ਗ੍ਰਹਿ ਮੰਤਰਾਲਾ

ਲੌਕਡਾਊਨ 4.0 - ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਗ੍ਰਹਿ ਮੰਤਰਾਲੇ ਦੇ ਦਿਸ਼ਾ - ਨਿਰਦੇਸ਼ਾਂ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਨਹੀਂ ਦੇ ਸਕਦੇ ਹਨ, ਉਹ ਕੇਵਲ ਉਨ੍ਹਾਂ ਨੂੰ ਹੋਰ ਵੀ ਅਧਿਕ ਸਖ਼ਤ ਬਣਾ ਸਕਦੇ ਹਨ : ਗ੍ਰਹਿ ਮੰਤਰਾਲਾ

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਪੱਧਰ ‘ਤੇ ਮੁੱਲਾਂਕਣ ਅਤੇ ਸਿਹਤ ਮੰਤਰਾਲੇ ਦੇ ਦਿਸ਼ਾ - ਨਿਰਦੇਸ਼ਾਂ ਦੇ ਅਧਾਰ ‘ਤੇ ਅਜਿਹਾ ਕਰ ਸਕਦੇ ਹਨ : ਗ੍ਰਹਿ ਮੰਤਰਾਲਾ

Posted On: 18 MAY 2020 1:43PM by PIB Chandigarh

ਕੇਂਦਰੀ ਗ੍ਰਹਿ ਮੰਤਰਾਲੇ ਨੇ ਕੋਵਿਡ - 19 ਨੂੰ ਫੈਲਣ ਤੋਂ ਰੋਕਣ ਲਈ 17.05.2020 ਨੂੰ ਲੌਕਡਾਊਨ ਪਾਬੰਦੀਆਂ  ਬਾਰੇ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ।  ਹਾਲਾਂਕਿ ਲੌਕਡਾਊਨ ਨੂੰ 31.05.2020 ਤੱਕ ਵਧਾ ਦਿੱਤਾ ਗਿਆਪਰੰਤੂ ਪਾਬੰਦੀਆਂ ਵਿੱਚ ਵਿਆਪਕ ਛੂਟਾਂ ਦਿੱਤੀਆਂ ਗਈਆਂ ਹਨ।

 

ਅੱਜ ਤੋਂ ਪ੍ਰਭਾਵੀ ਨਵੇਂ ਦਿਸ਼ਾ - ਨਿਰਦੇਸ਼ਾਂ ਤਹਿਤਹੁਣ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹੀ 17.05.2020 ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਦੁਆਰਾ ਜਾਰੀ ਸੰਸ਼ੋਧਿਤ ਦਿਸ਼ਾ - ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੈੱਡਆਰੈਂਜ ਅਤੇ ਗ੍ਰੀਨ ਜ਼ੋਨਾਂ ਦੀ ਸੀਮਾ ਨਿਰਧਾਰਿਤ ਕਰਨਗੇ।  ਰੈੱਡ/ਆਰੈਂਜ ਜ਼ੋਨ  ਦੇ ਅੰਦਰ ਕੰਟੇਨਮੈਂਟ ਅਤੇ ਬਫਰ  ਜ਼ੋਨਾਂ ਦੀ ਪਹਿਚਾਣ ਕਰਨ ਦਾ ਕੰਮ ਸਥਾਨਕ ਅਥਾਰਿਟੀਆਂ ਦੁਆਰਾ ਹੀ ਸਥਾਨਕ ਪੱਧਰ ਦੀਆਂ ਤਕਨੀਕੀ ਜਾਣਕਾਰੀ ਤੇ ਸੂਚਨਾ ਅਤੇ ਸਿਹਤ ਮੰਤਰਾਲੇ  ਦੇ ਦਿਸ਼ਾ-ਨਿਰਦੇਸ਼ਾਂ  ਦੇ ਅਧਾਰ ਉੱਤੇ ਕੀਤਾ ਜਾਵੇਗਾ।

 

ਕੰਟੇਨਮੈਂਟ ਜ਼ੋਨ  ਦੇ ਅੰਦਰ ਪਹਿਲਾਂ ਦੀ ਤਰ੍ਹਾਂ ਹੁਣ ਵੀ ਸਖ਼ਤ ਪਰਿਧੀ ਜਾਂ ਦਾਇਰੇ ਨੂੰ ਬਣਾਈ ਰੱਖਿਆ ਜਾਵੇਗਾ ਅਤੇ ਕੇਵਲ ਜ਼ਰੂਰੀ ਗਤੀਵਿਧੀਆਂ ਜਾਂ ਕਾਰਜਾਂ ਦੀ ਹੀ ਆਗਿਆ ਹੋਵੇਗੀ।  ਸੀਮਤ ਗਤੀਵਿਧੀਆਂ 'ਤੇ ਪੂਰੇ ਦੇਸ਼ ਵਿੱਚ ਪਾਬੰਦੀ ਰਹੇਗੀ ।  ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ੇਸ਼ ਰੂਪ ਨਾਲ ਵਰਜਿਤ ਕੀਤੇ ਗਏ ਕਾਰਜਾਂ ਨੂੰ ਛੱਡ ਹੋਰ ਸਾਰੀਆਂ ਗਤੀਵਿਧੀਆਂ ਦੀ ਆਗਿਆ ਦਿੱਤੀ ਜਾਵੇਗੀ।

 

ਇਨ੍ਹਾਂ ਬਿੰਦੂਆਂ ਜਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਫਿਰ ਇਹ ਹਿਦਾਇਤ ਦਿੱਤੀ ਹੈ ਕਿ ਸੰਸ਼ੋਧਿਤ ਦਿਸ਼ਾ - ਨਿਰਦੇਸ਼ਾਂ ਤਹਿਤ ਲੌਕਡਾਊਨ ਪਾਬੰਦੀਆਂ ਵਿੱਚ ਵਿਆਪਕ ਛੂਟ ਦਿੱਤੇ ਜਾਣ ਦੇ ਬਾਵਜੂਦ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਗ੍ਰਹਿ ਮੰਤਰਾਲੇ ਦੇ ਦਿਸ਼ਾ - ਨਿਰਦੇਸ਼ਾਂ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਨਹੀਂ  ਦੇ ਸਕਦੇ ਹਨ।  ਇਹੀ ਨਹੀਂਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਰਤਮਾਨ ਸਥਿਤੀ ਦੇ ਜ਼ਮੀਨੀ ਪੱਧਰ ਦੇ ਵਿਸ਼ਲੇਸ਼ਣ ਦੇ ਅਧਾਰ ਤੇ ਜ਼ਰੂਰੀ ਸਮਝਣ ਉੱਤੇ ਕੁਝ ਹੋਰ ਗਤੀਵਿਧੀਆਂ ਜਾਂ ਕਾਰਜਾਂ ਨੂੰ ਵਰਜਿਤ ਕਰ ਸਕਦੇ ਹਨ ਜਾਂ ਪਾਬੰਦੀਆਂ ਲਗਾ ਸਕਦੇ ਹਨ।

 

ਇਸ ਦੇ ਇਲਾਵਾਇਸ ਆਸ਼ੇ ਦੀ ਸੂਚਨਾ  ਦੇ ਦਿੱਤੀ ਗਈ ਹੈ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਥਾਨਕ ਪੱਧਰ ਉੱਤੇ ਵੱਖ-ਵੱਖ ਜ਼ੋਨਾਂ ਦਾ ਨਿਰਧਾਰਨ ਕਰਦੇ ਸਮੇਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ  ਦੁਆਰਾ ਜਾਰੀ ਕੀਤੇ ਗਏ ਸੰਸ਼ੋਧਿਤ ਦਿਸ਼ਾ - ਨਿਰਦੇਸ਼ਾਂ ਵਿੱਚ ਜ਼ਿਕਰ ਕੀਤੇ ਮਾਨਦੰਡ/ਸੀਮਾ ਨੂੰ ਜ਼ਰੂਰ ਹੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।  ਇੰਨਾ ਹੀ ਨਹੀਂਜਨਤਾ ਦੀ ਸੁਵਿਧਾ ਲਈ ਕੇਂਦਰ ਅਤੇ ਸਬੰਧਿਤ ਰਾਜ  ਦੇ ਦਿਸ਼ਾ - ਨਿਰਦੇਸ਼ਾਂ ਦਾ ਵਿਆਪਕ ਪ੍ਰਚਾਰ ਸਥਾਨਕ ਪੱਧਰ ਉੱਤੇ ਕਰਨ ਦੀ ਤਾਕੀਦ ਕੀਤੀ ਗਈ ਹੈ।

 

 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਗਏ ਸਰਕਾਰੀ ਪੱਤਰ ਦੇਖਣ ਲਈ ਇੱਥੇ ਕਲਿੱਕ ਕਰੋ

Click here to see the Official communication to States/UTs

 

 

*****

ਵੀਜੇ/ਐੱਸਐੱਨਸੀ/ਵੀਐੱਮ
 



(Release ID: 1625008) Visitor Counter : 153