ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਅੱਜ ਨਵੀਂ ਦਿੱਲੀ ਤੋਂ 03 ਸਪੈਸ਼ਲ ਟ੍ਰੇਨਾਂ ਬਹਾਲ ਕੀਤੀਆਂ

ਨਵੀਂ ਦਿੱਲੀ-ਬਿਲਾਸਪੁਰ ਟ੍ਰੇਨ ਲਈ ਕੁੱਲ 1177 ਯਾਤਰੀ, ਨਵੀਂ ਦਿੱਲੀ-ਡਿਬਰੂਗੜ੍ਹ ਸਪੈਸ਼ਲ ਟ੍ਰੇਨ ਲਈ 1122 ਯਾਤਰੀ ਅਤੇ ਨਵੀਂ ਦਿੱਲੀ-ਬੰਗਲੁਰੂ ਸਪੈਸ਼ਲ ਟ੍ਰੇਨ ‘ਚ ਕੁੱਲ 1162 ਯਾਤਰੀਆਂ ਦੀ ਬੁਕਿੰਗ ਕੀਤੀ ਗਈ

ਨਵੀਂ ਦਿੱਲੀ ਤੋਂ ਅੱਜ ਕੁੱਲ 3461 ਯਾਤਰੀ ਰਵਾਨਾ ਹੋਣਗੇ

ਟ੍ਰੇਨ ਨੰਬਰ 02442 ਨਵੀਂ ਦਿੱਲੀ ਤੋਂ ਬਿਲਾਸਪੁਰ ਜਾਣ ਵਾਲੀ ਪਹਿਲੀ ਸਪੈਸ਼ਲ ਟ੍ਰੇਨ ਅੱਜ ਆਪਣੀ ਯਾਤਰਾ ਸ਼ੁਰੂ ਕਰੇਗੀ

ਟ੍ਰੇਨ ਰਵਾਨਾ ਹੋਣ ਦੇ ਨਾਲ, ਭਾਰਤੀ ਰੇਲਵੇ ਦੀ ਯਾਤਰੀ ਟ੍ਰੇਨ ਸੇਵਾ ਹੌਲ਼ੀ -ਹੌਲ਼ੀ ਬਹਾਲ ਹੋ ਰਹੀ ਹੈ

ਇਹ ਸੇਵਾਵਾਂ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦੇ ਅਤਿਰਿਕਤ (ਇਲਾਵਾ) ਹੋਣਗੀਆਂ

Posted On: 12 MAY 2020 3:24PM by PIB Chandigarh

ਟ੍ਰੇਨ ਨੰਬਰ 02442, ਨਵੀਂ ਦਿੱਲੀ ਤੋਂ ਬਿਲਾਸਪੁਰ ਜਾਣ ਵਾਲੀ ਸਪੈਸ਼ਲ ਟ੍ਰੇਨ ਅੱਜ 12 ਮਈ 2020 ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਆਪਣੀ ਯਾਤਰਾ ਦੀ ਸ਼ੁਰੂਆਤ ਕਰੇਗੀ। ਕੋਵਿਡ -19 ਦੇ ਕਾਰਨ ਯਾਤਰੀ ਟ੍ਰੇਨ ਸੇਵਾਵਾਂ ਦੇ ਮੁਅੱਤਲ ਹੋਣ ਤੋਂ ਬਾਅਦ ਮੁੜ ਬਹਾਲ ਕੀਤੀ ਜਾਣ ਵਾਲੀ ਇਹ ਪਹਿਲੀ ਸਪੈਸ਼ਲ ਟ੍ਰੇਨ ਹੈ। ਇਸ ਟ੍ਰੇਨ ਦੇ ਰਵਾਨਾ ਹੋਣ ਦੇ ਨਾਲ, ਭਾਰਤੀ ਰੇਲਵੇ ਦੀਆਂ ਯਾਤਰੀ ਟ੍ਰੇਨ ਸੇਵਾਵਾਂ ਦੀ ਰਵਾਨਗੀ ਇੱਕ ਕ੍ਰਮਬੱਧ ਤਰੀਕੇ ਨਾਲ ਸ਼ੁਰੂ ਹੋ ਗਈ ਹੈ। ਕੁੱਲ 03 ਸਪੈਸ਼ਲ ਟ੍ਰੇਨਾਂ ਅੱਜ ਨਵੀਂ ਦਿੱਲੀ ਤੋਂ ਰਵਾਨਾ ਹੋਣਗੀਆਂ ਜਦੋਂਕਿ ਕੁੱਲ 05 ਸਪੈਸ਼ਲ ਟ੍ਰੇਨਾਂ ਹੋਰ ਸ਼ਹਿਰਾਂ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਣਗੀਆਂ। ਇਹ ਸਪੈਸ਼ਲ ਟ੍ਰੇਨ ਸੇਵਾਵਾਂ ਭਾਰਤੀ ਰੇਲਵੇ ਦੁਆਰਾ ਚਲਾਈਆਂ ਜਾ ਰਹੀਆਂ ਸ਼੍ਰਮਿਕ ਸਪੈਸ਼ਲ ਦੇ ਅਤਿਰਿਕਤ ਹੋਣਗੀਆਂ।

 

ਨਵੀਂ ਦਿੱਲੀ ਤੋਂ ਕੁੱਲ 03 ਟ੍ਰੇਨਾਂ ਅੱਜ ਵੱਖ-ਵੱਖ ਸਟੇਸ਼ਨਾਂ ਲਈ ਰਵਾਨਾ ਹੋਣਗੀਆਂ। ਟ੍ਰੇਨਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਲੜੀ ਨੰਬਰ

ਟ੍ਰੇਨ ਨੰਬਰ

ਤੋਂ

ਤੱਕ

1

02692

ਨਵੀਂ ਦਿੱਲੀ

ਬੰਗਲੁਰੂ

2

02424

ਨਵੀਂ ਦਿੱਲੀ

ਡਿਬਰੂਗੜ੍ਹ

3

02442

ਨਵੀਂ ਦਿੱਲੀ

ਬਿਲਾਸਪੁਰ

 

ਨਵੀਂ ਦਿੱਲੀ ਤੋਂ ਬਿਲਾਸਪੁਰ ਜਾਣ ਵਾਲੀ ਸਪੈਸ਼ਲ ਟ੍ਰੇਨ ਵਿੱਚ ਯਾਤਰਾ ਕਰ ਰਹੇ 1177 ਯਾਤਰੀਆਂ ਲਈ ਕੁੱਲ 741 ਪੀਐੱਨਆਰ ਬਣਾਏ ਗਏ ਹਨ; ਨਵੀਂ ਦਿੱਲੀ ਤੋਂ ਡਿਬਰੂਗੜ੍ਹ ਜਾਣ ਵਾਲੀ ਸਪੈਸ਼ਲ ਟ੍ਰੇਨ ਵਿੱਚ ਯਾਤਰਾ ਕਰ ਰਹੇ 1122 ਯਾਤਰੀਆਂ ਲਈ ਕੁੱਲ 442 ਪੀਐੱਨਆਰ ਬਣਾਏ ਗਏ ਹਨ ਅਤੇ ਨਵੀਂ ਦਿੱਲੀ-ਬੰਗਲੁਰੂ ਜਾਣ ਵਾਲੀ ਸਪੈਸ਼ਲ ਟ੍ਰੇਨ ਵਿੱਚ ਯਾਤਰਾ ਕਰ ਰਹੇ 1162 ਯਾਤਰੀਆਂ ਲਈ ਕੁੱਲ 804 ਪੀਐੱਨਆਰ ਬਣਾਏ ਗਏ ਹਨ।

 

ਨਵੀਂ ਦਿੱਲੀ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਅੱਜ ਕੁੱਲ 08 ਟ੍ਰੇਨਾਂ ਰਵਾਨਾ ਹੋ ਰਹੀਆਂ ਹਨ। ਟ੍ਰੇਨਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਲੜੀ ਨੰਬਰ

ਟ੍ਰੇਨ ਨੰਬਰ

ਤੋਂ

ਤੱਕ

1

02301

ਹਾਵੜਾ

ਨਵੀਂ ਦਿੱਲੀ

2

02951

ਮੁੰਬਈ ਸੈਂਟ੍ਰਲ

ਨਵੀਂ ਦਿੱਲੀ

3

02957

ਅਹਿਮਦਾਬਾਦ

ਨਵੀਂ ਦਿੱਲੀ

4

02309

ਰਾਜੇਂਦ੍ਰਨਗਰ (ਟੀ)

ਨਵੀਂ ਦਿੱਲੀ

5

02691

ਬੰਗਲੁਰੂ

ਨਵੀਂ ਦਿੱਲੀ

6

02692

ਨਵੀਂ ਦਿੱਲੀ

ਬੰਗਲੁਰੂ

7

02424

ਨਵੀਂ ਦਿੱਲੀ

ਡਿਬਰੂਗੜ੍ਹ

8

02442

ਨਵੀਂ ਦਿੱਲੀ

ਬਿਲਾਸਪੁਰ

                                                        

 

 

                                        *******
 

ਡੀਜੇਐੱਨ/ਐੱਮਕੇਵੀ
 


(Release ID: 1623458) Visitor Counter : 287