀ ਕੁੱਲ ਗਿਣਤੀ 4,499 ਹੋ ਗਈ ਹੈ। ਜਦਕਿ ਰਾਜ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ, ਠੀਕ ਹੋਣ ਦੀ ਦਰ ਵਿੱਚ ਵੀ ਸੁਧਾਰ ਹੋਇਆ ਹੈ ਤੇ ਰਾਜ ਵਿੱਚ ਹੁਣ ਇਹ 39.53 % ਹੋ ਗਈ ਹੈ। ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜ਼ਿਲ੍ਹਾ ਕੁਲੈਕਟਰਾਂ, ਨਿਗਮ ਕਮਿਸ਼ਨਰਾਂ, ਡੀਡੀਓ ਅਤੇ ਵੱਖ ਵੱਖ ਅਧਿਕਾਰੀਆਂ ਨਾਲ ਉੱਚ-ਪੱਧਰੀ ਮੀਟਿੰਗ ਕਰ ਰਾਜ ਵਿੱਚ ਕੰਨਟਮੈਂਟ ਜ਼ੋਨ ਅਤੇ ਨੌਨ-ਕੰਟੇਨਮੈਂਟ ਜ਼ੋਨਾਂ ਬਾਰੇ ਵਿਸਥਾਰਤ ਜਾਣਕਾਰੀ ਪ੍ਰਾਪਤ ਕੀਤੀ।
  • ਰਾਜਸਥਾਨ: ਅੱਜ ਬਾਅਦ ਦੁਪਿਹਰ ਦੋ ਵਜੇ ਤੱਕ ਕੋਵਿਡ-19 ਦੇ 173 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਰਾਜ ਵਿੱਚ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 5,375 ਹੋ ਗਈ ਹੈ। ਡੁੰਗਰਪੁਰ ਵਿੱਚ ਅੱਜ 64 ਨਵੇਂ ਕੇਸ ਦਰਜ ਕੀਤੇ ਗਏ। ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 3,072 ਹੈ, ਜਦਕਿ ਹੁਣ ਤੱਕ 2,718 ਮਰੀਜ਼ਾਂ ਨੂੰ ਛੁੱਟੀ ਵੀ ਮਿਲ ਗਈ ਹੈ।
  • ਮੱਧ ਪ੍ਰਦੇਸ਼: 187 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਉਣ ਨਾਲ ਰਾਜ ਵਿੱਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 4,977 ਹੋ ਗਈ ਹੈ। ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 2,403 ਹੋ ਗਈ ਹੈ। ਤਾਜ਼ਾ ਰਿਪੋਰਟ ਅਨੁਸਾਰ ਰਾਜ ਵਿੱਚ ਕੁੱਲ 2,326 ਸਰਗਰਮ ਕੇਸ ਹਨ।
  • ਗੋਆ: ਕੱਲ੍ਹ ਕੋਵਿਡ-19 ਦੇ ਨੌਂ ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਨਾਲ ਗੋਆ ਵਿੱਚ ਕੋਵਿਡ-19 ਦੇ ਸਰਗਰਮ ਕੇਸ 22 ਤੱਕ ਪਹੁੰਚ ਗਏ ਹਨ। ਇਨ੍ਹਾਂ ਵਿੱਚੋਂ ਅੱਠ ਨਵੇਂ ਕੋਵਿਡ-19 ਮਰੀਜ਼ ਮਹਾਰਾਸ਼ਟਰ ਤੋਂ ਸੜਕ ਰਾਹੀਂ ਗੋਆ ਗਏ ਸਨ, ਜਦੋਂ ਕਿ ਇੱਕ ਕਰਨਾਟਕ ਤੋਂ ਸੜਕ ਰਾਹੀਂ ਆਇਆ ਸੀ। ਸਾਰੇ ਮਰੀਜ਼ਾਂ ਦਾ ਇਲਾਜ ਈਐੱਸਆਈ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।
  • ਛੱਤੀਸਗੜ੍ਹ: 19 ਹੋਰ ਮਾਮਲੇ ਸਾਹਮਣੇ ਆਉਣ ਮਗਰੋਂ ਛੱਤੀਸਗੜ੍ਹ ਵਿੱਚ ਕੋਵਿਡ ਦੀ ਲਾਗ ਨਾਲ ਪੀੜਤ ਲੋਕਾਂ ਦੀ ਗਿਣਤੀ 86 ਹੋ ਗਈ ਹੈ। ਰਾਜ ਵਿੱਚ ਕੋਈ ਵੀ ਕੋਵਿਡ ਨਾਲ ਸਬੰਧਤ ਮੌਤ ਦੀ ਦਰਜ ਨਹੀਂ ਹੋਈ ਹੈ।
  • ਕੇਰਲ: ਲੌਕਡਾਊਨ ਦੇ ਨਿਯਮਾਂ ਵਿੱਚ ਢਿੱਲ: ਰੈੱਡ ਜ਼ੋਨਾਂ ਤੋਂ ਇਲਾਵਾ ਛੋਟੇ ਪੈਂਡਿਆਂ ਦੀਆਂ ਬੱਸ ਸੇਵਾਵਾਂ ਤੇ ਆਟੋ ਰਿਕਸ਼ਾ ਜ਼ਿਲ੍ਹਿਆਂ ਦੇ ਅੰਦਰ-ਅੰਦਰ ਚਲਾਏ ਜਾਣਗੇ। ਅੰਤਰ-ਜ਼ਿਲ੍ਹਾ ਢੋਆ-ਢੁਆਈ ਲਈ ਅਧਿਕਾਰੀਆਂ ਤੋਂ ਪਾਸ ਦੀ ਜ਼ਰੂਰਤ ਹੋਏਗੀ। ਰਾਜ ਵਿੱਚ ਬੀਈਵੀਸੀਓ ਪੇਅ ਪਦਾਰਥ ਦੀਆਂ ਦੁਕਾਨਾਂ, ਬਾਰਜ਼ ਵਿਖੇ ਵਿਸ਼ੇਸ਼ ਕਾਊਂਟਰ ਅਤੇ ਬੀਅਰ ਤੇ ਵਾਈਨ ਪਾਰਲਰ ਬੁੱਧਵਾਰ ਤੋਂ ਖੁੱਲ੍ਹਣਗੇ; ਸ਼ਰਾਬ ਖਰੀਦਣ ਲਈ ਟੋਕਨ ਮੋਬਾਈਲ ਐਪ ਰਾਹੀਂ ਜਾਰੀ ਕੀਤੇ ਜਾਣਗੇ। ਐੱਸਐੱਸਐਲਸੀ ਅਤੇ +2 ਸਟੇਟ ਬੋਰਡ ਦੀਆਂ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਜੂਨ ਵਿੱਚ ਕਰਵਾਈਆਂ ਜਾਣਗੀਆਂ। ਪ੍ਰਵਾਸੀ ਕਾਮਿਆਂ ਲਈ ਕੋਟਾਯਮ ਤੋਂ ਪਹਿਲੀ ਵਿਸ਼ੇਸ਼ ਟ੍ਰੇਨ ਅੱਜ ਸ਼ਾਮ ਨੂੰ ਪੱਛਮੀ ਬੰਗਾਲ ਲਈ ਰਵਾਨਾ ਹੋਵੇਗੀ। ਆਬੂਧਾਬੀ ਅਤੇ ਦੋਹਾ ਤੋਂ ਦੋ ਉਡਾਣਾਂ ਸ਼ਾਮ ਨੂੰ ਪਹੁੰਚਣਗੀਆਂ। ਹੁਣ ਤੱਕ ਰਾਜ ਵਿੱਚ 101 ਕੋਵਿਡ ਪਾਜ਼ਿਟਿਵ ਮਾਮਲੇ ਦਰਜ ਕੀਤੇ ਗਏ ਅਤੇ 23 ਹੌਟਸਪੌਟ ਕਰਾਰ ਦਿੱਤੇ ਗਏ ਹਨ।
  • ਤਮਿਲ ਨਾਡੂ: ਸਰਕਾਰ ਦਾ ਕਹਿਣਾ ਹੈ ਕਿ ਰਾਜ ਨੂੰ ਚੱਕਰਵਾਤ 'ਅੰਫਾਨ' ਦੇ ਪ੍ਰਭਾਵ ਦਾ ਸਾਹਮਣਾ ਨਹੀਂ ਕਰਨਾ ਪਏਗਾ ਪਰ ਉਹ ਭਾਰਤੀ ਮੌਸਮ ਵਿਭਾਗ ਦੇ ਨਾਲ ਰਲ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਰਾਜ ਦਾ ਕੋਵਿਡ ਅੰਕੜਾ ਐਤਵਾਰ ਨੂੰ 11,000 ਨੂੰ ਪਾਰ ਕਰ ਗਿਆ, ਰਾਜ ਨੇ 639 ਨਵੇਂ ਲਾਗ ਦੇ ਮਾਮਲੇ ਅਤੇ ਚਾਰ ਮੌਤਾਂ ਦਰਜ ਕੀਤੀਆਂ ਹਨ। ਤਾਜ਼ਾ ਮਾਮਲਿਆਂ ਵਿੱਚ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ 81 ਵਾਪਸ ਪਰਤੇ ਵਿਅਕਤੀ ਸ਼ਾਮਲ ਹਨ। ਕੁੱਲ ਕੇਸਾਂ ਦੀ ਗਿਣਤੀ 11,224 'ਤੇ ਪਹੁੰਚ ਗਈ, ਜਿਨ੍ਹਾਂ ਵਿੱਚੋਂ 6,971 ਸਰਗਰਮ ਮਾਮਲੇ ਸਨ, ਜਿਨ੍ਹਾਂ ਵਿੱਚ 6750 ਚੇਨਈ ਤੋਂ ਸਨ।
  • ਕਰਨਾਟਕ: ਅੱਜ ਦੁਪਹਿਰ 12 ਵਜੇ ਤੱਕ 84 ਨਵੇਂ ਕੇਸ ਸਾਹਮਣੇ ਆਏ। ਕੁੱਲ ਅੰਕੜਾ 1,231 'ਤੇ ਪਹੁੰਚ ਗਿਆ; ਮੌਤਾਂ 37; ਬਰਾਮਦ 521; ਸਰਗਰਮ ਕੇਸ 672 ਦਰਜ ਕੀਤੇ ਗਏ ਹਨ। ਰਾਜ ਨੇ ਲੌਕਡਾਊਨ ਦੇ ਨਿਯਮਾਂ ਵਿੱਚ ਢਿੱਲ ਦੇਣ ਦਾ ਐਲਾਨ ਕੀਤਾ: ਸਾਰੀਆਂ ਕੇਐੱਸਆਰਟੀਸੀ ਅਤੇ ਬੀਐੱਮਟੀਸੀ ਬੱਸਾਂ ਭਲਕੇ 30% ਸਮਰੱਥਾ ਨਾਲ ਚੱਲਣਗੀਆਂ, ਆਟੋ ਤੇ ਕੈਬ ਵੀ ਦੋ ਸਵਾਰੀਆਂ ਬਿਠਾ ਕੇ ਕੰਮ ਕਰ ਸਕਦੇ ਹਨ, ਸੈਲੂਨ ਖੋਲ੍ਹੇ ਜਾਣਗੇ ਅਤੇ ਪਾਰਕ ਸਵੇਰੇ 7 ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਖੁੱਲ੍ਹਣਗੇ। ਮਾਲ ਅਤੇ ਜਨਤਕ ਇਕੱਠ ਪਾਬੰਦੀਸ਼ੁਦਾ ਹਨ ਅਤੇ ਸਮੇਂ ਕਰਫਿਊ ਜਾਰੀ ਰਹੇਗਾ।
  • ਆਂਧਰ ਪ੍ਰਦੇਸ਼: ਰਾਜ ਨੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ 31 ਮਈ ਤੱਕ ਲੌਕਡਾਊਨ ਵਧਾ ਦਿੱਤੀ ਹੈ; ਰੈੱਡ ਜ਼ੋਨਾਂ ਵਿੱਚ ਸਖ਼ਤ ਵਰਤੀ ਜਾ ਰਹੀ ਹੈ। ਐਮਐੱਸਐਮਈਜ਼ ਦੀ ਸਹਾਇਤਾ ਲਈ 904.89 ਕਰੋੜ ਰੁਪਏ ਦੇ ਪੈਕੇਜ ਦੀ ਪਹਿਲੀ ਕਿਸ਼ਤ 22 ਮਈ ਨੂੰ ਜਾਰੀ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ 52 ਨਵੇਂ ਕੇਸ ਪਾਏ ਗਏ, 94 ਦੀ ਛੁੱਟੀ ਹੋ ਗਈ ਅਤੇ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ। ਦੂਜੇ ਰਾਜਾਂ ਤੋਂ ਵਾਪਸ ਆਏ ਵਿਅਕਤੀਆਂ ਵਿੱਚ ਪਾਏ ਗਏ 150 ਪਾਜ਼ਿਟਿਵ ਮਾਮਲਿਆਂ ਵਿੱਚੋਂ 125 ਸਰਗਰਮ ਹਨ ਅਤੇ 2 ਮਰੀਜ਼ਾਂ ਨੂੰ ਤੰਦਰੁਸਤੀ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਕੁੱਲ ਕੇਸ: 2,282. ਸਰਗਰਮ: 705, ਸਿਹਤਯਾਬ ਹੋਏ: 1527, ਮੌਤਾਂ: 50. ਪਾਜ਼ੇਟਿਵ ਕੇਸਾਂ ਵਿੱਚ ਮੋਹਰੀ ਜ਼ਿਲ੍ਹੇ: ਕੁਰਨੂਲ (615), ਗੁੰਟੂਰ (417), ਕ੍ਰਿਸ਼ਨਾ (382).
  • ਤੇਲੰਗਾਨਾ: ਸਰਕਾਰੀ ਹਸਪਤਾਲਾਂ ਵਿੱਚ ਸਾਰੀਆਂ ਸੇਵਾਵਾਂ ਮੁੜ ਤੋਂ ਸ਼ੁਰੂ ਹੋਣਗੀਆਂ; ਗਾਂਧੀ ਹਸਪਤਾਲ, ਚੇਸਟ ਹਸਪਤਾਲ ਨੋਡਲ ਕੋਵਿਡ-19 ਕੇਂਦਰਾਂ ਵਜੋਂ ਕੰਮ ਕਰਨਾ ਜਾਰੀ ਰੱਖਣਗੇ। ਸੱਤ ਹੋਰ ਪ੍ਰਵਾਸੀ ਅੱਜ ਮੈਨਚੇਰੀਅਲ ਜ਼ਿਲ੍ਹੇ ਅਤੇ ਰਾਜੰਨਾ-ਸਿਰਸਿਲਾ ਵਿੱਚ ਦੋ ਮੁੰਬਈ ਤੋਂ ਵਾਪਸ ਪਰਤਣ ਵਾਲੇ ਵਿਅਕਤੀ ਕੋਵਿਡ-19 ਨਾਲ ਗ੍ਰਸਤ ਪਾਏ ਗਏ। ਕੱਲ੍ਹ ਤੱਕ ਕੁੱਲ ਪਾਜ਼ਿਟਿਵ ਮਾਮਲੇ 1,551 ਸਨ।
  • ਅਰੁਣਾਚਲ ਪ੍ਰਦੇਸ਼: ਅੱਜ ਤੋਂ ਰਾਜ ਟਰਾਂਸਪੋਰਟ ਦੀਆਂ ਬੱਸਾਂ ਸਿਰਫ ਜ਼ਿਲ੍ਹੇ ਦੇ ਅੰਦਰ-ਅੰਦਰ ਆਵਾਜਾਈ ਕਰਨਗੀਆਂ। ਸਿਰਫ 50 % ਬੱਸਾਂ ਸੜਕ 'ਤੇ ਆਉਣਗੀਆਂ।
  • ਅਸਮ: ਮੁੰਬਈ ਤੋਂ ਅਸਮ ਵਾਪਸ ਪਰਤੇ ਕੋਵਿਡ-19 ਮਰੀਜ਼ ਦੀ ਮੌਤ ਹੋ ਗਈ; ਗੋਲਾਘਾਟ ਵਿਖੇ ਦੋ ਹੋਰ ਵਿਅਕਤੀਆਂ ਦਾ ਟੈਸਟ ਪਾਜ਼ਿਟਿਵ ਪਾਇਆ ਗਿਆ; ਕੁੱਲ ਕੇਸ 104, ਸਰਗਰਮ ਮਾਮਲੇ 58 ਅਤੇ ਤਿੰਨ ਮੌਤਾਂ ਦਰਜ ਹੋਈਆਂ ਹਨ।
  • ਮਣੀਪੁਰ: ਮਣੀਪੁਰ ਵਿੱਚ, 1,208 ਵਿਅਕਤੀ ਸਰਕਾਰੀ ਏਕਾਂਤਵਾਸ ਕੇਂਦਰ ਵਿੱਚ ਅਤੇ 4,165 ਵਿਅਕਤੀ ਕਮਿਊਨਿਟੀ ਕੁਆਰੰਟੀਨ ਸੈਂਟਰਾਂ ਵਿੱਚ ਭਰਤੀ ਹਨ।
  • ਮੇਘਾਲਿਆ: ਮੇਘਾਲਿਆ ਵਿੱਚ ਇਕੱਲੇ ਕੋਵਿਡ 19 ਪਾਜ਼ਿਟਿਵ ਵਿਅਕਤੀ ਦੀ ਦੁਬਾਰਾ ਜਾਂਚ ਕੀਤੀ ਗਈ ਤੇ ਇਹ ਟੈਸਟ ਨਕਾਰਾਤਮਕ ਆਇਆ ਹੈ। ਮੁੱਖ ਮੰਤਰੀ ਕੋਨਾਰਡ ਸੰਗਮਾ ਨੇ ਕਿਹਾ ਕਿ ਮਰੀਜ਼ ਦੇ ਠੀਕ ਹੋਣ ਦਾ ਐਲਾਨ ਕਰਨਾ ਸਹੀ ਹੋਵੇਗਾ।
  • ਮਿਜ਼ੋਰਮ: ਮਿਜ਼ੋਰਮ ਵਿੱਚ ਹੁਣ ਤੱਕ ਲੌਕਡਾਊਨ/ਕਰਫਿਊ ਦੀ ਉਲੰਘਣਾ ਦੀਆਂ 131 ਘਟਨਾਵਾਂ ਸਾਹਮਣੇ ਆਈਆਂ ਹਨ। 19 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 87 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
  • ਨਾਗਾਲੈਂਡ: ਸਰਕਾਰ 18 ਮਈ ਤੋਂ ਰਾਜ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ 14 ਦਿਨਾਂ ਦੀ ਸੰਸਥਾਗਤ ਏਕਾਂਤਵਾਸ ਅਤੇ ਇਸ ਤੋਂ ਬਾਅਦ 14 ਦਿਨ ਲਾਜ਼ਮੀ ਘਰੇਲੂ ਏਕਾਂਤਵਾਸ ਦਾ ਆਦੇਸ਼ ਦੇ ਦਿੱਤਾ ਹੈ। ਦੀਮਾਪੁਰ ਡੀਸੀ ਨੇ 5 ਹੋਰ ਕੁਆਰੰਟੀਨ ਸੈਂਟਰਾਂ ਦਾ ਪ੍ਰਬੰਧ ਕੀਤਾ ਹੈ। ਇਹ ਕੇਂਦਰ ਈਦਗਾਹ ਮਦਰੱਸਾ, ਜੈਨ ਭਵਨ, ਹਿੰਦੂ ਮੰਦਰ ਕਮਿਊਨਿਟੀ ਹਾਲ, ਗੁਰਦੁਆਰਾ ਲੌਜ ਅਤੇ ਦੁਰਗਾਮੰਦਰ ਲੌਜ ਹਨ।
  • ਸਿੱਕਮ: ਮੁੱਖ ਸਕੱਤਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਕਮ ਦੇ ਲੋਕਾਂ ਨੂੰ ਕੱਢਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਟੇਟ ਟਾਸਕ ਫੋਰਸ ਦੀ ਬੈਠਕ ਦੀ ਅਗਵਾਈ ਕੀਤੀ।
  • ਤ੍ਰਿਪੁਰਾ: ਹੋਰਾਂ ਥਾਵਾਂ 'ਤੇ ਫਸੇ ਲੋਕਾਂ ਨਾਲ ਭਰੀ ਸ਼੍ਰਮਿਕ ਸਪੈਸ਼ਲ ਟ੍ਰੇਨ ਚੇਨਈ ਤੋਂ ਅਗਰਤਲਾ ਪਹੁੰਚੀ। ਇੱਕ ਹੋਰ ਟ੍ਰੇਨ ਦੇ ਅੱਜ ਬੰਗਲੌਰ ਤੋਂ ਅਗਰਤਲਾ ਪਹੁੰਚਣ ਦੀ ਉਮੀਦ ਹੈ।

 

ਪੀਆਈਬੀ ਫੈਕਟਚੈੱਕ

 

 

*****

ਵਾਈਬੀ
 



(Release ID: 1625024) Visitor Counter : 163