ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ–19 ਅੱਪਡੇਟ
Posted On:
18 MAY 2020 5:53PM by PIB Chandigarh
ਮੌਜੂਦਾ ਸਥਿਤੀ:
ਭਾਰਤ ਸਰਕਾਰ ਦੇਸ਼ ’ਚ ਕੋਵਿਡ–19 ਦੀ ਰੋਕਥਾਮ, ਉਸ ਦਾ ਫੈਲਣਾ ਰੋਕਣ ਤੇ ਉਸ ਦੇ ਪ੍ਰਬੰਧ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਕਈ ਕਦਮ ਚੁੱਕ ਰਹੀ ਹੈ। ਕੋਵਿਡ–19 ਦੇ ਪ੍ਰਬੰਧ ਲਈ ਕੀਤੇ ਜਾ ਰਹੇ ਜਤਨਾਂ ਦੀ ਨਿਯਮਿਤ ਤੌਰ ’ਤੇ ਉੱਚ–ਪੱਧਰੀ ਸਮੀਖਿਆ ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਭਾਰਤ ’ਚ ਇਸ ਵੇਲੇ 56,316 ਸਰਗਰਮ ਕੇਸ ਹਨ। ਹੁਣ ਤੱਕ ਕੁੱਲ 36,824 ਵਿਅਕਤੀ ਕੋਵਿਡ–19 ਦਾ ਇਲਾਜ ਕਰਵਾ ਕੇ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ 2,715 ਮਰੀਜ਼ ਠੀਕ ਹੋਏ ਹਨ। ਇਸ ਵੇਲੇ ਸਾਡੀ ਸਿਹਤਯਾਬੀ ਦੀ ਦਰ 38.29% ਹੈ।
ਪੁਸ਼ਟੀ ਹੋਏ ਕੇਸਾਂ ਦੀਆਂ ਮੱਦਾਂ ’ਚ ਭਾਰਤ ਵਿੱਚ ਹੁਣ ਤੱਕ ਪ੍ਰਤੀ ਲੱਖ ਆਬਾਦੀ ਪਿੱਛੇ 7.1 ਕੇਸ ਸਾਹਮਣੇ ਆਏ ਹਨ, ਜਦ ਕਿ ਇਸ ਦੇ ਮੁਕਾਬਲੇ ਸਮੁੱਚੇ ਵਿਸ਼ਵ ’ਚ ਪ੍ਰਤੀ ਲੱਖ ਆਬਾਦੀ ਪਿੱਛੇ 60 ਕੇਸ ਸਾਹਮਣੇ ਆਏ ਹਨ। ਪੁਸ਼ਟੀ ਹੋਏ ਮਾਮਲਿਆਂ ਦੀ ਉੱਚਤਮ ਗਿਣਤੀ ਵਾਲੇ ਦੇਸ਼ਾਂ ਲਈ ਪ੍ਰਤੀ ਲੱਖ ਆਬਾਦੀ ਪਿੱਛੇ ਕੇਸਾਂ ਦੀ ਤਾਜ਼ਾ ਸਥਿਤੀ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਸਥਿਤੀ ਰਿਪੋਰਟ 118, ਨਿਮਨਲਿਖਤ ਅਨੁਸਾਰ ਹੈ:
ਦੇਸ਼
|
ਪੁਸ਼ਟੀ ਹੋਏ ਕੁੱਲ ਕੇਸ
|
ਪ੍ਰਤੀ ਲੱਖ ਆਬਾਦੀ ਪਿੱਛੇ ਅਨੁਮਾਨਤ ਕੇਸ
|
ਵਿਸ਼ਵ
|
45,25,497
|
60
|
ਸੰਯੁਕਤ ਰਾਜ ਅਮਰੀਕਾ
|
1,409,452
|
431
|
ਰੂਸੀ ਸੰਘ
|
281,752
|
195
|
ਇੰਗਲੈਂਡ
|
240,165
|
361
|
ਸਪੇਨ
|
230,698
|
494
|
ਇਟਲੀ
|
224,760
|
372
|
ਬ੍ਰਾਜ਼ੀਲ
|
218,223
|
104
|
ਜਰਮਨੀ
|
174,355
|
210
|
ਤੁਰਕੀ
|
148,067
|
180
|
ਫ਼ਰਾਂਸ
|
140,008
|
209
|
ਇਰਾਨ
|
118,392
|
145
|
ਭਾਰਤ
|
96,169*
|
7.1
|
* 18 ਮਈ, 2020 ਨੂੰ ਅੱਪਡੇਟ ਕੀਤੇ ਤਾਜ਼ਾ ਅੰਕੜੇ
ਹੁਣ ਤੱਕ ਸਮੇਂ–ਸਿਰ ਪਹਿਲਾਂ ਹੀ ਵੱਡੇ ਪੱਧਰ ’ਤੇ ਕੀਤੇ ਗਏ ਉਪਾਵਾਂ ਦੇ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਵੇਂ ਦਿਸ਼ਾ–ਨਿਰਦੇਸ਼
ਕੇਂਦਰੀ ਸਿਹਤ ਮੰਤਰੀ ਨੇ 17 ਮਈ, 2020 ਨੂੰ ਰੈੱਡ / ਆਰੈਂਜ / ਗ੍ਰੀਨ ਜ਼ੋਨਾਂ ਦੇ ਵਰਗੀਕਰਣ ਲਈ ਰਾਜਾਂ ਨਵੇਂ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ–ਨਿਰਦੇਸ਼ਾਂ ਅਨੁਸਾਰ ਰਾਜਾਂ ਨੂੰ ਜ਼ਿਲ੍ਹਿਆਂ / ਨਗਰ ਨਿਗਮਾਂ ਜਾਂ ਜੇ ਵਾਜਬ ਹੋਵੇ ਤਾਂ ਸਬ–ਡਿਵੀਜ਼ਨ / ਵਾਰਡ ਜਾਂ ਕਿਸੇ ਹੋਰ ਪ੍ਰਸ਼ਾਸਕੀ ਇਕਾਈ ਨੂੰ ਆਪਣੇ ਖੇਤਰੀ ਮੁੱਲਾਂਕਣ ਅਨੁਸਾਰ ਰੈੱਡ / ਆਰੈਂਜ / ਗ੍ਰੀਨ ਜ਼ੋਨ ਵਿੱਚ ਵੰਡਣ ਲਈ ਕਿਹਾ ਗਿਆ ਹੈ।
ਅਜਿਹਾ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਮਾਪਦੰਡਾਂ; ਜਿਵੇਂ ਕੁੱਲ ਸਰਗਰਮ ਕੇਸਾਂ, ਪ੍ਰਤੀ ਲੱਖ ਆਬਾਦੀ ਪਿੱਛੇ ਸਰਗਰਮ ਕੇਸ, ਡਬਲਿੰਗ ਦਰ (ਜਿਸ ਦੀ ਗਿਣਤੀ 7 ਦਿਨਾਂ ਦੇ ਸਮੇਂ ਪਿੱਛੋਂ ਕੀਤੀ ਜਾਂਦੀ ਹੈ), ਕੇਸ ਮੌਤ ਦਰ, ਟੈਸਟਿੰਗ ਅਨੁਪਾਤ ਅਤੇ ਟੈਸ ਪੁਸ਼ਟੀ ਦਰ ਦੇ ਸੁਮੇਲ ਅਨੁਸਾਰ ਕੀਤੇ ਗਏ ਬਹੁ–ਤੱਤਵੀ ਮੁੱਲਾਂਕਣ ਦੇ ਆਧਾਰ ’ਤੇ ਕੀਤਾ ਜਾਵੇਗਾ।
ਖੇਤਰੀ ਕਾਰਵਾਈ ਦੀਆਂ ਮੱਦਾਂ ਵਿੱਚ, ਰਾਜਾਂ ਨੂੰ ਬਹੁਤ ਧਿਆਨ ਨਾਲ ਕੰਟੇਨਮੈਂਟ ਅਤੇ ਬਫ਼ਰ ਜ਼ੋਨਾਂ ਦੀ ਹੱਦਬੰਦੀ ਕਰਨ ਲਈ ਆਖਿਆ ਗਿਆ ਹੈ। ਰਾਜਾਂ ਨੂੰ ਇਨ੍ਹਾਂ ਕੰਟੇਨਮੈਂਟ ਜ਼ੋਨਾਂ ਵਿੱਚ ਕੰਟੇਨਮੈਂਟ ਦੀਆਂ ਯੋਜਨਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਕੰਟੇਨਮੈਂਟ ਜ਼ੋਨਾਂ ਵਿੱਚ, ਵਿਸ਼ੇਸ਼ ਟੀਮਾਂ ਵੱਲੋਂ ਘਰੋਂ–ਘਰੀਂ ਜਾ ਕੇ ਚੌਕਸ–ਨਿਗਰਾਨੀ ਰਾਹੀਂ ਕੇਸਾਂ ਦੀ ਸਰਗਰਮ ਭਾਲ ਕਰਨਾ, ਸੈਂਪਲਿੰਗ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਸਾਰੇ ਕੇਸਾਂ ਦੀ ਟੈਸਟਿੰਗ ਕਰਨਾ, ਕੋਵਿਡ–19 ਤੋਂ ਪੀੜਤ ਵਿਅਕਤੀਆਂ ਦੇ ਸੰਪਰਕ ’ਚ ਆਏ ਵਿਅਕਤੀਆਂ ਦੀ ਭਾਲ, ਸਾਰੇ ਪੁਸ਼ਟੀ ਹੋਏ ਮਾਮਲਿਆਂ ਦੇ ਕਲੀਨਿਕਲ ਪ੍ਰਬੰਧ ਤਰਜੀਹੀ ਕੰਮ ਹਨ। ਇਸ ਮਾਮਲੇ ’ਚ ਭਾਈਚਾਰੇ ਦੀ ਸਰਗਰਮ ਸ਼ਮੂਲੀਅਤ ਕੀਤੀ ਜਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ, ਹਰੇਕ ਕੰਟੇਨਮੈਂਟ ਜੋਨ ਦੇ ਨਾਲ ਲੱਗਦੇ ਇਲਾਕੇ ਦੀ ਹੱਦਬੰਦੀ ਇੱਕ ਬਫ਼ਰ ਜ਼ੋਨ ਵਜੋਂ ਕੀਤੀ ਜਾਂਦੀ ਹੈ, ਤਾਂ ਜੋ ਲਾਗਲੇ ਇਲਾਕਿਆਂ ਵਿੱਚ ਛੂਤ ਨਾ ਫੈਲੇ। ਬਫ਼ਰ ਜ਼ੋਨਾਂ ਵਿੱਚ, ਸਿਹਤ ਸੁਵਿਧਾਵਾਂ ’ਚ ਆਈਐੱਲਆਈ/ਐੱਸਏਆਰਆਈ (ILI/SARI) ਮਾਮਲਿਆਂ ਦੀ ਨਿਗਰਾਨੀ ਰਾਹੀਂ ਕੇਸਾਂ ਦੀ ਵਿਆਪਕ ਚੌਕਸ–ਨਿਗਰਾਨੀ ਲਈ ਤਾਲਮੇਲ ਕਰਨਾ ਹੋਵੇਗਾ।
ਨਿਜੀ ਸਫ਼ਾਈ, ਹੱਥਾਂ ਦੀ ਸਫ਼ਾਈ ਅਤੇ ਸਾਹ ਲੈਣ ਦੇ ਸ਼ਿਸ਼ਟਾਚਾਰ, ਫ਼ੇਸ ਕਵਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਸੂਚਨਾ ਸਿੱਖਿਆ ਸੰਚਾਰ (ਆਈਈਸੀ) ਦੀਆਂ ਵਧਾਈਆਂ ਗਤੀਵਿਧੀਆਂ ਰਾਹੀਂ ਸਰੀਰਕ–ਦੂਰੀ ਰੱਖਣ ਜਿਹੇ ਰੋਕਥਾਮ ਵਾਲੇ ਉਪਾਵਾਂ ਬਾਰੇ ਸਮਾਜਿਕ ਭਾਈਚਾਰੇ ਵਿੱਚ ਪ੍ਰਭਾਵਸ਼ਾਲੀ ਤਰੀਕੇ ਜਾਗਰੂਕਤਾ ਯਕੀਨੀ ਬਣਾਉਣਾ ਅਹਿਮ ਹੈ।
*****
ਐੱਮਵੀ
(Release ID: 1625009)
Visitor Counter : 218
Read this release in:
English
,
Urdu
,
Marathi
,
Hindi
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam